ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵੇਵਸ ਐਕਸਪਲੋਰਰ ਚੈਲੇਂਜ
ਭਾਰਤ ਦੇ ਜੀਵੰਤ ਬਿਰਤਾਂਤਾਂ ਨੂੰ ਗਲੋਬਲ ਸਟੇਜ ‘ਤੇ ਲਿਆਉਣਾ
Posted On:
14 FEB 2025 3:37PM by PIB Chandigarh
ਜਾਣ-ਪਹਿਚਾਣ
ਵੇਵਸ ਐਕਸਪਲੋਰਰ ਚੈਲੇਂਜ ਰਚਨਾਕਾਰਾਂ ਅਤੇ ਕਹਾਣੀਕਾਰਾਂ (ਕ੍ਰਿਏਟਰਸ ਐਂਡ ਸਟੋਰੀਟੈਲਰਸ) ਲਈ ਯੂਟਿਊਬ ਸ਼ੌਰਟਸ ਰਾਹੀਂ ਭਾਰਤ ਬਾਰੇ ਆਪਣੇ ਵਿਜ਼ਨ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਰੋਮਾਂਚਕ ਮੌਕਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਹਿਯੋਗ ਨਾਲ ਇੰਟਰਨੈੱਟ ਅਤੇ ਮੋਬਾਈਲ ਐਸੋਸੀਏਸ਼ਨ ਆਫ਼ ਇੰਡੀਆ ਦੁਆਰਾ ਆਯੋਜਿਤ ਇਸ ਪਹਿਲ ਵਿੱਚ ਪ੍ਰਤੀਭਾਗੀਆਂ ਨੂੰ ਦੇਸ਼ ਦੀਆਂ ਜੀਵੰਤ ਸੜਕਾਂ, ਸੱਭਿਆਚਾਰਕ ਵਿਰਾਸਤ, ਸੁੰਦਰ ਲੈਂਡਸਕੇਪ ਅਤੇ ਛੁੱਪੀਆਂ ਪ੍ਰਤਿਭਾਵਾਂ ਨੂੰ ਸਾਹਮਣੇ ਲਿਆਉਣ ਲਈ ਸੱਦਾ ਦਿੱਤਾ ਗਿਆ ਹੈ। “ਰਿਕਾਰਡ ਦੇ ਲਈ, ਇਹ ਮੇਰਾ ਭਾਰਤ ਹੈ” ਥੀਮ ‘ਤੇ ਕੇਂਦ੍ਰਿਤ ਇਹ ਚੁਣੌਤੀ ਰਚਨਾਕਾਰਾਂ ਨੂੰ ਵਿਲੱਖਣ ਦ੍ਰਿਸ਼ਟੀਕੋਣ ਸਾਂਝਾ ਕਰਨ ਲਈ ਪ੍ਰੋਤਸਾਹਿਤ ਕਰਦੀ ਹੈ ਜੋ ਭਾਰਤ ਦੀ ਵਿਭਿੰਨਤਾ, ਪ੍ਰਮਾਣਿਕਤਾ ਅਤੇ ਰਚਨਾਤਮਕ ਭਾਵਨਾ ਨੂੰ ਉਜਾਗਰ ਕਰਨ ਵਾਲੇ ਇੱਕ ਵੱਡੇ ਬਿਰਤਾਂਤ ਵਿੱਚ ਯੋਗਦਾਨ ਪਾਉਂਦੇ ਹਨ।
ਇਹ ਚੁਣੌਤੀ ਕ੍ਰਿਏਟ ਇਨ ਇੰਡੀਆ ਚੈਲੇਂਜ ਦਾ ਹਿੱਸਾ ਹੈ, ਜੋ ਵਰਲਡ ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਦੇ ਤਹਿਤ ਇੱਕ ਪ੍ਰਮੱਖ ਪਹਿਲ ਹੈ, ਜੋ 1 ਤੋਂ 4 ਮਈ 2025 ਤੱਕ ਜੀਓ ਵਰਲਡ ਕਨਵੈਨਸ਼ਨ ਸੈਂਟਰ ਅਤੇ ਜੀਓ ਵਰਲਡ ਗਾਰਡਨ, ਮੁੰਬਈ ਵਿੱਚ ਆਯੋਜਿਤ ਕੀਤੀ ਜਾਵੇਗੀ। ਉਦਯੋਗ ਜਗਤ ਦੇ ਦਿਗੱਜਾਂ ਰਚਨਾਕਾਰਾਂ ਅਤੇ ਇਨੋਵੇਟਰਸ ਨੂੰ ਇਕੱਠੇ ਲਿਆ ਕੇ, ਵੇਵਸ ਉਭਰਦੇ ਰੁਝਾਨਾਂ, ਮੌਕਿਆਂ ਅਤੇ ਚੁਣੌਤੀਆਂ ‘ਤੇ ਚਰਚਾ ਨੂੰ ਉਤਸ਼ਾਹਿਤ ਕਰੇਗਾ। ਇਸ ਦੇ ਨਾਲ ਹੀ ਇਹ ਭਾਰਤ ਦੀ ਰਚਨਾਮਤਕ ਸਮਰੱਥਾ ਨੂੰ ਹੁਲਾਰਾ ਦੇਣ ਲਈ ਇੱਕ ਗਲੋਬਲ ਸਟੇਜ ਦੇ ਰੂਪ ਵਿੱਚ ਕੰਮ ਕਰੇਗਾ।

ਵੇਵਸ ਦੇ ਕੇਂਦਰ ਵਿੱਚ, ਕ੍ਰਿਏਟ ਇਨ ਇੰਡੀਆ ਚੈਲੇਂਜ ਨੇ ਦੁਨੀਆ ਭਰ ਤੋਂ 70,000 ਤੋਂ ਵੱਧ ਰਜਿਸਟ੍ਰੇਸ਼ਨਾਂ ਦੇ ਨਾਲ, ਜ਼ਬਰਦਸਤ ਭਾਗੀਦਾਰੀ ਹਾਸਲ ਕੀਤੀ ਹੈ। ਰਚਨਾਤਮਕਤਾ ਅਤੇ ਇਨੋਵੇਸ਼ਨ ਨੂੰ ਪ੍ਰੇਰਿਤ ਕਰਨ ਲਈ ਡਿਜ਼ਾਈਨ ਕੀਤੀਆਂ ਗਈਆਂ ਇਹ ਚੁਣੌਤੀਆਂ ਕਹਾਣੀਕਾਰਾਂ ਨੂੰ ਸੀਮਾਵਾਂ ਨੂੰ ਅੱਗੇ ਵਧਾਉਣ ਅਤੇ ਕੰਟੈਂਟ ਨਿਰਮਾਣ ਨੂੰ ਫਿਰ ਤੋਂ ਪਰਿਭਾਸ਼ਿਤ ਕਰਨ ਦਾ ਅਧਿਕਾਰ ਦਿੰਦੀਆਂ ਹਨ। ਹੁਣ ਤੱਕ ਸ਼ੁਰੂ ਕੀਤੀਆਂ ਗਈਆਂ 31 ਚੁਣੌਤੀਆਂ ਵਿੱਚੋਂ 22 ਨੇ ਗਲੋਬਲ ਭਾਗੀਦਾਰੀ ਨੂੰ ਆਕਰਸ਼ਿਤ ਕੀਤਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਇੱਕ ਪ੍ਰਮੁੱਖ ਪਹਿਲ ਦੇ ਰੂਪ ਵਿੱਚ, ਇਹ ਚੁਣੌਤੀਆਂ ਮੀਡੀਆ ਅਤੇ ਮਨੋਰੰਜਨ ਲਈ ਇੱਕ ਗਤੀਸ਼ੀਲ ਕੇਂਦਰ ਦੇ ਰੂਪ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰ ਰਹੀਆਂ ਹਨ।
ਨਿਯਮ ਅਤੇ ਦਿਸ਼ਾ-ਨਿਰਦੇਸ਼

ਪੁਰਸਕਾਰ ਅਤੇ ਮਾਨਤਾ
- ਜੇਤੂਆਂ ਨੂੰ 2025 ਵਿੱਚ ਯੂਟਿਊਬ ਦੁਆਰਾ ਆਯੋਜਿਤ ਇੱਕ ਈਵੈਂਟ ਦਾ ਸੱਦਾ ਪ੍ਰਾਪਤ ਹੋਵੇਗਾ।
ਵੇਵਸ 2025 ਈਵੈਂਟ ਵਿੱਚ ਹਿੱਸਾ ਲੈਣ ਲਈ ਇੱਕ ਵਿਸ਼ੇਸ਼, ਪੂਰਨ ਭੁਗਤਾਨ ਵਾਲੀ ਯਾਤਰਾ।
- ਜੇਤੂ ਐਂਟਰੀਆਂ ਨੂੰ ਈਵੈਂਟ ਵਿੱਚ ਵੇਵਸ ਹਾਲ ਆਫ਼ ਫੇਮ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ।
ਆਪਣੀਆਂ ਐਂਟਰੀਆਂ ਇੱਥੇ -ਸਬਮਿਸ਼ਨ ਫਾਰਮ ਰਾਹੀਂ ਭੇਜੋ।
ਸੰਦਰਭ:
- https://wavesindia.org/challenges-2025
- https://eventsites.iamai.in/Waves/explorer/
ਪੀਡੀਐੱਫ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ -
******
ਸੰਤੋਸ਼ ਕੁਮਾਰ/ਸਰਲਾ ਮੀਨਾ/ਸੌਰਭ ਕਾਲੀਆ
(Release ID: 2103550)
Visitor Counter : 14