ਵਿੱਤ ਮੰਤਰਾਲਾ
azadi ka amrit mahotsav

ਭਾਰਤ ਦੀ ਵਿਕਾਸ ਯਾਤਰਾ ਦੇ ਲਈ ਖੇਤੀਬਾੜੀ ਪ੍ਰਥਮ ਇੰਜਣ ਹੈ: ਬਜਟ 2025-26


ਬਿਹਾਰ ਵਿੱਚ ਮਖਾਣਾ ਬੋਰਡ ਦੀ ਸਥਾਪਨਾ ਕੀਤੀ ਜਾਵੇਗੀ

ਉੱਚ ਪੈਦਾਵਾਰ ਵਾਲੇ ਬੀਜਾਂ ‘ਤੇ ਰਾਸ਼ਟਰੀ ਅਭਿਯਾਨ ਦੀ ਸ਼ੁਰੂਆਤ ਕੀਤੀ ਜਾਵੇਗੀ

ਦੂਸਰੀਆਂ 10 ਲੱਖ ਜਰਮਪਲਾਜ਼ਮ ਲਾਈਨਾਂ (GERMPLASM LINES) ਦੇ ਨਾਲ ਦੂਸਰੇ ਜੀਨ ਬੈਂਕ ਦੀ ਸਥਾਪਨਾ ਕੀਤੀ ਜਾਵੇਗੀ

ਕਪਾਹ ਉਦਪਾਦਕਤਾ ਦੇ ਲਈ ਪੰਜ ਵਰ੍ਹਿਆਂ ਦੇ ਅਭਿਯਾਨ ਦਾ ਐਲਾਨ ਕੀਤਾ ਗਿਆ

ਕਿਸਾਨ ਕ੍ਰੈਡਿਟ ਕਾਰਡ ਲੋਨ ਸੀਮਾ ਨੂੰ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕੀਤਾ ਗਿਆ

ਅਸਾਮ ਦੇ ਨਾਮਰੂਪ ਵਿੱਚ 12.7 ਲੱਖ ਮੀਟ੍ਰਿਕ ਟਨ ਯੂਰੀਆ ਪਲਾਂਟ ਦੀ ਸਥਾਪਨਾ ਕੀਤੀ ਜਾਵੇਗੀ

ਅੰਡੇਮਾਨ ਅਤੇ ਨਿਕੋਬਾਰ ਅਤੇ ਲਕਸ਼ਦੀਪ ਦ੍ਵੀਪਾਂ ‘ਤੇ ਟਿਕਾਊ ਮੱਛੀ ਪਾਲਣ ਲਈ ਨਵੇਂ ਅਨੁਕੂਲ ਢਾਂਚੇ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ

Posted On: 01 FEB 2025 1:27PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ 01 ਫਰਵਰੀ, 2025 ਨੂੰ ਸੰਸਦ ਵਿੱਚ ਕੇਂਦਰੀ ਬਜਟ 2025-26 ਪੇਸ਼ ਕਰਦੇ ਹੋਏ ਭਾਰਤ ਦੀ ਵਿਕਾਸ ਯਾਤਰਾ ਦੇ ਲਈ ‘ਖੇਤੀਬਾੜੀ ਨੂੰ ਪ੍ਰਥਮ ਇੰਜਣ’ ਦਾ ਹਵਾਲਾ ਦਿੰਦੇ ਹੋਏ ਅੰਨਦਾਤਿਆਂ ਦੇ ਲਾਭ ਲਈ ਖੇਤੀਬਾੜੀ ਖੇਤਰ ਦੇ ਵਿਕਾਸ ਅਤੇ ਉਤਪਾਦਕਤਾ ਵਿੱਚ ਵਾਧੇ ਲਈ ਕਈ ਉਪਾਵਾਂ ਦਾ ਐਲਾਨ ਕੀਤਾ

ਬਿਹਾਰ ਵਿੱਚ ਮਖਾਣਾ ਬੋਰਡ ਦੀ ਸਥਾਪਨਾ ਦੇ ਸਰਕਾਰ ਦੇ ਫੈਸਲੇ ਦਾ ਐਲਾਨ ਕਰਦੇ ਹੋਏ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਮਖਾਣਿਆਂ ਦੀ ਪ੍ਰੋਡਕਸ਼ਨ, ਪ੍ਰੋਸੈੱਸਿੰਗ, ਵੈਲਿਊ ਐਡੀਸ਼ਨ ਅਤੇ ਮਾਰਕੀਟਿੰਗ ਵਿੱਚ ਸੁਧਾਰ ਲਿਆਉਣ ਦੇ ਲਈ ਬਿਹਾਰ ਵਿੱਚ ਮਖਾਣਾ ਬੋਰਡ ਸਥਾਪਿਤ ਕੀਤਾ ਜਾਵੇਗਾ ਉਨ੍ਹਾਂ ਨੇ ਕਿਹਾ ਕਿ ਕਿਰਿਆਕਲਾਪਾਂ ਵਿੱਚ ਲਗੇ ਹੋਏ ਲੋਕਾਂ ਨੂੰ ਐੱਫਪੀਓ ਵਿੱਚ ਸੰਗਠਿਤ ਕੀਤਾ ਜਾਵੇਗਾ ਇਹ ਬੋਰਡ ਮਖਾਣਾ ਕਿਸਾਨਾਂ ਨੂੰ ਪਥ-ਪ੍ਰਦਰਸ਼ਨ ਅਤੇ ਟ੍ਰੇਨਿੰਗ ਸਹਾਇਤਾ ਉਪਲਬਧ ਕਰਵਾਏਗਾ ਅਤੇ ਇਹ ਸੁਨਿਸ਼ਚਿਤ ਕਰਨ ਲਈ ਵੀ ਕੰਮ ਕਰੇਗਾ ਕਿ ਉਨ੍ਹਾਂ ਨੂੰ ਸਾਰੀਆਂ ਤਰਕਸੰਗਥ ਯੋਜਨਾਵਾਂ ਦੇ ਲਾਭ ਮਿਲਣ

 

ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਰਾਸ਼ਟਰੀ ਉੱਚ ਪੈਦਾਵਾਰ ਬੀਜ ਮਿਸ਼ਨ ਦਾ ਲਾਗੂਕਰਨ ਕੀਤਾ ਜਾਵੇਗਾ, ਜਿਸ ਦਾ ਉਦੇਸ਼ ਰਿਚਰਚ ਈਕੋਸਿਸਟਮ ਨੂੰ ਹੁਲਾਰਾ ਦੇਣਾ, ਉੱਚ ਪੈਦਾਵਾਰ, ਕੀਟਨਾਸ਼ਕ ਪ੍ਰਤੀਰੋਧੀ ਅਤੇ ਜਲਵਾਯੂ ਅਨੁਕੂਲਨ ਦੇ ਗੁਣਾਂ ਨਾਲ ਸੰਪੰਨ ਬੀਜਾਂ ਦਾ ਟੀਚਾਬੱਧ ਵਿਕਾਸ ਅਤੇ ਪ੍ਰਚਾਰ ਕਰਨ ਅਤੇ ਜੁਲਾਈ 2024 ਵਿੱਚ ਜਾਰੀ ਕੀਤੇ ਗਏ ਬੀਜਾਂ ਦੀਆਂ 100 ਤੋਂ ਵੱਧ ਕਿਸਮਾਂ ਨੂੰ ਵਣਜ ਪੱਧਰ ‘ਤੇ ਮੁਹੱਈਆ ਕਰਵਾਉਣਾ ਹੋਵੇਗਾ

 

ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਖੁਰਾਕ ਅਤੇ ਪੋਸ਼ਣ ਸੁਰੱਖਿਆ ਦੇ ਲਈ 10 ਲੱਖ ਜਰਮਪਲਾਜ਼ਮ ਲਾਈਨਾਂ ਦੇ ਨਾਲ ਦੂਸਰੇ ਜੀਨ ਬੈਂਕਾਂ ਦੀ ਸਥਾਪਨਾ ਕੀਤੀ ਜਾਵੇਗੀ ਇਹ ਜਨਤਕ ਅਤੇ ਨਿਜੀ ਦੋਵੇਂ ਖੇਤਰਾਂ ਜੈਨੇਟਿਕ ਖੋਜ ਲਈ ਸੰਭਾਲ ਸਹਾਇਤਾ ਪ੍ਰਦਾਨ ਕਰੇਗੀ

 

ਕਪਾਹ ਉਤਪਾਦਕਤਾ ਮਿਸ਼ਨ ਦਾ ਐਲਾਨ ਕਰਦੇ ਹੋਏ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਇਹ ਪੰਜ ਵਰ੍ਹਿਆਂ ਦਾ ਮਿਸ਼ਨ ਨਾਲ ਕਪਾਹ ਦੀ ਖੇਤੀ ਦੀ ਉਤਪਾਦਕਤਾ ਅਤੇ ਸਥਿਰਤਾ ਵਿੱਚ ਕਾਫ਼ੀ ਸੁਧਾਰ ਕਰਨ ਵਿੱਚ ਮਦਦ ਮਿਲੇਗੀ ਅਤੇ ਕਪਾਹ ਦੀਆਂ ਲੰਬੇ ਰੇਸ਼ੇ ਵਾਲੀਆਂ ਕਿਸਮਾਂ ਨੂੰ ਉਤਸ਼ਾਹਿਤ ਕਰੇਗਾ ਕਿਸਾਨਾਂ ਨੂੰ ਸਾਇੰਸ ਅਤੇ ਟੈਕਨੋਲੋਜੀ ਦੀ ਸਰਬੋਤਮ ਸਹਾਇਤਾ ਉਪਲਬਧ ਕਰਵਾਈ ਜਾਵੇਗੀ ਟੈਕਸਟਾਈਲ ਸੈਕਟਰ ਲਈ 5Fs ਦੇ ਏਕੀਕ੍ਰਿਤ ਦ੍ਰਿਸ਼ਟੀਕੋਣ ਦੇ ਅਨੁਸਾਰ, ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਦਦ ਮਿਲੇਗੀ ਅਤੇ ਭਾਰਤ ਦੇ ਰਵਾਇਤੀ ਟੈਕਸਟਾਈਲ ਸੈਕਟਰ ਨੂੰ ਪੁਨਰ ਸੁਰਜੀਤ ਕਰਨ ਲਈ ਗੁਣਵੱਤਾਪੂਰਨ ਕਪਾਹ ਦੀ ਨਿਰੰਤਰ ਸਪਲਾਈ ਸੁਨਿਸ਼ਚਿਤ ਹੋਵੇਗੀ

ਲਗਭਗ 7.7 ਕਰੋੜ ਕਿਸਾਨਾਂ, ਮਛੇਰਿਆਂ ਅਤੇ ਡੇਅਰੀ ਕਿਸਾਨਾਂ ਲਈ ਛੋਟੀ ਮਿਆਦ ਦੇ ਲੋਨ ਦੀ ਸੁਵਿਧਾ ਮੁਹੱਈਆ ਕਰਵਾਉਣ ਵਿੱਚ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਦੀ ਮਹੱਤਤਾ ਦਾ ਜ਼ਿਕਰ ਕਰਦੇ ਹੋਏ, ਮੰਤਰੀ ਮਹੋਦਯ ਨੇ ਸੋਧੀ ਹੋਈ ਵਿਆਜ ਸਬਸਿਡੀ ਯੋਜਨਾ ਦੇ ਤਹਿਤ ਕਿਸਾਨ ਕ੍ਰੈਡਿਟ ਕਾਰਡ ਰਾਹੀਂ ਲਏ ਜਾਣ ਵਾਲੇ ਕਰਜ਼ਿਆਂ 'ਤੇ ਵਿਆਜ ਦੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਤੱਕ ਕਰਨ ਦਾ ਐਲਾਨ ਕੀਤਾ

ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅਸਾਮ ਦੇ ਨਾਮਰੂਪ ਵਿਖੇ 12.7 ਲੱਖ ਮੀਟ੍ਰਿਕ ਟਨ ਦੀ ਸਲਾਨਾ ਸਮਰੱਥਾ ਵਾਲਾ ਯੂਰੀਆ ਪਲਾਂਟ ਸਥਾਪਿਤ ਕਰਨ ਦਾ ਐਲਾਨ ਕੀਤਾ ਉਨ੍ਹਾਂ ਨੇ ਕਿਹਾ ਕਿ ਇਸ ਪਲਾਂਟ ਦੇ ਨਾਲ –ਨਾਲ ਪੂਰਬੀ ਖੇਤਰ ਵਿੱਚ ਅਕਿਰਿਆਸ਼ੀਲ ਪਏ ਤਿੰਨ ਯੂਰੀਆ ਪਲਾਂਟਾਂ ਵਿੱਚ ਉਤਪਾਦਨ ਨੂੰ ਮੁੜ ਤੋਂ ਸ਼ੁਰੂ ਕਰਨ ਨਾਲ ਯੂਰੀਆ ਦੀ ਸਪਲਾਈ ਨੂੰ ਹੋਰ ਵਧਾਉਣ ਦੇ ਨਾਲ-ਨਾਲ ਯੂਰੀਆ ਉਤਪਾਦਨ ਵਿੱਚ ਆਤਮ-ਨਿਰਭਰਤਾ ਲਿਆਉਣ ਵਿੱਚ ਮਦਦ ਮਿਲੇਗੀ

 

 

ਸਮੁੰਦਰੀ ਖੁਰਾਕ ਨਿਰਯਾਤ ਦੇ ਮਾਮਲੇ ਵਿੱਚ 60 ਹਜ਼ਾਰ ਕਰੋੜ ਰੁਪਏ ਦੀ ਕੀਮਤ ਦੇ ਫਿਸ਼ ਪ੍ਰੋਡਕਸ਼ਨ ਅਤੇ ਐਕੁਆਕਲਚਰ ਦੇ ਖੇਤਰ ਵਿੱਚ ਦੁਨੀਆ ਵਿੱਚ ਭਾਰਤ ਦੇ ਦੂਸਰੇ ਸਭ ਤੋਂ ਵੱਡੇ ਉਤਪਾਦਕ ਦੇਸ਼ ਹੋਣ ਦਾ ਹਵਾਲਾ ਦਿੰਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ, ਸਮੁੰਦਰੀ ਖੇਤਰ ਦੀਆਂ ਅਣਵਰਤੀਆਂ ਸੰਭਾਵਨਾਵਾਂ ਨੂੰ ਖੋਲ੍ਹਣ ਲਈ, ਸਾਡੀ ਸਰਕਾਰ ਅੰਡੇਮਾਨ ਅਤੇ ਨਿਕੋਬਾਰ ਅਤੇ ਲਕਸ਼ਦੀਪ ਵਰਗੇ ਟਾਪੂਆਂ 'ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕਰਦੇ ਹੋਏ ਭਾਰਤੀ ਵਿਸ਼ੇਸ਼ ਆਰਥਿਕ ਖੇਤਰ ਅਤੇ ਗਹਿਰੇ ਸਮੁੰਦਰਾਂ ਤੋਂ ਟਿਕਾਊ ਮੱਛੀ ਫੜਨ ਨੂੰ ਹੁਲਾਰਾ ਦੇਣ ਦੇ ਲਈ ਅਨੁਕੂਲ ਫ੍ਰੇਮਵਰਕ ਲਿਆਏਗੀ

 

ਖੇਤੀਬਾੜੀ ਬਾਰੇ ਸਬੰਧਿਤ ਜਾਣਕਾਰੀ ਲਈ, ਇੱਥੇ ਕਲਿੱਕ ਕਰੋ:- https://pib.gov.in/PressReleasePage.aspx?PRID=2098424

 

*****

ਐੱਨਬੀ/ਐੱਸਕੇ/ਐੱਸਆਰ/ਏਕੇ


(Release ID: 2098892) Visitor Counter : 8