ਪ੍ਰਧਾਨ ਮੰਤਰੀ ਦਫਤਰ
ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਗਲੋਬਲ ਇਨਵੈਸਟਰ ਸਮਿਟ 2025 ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਠ-ਪਾਠ
Posted On:
24 FEB 2025 3:30PM by PIB Chandigarh
ਪ੍ਰੋਗਰਾਮ ਵਿੱਚ ਮੌਜੂਦ ਮੱਧ ਪ੍ਰਦੇਸ਼ ਦੇ ਗਵਰਨਰ ਸ਼੍ਰੀ ਮੰਗੂਭਾਈ ਪਟੇਲ, ਮੁੱਖ ਮੰਤਰੀ ਸ਼੍ਰੀ ਮੋਹਨ ਯਾਦਵ ਜੀ, ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋ!
ਸਭ ਤੋਂ ਪਹਿਲਾਂ ਤਾਂ ਮੈਨੂਂ ਇੱਥੇ ਆਉਣ ਵਿੱਚ ਦੇਰੀ ਹੋਈ, ਇਸ ਦੇ ਲਈ ਤੁਹਾਡੇ ਸਾਰਿਆਂ ਤੋਂ ਮੁਆਫ਼ੀ ਚਾਹੁੰਦਾ ਹਾਂ। ਦੇਰੀ ਇਸ ਲਈ ਹੋਈ ਕਿਉਂਕਿ ਕੱਲ੍ਹ ਜਦੋਂ ਮੈਂ ਇੱਥੇ ਪਹੁੰਚਿਆ, ਤਾਂ ਇੱਕ ਗੱਲ ਧਿਆਨ ਵਿੱਚ ਆਈ ਕਿ ਅੱਜ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦੇ ਐਗਜ਼ਾਮ ਹੈ, ਅਤੇ ਉਸ ਦਾ ਸਮਾਂ ਅਤੇ ਮੇਰਾ ਰਾਜ ਭਵਨ ਤੋਂ ਨਿਕਲਣ ਦਾ ਸਮਾਂ clash ਹੋ ਰਿਹਾ ਸੀ। ਅਤੇ ਉਸ ਦੇ ਕਾਰਨ ਸੰਭਾਵਨਾ ਸੀ ਕਿ ਸਿਕਓਰਿਟੀ ਦੇ ਕਾਰਨ ਜੇਕਰ ਰਸਤੇ ਬੰਦ ਹੋ ਜਾਣ, ਤਾਂ ਬੱਚਿਆਂ ਨੂੰ ਐਗਜ਼ਾਮ ਦੇਣ ਲਈ ਜਾਣ ਵਿੱਚ ਮੁਸ਼ਕਲ ਹੋ ਜਾਵੇ। ਅਤੇ ਇਹ ਮੁਸ਼ਕਲ ਨਾ ਹੋਵੇ ਬੱਚੇ ਸਭ ਇੱਕ ਵਾਰ ਆਪਣੇ examination centre ‘ਤੇ ਪਹੁੰਚ ਜਾਣ ਉਸ ਤੋਂ ਬਾਅਦ ਹੀ ਮੈਂ ਰਾਜ ਭਵਨ ਤੋਂ ਨਿਕਲਿਆ ਅਜਿਹਾ ਮੈਂ ਸੋਚਿਆ, ਉਸ ਦੇ ਕਾਰਨ ਮੈਂ ਨਿਕਲਣ ਵਿੱਚ ਹੀ 15-20 ਮਿੰਟ ਲੇਟ ਕਰ ਦਿੱਤਾ ਅਤੇ ਉਸ ਦੇ ਕਾਰਨ ਤੁਹਾਨੂੰ ਲੋਕਾਂ ਨੂੰ ਜੋ ਅਸੁਵਿਧਾ ਹੋਈ, ਇਸ ਦੇ ਲਈ ਮੈਂ ਫਿਰ ਤੋਂ ਇੱਕ ਵਾਰ ਮੁਆਫੀ ਮੰਗਦਾ ਹਾਂ।
ਸਾਥੀਓ,
ਰਾਜਾ ਭੋਜ ਦੀ ਇਸ ਪਾਵਨ ਨਗਰੀ ਵਿੱਚ ਤੁਹਾਡੇ ਸਭ ਦਾ ਸੁਆਗਤ ਕਰਨਾ ਮੇਰੇ ਲਈ ਮਾਣ ਦੀ ਗੱਲ ਹੈ। ਇੱਥੇ ਇੰਡਸਟ੍ਰੀ ਤੋਂ, ਵਿਭਿੰਨ ਸੈਕਟਰਸ ਤੋਂ ਅਨੇਕ ਸਾਥੀ ਆਏ ਹੋਏ ਹਨ। ਵਿਕਸਿਤ ਮੱਧ ਪ੍ਰਦੇਸ਼ ਤੋਂ ਵਿਕਸਿਤ ਭਾਰਤ ਦੀ ਯਾਤਰਾ ਵਿੱਚ, ਅੱਜ ਦਾ ਇਹ ਪ੍ਰੋਗਰਾਮ ਬਹੁਤ ਹੀ ਅਹਿਮ ਹੈ। ਇਸ ਸ਼ਾਨਦਾਰ ਆਯੋਜਨ ਦੇ ਲਈ ਮੈਂ ਮੋਹਨ ਜੀ, ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਭਾਰਤ ਦੇ ਇਤਿਹਾਸ ਵਿੱਚ ਅਜਿਹਾ ਅਵਸਰ ਪਹਿਲੀ ਵਾਰ ਆਇਆ ਹੈ, ਜਦੋਂ ਪੂਰੀ ਦੁਨੀਆ ਭਾਰਤ ਦੇ ਲਈ ਇਤਨੀ optimistic ਹੈ। ਪੂਰੀ ਦੁਨੀਆ ਵਿੱਚ ਚਾਹੇ ਆਮ ਜਨ ਹੋਣ, ਅਰਥ ਨੀਤੀ ਦੇ experts ਹੋਣ, ਵਿਭਿੰਨ ਦੇਸ਼ ਹੋਣ ਜਾਂ ਫਿਰ institutions, ਸਾਰਿਆਂ ਨੂੰ ਭਾਰਤ ਤੋਂ ਬਹੁਤ ਉਮੀਦਾਂ ਹਨ। ਪਿਛਲੇ ਕੁਝ ਹਫ਼ਤਿਆਂ ਵਿੱਚ ਜੋ ਕਮੈਂਟਸ ਆਏ ਹਨ ਉਹ ਭਾਰਤ ਵਿੱਚ ਹਰ Investor ਦਾ ਉਤਸ਼ਾਹ ਵਧਾਉਣ ਵਾਲੇ ਹਨ। ਕੁਝ ਦਿਨ ਪਹਿਲਾਂ ਹੀ world bank ਨੇ ਕਿਹਾ ਹੈ, ਭਾਰਤ ਆਉਣ ਵਾਲੇ ਸਾਲਾਂ ਵਿੱਚ ਅਜਿਹਾ ਹੀ ਦੁਨੀਆ ਦੀ fastest growing economy ਬਣਿਆ ਰਹੇਗਾ।
OECD ਦੇ ਇੱਕ ਅਹਿਮ representative ਦਾ ਕਹਿਣਾ ਹੈ- Future of the world is in India, ਕੁਝ ਹੀ ਦਿਨ ਪਹਿਲੇ, Climate change ‘ਤੇ UN ਦੀ ਇੱਕ ਸੰਸਥਾ ਨੇ ਭਾਰਤ ਨੂੰ ਸੋਲਰ ਪਾਵਰ ਦੀ ਸੁਪਰਪਾਵਰ ਕਿਹਾ ਸੀ। ਇਸ ਸੰਸਥਾ ਨੇ ਇਹ ਵੀ ਕਿਹਾ ਕਿ ਜਿੱਥੇ ਕਈ ਦੇਸ਼ ਸਿਰਫ਼ ਗੱਲਾਂ ਕਰਦੇ ਹਨ, ਉੱਥੇ ਭਾਰਤ ਨਤੀਜੇ ਲਿਆ ਕੇ ਦਿਖਾਉਂਦਾ ਹੈ। ਹਾਲ ਹੀ ਵਿੱਚ, ਇੱਕ ਰਿਪੋਰਟ ਆਈ ਹੈ। ਇਸ ਵਿੱਚ ਦੱਸਿਆ ਗਿਆ ਕਿ ਗਲੋਬਲ ਏਰੋਸਪੇਸ ਫਰਮਸ ਦੇ ਲਈ ਕਿਵੇਂ ਭਾਰਤ ਇੱਕ ਬਿਹਤਰੀਨ ਸਪਲਾਈ ਚੇਨ ਦੇ ਰੂਪ ਵਿੱਚ ਉਭਰ ਰਿਹਾ ਹੈ।
ਗਲੋਬਲ ਸਪਲਾਈ ਚੇਨ challenges ਦਾ ਜਵਾਬ ਉਹ ਭਾਰਤ ਵਿੱਚ ਦੇਖ ਰਹੇ ਹਨ। ਮੈਂ ਅਜਿਹੇ ਕਈ example ਇੱਥੇ quote ਕਰ ਸਕਦਾ ਹਾਂ, ਜੋ ਭਾਰਤ ‘ਤੇ ਦੁਨੀਆ ਦੇ confidence ਨੂੰ ਦਰਸਾਉਂਦੇ ਹਨ। ਇਹ confidence, ਭਾਰਤ ਦੇ ਹਰ ਰਾਜ ਦਾ ਵੀ confidence ਵਧਾ ਰਿਹਾ ਹੈ। ਅਤੇ ਅੱਜ ਇਹ ਅਸੀਂ ਮੱਧ ਪ੍ਰਦੇਸ਼ ਦੀ ਇਸ ਗਲੋਬਲ ਸਮਿਟ ਵਿੱਚ ਵੀ ਦੇਖ ਰਹੇ ਹਾਂ, ਮਹਿਸੂਸ ਕਰ ਰਹੇ ਹਾਂ।
ਸਾਥੀਓ,
ਮੱਧ ਪ੍ਰਦੇਸ਼, ਪੌਪੁਲੇਸ਼ਨ ਦੇ ਹਿਸਾਬ ਨਾਲ ਭਾਰਤ ਦਾ fifth largest state ਹੈ। MP ਐਗ੍ਰੀਕਲਚਰ ਦੇ ਮਾਮਲੇ ਵਿੱਚ ਭਾਰਤ ਦੇ ਟੌਪ ਦੇ ਰਾਜਾਂ ਵਿੱਚ ਹੈ। ਮਿਨਰਲਸ ਦੇ ਹਿਸਾਬ ਨਾਲ ਵੀ ਐੱਮਪੀ ਦੇਸ਼ ਦੇ ਟੌਪ-5 ਰਾਜਾਂ ਵਿੱਚ ਹੈ। ਐੱਮਪੀ ਨੂੰ ਜੀਵਨਦਾਇਨੀ ਮਾਂ ਨਰਮਦਾ ਦਾ ਅਸ਼ੀਰਵਾਦ ਵੀ ਪ੍ਰਾਪਤ ਹੈ। ਐੱਮਪੀ ਵਿੱਚ ਹਰ ਉਹ ਸੰਭਾਵਨਾ ਹੈ, ਹਰ ਉਹ potential ਹੈ, ਜੋ ਐੱਮਪੀ ਨੂੰ GDP ਦੇ ਹਿਸਾਬ ਨਾਲ ਵੀ ਦੇਸ਼ ਦੇ ਟੌਪ-5 ਰਾਜਾਂ ਵਿੱਚ ਲਿਆ ਸਕਦਾ ਹੈ।
ਸਾਥੀਓ,
ਬੀਤੇ ਦੋ ਦਹਾਕਿਆਂ ਵਿੱਚ ਮੱਧ ਪ੍ਰਦੇਸ਼ ਨੇ transformations ਦਾ ਨਵਾਂ ਦੌਰ ਦੇਖਿਆ ਹੈ। ਇੱਕ ਸਮਾਂ ਸੀ, ਜਦੋਂ ਇੱਥੇ ਬਿਜਲੀ, ਪਾਣੀ ਦੀਆਂ ਬਹੁਤ ਸਾਰੀਆਂ ਦਿੱਕਤਾਂ ਸੀ। ਲਾਅ ਐਂਡ ਆਰਡਰ ਦੀ ਸਥਿਤੀ ਤਾਂ ਹੋਰ ਵੀ ਖਰਾਬ ਸੀ। ਅਜਿਹੇ ਹਾਲਾਤ ਵਿੱਚ ਇੱਥੇ ਇੰਡਸਟ੍ਰੀ ਦਾ ਵਿਕਾਸ ਬਹੁਤ ਮੁਸ਼ਕਿਲ ਸੀ। ਬੀਤੇ 2 ਦਹਾਕੇ ਵਿੱਚ, 20 ਸਾਲ ਵਿੱਚ ਮੱਧ ਪ੍ਰਦੇਸ਼ ਦੇ ਲੋਕਾਂ ਦੇ ਸਪੋਰਟ ਨਾਲ ਇੱਥੇ ਦੀ ਬੀਜੇਪੀ ਸਰਕਾਰ ਨੇ ਗਵਰਨੈਂਸ ‘ਤੇ ਫੋਕਸ ਕੀਤਾ। ਦੋ ਦਹਾਕੇ ਪਹਿਲਾਂ ਤੱਕ ਲੋਕ ਐੱਮਪੀ ਵਿੱਚ ਨਿਵੇਸ਼ ਕਰਨ ਤੋਂ ਡਰਦੇ ਹਨ। ਅੱਜ ਐੱਮਪੀ, ਇਨਵੈਸਟਮੈਂਟਸ ਦੇ ਲਈ ਦੇਸ਼ ਦੇ ਰਾਜਾਂ ਤੋਂ, ਸਭ ਰਾਜਾਂ ਵਿੱਚ ਟੌਪ ਦੇ ਰਾਜ ਵਿੱਚ ਉਸ ਨੇ ਆਪਣਾ ਸਥਾਨ ਬਣਾ ਲਿਆ ਹੈ। ਜਿਸ ਐੱਮਪੀ ਵਿੱਚ ਕਦੇ ਖਰਾਬ ਸੜਕਾਂ ਦੇ ਕਾਰਨ ਬੱਸਾਂ ਤੱਕ ਪ੍ਰੌਪਰ ਨਹੀਂ ਚਲ ਪਾਉਂਦੀ ਸੀ, ਉਹ ਅੱਜ ਭਾਰਤ ਦੀ EV ਰੈਵੋਲਿਊਸ਼ਨ ਦੇ ਲੀਡਿੰਗ ਸਟੇਟਸ ਵਿੱਚੋਂ ਇੱਕ ਹੈ। ਜਨਵਰੀ 2025 ਤੱਕ ਕਰੀਬ 2 ਲੱਖ ਇਲੈਕਟ੍ਰਿਕ ਵ੍ਹੀਕਲ ਐੱਮਪੀ ਵਿੱਚ ਰਜਿਸਟਰ ਹੋਏ ਹਨ। ਇਹ ਕਰੀਬ 90 ਪਰਸੈਂਟ ਗ੍ਰੋਥ ਹੈ। ਇਹ ਦਿਖਾਉਂਦਾ ਹੈ ਕਿ ਐੱਮਪੀ, ਅੱਜ ਮੈਨੂਫੈਕਚਰਿੰਗ ਦੇ ਨਵੇਂ ਸੈਕਟਰਸ ਦੇ ਲਈ ਵੀ ਇੱਕ ਸ਼ਾਨਦਾਰ ਡੈਸਟੀਨੇਸ਼ਨ ਬਣਦਾ ਜਾ ਰਿਹਾ ਹੈ। ਅਤੇ ਮੈਂ ਮੋਹਨ ਜੀ ਨੂੰ ਵਧਾਈ ਦਿੰਦਾ ਹਾਂ, ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਇਸ ਵਰ੍ਹੇ ਨੂੰ ਉਦਯੋਗ ਅਤੇ ਰੋਜ਼ਗਾਰ ਵਰ੍ਹੇ ਦੇ ਰੂਪ ਵਿੱਚ ਮਨਾਉਣਾ ਤੈਅ ਕੀਤਾ ਹੈ।
ਸਾਥੀਓ,
ਬੀਤੇ ਦਹਾਕੇ ਵਿੱਚ ਭਾਰਤ ਨੇ ਇਨਫ੍ਰਾਸਟ੍ਰਕਚਰ ਦੇ boom ਦਾ ਦੌਰ ਦੇਖਿਆ ਹੈ। ਮੈਂ ਕਹਿ ਸਕਦਾ ਹਾਂ, ਇਸ ਦਾ ਬਹੁਤ ਵੱਡਾ ਫਾਇਦਾ ਐੱਮਪੀ ਨੂੰ ਮਿਲਿਆ ਹੈ। ਦਿੱਲੀ-ਮੁੰਬਈ ਐਕਸਪ੍ਰੈੱਸਵੇਅ, ਜੋ ਦੇਸ਼ ਦੇ ਦੋ ਵੱਡੇ ਸ਼ਹਿਰਾਂ ਨੂੰ ਜੋੜ ਰਿਹਾ ਹੈ, ਉਸ ਦਾ ਵੱਡਾ ਹਿੱਸਾ ਐੱਮਪੀ ਤੋਂ ਹੀ ਹੋ ਕੇ ਗੁਜ਼ਰਦਾ ਹੈ। ਯਾਨੀ ਇੱਕ ਤਰਫ ਐੱਮਪੀ ਨੂੰ ਮੁੰਬਈ ਦੇ ਪੋਰਟਸ ਦੇ ਲਈ ਤੇਜ਼ ਕਨੈਕਟੀਵਿਟੀ ਮਿਲ ਰਹੀ ਹੈ, ਦੂਸਰੀ ਤਰਫ ਨੌਰਥ ਇੰਡੀਆ ਦੇ ਮਾਰਕਿਟਸ ਨੂੰ ਵੀ ਇਹ ਕਨੈਕਟ ਕਰ ਰਿਹਾ ਹੈ। ਅੱਜ ਮੱਧ ਪ੍ਰਦੇਸ਼ ਵਿੱਚ 5 ਲੱਖ ਕਿਲੋਮੀਟਰ ਤੋਂ ਵੱਧ ਦਾ ਰੋਡ ਨੈੱਟਵਰਕ ਹੈ। ਐੱਮਪੀ ਦੇ ਇੰਡਸਟ੍ਰੀਅਲ ਕੌਰੀਡੋਰਸ, ਮੌਡਰਨ ਐਕਸਪ੍ਰੈੱਸਵੇਅ ਨਾਲ ਜੁੜ ਰਹੇ ਹਨ। ਯਾਨੀ ਐੱਮਪੀ ਵਿੱਚ logistics ਨਾਲ ਜੁੜੇ ਸੈਕਟਰ ਦੀ ਤੇਜ਼ ਗ੍ਰੋਥ ਤੈਅ ਹੈ।
ਸਾਥੀਓ,
ਏਅਰ ਕਨੈਕਟੀਵਿਟੀ ਦੀ ਗੱਲ ਕਰੀਏ, ਤਾਂ ਇੱਥੇ ਗਵਾਲੀਅਰ ਅਤੇ ਜਬਲਪੁਰ ਏਅਰਪੋਰਟਸ ਦੇ ਟਰਮੀਨਲਸ ਨੂੰ ਵੀ expand ਕੀਤਾ ਗਾ ਹੈ। ਅਤੇ ਅਸੀਂ ਇੱਥੇ ਨਹੀਂ ਰੁਕੇ ਹਾਂ, ਐੱਮਪੀ ਦਾ ਜੋ ਇੱਕ ਵੱਡਾ rail network ਹੈ, ਉਸ ਨੂੰ ਵੀ modernise ਕੀਤਾ ਜਾ ਰਿਹਾ ਹੈ। ਐੱਮਪੀ ਵਿੱਚ ਰੇਲ ਨੈੱਟਵਰਕ ਦਾ ਸ਼ਤ-ਪ੍ਰਤੀਸ਼ਤ, 100 ਪਰਸੈਂਟ electrification ਕੀਤਾ ਜਾ ਚੁੱਕਿਆ ਹੈ। ਭੋਪਾਲ ਦੇ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਅੱਜ ਵੀ ਸਭ ਦਾ ਮਨ ਮੋਹ ਲੈਂਦੀਆਂ ਹਨ। ਇਸੇ ਤਰਜ਼ ‘ਤੇ ਐੱਮਪੀ ਦੇ 80 ਰੇਲਵੇ ਸਟੇਸ਼ਨਾਂ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਦੇ ਤਹਿਤ ਮੌਡਰਨ ਬਣਾਇਆ ਜਾ ਰਿਹਾ ਹੈ।
ਸਾਥੀਓ,
ਬੀਤਾ ਦਹਾਕਾ ਭਾਰਤ ਦੇ ਲਈ ਐਨਰਜੀ ਸੈਕਟਰ ਦੀ unprecedented growth ਦਾ ਰਿਹਾ ਹੈ। ਖਾਸ ਤੌਰ ‘ਤੇ ਗ੍ਰੀਨ ਐਨਰਜੀ ਨੂੰ ਲੈ ਕੇ ਭਾਰਤ ਨੇ ਉਹ ਕਰਕੇ ਦਿਖਾਇਆ ਹੈ, ਜਿਸ ਦੀ ਕਲਪਨਾ ਤੱਕ ਮੁਸ਼ਕਿਲ ਸੀ। ਬੀਤੇ 10 ਵਰ੍ਹਿਆਂ ਵਿੱਚ ਕਰੀਬ 70 ਬਿਲੀਅਨ ਡਾਲਰ ਯਾਨੀ 5 ਟ੍ਰਿਲੀਅਨ ਰੁਪਏ ਤੋਂ ਵੱਧ ਰੀਨਿਊਬਲ ਐਨਰਜੀ ਸੈਕਟਰ ਵਿੱਚ ਹੀ ਇਨਵੈਸਟ ਹੋਇਆ ਹੈ। ਇਸ ਤੋਂ ਪਿਛਲਾ ਸਾਲ ਹੀ ਕਲੀਨ ਐਨਰਜੀ ਸਪੇਸ ਵਿੱਚ 10 ਲੱਖ ਤੋਂ ਵੱਧ ਜੌਬਸ ਬਣੀਆਂ ਹਨ। ਐਨਰਜੀ ਸੈਕਟਰ ਦੇ ਇਸ ਬੂਮ ਦਾ ਵੀ ਐੱਮਪੀ ਨੂੰ ਬਹੁਤ ਲਾਭ ਮਿਲਿਆ ਹੈ। ਅੱਜ ਐੱਮਪੀ ਪਾਵਰ ਸਰਪਲਸ ਹੈ। ਇੱਥੇ ਕਰੀਬ 31 ਹਜ਼ਾਰ ਮੈਗਾਵਾਟ ਪਾਵਰ ਜੈਨਰੇਸ਼ਨ ਕੈਪੇਸਿਟੀ ਹੈ, ਜਿਸ ਵਿੱਚੋਂ 30 ਪਰਸੈਂਟ ਕਲੀਨ ਐਨਰਜੀ ਹੈ। ਰੀਵਾ ਸੋਲਰ ਪਾਰਕ, ਦੇਸ਼ ਦੇ ਸਭ ਤੋਂ ਵੱਡੇ parks ਵਿੱਚੋਂ ਇੱਕ ਹੈ।
ਹੁਣ ਕੁਝ ਦਿਨ ਪਹਿਲਾਂ ਹੀ ਓਂਕਾਰੇਸ਼ਵਰ ਵਿੱਚ ਫਲੀਟਿੰਗ ਸੋਲਰ ਪਲਾਂਟ ਵੀ ਸ਼ੁਰੂ ਹੋਇਆ ਹੈ। ਸਰਕਾਰ ਦੁਆਰਾ ਬੀਨਾ ਰਿਫਾਇਨਰੀ ਪੈਟ੍ਰੋਕੈਮੀਕਲ ਕੰਪਲੈਕਸ ‘ਤੇ ਕਰੀਬ 50 ਹਜ਼ਾਰ ਕਰੋੜ ਰੁਪਏ ਦਾ ਇਨਵੈਸਟਮੈਂਟ ਕੀਤਾ ਗਿਆ ਹੈ। ਇਹ ਮੱਧ ਪ੍ਰਦੇਸ਼ ਨੂੰ petrochemicals ਦਾ ਹੱਬ ਬਣਾਉਣ ਵਿੱਚ ਮਦਦ ਕਰੇਗਾ। ਮੱਧ ਪ੍ਰਦੇਸ਼ ਦਾ ਜੋ ਇਹ ਇਨਫ੍ਰਾਸਟ੍ਰਕਚਰ ਹੈ, ਇਸ ਨੂੰ ਐੱਮਪੀ ਸਰਕਾਰ ਆਧੁਨਿਕ ਪੌਲਿਸੀਜ਼ ਅਤੇ ਸਪੇਸ਼ਲ ਇੰਡਸਟ੍ਰੀਅਲ ਇਨਫ੍ਰਾਸਟ੍ਰਕਚਰ ਨਾਲ ਸਪੋਰਟ ਕਰ ਰਹੀ ਹੈ। ਐੱਮਪੀ ਵਿੱਚ 300 ਤੋਂ ਜ਼ਿਆਦਾ ਇੰਡਸਟ੍ਰੀਅਲ ਜ਼ੋਨਸ ਹਨ, ਪੀਥਮਪੁਰ, ਰਤਲਾਮ ਅਤੇ ਦੇਵਾਸ ਵਿੱਚ ਹਜ਼ਾਰਾਂ ਏਕੜ ਦੇ ਇਨਵੈਸਟਮੈਂਟ ਜ਼ੋਨਸ ਵੀ ਡਿਵੈਲਪ ਕੀਤੇ ਜਾ ਰਹੇ ਹਨ। ਯਾਨੀ ਆਪ ਸਭ ਇਨਵੈਸਟਰਸ ਦੇ ਲਈ ਇੱਥੇ ਬਿਹਤਰ return ਦੀਆਂ ਅਪਾਰ ਸੰਭਾਵਨਾਵਾਂ ਹਨ।
ਸਾਥੀਓ,
ਅਸੀਂ ਸਾਰੇ ਜਾਣਦੇ ਹਾਂ ਕਿ ਉਦਯੋਗਿਕ ਵਿਕਾਸ ਦੇ ਲਈ ਵਾਟਰ ਸਕਿਓਰਿਟੀ ਹੋਣਾ ਕਿੰਨਾ ਜ਼ਰੂਰੀ ਹੈ। ਇਸ ਦੇ ਲਈ ਇੱਕ ਤਰਫ water conservation ‘ਤੇ ਬਲ ਦੇ ਰਹੇ ਹਾਂ, ਦੂਸਰੀ ਤਰਫ ਅਸੀਂ river interlinking ਦਾ ਮੈਗਾ ਮਿਸ਼ਨ ਲੈ ਕੇ ਵੀ ਅੱਗੇ ਵਧ ਰਹੇ ਹਾਂ। ਮੱਧ ਪ੍ਰਦੇਸ਼ ਦੀ ਖੇਤੀ, ਇੱਥੇ ਦੀ ਇੰਡਸਟ੍ਰੀ, ਇਸ ਦੀ ਬਹੁਤ ਵੱਡੀ ਬੈਨੀਫਿਸ਼ਰੀ ਹੈ। ਹਾਲ ਵਿੱਚ ਹੀ 45 ਹਜ਼ਾਰ ਕਰੋੜ ਰੁਪਏ ਦੇ ਕੇਨ-ਬੇਤਵਾ River Interlinking Project ‘ਤੇ ਕੰਮ ਸ਼ੁਰੂ ਹੋਇਆ ਹੈ। ਇਸ ਨਾਲ ਕਰੀਬ 10 ਲੱਖ ਹੈਕਟੇਅਰ ਐਗ੍ਰੀਕਲਚਰ ਲੈਂਡ ਦੀ ਪ੍ਰੋਡਕਟੀਵਿਟੀ ਵਧੇਗੀ। ਇਸ ਨਾਲ ਐੱਮਪੀ ਵਿੱਚ ਵਾਟਰ ਮੈਨੇਜਮੈਂਟ ਨੂੰ ਵੀ ਨਵੀਂ ਤਾਕਤ ਮਿਲੇਗੀ। ਅਜਿਹੀਆਂ ਸੁਵਿਧਾਵਾਂ ਨਾਲ ਫੂਡ ਪ੍ਰੋਸੈੱਸਿੰਗ, ਐਗ੍ਰੋ ਇੰਡਸਟ੍ਰੀ ਅਤੇ ਟੈਕਸਟਾਈਲ ਸੈਕਟਰ ਵਿੱਚ ਬਹੁਤ ਵੱਡਾ potential unlock ਹੋਵੇਗਾ।
ਸਾਥੀਓ,
ਐੱਮਪੀ ਵਿੱਚ ਡਬਲ ਇੰਜਣ ਸਰਕਾਰ ਬਣਨ ਦੇ ਬਾਅਦ ਵਿਕਾਸ ਦੀ ਗਤੀ ਵੀ ਜਿਵੇਂ ਡਬਲ ਹੋ ਗਈ ਹੈ। ਕੇਂਦਰ ਸਰਕਾਰ ਮੋਢੇ ਨਾਲ ਮੋਢਾ ਮਿਲਾ ਕੇ ਐੱਮਪੀ ਦੇ ਵਿਕਾਸ ਵਿੱਚ, ਦੇਸ਼ ਦੇ ਵਿਕਾਸ ਵਿੱਚ ਜੁਟੀ ਹੈ। ਚੋਣਾਂ ਦੇ ਸਮੇਂ ਮੈਂ ਕਿਹਾ ਸੀ ਕਿ ਆਪਣੇ ਤੀਸਰੇ ਟਰਮ ਵਿੱਚ ਅਸੀਂ ਤਿੰਨ ਗੁਣਾ ਤੇਜ਼ੀ ਨਾਲ ਕੰਮ ਕਰਾਂਗੇ। ਇਹ ਸਪੀਡ ਅਸੀਂ, ਸਾਲ 2025 ਦੇ ਪਹਿਲੇ 50 ਦਿਨਾਂ ਵਿੱਚ ਵੀ ਦੇਖ ਰਹੇ ਹਾਂ। ਇਸੇ ਮਹੀਨੇ ਸਾਡਾ ਬਜਟ ਆਇਆ ਹੈ। ਇਸ ਬਜਟ ਵਿੱਚ, ਭਾਰਤ ਦੀ ਗ੍ਰੋਥ ਦੇ ਹਰ catalyst ਨੂੰ ਅਸੀਂ energise ਕੀਤਾ ਹੈ। ਸਾਡਾ ਮਿਡਲ ਕਲਾਸ, ਸਭ ਤੋਂ ਵੱਡਾ ਟੈਕਸ ਪੇਅਰ ਵੀ ਹੈ, ਇਹ ਸਰਵਿਸ ਅਤੇ ਮੈਨੂਫੈਕਚਰਿੰਗ ਦੇ ਲਈ ਡਿਮਾਂਡ ਵੀ ਕ੍ਰਿਏਟ ਕਰਦਾ ਹੈ। ਇਸ ਬਜਟ ਵਿੱਚ ਮਿਡਲ ਕਲਾਸ ਨੂੰ Empower ਕਰਨ ਦੇ ਲਈ ਅਨੇਕ ਕਦਮ ਉਠਾਏ ਗਏ ਹਨ। ਅਸੀਂ 12 ਲੱਖ ਰੁਪਏ ਤੱਕ ਦੀ ਇਨਕਮ ਨੂੰ ਟੈਕਸ ਫ੍ਰੀ ਕੀਤਾ ਹੈ, ਟੈਕਸ ਸਲੈਬਸ ਨੂੰ ਰੀ-ਸਟ੍ਰਕਚਰ ਕੀਤਾ ਹੈ। ਬਜਟ ਦੇ ਬਾਅਦ RBI ਨੇ ਵੀ ਵਿਆਜ ਦਰਾਂ ਘਟਾਈਆਂ ਹਨ।
ਸਾਥੀਓ,
ਬਜਟ ਵਿੱਚ ਲੋਕਲ ਸਪਲਾਈ ਚੇਨ ਦੇ ਨਿਰਮਾਣ ‘ਤੇ ਬਲ ਦਿੱਤਾ ਗਿਆ ਹੈ, ਤਾਕਿ ਮੈਨੂਫੈਕਚਰਿੰਗ ਵਿੱਚ ਅਸੀਂ ਪੂਰੀ ਤਰ੍ਹਾਂ ਨਾਲ ਆਤਮਨਿਰਭਰ ਹੋ ਸਕੀਏ। ਇੱਕ ਸਮਾਂ ਸੀ, ਜਦੋਂ MSMEs ਦੇ ਸਮਰੱਥ ਨੂੰ ਪਹਿਲਾਂ ਦੀਆਂ ਸਰਕਾਰਾਂ ਨੇ ਸੀਮਿਤ ਕਰਕੇ ਰੱਖਿਆ ਸੀ। ਇਸ ਦੇ ਕਾਰਨ ਭਾਰਤ ਵਿੱਚ ਲੋਕਲ ਸਪਲਾਈ ਚੇਨ ਉਸ ਲੈਵਲ ‘ਤੇ ਵਿਕਸਿਤ ਨਹੀਂ ਹੋ ਪਾਈ। ਅੱਜ ਅਸੀਂ priority ਦੇ ਅਧਾਰ ‘ਤੇ MSME led ਲੋਕਲ ਸਪਲਾਈ ਚੇਨ ਦਾ ਨਿਰਮਾਣ ਕਰ ਰਹੇ ਹਾਂ। ਇਸ ਦੇ ਲਈ MSME ਦੀ ਡੈਫੀਨੇਸ਼ਨ ਨੂੰ ਹੋਰ ਸੁਧਾਰਿਆ ਗਿਆ ਹੈ। MSMEs ਨੂੰ ਕ੍ਰੈਡਿਟ ਲਿੰਕਡ ਇਨਸੈਂਟਿਵ ਦਿੱਤੇ ਜਾ ਰਹੇ ਹਨ, ਐਕਸੈੱਸ ਟੂ ਕ੍ਰੈਡਿਟ ਅਸਾਨ ਬਣਾਇਆ ਜਾ ਰਿਹਾ ਹੈ, ਵੈਲਿਊ ਐਡੀਸ਼ਨ ਅਤੇ ਐਕਸਪੋਰਟ ਦੇ ਲਈ ਵੀ ਸਪੋਰਟ ਵਧਾਇਆ ਗਿਆ ਹੈ।
ਸਾਥੀਓ,
ਬੀਤੇ ਇੱਕ ਦਹਾਕੇ ਤੋਂ ਨੈਸ਼ਨਲ ਲੈਵਲ ‘ਤੇ ਅਸੀਂ ਇੱਕ ਦੇ ਬਾਅਦ ਇੱਕ ਵੱਡੇ ਰਿਫੌਰਮਸ ਨੂੰ ਗਤੀ ਦੇ ਰਹੇ ਹਾਂ। ਹੁਣ ਸਟੇਟ ਅਤੇ ਲੋਕਲ ਲੈਵਲ ‘ਤੇ ਵੀ ਰਿਫੌਰਮਸ ਨੂੰ encourage ਕੀਤਾ ਜਾ ਰਿਹਾ ਹੈ। ਮੈਂ ਤੁਹਾਡੇ ਦਰਮਿਆਨ, ਸਟੇਟ ਡੀ-ਰੈਗੂਲੇਸ਼ਨ ਕਮਿਸ਼ਨ ਦੀ ਚਰਚਾ ਜ਼ਰੂਰ ਕਰਨਾ ਚਾਹੁੰਦਾ ਹਾਂ, ਜਿਸ ਦੇ ਵਿਸ਼ੇ ਵਿੱਚ ਬਜਟ ਵਿੱਚ ਗੱਲ ਹੋਈ ਹੈ। ਅਸੀਂ ਰਾਜਾਂ ਦੇ ਨਾਲ ਨਿਰੰਤਰ ਗੱਲਬਾਤ ਕਰ ਰਹੇ ਹਾਂ। ਰਾਜਾਂ ਦੇ ਨਾਲ ਮਿਲ ਕੇ, ਬੀਤੇ ਵਰ੍ਹਿਆਂ ਵਿੱਚ ਅਸੀਂ 40 ਹਜ਼ਾਰ ਤੋਂ ਜ਼ਿਆਦਾ ਕੰਪਲਾਇਸੈਂਸ ਨੂੰ ਘੱਟ ਕੀਤਾ ਹੈ। ਬੀਤੇ ਸਾਲਾਂ ਵਿੱਚ ਅਜਿਹੇ 1500 ਕਾਨੂੰਨਾਂ ਨੂੰ ਖਤਮ ਕੀਤਾ ਗਿਆ ਹੈ, ਜੋ ਆਪਣਾ ਮਹੱਤਵ ਗੁਆ ਚੁੱਕੇ ਸੀ। ਸਾਡਾ ਮਕਸਦ ਇਹੀ ਹੈ ਕਿ ਅਜਿਹੇ regulations ਦੀ ਪਹਿਚਾਣ ਹੋਵੇ, ਜੋ ease of doing business ਦੇ ਰਸਤੇ ਵਿੱਚ ਰੋੜਾ ਹਨ। ਡੀ-ਰੈਗੁਲੇਸ਼ਨ ਕਮਿਸ਼ਨ, ਰਾਜਾਂ ਵਿੱਚ investment friendly regulatory ecosystem ਬਣਾਉਣ ਵਿੱਚ ਮਦਦ ਕਰੇਗਾ।
ਸਾਥੀਓ,
ਬਜਟ ਵਿੱਚ ਹੀ ਅਸੀਂ ਬੇਸਿਕ ਕਸਟਮ ਡਿਊਟੀਜ਼ ਸਟ੍ਰਕਚਰ ਨੂੰ ਵੀ simplify ਕੀਤਾ ਹੈ। ਇੰਡਸਟ੍ਰੀ ਦੇ ਲਈ ਜ਼ਰੂਰੀ ਕਈ ਇਨਪੁਟਸ ‘ਤੇ ਰੇਟਸ ਘੱਟ ਕੀਤੇ ਹਨ। Custom cases ਦੀ assessment ਦੇ ਲਈ ਵੀ ਇੱਕ ਟਾਈਮ ਲਿਮਿਟ ਤੈਅ ਕੀਤੀ ਜਾ ਰਹੀ ਹੈ। ਇਸ ਦੇ ਇਲਾਵਾ, ਨਵੇਂ ਸੈਕਟਰਸ ਨੂੰ ਪ੍ਰਾਈਵੇਟ entrepreneurship ਦੇ ਲਈ, ਇਨਵੈਸਟਮੈਂਟ ਦੇ ਲਈ ਖੋਲ੍ਹਣ ਦਾ ਦੌਰ ਵੀ ਜਾਰੀ ਹੈ। ਇਸ ਵਰ੍ਹੇ ਅਸੀਂ ਨਿਊਕਲੀਅਰ ਐਨਰਜੀ, ਬਾਇਓ-ਮੈਨੂਫੈਕਚਰਿੰਗ, ਕ੍ਰਿਟੀਕਲ ਮਿਨਰਲਸ ਦੀ ਪ੍ਰੋਸੈੱਸਿੰਗ, ਲਿਥੀਅਮ ਬੈਟਰੀ ਦੀ ਮੈਨੂਫੈਕਚਰਿੰਗ ਅਜਿਹੇ ਅਨੇਕ ਨਵੀਂ ਐਵੇਨਿਊਜ਼, investment ਦੇ ਲਈ ਓਪਨ ਕੀਤੇ ਗਏ ਹਨ। ਇਹ ਸਰਕਾਰ ਦੇ intent ਅਤੇ commitment ਨੂੰ ਦਿਖਾਉਂਦਾ ਹੈ।
ਸਾਥੀਓ,
ਭਾਰਤ ਦੇ ਵਿਕਸਿਤ ਭਵਿੱਖ ਵਿੱਚ ਤਿੰਨ ਸੈਕਟਰਸ ਦੀ ਬਹੁਤ ਵੱਡੀ ਭੂਮਿਕਾ ਰਹਿਣ ਵਾਲੀ ਹੈ। ਇਹ ਤਿੰਨੋਂ ਸੈਕਟਰਸ, ਕਰੋੜਾਂ ਨਵੀਂ ਜੌਬਸ ਕ੍ਰਿਏਟ ਕਰਨ ਵਾਲੇ ਹਨ। ਇਹ ਸੈਕਟਰਸ ਹਨ, textile, tourism ਅਤੇ technology. ਤੁਸੀਂ textile ਦੇ ਸੈਕਟਰ ਨੂੰ ਹੀ ਦੇਖੋ, ਤਾਂ ਭਾਰਤ cotton, ਸਿਲਕ, ਪੌਲੀਐਸਟਰ ਅਤੇ ਵਿਸਕੋਸ ਦਾ ਦੂਸਰਾ ਸਭ ਤੋਂ ਵੱਡਾ producer ਹੈ। ਭਾਰਤ ਦਾ ਟੈਕਸਟਾਈਲ ਸੈਕਟਰ ਕਰੋੜਾਂ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ। ਭਾਰਤ ਦੇ ਕੋਲ textile ਨਾਲ ਜੁਰੀ ਇੱਕ ਪੂਰੀ tradition ਵੀ ਹੈ, ਸਕਿੱਲ ਵੀ ਹੈ ਅਤੇ entrepreneurship ਵੀ ਹੈ। ਅਤੇ ਮੱਧ ਪ੍ਰਦੇਸ਼ ਤਾਂ ਇੱਕ ਪ੍ਰਕਾਰ ਨਾਲ ਭਾਰਤ ਦੀ cotton capital ਹੈ। ਭਾਰਤ ਦੀ ਕਰੀਬ twenty five ਪਰਸੈਂਟ, 25 ਪ੍ਰਤੀਸ਼ਤ organic cotton supply, ਮੱਧ ਪ੍ਰਦੇਸ਼ ਤੋਂ ਹੀ ਹੁੰਦੀ ਹੈ। ਮੱਧ ਪ੍ਰਦੇਸ਼, mulberry silk ਇਸ ਦਾ ਵੀ ਦੇਸ਼ ਦਾ ਸਭ ਤੋਂ ਵੱਡਾ producer ਹੈ। ਇੱਥੇ ਦੀ ਚੰਦੇਰੀ ਅਤੇ ਮਾਹੇਸ਼ਵਰੀ ਸਾੜੀਆਂ ਬਹੁਤ ਪਸੰਦ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਨੂੰ GI Tag ਦਿੱਤਾ ਜਾ ਚੁੱਕਿਆ ਹੈ। ਇਸ ਸੈਕਟਰ ਵਿੱਚ ਤੁਹਾਡਾ ਇਨਵੈਸਟਮੈਂਟ, ਇੱਥੇ ਦੇ ਟੈਕਸਟਾਈਲ ਨੂੰ ਗਲੋਬਲੀ ਆਪਣੀ ਛਾਪ ਛੱਡਣ ਵਿੱਚ ਬਹੁਤ ਮਦਦ ਕਰੇਗਾ।
ਸਾਥੀਓ,
ਭਾਰਤ, ਟ੍ਰੈਡੀਸ਼ਨਲ ਟੈਕਸਟਾਈਲ ਦੇ ਇਲਾਵਾ, ਨਵੇਂ ਐਵੇਨਿਊ ਵੀ ਖੋਜ ਰਿਹਾ ਹੈ। Agro Textile, Medical Textile ਅਤੇ Geo Textile ਅਜਿਹੇ ਟੈਕਨੀਕਲ ਟੈਕਸਟਾਈਲ ਨੂੰ ਅਸੀਂ ਹੁਲਾਰਾ ਦੇ ਰਹੇ ਹਾਂ। ਇਸ ਦੇ ਲਈ ਨੈਸ਼ਨਲ ਮਿਸ਼ਨ ਸ਼ੁਰੂ ਕੀਤਾ ਗਿਆ ਹੈ। ਇਸੇ ਬਜਟ ਵਿੱਚ ਵੀ ਅਸੀਂ ਪ੍ਰੋਤਸਾਹਨ ਦਿੱਤਾ ਹੈ। ਆਪ ਸਭ ਸਰਕਾਰ ਦੀ ਪੀਐੱਮ ਮਿਤ੍ਰ ਸਕੀਮ ਨਾਲ ਵੀ ਜਾਣੂ ਹਨ। ਦੇਸ਼ ਵਿੱਚ ਟੈਕਸਟਾਈਲ ਸੈਕਟਰ ਦੇ ਲਈ ਹੀ, 7 ਵੱਡੇ ਟੈਕਸਟਾਈਲ ਪਾਰਕ ਬਣਾਏ ਜਾ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਮੱਧ ਪ੍ਰਦੇਸ਼ ਵਿੱਚ ਵੀ ਬਣ ਰਿਹਾ ਹੈ। ਇਹ textile sector ਦੀ ਗ੍ਰੋਥ ਨੂੰ ਨਵੀਂ ਬੁਲੰਦੀ ਦੇਣ ਵਾਲਾ ਹੈ। ਮੇਰੀ ਤਾਕੀਦ ਹੈ ਕਿ ਤੁਸੀਂ textile sector ਦੇ ਲਈ ਐਲਾਨ PLI ਸਕੀਮ ਦਾ ਵੀ ਜ਼ਰੂਰ ਫਾਇਦਾ ਉਠਾਓ।
ਸਾਥੀਓ,
Textile ਦੀ ਤਰ੍ਹਾਂ ਹੀ, ਭਾਰਤ ਆਪਣੇ ਟੂਰਿਜ਼ਮ ਸੈਕਟਰ ਵਿੱਚ ਵੀ ਨਵੇਂ ਆਯਾਮ ਜੋੜ ਰਿਹਾ ਹੈ। ਕਦੇ ਐੱਮਪੀ ਟੂਰਿਜ਼ਮ ਦਾ ਇੱਕ ਕੈਂਪੇਨ ਹੁੰਦਾ ਸੀ, ਐੱਮਪੀ ਅਜਬ ਵੀ ਹੈ, ਸਭ ਤੋਂ ਗਜ਼ਬ ਵੀ ਹੈ। ਇੱਥੇ ਐੱਮਪੀ ਵਿੱਚ, ਨਰਮਦਾ ਜੀ ਦੇ ਆਸਪਾਸ ਦੇ ਥਾਵਾਂ ਦਾ, ਆਦਿਵਾਸੀ ਖੇਤਰਾਂ ਵਿੱਚ ਟੂਰਿਜ਼ਮ ਇਨਫ੍ਰਾਸਟ੍ਰਕਚਰ ਦਾ ਬਹੁਤ ਵੱਧ ਵਿਕਾਸ ਹੋਇਆ ਹੈ। ਇੱਥੇ ਕਿੰਨੇ ਹੀ ਸਾਰੇ ਨੈਸ਼ਨਲ ਪਾਰਕਸ ਹਨ, ਇੱਥੇ health and wellness ਨਾਲ ਜੁੜੇ ਟੂਰਿਜ਼ਮ ਦੇ ਲਈ ਵੀ ਅਪਾਰ ਸੰਭਾਵਨਾਵਾਂ ਹਨ। Heal in India, ਇਸ ਦਾ ਮੰਤਰ ਦੁਨੀਆ ਨੂੰ ਪਸੰਦ ਆ ਰਿਹਾ ਹੈ। ਹੈਲਥ ਐਂਡ ਵੈਲਨੈੱਸ ਦੇ ਖੇਤਰ ਵਿੱਚ ਵੀ ਇਨਵੈਸਟਮੈਂਟ ਦੇ ਲਈ opportunities ਲਗਾਤਾਰ ਵਧ ਰਹੀਆਂ ਹਨ। ਇਸ ਲਈ ਸਾਡੀ ਸਰਕਾਰ, ਇਸ ਵਿੱਚ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਨੂੰ encourage ਕਰ ਰਹੀ ਹੈ। ਭਾਰਤ ਦੀ ਟ੍ਰੈਡਿਸ਼ਨਲ ਟ੍ਰੀਟਮੈਂਟ ਨੂੰ, ਆਯੁਸ਼ ਨੂੰ ਵੀ ਬਹੁਤ ਵੱਡੇ ਲੈਵਲ ‘ਤੇ ਪ੍ਰਮੋਟ ਕੀਤਾ ਜਾ ਰਿਹਾ ਹੈ। ਅਸੀਂ ਸਪੈਸ਼ਲ ਆਯੁਸ਼ ਵੀਜ਼ਾ ਵੀ ਦੇ ਰਹੇ ਹਾਂ। ਇਨ੍ਹਾਂ ਸਭ ਨਾਲ ਐੱਮਪੀ ਨੂੰ ਵੀ ਬਹੁਤ ਫਾਇਦਾ ਮਿਲਣ ਵਾਲਾ ਹੈ।
ਵੈਸੇ ਸਾਥੀਓ,
ਅੱਜ ਇੱਥੇ ਆਏ ਹੋ ਤਾਂ ਉੱਜੈਨ ਵਿੱਚ ਮਹਾਕਾਲ ਮਹਾਲੋਕ ਦੇਖਣ ਜ਼ਰੂਰ ਜਾਓ, ਤੁਹਾਨੂੰ ਮਹਾਕਾਲ ਦਾ ਅਸ਼ੀਰਵਾਦ ਵੀ ਮਿਲੇਗਾ, ਅਤੇ ਦੇਸ਼, ਟੂਰਿਜ਼ਮ ਅਤੇ ਹੌਸਪੀਟੈਲਿਟੀ ਸੈਕਟਰ ਨੂੰ ਕਿਵੇਂ expand ਕਰ ਰਿਹਾ ਹੈ, ਇਸ ਦਾ ਅਨੁਭਵ ਵੀ ਮਿਲੇਗਾ।
ਸਾਥੀਓ,
ਮੈਂ ਲਾਲ ਕਿਲੇ ਤੋਂ ਕਿਹਾ ਹੈ- ਇਹੀ ਸਮਾਂ ਹੈ, ਸਹੀ ਸਮਾਂ ਹੈ। ਤੁਹਾਡੇ ਲਈ ਐੱਮਪੀ ਵਿੱਚ investment ਕਰਨ ਅਤੇ investment ਵਧਾਉਣ ਦਾ ਵੀ ਇਹੀ ਸਹੀ ਸਮਾਂ ਹੈ। ਇੱਕ ਵਾਰ ਫਿਰ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।
ਬਹੁਤ-ਬਹੁਤ ਧੰਨਵਾਦ।
***
ਐੱਮਜੇਪੀਐੱਸ/ਐੱਸਟੀ/ਆਰਕੇ
(Release ID: 2105807)
Visitor Counter : 6