ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਿਲੱਖਣ ਵਣ ਜੀਵ ਸੰਭਾਲ, ਬਚਾਅ ਅਤੇ ਪੁਨਰਵਾਸ ਪਹਿਲ ਵਣਤਾਰਾ (Vantara) ਦਾ ਉਦਘਾਟਨ ਕੀਤਾ
Posted On:
04 MAR 2025 4:05PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਜਾਮਨਗਰ ਵਿੱਚ ਵਣ ਜੀਵ ਸੰਭਾਲ, ਬਚਾਅ ਅਤੇ ਪੁਨਰਵਾਸ ਦੀ ਵਿਲੱਖਣ ਪਹਿਲ ਵਣਤਾਰਾ (Vantara) ਦਾ ਉਦਘਾਟਨ ਕੀਤਾ। ਸ਼੍ਰੀ ਅਨੰਤ ਅੰਬਾਨੀ ਅਤੇ ਉਨ੍ਹਾਂ ਦੀ ਟੀਮ ਦੇ ਹਮਦਰਦੀ ਭਰਪੂਰ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਵਣਤਾਰਾ ਈਕੋਸਿਸਟਮ ਸਥਿਰਤਾ ਅਤੇ ਵਣ ਜੀਵ ਭਲਾਈ ਨੂੰ ਹੁਲਾਰਾ ਦਿੰਦੇ ਹੋਏ ਜਾਨਵਰਾਂ ਦੇ ਲਈ ਸੁਰੱਖਿਅਤ ਪਨਾਹਗਾਹ ਪ੍ਰਦਾਨ ਕਰਦਾ ਹੈ।
ਐਕਸ (X) ‘ਤੇ ਵੱਖ-ਵੱਖ ਪੋਸਟਾਂ ਵਿੱਚ, ਉਨ੍ਹਾਂ ਨੇ ਲਿਖਿਆ:
“ਵਣਤਾਰਾ ਨਾਮ ਦੀ ਇੱਕ ਵਿਲੱਖਣ ਵਣਜੀਵ ਸੰਭਾਲ, ਬਚਾਅ ਅਤੇ ਪੁਨਰਵਾਸ ਪਹਿਲ ਦਾ ਉਦਘਾਟਨ ਕੀਤਾ, ਜੋ ਕਿ ਈਕੋਸਿਸਟਮ ਸਥਿਰਤਾ ਅਤੇ ਵਣ ਜੀਵ ਭਲਾਈ ਨੂੰ ਹੁਲਾਰਾ ਦਿੰਦੇ ਹੋਏ ਜੀਵ-ਜੰਤੂਆਂ ਦੇ ਲਈ ਇੱਕ ਸੁਰੱਖਿਅਤ ਪਨਾਹਗਾਹ ਪ੍ਰਦਾਨ ਕਰਦੀ ਹੈ। ਮੈਂ ਇਸ ਅਤਿਅੰਤ ਹਮਦਰਦੀ ਭਰਪੂਰ ਯਤਨਾਂ ਦੇ ਲਈ ਸ਼੍ਰੀ ਅਨੰਤ ਅੰਬਾਨੀ ਅਤੇ ਉਨ੍ਹਾਂ ਦੀ ਪੂਰੀ ਟੀਮ ਦੀ ਸ਼ਲਾਘਾ ਕਰਦਾ ਹਾਂ।”
“ਵਣਤਾਰਾ ਜਿਹੇ ਯਤਨ ਵਾਕਈ ਸ਼ਲਾਘਾਯੋਗ ਹਨ, ਇਹ ਸਾਡੇ ਸਦੀਆਂ ਪੁਰਾਣੇ ਲੋਕਾਚਾਰ ਦੀ ਜੀਵੰਤ ਉਦਾਹਰਣ ਹੈ ਕਿ ਅਸੀਂ ਉਨ੍ਹਾਂ ਜੀਵ-ਜੰਤੂਆਂ ਦੀ ਵੀ ਰੱਖਿਆ ਕਰਦੇ ਹਾਂ ਜੋ ਕਿ ਇਸ ਪ੍ਰਿਥਵੀ ‘ਤੇ ਸਾਡੇ ਨਾਲ ਰਹਿੰਦੇ ਹਨ। ਇੱਥੇ ਕੁਝ ਝਲਕੀਆਂ ਹਨ......”
“ਜਾਮਨਗਰ ਵਿੱਚ ਵਣਤਾਰਾ ਦੀ ਮੇਰੀ ਯਾਤਰਾ ਦੀਆਂ ਕੁਝ ਹੋਰ ਝਲਕੀਆਂ।”
*********
ਐੱਮਜੇਪੀਐੱਸ/ਐੱਸਆਰ
(Release ID: 2108143)
Visitor Counter : 11
Read this release in:
Odia
,
Malayalam
,
English
,
English
,
Khasi
,
Urdu
,
Hindi
,
Nepali
,
Marathi
,
Assamese
,
Bengali
,
Manipuri
,
Gujarati
,
Tamil
,
Telugu
,
Kannada