ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਵੇਵਸ ਵੀਐੱਫਐੱਕਸ ਪ੍ਰਤੀਯੋਗਿਤਾ


ਆਖ਼ਰੀ ਵੀਐੱਫਐੱਕਸ ਸ਼ੋਅਡਾਊਨ ਵਿੱਚ ਮੁਕਾਬਲਾ ਕਰੋ, ਕ੍ਰਿਏਟ ਕਰੋ ਅਤੇ ਜਿੱਤੋ

Posted On: 06 FEB 2025 7:47PM by PIB Chandigarh

ਜਾਣ-ਪਹਿਚਾਣ

ਵਿਸ਼ਵ ਆਡੀਓ- ਵਿਜ਼ੂਅਲ ਅਤੇ ਮਨੋਰੰਜਨ ਸਿਖਰ ਸਮਿਟ (ਡਬਲਿਊਏਵੀਈਐੱਸ-ਵੇਵਸ) ਮੀਡੀਆ ਅਤੇ ਮਨੋਰੰਜਨ (ਐੱਮਐਂਡਈ) ਉਦਯੋਗ ਵਿੱਚ ਚਰਚਾ, ਸਹਿਯੋਗ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਦਾ ਇੱਕ ਪ੍ਰਮੁੱਖ ਪਲੈਟਫਾਰਮ ਹੈ। ਵੇਵਸ ਦਾ ਆਯੋਜਨ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕੀਤਾ ਹੈ। ਵੇਵਸ ਮੀਡੀਆ ਅਤੇ ਮਨੋਰੰਜਨ (ਐੱਮਐਂਡਈ) ਉਦਯੋਗ ਦੇ ਦਿੱਗਜ, ਹਿਤਧਾਰਕਾਂ ਅਤੇ ਆਲਮੀ ਪ੍ਰਤੀਭਾਗੀਆਂ ਨੂੰ ਇਸ ਖੇਤਰ ਦੇ ਭਵਿੱਖ ਨੂੰ ਆਕਾਰ ਦੇਣ ਅਤੇ ਭਾਰਤ ਵਿੱਚ ਕਾਰੋਬਾਰ ਦੇ ਅਵਸਰਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਇੱਕ ਪਲੈਟਫਾਰਮ ਤੇ ਲਿਆਂਦਾ ਹੈ।

ਵੇਵਸ ਦਾ ਮੁੱਖ ਆਕਰਸ਼ਣ ਕ੍ਰਿਏਟ ਇਨ ਇੰਡੀਆ ਚੈਲੇਂਜ ਹੈ, ਜਿਸ ਦੇ ਲਈ 70,000 ਤੋਂ ਵੱਧ ਪ੍ਰਤੀਭਾਗੀਆਂ ਨੇ ਅਰਜ਼ੀਆਂ ਭੇਜੀਆਂ ਹਨ। ਰਚਨਾਤਮਕਤਾ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ 31 ਪ੍ਰਤੀਯੋਗਿਤਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ, 25 ਪ੍ਰਤੀਯੋਗਿਤਾਵਾਂ ਭਾਗੀਦਾਰੀ ਦੇ ਲਈ ਖੁੱਲ੍ਹੀਆਂ ਹਨ, ਜਿਨ੍ਹਾਂ ਵਿੱਚੋਂ 22 ਪ੍ਰਤੀਯੋਗਿਤਾਵਾਂ ਦੇ ਲਈ ਆਲਮੀ ਐਂਟਰੀਆਂ ਪ੍ਰਾਪਤ ਹੋਈਆਂ ਹਨ।

ਵੇਵਸ ਵੀਐੱਫਐਕਸ ਚੈਲੇਂਜ (ਡਬਲਿਊਏਐੱਫਐਕਸ ਪ੍ਰਤੀਯੋਗਿਤਾ )

ਵੇਵਜ਼ ਵੀਐੱਫਐਕਸ ਚੈਲੇਂਜ (ਡਬਲਿਊਏਐੱਫਐਕਸ) ਭਾਰਤ ਵਿੱਚ ਟੌਪ ਦੀਆਂ ਵੀਐੱਫਐਕਸ ਪ੍ਰਤਿਭਾਵਾਂ ਨੂੰ ਖੋਜਣ ਦੇ ਲਈ ਦੇਸ਼ ਭਰ ਵਿੱਚ ਕੀਤੇ ਜਾਣ ਵਾਲਾ ਇੱਕ ਪ੍ਰਮੁੱਖ ਪ੍ਰੋਗਰਾਮ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਏਬੀਏਆਈ ਦੀ ਸਾਂਝੇਦਾਰੀ ਵਿੱਚ ਆਯੋਜਿਤ ਇਹ ਪ੍ਰੋਗਰਾਮ ਕ੍ਰਿਏਟ ਇਨ ਇੰਡੀਆ ਸੀਜ਼ਨ 1 ਦੇ ਤਹਿਤ ਭਾਰਤ ਦੇ ਰਚਨਾਤਮਕ ਦ੍ਰਿਸ਼ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ।

ਪ੍ਰਤੀਯੋਗਿਤਾ ਦੀ ਸੰਖੇਪ ਜਾਣਕਾਰੀ

ਥੀਮ: ਡੇਲੀ ਲਾਈਫ ਸੁਪਰਹੀਰੋ

ਪ੍ਰਤੀਯੋਗਿਤਾ ਦੇ ਵਿਸ਼ੇ ਡੇਲੀ ਲਾਈਫ ਸੁਪਰਹੀਰੋਜ਼ ਦੇ ਆਲੇ-ਦੁਆਲੇ ਘੁੰਮਦੀ ਹੈ। ਪ੍ਰਤੀਭਾਗੀਆਂ ਨੂੰ ਵਿਜ਼ੂਅਲ ਇਫੈਕਟਸ ਸੀਰੀਜ਼ ਜਾਂ ਸ਼ੌਰਟ ਫਿਲਮਾਂ ਬਣਾਉਣ ਦੇ ਲਈ ਸੱਦਾ ਦਿੱਤਾ ਜਾਂਦਾ ਹੈ, ਜਿਸ ਵਿੱਚ ਹਾਸੇ ਅਤੇ ਰਚਨਾਤਮਕਤਾ ਦੇ ਨਾਲ ਰੋਜ਼ਾਨਾ ਦੇ ਕੰਮਾਂ ਨੂੰ ਕਰਨ ਵਾਲੇ ਸੁਪਰਹੀਰੋਜ਼ ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਅਜਿਹੇ ਸੁਪਰਹੀਰੋਜ਼ ਦੀ  ਕਲਪਨਾ ਕਰੋ ਕਿ ਘਰ ਦੇ ਕੰਮਾਂ ਵਿੱਚ ਮਦਦ ਕਰਦੇ ਹੋਏ, ਰੋਜ਼ਾਨਾ ਆਉਣ-ਜਾਣ ਵਿੱਚ, ਜਾਂ ਰੋਜ਼ਾਨਾ ਦੀ ਸਮੱਸਿਆਵਾਂ ਨੂੰ ਰਚਨਾਤਮਕ ਅਤੇ ਹਾਸਰਸ-ਭਰਪੂਰ ਵਾਲੇ ਤਰੀਕਿਆਂ ਨਾਲ ਹੱਲ ਕਰਦਾ ਹੈ।

ਸ਼੍ਰੇਣੀਆਂ

ਵਿਦਿਆਰਥੀ ਸ਼੍ਰੇਣੀ: ਸਕੂਲ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਾਮਲ ਹੋ ਸਕਦੇ ਹਨ (ਦਾਖਲੇ ਦਾ ਸਬੂਤ ਜ਼ਰੂਰੀ ਹੈ)।

ਪੇਸ਼ੇਵਰ ਸ਼੍ਰੇਣੀ: ਵੀਐੱਫਐਕਸ, ਐਨੀਮੇਸ਼ਨ ਅਤੇ ਫਿਲਮ ਨਿਰਮਾਣ ਵਿੱਚ ਕੰਮ ਕਰਨ ਵਾਲੇ ਪੇਸ਼ੇਵਰ (ਫ੍ਰੀਲਾਂਸਰਾਂ ਅਤੇ ਸਟੂਡੀਓ ਕਲਾਕਾਰਾਂ ਸਮੇਤ) ਸ਼ਾਮਲ ਹੋ ਸਕਦੇ ਹਨ।

ਪ੍ਰਤੀਯੋਗਿਤਾ ਸੰਰਚਨਾ
1. ਕੁਆਲੀਫਾਇਰ ਰਾਉਂਡ

  • ਰਜਿਸਟ੍ਰੇਸ਼ਨ: ਇਸ ਵਿੱਚ ਪ੍ਰਤੀਭਾਗੀ ਆਪਣਾ ਖੇਤਰ ਚੁਣਨਗੇ ਅਤੇ ਡੇਲੀ ਲਾਈਫ ਸੁਪਰਹੀਰੋਜ਼  ਥੀਮ ਤੇ ਅਧਾਰਿਤ 30 ਸੈਕਿੰਡ ਦਾ ਵੀਐੱਫਐਕਸ ਵੀਡੀਓ ਜਮ੍ਹਾਂ ਕਰਨਗੇ।
  • ਚੋਣ: ਇੱਕ ਜਿਊਰੀ ਖੇਤਰੀ ਪ੍ਰਤੀਯੋਗਿਤਾਵਾਂ ਦੇ ਲਈ ਹਰੇਕ ਖੇਤਰ ਵਿੱਚੋਂ ਟੌਪ ਦੇ 10 ਵਿਦਿਆਰਥੀਆਂ ਅਤੇ 10 ਪੇਸ਼ੇਵਰਾਂ ਦੀ ਚੋਣ ਕਰਨਗੇ।

2. ਖੇਤਰੀ ਪ੍ਰਤੀਯੋਗਿਤਾਵਾਂ

ਖੇਤਰੀ ਪ੍ਰਤੀਯੋਗਿਤਾ ਸਥਾਨ: ਚੰਡੀਗੜ੍ਹ (ਨੌਰਥ ਜ਼ੋਨ), ਮੁੰਬਈ (ਵੈਸਟਰਨ ਜ਼ੋਨ), ਕੋਲਕਾਤਾ (ਈਸਟ ਜ਼ੋਨ), ਬੰਗਲੁਰੂ (ਸਾਊਥ ਜ਼ੋਨ)।

• ਚੁਣੇ ਹੋਏ ਸ਼ਹਿਰਾਂ ਵਿੱਚ ਲਾਈਵ ਪ੍ਰਤੀਯੋਗਿਤਾ (10 ਘੰਟੇ ਦੀ ਚੁਣੌਤੀ)।

• ਪ੍ਰਤੀਯੋਗੀ ਉਪਲਬਧ ਸਟੌਕ ਵੀਡੀਓਜ਼, 3ਡੀ ਅਸੈੱਟ ਅਤੇ ਐੱਫਐਕਸ ਲਾਇਬ੍ਰੇਰੀਆਂ ਦੀ ਵਰਤੋਂ ਕਰਕੇ ਵੀਐੱਫਐਕਸ ਰੀਲ ਬਣਾਉਂਦੇ ਹਨ।

• ਹਰੇਕ ਸ਼੍ਰੇਣੀ ਦੇ ਜੇਤੂਆਂ ਨੂੰ ਵੇਵਸ 2025 ਦੇ ਗ੍ਰੈਂਡ ਫਿਨਾਲੇ ਵਿੱਚ ਮੁਕਾਬਲਾ ਕਰਨ ਦਾ ਮੌਕਾ ਮਿਲੇਗਾ, ਜਿਸ ਦਾ ਸਾਰਾ ਖਰਚਾ ਅਦਾ ਕੀਤਾ ਜਾਵੇਗਾ।

3. ਗ੍ਰੈਂਡ ਫਿਨਾਲੇ

  • ਖੇਤਰੀ ਜੇਤੂ ਵੇਵਸ 2025 ਵਿਖੇ 24 ਘੰਟੇ ਦੀ ਚੁਣੌਤੀ ਵਿੱਚ ਮੁਕਾਬਲਾ ਕਰਨਗੇ।
  • ਪ੍ਰਤੀਭਾਗੀ ਵੀਐੱਫਐਕਸ ਸੌਟ ਬਣਾਉਣ ਦੇ ਲਈ ਗ੍ਰੀਨ ਮੈਟ ਸਕ੍ਰੀਨ, 3ਡੀ ਅਸੈੱਟਸ ਅਤੇ ਐੱਫਐਕਸ ਲਾਇਬ੍ਰੇਰੀਆਂ ਦੀ ਵਰਤੋਂ ਕਰਦੇ ਹਨ।
  • ਹਰੇਕ ਸ਼੍ਰੇਣੀ ਵਿੱਚ ਗ੍ਰੈਂਡ ਚੈਂਪੀਅਨ ਨੂੰ ਨਗਦ ਪੁਰਸਕਾਰ ਅਤੇ ਵਿਸ਼ੇਸ਼ ਤੋਹਫਾ ਮਿਲੇਗਾ।

ਰਜਿਸਟ੍ਰੇਸ਼ਨ

ਇੱਛੁਕ ਪ੍ਰਤੀਭਾਗੀ ਇੱਥੇ ਰਜਿਸਟ੍ਰੇਸ਼ਨ ਕਰ ਸਕਦੇ ਹਨ ਅਤੇ ਵੇਵਸ 2025 ਵਿੱਚ ਭਾਰਤ ਦੀ ਸਭ ਤੋਂ ਵੱਡੀ ਵੀਐੱਫਐਕਸ ਪ੍ਰਤੀਯੋਗਿਤਾ ਦਾ ਹਿੱਸਾ ਬਣ ਸਕਦੇ ਹਨ!

ਸੰਦਰਭ:

  1. https://wavesindia.org/challenges-2025
  2. https://wafx.abai.avgc.in/
  3. https://pib.gov.in/PressReleaseIframePage.aspx?PRID=2096792

ਪੀਡੀਐੱਫ ਦੇਖਣ ਦੇ ਲਈ ਇੱਥੇ ਕਲਿਕ ਕਰੋ:

 

********

ਸੰਤੋਸ਼ ਕੁਮਾਰ/ਸਰਲਾ ਮੀਨਾ/ ਸੌਰਭ ਕਾਲੀਆ


(Release ID: 2101768) Visitor Counter : 17