ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਨੇ ਚੇਤਰ ਸੁਕਲਾਦੀ, ਉਗਾਦਿ, ਗੁੜੀ ਪੜਵਾ, ਚੇਤੀ ਚੰਦ, ਨਵਰੇਹ ਅਤੇ ਸਾਜਿਬੁ ਚੇਰੋਬਾ ਦੀ ਪੂਰਵ ਸੰਧਿਆ ‘ਤੇ ਸ਼ੁਭਕਾਮਨਾਵਾਂ ਦਿੱਤੀਆਂ
Posted On:
29 MAR 2025 4:01PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਚੇਤਰ ਸੁਕਲਾਦੀ, ਉਗਾਦਿ, ਗੁੜੀ ਪੜਵਾ, ਚੇਤੀ ਚੰਦ, ਨਵਰੇਹ ਅਤੇ ਸਾਜਿਬੁ ਚੇਰੋਬਾ ਦੀ ਪੂਰਵ ਸੰਧਿਆ ‘ਤੇ ਸਾਰੇ ਦੇਸ਼ਵਾਸੀਆਂ(ਸਾਥੀ ਨਾਗਰਿਕਾਂ) ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਇੱਕ ਸੰਦੇਸ਼ ਵਿੱਚ, ਰਾਸ਼ਟਰਪਤੀ ਨੇ ਕਿਹਾ ਹੈ, “ਚੇਤਰ ਸੁਕਲਾਦੀ, ਉਗਾਦਿ, ਗੁੜੀ ਪੜਵਾ, ਚੇਤੀ ਚੰਦ, ਨਵਰੇਹ ਅਤੇ ਸਾਜਿਬੁ ਚੇਰੋਬਾ ਦੇ ਪਾਵਨ ਅਵਸਰ ‘ਤੇ ਮੈਂ ਸਾਰੇ ਦੇਸ਼ਵਾਸੀਆਂ (ਸਾਥੀ ਨਾਗਰਿਕਾਂ) ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੀ ਹਾਂ।”
ਬਸੰਤ ਰੁੱਤ ਦੇ ਆਗਮਨ ‘ਤੇ ਮਨਾਏ ਜਾਣ ਵਾਲੇ ਇਹ ਤਿਉਹਾਰ ਭਾਰਤੀ ਨਵੇਂ ਵਰ੍ਹੇ ਦੀ ਸ਼ੁਰੂਆਤ ਦਾ ਪ੍ਰਤੀਕ ਹਨ। ਇਹ ਤਿਉਹਾਰ ਸਾਡੀ ਸੱਭਿਆਚਾਰਕ ਵਿਵਿਧਤਾ ਨੂੰ ਪ੍ਰਦਰਸ਼ਿਤ ਕਰਦੇ ਹਨ ਅਤੇ ਸਮਾਜਿਕ ਏਕਤਾ ਨੂੰ ਹੁਲਾਰਾ ਦਿੰਦੇ ਹਨ। ਇਨ੍ਹਾਂ ਤਿਉਹਾਰਾਂ ਦੇ ਦੌਰਾਨ ਅਸੀਂ ਨਵੀਂ ਫਸਲ ਦੀ ਖੁਸ਼ੀ ਮਨਾਉਂਦੇ ਹਾਂ ਅਤੇ ਪ੍ਰਕ੍ਰਿਤੀ ਦੇ ਪ੍ਰਤੀ ਆਪਣੀ ਕ੍ਰਿਤੱਗਤਾ ਵਿਅਕਤ ਕਰਦੇ ਹਾਂ।
ਇਨ੍ਹਾਂ ਪਵਿੱਤਰ ਅਵਸਰਾਂ ‘ਤੇ, ਆਓ ਅਸੀਂ ਸਦਭਾਵ ਅਤੇ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰੀਏ ਅਤੇ ਆਪਣੇ ਰਾਸ਼ਟਰ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਦੇ ਲਈ ਨਵੀਂ ਊਰਜਾ ਦੇ ਨਾਲ ਕੰਮ ਕਰੀਏ।”
ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ–
***
ਐੱਮਜੇਪੀਐੱਸ/ਐੱਸਆਰ
(Release ID: 2116689)
Visitor Counter : 31