ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵੇਵਸ 2025 ਵਿੱਚ ਪੌਪ ਕਲਚਰ ਅਤੇ ਕ੍ਰਿਏਟੀਵਿਟੀ ਨੂੰ ਉਤਸ਼ਾਹਿਤ ਕਰਨ ਵਾਲੀ ਭਾਰਤ ਦੀ ਸਭ ਤੋਂ ਵੱਡੀ ਕੌਸਪਲੇ ਚੈਂਪੀਅਨਸ਼ਿਪ ਆਯੋਜਿਤ ਕੀਤੀ ਜਾਏਗੀ
Posted On:
30 MAR 2025 11:13AM by PIB Chandigarh
ਕ੍ਰਿਏਟਰਸ ਸਟ੍ਰੀਮ ਐਂਡ ਐਪੀਕੋ ਕੌਨ, ਤੇਲੰਗਾਨਾ ਸਰਕਾਰ, ਆਈਸੀਏ ਇੰਡੀਅਨ ਕੌਮਿਕਸ ਐਸੋਸੀਏਸ਼ਨ, ਫੌਰਬਿਡਨ ਮੀਡੀਆ ਐਂਡ ਐਂਟਰਟੇਨਮੈਂਟ ਐਸੋਸੀਏਸ਼ਨ ਆਫ ਇੰਡੀਆ (ਐੱਮਈਏਆਈ) ਅਤੇ ਤੇਲੰਗਾਨਾ ਵੀਐੱਫਐਕਸ ਐਨੀਮੇਸ਼ਨ ਐਂਡ ਗੇਮਿੰਗ ਐਸੋਸੀਏਸ਼ਨ (ਟੀਵੀਏਜੀਏ) ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ਦੇਸ਼ ਦੇ ਸਭ ਤੋਂ ਵੱਕਾਰੀ ਕੌਸਪਲੇ ਕੰਪੀਟੀਸ਼ਨ-ਵੇਵਸ ਕੌਸਪਲੇ ਚੈਂਪੀਅਨਸ਼ਿਪ ਦਾ ਐਲਾਨ ਕਰਦੇ ਹਨ। 1 ਤੋਂ 4 ਮਈ, 2025 ਨੂੰ ਮੁੰਬਈ ਵਿਖੇ 2025 ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) 2025 ਵਿੱਚ ਹੋਣ ਵਾਲਾ ਇਹ ਇਤਿਹਾਸਕ ਪ੍ਰੋਗਰਾਮ ਭਾਰਤ ਦੇ ਸਭ ਤੋਂ ਪ੍ਰਤਿਭਾਸ਼ਾਲੀ ਕੌਸਪਲੇਅਰਸ ਨੂੰ ਇਕਠਿੱਆਂ ਲਿਆਏਗਾ, ਜੋ ਪੌਪ ਕਲਚਰ ਦੀ ਦੁਨੀਆ ਵਿੱਚ ਉਹਨਾਂ ਦੀ ਕਲਾਤਮਕਤਾ, ਸਮਰਪਣ ਅਤੇ ਸ਼ਿਲਪ ਹੁਨਰ ਨੂੰ ਪ੍ਰਦਰਸ਼ਿਤ ਕਰੇਗਾ। ਕੌਸਪਲੇ ਕਿਸੇ ਸਪੈਸ਼ਲ ਕਰੈਕਟਰ ਦੀ ਪ੍ਰਤੀਨਿਧਤਾ ਕਰਨ ਲਈ ਵੇਸ਼ਭੂਸ਼ਾ ਅਤੇ ਫੈਸ਼ਨ ਸਬੰਧੀ ਸਮੱਗਰੀ ਧਾਰਨ ਕਰਨਾ ਹੈ। ਇਹ ਇੱਕ ਗਤੀਵਿਧੀ ਅਤੇ ਪ੍ਰਦਰਸ਼ਨ ਕਲਾ ਹੈ।
ਵੇਵਸ ਕੌਸਪਲੇ ਚੈਂਪੀਅਨਸ਼ਿਪ ਬਾਰੇ
ਵੇਵਸ ਕੌਸਪਲੇ ਚੈਂਪੀਅਨਸ਼ਿਪ ਦਾ ਉਦੇਸ਼ ਭਾਗੀਦਾਰਾਂ ਨੂੰ ਆਪਣੇ ਹੁਨਰ, ਕ੍ਰਿਏਟੀਵਿਟੀ ਅਤੇ ਪੌਪ ਕਲਚਰ ਪ੍ਰਤੀ ਜਨੂੰਨ ਦਿਖਾਉਣ ਲਈ ਇੱਕ ਵਿਸ਼ਵ ਪੱਧਰੀ ਮੰਚ ਪ੍ਰਦਾਨ ਕਰਕੇ ਭਾਰਤ ਦੇ ਵਧ ਰਹੇ ਕੌਸਪਲੇ ਕਮਿਊਨਿਟੀ ਨੂੰ ਮਜ਼ਬੂਤ ਕਰਨਾ ਹੈ। ਇਹ ਚੈਂਪੀਅਨਸ਼ਿਪ ਭਾਰਤ ਦੇ ਵਧਦੇ ਮਨੋਰੰਜਨ ਅਤੇ ਏਵੀਜੀਸੀ-ਐਕਸਆਰ ਸੈਕਟਰ ਦੇ ਅਨੁਸਾਰ ਹੈ, ਜੋ ਪੌਸ਼ਾਕ ਡਿਜਾਈਨ, ਪ੍ਰਦਰਸ਼ਨ ਅਤੇ ਚਰਿੱਤਰ ਚਿਤਰਣ ਵਿੱਚ ਸੈਲਫ- ਐਕਸਪ੍ਰੈਸ਼ਨ ਅਤੇ ਇਨੋਵੇਸ਼ਨ ਨੂੰ ਉਤਸਾਹਿਤ ਕਰਦੀ ਹੈ।
ਪ੍ਰਤੀਯੋਗਿਤਾ ਦੇ ਮੁੱਖ ਅੰਸ਼
-
ਗ੍ਰੈਂਡ ਫਿਨਾਲੇ : 80-100 ਫਾਈਨਲਿਸਟ ਵੇਵਸ 2025 ਪਲੇਟਫਾਰਮ ‘ਤੇ ਆਪਣੇ ਕੌਸਪਲੇ ਦਾ ਲਾਈਵ ਟੈਲੀਕਾਸਟ ਕਰਨਗੇ।
-
ਜਿਊਰੀ : ਭਾਗੀਦਾਰਾਂ ਦੀ ਚੋਣ ਉਦਯੋਗ ਜਗਤ ਦੇ ਮਾਹਿਰਾਂ, ਅੰਤਰਰਾਸ਼ਟਰੀ ਮਹਿਮਾਨਾਂ ਅਤੇ ਕੌਸਪਲੇ ਪੇਸ਼ੇਵਰਾਂ ਰਾਹੀਂ ਕੀਤੀ ਜਾਏਗੀ।
-
ਵੱਖ-ਵੱਖ ਸ਼੍ਰੇਣੀਆਂ : ਸ਼੍ਰੇਣੀਆਂ ਭਾਰਤੀ ਪੌਰਾਣਿਕ ਕਥਾਵਾਂ, ਪੌਪ ਕਲਚਰ, ਐਨੀਮੇ, ਮੰਗਾ, ਡੀਸੀ, ਮਾਰਵਲ ਅਤੇ ਹੋਰ ਦੀ ਪ੍ਰਤੀਨਿਧਤਾ ਕਰਨਗੀਆਂ।
ਆਲਮੀ ਪ੍ਰਦਰਸ਼ਨ
ਪ੍ਰਤੀਯੋਗਿਤਾ ਸਰੂਪ ਅਤੇ ਚੋਣ ਮਾਪਦੰਡ
-
ਔਨਲਾਈਨ ਰਜਿਸਟ੍ਰੇਸ਼ਨ ਅਤੇ ਜਿਊਰੀ ਸਮੀਖਿਆ- ਕੌਸਪਲੇਅਰਸ ਨੂੰ ਆਪਣੀ ਐਪਲੀਕੇਸ਼ਨਾਂ ਔਨਲਾਈਨ ਜਮ੍ਹਾਂ ਕਰਵਾਉਣੀਆਂ ਹੋਣਗੀਆਂ, ਜਿਨ੍ਹਾਂ ਦੀ ਸਮੀਖਿਆ ਜਿਊਰੀ ਦੁਆਰਾ ਕੀਤੀ ਜਾਏਗੀ।
-
ਫਾਈਨਲਿਸਟ ਦੀ ਚੋਣ- ਟੌਪ 80-100 ਕੌਸਪਲੇਅਰਸ ਦੀ ਚੋਣ ਕੀਤੀ ਜਾਏਗੀ ਅਤੇ ਉਨ੍ਹਾਂ ਨੂੰ ਈ-ਮੇਲ ਰਾਹੀ ਸੂਚਿਤ ਕੀਤਾ ਜਾਏਗਾ।
-
ਵੇਵਸ 2025 ਵਿੱਚ ਲਾਈਵ ਚੈਂਪੀਅਨਸ਼ਿਪ –ਫਾਈਨਲਿਸਟ ਪੂਰੇ ਕੌਸਪਲੇ ਵਿੱਚ ਰੈਂਪ ‘ਤੇ ਚਲਣਗੇ, ਆਪਣੇ ਸਭ ਤੋਂ ਉੱਤਮ ਪੋਜ਼ ਅਤੇ ਪ੍ਰਦਰਸ਼ਨ ਦਿਖਾਉਣਗੇ।
-
ਜਿਊਰੀ ਮੁਲਾਂਕਣ ਅਤੇ ਜੇਤੂਆਂ ਦਾ ਐਲਾਨ- ਮੁੱਖ ਨਿਰਣਾਇਕ ਮਾਪਦੰਡਾਂ ਦੇ ਅਧਾਰ ‘ਤੇ, ਕਈ ਸ਼੍ਰੇਣੀਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਜਾਏਗਾ।
ਮੁੱਖ ਮਿਤੀਆਂ
-
ਰਜਿਸਟ੍ਰੇਸ਼ਨ ਸ਼ੁਰੂ ਹੋਣ ਦੀ ਮਿਤੀ 28 ਮਾਰਚ, 2025
-
ਅਪਲਾਈ ਕਰਨ ਦੀ ਆਖਰੀ ਮਿਤੀ 7 ਅਪ੍ਰੈਲ 2025
-
ਵੇਵਸ ਕੌਸਪਲੇ ਚੈਂਪੀਅਨਸ਼ਿਪ ਗ੍ਰੈਂਡ ਫਿਨਾਲੇ 1 ਤੋਂ 4 ਮਈ, 2025
ਵਧੇਰੇ ਜਾਣਕਾਰੀ ਅਤੇ ਰਜਿਸਟ੍ਰੇਸ਼ਨ ਜਾਣਕਾਰੀ ਦੇ ਲਈ https://creatorsstreet.in/ ‘ਤੇ ਜਾਓ। ਰਜਿਸਟ੍ਰੇਸ਼ਨ ਲਿੰਕ https://forms.office.com/r/xpeg7sDASm
ਵੇਵਸ ਬਾਰੇ
ਮੀਡੀਆ ਅਤੇ ਮਨੋਰੰਜਨ (ਐੱਮਐਂਡਈ) ਖੇਤਰ ਲਈ ਇੱਕ ਵਿਸ਼ੇਸ਼ ਆਯੋਜਨ, ਪਹਿਲੇ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਦਾ ਆਯੋਜਨ ਭਾਰਤ ਸਰਕਾਰ ਦੁਆਰਾ 1 ਤੋਂ 4 ਮਈ, 2025 ਤੱਕ ਮੁੰਬਈ, ਮਹਾਰਾਸ਼ਟਰ ਵਿਖੇ ਕੀਤਾ ਜਾਏਗਾ।
ਭਾਵੇਂ ਤੁਸੀਂ ਉਦਯੋਗ ਪੇਸ਼ੇਵਰ, ਇਨਵੈਸਟਰ, ਕ੍ਰਿਏਟਰ ਜਾਂ ਇਨੋਵੇਟਰ ਹੋਵੋ, ਸਮਿਟ ਐੱਮਐਂਡਈ ਲੈਂਡਸਕੇਪ ਨਾਲ ਜੁੜਨ, ਸਹਿਯੋਗ ਕਰਨ, ਇਨੋਵੇਟ ਕਰਨ ਅਤੇ ਯੋਗਦਾਨ ਕਰਨ ਲਈ ਵਿਸ਼ਵ ਪੱਧਰੀ ਅੰਤਿਮ ਮੰਚ ਪ੍ਰਦਾਨ ਕਰਦਾ ਹੈ।
ਵੇਵਸ ਭਾਰਤ ਦੀ ਰਚਨਾਤਮਕ ਸ਼ਕਤੀ ਵਿੱਚ ਵਾਧਾ ਕਰਨ ਲਈ ਤਿਆਰ ਹੈ, ਜੋ ਕੰਟੈਂਟ ਨਿਰਮਾਣ, ਬੌਧਿਕ ਸੰਪਦਾ ਤੇ ਟੈਕਨੀਕਲ ਇਨੋਵੇਸ਼ਨ ਦੇ ਕੇਂਦਰ ਵਜੋਂ ਇਸ ਦੀ ਸਥਿਤੀ ਨੂੰ ਵਧਾਏਗਾ। ਇਸ ਦੇ ਕੇਂਦਰ ਵਿੱਚ ਪ੍ਰਸਾਰਣ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ, ਫਿਲਮ, ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ, ਸਾਉਂਡ ਅਤੇ ਮਿਊਜਿਕ, ਇਸ਼ਤਿਹਾਰ ਮੀਡੀਆ, ਸੋਸ਼ਲ ਮੀਡੀਆ ਪਲੇਟਫਾਰਮ, ਜਨਰੇਟਿਵ ਏਆਈ, ਔਗਮੈਂਟੇਡ ਰਿਅਲਿਟੀ (ਏਆਰ), ਵਰਚੁਅਲ ਰਿਅਲਿਟੀ (ਵੀਆਰ) ਅਤੇ ਐਕਸਟੈਂਡਿਡ ਰਿਅਲਿਟੀ (ਐਕਸਆਰ) ਆਦਿ ਸ਼ਾਮਲ ਹਨ।
ਕੀ ਤੁਹਾਡੇ ਕੋਈ ਸੁਆਲ ਹਨ? ਉਨ੍ਹਾਂ ਦੇ ਜਵਾਬ ਇੱਥੇ ਦੇਖੋ
ਪੀਆਈਬੀ ਟੀਮ ਵੇਵਸ ਦੇ ਨਵੇਂ ਐਲਾਨਾਂ ਨਾਲ ਅਪਡੇਟ ਰਹੋ, ਹੁਣੇ ਵੇਵਸ ਦੇ ਲਈ ਰਜਿਸਟ੍ਰੇਸ਼ਨ ਕਰੋ।
************
ਪੀਆਈਬੀ ਟੀਮ ਵੇਵਸ 2025 | ਰਬੀ / ਨਿਕਿਤਾ/ਪਰਸ਼ੂਰਾਮ ਕੋਰ| 77
(Release ID: 2116891)
Visitor Counter : 18
Read this release in:
Odia
,
English
,
Assamese
,
Nepali
,
Hindi
,
Marathi
,
Bengali-TR
,
Gujarati
,
Tamil
,
Telugu
,
Malayalam