ਸਿੱਖਿਆ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਰੀਕਸ਼ਾ ਪੇ ਚਰਚਾ (Pariksha Pe Charcha) 2025 ਦੇ ਪਹਿਲੇ ਐਪੀਸੋਡ ਦੇ ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ


ਟੈਕਨੀਕਲ ਗੁਰੂ ਜੀ ਅਤੇ ਰਾਧਿਕਾ ਗੁਪਤਾ ਨੇ ਪਰੀਕਸ਼ਾ ਪੇ ਚਰਚਾ (Pariksha Pe Charcha) 2025 ਦੇ ਤੀਸਰੇ ਐਪੀਸੋਡ ਵਿੱਚ ਹਿੱਸਾ ਲਿਆ

Posted On: 13 FEB 2025 2:23PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 10 ਫਰਵਰੀ 2025 ਨੂੰ ਪਰੀਕਸ਼ਾ ਪੇ ਚਰਚਾ (ਪੀਪੀਸੀ-PPC) ਦੇ 8ਵੇਂ ਐਡੀਸ਼ਨ  ਦੇ ਪਹਿਲੇ ਐਪੀਸੋਡ ਦੇ ਦੌਰਾਨ ਨਵੀਂ ਦਿੱਲੀ ਦੀ ਸੁੰਦਰ ਨਰਸਰੀ ਵਿੱਚ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਗ਼ੈਰ-ਰਸਮੀ ਲੇਕਿਨ ਗਿਆਨਵਰਧਕ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ ਵਿਦਿਆਰਥੀਆਂ ਦੇ ਨਾਲ ਵਿਭਿੰਨ ਵਿਸ਼ਿਆਂ ‘ਤੇ ਚਰਚਾ ਕੀਤੀ। ਇਸ ਪ੍ਰੋਗਰਾਮ ਵਿੱਚ ਉਪਸਥਿਤ 36 ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਤੋਂ ਪੋਸ਼ਣ ਅਤੇ ਸਿਹਤ; ਦਬਾਅ ‘ਤੇ ਕਾਬੂ ਪਾਉਣਾ; ਖ਼ੁਦ ਨੂੰ ਚੁਣੌਤੀ ਦੇਣਾ; ਲੀਡਰਸ਼ਿਪ ਦੀ ਕਲਾ; ਕਿਤਾਬਾਂ ਤੋਂ ਪਰੇ - 360ਵਿਕਾਸ; ਸਕਾਰਾਤਮਕਤਾ ਦੀ ਖੋਜ ਅਤੇ ਹੋਰ ਵਿਸ਼ਿਆਂ ‘ਤੇ ਕੀਮਤੀ ਸਬਕ  ਲਏ। ਇਸ ਸੰਵਾਦਾਤਮਕ ਸੈਸ਼ਨ ਨੇ ਵਿਦਿਆਰਥੀਆਂ ਨੂੰ ਆਤਮਵਿਸ਼ਵਾਸ ਅਤੇ ਵਿਕਾਸ ਦੀ ਮਾਨਸਿਕਤਾ ਦੇ ਨਾਲ ਅਕਾਦਮਿਕ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਮਹੱਤਵਪੂਰਨ ਅੰਤਰਦ੍ਰਿਸ਼ਟੀ ਅਤੇ ਵਿਵਹਾਰਿਕ ਰਣਨੀਤੀਆਂ ਪ੍ਰਦਾਨ ਕੀਤੀਆਂ।

  

ਟੈਕਨੀਕਲ ਗੁਰੂ ਜੀ(Technical Guruji) ਦੇ ਨਾਮ ਨਾਲ ਮਸ਼ਹੂਰ ਗੌਰਵ ਚੌਧਰੀ (Gaurav Chaudhary) ਅਤੇ ਐਡਲਵਾਇਸ ਮਿਊਚੁਅਲ ਫੰਡ ਦੇ ਐੱਮਡੀ ਅਤੇ ਸੀਈਓ ਰਾਧਿਕਾ ਗੁਪਤਾ (Radhika Gupta, MD & CEO of Edelweiss Mutual Fund) ਨੇ ਅੱਜ ਪ੍ਰਸਾਰਿਤ ਤੀਸਰੇ ਐਪੀਸੋਡ ਵਿੱਚ ਵਿਦਿਆਰਥੀਆਂ ਨੂੰ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀਆਂ ਬੁਨਿਆਦੀ ਬਾਤਾਂ (fundamentals of Artificial Intelligence and Machine Learning) ਤੋਂ ਪਰੀਚਿਤ ਕਰਵਾਇਆ। ਉਨ੍ਹਾਂ ਨੇ ਚੈਟਜੀਪੀਟੀ ਅਤੇ ਏਆਈ ਇਮੇਜ-ਜੈਨਰੇਸ਼ਨ ਟੂਲ ਦੇ ਵਿਵਹਾਰਿਕ ਅਨੁਪ੍ਰਯੋਗਾਂ (practical applications of ChatGPT and AI image-generation tools) ਦੀ ਜਾਣਕਾਰੀ ਦਿੱਤੀ। ਟੈਕਨੀਕਲ ਗੁਰੂਜੀ ਨੇ ਵਿਦਿਆਰਥੀਆਂ ਨੂੰ ਤਕਨੀਕ ਦਾ ਪ੍ਰਭਾਵੀ ਢੰਗ ਨਾਲ ਉਪਯੋਗ ਕਰਨ ਬਾਰੇ ਮਾਰਗਦਰਸ਼ਨ ਕੀਤਾ ਅਤੇ ਇਹ ਭੀ ਸੁਨਿਸ਼ਚਿਤ ਕਰਨ ਨੂੰ ਕਿਹਾ ਕਿ ਇਹ ਉਨ੍ਹਾਂ ਦੀ ਪੜ੍ਹਾਈ ਵਿੱਚ ਰੁਕਾਵਟ ਬਣਨ ਦੀ ਬਜਾਏ ਉਨ੍ਹਾਂ ਦੀ ਸਭ ਤੋਂ ਬੜੀ ਤਾਕਤ ਬਣੇ। ਉਨ੍ਹਾਂ ਨੇ ਸਮਾਰਟ ਸਟਡੀ ਐਪਸ, ਡਿਜੀਟਲ ਨੋਟਸ ਅਤੇ ਔਨਲਾਇਨ ਲਰਨਿੰਗ ਪਲੈਟਫਾਰਮਸ (smart study apps, digital notes, and online learning platforms) ਦੇ ਲਾਭਾਂ ਦਾ ਉਲੇਖ ਕੀਤਾ, ਜਿਸ ਨਾਲ ਵਿਦਿਆਰਥੀਆਂ ਨੂੰ ਆਪਣੀ ਅਕਾਦਮਿਕ ਯਾਤਰਾ ਵਿੱਚ ਤਕਨੀਕ ਨੂੰ ਏਕੀਕ੍ਰਿਤ ਕਰਨ ਵਿੱਚ ਮਦਦ ਮਿਲੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਏਆਈ (AI)‘ਤੇ ਪੂਰੀ ਤਰ੍ਹਾਂ ਨਿਰਭਰ ਰਹਿਣ ਦੀ ਬਜਾਏ ਇਸ ਨੂੰ ਇੱਕ ਉਪਕਰਣ ਦੇ ਰੂਪ ਵਿੱਚ ਉਪਯੋਗ ਕਰਨ ਦੀ ਸਲਾਹ ਦਿੱਤੀ ਅਤੇ ਉਨ੍ਹਾਂ ਨੂੰ ਤਕਨੀਕ ਤੋਂ ਪਰੇ ਵਾਸਤਵਿਕ ਜੀਵਨ ਦੇ ਅਨੁਭਵਾਂ (real-life experiences) ਨੂੰ ਅਪਣਾਉਣ ਦੇ ਲਈ ਪ੍ਰੋਤਸਾਹਿਤ ਕੀਤਾ।

ਸ਼੍ਰੀਮਤੀ ਰਾਧਿਕਾ ਗੁਪਤਾ ਨੇ ਏਆਈ, ਡੇਟਾ ਸਾਇੰਸ ਅਤੇ ਕੋਡਿੰਗ (AI, Data Science, and Coding) ਦੇ ਵਧਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਕਿਵੇਂ ਟੈਕਨੋਲੋਜੀ ਦੀ ਭੂਮਿਕਾ ਦਾ ਵਿਸਤਾਰ ਜਾਰੀ ਰਹੇਗਾ, ਜਿਸ ਨਾਲ ਵਿਦਿਆਰਥੀਆਂ ਦੇ ਲਈ ਇਸ ਨੂੰ ਸਮਝਣਾ ਅਤੇ ਸਹੀ ਤਰੀਕੇ ਨਾਲ ਉਪਯੋਗ ਕਰਨਾ ਜ਼ਰੂਰੀ ਹੋ ਜਾਵੇਗਾ। ਇੱਕ ਵਿਦਿਆਰਥੀ ਦੇ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਕਿਵੇਂ ਏਆਈ(AI) ਨੂੰ ਕਲਾਸਰੂਮ ਚਰਚਾਵਾਂ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਤਾਕਿ ਸਿੱਖਣ ਨੂੰ ਅਧਿਕ ਆਕਰਸ਼ਕ ਅਤੇ ਬਿਹਤਰ ਬਣਾਇਆ ਜਾ ਸਕੇ। ਉਨ੍ਹਾਂ ਨੇ ਟੈਕਨੋਲੋਜੀ ਨੂੰ ਇੱਕ ਉਪਕਰਣ ਦੇ ਰੂਪ ਵਿੱਚ ਉਪਯੋਗ ਕਰਨ ਦੀ ਜ਼ਰੂਰਤ ‘ਤੇ ਭੀ ਜ਼ੋਰ ਦਿੰਦੇ ਹੋਏ ਇਹ ਸੁਨਿਸ਼ਚਿਤ ਕਰਨ ਨੂੰ ਕਿਹਾ ਕਿ ਇਹ ਉਨ੍ਹਾਂ ਨੂੰ ਨਿਯੰਤ੍ਰਿਤ ਕਰਨ ਦੀ ਬਜਾਏ ਉਨ੍ਹਾਂ ਦੀ ਸੇਵਾ ਕਰੇ।

ਇਸ ਐਪੀਸੋਡ ਵਿੱਚ ਦੋਹਾ, ਕਤਰ ਅਤੇ ਕੁਵੈਤ ਦੇ ਵਿਦਿਆਰਥੀਆਂ ਨੇ ਭੀ ਏਆਈ ਅਨੁਪ੍ਰਯੋਗਾਂ (AI applications) ਅਤੇ ਉਨ੍ਹਾਂ ਦੇ ਪ੍ਰਭਾਵ ਬਾਰੇ ਸਵਾਲ ਪੁੱਛੇ। ਮਹਿਮਾਨਾਂ ਨੇ ਵਿਦਿਆਰਥੀਆਂ ਨੂੰ ਪ੍ਰਾਂਪਟ ਇੰਜੀਨੀਅਰਿੰਗ(Prompt Engineering) ਦੇ ਗੁਰ ਸਿਖਾਉਣ ਦੇ ਲਈ ਏਆਈ-ਟਵਿਸਟੇਡ ਡੰਬ ਚਾਰੈਡਸ (AI-twisted Dumb Charades) ਗੇਮ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਪ੍ਰਸਿੱਧ ਵਿਗਿਆਨੀ ਡਾ. ਏਪੀਜੇ ਅਬਦੁਲ ਕਲਾਮ ਦੀ ਏਆਈ-ਜਨਰੇਟੇਡ ਫੋਟੋ(AI-generated image) ਭੀ ਬਣਾ ਕੇ ਦਿਖਾਈ।

ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਪ੍ਰਤੀ ਆਭਾਰ ਵਿਅਕਤ ਕੀਤਾ ਕਿ ਉਨ੍ਹਾਂ ਨੇ ਪਰੀਕਸ਼ਾ ਪੇ ਚਰਚਾ (Pariksha Pe Charcha) ਜਿਹੇ ਪ੍ਰੋਗਰਾਮ ਦੀ ਪਰਿਕਲਪਨਾ ਕੀਤੀ ਹੈ, ਜੋ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਿਕਾਸ ਦੇ ਲਈ ਟੈਕਨੋਲੋਜੀ ਨੂੰ ਅਪਣਾਉਣ ਦੇ ਲਈ ਪ੍ਰੋਤਸਾਹਿਤ ਕਰਦਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਪੁਸਤਕ, ਦ ਐਗਜ਼ਾਮ ਵਾਰੀਅਰ (Prime Minister’s book, The Exam Warrior) ਦਾ ਭੀ ਉਲੇਖ ਕੀਤਾ, ਜਿਸ ਵਿੱਚ ਟੈਕਨੋਲੋਜੀ ਨੂੰ ਪ੍ਰਭਾਵੀ ਢੰਗ ਨਾਲ ਅਪਣਾਉਣ ਦੇ ਲਈ ਕੀਮਤੀ ਸੁਝਾਅ ਦਿੱਤੇ ਗਏ ਹਨ।

ਸ਼ੋਅ ਦੇ ਅੰਤ ਵਿੱਚ, ਵਿਦਿਆਰਥੀਆਂ ਨੇ ਪ੍ਰੋਗਰਾਮ ਤੋਂ ਪ੍ਰਾਪਤ ਮੁੱਖ ਨੁਕਤੇ ਸਾਂਝੇ ਕੀਤੇ, ਜਿਨ੍ਹਾਂ ਵਿੱਚ “ਆਪਣੇ ਨਿਰਣੇ ਖ਼ੁਦ ਲਵੋ” ਅਤੇ “ਲੋੜੀਂਦੀ ਨੀਂਦ ਲਵੋ”("take your own decisions" and "get enough sleep") ਜਿਹੇ ਸਬਕ ਸ਼ਾਮਲ ਸਨ।

ਪਰੀਕਸ਼ਾ ਪੇ ਚਰਚਾ (Pariksha Pe Charcha)  ਦੇ 8ਵੇਂ ਐਡੀਸ਼ਨ  ਨੇ ਇੱਕ ਨਵਾਂ ਬੈਂਚਮਾਰਕ ਸਥਾਪਿਤ ਕੀਤਾ ਹੈ ਅਤੇ ਪੰਜ ਕਰੋੜ ਤੋਂ ਅਧਿਕ ਦੀ ਭਾਗੀਦਾਰੀ ਦੇ ਨਾਲ, ਇਸ ਵਰ੍ਹੇ ਦਾ ਪ੍ਰੋਗਰਾਮ ਜਨ ਅੰਦੋਲਨ (Jan Andolan) ਦੇ ਰੂਪ ਵਿੱਚ ਆਪਣੀ ਸਥਿਤੀ ਦੀ ਉਦਾਹਰਣ ਪ੍ਰਸਤੁਤ ਕਰਦਾ ਹੈ, ਜੋ ਸਿੱਖਣ ਦੇ ਸਮੂਹਿਕ ਉਤਸਵ ਨੂੰ ਪ੍ਰੇਰਿਤ ਕਰਦਾ ਹੈ। ਪ੍ਰਧਾਨ ਮੰਤਰੀ ਦੇ ਨਾਲ ਐਪੀਸੋਡ ਦੇ ਲਈ, ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 36 ਵਿਦਿਆਰਥੀਆਂ ਨੂੰ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਬੋਰਡ ਦੇ ਸਰਕਾਰੀ ਸਕੂਲਾਂ, ਕੇਂਦਰੀਯ ਵਿਦਿਆਲਾ, ਸੈਨਿਕ ਸਕੂਲ, ਏਕਲਵਯ ਮਾਡਲ ਰਿਹਾਇਸ਼ੀ ਸਕੂਲ, ਸੀਬੀਐੱਸਈ ਅਤੇ ਨਵੋਦਯ ਵਿਦਿਆਲਾ (Kendriya Vidyalaya, Sainik School, Eklavya Model Residential School, CBSE and Navodaya Vidyalaya) ਤੋਂ ਚੁਣਿਆ ਗਿਆ ਸੀ। ਪਰੀਕਸ਼ਾ ਪੇ ਚਰਚਾ (Pariksha Pe Charcha)  2025 ਵਿੱਚ ਅਤਿਰਿਕਤ ਪੰਜ ਗਿਆਨਵਰਧਕ ਐਪੀਸੋਡ ਦਿਖਾਏ ਜਾਣਗੇ, ਜਿਸ ਵਿੱਚ ਜੀਵਨ ਅਤੇ ਸਿੱਖਣ ਦੇ ਜ਼ਰੂਰੀ ਪਹਿਲੂਆਂ ‘ਤੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਨ ਦੇ ਲਈ ਵਿਭਿੰਨ ਖੇਤਰਾਂ ਦੀਆਂ ਪ੍ਰਸਿੱਧ ਹਸਤੀਆਂ ਇਕੱਠੀਆਂ ਆਉਣਗੀਆਂ। ਹਰੇਕ ਐਪੀਸੋਡ ਵਿੱਚ ਪ੍ਰਮੁੱਖ ਵਿਸ਼ਿਆਂ ‘ਤੇ ਚਰਚਾ ਕੀਤੀ ਜਾਵੇਗੀ।

ਪ੍ਰਸਿੱਧ ਅਭਿਨੇਤਰੀ ਦੀਪਿਕਾ ਪਾਦੁਕੋਣ ਨੇ 12 ਫਰਵਰੀ 2025 ਨੂੰ ਪਰੀਕਸ਼ਾ ਪੇ ਚਰਚਾ (Pariksha Pe Charcha) ਦੇ 8ਵੇਂ ਐਡੀਸ਼ਨ ਦੇ ਦੂਸਰੇ ਐਪੀਸੋਡ ਵਿੱਚ ਲਗਭਗ 60 ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਦੀਪਿਕਾ ਪਾਦੁਕੋਣ ਨੇ ਦੱਸਿਆ ਕਿ ਮਾਨਸਿਕ ਸਿਹਤ ਚੁਣੌਤੀਆਂ ਨਾਲ ਨਜਿੱਠਣਾ ਕਿਵੇਂ ਵਿਅਕਤੀ ਨੂੰ ਸਸ਼ਕਤ ਬਣਾ ਸਕਦਾ ਹੈ। ਉਨ੍ਹਾਂ ਨੇ ਆਪਣੇ ਸੰਘਰਸ਼ਾਂ ਤੋਂ ਸਿੱਖੇ ਕੀਮਤੀ ਸਬਕ ਭੀ ਸਾਂਝੇ ਕੀਤੇ।

 

ਪਹਿਲਾ ਐਪੀਸੋਡ ਦੇਖਣ ਦੇ ਲਈ ਲਿੰਕ : https://www.youtube.com/watch?v=G5UhdwmEEls

ਦੂਸਰਾ ਐਪੀਸੋਡ ਦੇਖਣ ਦੇ ਲਈ ਲਿੰਕ : https://www.youtube.com/watch?v=DrW4c_ttmew

ਤੀਸਰਾ ਐਪੀਸੋਡ ਦੇਖਣ ਦੇ ਲਈ ਲਿੰਕ : https://www.youtube.com/watch?v=wgMzmDYShXw

 

*****

ਐੱਮਵੀ/ਏਕੇ


(Release ID: 2103069) Visitor Counter : 18