ਪ੍ਰਧਾਨ ਮੰਤਰੀ ਦਫਤਰ
ਅਮਰੀਕੀ ਸਰਕਾਰੀ ਦਕਸ਼ਤਾ ਵਿਭਾਗ (ਡੀਓਜੀਈ- DOGE) ਦੇ ਪ੍ਰਮੁੱਖ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
Posted On:
13 FEB 2025 11:51PM by PIB Chandigarh
ਅਮਰੀਕੀ ਸਰਕਾਰੀ ਦਕਸ਼ਤਾ ਵਿਭਾਗ (ਡੀਓਜੀਈ- DOGE) ਦੇ ਪ੍ਰਮੁੱਖ ਅਤੇ ਟੈਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ-CEO) ਸ਼੍ਰੀ ਐਲਨ ਮਸਕ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਅਤੇ ਸ਼੍ਰੀ ਮਸਕ ਨੇ ਇਨੋਵੇਸ਼ਨ, ਪੁਲਾੜ ਖੋਜ, ਆਰਟੀਫਿਸ਼ਲ ਇੰਟੈਲੀਜੈਂਸ ਅਤੇ ਟਿਕਾਊ ਵਿਕਾਸ ਵਿੱਚ ਭਾਰਤੀ ਅਤੇ ਅਮਰੀਕੀ ਸੰਸਥਾਵਾਂ ਦੇ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ ਚਰਚਾ ਕੀਤੀ। ਉਨ੍ਹਾਂ ਦੀ ਚਰਚਾ ਵਿੱਚ ਉੱਭਰਦੀਆਂ ਟੈਕਨੋਲੋਜੀਆਂ, ਉੱਦਮਤਾ ਅਤੇ ਸੁਸ਼ਾਸਨ (emerging technologies, entrepreneurship and good governance) ਵਿੱਚ ਸਹਿਯੋਗ ਨੂੰ ਗਹਿਰਾ ਕਰਨ ਦੇ ਅਵਸਰਾਂ 'ਤੇ ਭੀ ਚਰਚਾ ਹੋਈ।
ਬੈਠਕ ਦੇ ਲਈ ਸ਼੍ਰੀ ਮਸਕ ਦੇ ਨਾਲ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਭੀ ਸਨ।
***
ਐੱਮਜੇਪੀਐੱਸ/ਐੱਸਆਰ
(Release ID: 2103190)
Visitor Counter : 16
Read this release in:
English
,
Urdu
,
Marathi
,
Hindi
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam