ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਭਾਰਤ ਨੇ ਚਿਲੀ ਨੂੰ ਵੇਵਸ 2025 ਦੇ ਲਈ ਸੱਦਾ ਦਿੱਤਾ, ਕੇਂਦਰੀ ਰਾਜ ਮੰਤਰੀ ਡਾ. ਐੱਲ ਮੁਰੂਗਨ ਨੇ ਰਾਸ਼ਟਰਪਤੀ ਗ੍ਰੈਬੀਅਲ ਬੋਰਿਕ ਫੈਂਟ (Gabriel Boric Font) ਦੀ ਯਾਤਰਾ ਦੌਰਾਨ ਚਿਲੀ ਦੀ ਮੰਤਰੀ ਕੈਰੋਲੀਨਾ ਆਰੇਰਦੋਂਦੋ (Carolina Arredondo) ਦੇ ਨਾਲ ਮੁਲਾਕਾਤ ਕੀਤੀ

Posted On: 02 APR 2025 4:27PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਅਤੇ ਸੰਸਦੀ ਮਾਮਲੇ ਮੰਤਰੀ ਡਾ. ਐੱਲ ਮੁਰੂਗਨ ਨੇ ਚਿਲੀ ਦੇ ਰਾਸ਼ਟਰਪਤੀ ਮਹਾਮਹਿਮ ਗ੍ਰੈਬੀਅਲ ਬੋਰਿਕ ਫੈਂਟ (Gabriel Boric Font) ਦੇ ਭਾਰਤ ਦੇ ਪੰਜ ਦਿਨਾਂ ਦੌਰੇ ਦੇ ਹਿੱਸੇ ਵਜੋਂ ਨਵੀਂ ਦਿੱਲੀ ਵਿੱਚ ਚਿਲੀ ਦੇ ਸੱਭਿਆਚਾਰ, ਕਲਾ ਅਤੇ ਵਿਰਾਸਤ ਮੰਤਰੀ, ਸ਼੍ਰੀਮਤੀ ਕੈਰੋਲੀਨਾ ਆਰੇਰਦੋਂਦੋ (Carolina Arredondo) ਨਾਲ ਮੁਲਾਕਾਤ ਕੀਤੀ। 

ਕੇਂਦਰੀ ਰਾਜ ਮੰਤਰੀ ਡਾਕਟਰ ਐੱਲ ਮੁਰੂਗਨ ਨੇ ਚਿਲੀ ਨੂੰ ਵੇਵਸ 2025 ਦੇ ਲਈ ਸੱਦਾ ਦਿੱਤਾ

ਮਾਣਯੋਗ ਮੰਤਰੀ ਨੇ ਇਸ ਦੌਰਾਨ ਵਿਆਪਕ ਚਰਚਾ ਕੀਤੀ, ਖਾਸ ਤੌਰ ‘ਤੇ ਆਗਾਮੀ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਦੇ ਲਈ ਸੱਦਾ ਦਿੱਤਾ। ਇਹ ਸਮਿਟ 1 ਤੋਂ 4 ਮਈ, 2025 ਨੂੰ ਹੋਣ ਜਾ ਰਿਹਾ ਹੈ। ਮੰਤਰੀ ਨੇ ਉਨ੍ਹਾਂ ਨੂੰ ਆਯੋਜਨ ਦੇ ਲਈ ਸੱਦਾ ਦਿੱਤਾ ਅਤੇ ਸ਼੍ਰੀਮਤੀ ਕੈਰੋਲੀਨਾ ਆਰਰੇਦੋਂਦੋ (Carolina Arredondo) ਨੂੰ ਭਾਰਤੀ ਪੇਂਟਿੰਗ ਭੇਂਟ ਕੀਤੀ। 

ਇਸ ਮੀਟਿੰਗ ਵਿੱਚ ਚਿਲੀ ਦੇ ਵਫਦ ਨੇ ਵੀ ਹਿੱਸਾ ਲਿਆ ਜਿਸ ਵਿੱਚ ਚਿਲੀ ਦੇ ਦੂਤਾਵਾਸ ਵਿੱਚ ਤੀਸਰੇ ਸਕੱਤਰ ਸ਼੍ਰੀ ਮਾਰਟਿਨ ਗੋਰਮੇਜ਼ (Martín Gormaz), ਵਿਦੇਸ਼ ਮੰਤਰਾਲੇ ਵਿੱਚ ਅੰਡਰ ਸੈਕਟਰੀ, ਸ਼੍ਰੀ ਲਕਸ਼ਮੀ ਚੰਦ੍ਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਿੱਚ ਸੰਯੁਕਤ ਸਕੱਤਰ (ਫਿਲਮ) ਡਾਕਟਰ ਅਜੈ ਨਾਗਭੂਸ਼ਣ ਐੱਮ ਐੱਨ ਸ਼ਾਮਲ ਰਹੇ।

ਭਾਰਤ-ਚਿਲੀ ਸਹਿਯੋਗ ਦਾ ਵਿਸਤਾਰ

ਚਿਲੀ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਗ੍ਰੈਬੀਅਲ ਬੋਰਿਕ ਫੈਂਟ (Gabriel Boric Font) 1 ਤੋਂ 5 ਅਪ੍ਰੈਲ, 2025 ਤੱਕ ਭਾਰਤ ਦੀ ਸਰਕਾਰੀ ਯਾਤਰਾ ‘ਤੇ ਹਨ, ਜੋ ਦੋਹਾਂ ਦੇਸ਼ਾਂ ਦਰਮਿਆਨ ਕੂਟਨੀਤਕ ਸਬੰਧਾਂ ਦੇ 76 ਵਰ੍ਹੇ ਪੂਰੇ ਹੋਣ ਦੇ ਜਸ਼ਨ ਵਿੱਚ ਹੈ। ਨਵੀਂ ਦਿੱਲੀ ਤੋਂ ਇਲਾਵਾ, ਰਾਸ਼ਟਰਪਤੀ ਬੋਰਿਕ (President Boric) ਆਗਰਾ, ਮੁੰਬਈ ਅਤੇ ਬੰਗਲੁਰੂ ਦਾ ਦੌਰਾ ਕਰਨ ਵਾਲੇ ਹਨ। ਰਾਸ਼ਟਰਪਤੀ ਬੋਰਿਕ ਦੀ ਇਹ ਪਹਿਲੀ ਭਾਰਤ ਯਾਤਰਾ ਹੈ।

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਚਿਲੀ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਗ੍ਰੈਬੀਅਲ ਬੋਰਿਕ ਫੈਂਟ (Gabriel Boric Font) ਨੇ ਚਰਚਾਵਾਂ ਦੌਰਾਨ, ਦੋਹਾਂ ਦੇਸ਼ਾਂ ਦਰਮਿਆਨ ਆਰਥਿਕ ਸਬੰਧਾਂ ਦਾ ਵਿਸਤਾਰ ਕਰਨ ਦੇ ਉਦੇਸ਼ ਨਾਲ ਵਿਆਪਕ ਆਰਥਿਕ ਭਾਗੀਦਾਰੀ ਸਮਝੌਤੇ ਦੇ ਲਈ ਗੱਲਬਾਤ ਸ਼ੂਰੂ ਕਰਨ ‘ਤੇ ਸਹਿਮਤੀ ਵਿਅਕਤ ਕੀਤੀ। ਉਨ੍ਹਾਂ ਨੇ ਸਹਿਯੋਗ ਦੇ ਲਈ ਅਪਾਰ ਸੰਭਾਵਨਾਵਾਂ ਵਾਲੇ ਖੇਤਰਾਂ ਦੇ ਰੂਪ ਵਿੱਚ ਖਣਿਜ, ਊਰਜਾ, ਰੱਖਿਆ, ਪੁਲਾੜ ਅਤੇ ਖੇਤੀਬਾੜੀ ਜਿਹੇ ਮਹੱਤਵਪੂਰਨ ਖੇਤਰਾਂ ਦੀ ਪਹਿਚਾਣ ਕੀਤੀ ਅਤੇ ਉਨ੍ਹਾਂ ‘ਤੇ ਚਰਚਾ ਕੀਤੀ।

 

ਸਿਹਤ ਸੰਭਾਲ਼ ਨਜ਼ਦੀਕੀ ਸਬੰਧਾਂ ਦੇ ਲਈ ਆਸ਼ਾਜਨਕ ਮਾਰਗ ਦੇ ਰੂਪ ਵਿੱਚ ਉਭਰੀ। ਚਿਲੀ ਵਿੱਚ ਯੋਗ ਅਤੇ ਆਯੁਰਵੇਦ ਦੀ ਵਧਦੀ ਪ੍ਰਸਿੱਧੀ ਦੋਹਾਂ ਦੇਸ਼ਾਂ ਦਰਮਿਆਨ ਸੱਭਿਆਚਾਰਕ ਅਦਾਨ-ਪ੍ਰਦਾਨ ਦਾ ਪ੍ਰਮਾਣ ਹੈ। ਨੇਤਾਵਾਂ ਨੇ ਸੂਟਡੈਂਟ ਐਕਸਚੇਜ਼ ਪ੍ਰੋਗਰਾਮਸ ਅਤੇ ਹੋਰ ਪਹਿਲਕਦਮੀਆਂ ਦੇ ਮਾਧਿਅਮ ਨਾਲ ਸੱਭਿਆਚਾਰਕ ਅਤੇ ਅਕਾਦਮਿਕ ਸਬੰਧਾਂ ਨੂੰ ਗੂੜ੍ਹਾ ਕਰਨ ਦੇ ਮਹੱਤਵ ‘ਤੇ ਵੀ ਬਲ ਦਿੱਤਾ।

****************

ਧਰਮੇਂਦਰ ਤਿਵਾਰੀ/ਨਵੀਨ ਸ੍ਰੀਜਿਥ


(Release ID: 2118311) Visitor Counter : 4