ਸਿੱਖਿਆ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਯੰਗ ਔਥਰਸ (ਯੁਵਾ ਲੇਖਕ) ਮੈਂਟਰਸ਼ਿਪ ਸਕੀਮ (YUVA) ਯੋਜਨਾ


ਆਲਮੀ ਮੰਚ ਦੇ ਲਈ ਯੁਵਾ ਲੇਖਕਾਂ ਨੂੰ ਸਸ਼ਕਤ ਬਣਾਉਣਾ

Posted On: 18 MAR 2025 3:03PM by PIB Chandigarh

ਪਹਿਚਾਣ

ਸਿੱਖਿਆ ਮੰਤਰਾ (MoE) ਅਤੇ ਨੈਸ਼ਨਲ ਬੁੱਕ ਟ੍ਰਸਟ (NBT) ਆਫ਼ ਇੰਡੀਆ ਨੇ 11 ਮਾਰਚ 2025 ਨੂੰ ਪ੍ਰਧਾਨ ਮੰਤਰੀ ਯੰਗ ਔਥਰਸ ਮੈਂਟਰਸ਼ਿਪ  ਸਕੀਮ, ਜਿਸ ਨੂੰ ਯੁਵਾ 3.0, ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਦੇ ਤੀਸਰੇ ਐਡੀਸ਼ਨ ਦੀ ਸ਼ੁਰੂਆਤ ਕੀਤੀ। ਇਸ ਪਹਿਲ ਦਾ ਮਕਸਦ 30 ਵਰ੍ਹੇ ਤੋਂ ਘੱਟ ਉਮਰ ਦੇ ਯੁਵਾ ਲੇਖਕਾਂ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਰਚਨਾਤਮਕ ਲੇਖਨ ਕੌਸ਼ਲ ਨੂੰ ਨਿਖਾਰਨ ਦੇ ਲਈ ਮਾਰਗਦਰਸ਼ਨ ਅਤੇ ਮੌਕੇ ਪ੍ਰਦਾਨ ਕਰਨਾ ਹੈ। ਯੁਵਾ 3.0, ਆਪਣੇ ਪੂਰਵਗਾਮੀ, ਯੁਵਾ 1.0 ਅਤੇ ਯੁਵਾ 2.0 ਦੀ ਸਫ਼ਲਤਾ ‘ਤੇ ਅਧਾਰਿਤ ਹੈ, ਜੋ ਭਾਰਤ ਵਿੱਚ ਸਾਹਿਤਕ ਪ੍ਰਤਿਭਾ ਨੂੰ ਹੁਲਾਰਾ ਦੇਣ ਅਤੇ ਪੜ੍ਹਣ, ਲਿਖਣ ਅਤੇ ਪੁਸਤਕ ਸੱਭਿਆਚਾਰ ਨੂੰ ਹੁਲਾਰਾ ਦੇਣ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਜਾਰੀ ਰੱਖਦਾ ਹੈ। ਇਹ ਯੋਜਨਾ ਏਕ ਭਾਰਤ, ਸ਼੍ਰੇਸ਼ਠ ਭਾਰਤ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ, ਜੋ ਭਾਰਤ ਦੀ ਸਮ੍ਰਿੱਧ ਵਿਰਾਸਤ ਅਤੇ ਗਿਆਨ ਦੇ ਦਸਤਾਵੇਜ਼ੀਕਰਣ ਅਤੇ ਪ੍ਰਸਾਰ ਨੂੰ ਪ੍ਰੋਤਸਾਹਿਤ ਕਰਦੀ ਹੈ।

ਯੁਵਾ 3.0: ਵਿਸ਼ੇਸ਼ਤਾਵਾਂ ਅਤੇ ਉਦੇਸ਼

ਥੀਮ ਅਤੇ ਫੋਕਸ

ਪੀਐੱਮ-ਯੁਵਾ 3.0 ਦੇ ਵਿਸ਼ੇ ਹਨ: ਰਾਸ਼ਟਰ ਨਿਰਮਾਣ ਵਿੱਚ ਪ੍ਰਵਾਸੀ ਭਾਰਤੀਆਂ ਦਾ ਯੋਗਦਾਨ; ਭਾਰਤੀ ਗਿਆਨ ਪ੍ਰਣਾਲੀ; ਅਤੇ ਆਧੁਨਿਕ ਭਾਰਤ ਦੇ ਨਿਰਮਾਤਾ (1950-2025)ਇਹ ਯੋਜਨਾ ਅਜਿਹੇ ਲੇਖਕਾਂ ਨੂੰ ਵਿਕਸਿਤ ਕਰਨ ਵਿੱਚ ਮਦਦ ਕਰੇਗੀ, ਜੋ ਅਤੀਤ, ਵਰਤਮਾਨ ਅਤੇ ਭਵਿੱਖ ਨੂੰ ਸ਼ਾਮਲ ਕਰਦੇ ਹੋਏ ਭਾਰਤ ਦੇ ਵਿਭਿੰਨ ਪਹਿਲੂਆਂ ‘ਤੇ ਲਿਖ ਸਕਦੇ ਹਨ। ਇਸ ਤੋਂ ਇਲਾਵਾ, ਇਹ ਯੋਜਨਾ ਚਾਹਵਾਨ ਨੌਜਵਾਨਾਂ ਨੂੰ ਖੁਦ ਨੂੰ ਪ੍ਰਗਟ ਕਰਨ ਅਤੇ ਪ੍ਰਾਚੀਨ ਅਤੇ ਮੌਜੂਦਾ ਸਮੇਂ ਵਿੱਚ ਵਿਭਿੰਨ ਖੇਤਰਾਂ ਵਿੱਚ ਭਾਰਤੀਆਂ ਦੇ ਯੋਗਦਾਨ ਬਾਰੇ ਇੱਕ ਵਿਆਪਕ ਦ੍ਰਿਸ਼ਟੀਕੋਣ ਪੇਸ਼ ਕਰਨ ਦਾ ਮੌਕਾ ਵੀ ਪ੍ਰਦਾਨ ਕਰੇਗੀ।

 

ਸਲੈਕਸ਼ਨ ਪ੍ਰੋਸੈੱਸ

  • ਯੋਜਨਾ ਮਾਈਗੌਵ ਇੰਡੀਆ ਦੇ ਔਨਲਾਈਨ ਪੋਰਟ ਦੇ ਜ਼ਰੀਏ ਇੱਛੁਕ ਲੇਖਕਾਂ ਤੋਂ ਐਪਲੀਕੇਸ਼ਨਾਂ ਦੀ ਮੰਗ ਕਰਦੀ ਹੈ।
  • ਇੱਕ ਮੁਕਾਬਲਾ ਪ੍ਰਕਿਰਿਆ ਦੇ ਤਹਿਤ, ਬਿਹਤਰ ਤਰੀਕੇ ਨਾਲ ਪਰਿਭਾਸ਼ਿਤ ਮੁਲਾਂਕਣ ਮਾਪਦੰਡ ਦੇ ਅਧਾਰ ‘ਤੇ 50 ਯੁਵਾ ਲੇਖਕਾਂ ਨੂੰ ਸ਼ੌਰਟਲਿਸਟ ਕੀਤਾ ਜਾਵੇਗਾ।
  • ਨੈਸ਼ਨਲ ਬੁੱਕ ਟ੍ਰਸਟ  (ਐੱਨਬੀਟੀ) ਚੋਣ ਕਮੇਟੀ ਦਾ ਗਠਨ ਕਰੇਗਾ।
  • ਬਿਨੈਕਾਰਾਂ ਨੂੰ 10,000 ਸ਼ਬਦਾਂ ਦੀ ਇੱਕ ਪੁਸਤਕ ਪ੍ਰਸਤਾਵ ਪੇਸ਼ ਕਰਨਾ ਜ਼ਰੂਰੀ ਹੈ, ਜਿਸ ਦੀ ਸਮੀਖਿਆ ਇੱਕ ਪੈਨਲ ਦੁਆਰਾ ਕੀਤੀ ਜਾਵੇਗੀ।
  • ਸ਼ੌਰਲਿਸਟ ਕੀਤੇ ਗਏ ਉਮੀਦਵਾਰਾਂ ਨੂੰ ਅੰਤਿਮ ਚੋਣ ਤੋਂ ਪਹਿਲਾਂ ਇੱਕ ਮਲਟੀ–ਸਟੇਜ ਸਲੈਕਸ਼ਨ ਪ੍ਰੋਸੈੱਸ ਤੋਂ ਗੁਜ਼ਰਨਾ ਪੈਂਦਾ ਹੈ।

 

ਮੈਂਟਰਸ਼ਿਪ  ਅਤੇ ਸਪੋਰਟ

  • ਚੁਣੇ ਹੋਏ ਲੇਖਕਾਂ ਨੂੰ ਛੇ ਮਹੀਨੇ ਤੱਕ ਚੱਲਣ ਵਾਲੇ ਮੈਂਟਰਸ਼ਿਪ  ਪ੍ਰੋਗਰਾਮ ਤੋਂ ਗੁਜ਼ਰਨਾ ਪੈਂਦਾ ਹੈ।
  • ਲੇਖਕ ਵਰਕਸ਼ਾਪਸ, ਮੈਂਟਰਸ ਦੇ ਨਾਲ ਗੱਲਬਾਤ ਅਤੇ ਭਾਰਤ ਦੇ ਸਾਹਿਤਕ ਵਿਵਸਥਾ ਤੋਂ ਜਾਣੂ ਹੁੰਦੇ ਹਨ।
  • ਉਨ੍ਹਾਂ ਨੂੰ ਛੇ ਮਹੀਨੇ ਦੇ ਲਈ ਹਰ ਮਹੀਨੇ 50,000 ਰੁਪਏ ਦੀ ਵਿੱਤੀ ਸਹਾਇਤਾ ਮਿਲਦੀ ਹੈ।
  • ਉਨ੍ਹਾਂ ਦੇ ਕੰਮਾਂ ਨੂੰ ਐੱਨਬੀਟੀ ਦੁਆਰਾ ਕਈ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਅਤੇ ਪ੍ਰਚਾਰਿਤ ਕੀਤਾ ਜਾਂਦਾ ਹੈ।
  • ਮੈਂਟਰਸ਼ਿਪ  ਪ੍ਰੋਗਰਾਮ ਦੇ ਤਹਿਤ, ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲਾ 2026 ਦੌਰਾਨ ਪੀਐੱਮ-ਯੁਵਾ 3.0 ਲੇਖਕਾਂ ਲਈ ਇੱਕ ਨੈਸ਼ਨਲ ਕੈਂਪ ਆਯੋਜਿਤ ਕੀਤਾ ਜਾਵੇਗਾ।
  • ਚੁਣੇ ਹੋਏ ਲੇਖਕਾਂ ਨੂੰ ਸਾਹਿਤਕ ਉਤਸਵਾਂ ਅਤੇ ਅੰਤਰਰਾਸ਼ਟਰੀ ਮੰਚਾਂ ‘ਤੇ ਆਪਣਾ ਕੰਮ ਪੇਸ਼ ਕਰਨ ਦਾ ਮੌਕਾ ਮਿਲੇਗਾ।

 

ਲੇਖਕ ਵਰਕਸ਼ਾਪਾਂ, ਸਲਾਹਕਾਰਾਂ ਨਾਲ ਗੱਲਬਾਤ ਅਤੇ ਐਕਸਪੋਜ਼ਰ ਵਿੱਚੋਂ ਗੁਜ਼ਰਦੇ ਹਨ

 

 

ਯੁਵਾ ਯੋਜਨਾ ਦਾ ਪਿਛੋਕੜ

ਰਾਸ਼ਟਰੀ ਸਿੱਖਿਆ ਨੀਤੀ 2020 ਵਿੱਚ ਯੰਗ ਮਾਈਂਡਸ ਦੇ ਸਸ਼ਕਤੀਕਰਣ ਅਤੇ ਇੱਕ ਲਰਨਿੰਗ ਈਕੋਸਿਸਟਮ ਬਣਾਉਣ ‘ਤੇ ਜ਼ੋਰ ਦਿੱਤਾ ਗਿਆ ਹੈ, ਜੋ ਕਿ ਯੁਵਾ ਪਾਠਕਾਂ/ਵਿਦਿਆਰਥੀਆਂ ਨੂੰ ਭਵਿੱਖ ਦੀ ਦੁਨੀਆ ਵਿੱਚ ਅਗਵਾਈ ਦੀ ਭੂਮਿਕਾ ਲਈ ਤਿਆਰ ਕਰ ਸਕਦਾ ਹੈ। ਭਾਰਤ ਨੂੰ ਇੱਕ ‘ਯੁਵਾ ਦੇਸ਼’ ਮੰਨਿਆ ਜਾਂਦਾ ਹੈ, ਕਿਉਂਕਿ ਇਸ ਦੀ ਕੁੱਲ ਆਬਾਦੀ ਦਾ 66% ਯੁਵਾ ਹਨ ਅਤੇ ਸਮਰੱਥਾ ਅਤੇ ਰਾਸ਼ਟਰ ਨਿਰਮਾਣ ਦੇ ਲਈ ਉਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਸੰਦਰਭ ਵਿੱਚ, ਯੁਵਾ ਲੇਖਕਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਹੀ ਮਾਰਗਦਰਸ਼ਨ ਦੇਣ ਲਈ ਇਹ ਰਾਸ਼ਟਰੀ ਯੋਜਨਾ, ਰਚਨਾਤਮਕ ਦੁਨੀਆ ਦੇ ਭਵਿੱਖ ਦੇ ਨੇਤਾਵਾਂ ਦੀ ਨੀਂਹ ਰੱਖਣ ਲਈ ਇੱਕ ਅਹਿਮ ਕਦਮ ਸਾਬਿਤ ਹੋਈ ਹੈ। ਇਸ ਯੋਜਨਾ ਦੀ ਕਲਪਨਾ ਇਸ ਅਧਾਰ ‘ਤੇ ਕੀਤੀ ਗਈ ਹੈ, ਕਿ 21ਵੀਂ ਸਦੀ ਦੇ ਭਾਰਤ ਨੂੰ ਭਾਰਤੀ ਸਾਹਿਤ ਅਤੇ ਵਿਸ਼ਵ ਦ੍ਰਿਸ਼ਟੀਕੋਣ ਦੇ ਰਾਜਦੂਤ ਬਣਾਉਣ ਲਈ ਯੁਵਾ ਲੇਖਕਾਂ ਦੀ ਇੱਕ ਪੀੜ੍ਹੀ ਨੂੰ ਤਿਆਰ ਕਰਨ ਦੀ ਜ਼ਰੂਰਤ ਹੈ। ਇਸ ਤੱਥ ਨੂੰ ਜਾਣਦੇ ਹੋਏ, ਕਿ ਸਾਡਾ ਦੇਸ਼ ਪੁਸਤਕ ਪ੍ਰਕਾਸ਼ਨ ਦੇ ਖੇਤਰ ਵਿੱਚ ਤੀਸਰੇ ਸਥਾਨ ‘ਤੇ ਹੈ ਅਤੇ ਸਾਡੇ ਕੋਲ ਸਵਦੇਸ਼ੀ ਸਾਹਿਤ ਦਾ ਖਜਾਨਾ ਹੈ, ਭਾਰਤ ਨੂੰ ਇਸ ਨੂੰ ਆਲਮੀ ਮੰਚ ‘ਤੇ ਪੇਸ਼ ਕਰਨਾ ਚਾਹੀਦਾ ਹੈ। ਪਹਿਲੀ ਮੈਂਟਰਸ਼ਿਪ ਯੋਜਨਾ 31 ਮਈ 2021 ਨੂੰ ਸ਼ੁਰੂ ਕੀਤੀ ਗਈ ਸੀ, ਫਿਰ ਉਸ ਤੋਂ ਬਾਅਦ ਅਕਤੂਬਰ 2022 ਵਿੱਚ ਅਤੇ ਹੁਣ ਮਾਰਚ 2025 ਵਿੱਚ ਤੀਸਰਾ ਐਡੀਸ਼ਨ ਸ਼ੁਰੂ ਕੀਤਾ ਗਿਆ ਹੈ।

 

https://static.pib.gov.in/WriteReadData/userfiles/image/image0043OBT.jpg

ਯੁਵਾ 2.0 : ਵਿਸਤਾਰ ਅਤੇ ਉਪਲਬਧੀਆਂ

ਅਕਤੂਬਰ, 2022 ਵਿੱਚ ਸ਼ੁਰੂ ਕੀਤੀ ਗਈ ਯੁਵਾ 2.0, ਯੁਵਾ 1.0 ਦੀ ਨੀਂਹ ‘ਤੇ ਅਧਾਰਿਤ ਹੈ, ਜਿਸ ਵਿੱਚ ਮੁੱਖ ਵਿਸ਼ੇ ਦੇ ਰੂਪ ਵਿੱਚ ‘ਲੋਕਤੰਤਰ’ ‘ਤੇ ਨਵੇਂ ਸਿਰ੍ਹੇ ਤੋਂ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਇਸ ਯੋਜਨਾ ਦਾ ਮਕਸਦ ਯੁਵਾ ਲੇਖਕਾਂ ਨੂੰ ਭਾਰਤ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ, ਪਰੰਪਰਾਵਾਂ ਅਤੇ ਸ਼ਾਸਨ ਨਾਲ ਜੁੜੀਆਂ ਸੰਰਚਨਾਵਾਂ ਨਾਲ ਜੋੜਨਾ ਹੈ

ਵਿਸ਼ਾ ਅਤੇ ਦ੍ਰਿਸ਼ਟੀਕੋਣ

 

ਪੀਐੱਮ-ਯੁਵਾ 2.0 ਦੀ ਥੀਮ, ਲੋਕਤੰਤਰ (ਸੰਸਥਾਵਾਂ, ਘਟਨਾਵਾਂ, ਲੋਕ ਅਤੇ ਸੰਵਿਧਾਨਿਕ ਕਦਰਾਂ-ਕੀਮਤਾਂ) ਸੀ। ਇਸ ਯੋਜਨਾ ਨੇ ਅਜਿਹੇ ਲੇਖਕਾਂ ਨੂੰ ਉਭਰਨ ਵਿੱਚ ਮਦਦ ਕੀਤੀ, ਜੋ ਅਤੀਤ, ਵਰਤਮਾਨ ਅਤੇ ਭਵਿੱਖ ਦੇ ਦੌਰ ਤੋਂ ਗੁਜ਼ਰਦੇ ਹੋਏ ਭਾਰਤ ਵਿੱਚ ਲੋਕਤੰਤਰ ਦੇ ਵਿਭਿੰਨ ਪਹਿਲੂਆਂ ‘ਤੇ ਲਿਖ ਸਕਦੇ ਹਨ। ਇਸ ਤੋਂ ਇਲਾਵਾ, ਇਸ ਯੋਜਨਾ ਨੇ ਮਹੱਤਵਕਾਂਖੀ ਨੌਜਵਾਨਾਂ ਨੂੰ ਖੁਦ ਨੂੰ ਪ੍ਰਗਟਾਉਣ ਅਤੇ ਘਰੇਲੂ ਅਤੇ ਨਾਲ ਹੀ ਅੰਤਰਰਾਸ਼ਟਰੀ ਮੰਚਾਂ ‘ਤੇ ਭਾਰਤੀ ਲੋਕਤੰਤਰੀ ਕਦਰਾਂ ਕੀਮਤਾਂ ਬਾਰੇ ਇੱਕ ਵਿਆਪਕ ਦ੍ਰਿਸ਼ਟੀਕੋਣ ਪੇਸ਼ ਕਰਨ ਦਾ ਮੌਕਾ ਵੀ ਪ੍ਰਦਾਨ ਕੀਤਾ।

 

ਚੋਣ ਅਤੇ ਲਾਗੂਕਰਨ

 

  • ਪ੍ਰਤੀਯੋਗਿਤਾ ਨੂੰ ਦੇਸ਼ ਭਰ ਤੋਂ ਉਮੀਦਵਾਰਾਂ ਦੇ ਵਿਭਿੰਨ ਸਮੂਹ ਦੇ ਨਾਲ ਸ਼ਾਨਦਾਰ ਪ੍ਰਤੀਕਿਰਿਆ ਮਿਲੀ।
  • ਪ੍ਰਤੀਯੋਗਿਤਾ ਦੇ ਜ਼ਰੀਏ 75 ਲੇਖਕਾਂ ਦੀ ਚੋਣ ਕੀਤੀ ਗਈ। ਉਨ੍ਹਾਂ ਨੂੰ 10,000 ਸ਼ਬਦਾਂ ਦਾ ਇੱਕ ਪੁਸਤਕ ਪ੍ਰਸਤਾਵ ਵੀ ਪੇਸ਼ ਕਰਨਾ ਸੀ।
  • ਮੈਂਟਰਸ਼ਿਪ ਪ੍ਰੋਗਰਾਮ ਵਿੱਚ ਸੰਵਿਧਾਨਿਕ ਮਾਹਿਰਾਂ, ਇਤਿਹਾਸਕਾਰਾਂ ਅਤੇ ਪ੍ਰਸਿੱਧ ਲੇਖਕਾਂ ਦੇ ਨਾਲ ਚਰਚਾ ਵੀ ਸ਼ਾਮਲ ਸੀ।
  • ਰਿਸਰਚ ਸਕਿੱਲਸ, ਭਾਸ਼ਾ ਮੁਹਾਰਤ ਅਤੇ ਸਟੋਰੀ ਟੈਲਿੰਗ ਟੈਕਨੀਕ ਨੂੰ ਵਧਾਉਣ ਲਈ ਸਪੈਸ਼ਲ ਟ੍ਰੇਨਿੰਗ ਸੈਸ਼ਨ ਆਯੋਜਿਤ ਕੀਤੇ ਗਏ।

 

ਸਿੱਟੇ ਅਤੇ ਪ੍ਰਭਾਵ

 

  • ਕੇਂਦਰੀ ਸਿੱਖਿਆ ਮੰਤਰੀ ਨੇ ਫਰਵਰੀ ਵਿੱਚ ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲਾ 2025 ਦੌਰਾਨ ਪੀਐੱਮ ਯੁਵਾ 2.0 ਯੋਜਨਾ ਦੇ ਤਹਿਤ 41 ਨਵੀਆਂ ਪੁਸਤਕਾਂ ਲਾਂਚ ਕੀਤੀਆਂ।
  • ਕਈ ਪੁਸਤਕਾਂ ਕਈ ਭਾਰਤੀ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕੀਤੀਆਂ ਗਈਆਂ, ਜਿਸ ਨਾਲ ਉਹ ਵਿਆਪਕ ਪਾਠਕਾਂ ਦੇ ਲਈ ਸੁਲਭ ਹੋ ਗਈਆਂ।
  • ਯੁਵਾ ਲੇਖਕਾਂ ਨੇ ਵਿਸ਼ਵ ਪੁਸਤਕ ਮੇਲੇ ਅਤੇ ਸਾਹਿਤਕ ਮੰਚਾਂ ਜਿਹੇ ਆਯੋਜਨਾਂ ਵਿੱਚ ਹਿੱਸਾ ਲੈ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਹਿਚਾਣ ਹਾਸਲ ਕੀਤੀ।
  • ਕਈ ਉਮੀਦਵਾਰਾਂ ਦੀਆਂ ਪੁਸਤਕਾਂ ਖੋਜ ਅਤੇ ਸੰਦਰਭ ਲਈ ਅਕਾਦਮਿਕ ਅਤੇ ਸਰਕਾਰੀ ਲਾਈਬ੍ਰੇਰੀਆਂ ਵਿੱਚ ਸ਼ਾਮਲ ਕੀਤੀਆਂ ਗਈਆਂ।
  • ਕੁਝ ਲੇਖਕਾਂ ਨੂੰ ਨੀਤੀ ਨਿਰਮਾਤਾਵਾਂ ਅਤੇ ਵਿਦਵਾਨਾਂ ਨਾਲ ਮਿਲਣ ਅਤੇ ਗੱਲਬਾਤ ਕਰਨ ਦਾ ਮੌਕਾ ਮਿਲਿਆ, ਜਿਸ ਨਾਲ ਉਨ੍ਹਾਂ ਦੇ ਦ੍ਰਿਸ਼ਟੀਕੋਣ ਵਿੱਚ ਹੋਰ ਵਿਸਤਾਰ ਹੋਇਆ।

 

 

ਯੁਵਾ 1.0: ਸ਼ੁਰੂਆਤ ਅਤੇ ਵਿਰਾਸਤ

 

ਭਾਰਤ ਦੀ ਸੁਤੰਤਰਤਾ ਦੇ 75 ਵਰ੍ਹੇ ਪੂਰੇ ਹੋਣ ਦੀ ਯਾਦ ਵਿੱਚ, ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਮਾਰੋਹ ਦੇ ਹਿੱਸੇ ਵਜੋਂ, ਮਈ 2021 ਵਿੱਚ ਉਦਘਾਟਨ ਸੰਸਕਰਣ, ਯੁਵਾ 1.0 ਲਾਂਚ ਕੀਤਾ ਗਿਆ ਸੀ। ਇਸ ਯੋਜਨਾ ਦਾ ਮਕਸਦ, ਯੁਵਾ ਲੇਖਕਾਂ ਨੂੰ ਸਸ਼ਕਤ ਬਣਾਉਣਾ ਅਤੇ ਉਨ੍ਹਾਂ ਨੂੰ ਭਾਰਤ ਦੇ ਇਤਿਹਾਸ ਅਤੇ ਸਮਕਾਲੀ ਲੇਖਨ ‘ਤੇ ਆਪਣੇ ਦ੍ਰਿਸ਼ਟੀਕੋਣ ਵਿਅਕਤ ਕਰਨ ਲਈ ਇੱਕ ਮੰਚ ਪ੍ਰਦਾਨ ਕਰਨਾ ਸੀ। 

 

 

ਥੀਮ ਅਤੇ ਪ੍ਰੇਰਣਾ

ਇਸ ਦੀ ਥੀਮ ਸੀ ਭਾਰਤ ਦਾ ਰਾਸ਼ਟਰੀ ਅੰਦੋਲਨ, ਜਿਸ ਵਿੱਚ ਗੁੰਮਨਾਮ ਨਾਇਕਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ, ਸੁਤੰਤਰਤਾ ਸੰਗ੍ਰਾਮ ਬਾਰੇ ਘੱਟ ਜਾਣੇ ਜਾਂਦੇ ਤੱਥਾਂ ਬਾਰੇ ਜਾਣਕਾਰੀ, ਰਾਸ਼ਟਰੀ ਅੰਦੋਲਨ ਵਿੱਚ ਵੱਖ-ਵੱਖ ਸਥਾਨਾਂ ਦੀ ਭੂਮਿਕਾ, ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ ਰਾਸ਼ਟਰੀ ਅੰਦੋਲਨ ਦੇ ਰਾਜਨੀਤਿਕ, ਸੱਭਿਆਚਾਰਕ, ਆਰਥਿਕ ਜਾਂ ਵਿਗਿਆਨ ਨਾਲ ਸਬੰਧਿਤ ਪਹਿਲੂਆਂ ਨਾਲ ਸਬੰਧਿਤ ਨਵੇਂ ਪਹਿਲੂਆਂ ਨੂੰ ਸਾਹਮਣੇ ਲਿਆਉਣ ਵਾਲੀਆਂ ਐਂਟਰੀਆਂ ਇਸ ਵਿੱਚ ਸ਼ਾਮਲ ਸਨ। ਇਸ ਯੋਜਨਾ ਨੇ ਉਨ੍ਹਾਂ ਲੇਖਕਾਂ ਨੂੰ ਵਿਕਸਿਤ ਕਰਨ ਵਿੱਚ ਮਦਦ ਕੀਤੀ, ਜੋ ਭਾਰਤੀ ਵਿਰਾਸਤ, ਸੱਭਿਆਚਾਰ ਅਤੇ ਗਿਆਨ ਪ੍ਰਣਾਲੀ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਵਿਸ਼ਿਆਂ ‘ਤੇ ਲਿਖ ਸਕਦੇ ਹਨ।

 

 

ਚੋਣ ਅਤੇ ਲਾਗੂਕਰਨ

 

  • ਪ੍ਰਤੀਯੋਗਿਆਂ ਨੂੰ 5000 ਸ਼ਬਦਾਂ ਦਾ ਪ੍ਰਸਤਾਵ ਲਿਖਣ ਲਈ ਕਿਹਾ ਗਿਆ।
  • ਵੱਖ-ਵੱਖ ਭਾਸ਼ਾਵਾਂ ਅਤੇ ਖੇਤਰੀ ਪਿਛੋਕੜ ਦੀ ਪ੍ਰਤੀਨਿਧਤਾ ਕਰਨ ਵਾਲੇ 75 ਯੁਵਾ ਲੇਖਕਾਂ ਦੀ ਚੋਣ ਕੀਤੀ ਗਈ।
  • ਨੈਸ਼ਨਲ ਬੁੱਕ ਟ੍ਰਸਟ (ਐੱਨਬੀਟੀ) ਦੁਆਰਾ ਗਠਿਤ ਇੱਕ ਕਮੇਟੀ ਦੁਆਰਾ ਚੋਣ ਕੀਤੀ ਗਈ।
  • ਮੈਂਟਰਸ਼ਿਪ ਵਿੱਚ ਲੇਖਨ, ਸੰਪਾਦਨ ਅਤੇ ਪ੍ਰਕਾਸ਼ਨ ਪ੍ਰਕਿਰਿਆਵਾਂ ਵਿੱਚ ਟ੍ਰੇਨਿੰਗ ਸ਼ਾਮਲ ਸੀ।
  • ਪ੍ਰਸਿੱਧ ਇਤਿਹਾਸਕਾਰਾਂ, ਪੱਤਰਕਾਰਾਂ ਅਤੇ ਸਾਹਿਤਕਾਰਾਂ ਦੁਆਰਾ ਸਪੈਸ਼ਲ ਸੈਸ਼ਨ ਆਯੋਜਿਤ ਕੀਤੇ ਗਏ।
  • ਮੈਂਟਰਸ਼ਿਪ ਯੋਜਨਾ ਦੇ ਤਹਿਤ ਪ੍ਰਤੀ ਲੇਖਕ ਛੇ ਮਹੀਨੇ ਦੀ ਮਿਆਦ ਲਈ 50,000 ਰੁਪਏ ਪ੍ਰਤੀ ਮਹੀਨੇ ਦੀ ਏਕੀਕ੍ਰਿਤ ਸਕਾਲਰਸ਼ਿਪ ਦਾ ਭੁਗਤਾਨ।

 

 

ਪਰਿਣਾਮ ਅਤੇ ਪ੍ਰਭਾਵ

 

  • ਪਰਿਣਾਮ 25.12.2021 ਨੂੰ ਐਲਾਨੇ ਗਏ।
  • ਯੁਵਾ 1.0 ਦੇ ਤਹਿਤ ਪ੍ਰਕਾਸ਼ਿਤ ਪੁਸਤਕਾਂ ਦਾ ਕਈ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ, ਜਿਸ ਨਾਲ ਉਨ੍ਹਾਂ ਦੀ ਪਹੁੰਚ ਵਧੀ।
  • ਇਸ ਪਹਿਲ ਨੇ ਭਾਰਤ ਦੀ ਸਾਹਿਤਕ ਵਿਰਾਸਤ ਵਿੱਚ ਯੋਗਦਾਨ ਦਿੱਤਾ, ਜਿਸ ਨਾਲ ਯੁਵਾ ਆਵਾਜ਼ਾਂ ਨੂੰ ਇਤਿਹਾਸਕ ਕਥਾਵਾਂ ਦਾ ਦਸਤਾਵੇਜ਼ੀਕਰਣ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ ਗਿਆ।
  • ਕਈ ਯੁਵਾ ਲੇਖਕਾਂ ਨੇ ਨਵੀਂ ਪਹਿਚਾਣ ਹਾਸਲ ਕੀਤੀ ਅਤੇ ਉਨ੍ਹਾਂ ਨੇ ਮੁੱਖ ਧਾਰਾ ਦੇ ਸਾਹਿਤ ਅਤੇ ਅਕਾਦਮਿਕ ਚਰਚਾਵਾਂ ਵਿੱਚ ਯੋਗਦਾਨ ਵੀ ਦਿੱਤਾ।
  • ਇਸ ਯੋਜਨਾ ਨੇ ਯੁਵਾ ਲੇਖਕਾਂ ਦੇ ਲਈ ਇੱਕ ਮਜ਼ਬੂਤ ਅਧਾਰ ਸਥਾਪਿਤ ਕੀਤਾ, ਜਿਨ੍ਹਾਂ ਵਿੱਚੋਂ ਕਈ ਲੇਖਕਾਂ ਨੇ ਸੁਤੰਤਰ ਤੌਰ ‘ਤੇ ਵਾਧੂ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ।
  • ਪੁਸਤਕਾਂ ਦੇ ਪ੍ਰਕਾਸ਼ਨ ਅਤੇ ਵਿਕਰੀ ‘ਤੇ ਐੱਨਬੀਟੀ ਦੁਆਰਾ 10% ਰੌਇਲਟੀ ਦਾ ਭੁਗਤਾਨ ਕੀਤਾ ਜਾ ਰਿਹਾ ਹੈ।

 

ਸਿੱਟਾ

ਯੁਵਾ ਯੋਜਨਾ ਨੇ ਆਪਣੇ ਤਿੰਨੋਂ ਸੰਸਕਰਣਾਂ ਦੇ ਜ਼ਰੀਏ ਭਾਰਤ ਵਿੱਚ ਯੁਵਾ ਸਾਹਿਤਕ ਪ੍ਰਤਿਭਾਵਾਂ ਨੂੰ ਉਭਾਰਨ ਅਤੇ ਨਵੀਂ ਪਹਿਚਾਣ ਦਿਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਜਿਵੇਂ-ਜਿਵੇਂ ਇਹ ਪ੍ਰੋਗਰਾਮ ਅੱਗੇ ਵਧ ਰਿਹਾ ਹੈ, ਇਹ ਰਚਨਾਤਮਕ ਪ੍ਰਗਟਾਵਾ, ਬਹੁ-ਭਾਸ਼ਾਈ ਸਾਹਿਤਕ ਵਿਰਾਸਤ ਅਤੇ ਨੌਜਵਾਨਾਂ ਦਰਮਿਆਨ ਪੜ੍ਹਨ ਅਤੇ ਲਿਖਣ ਦੇ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਦਾ ਹੈ। ਇਸ ਯੋਜਨਾ ਦੀ ਕਾਮਯਾਬੀ, ਉਨ੍ਹਾਂ ਯੁਵਾ ਲੇਖਕਾਂ ਦੀ ਸਫ਼ਲਤਾ ਦੀਆਂ ਕਹਾਣੀਆਂ ਵਿੱਚ ਸਾਫ ਦਿਸਦੀ ਹੈ, ਜਿਨ੍ਹਾਂ ਦੀ ਆਵਾਜ਼ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦੋਵੇਂ ਪੱਧਰਾਂ ‘ਤੇ ਬੁਲੰਦ ਹੋਈ ਹੈ। ਨਿਰੰਤਰ ਸਮਰਥਨ ਅਤੇ ਇਨੋਵੇਸ਼ਨ ਦੇ ਨਾਲ, ਯੁਵਾ ਯੋਜਨਾ ਲਗਾਤਾਰ ਭਾਰਤ ਦੇ ਇਤਿਹਾਸਕ ਅਤੇ ਸੱਭਿਆਚਾਰਕ ਪੁਨਰਜਾਗਰਣ ਦਾ ਨੀਂਹ ਪੱਥਰ ਬਣੀ ਰਹੇਗੀ।

ਸੰਦਰਭ

https://pib.gov.in/PressReleasePage.aspx?PRID=2110966

https://innovateindia.mygov.in/yuva-2025/

https://innovateindia.mygov.in/yuva/

https://pib.gov.in/PressReleasePage.aspx?PRID=1722644

https://pib.gov.in/PressReleaseIframePage.aspx?PRID=2101008

https://pib.gov.in/PressReleasePage.aspx?PRID=1811451

https://www.nbtindia.gov.in/writereaddata/attachmentNews/tuesday-june-1-202111-31-05-amyuva-scheme-for-mentorship-of-young-authors.pdf

Click here to see PDF.

 

*****

 

ਸੰਤੋਸ਼ ਕੁਮਾਰ/ਸਰਲਾ ਮੀਣਾ/ਰਿਸ਼ਿਤਾ ਅਗਰਵਾਲ


(Release ID: 2115695) Visitor Counter : 4