ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਮਹਾ ਸ਼ਿਵਰਾਤਰੀ ਲਈ ਵਿਸ਼ੇਸ਼ ਪ੍ਰਬੰਧ ਕੀਤੇ
ਪ੍ਰਯਾਗਰਾਜ ਤੋਂ 350 ਤੋਂ ਵੱਧ ਵਿਸ਼ੇਸ਼ ਟ੍ਰੇਨਾਂ ਚਲਾਈਆਂ ਗਈਆਂ, ਪ੍ਰਮੁੱਖ ਸਟੇਸ਼ਨਾਂ 'ਤੇ ਚੌਕਸੀ ਵਧਾਈ ਗਈ
Posted On:
25 FEB 2025 7:47PM by PIB Chandigarh
ਮਹਾਕੁੰਭ ਸ਼ਰਧਾਲੂਆਂ ਲਈ 42 ਦਿਨਾਂ ਵਿੱਚ 15,000 ਤੋਂ ਵੱਧ ਟ੍ਰੇਨਾਂ ਚਲਾ ਕੇ ਭਾਰਤੀ ਰੇਲਵੇ ਨੇ ਰਿਕਾਰਡ ਬਣਾਇਆ
ਮਹਾਕੁੰਭ 2025 ਦਾ ਅੰਤਿਮ ਅੰਮ੍ਰਿਤ ਇਸ਼ਨਾਨ 26 ਫਰਵਰੀ ਨੂੰ ਹੈ। ਗੰਗਾ, ਯਮੁਨਾ ਅਤੇ ਸਰਸਵਤੀ ਨਦੀਆਂ ਦੇ ਸੰਗਮ 'ਤੇ ਇਸ਼ਨਾਨ ਕਰਨ ਲਈ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਝਾਰਖੰਡ, ਬੰਗਾਲ ਸਮੇਤ ਕਈ ਰਾਜਾਂ ਦੇ ਸ਼ਰਧਾਲੂ ਵੱਡੀ ਸੰਖਿਆ ਵਿੱਚ ਪ੍ਰਯਾਗਰਾਜ ਵਿੱਚ ਇਕੱਠੇ ਹੋਏ ਹਨ। ਐਤਵਾਰ ਅਤੇ ਸੋਮਵਾਰ ਨੂੰ ਬਿਹਾਰ ਦੇ ਪਟਨਾ, ਦਾਨਾਪੁਰ, ਮੁਜ਼ੱਫਰਪੁਰ, ਗਯਾ, ਸਾਸਾਰਾਮ, ਕਟਿਹਾਰ, ਖਗੜੀਆ, ਸਹਰਸਾ, ਜੈਨਗਰ ਅਤੇ ਦਰਭੰਗਾ ਜਿਹੇ ਸਟੇਸ਼ਨਾਂ 'ਤੇ ਯਾਤਰੀਆਂ ਦੀ ਵੱਡੀ ਸੰਖਿਆ ਦੇਖੀ ਗਈ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਗੋਰਖਪੁਰ, ਲਖਨਊ, ਅਯੋਧਿਆ, ਵਾਰਾਣਸੀ, ਕਾਨਪੁਰ, ਗੋਂਡਾ, ਦੀਨ ਦਿਆਲ ਉਪਾਧਿਆਏ ਅਤੇ ਝਾਂਸੀ ਸਮੇਤ ਹੋਰ ਸਟੇਸ਼ਨਾਂ 'ਤੇ ਵੀ ਸ਼ਰਧਾਲੂਆਂ ਦੀ ਸੰਖਿਆ ਵਿੱਚ ਵਾਧਾ ਦੇਖਿਆ ਗਿਆ। ਮੱਧ ਪ੍ਰਦੇਸ਼ ਦੇ ਚਿਤਰਕੂਟ, ਜਬਲਪੁਰ, ਸਤਨਾ ਅਤੇ ਖਜੂਰਾਹੋ, ਜਿਹੇ ਸਟੇਸ਼ਨਾਂ ‘ਤੇ ਵੀ ਬਹੁਤ ਭੀੜ ਦੇਖੀ ਗਈ, ਜਦੋਂ ਕਿ ਝਾਰਖੰਡ ਦੇ ਧਨਬਾਦ, ਬੋਕਾਰੋ, ਰਾਂਚੀ, ਗੜਵਾ ਅਤੇ ਮੇਦਿਨੀਨਗਰ ਸਟੇਸ਼ਨਾਂ ਤੋਂ ਵੀ ਵੱਡੀ ਸੰਖਿਆ ਵਿੱਚ ਯਾਤਰੀ ਪ੍ਰਯਾਗਰਾਜ ਪਹੁੰਚੇ।
ਅੰਮ੍ਰਿਤ ਇਸ਼ਨਾਨ ਤੋਂ ਬਾਅਦ, ਵੱਡੀ ਸੰਖਿਆ ਵਿੱਚ ਲੋਕਾਂ ਦੇ ਆਪਣੇ ਜੱਦੀ ਸ਼ਹਿਰਾਂ ਵਿੱਚ ਵਾਪਸ ਜਾਣ ਦੀ ਉਮੀਦ ਹੈ, ਜਿਸ ਨਾਲ ਰੇਲਵੇ ਸਟੇਸ਼ਨਾਂ 'ਤੇ ਭਾਰੀ ਭੀੜ ਹੋਣ ਦੀ ਸੰਭਾਵਨਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਉੱਤਰੀ ਮੱਧ ਰੇਲਵੇ, ਉੱਤਰ ਪੂਰਬੀ ਰੇਲਵੇ ਅਤੇ ਉੱਤਰ ਰੇਲਵੇ ਨੇ ਵਿਆਪਕ ਤਿਆਰੀਆਂ ਕੀਤੀਆਂ ਹਨ, ਸਾਰੇ ਅਧਿਕਾਰੀਆਂ ਅਤੇ ਸਟਾਫ ਨੂੰ ਆਪਣੇ ਵਰਕਸਟੇਸ਼ਨਾਂ 'ਤੇ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਮੌਨੀ ਅਮਾਵਸਿਆ ਦੇ ਅਵਸਰ 'ਤੇ, 360 ਤੋਂ ਵੱਧ ਟ੍ਰੇਨਾਂ ਚਲਾਈਆਂ ਗਈਆਂ, ਜਿਸ ਵਿੱਚ 20 ਲੱਖ ਤੋਂ ਵੱਧ ਲੋਕਾਂ ਨੂੰ ਸਫ਼ਲਤਾਪੂਰਵਕ ਉਨ੍ਹਾਂ ਦੀਆਂ ਮੰਜ਼ਿਲਾਂ 'ਤੇ ਪਹੁੰਚਾਇਆ ਗਿਆ। ਇਸੇ ਤਰ੍ਹਾਂ, ਮਹਾ ਸ਼ਿਵਰਾਤਰੀ ਇਸ਼ਨਾਨ ਤੋਂ ਬਾਅਦ ਵਾਧੂ ਟ੍ਰੇਨਾਂ ਚਲਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਜ਼ਰੂਰਤ ਪੈਣ ‘ਤੇ ਵਰਤੋਂ ਲਈ ਪ੍ਰਯਾਗਰਾਜ ਦੇ ਨੇੜੇ ਵਾਧੂ ਰੈਕ ਤੈਨਾਤ ਕੀਤੇ ਗਏ ਹਨ। ਸ਼ੁਰੂਆਤ ਵਿੱਚ, ਰੇਲਵੇ ਨੇ ਮਹਾ ਕੁੰਭ ਦੌਰਾਨ ਕਰੀਬ 13,500 ਟ੍ਰੇਨਾਂ ਚਲਾਉਣ ਦੀ ਯੋਜਨਾ ਬਣਾਈ ਸੀ। ਹਾਲਾਂਕਿ, 42ਵੇਂ ਦਿਨ ਤੱਕ, ਵੱਡੀ ਸੰਖਿਆ ਵਿੱਚ ਸਪੈਸ਼ਲ ਟ੍ਰੇਨਾਂ ਸਮੇਤ 15,000 ਤੋਂ ਵੱਧ ਟ੍ਰੇਨਾਂ ਚਲਾਈਆਂ ਜਾ ਚੁੱਕੀਆਂ ਹਨ।
ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਪੂਰੇ ਰੇਲਵੇ ਸੰਚਾਲਨ ਦੀ ਸਖ਼ਤ ਨਿਗਰਾਨੀ ਰੱਖ ਰਹੇ ਹਨ। ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਸ਼੍ਰੀ ਸਤੀਸ਼ ਕੁਮਾਰ ਸਰਗਰਮੀ ਨਾਲ ਟ੍ਰੇਨ ਸੰਚਾਲਨ ਦੀ ਨਿਗਰਾਨੀ ਕਰ ਰਹੇ ਹਨ। ਤਿੰਨੋਂ ਜ਼ੋਨਲ ਰੇਲਵੇ ਦੇ ਜਨਰਲ ਮੈਨੇਜਰ ਆਪਣੀਆਂ ਟੀਮਾਂ ਦੇ ਨਾਲ, ਰੇਲਵੇ ਵਿਵਸਥਾਵਾਂ ਨੂੰ ਮਜ਼ਬੂਤ ਬਣਾਉਣ ਵਿੱਚ ਜੁਟੇ ਹੋਏ ਹਨ। ਰੇਲ ਮੰਤਰੀ ਨੇ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸਾਰੇ ਜ਼ੋਨਲ ਰੇਲਵੇ ਦੇ ਜਨਰਲ ਮੈਨੇਜਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਮਹਾ ਕੁੰਭ ਯਾਤਰੀਆਂ ਦੀ ਪੂਰੀ ਦੇਖਭਾਲ ਨੂੰ ਯਕੀਨੀ ਬਣਾਉਣ ਅਤੇ ਜ਼ਰੂਰਤ ਪੈਣ 'ਤੇ ਵਾਧੂ ਵਿਸ਼ੇਸ਼ ਟ੍ਰੇਨਾਂ ਵੀ ਚਲਾਉਣ।
ਮਹਾ ਸ਼ਿਵਰਾਤਰੀ 'ਤੇ ਸ਼ਰਧਾਲੂਆਂ ਦੀ ਭਾਰੀ ਭੀੜ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲਵੇ ਪ੍ਰਸ਼ਾਸਨ ਨੇ ਵੱਡੀ ਸੰਖਿਆ ਵਿੱਚ ਟ੍ਰੇਨਾਂ ਚਲਾਉਣ ਦੇ ਇਲਾਵਾ ਯਾਤਰੀਆਂ ਦੀ ਸੁਵਿਧਾ ਲਈ ਸੁਰੱਖਿਆ, ਆਸਰਾ ਅਤੇ ਅਸਾਨ ਟਿਕਟਿੰਗ ਸਮੇਤ ਕਈ ਪ੍ਰਬੰਧ ਕੀਤੇ ਹਨ। ਪ੍ਰਯਾਗਰਾਜ ਖੇਤਰ ਦੇ ਸਾਰੇ ਸਟੇਸ਼ਨਾਂ 'ਤੇ ਵਪਾਰਕ ਵਿਭਾਗ ਨੇ 1,500 ਤੋਂ ਵੱਧ ਸਟਾਫ ਅਤੇ ਰੇਲਵੇ ਸੁਰੱਖਿਆ ਬਲ (RPF) ਦੇ 3,000 ਜਵਾਨ ਤੈਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਪ੍ਰਯਾਗਰਾਜ ਵਿੱਚ ਰੇਲਵੇ ਸੁਰੱਖਿਆ ਵਿਸ਼ੇਸ਼ ਬਲ ਦੇ 29 ਦਸਤੇ, ਮਹਿਲਾ ਰੇਲਵੇ ਸੁਰੱਖਿਆ ਵਿਸ਼ੇਸ਼ ਬਲ ਦੇ 2 ਦਸਤੇ, 22 ਡੌਗ ਸਕਵਾਡ (dog squads ) ਅਤੇ 2 ਬੰਬ ਨਿਰੋਧਕ ਦਸਤੇ ਤੈਨਾਤ ਕੀਤੇ ਗਏ ਹਨ। ਸਕਾਊਟਸ ਐਂਡ ਗਾਈਡਜ਼, ਸਿਵਿਲ ਡਿਫੈਂਸ ਅਤੇ ਹੋਰ ਵਿਭਾਗਾਂ ਦੀਆਂ ਟੀਮਾਂ ਸ਼ਰਧਾਲੂਆਂ ਨੂੰ ਬਿਹਤਰ ਯਾਤਰਾ ਸੁਵਿਧਾਵਾਂ ਪ੍ਰਦਾਨ ਕਰਨ ਲਈ ਕੰਮ ਕਰ ਰਹੀਆਂ ਹਨ।
ਤੀਰਥਯਾਤਰੀਆਂ ਦੀ ਯਾਤਰਾ ਨੂੰ ਯਕੀਨੀ ਬਣਾਉਣ ਲਈ ਪ੍ਰਯਾਗਰਾਜ ਖੇਤਰ ਦੇ ਸਾਰੇ ਸਟੇਸ਼ਨਾਂ 'ਤੇ ਅੰਦਰੂਨੀ ਆਵਾਜਾਈ ਦੀਆਂ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ, ਅਤੇ ਸ਼ਰਧਾਲੂਆਂ ਨੂੰ ਵਿਸ਼ੇਸ਼ ਟ੍ਰੇਨਾਂ ਰਾਹੀਂ ਉਨ੍ਹਾਂ ਦੀਆਂ ਮੰਜ਼ਿਲਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਪ੍ਰਯਾਗਰਾਜ ਜੰਕਸ਼ਨ 'ਤੇ, ਯਾਤਰੀਆਂ ਨੂੰ ਉਨ੍ਹਾਂ ਦੇ ਟਿਕਾਣਿਆਂ ਦੇ ਅਧਾਰ 'ਤੇ ਵਿਸ਼ੇਸ਼ ਆਸਰਾ ਸਥਾਨਾਂ ਲਈ ਨਿਰਦੇਸ਼ਿਤ ਕੀਤਾ ਗਿਆ ਅਤੇ ਫਿਰ ਵਿਸ਼ੇਸ਼ ਟ੍ਰੇਨਾਂ ਰਾਹੀਂ ਉਨ੍ਹਾਂ ਦੇ ਸਬੰਧਿਤ ਸਥਾਨਾਂ 'ਤੇ ਲਿਜਾਇਆ ਗਿਆ। ਜਦੋਂ ਯਾਤਰੀਆਂ ਦੀ ਸੰਖਿਆ ਵਧ ਗਈ, ਤਾਂ ਰੇਲਵੇ ਨੇ ਖੁਸਰੋ ਬਾਗ ਵਿੱਚ ਯਾਤਰੀਆਂ ਨੂੰ ਰੋਕ ਕੇ ਆਪਣੀ ਐਮਰਜੈਂਸੀ ਯੋਜਨਾ ਲਾਗੂ ਕੀਤੀ। ਇਸ ਤੋਂ ਬਾਅਦ ਯਾਤਰੀਆਂ ਨੂੰ ਟ੍ਰੇਨਾਂ 'ਤੇ ਚੜ੍ਹਨ ਤੋਂ ਪਹਿਲਾਂ ਨਿਰਧਾਰਿਤ ਆਸਰਾ ਸਥਾਨਾਂ ਰਾਹੀਂ ਸੁਰੱਖਿਅਤ ਤੌਰ ‘ਤੇ ਸਟੇਸ਼ਨ ਵਿੱਚ ਪ੍ਰਵੇਸ਼ ਕਰਨ ਦਾ ਨਿਰਦੇਸ਼ ਦਿੱਤਾ ਗਿਆ। ਪ੍ਰਯਾਗਰਾਜ ਜੰਕਸ਼ਨ 'ਤੇ ਕੰਟਰੋਲ ਟਾਵਰ ਤੋਂ ਪ੍ਰਯਾਗਰਾਜ ਡਿਵੀਜ਼ਨ ਦੇ ਸੀਨੀਅਰ ਅਧਿਕਾਰੀਆਂ ਦੁਆਰਾ ਸਾਰੀਆਂ ਗਤੀਵਿਧੀਆਂ ਦੀ ਨਿਗਰਾਨੀ ਕੀਤੀ ਗਈ ਅਤੇ ਰੇਲ ਸੰਚਾਲਨ ਵਿੱਚ ਵਿਘਨ ਨੂੰ ਰੋਕਣ ਅਤੇ ਵਿਸ਼ੇਸ਼ ਟ੍ਰੇਨਾਂ ਵਿੱਚ ਸ਼ਰਧਾਲੂਆਂ ਦੀ ਸੁਰੱਖਿਅਤ ਰਵਾਨਗੀ ਨੂੰ ਯਕੀਨੀ ਬਣਾਉਣ ਲਈ ਸਮੇਂ ਸਿਰ ਫੈਸਲੇ ਲਏ ਗਏ।
ਵੱਖ-ਵੱਖ ਸਟੇਸ਼ਨਾਂ 'ਤੇ ਮੈਡੀਕਲ ਸੁਵਿਧਾਵਾਂ ਵੀ ਉਪਲਬਧ ਸਨ, ਜਿੱਥੇ ਗੰਭੀਰ ਮਾਮਲਿਆਂ ਵਿੱਚ ਸ਼ਰਧਾਲੂਆਂ ਦਾ ਇਲਾਜ ਨਿਗਰਾਨੀ ਕਮਰਿਆਂ ਵਿੱਚ ਕੀਤਾ ਗਿਆ। ਮਹਾ ਕੁੰਭ 2025 ਦੌਰਾਨ, ਬਹੁਤ ਸਾਰੇ ਸ਼ਰਧਾਲੂਆਂ ਨੇ ਰੇਲਵੇ ਦੁਆਰਾ ਪੇਸ਼ ਕੀਤੀਆਂ ਗਈਆਂ ਡਿਜੀਟਲ ਸੇਵਾਵਾਂ ਦਾ ਉਪਯੋਗ ਕੀਤਾ। ਲੱਖਾਂ ਯਾਤਰੀਆਂ ਨੇ ਆਪਣੀਆਂ ਯਾਤਰਾ ਸਬੰਧੀ ਜ਼ਰੂਰਤਾਂ ਲਈ ਵੈੱਬਸਾਈਟ ਅਤੇ ਕੁੰਭ ਐਪ ਦਾ ਉਪਯੋਗ ਕੀਤਾ। ਮਹਾ ਕੁੰਭ ਦੇ ਆਖਰੀ ਹਫਤੇ ਦੌਰਾਨ, ਰੇਲਵੇ ਨੇ ਨਿਯਮਿਤ ਅਤੇ ਵਿਸ਼ੇਸ਼ ਦੋਵਾਂ ਤਰ੍ਹਾਂ ਦੀਆਂ ਟ੍ਰੇਨਾਂ ਦਾ ਕੁਸ਼ਲਤਾ ਨਾਲ ਪ੍ਰਬੰਧਨ ਕੀਤਾ। ਐਤਵਾਰ ਨੂੰ, ਇਸ ਨੇ 335 ਟ੍ਰੇਨਾਂ ਦਾ ਸਫਲਤਾਪੂਰਵਕ ਸੰਚਾਲਨ ਕੀਤਾ, ਜਿਸ ਨਾਲ 16 ਲੱਖ ਤੋਂ ਵੱਧ ਲੋਕ ਆਪਣੀ ਮੰਜ਼ਿਲ ਤੱਕ ਪਹੁੰਚੇ।
******
ਧਰਮੇਂਦਰ ਤਿਵਾਰੀ/ਸ਼ਤਰੂੰਜੈ ਕੁਮਾਰ
(Release ID: 2106435)
Visitor Counter : 20
Read this release in:
English
,
Urdu
,
Hindi
,
Marathi
,
Bengali
,
Bengali-TR
,
Gujarati
,
Odia
,
Tamil
,
Kannada
,
Malayalam