ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਵੇਵਸ ਯੰਗ ਫਿਲਮਮੇਕਰਸ ਚੈਲੇਂਜ


ਅਗਲੀ ਪੀੜ੍ਹੀ ਵਿੱਚ ਰਚਨਾਤਮਕਤਾ ਨੂੰ ਅਗਲੇ ਪੱਧਰ ‘ਤੇ ਲੈ ਜਾਣਾ

Posted On: 12 FEB 2025 5:33PM by PIB Chandigarh

ਜਾਣ-ਪਹਿਚਾਣ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਨਾਲ ਸਾਂਝੇਦਾਰੀ ਵਿੱਚ ਵਿਹਸਲਿੰਗ ਵੁਡਸ ਇੰਟਰਨੈਸ਼ਨਲ (Whistling Woods International) ਦੁਆਰਾ ਆਯੋਜਿਤ ਵੇਵਸ ਯੰਗ ਫਿਲਮ ਮੇਕਰਸ ਚੈਲੇਂਜ 12 ਤੋਂ 19 ਵਰ੍ਹੇ ਦੀ ਉਮਰ ਦੇ ਉੱਭਰਦੇ ਕਹਾਣੀਕਾਰਾ ਨੂੰ ਫਿਲਮ ਨਿਰਮਾਣ ਦੀ ਦੁਨੀਆ ਵਿੱਚ ਕਦਮ ਰੱਖਣ ਦੇ ਲਈ ਇੱਕ ਰੋਮਾਂਚਕ ਪਲੈਟਫਾਰਮ ਪ੍ਰਦਾਨ ਕਰਦਾ ਹੈ। ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ, ਡਿਜੀਟਲ ਲਿਟਰੇਸੀ ਨੂੰ ਵਧਾਉਣਾ ਅਤੇ ਸਟੋਰੀਟੈਲਿੰਗ ਦੇ ਕੌਸ਼ਲ ਨੂੰ ਚਮਕਾਉਣ ਦੇ ਲਈ ਡਿਜ਼ਾਇਨ ਕੀਤੀ ਗਈ ਇਹ ਚੁਣੌਤੀਆਂ ਯੁਵਾ ਰਚਨਾਕਾਰਾਂ ਨੂੰ 60 ਸਕਿੰਟ ਦੀ ਆਕਰਸ਼ਕ ਫਿਲਮਾ ਬਣਾਉਣ ਦੇ ਲਈ ਸੱਦਾ ਦਿੰਦੀ ਹੈ। ਵਰਲਡ ਆਡੀਓ ਵਿਜ਼ੂਅਲ ਐਂਟਰਟੇਨਮੈਂਟ ਸਮਿਟ (ਵੇਵਸ) ਦੇ ਇੱਕ ਪ੍ਰਮੁੱਖ ਹਿੱਸੇ ਦੇ ਰੂਪ ਵਿੱਚ ਇਹ ਚੁਣੌਤੀਆਂ ਬੱਚਿਆਂ ਅਤੇ ਕਿਸ਼ੋਰਾਂ ਨੂੰ ਆਪਣੀ ਕਲਪਨਾ ਦਾ ਪਤਾ ਲਗਾਉਣ ਅਤੇ ਸਮੌਲ-ਰੂਪ ਵਿੱਚ ਸਟੋਰੀਟੈਲਿੰਗ ਦੇ ਰਾਹੀਂ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਨ ਦੇ ਲਈ ਉਤਸ਼ਾਹਿਤ ਕਰਦਾ ਹੈ।

ਮੁਬੰਈ ਦੇ ਜਿਓ ਵਰਲਡ ਕਨਵੈਨਸ਼ਨ ਸੈਂਟਰ ਅਤੇ ਜਿਓ ਵਰਲਡ ਗਾਰਡਨ ਵਿੱਚ 1 ਤੋਂ 4 ਮਈ 2025 ਤੱਕ ਆਯੋਜਿਤ ਹੋਣ ਵਾਲੀ ਵੇਵਸ ਮੀਡੀਆ ਅਤੇ ਮਨੋਰੰਜਨ ਉਦਯੋਗ ਵਿੱਚ ਚਰਚਾ, ਸਹਿਯੋਗ ਅਤੇ ਇਨੋਵੇਸ਼ਨ ਦੇ ਲਈ ਇੱਕ ਪ੍ਰਮੁੱਖ ਪਲੈਟਫਾਰਮ ਦੇ ਰੂਪ ਵਿੱਚ ਕੰਮ ਕਰੇਗਾ। ਇਹ ਆਯੋਜਨ ਉਦਯੋਗ ਜਗਤ ਦੇ ਮੋਹਰੀ, ਹਿਤਧਾਰਕਾਂ ਅਤੇ ਇਨੋਵੇਟਰਾਂ ਨੂੰ ਇਕੱਠੇ ਲਿਆਏਗਾ ਤਾਂ ਜੋ ਉਹ ਨਵੇਂ ਅਵਸਰਾਂ ਦੀ ਖੋਜ ਕਰ ਸਕਣ, ਚੁਣੌਤੀਆਂ ਦਾ ਸਮਾਧਾਨ ਕਰ ਸਕਣ ਅਤੇ ਭਾਰਤ ਦੇ ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਵਿਕਾਸ ਨੂੰ ਗਤੀ ਦੇ ਸਕਣ।

ਵੇਵਸ ਦਾ ਮੁੱਖ ਉਦੇਸ਼ ਕ੍ਰਿਏਟ ਇਨ ਇੰਡੀਆ ਚੈਲੇਂਜ ਹੈ, ਜੋ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਦੀ ਇੱਕ ਪ੍ਰਮੁੱਖ ਪਹਿਲਕਦਮੀ ਹੈ। 70,000 ਤੋਂ ਜ਼ਿਆਦਾ ਰਜਿਸਟ੍ਰੇਸ਼ਨਾਂ ਅਤੇ 31 ਚੈਲੇਂਜਿਸ ਦੇ ਨਾਲ ਇਸ ਪਹਿਲਕਦਮੀ ਨੇ ਦੁਨੀਆ ਭਰ ਤੋਂ ਰਚਨਾਤਮਕ ਲੋਕਾਂ ਨੂੰ ਆਕਰਸ਼ਿਤ ਕੀਤਾ ਹੈ।

ਮੁੱਖ ਉਦੇਸ਼

  • ਰਚਨਾਤਮਕਤਾ ਨੂੰ ਪ੍ਰੇਰਿਤ ਕਰਨਾ: ਯੁਵਾ ਫਿਲਮ ਨਿਰਮਾਤਾਵਾਂ ਨੂੰ ਫਿਲਮ ਦੇ ਰਾਹੀਂ ਆਪਣੀ ਰਚਨਾਤਮਕਤਾ ਅਤੇ ਮੌਲਿਕਤਾ ਵਿਅਕਤ ਕਰਨ ਦੇ ਲਈ ਇੱਕ ਮਨੋਰੰਜਕ ਅਤੇ ਸਹਾਇਕ ਪਲੈਟਫਾਰਮ ਪ੍ਰਦਾਨ ਕਰਨਾ।
  • ਪ੍ਰੋਮੋਟ ਸਟੋਰੀਟੈਲਿੰਗ: ਪ੍ਰਤਿਭਾਗੀਆਂ ਨੂੰ ਆਕਰਸ਼ਿਤ ਅਤੇ ਕਲਪਨਾਸ਼ੀਲ ਕਹਾਣੀਆਂ ਬਣਾਉਣ ਦੇ ਲਈ ਉਤਸ਼ਾਹਿਤ ਕਰਨਾ ਜੋ ਯੁਵਾ ਦਰਸ਼ਕਾਂ ਨੂੰ ਪਸੰਦ ਆਵੇਗਾ।
  • ਆਤਮ ਵਿਸ਼ਵਾਸ ਵਧਾਉਣਾ: ਬੱਚਿਆਂ ਅਤੇ ਕਿਸ਼ੋਰਾਂ ਨੂੰ ਗਲੋਬਲ ਪਲੈਟਫਾਰਮ ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਅਵਸਰ ਦੇਕੇ ਉਨ੍ਹਾਂ ਨੂੰ ਸਸ਼ਕਤ ਬਣਾਉਣਾ।
  • ਵਿਭਿੰਨਤਾ ਦਾ ਉਤਸਵ ਮਨਾਉਣਾ: ਯੁਵਾ ਫਿਲਮ ਨਿਰਮਾਤਾਵਾਂ ਦੁਆਰਾ ਸਕ੍ਰੀਨ ਤੇ ਲਾਏ ਜਾਣ ਵਾਲੇ ਵਿਭਿੰਨ ਦ੍ਰਿਸ਼ਟੀਕੋਣਾਂ ਅਤੇ ਬਿਰਤਾਂਤਾਂ 'ਤੇ ਚਾਣਨਾ ਪਾਉਣਾ ਹੈ।

ਫੈਸਲਿਆਂ ਦੇ ਮਾਪਢੰਡ

 

ਰਜਿਸਟ੍ਰੇਸ਼ਨ ਗਾਈਡਲਾਈਨਸ

ਚੈਲੇਂਜ ਦੀ ਟਾਈਮ ਲਾਈਨਸ

  • ਸਤੰਬਰ 2024 ਤੋਂ 15 ਫਰਵਰੀ 2025 ਤੱਕ ਚਲੇਗਾ।
  • ਪਹਿਲਾਂ ਦੌਰ ਫਿਲਮ ਨਿਰਮਾਣ, ਰਚਨਾਤਮਕਤਾ ਅਤੇ ਟੀਮ ਵਰਕ ਤੇ ਕੇਂਦ੍ਰਿਤ ਹੈ।
  • ਹਰੇਕ ਸ਼੍ਰੇਣੀ ਵਿੱਚ ਟੌਪ 10 ਪ੍ਰਤਿਭਾਗੀ 7 ਅਤੇ 8 ਮਾਰਚ 2025 ਨੂੰ ਵਿਹਸਲਿੰਗ ਵੁਡਸ ਇੰਟਰਨੈਸ਼ਨਲ, ਮੁੰਬਈ ਵਿੱਚ ਫਿਲਮ ਨਿਰਮਾਤਾ ਅਮੋਲ ਗੁਪਤੇ ਦੇ ਨਾਲ ਦੋ ਦਿਨਾਂ ਵਰਕਸ਼ਾਪ ਵਿੱਚ ਹਿੱਸਾ ਲੈਣਗੇ।
  • ਸ਼ੌਰਟਲਿਸਟ ਕੀਤੀਆਂ ਗਈਆਂ ਟੀਮਾਂ ਆਪਣੀਆਂ ਫਿਲਮਾਂ ਨੂੰ ਫਿਰ ਤੋਂ ਸ਼ੂਟ ਕਰ ਸਕਦੀਆਂ ਹਨ ਅਤੇ 15 ਅਪ੍ਰੈਲ 2025 ਤੱਕ ਅੰਤਿਮ ਸੰਸਕਰਣ ਪੇਸ਼ ਕਰ ਸਕਦੀਆਂ ਹਨ।

ਪੁਰਸਕਾਰ ਅਤੇ ਮਾਨਤਾ

  • ਸ਼ੌਰਟਲਿਸਟ ਕੀਤੀਆਂ ਗਈਆਂ ਫਿਲਮਾਂ ਨੂੰ ਇੱਕ ਸਮਰਪਿਤ ਵੇਵਸ ਸੈਸ਼ਨ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ, ਜਿਥੇ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ।
  • ਹਰੇਕ ਉਮਰ ਵਰਗ ਦੇ ਜੇਤੂਆਂ ਨੂੰ ਵੇਵਸ ਵਿੱਚ ਸ਼ਾਮਲ ਹੋਣ ਦੇ ਲ਼ਈ ਫ੍ਰੀ ਯਾਤਰਾ ਅਤੇ ਰੁਕਣ ਦੀ ਸੁਵਿਧਾ ਮਿਲੇਗੀ।
  • ਜੇਤੂਆਂ ਨੂੰ ਮਾਨਤਾ, ਮੈਨਟੌਰਸ਼ਿਪ, ਸਕਾਲਰਸ਼ਿਪ ਦੇ ਅਵਸਰ, ਔਨਲਾਈਨ ਫਿਲਮਮੇਕਿੰਗ ਕੋਰਸਾਂ ਤੱਕ ਪਹੁੰਚ ਅਤੇ ਅਚੀਵਮੈਂਟ ਸਰਟੀਫਿਕੇਟ ਦਿੱਤੇ ਜਾਣਗੇ।
  • ਸਾਰੇ ਪ੍ਰਤਿਭਾਗੀਆਂ ਨੂੰ ਯੁਵਾ ਫਿਲਮਮੇਕਰਸ ਦੇ ਰੂਪ ਵਿੱਚ ਉਨ੍ਹਾਂ ਦੇ ਵਿਕਾਸ ਵਿੱਚ ਸਹਾਇਤਾ ਦੇ ਲਈ ਫੀਡਬੈਕ ਪ੍ਰਾਪਤ ਹੋਣਗੇ।

ਸੰਦਰਭ

ਪੀਡੀਐੱਫ ਦੇਖਣ ਦੇ ਲਈ ਇੱਥੇ ਕਲਿੱਕ ਕਰੋ:

 

**********

ਸੰਤੋਸ਼ ਕੁਮਾਰ/ ਸਰਲਾ ਮੀਨਾ/ ਸੌਰਭ ਕਾਲੀਆ
 


(Release ID: 2102691) Visitor Counter : 11