ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦਾ ਦਫ਼ਤਰ
azadi ka amrit mahotsav

ਫਰਾਂਸ ਦੇ ਪੈਰਿਸ ਵਿੱਚ ਏਆਈ ਐਕਸ਼ਨ ਸਮਿਟ (AI Action Summit) 2025 ਦੇ ਅਵਸਰ 'ਤੇ ਦੂਸਰਾ ਭਾਰਤ-ਫਰਾਂਸ ਏਆਈ ਨੀਤੀ ਗੋਲਮੇਜ਼ ਸੰਮੇਲਨ ਆਯੋਜਿਤ ਕੀਤਾ ਗਿਆ

Posted On: 11 FEB 2025 12:27AM by PIB Chandigarh

ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ (ਪੀਐੱਸਏ-PSA) ਦੇ ਦਫ਼ਤਰ ਨੇ ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ (ਆਈਆਈਐੱਸਸੀ-IISc), ਬੰਗਲੁਰੂ ਨਾਲ ਸਾਂਝੇਦਾਰੀ ਤਹਿਤ 'ਇੰਡੀਆ ਏਆਈ ਮਿਸ਼ਨ ਐਂਡ ਸਾਇੰਸਜ਼ ਪੋ ਪੈਰਿਸ' (IndiaAI Mission and Sciences Po Paris) ਨੇ 10 ਫਰਵਰੀ 2025 ਨੂੰ ਸਾਇੰਸਜ਼ ਪੋ ਪੈਰਿਸ ਯੂਨੀਵਰਸਿਟੀ ਕੈਂਪਸ ਵਿੱਚ 'ਦੂਸਰਾ ਭਾਰਤ-ਫਰਾਂਸ ਏਆਈ ਨੀਤੀ ਗੋਲਮੇਜ਼ ਸੰਮੇਲਨ' ਸਿਰਲੇਖ ਵਾਲਾ ਏਆਈ ਐਕਸ਼ਨ ਸਮਿਟ 2025 (AI Action Summit 2025) ਦਾ ਇੱਕ ਅਧਿਕਾਰਤ ਸਾਇਡ-ਈਵੈਂਟ ਆਯੋਜਿਤ ਕੀਤਾ

ਗੋਲਮੇਜ਼ ਚਰਚਾ ਪ੍ਰਮੁੱਖ ਵਿਗਿਆਨਕ ਸਲਾਹਕਾਰ (ਪੀਐੱਸਏ-PSA), ਪ੍ਰੋਫੈਸਰ ਅਜੈ ਕੁਮਾਰ ਸੂਦ ਦੁਆਰਾ ਉਦਘਾਟਨੀ ਟਿੱਪਣੀਆਂ ਨਾਲ ਸ਼ੁਰੂ ਹੋਈ, ਜਿੱਥੇ ਉਨ੍ਹਾਂ ਨੇ ਆਲਮੀ ਏਆਈ ਨੀਤੀ ਅਤੇ ਸ਼ਾਸਨ ਵਿੱਚ ਭਾਰਤ ਦੀਆਂ ਪ੍ਰਾਥਮਿਕਤਾਵਾਂ ਨੂੰ ਉਜਾਗਰ ਕੀਤਾ, ਜਿਸ ਵਿੱਚ ਜ਼ਿੰਮੇਵਾਰ ਏਆਈ ਵਿਕਾਸ ਅਤੇ ਤੈਨਾਤੀ, ਬਰਾਬਰ ਲਾਭ ਵੰਡ, ਏਆਈ ਸ਼ਾਸਨ ਲਈ ਇੱਕ ਤਕਨੀਕੀ-ਕਾਨੂੰਨੀ ਢਾਂਚੇ ਨੂੰ ਅਪਣਾਉਣਾ, ਅੰਤਰ-ਸੰਚਾਲਿਤ ਡੇਟਾ ਪ੍ਰਵਾਹ ਅਤੇ ਏਆਈ ਸੁਰੱਖਿਆ, ਖੋਜ ਅਤੇ ਇਨੋਵੇਸ਼ਨ 'ਤੇ ਸਹਿਯੋਗ ਸ਼ਾਮਲ ਹੈ ਪ੍ਰੋ. ਸੂਦ ਨੇ ਭਾਰਤ ਅਤੇ ਫਰਾਂਸ ਵੱਲੋਂ ਵੱਖ-ਵੱਖ ਨੀਤੀਗਤ ਸਥਿਤੀਆਂ ਅਤੇ ਤਕਨੀਕੀ ਪਹਿਲਾਂ 'ਤੇ ਤਾਲਮੇਲ ਬਣਾਉਣ ਦੀ ਸੰਭਾਵਨਾ 'ਤੇ ਵੀ ਜ਼ੋਰ ਦਿੱਤਾ, ਜਿਸ ਨਾਲ ਨਾ ਸਿਰਫ਼ ਦੁਵੱਲੇ ਪੱਧਰ 'ਤੇ, ਬਲਕਿ ਪੂਰਕ ਗਿਆਨ ਅਤੇ ਸਕਿੱਲ ਸੈੱਟਾਂ ਦਾ ਲਾਭ ਲੈ ਕੇ ਵਿਸ਼ਵ ਪੱਧਰ 'ਤੇ ਵੀ ਲਾਭ ਪ੍ਰਾਪਤ ਹੋ ਸਕਦੇ ਹਨ

ਸ਼੍ਰੀ ਅਮਿਤ ਸ਼ੁਕਲਾ, ਸੰਯੁਕਤ ਸਕੱਤਰ, ਸਾਇਬਰ ਡਿਪਲੋਮੇਸੀ ਡਿਵੀਜ਼ਨ, ਵਿਦੇਸ਼ ਮੰਤਰਾਲਾ, ਭਾਰਤ ਸਰਕਾਰ ਅਤੇ ਮਹਾਮਹਿਮ ਹੈਨਰੀ ਵਰਡੀਅਰ, ਡਿਜੀਟਲ ਮਾਮਲਿਆਂ ਦੇ ਅੰਬੈਸਡਰ, ਯੂਰਪ ਅਤੇ ਵਿਦੇਸ਼ ਮਾਮਲਿਆਂ ਲਈ ਫਰਾਂਸੀਸੀ ਮੰਤਰਾਲਾ ਨੇ ਸਹਿ-ਪ੍ਰਧਾਨਗੀ ਟਿੱਪਣੀਆਂ ਦਿੱਤੀਆਂ, ਜਿਨ੍ਹਾਂ ਵਿੱਚ () ਏਆਈ ਲਈ ਡੀਪੀਆਈ; (ਬੀ) ਏਆਈ ਫਾਊਂਡੇਸ਼ਨ ਮਾਡਲ; (ਸੀ) ਆਲਮੀ ਏਆਈ ਸ਼ਾਸਨ ਅਤੇ (ਡੀ) ਤਰਜੀਹੀ ਖੇਤਰਾਂ, ਜਿਵੇਂ ਕਿ ਆਲਮੀ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਏਆਈ ਨੂੰ ਏਕੀਕ੍ਰਿਤ ਕਰਨਾ ਸ਼ਾਮਲ ਹੈ, ਨੂੰ ਉਜਾਗਰ ਕੀਤਾ ਗਿਆ ਉਨ੍ਹਾਂ ਨੇ ਸਰਹੱਦ ਪਾਰ ਡੇਟਾ ਪ੍ਰਵਾਹਾਂ ਵਿੱਚ ਸਾਲਸੀ ਵਿਧੀਆਂ ਦੀ ਘਾਟ ਅਤੇ ਡੇਟਾ ਪ੍ਰਭੂਸੱਤਾ 'ਤੇ ਇਕਸਾਰ ਵਿਚਾਰਾਂ ਦੀ ਮਹੱਤਤਾ ਦਾ ਵੀ ਜ਼ਿਕਰ ਕੀਤਾ

ਸਹਿ-ਪ੍ਰਧਾਨਗੀ ਟਿੱਪਣੀਆਂ ਦੇ ਬਾਅਦ, ਡਾ. ਪ੍ਰੀਤੀ ਬੰਜ਼ਲ (ਸਲਾਹਕਾਰ/ਵਿਗਿਆਨੀ ਜੀ, ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ); ਸ਼੍ਰੀਮਤੀ ਕਵਿਤਾ ਭਾਟੀਆ (ਵਿਗਿਆਨੀ 'ਜੀ' ਅਤੇ ਸਮੂਹ ਕੋਆਰਡੀਨੇਟਰ, ਏਆਈ ਅਤੇ ਉੱਭਰਦੀ ਟੈਕਨੋਲੋਜੀ ਅਤੇ ਭਾਸ਼ਿਨੀ, ਐੱਮਈਆਈਟੀਵਾਈ, ਭਾਰਤ ਸਰਕਾਰ); ਸ਼੍ਰੀ ਕਲੇਮੈਂਟ ਬਕੀ (ਇੰਟਰਨੈਸ਼ਨਲ ਡਿਜੀਟਲ ਪਾਲਿਸੀ ਲੀਡ, ਡਾਇਰੈਕਟੋਰੇਟ ਜਨਰਲ ਆਵ੍ ਐਂਟਰਪ੍ਰਾਈਜ਼ਿਜ਼, ਅਰਥਵਿਵਸਥਾ ਅਤੇ ਵਿੱਤ ਮੰਤਰਾਲਾ); ਸੁਸ਼੍ਰੀ ਹੇਲੇਨ ਕੋਸਟਾ (ਪ੍ਰੋਜੈਕਟ ਡਾਇਰੈਕਟਰ, ਵਾਤਾਵਰਣ ਤਬਦੀਲੀ ਲਈ ਫਰਾਂਸੀਸੀ ਮੰਤਰਾਲਾ); ਸ਼੍ਰੀ ਅਭਿਸ਼ੇਕ ਅਗਰਵਾਲ (ਵਿਗਿਆਨੀ 'ਡੀ', ਏਆਈ ਅਤੇ ਉੱਭਰਦੀ ਟੈਕਨੋਲੋਜੀ ਸਮੂਹ, ਐੱਮਈਆਈਟੀਵਾਈ, ਭਾਰਤ ਸਰਕਾਰ); ਸ਼੍ਰੀ ਸ਼ਰਦ ਸ਼ਰਮਾ (ਸਹਿ-ਸੰਸਥਾਪਕ, ਆਈਐੱਸਪੀਆਈਆਰਟੀ ਫਾਊਂਡੇਸ਼ਨ); ਸ਼੍ਰੀ ਫਰਾਂਸਿਸ ਰੂਸੋ (ਏਆਈ, ਆਈਐੱਸਪੀਆਈਆਰਟੀ ਫਾਊਂਡੇਸ਼ਨ 'ਤੇ ਅੰਤਰਰਾਸ਼ਟਰੀ ਤਕਨੀਕੀ ਮਾਹਰ); ਡਾ. ਸਰਯੂ ਨਟਰਾਜਨ (ਸੰਸਥਾਪਕ, ਆਪਟੀ ਇੰਸਟੀਟਿਊਟ); ਸ਼੍ਰੀ ਚਾਰਬੇਲ-ਰਾਫੇਲ ਸੇਗੇਰੀ (ਕਾਰਜਕਾਰੀ ਡਾਇਰੈਕਟਰ, ਸੈਂਟਰ ਪੋਰ ਲਾ ਸੇਕੁਰਿਟੀ ਡੇ 'ਆਈਏ); ਸ਼੍ਰੀ ਸੌਰਭ ਸਿੰਘ (ਮੁਖੀ, ਡਿਜੀਟਲ ਅਤੇ ਏਆਈ ਨੀਤੀ, ਏਡਬਲਿਊਐੱਸ ਭਾਰਤ ਅਤੇ ਦੱਖਣ ਏਸ਼ੀਆ); ਸ਼੍ਰੀ ਅਲੈਗਜ਼ੈਂਡਰ ਮਾਰੀਆਨੀ (ਅੰਤਰਰਾਸ਼ਟਰੀ ਮਾਮਲਿਆਂ ਦੇ ਮੈਨੇਜਰ, ਸਾਇੰਸਜ਼ ਪੋ ਪੈਰਿਸ); ਸ਼੍ਰੀ ਕਪਿਲ ਵਾਸਵਾਨੀ (ਪ੍ਰਮੁੱਖ ਖੋਜਕਾਰ, ਮਾਇਕ੍ਰੋਸੌਫਟ ਰਿਸਰਚ); ਸ਼੍ਰੀ ਸੁਨੂ ਇੰਜੀਨੀਅਰ (ਉਦਮੀ, ਸਹਿ-ਸੰਸਥਾਪਕ, ਟ੍ਰਾਂਸਫਾਰਮਿੰਗ.ਲੀਗਲ); ਸ਼੍ਰੀ ਵਿਵੇਕ ਰਾਘਵਨ (ਸਹਿ-ਸੰਸਥਾਪਕ, ਸਰਵਮ ਏਆਈ) ਨੇ ਵਿਚਾਰ ਪੇਸ਼ ਕੀਤੇ

ਇਨ੍ਹਾਂ ਦਖਲਾਂ ਨੇ ਤਕਨੀਕੀ-ਕਾਨੂੰਨੀ ਢਾਂਚੇ ਦੀ ਮਹੱਤਤਾ ਨੂੰ ਪਹਿਚਾਣਦੇ ਹੋਏ ਏਆਈ ਸਰੋਤਾਂ ਤੱਕ ਲੋਕਤੰਤਰੀ ਪਹੁੰਚ ਅਤੇ ਸਮਰੱਥਾ ਨਿਰਮਾਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਭਾਗੀਦਾਰਾਂ ਨੇ ਸੰਪ੍ਰਭੂ ਏਆਈ ਮਾਡਲਾਂ, ਨੈਤਿਕ ਏਆਈ ਤੈਨਾਤੀ ਅਤੇ ਆਲਮੀ ਪੱਧਰ 'ਤੇ ਸਵੀਕਾਰ ਸ਼ਬਦਾਵਲੀ ਅਤੇ ਮਿਆਰਾਂ ਨੂੰ ਪਰਿਭਾਸ਼ਿਤ ਕਰਨ ਦੀ ਜ਼ਰੂਰਤ ਨੂੰ ਉਜਾਗਰ ਕੀਤਾ ਬੁਲਾਰਿਆਂ ਨੇ ਬਹੁ-ਭਾਸ਼ਾਈ ਐੱਲਐੱਲਐੱਮ, ਸੰਘੀ ਏਆਈ ਕੰਪਿਊਟ ਬੁਨਿਆਦੀ ਢਾਂਚੇ, ਅਤੇ ਏਆਈ ਖੋਜ, ਡੇਟਾਸੈੱਟਾਂ ਅਤੇ ਉੱਚ-ਪ੍ਰਦਰਸ਼ਨ ਵਾਲੇ ਕੰਪਿਊਟਿੰਗ ਸਰੋਤਾਂ ਤੱਕ ਅੰਤਰ-ਸੰਚਾਲਿਤ ਪਹੁੰਚ 'ਤੇ ਵੀ ਸਹਿਮਤੀ ਦਰਸਾਈ ਮੀਟਿੰਗ ਵਿੱਚ ਭਾਰਤ ਅਤੇ ਫਰਾਂਸ ਦੇ ਦਰਮਿਆਨ ਸਹਿਯੋਗ 'ਤੇ ਮੁੱਖ ਚਰਚਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਜ਼ਿਕਰ ਕੀਤੇ ਗਏ ਮੌਕਿਆਂ ਵਿੱਚ ਸਵਦੇਸ਼ੀ ਮੁਢਲੇ ਮਾਡਲ ਬਣਾਉਣਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਦੇ ਹੋਏ ਜੋਖਮਾਂ ਨੂੰ ਘੱਟ ਕਰਨ ਲਈ ਇੱਕ ਸੰਤੁਲਿਤ ਸ਼ਾਸਨ ਪਹੁੰਚ ਅਪਣਾਉਣਾ ਸ਼ਾਮਲ ਸੀ ਏਆਈ ਖੋਜ, ਡੇਟਾਸੈੱਟਾਂ ਅਤੇ ਸਟਾਰਟਅਪਸ ਵਿੱਚ ਸਰਹੱਦ ਪਾਰ ਸਹਿਯੋਗ ਦੀ ਮਹੱਤਤਾ ਦੇ ਨਾਲ-ਨਾਲ, ਟਿਕਾਊ ਏਆਈ ਅਤੇ ਊਰਜਾ-ਕੁਸ਼ਲ ਕੰਪਿਊਟਿੰਗ ਨੂੰ ਉਜਾਗਰ ਕੀਤਾ ਗਿਆ ਗੱਲਬਾਤ ਦੌਰਾਨ ਏਆਈ ਦੇ ਸਮਾਜਿਕ ਪ੍ਰਭਾਵ, ਡੇਟਾ ਸ਼ਾਸਨ, ਅਤੇ ਏਆਈ ਸੁਰੱਖਿਆ ਢਾਂਚੇ ਨੂੰ ਆਕਾਰ ਦੇਣ ਵਿੱਚ ਵਿਸ਼ਵਵਿਆਪੀ ਸੰਸਥਾਵਾਂ ਦੀ ਭੂਮਿਕਾ 'ਤੇ ਵੀ ਜ਼ੋਰ ਦਿੱਤਾ ਗਿਆ

.ਦੂਸਰੀ ਗੋਲਮੇਜ਼ ਬੈਠਕ 25 ਜਨਵਰੀ 2025 ਨੂੰ ਟੈਕਨੋਲੋਜੀ ਡਾਇਲੌਗ 2025 ਦੌਰਾਨ ਆਈਆਈਐੱਸਸੀ, ਬੰਗਲੁਰੂ ਵਿੱਚ ਆਯੋਜਿਤ ਪਹਿਲੀ ਗੋਲਮੇਜ਼ ਮੀਟਿੰਗ ਦੇ ਮੁੱਖ ਉਦੇਸ਼ਾਂ 'ਤੇ ਬਣਾਈ ਗਈ ਸੀ ਪਹਿਲੀ ਗੋਲਮੇਜ਼ ਚਰਚਾ ਸੰਮਲਿਤ ਏਆਈ ਫਰੇਮਵਰਕ, ਵਿਭਿੰਨ ਡੇਟਾਸੈੱਟ, ਬੁਨਿਆਦੀ ਢਾਂਚੇ ਅਤੇ ਹੁਨਰਾਂ, ਅਤੇ ਬੁਨਿਆਦੀ ਮਾਡਲਾਂ 'ਤੇ ਕੇਂਦ੍ਰਿਤ ਸੀ ਇਸ ਵਿੱਚ ਸ਼ਾਸਨ ਅਤੇ ਇਨੋਵੇਸ਼ਨ, ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ, ਸਥਿਰਤਾ ਅਤੇ ਸਿਹਤ, ਅਤੇ ਅਕਾਦਮਿਕ ਅਤੇ ਡੇਟਾ ਸਹਿਯੋਗ 'ਤੇ ਵੀ ਚਰਚਾ ਕੀਤੀ ਗਈ ਸੀ ਦੋਵਾਂ ਚਰਚਾਵਾਂ ਨੇ ਸੈਕਟਰ-ਵਿਸ਼ੇਸ਼ ਅਤੇ ਲੰਬੇ ਸਮੇਂ ਦੇ ਲਕਸ਼ਾਂ ਦੇ ਨਾਲ-ਨਾਲ ਨੈਤਿਕ ਅਤੇ ਜ਼ਿੰਮੇਵਾਰ ਏਆਈ ਨੂੰ ਉਜਾਗਰ ਕੀਤਾ

ਵਧੇਰੇ ਜਾਣਕਾਰੀ ਲਈ, ਇੱਥੇ ਜਾਓ: https://technologydialogue.in/ai-rt-feb.html

 

****************

ਐੱਮਜੇਪੀਐੱਸ/ਐੱਸਟੀ


(Release ID: 2101743) Visitor Counter : 50