ਪੇਂਡੂ ਵਿਕਾਸ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਾਸ਼ਟਰੀ ਪੱਧਰ ਦੇ ਜਨ ਸੰਪਰਕ ਅਭਿਯਾਨ ‘ਵਾਟਰਸ਼ੈੱਡ ਯਾਤਰਾ’ ਲਾਂਚ ਕੀਤੀ


ਸ਼੍ਰੀ ਚੌਹਾਨ ਨੇ ਲੋਕਾਂ ਦੀ ਮੌਜੂਦਾ ਅਤੇ ਭਵਿੱਖ ਦੀਆਂ ਜ਼ਰੂਰਤਾਂ ਦੇ ਲਈ ਮਿੱਟੀ ਅਤੇ ਜਲ ਸੰਭਾਲ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਡਬਲਿਊਸੀ ਪੀਐੱਮਕੇਐੱਸਵਾਈ ਪ੍ਰੋਜੈਕਟਾਂ ਦੇ ਪ੍ਰਭਾਵੀ ਅਤੇ ਸਫਲ ਲਾਗੂਕਰਨ ਵਿੱਚ ਭਾਈਚਾਰਕ ਸ਼ਮੂਲੀਅਤ ‘ਤੇ ਜ਼ੋਰ ਦਿੱਤਾ

ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਲੋਕਾਂ ਨੂੰ ਪੂਰੇ ਮਨ ਨਾਲ ਯਾਤਰਾ ਵਿੱਚ ਹਿੱਸਾ ਲੈਣ ਅਤੇ ਡਬਲਿਊਡੀਸੀ-ਪੀਐੱਮਕੇਐੱਸਵਾਈ ਦੀ ਸਫਲਤਾ ਸੁਨਿਸ਼ਚਿਤ ਕਰਨ ਦੀ ਤਾਕੀਦ ਕੀਤੀ

ਸ਼੍ਰੀ ਚੌਹਾਨ ਨੇ ਵਰ੍ਹੇ 2025 ਅਤੇ 2026 ਦੇ ਲਈ ਡਬਲਿਊਡੀਸੀ- ਪੀਐੱਮਕੇਐੱਸਵਾਈ 2.0 ਦੇ ਤਹਿਤ ‘ਵਾਟਰਸ਼ੈੱਡ-ਜਨਭਾਗੀਦਾਰੀ ਪ੍ਰਤੀਯੋਗਿਤਾ ਦਾ ਐਲਾਨ ਕੀਤਾ

Posted On: 05 FEB 2025 6:50PM by PIB Chandigarh

ਕੇਂਦਰੀ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਪ੍ਰੋਜੈਕਟ ਸੈਕਟਰਾਂ ਵਿੱਚ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ (WDC-PMKSY 2.0) ਦੇ ਵਾਟਰਸ਼ੈੱਡ ਵਿਕਾਸ ਕੰਪੋਨੈਂਟ ਦੇ ਤਹਿਤ ਕੀਤੀਆਂ ਗਈਆਂ ਵਾਟਰਸ਼ੈੱਡ ਵਿਕਾਸ ਗਤੀਵਿਧੀਆਂ ਬਾਰੇ ਲੋਕਾਂ ਦੀ ਸ਼ਮੂਲੀਅਤ ਵਧਾਉਣ ਅਤੇ ਜਾਗਰੂਕਤਾ ਪੈਦਾ ਕਰਨ ਦੇ ਲਈ ਹਾਈਬ੍ਰਿਡ ਮੋਡ ਵਿੱਚ ਰਾਸ਼ਟਰੀ ਪੱਧਰ ਦੇ ਜਨ ਸੰਪਰਕ ਅਭਿਯਾਨ ‘ਵਾਟਰਸ਼ੈੱਡ ਯਾਤਰਾ’ ਲਾਂਚ ਕੀਤੀ। ਕੇਂਦਰੀ ਗ੍ਰਾਮੀਣ ਵਿਕਾਸ ਰਾਜ ਮੰਤਰੀ ਡਾ. ਚੰਦਰਸ਼ੇਖਰ ਪੇੱਮਾਸਾਨੀ ਅਤੇ ਸ਼੍ਰੀ ਕਮਲੇਸ਼ ਪਾਸਵਾਨ ਵੀ ਇਸ ਅਵਸਰ ‘ਤੇ ਮੌਜੂਦ ਸਨ ਅਤੇ ਉਨ੍ਹਾਂ ਨੇ ਵਾਟਰਸ਼ੈੱਡ ਯਾਤਰਾ ਦੇ ਲਾਂਚ ਸਮਾਗਮ ਵਿੱਚ ਮੌਜੂਦ ਲੋਕਾਂ ਨੂੰ ਸੰਬੋਧਨ ਕੀਤਾ। ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੇ ਸਬੰਧਿਤ ਮੰਤਰੀ, ਸੀਨੀਅਰ ਅਧਿਕਾਰੀ ਅਤੇ ਡਬਲਿਊਡੀਸੀ-ਪੀਐੱਮਕੇਐੱਸਵਾਈ ਦੇ ਲਾਗੂਕਰਨ ਨਾਲ ਜੁੜੇ ਅਧਿਕਾਰੀਆਂ ਨੇ ਆਪਣੇ-ਆਪਣੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਕੱਠੇ ਮਿਲ ਕੇ ਯਾਤਰਾ ਦੀ ਸ਼ੁਰੂਆਤ ਕੀਤੀ। ਵਾਟਰਸ਼ੈੱਡ ਯਾਤਰਾ ਲਾਂਚ ਪ੍ਰੋਗਰਾਮ ਵਿੱਚ ਲਗਭਗ 800 ਗ੍ਰਾਮ ਪੰਚਾਇਤਾਂ ਅਤੇ ਇੱਕ ਲੱਖ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ।

 

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਲੋਕਾਂ ਦੀ ਮੌਜੂਦਾ  ਅਤੇ ਭਵਿੱਖ ਦੀਆਂ ਜ਼ਰੂਰਤਾਂ ਦੇ ਲਈ ਮਿੱਟੀ ਅਤੇ ਜਲ ਸੰਭਾਲ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਦੇਸ਼ ਭਰ ਵਿੱਚ ਡਬਲਿਊਡੀਸੀ ਪੀਐੱਮਕੇਐੱਸਵਾਈ ਪ੍ਰੋਜੈਕਟਾਂ ਦੇ ਪ੍ਰਭਾਵੀ ਅਤੇ ਸਫਲ ਲਾਗੂਕਰਨ ਵਿੱਚ ਭਾਈਚਾਰਕ ਸ਼ਮੂਲੀਅਤ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਲੋਕਾਂ ਨੂੰ ਯਾਤਰਾ ਵਿੱਚ ਪੂਰੇ ਮਨ ਨਾਲ ਹਿੱਸਾ ਲੈਣ ਅਤੇ ਡਬਲਿਊਡੀਸੀ-ਪੀਐੱਮਕੇਐੱਸਵਾਈ ਦੀ ਸਫਲਤਾ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਯਾਤਰਾ ‘ਭਾਈਚਾਰਾ ਸੰਚਾਲਿਤ ਦ੍ਰਿਸ਼ਟੀਕੋਣ’ ਨੂੰ ਪ੍ਰਾਪਤ ਕਰਨ ਲਈ ਇੱਕ ਮੰਚ ਪ੍ਰਦਾਨ ਕਰੇਗੀ, ਖੇਤਰੀ ਪੱਧਰ ‘ਤੇ ਲਾਗੂਕਰਨ ਮਸ਼ੀਨਰੀ ਨੂੰ ਪ੍ਰੇਰਿਤ ਕਰੇਗੀ ਅਤੇ ਖੇਤੀਬਾੜੀ ਉਤਪਾਦਕਤਾ, ਆਜੀਵਿਕਾ ਅਤੇ ਵਾਤਾਵਰਣ ਵਿੱਚ ਸੁਧਾਰ ਦੇ ਲਈ ਕੁਦਰਤੀ ਸੰਸਾਧਨਾਂ ਦੇ ਟਿਕਾਊ ਪ੍ਰਬੰਧਨ ਦੇ ਮਹੱਤਵ ‘ਤੇ ਚਾਨਣਾ ਪਾਵੇਗੀ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਵਾਟਰਸ਼ੈੱਡ ਯਾਤਰਾ ਦੇ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਜਿਵੇਂ ਨਵੇਂ ਕੰਮਾਂ ਦਾ ਭੂਮੀ ਪੂਜਨ, ਪੂਰੇ ਹੋ ਚੁੱਕੇ ਕੰਮਾਂ ਦਾ ਉਦਘਾਟਨ, ਵਾਟਰਸ਼ੈੱਡ ਮਹੋਤਸਵ, ਵਾਟਰਸ਼ੈੱਡ ਦੀ ਪੰਚਾਇਤ, ਪ੍ਰੋਜੈਕਟ ਸੈਕਟਰਾਂ ਵਿੱਚ ਵਾਟਰਸ਼ੈੱਡ ਮਾਰਗਦਰਸ਼ਕਾਂ ਨੂੰ ਪੁਰਸਕਾਰ ਅਤੇ ਮਾਨਤਾ, ਭੂਮੀ-ਜਲ ਪਿਚ ਅਤੇ ਸ਼੍ਰਮਦਾਨ ਆਦਿ ਆਮ ਲੋਕਾਂ ਤੱਕ ਟਿਕਾਊ ਸੰਸਾਧਨ ਪ੍ਰਬੰਧਨ ਦਾ ਸੁਨੇਹਾ ਪਹੁੰਚਾਉਣਗੇ।

 

ਯਾਤਰਾ ਦੇ ਲਾਂਚ ਦੇ ਇਸ ਮੌਕੇ ‘ਤੇ ਸ਼੍ਰੀ ਚੌਹਾਨ ਨੇ ਸਾਲ 2025 ਅਤੇ 2026 ਲਈ ਡਬਲਿਊਡੀਸੀ –ਪੀਐੱਮਕੇਐੱਸਵਾਈ 2.0 ਦੇ ਤਹਿਤ ‘ਵਾਟਰਸ਼ੈੱਡ-ਜਨਭਾਗੀਦਾਰੀ ਪ੍ਰਤੀਯੋਗਿਤਾ’ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਭਾਈਚਾਰਕ-ਅਗਵਾਈ ਵਾਲੇ ਵਾਟਰਸ਼ੈੱਡ ਮੈਨੇਜਮੈਂਟ ਦੇ ਸਿਧਾਂਤਾਂ ‘ਤੇ ਅਧਾਰਿਤ ਇੱਕ ਅਨੋਖਾ ਮਾਡਲ ਹੈ। ਜਿਸ ਵਿੱਚ ‘ਪਬਲਿਕ-ਪ੍ਰਾਈਵੇਟ-ਪੀਪੁਲ ਪਾਰਟਨਰਸ਼ਿਪ (4ਪੀ)’ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਤਹਿਤ ਪ੍ਰੋਜੈਕਟ ਸੈਕਟਰਾਂ ਵਿੱਚ ਸਰਕਾਰੀ ਫੰਡਿੰਗ ਅਤੇ ਜਨਭਾਗੀਦਾਰੀ ਨਾਲ ਕੀਤੇ ਗਏ ਕਾਰਜਾਂ ਦਾ ਰਾਜ ਪੱਧਰ ‘ਤੇ ਮੁਲਾਂਕਣ ਕੀਤਾ ਜਾਵੇਗਾ ਅਤੇ ਸ਼ਾਨਦਾਰ ਕੰਮ ਕਰਨ ਵਾਲੇ ਪ੍ਰੋਜੈਕਟਾਂ ਨੂੰ ਪ੍ਰਤੀ ਪ੍ਰੋਜੈਕਟ 20 ਲੱਖ ਰੁਪਏ ਦਾ ਵਾਧੂ ਪੁਰਸਕਾਰ ਦਿੱਤਾ ਜਾਵੇਗਾ। ਇਸ ਦੇ ਲਈ ਕੁੱਲ 70.80 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ ਜਿਸ ਨਾਲ ਹਰ ਵਰ੍ਹੇ 177 ਪ੍ਰੋਜੈਕਟ ਲਾਹੇਵੰਦ ਹੋਣਗੇ। ਇਸ ਵਰ੍ਹੇ ਦੀ ਪ੍ਰਤੀਯੋਗਿਤਾ ਦੇ ਲਈ ਪ੍ਰੋਜੈਕਟਾਂ ਦਾ ਮੁਲਾਂਕਣ ਅਪ੍ਰੈਲ ਮਹੀਨੇ ਵਿੱਚ ਕੀਤਾ ਜਾਵੇਗਾ।

ਕੇਂਦਰੀ ਮੰਤਰੀ ਨੇ ਇਹ ਵੀ ਦੱਸਿਆ ਕਿ ਇਸ ਪ੍ਰਤੀਯੋਗਿਤਾ ਨਾਲ ਨਾ ਸਿਰਫ ਵਿਭਾਗੀ ਕਾਰਜਾਂ ਵਿੱਚ ਤੇਜ਼ੀ ਆਵੇਗੀ ਸਗੋਂ ਆਮ ਜਨਤਾ ਵੀ ਆਪਣੀ ਸਮਰੱਥਾ ਮੁਤਾਬਕ ਸ਼੍ਰਮਦਾਨ ਆਦਿ ਦੇ ਜ਼ਰੀਏ ਨਾਲ ਜਲ ਸੰਚਈ ਸੰਰਚਨਾਵਾਂ ਦੇ ਨਿਰਮਾਣ ਅਤੇ ਰੱਖ-ਰਖਾਓ ਵਿੱਚ ਯੋਗਦਾਨ ਦੇਵੇਗੀ। ਇਸ ਪ੍ਰਤੀਯੋਗਿਤਾ ਦਾ ਮੁੱਖ ਉਦੇਸ਼ ਮਿੱਟੀ ਅਤੇ ਜਲ ਸੰਭਾਲ ਲਈ ਆਮ ਜਨਤਾ ਵਿੱਚ ਹੈਲਦੀ ਕੰਪੀਟੀਸ਼ਨ, ਜਨ ਜਾਗਰੂਕਤਾ, ਜਨਭਾਗੀਦਾਰੀ ਅਤੇ ਆਪਣੇਪਣ ਦੀ ਭਾਵਨਾ ਪੈਦਾ ਕਰਨਾ ਹੈ, ਤਾਂ ਜੋ ਭਵਿੱਖ ਵਿੱਚ ਵੀ ਗ੍ਰਾਮੀਣ ਇਨ੍ਹਾਂ ਸੰਰਚਨਾਵਾਂ ਦੀ ਦੇਖਭਾਲ ਅਤੇ ਉਨ੍ਹਾਂ ਦਾ ਉਚਿਤ ਪ੍ਰਬੰਧਨ ਕਰਨ।

ਵਾਟਰਸ਼ੈੱਡ ਯਾਤਰਾ ਵਿੱਚ 805 ਪ੍ਰੋਜੈਕਟਾਂ ਵਿੱਚ ਲਗਭਗ 60-90 ਦਿਨਾਂ ਤੱਕ ਵੈਨ ਅੰਦੋਲਨ ਸ਼ਾਮਲ ਹੋਵੇਗਾ, ਜੋ 26 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 6673 ਜੀਪੀ (13587 ਪਿੰਡਾਂ) ਨੂੰ ਕਵਰ ਕਰਦਾ ਹੈ। ਵਾਟਰਸ਼ੈੱਡ ਦੀ ਪੰਚਾਇਤ ਦੀ ਗਤੀਵਿਧੀ ਦੇ ਤਹਿਤ, ਟਿਕਾਊ ਮਿੱਟੀ ਅਤੇ ਜਲ ਪ੍ਰਬੰਧਨ ਪ੍ਰਥਾਵਾਂ ਦੇ ਬਾਰੇ ਮਾਹਿਰਾਂ ਦੁਆਰਾ ਚਰਚਾ ਆਯੋਜਿਤ ਕੀਤੀ ਜਾਵੇਗੀ ਅਤੇ ਵੱਖ-ਵੱਖ ਪ੍ਰੋਜੈਕਟ ਖੇਤਰਾਂ ਵਿੱਚ ਡਬਲਿਊਡੀਸੀ-ਪੀਐੱਮਕੇਐੱਸਵਾਈ ਕਾਰਜਾਂ ਦੇ ਲਾਗੂਕਰਨ ਵਿੱਚ ਯੋਗਦਾਨ ਦੇਣ ਵਾਲੇ ਲਗਭਗ 8,000 ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਜੋ ਵਾਟਰਸ਼ੈੱਡ ਭਾਈਚਾਰਿਆਂ ਨੂੰ ਹੋਰ ਜ਼ਿਆਦਾ ਪ੍ਰੇਰਿਤ ਕਰੇਗਾ।

ਵਿਭਾਗ ਨੇ ਵਾਟਰਸ਼ੈੱਡ ਵਿਕਾਸ ‘ਤੇ ਇੱਕ ਲਰਨਿੰਗ ਮੈਨੇਜਮੈਂਟ ਸਿਸਟਮ (ਐੱਲਐੱਮਐੱਮ) ਵਿਕਸਿਤ ਕੀਤਾ ਹੈ ਅਤੇ ਇਸ ਨੂੰ ਡੀਓਐੱਲਆਰ ਦੀ ਵੈੱਬਸਾਈਟ ‘ਤੇ ਪਾਇਆ ਵੀ ਗਿਆ ਹੈ, ਜਿਸ ਨੂੰ ਨੌਜਵਾਨਾਂ ਨੂੰ ਹੋਰ ਜ਼ਿਆਦਾ ਸ਼ਮੂਲੀਅਤ ਦੇ ਲਈ ਮਾਈ ਭਾਰਤ ਪੋਰਟਲ ਨਾਲ ਵੀ ਜੋੜਿਆ ਗਿਆ ਹੈ। ਇਸ ਵਿੱਚ ਹਿੱਸਾ ਲੈਣ ਵਾਲੇ ਨੌਜਵਾਨਾਂ ਨੂੰ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ, ਜੋ ਉਨ੍ਹਾਂ ਸ਼੍ਰਮਦਾਨ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰੇਗਾ।

ਦੇਸ਼ ਭਰ ਦੇ ਨੌਜਵਾਨਾਂ ਨਾਲ ਜੁੜਨ ਅਤੇ ਉਨ੍ਹਾਂ ਨੂੰ ਸ਼ਾਮਲ ਕਰਨ ਦੇ ਲਈ ‘ਮਾਈ ਭਾਰਤ ਪੋਰਟਲ’ ‘ਤੇ  ‘ਵਾਟਰਸ਼ੈੱਡ ਯਾਤਰਾ ਦੇ ਲਈ ਇੱਕ ਮੈਗਾ ਈਵੈਂਟ ਬਣਾਇਆ ਗਿਆ ਹੈ। ਇਸ ਨਾਲ ਸ਼੍ਰਮਦਾਨ ਜਿਹੀਆਂ ਗਤੀਵਿਧੀਆਂ ਦੇ ਲਈ ਯੁਵਾ ਸਵੈ ਸੇਵਕਾਂ ਨੂੰ ਜੁਟਾਉਣ, ਵਾਟਰਸ਼ੈੱਡ ਪ੍ਰੋਜੈਕਟਾਂ ਵਿੱਚ ਭਾਈਚਾਰਕ ਸ਼ਮੂਲੀਅਤ ਨੂੰ ਮਜ਼ਬੂਤ ਕਰਨ ਅਤੇ ਡਬਲਿਊਡੀਸੀ-ਪੀਐੱਮਕੇਐੱਸਵਾਈ 2.0 ਯੋਜਨਾ ਦੇ ਬਿਹਤਰ ਲਾਗੂਕਰਨ ਵਿੱਚ ਮਦਦ ਮਿਲੇਗੀ। ਇਸ ਨਾਲ ਵਾਟਰਸ਼ੈੱਡ ਵਰਕਰਸ ਅਤੇ ਲੀਡਰਸ ਦਾ ਇੱਕ ਭਾਈਚਾਰਕ ਕੈਡਰ ਬਣਾਉਣ ਵਿੱਚ ਵੀ ਮਦਦ ਮਿਲੇਗੀ।

*******

ਐੱਜੀ/ਕੇਐੱਸਆਰ


(Release ID: 2100280) Visitor Counter : 31