ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਵੇਵਸ 2025 ਵਿੱਚ ਕ੍ਰਿਏਟ ਇਨ ਇੰਡੀਆ ਚੈਲੇਂਜ ਸੀਜ਼ਨ-1 ਵਿੱਚ ਸਿੱਖਿਆ ਅਤੇ ਗੇਮਿੰਗ ਦਾ ਸੰਗਮ


ਕੀ ਤੁਸੀਂ ਆਪਣੇ ਸ਼ਹਿਰ ਨੂੰ ਚੰਗੀ ਤਰ੍ਹਾਂ ਜਾਣਦੇ ਹੋ? ਆਓ ਅਤੇ ਖੇਡੋ ਸਿਟੀ ਕੁਐਸਟ: ਸ਼ੇਡਸ ਆਫ਼ ਭਾਰਤ ਅਤੇ ਭਾਰਤੀ ਸ਼ਹਿਰਾਂ, ਉਨ੍ਹਾਂ ਦੀਆਂ ਉਪਲਬਧੀਆਂ ਅਤੇ ਚੁਣੌਤੀਆਂ ਬਾਰੇ ਆਪਣੇ ਗਿਆਨ ਲਈ ਵੇਵਸ 2025 ਵਿੱਚ ਪਹਿਚਾਣ ਪਾਓ

ਐੱਸਡੀਜੀ ਜਾਗਰੂਕਤਾ ਅਤੇ ਖੇਤਰੀ ਗੌਰਵ ਨੂੰ ਹੁਲਾਰਾ ਦੇਣ ਵਾਲੇ ਸ਼ਹਿਰ-ਵਿਸ਼ੇਸ਼ ਕਾਰਡਸ ਦੇ ਨਾਲ ਮੁਕਾਬਲਾ ਕਰੋ ਅਤੇ ਸਿੱਖੋ, ਗਲੋਬਲ ਪੱਧਰ ‘ਤੇ 56 ਭਾਰਤੀ ਸ਼ਹਿਰਾਂ ਦੀ ਸਮਰੱਥਾ ਅਤੇ ਸਮੁਚੀ ਨਿਰੰਤਰਤਾ ਦੇ ਪ੍ਰਦਰਸ਼ਨ ਦੀ ਜਾਣਕਾਰੀ ਲਵੋ

ਇਨੋਵੇਟਿਵ ਗੇਮਿੰਗ ਅਤੇ ਟਿਕਾਊ ਵਿਕਾਸ ਦਾ ਸੰਗਮ: ਸਿਟੀ ਕੁਐਸਟ-ਸ਼ੇਡਸ ਆਫ਼ ਭਾਰਤ ਨੇ ਆਈਆਈਟੀ ਬੰਬੇ ਦੀ ਈ-ਸਮਿਟ 2025 ਵਿੱਚ ਐੱਸਡੀਜੀ ਕਾਰਵਾਈ ਦੀ ਜਾਣਕਾਰੀ ਦੇ ਨਾਲ ਨੌਜਵਾਨਾਂ ਦੀ ਭਾਗੀਦਾਰੀ ਵਧੀ

Posted On: 10 FEB 2025 3:17PM by PIB Chandigarh

ਜੇਕਰ ਤੁਸੀਂ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀ) ‘ਤੇ ਆਪਣੇ ਸ਼ਹਿਰ ਦੀ ਪ੍ਰਗਤੀ ਬਾਰੇ ਮਹੱਤਵਪੂਰਨ ਜਾਣਕਾਰੀ ਰੱਖਦੇ ਹੋ, ਤਾਂ ਤੁਹਾਡੇ ਲਈ ਰਾਸ਼ਟਰੀ ਮੰਚ ‘ਤੇ ਪਹਿਚਾਣ ਬਣਾਏ ਜਾਣ ਦਾ ਸੁਨਹਿਰਾ ਅਵਸਰ ਹੈ। ਵਰਲਡ ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) 2025 ਆਪਣੇ ਸ਼ਹਿਰ ਦੇ ਟਿਕਾਊ ਪ੍ਰਯਾਸਾਂ, ਚੁਣੌਤੀਆਂ ਅਤੇ ਉਪਲਬਧੀਆਂ ਨੂੰ ਸਮਝਣ ਵਾਲੇ ਵਿਅਕਤੀਆਂ ਲਈ ਇੱਕ ਵਿਸ਼ੇਸ਼ ਅਵਸਰ ਪ੍ਰਦਾਨ ਕਰਦਾ ਹੈ।

 

ਸਿਟੀ ਕੁਐਸਟ: ਸ਼ੇਡਸ ਆਫ਼ ਭਾਰਤ’ ਇੱਕ ਨਵੀਨਤਾਕਾਰੀ ਵਿਦਿਅਕ ਖੇਡ-ਵੇਵਸ 2025 ਦੇ ਤਹਿਤ ਜਾਰੀ ਕ੍ਰਿਏਟ ਇਨ ਇੰਡੀਆ ਚੈਲੇਂਜ ਦਾ ਇੱਕ ਪ੍ਰਮੁੱਖ ਅੰਗ ਹੈ। ਇਸ ਆਕਰਸ਼ਕ ਖੇਡ ਨੂੰ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀ) ਦੇ ਦ੍ਰਿਸ਼ਟੀਕੋਣ ਰਾਹੀਂ ਸ਼ਹਿਰੀ ਵਿਕਾਸ ਦੇ ਮੈਟ੍ਰਿਕਸ ਨੂੰ ਗੇਮੀਫਾਈ ਕਰਕੇ ਨੌਜਵਾਨਾਂ ਨੂੰ ਸਿੱਖਿਅਤ ਅਤੇ ਪ੍ਰੇਰਿਤ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਬਚਪਨ ਦੇ ਟਰੰਪ ਕਾਰਡ ਗੇਮ ਤੋਂ ਮਿਲਣ ਵਾਲੀ ਪ੍ਰਸੰਨਤਾ ਨੂੰ ਫਿਰ ਤੋਂ ਮਹਿਸੂਸ ਕਰਦੇ ਹੋਏ ਦੇਸ਼ ਭਰ ਦੇ 56 ਸ਼ਹਿਰਾਂ ਦੀ ਸਮਰੱਥਾ ਅਤੇ ਚੁਣੌਤੀਆਂ ਦਾ ਪਤਾ ਲਗਾਉਂਦਾ ਹੈ।

ਇਹ ਪਲੈਟਫਾਰਮ ਇੱਕ ਅਜਿਹਾ ਸਥਾਨ ਪ੍ਰਦਾਨ ਕਰੇਗਾ ਜਿੱਥੇ ਸ਼ਹਿਰਾਂ ਨੂੰ ਇੱਕ ਉੱਨਤ ਭਵਿੱਖ ਦੀ ਦਿਸ਼ਾ ਵਿੱਚ ਮਹੱਤਵਪੂਰਨ ਪਹਿਲ ਕਰਨ ਦੀ ਜਾਣਕਾਰੀ ਨੂੰ ਉਜਾਗਰ ਕੀਤਾ। ਸ਼ਹਿਰੀ ਵਿਸ਼ੇਸ਼ਤਾ ਦੇ ਚੈਂਪੀਅਨ ਦੇ ਰੂਪ ਵਿੱਚ ਉਭਰੇ ਅਤੇ ਸ਼ਹਿਰ ਦੀ ਐੱਸਡੀਜੀ ਯਾਤਰਾ ਬਾਰੇ ਆਪਣੇ ਗਿਆਨ ਨੂੰ ਪ੍ਰਦਰਸ਼ਿਤ ਕਰਨ ਦਾ ਅਵਸਰ ਪ੍ਰਾਪਤ ਕਰੋ। ਇਸ ਦੇ ਜੇਤੂਆਂ ਨੂੰ 1-4 ਮਈ, 2025 ਨੂੰ ਮੁੰਬਈ ਵਿੱਚ ਵੇਵਸ 2025 ਵਿੱਚ ਸਨਮਾਨਿਤ ਕੀਤਾ ਜਾਵੇਗਾ।

ਖੇਡ ਬਾਰੇ

ਸਿਟੀ ਕੁਐਸਟ ਗੇਮ ਸਿੰਗਲ-ਪਲੇਅਰ ਫਾਰਮੈਟ ਵਿੱਚ ਹੈ ਜਿੱਥੇ ਖਿਡਾਰੀ ਸਿਟੀ ਕਾਰਡਾਂ ਦੇ ਡੇਕ ਦਾ ਉਪਯੋਗ ਕਰਕੇ ਆਪਣੇ ਕੰਪਿਊਟਰ ਵਿਰੋਧੀ ਨਾਲ ਮੁਕਾਬਲਾ ਕਰਦੇ ਹਨ। ਹਰੇਕ ਕਾਰਡ ਵਿੱਚ ਛੇ ਪੈਰਾਮੀਟਰ ਹੁੰਦੇ ਹਨ, ਜਿਸ ਨਾਲ ਖਿਡਾਰੀ ਵਿਭਿੰਨ ਅੰਕੜਿਆਂ ਜਿਵੇਂ ਕਿ ਭੁੱਖ ਸੂਚਕਾਂਕ, ਬਿਹਤਰ ਸਿਹਤ ਅਤੇ ਭਲਾਈ ਅਤੇ ਲੈਗਿੰਗ ਸਮਾਨਤਾ ਦੇ ਅਧਾਰ ‘ਤੇ ਸ਼ਹਿਰਾਂ ਦੀ ਤੁਲਨਾ ਕਰ ਸਕਦੇ ਹਨ। ਇਹ 15 ਐੱਸਡੀਜੀ ਨੂੰ ਟ੍ਰੈਕ ਕਰਦਾ ਹੈ ਅਤੇ ਨੀਤੀ ਆਯੋਗ ਦੇ ਸ਼ਹਿਰੀ ਸੂਚਕਾਂਕ (2021) ਦਾ ਉਪਯੋਗ ਕਰਕੇ 56 ਸ਼ਹਿਰਾਂ ਵਿੱਚ ਟੌਪ 6 ਐੱਸਡੀਜੀ ਦਾ ਉਪਯੋਗ ਕਰਦਾ ਹੈ।

 

ਇੰਟਰਐਕਟਿਵ ਗੇਮਪਲੇ ਰਾਹੀਂ, ਇਹ ਖਿਡਾਰੀਆਂ ਨੂੰ 56 ਭਾਰਤੀ ਸ਼ਹਿਰਾਂ ਦੀ ਵਿਕਾਸਾਤਮਕ ਚੁਣੌਤੀਆਂ ਅਤੇ ਉਪਲਬਧੀਆਂ ਬਾਰੇ ਜਾਣਕਾਰੀ ਉਪਲਬਧ ਕਰਵਾਉਂਦਾ ਹੈ, ਜਿਸ ਵਿੱਚ ਦੀਰਘਕਾਲੀ ਕਾਰਜ ਪ੍ਰਣਾਲੀਆਂ ਦੇ ਪ੍ਰਭਾਵ ‘ਤੇ ਬਲ ਦਿੱਤਾ ਜਾਂਦਾ ਹੈ।

 

ਜਿਵੇਂ-ਜਿਵੇਂ ਖਿਡਾਰੀ ਸਿਟੀ ਕੁਐਸਟ ਰਾਹੀਂ ਹਰੇਕ ਸ਼ਹਿਰ ਦੀਆਂ ਵਿਸ਼ੇਸ਼ਤਾਵਾਂ ਦਾ ਪਤਾ ਲਗਾਉਂਦੇ ਹਨ, ਉਨ੍ਹਾਂ ਨੂੰ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਕਿਵੇਂ ਨਿਜੀ ਅਤੇ ਸਮੂਹਿਕ ਕਾਰਵਾਈਆਂ ਵਿਸ਼ਵ ਪੱਧਰ ‘ਤੇ ਭਾਰਤ ਦੀ ਸਮੁੱਚੀ ਸਥਿਰਤਾ ਪ੍ਰਦਰਸ਼ਨ ਨੂੰ ਮਹੱਤਵਪੂਰਨ ਤੌਰ ‘ਤੇ ਪ੍ਰਭਾਵਿਤ ਕਰ ਸਕਦੇ ਹਨ।

 

ਸਿਟੀਕੁਐਸਟ ਗੇਮ ਸਾਰੇ ਉਮਰ ਸਮੂਹਾਂ ਦੇ ਹਰ ਵਿਅਕਤੀ ਦੇ ਲਈ ਖੁੱਲ੍ਹੀ ਹੈ ਅਤੇ ਇਹ ਇੱਕ ਨਵੇਂ ਸਰੂਪ ਦੇ ਨਾਲ ਇੱਕ ਸ਼ਾਨਦਾਰ ਕਾਰਡ ਗੇਮ ਦਾ ਅਨੁਭਵ ਲੈਣ ਅਤੇ ਭਾਰਤ ਦੇ ਜੀਵੰਤ ਸ਼ਹਿਰਾਂ ਬਾਰੇ ਜ਼ਿਆਦਾ ਜਾਣਨ ਦਾ ਅਵਸਰ ਪ੍ਰਦਾਨ ਕਰਦਾ ਹੈ। ਇਸ ਗੇਮ ਵਿੱਚ ਰਾਸ਼ਟਰੀ ਅਤੇ ਸ਼ਹਿਰ-ਵਿਸ਼ੇਸ਼ ਲੀਡਰਬੋਰਡ ਦੋਨੋਂ ਸ਼ਾਮਲ ਹਨ, ਜੋ ਖਿਡਾਰੀਆਂ ਦਰਮਿਆਨ ਸਿਹਤਮੰਦ ਮੁਕਾਬਲੇ ਨੂੰ ਹੁਲਾਰਾ ਦਿੰਦੇ ਹਨ ਅਤੇ ਵਿਭਿੰਨ ਖੇਤਰਾਂ ਤੋਂ ਭਾਗੀਦਾਰੀ ਨੂੰ ਪ੍ਰੋਤਸਾਹਨ ਦਿੰਦੇ ਹਨ। ਖਿਡਾਰੀ ਆਪਣੇ ਗ੍ਰਹਿ ਸ਼ਹਿਰ ਲਈ ਸਾਈਨ-ਅਪ ਕਰ ਸਕਦੇ ਹਨ, ਜਿਸ ਨਾਲ ਸਮੁਦਾਇ ਅਤੇ ਸਥਾਨਕ ਗੌਰਵ ਦੀ ਭਾਵਨਾ ਦਾ ਸਿਰਜਣ ਹੁੰਦਾ ਹੈ।

ਸਿਟੀ ਕੁਐਸਟ: ਆਈਆਈਟੀ ਬੰਬੇ ਦੇ -ਸਮਿਟ 2025 ਵਿੱਚ ਨਵੀਂ ਸੋਚ ਦਾ ਸੰਚਾਰ ਕਰਨਾ

ਸਿਟੀ ਕੁਐਸਟ: ਸ਼ੇਡਸ ਆਫ਼ ਭਾਰਤ’, ਇੱਕ ਅਜਿਹਾ ਐਜੂਕੇਸ਼ਨਲ ਗੇਮ ਹੈ ਜੋ ਟਿਕਾਊ ਵਿਕਾਸ ਟੀਚਿਆਂ ‘ਤੇ 56 ਭਾਰਤੀ ਸ਼ਹਿਰਾਂ ਦੀ ਤੁਲਨਾ ਕਰਦਾ ਹੈ। ਪਿਛਲੇ ਹਫ਼ਤੇ ਈ-ਸੇਲ ਆਈਆਈਟੀ ਬੰਬੇ ਦੇ ਸਲਾਨਾ ਪ੍ਰਮੁੱਖ ਪ੍ਰੋਗਰਾਮ ਈ-ਸਮਿਟ 2025 ਵਿੱਚ ਇਸ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿੱਚ ਅਸਾਧਾਰਣ ਊਰਜਾ, ਨਿਰੰਤਰ ਤੌਰ ‘ਤੇ ਜਾਰੀ ਸਿਰਜਣਸ਼ੀਲ ਉਤਸ਼ਾਹੀ ਸੋਚ ਦੇ ਨਾਲ ਦੋ ਦਿਨਾਂ ਦੇ ਦੌਰਾਨ 30,000 ਤੋਂ ਵੱਧ ਵਿਦਿਆਰਥੀਆਂ ਨੇ ਸਹਿਭਾਗਿਤਾ ਕੀਤੀ।

 

ਆਈਆਈਟੀ ਬੰਬੇ ਦੀ ਈ-ਸਮਿਟ 2025 ਵਿੱਚ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਹਿਯੋਗ ਨਾਲ ਸਿਟੀ ਕੁਐਸਟ ਦਾ ਸੰਚਾਲਨ ਕਰ ਰਹੇ ਈ-ਗੇਮਿੰਗ ਫੈਡਰੇਸ਼ਨ (ਈਜੀਐੱਫ) ਨੇ ਗੇਮਿੰਗ, ਸਟਾਰਟਅੱਪ ਅਤੇ ਉਭਰਦੀਆਂ ਹੋਈਆਂ ਟੈਕਨੋਲੋਜੀਆਂ ‘ਤੇ ਵੀ ਮਹੱਤਵਪੂਰਨ ਤੌਰ ‘ਤੇ ਚਰਚਾ ਕੀਤੀ। ਚਰਚਾ ਦੌਰਾਨ ਸੈਸ਼ਨਾਂ ਵਿੱਚ ਆਧੁਨਿਕ ਉੱਦਮਤਾ ਵਿੱਚ ਗੇਮਿੰਗ ਉਦਯੋਗ ਅਤੇ ਇਨੋਵੇਟਿਵ ਟੈਕਨੋਲੋਜੀਆਂ ਦੀ ਮਹੱਤਵਪੂਰਨ ਭੂਮਿਕਾ ਦਾ ਵੀ ਉਲੇਖ ਕੀਤਾ ਗਿਆ।

ਮੀਟਿੰਗ ਵਿੱਚ ਮੁੱਖ ਤੌਰ ‘ਤੇ ਨੰਦਨ ਨੀਲੇਕਣੀ, ਅਨੁਪਮ ਮਿੱਤਲ ਅਤੇ ਸੋਨਮ ਵਾਂਗਚੁਕ ਸ਼ਾਮਲ ਸਨ। ਸਿਟੀ ਕੁਐਸਟ ਨੇ ਆਈਆਈਟੀਬੀ ਦੇ ਵਿਦਿਆਰਥੀਆਂ ਅਤੇ ਵਿਜ਼ਿਟਰਾਂ ਦਾ ਧਿਆਨ ਆਕਰਸ਼ਿਤ ਕੀਤਾ, ਜਿਸ ਨਾਲ ਆਗਾਮੀ  ਵਰਲਡ ਆਡੀਓ ਵਿਜ਼ੂਅਲ ਐਂਟਰਟੇਨਮੈਂਟ ਸਮਿਟ 2025 ਦੇ ਨਾਲ-ਨਾਲ ਕ੍ਰਿਏਟ ਇਨ ਇੰਡੀਆ ਸੀਜ਼ਨ 1 ਚੈਲੇਂਜ ਬਾਰੇ ਚਰਚਾ ਹੋਈ।

ਆਈਆਈਟੀ ਬੰਬੇ ਵਿਖੇ ਇੰਟਰਐਕਟਿਵ ਸਟੋਰੀਟੈਲਿੰਗ ਰਾਹੀਂ ਐੱਸਡੀਜੀ ਜੁੜਾਅ

ਸਿਟੀ ਕੁਐਸਟ ਨੇ ਭਾਰਤੀ ਸ਼ਹਿਰਾਂ ਬਾਰੇ ਇੰਟਰਐਕਟਿਵ ਕਹਾਣੀਆਂ ਰਾਹੀਂ ਵਿਦਿਆਰਥੀਆਂ ਨੂੰ ਇੱਕ ਸਮ੍ਰਿੱਧ ਅਨੁਭਵ ਪ੍ਰਦਾਨ ਕੀਤਾ ਅਤੇ ਐੱਸਡੀਜੀ ਗਲੋਬਲ ਰੈਂਕਿੰਗ ‘ਤੇ ਭਾਰਤ ਦੇ ਪ੍ਰਦਰਸ਼ਨ ਨੂੰ ਮਹੱਤਵਪੂਰਨ ਰੂਪ ਨਾਲ ਵਧਾਉਣ ਵਿੱਚ ਰੋਜ਼ਾਨਾ ਕਾਰਜਾਂ ਰਾਹੀਂ ਭਾਰਤੀ ਨਾਗਰਿਕਾਂ ਦੁਆਰਾ ਸਰਗਰਮ ਭਾਗੀਦਾਰੀ ਦੇ ਮਹੱਤਵ ਦੀ ਵੀ ਜਾਣਕਾਰੀ ਦਿੱਤੀ ਗਈ। ਸਿਟੀ ਕੁਐਸਟ ਟਰੰਪ ਕਾਰਡ ਰਾਹੀਂ ਇੱਕ ਦੂਸਰੇ ਦੇ ਨਾਲ ਮੁਕਾਬਲਾ ਕਰਨ ਵਾਲੇ ਆਪਣੇ ਗ੍ਰਹਿ ਨਗਰ ਦੇ ਬ੍ਰਾਂਡ ਐਂਬੇਸਡਰ ਦੇ ਰੂਪ ਵਿੱਚ ਵਿਦਿਆਰਥੀਆਂ ਦੇ ਦਰਮਿਆਨ ਰੋਮਾਂਚਕ ਪ੍ਰਤੀਯੋਗਿਤਾਵਾਂ ਵੀ ਆਯੋਜਿਤ ਕੀਤੀਆਂ ਗਈਆਂ। ਚੁਣੇ ਹੋਏ ਜੇਤੂਆਂ ਨੂੰ ਦਿਨ ਦੇ ਹਰ ਘੰਟੇ ਸਿਟੀ ਕੁਐਸਟ ਡੇਕ ਦਾ ਇੱਕ ਵਿਸ਼ੇਸ਼ ਸੰਸਕਰਣ ਪ੍ਰਦਾਨ ਕੀਤਾ ਗਿਆ।

ਸਿਟੀ ਕੁਐਸਟ: ਸ਼ੇਡਸ ਆਫ਼ ਬਾਰਤ ਦੀਆਂ ਮੁੱਖ ਵਿਸ਼ੇਸ਼ਤਾਵਾਂ:

  • ਨਵੀਨਤਾਕਾਰੀ ਗੇਮਪਲੇ: ਖਿਡਾਰੀ ਮੈਤਰੀਪੂਰਨ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲੈਂਦੇ ਹਨ, ਰਣਨੀਤਕ ਸੋਚ ਦਾ ਉਪਯੋਗ ਕਰਕੇ ਇਹ ਮੁਲਾਂਕਣ ਕਰਦੇ ਹਨ ਕਿ ਸ਼ਹਿਰ ਐੱਸਡੀਜੀ ਨੂੰ ਪ੍ਰਾਪਤ ਕਰਨ ਵਿੱਚ ਕਿਵੇਂ ਯੋਗਦਾਨ ਕਰਦੇ ਹਨ, ਸਮੁਦਾਇ ਅਤੇ ਨਾਗਰਿਕ ਗੌਰਵ ਦੀ ਭਾਵਨਾ ਨੂੰ ਹੁਲਾਰਾ ਦਿੰਦੇ ਹਨ।
  • ਬ੍ਰਿਜਿੰਗ ਗੈਪਸ: ਸਿਟੀ ਕੁਐਸਟ ਇਸ ਗੱਲ ਦੀ ਉਦਾਹਰਣ ਹੈ ਕਿ ਕਿਵੇਂ ਗੇਮੀਫਿਕੇਸ਼ਨ ਪ੍ਰਭਾਵਸ਼ਾਲੀ ਤੌਰ ‘ਤੇ ਨੀਤੀ ਅਤੇ ਜਨਤਕ ਭਾਗੀਦਾਰੀ ਨੂੰ ਜੋੜ ਸਕਦਾ ਹੈ, ਇਹ ਭਾਰਤ ਦੇ ਨੌਜਵਾਨਾਂ ਨੂੰ ਟਿਕਾਊ ਵਿਕਾਸ ਦੇ ਲਈ ਸਿੱਖਿਅਤ ਅਤੇ ਪ੍ਰੇਰਿਤ ਕਰਨ ਦਾ ਇੱਕ ਆਕਰਸ਼ਕ ਤਰੀਕਾ ਪ੍ਰਦਾਨ ਕਰਦਾ ਹੈ।

ਵੇਵਸ 2025

ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਰੇਲਵੇ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਆਗਾਮੀ ਵਰਲਡ ਆਡੀਓ ਵਿਜ਼ੂਅਲ ਐਂਟਰਟੇਨਮੈਂਟ ਸਮਿਟ (ਵੇਵਸ 2025) ਦੀਆਂ ਮਿਤੀਆਂ ਅਤੇ ਸਥਾਨਾਂ ਦਾ ਐਲਾਨ ਕੀਤਾ ਹੈ। ਭਾਰਤ ਨੂੰ ਰਚਨਾਤਮਕ ਉਦਯੋਗਾਂ ਵਿੱਚ ਗਲੋਬਲ ਪ੍ਰਮੁੱਖ ਦੇ ਰੂਪ ਵਿੱਚ ਸਥਾਪਿਤ ਕਰਨ ਲਈ ਆਯੋਜਿਤ ਇਹ ਇਤਿਹਾਸਿਕ ਪ੍ਰੋਗਰਾਮ 1 ਮਈ 2025 ਤੋਂ 4 ਮਈ 2025 ਤੱਕ ਮੁੰਬਈ ਵਿੱਚ ਆਯੋਜਿਤ ਕੀਤਾ ਜਾਵੇਗਾ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਾਲ ਵੇਵਸ ਦੇ ਸਲਾਹਕਾਰ ਬੋਰਡ ਦੀ ਇੱਕ ਸਾਰਥਕ ਮੀਟਿੰਗ ਦੇ ਬਾਅਦ ਇਹ ਐਲਾਨ ਕੀਤਾ ਗਿਆ। ਇਹ ਵਿਸ਼ਵ ਵਿੱਚ ਰਚਨਾਤਮਕ ਸ਼ਕਤੀ ਬਣਨ ਦੀ ਰਾਸ਼ਟਰ ਦੀ ਮਹੱਤਵਅਕਾਂਖਿਆ ਨੂੰ ਦਰਸਾਉਂਦੀ ਹੈ। ਇਹ ਸਮਿਟ ਦੁਨੀਆ ਭਰ ਦੇ ਟੌਪ ਮੀਡੀਆ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਪ੍ਰਸਿੱਧ ਮਨੋਰੰਜਨ ਦਿੱਗਜਾਂ ਅਤੇ ਰਚਨਾਤਮਕ ਬੁੱਧੀਜੀਵਿਆਂ ਨੂੰ ਇਕੱਠੇ ਲਿਆਉਂਦੇ ਹੋਏ ਮਨੋਰੰਜਨ, ਰਚਨਾਤਮਕਤਾ ਅਤੇ ਸੱਭਿਆਚਾਰ ਨੂੰ ਪਹਿਲਾਂ ਦੀ ਤਰ੍ਹਾਂ ਏਕੀਕ੍ਰਿਤ ਕਰੇਗਾ।

https://twitter.com/narendramodi/status/1887918487269712370?

 

ਇਹ ਗੇਮ ਵਰਤਮਾਨ ਵਿੱਚ ਗੂਗਲ ਪਲੇ ਰਾਹੀਂ ਐਂਡਰੌਇਡ ਡਿਵਾਈਸਾਂ ‘ਤੇ ਮੁਫ਼ਤ ਉਪਲਬਧ ਹੈ, ਜੋ ਦੇਸ਼ ਭਰ ਦੇ ਖਿਡਾਰੀਆਂ ਨੂੰ ਮਹੱਤਵਪੂਰਨ ਸਮਾਜਿਕ ਮੁੱਦਿਆਂ ਨਾਲ ਜੁੜਨ ਲਈ ਇੱਕ ਪਹੁੰਚਯੋਗ ਮੰਚ ਪ੍ਰਦਾਨ ਕਰਦਾ ਹੈ, ਨਾਲ ਹੀ ਸ਼ਹਿਰੀ ਵਿਕਾਸ ਅਤੇ ਸਥਿਰਤਾ ਦੀ ਸਮੂਹਿਕ ਸਮਝ ਵਿੱਚ ਯੋਗਦਾਨ ਦਿੰਦਾ ਹੈ।

*****

ਧਰਮੇਂਦਰ ਤਿਵਾਰੀ/ਸ਼ਿਤਿਜ਼ ਸਿੰਘਾ


(Release ID: 2101565) Visitor Counter : 7