Posted On:
15 FEB 2025 4:08PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 17 ਫਰਵਰੀ ਨੂੰ ਅਸਾਮ ਦੇ ਕੋਕਰਾਝਾਰ ਵਿੱਚ ਆਯੋਜਿਤ ਹੋਣ ਵਾਲੇ ਇਤਿਹਾਸਕ ਇੱਕ ਦਿਨ ਦੇ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਦੀ ਸ਼ਲਾਘਾ ਕੀਤੀ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਕੇਂਦਰ ਅਤੇ ਅਸਾਮ ਦੋਵਾਂ ਦੀ ਐੱਨਡੀਏ ਸਰਕਾਰਾਂ, ਬੋਡੋ ਭਾਈਚਾਰੇ ਨੂੰ ਸਸ਼ਕਤ ਬਣਾਉਣ ਅਤੇ ਬੋਡੋ ਇੱਛਾਵਾਂ ਨੂੰ ਪੂਰਾ ਕਰਨ ਲਈ ਅਣਥੱਕ ਪ੍ਰਧਾਸ ਕਰ ਰਹੀਆਂ ਹਨ, ਇਹ ਕੰਮ ਹੋਰ ਵੀ ਜ਼ਿਆਦਾ ਉਤਸ਼ਾਹ ਨਾਲ ਜਾਰੀ ਰਹਿਣਗੇ।
ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ ਦੁਆਰਾ ਸੋਸ਼ਲ ਨੈੱਟਵਰਕਿੰਗ ਸਾਈਟ 'X' 'ਤੇ ਕੋਕਰਾਝਾਰ ਵਿੱਚ ਇੱਕ ਦਿਨ ਦੇ ਵਿਧਾਨ ਸਭਾ ਸੈਸ਼ਨ ਦੇ ਐਲਾਨ ਦਾ ਜਵਾਬ ਦਿੰਦੇ ਹੋਏ , ਸ਼੍ਰੀ ਮੋਦੀ ਨੇ 'X' 'ਤੇ ਲਿਖਿਆ ;
ਕੇਂਦਰ ਅਤੇ ਅਸਾਮ ਦੋਵਾਂ ਦੀ ਐੱਨਡੀਏ ਸਰਕਾਰਾਂ, ਬੋਡੋ ਭਾਈਚਾਰੇ ਨੂੰ ਸਸ਼ਕਤ ਬਣਾਉਣ ਅਤੇ ਬੋਡੋ ਇੱਛਾਵਾਂ ਨੂੰ ਪੂਰਾ ਕਰਨ ਲਈ ਅਣਥੱਕ ਪ੍ਰਧਾਸ ਕਰ ਰਹੀਆਂ ਹਨ, ਇਹ ਕੰਮ ਹੋਰ ਵੀ ਜ਼ਿਆਦਾ ਉਤਸ਼ਾਹ ਨਾਲ ਜਾਰੀ ਰਹਿਣਗੇ।
I
ਮੈਂ ਕੋਕਰਾਝਾਰ ਦੀ ਆਪਣੀ ਸੁਖਦ ਯਾਤਰਾ ਨੂੰ ਯਾਦ ਕਰਦਾ ਹੈ , ਜਿੱਥੇ ਮੈਂ ਜੀਵੰਤ ਬੋਡੋ ਸੱਭਿਆਚਾਰ ਨੂੰ ਦੇਖਿਆ ਸੀ।
*** *** *** ***
ਐੱਮਜੇਪੀਐੱਸ/ਐੱਸਟੀ