ਰਾਸ਼ਟਰਪਤੀ ਸਕੱਤਰੇਤ
ਕ੍ਰਿਕਟ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
‘ਰਾਸ਼ਟਰਪਤੀ ਭਵਨ ਵਿਮਰਸ਼ ਸ਼੍ਰਿੰਖਲਾ’ ('RASHTRAPATI BHAVAN VIMARSH SHRINKHALA') ਦੇ ਤਹਿਤ ਗੱਲਬਾਤ ਦੇ ਦੌਰਾਨ ਪ੍ਰੇਰਕ ਪ੍ਰਸੰਗ ਸਾਂਝੇ ਕੀਤੇ
Posted On:
06 FEB 2025 8:15PM by PIB Chandigarh
ਕ੍ਰਿਕਟ ਦੇ ਮਹਾਨ ਬੱਲੇਬਾਜ਼ ਸ਼੍ਰੀ ਸਚਿਨ ਤੇਂਦੁਲਕਰ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਅੱਜ (6 ਫਰਵਰੀ, 2025) ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਅਤੇ ਸ਼੍ਰੀ ਤੇਂਦੁਲਕਰ ਨੇ ਅੰਮ੍ਰਿਤ ਉਦਯਾਨ (Amrit Udyan) ਦਾ ਭੀ ਦੌਰਾ ਕੀਤਾ।
ਰਾਸ਼ਟਰਪਤੀ ਭਵਨ ਦੀ ਪਹਿਲ ‘ਰਾਸ਼ਟਰਪਤੀ ਭਵਨ ਵਿਮਰਸ਼ ਸ਼੍ਰਿੰਖਲਾ’('Rashtrapati Bhavan Vimarsh Shrinkhala') ਦੇ ਤਹਿਤ, ਬਾਅਦ ਵਿੱਚ, ਇੱਕ ਸੰਵਾਦਾਤਮਕ ਸੈਸ਼ਨ (interactive session) ਵਿੱਚ, ਸ਼੍ਰੀ ਤੇਂਦੁਲਕਰ ਨੇ ਇੱਕ ਕ੍ਰਿਕਟਰ ਦੇ ਰੂਪ ਵਿੱਚ ਆਪਣੀ ਯਾਤਰਾ ਦੇ ਕਿੱਸਿਆਂ ਦੇ ਜ਼ਰੀਏ ਪ੍ਰੇਰਣਾ ਦੇ ਸਿਧਾਂਤਾਂ ਨੂੰ ਸਾਂਝਾ ਕੀਤਾ। ਇਸ ਸੈਸ਼ਨ ਵਿੱਚ ਖ਼ਾਹਿਸ਼ੀ ਖਿਡਾਰੀਆਂ (aspiring sportspersons) ਅਤੇ ਵਿਭਿੰਨ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ, ਉਨ੍ਹਾਂ ਨੇ ਟੀਮ ਵਰਕ, ਦੂਸਰਿਆਂ ਦਾ ਖਿਆਲ ਰੱਖਣ, ਦੂਸਰਿਆਂ ਦੀ ਸਫ਼ਲਤਾ ਦਾ ਜਸ਼ਨ ਮਨਾਉਣ, ਸਖ਼ਤ ਮਿਹਨਤ, ਮਾਨਸਿਕ ਅਤੇ ਸਰੀਰਕ ਮਜ਼ਬੂਤੀ ਵਿਕਸਿਤ ਕਰਨ ਅਤੇ ਜੀਵਨ-ਨਿਰਮਾਣ (life-building) ਦੇ ਕਈ ਹੋਰ ਪਹਿਲੂਆਂ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਭਵਿੱਖ ਦੇ ਖੇਡ-ਸਿਤਾਰੇ (future sports-stars) ਦੂਰਦਰਾਜ ਦੇ ਇਲਾਕਿਆਂ ਅਤੇ ਆਦਿਵਾਸੀ ਭਾਈਚਾਰਿਆਂ ਅਤੇ ਉਨ੍ਹਾਂ ਇਲਾਕਿਆਂ ਤੋਂ ਆਉਣਗੇ ਜਿਨ੍ਹਾਂ ਨੂੰ ਇਤਨੇ ਵਿਸ਼ੇਸ਼ ਅਧਿਕਾਰ ਪ੍ਰਾਪਤ ਨਹੀਂ ਹਨ।

***
ਐੱਮਜੇਪੀਐੱਸ/ਐੱਸਆਰ
(Release ID: 2100665)
Visitor Counter : 20
Read this release in:
English
,
Urdu
,
Hindi
,
Marathi
,
Bengali
,
Assamese
,
Gujarati
,
Tamil
,
Telugu
,
Kannada
,
Malayalam