ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸਰ ਸ਼ਿਵਸਾਗਰ ਰਾਮਗੁਲਾਮ ਅਤੇ ਸਰ ਅਨਿਰੁੱਧ ਜਗਨਨਥ (Sir Seewoosagur Ramgoolam and Sir Anerood Jugnauth) ਦੀ ਸਮਾਧੀ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ

Posted On: 11 MAR 2025 3:04PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਰ ਸ਼ਿਵਸਾਗਰ ਰਾਮਗੁਲਾਮ ਵਨਸਪਤੀ ਗਾਰਡਨ, ਪੈਂਪਲਮਾਉਸੇਸ ਵਿੱਚ ਸਰ ਸ਼ਿਵਸਾਗਰ ਰਾਮਗੁਲਾਮ ਅਤੇ ਸਰ ਅਨਿਰੁਧ ਜਗਨਨਥ (Sir Seewoosagur Ramgoolam and Sir Anerood Jugnauth) ਦੀ ਸਮਾਧੀ ਤੇ ਪੁਸ਼ਪਾਂਜਲੀ ਅਰਪਿਤ ਕੀਤੀ। ਪੁਸ਼ਪਾਂਜਲੀ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਾਲ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਸ਼੍ਰੀ ਨਵੀਨਚੰਦ੍ਰ ਰਾਮਗੁਲਾਮ (Navinchandra Ramgoolam) ਵੀ ਮੌਜੂਦ ਸਨ। ਇਸ ਅਵਸਰ ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੌਰੀਸ਼ਸ ਦੀ ਪ੍ਰਗਤੀ ਅਤੇ ਭਾਰਤ-ਮੌਰੀਸ਼ਸ ਸਬੰਧਾਂ ਦੇ ਲਈ ਇੱਕ ਮਜ਼ਬੂਤ ਨੀਂਹ ਬਣਾਉਣ ਵਿੱਚ ਦੋਨੋਂ ਨੇਤਾਵਾਂ ਦੀ ਅਮਿੱਟ ਵਿਰਾਸਤ ਨੂੰ ਯਾਦ ਕੀਤਾ।

ਪੁਸ਼ਪਾਂਜਲੀ ਸਮਾਰੋਹ ਦੇ ਬਾਅਦ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਸ਼੍ਰੀ ਨਵੀਨਚੰਦ੍ਰ ਰਾਮਗੁਲਾਮ ਨੇ ਇਤਿਹਾਸਿਕ ਗਾਰਡਨ ਵਿੱਚ ਏਕ ਪੇੜ ਮਾਂ ਕੇ ਨਾਮ ਪਹਿਲ ਦੇ ਤਹਿਤ ਇੱਕ ਰੁੱਖ ਲਗਾਇਆ।

***

ਐੱਮਜੇਪੀਐੱਸ/ਐੱਸਆਰ


(Release ID: 2110296) Visitor Counter : 14