ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਨਵੇਂ ਫਾਰਮੈਟ ਵਿੱਚ ਚੇਂਜ ਆਫ਼ ਗਾਰਡ ਸੈਰੇਮਨੀ ਦਾ ਸਮਾਰੋਹ ਦੇਖਿਆ ਆਮ ਜਨਤਾ 22 ਫਰਵਰੀ ਤੋਂ ਸਮਾਰੋਹ ਦੇਖ ਸਕੇਗੀ

Posted On: 16 FEB 2025 12:04PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਸਵੇਰੇ (16 ਫਰਵਰੀ, 2025) ਰਾਸ਼ਟਰਪਤੀ ਭਵਨ ਦੇ ਪ੍ਰਾਂਗਣ ਵਿਖੇ ਨਵੇਂ ਫਾਰਮੈਟ ਵਿੱਚ ਚੇਂਜ ਆਫ਼ ਗਾਰਡ ਸੈਰੇਮਨੀ ਦੇ ਉਦਘਾਟਨ ਸਮਾਰੋਹ ਨੂੰ ਦੇਖਿਆ।

ਇਹ ਸੈਰੇਮਨੀ ਅਗਲੇ ਸ਼ਨੀਵਾਰ ਯਾਨੀ 22 ਫਰਵਰੀ, 2025 ਤੋਂ ਵੱਡੀ ਸੰਖਿਆ ਵਿੱਚ ਵਿਜ਼ੀਟਰਾਂ ਦੇ ਲਈ  ਖੁੱਲ੍ਹੀ ਰਹੇਗੀ, ਜਿਸ ਵਿੱਚ ਲੋਕ ਰਾਸ਼ਟਰਪਤੀ ਭਵਨ ਦੇ ਪਿਛੋਕੜ ਵਿੱਚ ਇੱਕ ਗਤੀਸ਼ੀਲ ਦ੍ਰਿਸ਼ ਅਤੇ ਸੰਗਤ ਪ੍ਰਦਸ਼ਨ ਦੇਖ ਸਕਣਗੇ। ਰਾਸ਼ਟਰਪਤੀ ਦੇ ਅੰਗਰੱਖਿਅਕ ਦਲ ਦੀਆਂ ਟੁਕੜੀਆਂ ਅਤੇ ਘੋੜਿਆਂ ਦੁਆਰਾ ਸੈਨਿਕ ਅਭਿਆਸ ਅਤੇ ਸੈਰੇਮੋਨੀਅਲ ਗਾਰਡ ਬਟਾਲੀਅਨ ਦੀਆਂ ਟੁਕੜੀਆਂ, ਨਾਲ ਹੀ ਸੈਰੇਮਨੀਅਲ ਮਿਲਟਰੀ ਬ੍ਰਾਸ ਬੈਂਡ, ਇੱਕ ਵੱਡੇ ਖੇਤਰ ਵਿੱਚ ਫੈਲੇ ਹੋਏ, ਨਵੇਂ ਫਾਰਮੈਟ ਦਾ ਹਿੱਸਾ ਹੋਣਗੇ।

ਵਿਜ਼ੀਟਰਸ https://visit.rashtrapatibhavan.gov.in/ ‘ਤੇ ਆਪਣਾ ਸਥਾਨ ਰਿਜ਼ਰਵ ਕਰ ਸਕਦੇ ਹਨ। 


***

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2103833) Visitor Counter : 18