ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਥੀਮ ਸੰਗੀਤ ਮੁਕਾਬਲਾ

Posted On: 13 MAR 2025 11:46AM by PIB Chandigarh

ਸੱਚੀ ਸੰਗੀਤ ਭਾਵਨਾ ਨੂੰ ਜਾਗ੍ਰਿਤ ਕਰਨ (ਜਗਾਉਣ) ਦਾ ਇੱਕ ਉਤਸਵ

 

ਜਾਣ-ਪਹਿਚਾਣ

ਥੀਮ ਸੰਗੀਤ ਮੁਕਾਬਲਾ (ਟੀਐੱਮਸੀ) ਭਾਰਤ ਦੀ ਸੱਚੀ ਸੰਗੀਤ ਭਾਵਨਾ ਦਾ ਉਤਸਵ ਮਨਾਉਂਦਾ ਹੈ। ਇਹ ਗੀਤਕਾਰਾਂ, ਗਾਇਕਾਂ, ਕਲਾਕਾਰਾਂ ਅਤੇ ਸੰਗੀਤ ਰਚਨਾਕਾਰਾਂ ਨੂੰ ਅਜਿਹਾ ਸੰਗੀਤ ਤਿਆਰ ਕਰਨ ਦਾ ਸੱਦਾ ਹੈ ਜੋ ਭਾਰਤੀ ਸ਼ਾਸਤਰੀ ਸੰਗੀਤ ਜਾਂ ਸ਼ਾਸਤਰੀ ਅਤੇ ਸਮਕਾਲੀ ਸ਼ੈਲੀਆਂ ਦੇ ਮਿਸ਼ਰਣ ਨੂੰ ਦਰਸਾਉਂਦਾ ਹੋਵੇ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (ਆਈਐਂਡਬੀ) ਦੁਆਰਾ ਆਯੋਜਿਤ ਅਤੇ ਭਾਰਤੀ ਸੰਗੀਤ ਉਦਯੋਗ (ਆਈਐੱਮਆਈ) ਦੇ ਸਹਿਯੋਗ ਨਾਲ, ਥੀਮ ਸੰਗੀਤ ਮੁਕਾਬਲਾ (ਟੀਐੱਮਸੀ) ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਦੇ ਤਹਿਤ ਆਯੋਜਿਤ ਕ੍ਰਿਏਟ ਇਨ ਇੰਡੀਆ ਚੈਲੇਂਜ ਦਾ ਹਿੱਸਾ ਹੈ।

 

ਵਰਲਡ ਆਡੀਓ ਵਿਜ਼ੁਅਲ ਐਂਡਐਂਟਰਟੇਨਮੈਂਟ ਸਮਿਟ (ਵੇਵਸ) ਆਪਣੇ ਪਹਿਲੇ ਐਡੀਸ਼ਨ ਵਿੱਚ ਇੱਕ ਅਨੋਖਾ ਹੱਬ ਅਤੇ ਸਪੋਕ ਪਲੈਟਫਾਰਮ ਹੈ, ਜੋ ਸੰਪੂਰਨ ਮੀਡੀਆ ਅਤੇ ਮਨੋਰੰਜਨ (ਐੱਮਐਂਡਈ) ਖੇਤਰ ਦੇ ਕਨਵਰਜ਼ੈਂਸ ਲਈ ਤਿਆਰ ਹੈ। ਇਹ ਆਯੋਜਨ ਇੱਕ ਪ੍ਰਮੁੱਖ ਆਲਮੀ ਆਯੋਜਨ ਹੈ ਜਿਸ ਦਾ ਉਦੇਸ਼ ਆਲਮੀ ਮੀਡੀਆ ਅਤੇ ਮਨੋਰੰਜਨ (ਐੱਮਐਂਡਈ) ਉਦਯੋਗ ਦਾ ਧਿਆਨ ਭਾਰਤ ਵੱਲ ਆਕਰਸ਼ਿਤ ਕਰਨਾ ਹੈ ਅਤੇ ਇਸ ਨੂੰ ਭਾਰਤੀ ਮੀਡੀਆ ਅਤੇ ਮਨੋਰੰਜਨ (ਐੱਮਐਂਡਈ) ਖੇਤਰ ਅਤੇ ਇਸ ਦੀਆਂ ਪ੍ਰਤਿਭਾਵਾਂ ਨਾਲ ਜੋੜਨਾ ਹੈ।

ਇਹ ਸਮਿਟ 1 ਤੋਂ 4 ਮਈ, 2025 ਤੱਕ ਮੁੰਬਈ ਦੇ ਜਿਓ ਵਰਲਡ ਕਨਵੈਂਸ਼ਨ ਸੈਂਟਰ ਅਤੇ ਜਿਓ ਵਰਡਲ ਗਾਰਡਨ ਵਿੱਚ ਆਯੋਜਿਤ ਕੀਤਾ ਜਾਵੇਗਾ। ਚਾਰ ਪ੍ਰਮੁੱਖ ਥੰਮ੍ਹਾਂ- ਪ੍ਰਸਾਰਣ ਅਤੇ ਇਨਫੋਟੇਨਮੈਂਟ, ਏਵੀਜੀਸੀ-ਐਕਸਆਰ, ਡਿਜੀਟਲ ਮੀਡੀਆ ਅਤੇ ਇਨੋਵੇਸ਼ਨ ਅਤੇ ਫਿਲਮਸ –‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਵੇਵਸ ਭਾਰਤ ਦੇ ਮਨੋਰੰਜਨ ਉਦਯੋਗ ਦੇ ਭਵਿੱਖ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਉਦਯੋਗ ਦੇ ਲੀਡਰਸ, ਕ੍ਰਿਏਟਰਸ ਅਤੇ ਟੈਕਨੋਲੋਜੀਜ਼ ਨੂੰ ਇਕੱਠਿਆਂ ਲਿਆਏਗਾ।

ਇਸ ਪ੍ਰਤੀਯੋਗਿਤਾ ਦਾ ਵਿਸ਼ਾ “ਸੌਂਗ ਆਫ ਇੰਡੀਆ” ਭਾਰਤੀ ਸੰਗੀਤ ਦੀ ਸ਼ਕਤੀ ਅਤੇ ਸਮ੍ਰਿੱਧੀ ‘ਤੇ ਚਾਨਣਾ ਪਾਉਂਦਾ ਹੈ। ਇਹ ਵੇਵਸ ਪਿਲਰ 1 ਬ੍ਰੌਡਕਾਸਟਿੰਗ ਅਤੇ ਇਨਫੋਟੇਨਮੈਂਟ ਦਾ ਹਿੱਸਾ ਹੈ। ਪ੍ਰਤੀਯੋਗਿਤਾ ਲਈ ਕੁੱਲ 178 ਪ੍ਰਤੀਭਾਗੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ।

ਦਿਸ਼ਾ-ਨਿਰਦੇਸ਼ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ

 

ਇਸ ਵਿੱਚ ਸਿਰਫ਼ ਭਾਰਤੀ ਪ੍ਰਤੀਭਾਗੀਆਂ ਨੂੰ ਹਿੱਸਾ ਲੈਣ ਦੀ ਮਨਜ਼ੂਰੀ ਦਿੱਤੀ ਗਈ ਅਤੇ ਸਾਰਿਆਂ ਨੂੰ ਇੱਕ ਵਿਸਤ੍ਰਿਤ ਪ੍ਰਕਿਰਿਆ ਤੋਂ ਲੰਘਣਾ ਪਿਆ। ਇਸ ਤੋਂ ਇਲਾਵਾ, ਮੁਕਾਬਲੇ ਦੇ ਲਈ ਕੁਝ ਨਿਯਮਾਂ ਦੀ ਪਾਲਣਾ ਕੀਤੀ ਗਈ:

ਪ੍ਰਤੀਯੋਗਿਤਾ ਵੇਰਵੇ

 

ਇਸ ਪ੍ਰਤੀਯੋਗਿਤਾ ਵਿੱਚ ਗੀਤਕਾਰਾਂ, ਗਾਇਕਾਂ, ਕਲਾਕਾਰਾਂ ਅਤੇ ਮਿਊਜ਼ਿਕ ਕ੍ਰਿਏਟਰਸ ਨੇ ਭਾਰਤੀ ਸ਼ਾਸਤਰੀ ਸੰਗੀਤ ਜਾਂ ਕਲਾਸੀਕਲ ਅਤੇ ਸਮਕਾਲੀ ਇੰਸਟਰੂਮੈਂਟਸ ਅਤੇ ਸ਼ੈਲੀਆਂ ਦੇ ਸੁਮੇਲ ਤੋਂ ਪ੍ਰੇਰਿਤ ਸੰਗੀਤ ਬਣਾਉਣ ਅਤੇ ਸਾਂਝਾ ਕਰਨ ਲਈ ਹਿੱਸਾ ਲਿਆ।

ਪ੍ਰਤੀਯੋਗਿਤਾ ਦੋ ਪੜਾਵਾਂ ਵਿੱਚ ਆਯੋਜਿਤ ਕੀਤੀ ਗਈ: ਸ਼ੁਰੂਆਤੀ ਪੜਾਅ ਅਤੇ ਅੰਤਿਮ ਪੜਾਅ :

 

ਪ੍ਰਤੀਯੋਗਿਤਾ ਦਾ ਵਿਸ਼ਾ ‘ਸੌਂਗ ਆਫ ਇੰਡੀਆ’ ਸੀ, ਜਿਸ ਨੇ ਪ੍ਰਤੀਭਾਗੀਆਂ ਨੂੰ ਇੰਡੀਅਨ ਕਲਾਸੀਕਲ ਮਿਊਜ਼ਿਕ ਨੂੰ ਸਮਕਾਲੀ ਸ਼੍ਰੇਣੀਆਂ ਨਾਲ ਮਿਲਾਉਣ ‘ਤੇ ਧਿਆਨ ਕੇਂਦ੍ਰਿਤ ਕਰਨ ਲਈ ਪ੍ਰੋਤਸਾਹਿਤ ਕੀਤਾ। ਇਸ ਦਾ ਨਤੀਜਾ ਇੱਕ ਸੁਸੰਗਤ ਅਤੇ ਸੱਭਿਆਚਾਰਕ ਤੌਰ ‘ਤੇ ਸਮ੍ਰਿੱਧ ਸੰਗੀਤ ਰਚਨਾ ਸੀ।

 

ਮਹੱਤਵਪੂਰਨ ਟਾਈਮਲਾਈਨ

 

ਇਸ ਆਯੋਜਨ ਦੀਆਂ ਪ੍ਰਮੁੱਖ ਮਿਤੀਆਂ ਅਤੇ ਟਾਈਮਲਾਈਨ ਇਸ ਪ੍ਰਕਾਰ ਹੈ:

 

ਮੁਲਾਂਕਣ ਮਾਪਦੰਡ

ਥੀਮ ਸੰਗੀਤ ਪ੍ਰਤੀਯੋਗਿਤਾ ਲਈ ਮੁਲਾਂਕਣ ਮਾਪਦੰਡ ਨੂੰ ਗਹਿਨ ਅਤੇ ਨਿਰਪੱਖ ਮੁਲਾਂਕਣ ਯਕੀਨੀ ਬਣਾਉਣ ਲਈ ਤਿਆਰ ਕੀਤਾ ਗਿਆ ਸੀ। ਭਾਰਤੀ ਸੰਗੀਤ ਉਦਯੋਗ ਦੇ ਮਾਹਿਰਾਂ ਦੇ ਇੱਕ ਪੈਨਲ ਨੇ ਟੌਪ 6 ਫਾਈਨਲਿਸਟਾਂ ਦੀ ਚੋਣ ਕਰਨ ਲਈ ਦੋ ਪੜਾਵਾਂ ਵਿੱਚ ਪੇਸ਼ਕਾਰੀਆਂ ਦੀ ਸਮੀਖਿਆ ਕੀਤੀ। ਫਾਈਨਲਿਸਟਾਂ ਦੀ ਚੋਣ ਹੇਠ ਲਿਖੇ ਮਾਪਦੰਡਾਂ ਦੇ ਅਧਾਰ ‘ਤੇ ਕੀਤਾ ਗਿਆ:

 

 

ਪੁਰਸਕਾਰ ਅਤੇ ਮਾਨਤਾ

 

ਇਸ ਪ੍ਰਤੀਯੋਗਿਤਾ ਵਿੱਚ ਕੁੱਲ ਛੇ ਜੇਤੂਆਂ ਦੀ ਚੋਣ ਕੀਤੀ ਗਈ, ਜਿਨ੍ਹਾਂ ਵਿੱਚ ਇੱਕ ਗ੍ਰੈਂਡ ਪੁਰਸਕਾਰ ਜੇਤੂ ਅਤੇ ਪੰਜ ਰਨਰ-ਅੱਪਸ ਸ਼ਾਮਲ ਹਨ। ਪੁਰਸਕਾਰ ਵੇਰਵੇ :

  • ਮੁੱਖ ਪੁਰਸਕਾਰ (1 ਜੇਤੂ):

 

  • ਨਗਦ ਪੁਰਸਕਾਰ ਜਾਂ ਵਿਕਲਪਿਕ ਪੁਰਸਕਾਰ
  • ਰਚਨਾਵਾਂ ਦੀ ਪੇਸ਼ੇਵਰ ਰਿਕਾਰਡਿੰਗ ਅਤੇ ਨਿਰਮਾਣ
  • ਪ੍ਰਚਾਰ ਸਮੱਗਰੀ ਅਤੇ ਸੋਸ਼ਲ ਮੀਡੀਆ ਵਿੱਚ ਫੀਚਰ
  • ਕਿਸੇ ਪ੍ਰਸਿੱਧ ਸੰਗੀਤਕਾਰ ਜਾਂ ਮਿਊਜ਼ਿਕ ਕੰਪੋਜ਼ਰ ਦੇ ਨਾਲ ਮੈਂਟਰਸ਼ਿਪ ਸੈਸ਼ਨ
  • ਵੇਵਸ ਵਿੱਚ ਹਿੱਸਾ ਲੈਣ ਦਾ ਸੱਦਾ

 

ਰਨਰ-ਅੱਪ ਪੁਰਸਕਾਰ (5 ਜੇਤੂ) :

  • ਨਗਦ ਪੁਰਸਕਾਰ ਜਾਂ ਵਿਕਲਪਿਕ ਪੁਰਸਕਾਰ
  • ਸਮਿਟ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ‘ਤੇ ਮਾਨਤਾ
  • ਵੇਵਸ ਵਿੱਚ ਹਿੱਸਾ ਲੈਣ ਲਈ ਸੱਦਾ

ਸਿੱਟਾ

ਵੇਵਸ ਪਹਿਲ ਦਾ ਇੱਕ ਹਿੱਸਾ ਥੀਮ ਮਿਊਜ਼ਿਕ ਪ੍ਰਤੀਯੋਗਿਤਾ (ਟੀਐੱਮਸੀ) ਨੇ ਭਾਰਤ ਦੀ ਸਮ੍ਰਿੱਧ ਸੰਗੀਤ ਵਿਰਾਸਤ ਦਾ ਉਤਸਵ ਮਨਾਇਆ। ਪ੍ਰਤੀਭਾਗੀਆਂ ਨੂੰ ਭਾਰਤੀ ਸ਼ਾਸਤਰੀ ਸੰਗੀਤ ਤੋਂ ਪ੍ਰੇਰਿਤ ਹੋ ਕੇ ਮੌਲਿਕ ਰਚਨਾਵਾਂ ਬਣਾਉਣ ਲਈ ਪ੍ਰੋਤਸਾਹਿਤ ਕੀਤਾ ਗਿਆ। ਮਜ਼ਬੂਤ ਭਾਗੀਦਾਰੀ ਅਤੇ ਗਹਿਨ ਮੁਲਾਂਕਣ ਪ੍ਰਕਿਰਿਆ ਨਾਲ ਇਸ ਪ੍ਰਤੀਯੋਗਿਤਾ ਨੇ ਵਿਭਿੰਨ ਪ੍ਰਤਿਭਾਵਾਂ ਨੂੰ ਇਕੱਠੇ ਲਿਆਂਦਾ, ਜੋ ਭਾਰਤੀ ਸੰਗੀਤ ਦੀ ਡੂੰਘਾਈ ਨੂੰ ਪ੍ਰਦਰਸ਼ਿਤ ਕਰਦਾ ਹੈ। ਇਸ ਪ੍ਰੋਗਰਾਮ ਵਿੱਚ ਆਕਰਸ਼ਕ ਪੁਰਸਕਾਰ ਪ੍ਰਦਾਨ ਕੀਤੇ ਗਏ, ਜਿਨ੍ਹਾਂ ਵਿੱਚ ਮੈਂਟਰਸ਼ਿਪ ਅਤੇ ਆਲਮੀ ਮਾਨਤਾ ਸ਼ਾਮਲ ਸੀ, ਜਿਸ ਵਿੱਚ ਭਾਰਤ ਦੇ ਮਨੋਰੰਜਨ ਉਦਯੋਗ ਦੇ ਭਵਿੱਖ ਵਿੱਚ ਜੇਤੂਆਂ ਦੇ ਯੋਗਦਾਨ ‘ਤੇ ਚਾਨਣਾ ਪਾਇਆ ਗਿਆ।

 

ਸੰਦਰਭ

ਥੀਮ ਸੰਗੀਤ ਮੁਕਾਬਲਾ

*****

ਸੰਤੋਸ਼ ਕੁਮਾਰ/ਸਰਲਾ ਮੀਨਾ/ਕਾਮਨਾ ਲਕਾਰੀਆ


(Release ID: 2111359) Visitor Counter : 7