ਵਿੱਤ ਮੰਤਰਾਲਾ
ਸਾਰੇ ਐਮ ਐਸ ਐਮ ਈਜ ਲਈ ਵਰਗੀਕਰਣ ਸਬੰਧੀ ਪੂੰਜੀਕਾਰੀ ਅਤੇ ਟਰਨਓਵਰ ਹਦ ਨੂੰ ਕ੍ਰਮਵਾਰ 2.5 ਅਤੇ 2 ਗੁਣਾ ਵਧਾਇਆ ਜਾਵੇਗਾ
ਸੂਖਮ ਅਤੇ ਛੋਟੇ ਉਦਯੋਗਾਂ ਲਈ ਕਰਜਾ ਗਰੰਟੀ ਘੇਰਾ 5 ਕਰੋੜ ਰੁਪਏ ਤੋਂ ਵਧਾ ਕੇ 10 ਕਰੋੜ ਰੁਪਏ ਕਰ ਦਿੱਤਾ ਗਿਆ ਹੈ
ਉਦਯਮ ਪੋਰਟਲ 'ਤੇ ਰਜਿਸਟਰਡ ਸੂਖਮ ਉਦਯੋਗਾਂ ਨੂੰ ਪਹਿਲੇ ਸਾਲ 5 ਲੱਖ ਰੁਪਏ ਦੀ ਗਰੰਟੀ ਵਾਲੇ 10 ਲੱਖ ਵਿਸ਼ੇਸ਼ ਅਨੁਕੂਲ ਕਰਜਾ ਕਾਰਡ ਜਾਰੀ ਕੀਤੇ ਜਾਣਗੇ
ਸਟਾਰਟਅੱਪਸ ਲਈ 10 ਹਜ਼ਾਰ ਕਰੋੜ ਰੁਪਏ ਦੀ ਰਕਮ ਨਾਲ ਨਵਾਂ ਫੰਡ ਬਣਾਇਆ ਜਾਵੇਗਾ
ਅਗਲੇ ਪੰਜ ਸਾਲਾਂ ਦੌਰਾਨ ਔਰਤਾਂ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੇ 5 ਲੱਖ ਨਵੇਂ ਉੱਦਮੀਆਂ ਨੂੰ 2 ਕਰੋੜ ਰੁਪਏ ਦੇ ਕਰਜ਼ੇ ਦੇਣ ਲਈ ਨਵੀਂ ਯੋਜਨਾ ਸ਼ੁਰੂ ਕੀਤੀ ਜਾਵੇਗੀ
ਬਰਾਮਦ ਕ੍ਰੈਡਿਟ ਤੱਕ ਆਸਾਨ ਪਹੁੰਚ ਅਤੇ ਐਮ ਐਸ ਐਮ ਈਜ ਨੂੰ ਵਿਦੇਸ਼ੀ ਬਾਜ਼ਾਰਾਂ ਵਿੱਚ ਗੈਰ-ਟੈਰਿਫ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਮਦਦ ਕਰਨ ਲਈ ਬਰਾਮਦ ਪ੍ਰੋਤਸਾਹਨ ਮਿਸ਼ਨ ਸ਼ੁਰੂ ਕੀਤਾ ਜਾਵੇਗਾ
ਕੇਂਦਰੀ ਬਜਟ 2025-26 ਅਗਲੇ ਪੰਜ ਸਾਲਾਂ ਨੂੰ 'ਸਬ ਕਾ ਵਿਕਾਸ' ਨੂੰ ਮਹਿਸੂਸ ਕਰਨ, ਸਾਰੇ ਖੇਤਰਾਂ ਦੇ ਸੰਤੁਲਿਤ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਇੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਦੇ ਇੱਕ ਵਿਲੱਖਣ ਮੌਕੇ ਵਜੋਂ ਕਲਪਨਾ ਕਰਦਾ ਹੈ
Posted On:
01 FEB 2025 1:17PM by PIB Chandigarh
ਕੇਂਦਰੀ ਬਜਟ ਐਮ ਐਸ ਐਮ ਈਜ ਨੂੰ ਦੇਸ਼ ਦੀ ਵਿਕਾਸ ਕਹਾਣੀ ਵਿੱਚ ਇੱਕ ਸ਼ਕਤੀਸ਼ਾਲੀ ਸਾਧਨ ਵਜੋਂ ਪਰਿਭਾਸ਼ਿਤ ਕਰਦਾ ਹੈ ਅਤੇ ਪ੍ਰਸਤਾਵਿਤ ਵਿਕਾਸ ਉਪਾਅ ਐਮ ਐਸ ਐਮਈਜ਼ ਵਿਕਾਸ ਨੂੰ ਤੇਜ਼ ਕਰਨ ਅਤੇ ਸ਼ਾਮਲ ਵਿਕਾਸ ਨੂੰ ਸੁਰੱਖਿਅਤ ਕਰਨ ਵਿੱਚ ਸਹਾਇਤਾ ਕਰਦੇ ਹਨ।
ਐਮ ਐਸ ਐਮ ਈਜ ਦੀ ਵਰਗੀਕਰਣ ਪ੍ਰਣਾਲੀ ਵਿੱਚ ਸੋਧ
ਸੰਸਦ ਵਿੱਚ ਬਜਟ ਪੇਸ਼ ਕਰਦੇ ਹੋਏ, ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੀ ਕੇਂਦਰੀ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਐਮ ਐਸ ਐਮ ਈਜ ਨੂੰ ਵਧੇਰੇ ਕੁਸ਼ਲਤਾ, ਤਕਨੀਕੀ ਅੱਪਗ੍ਰੇਡੇਸ਼ਨ ਅਤੇ ਪੂੰਜੀ ਤੱਕ ਬਿਹਤਰ ਪਹੁੰਚ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ, ਐਮ ਐਸ ਐਮ ਈਜ ਨਾਲ ਸਬੰਧਤ ਵਰਗੀਕਰਣ ਵਿੱਚ ਸੋਧ ਕੀਤੀ ਜਾਵੇਗੀ ਸੀਮਾਵਾਂ ਨੂੰ ਕ੍ਰਮਵਾਰ 2.5 ਅਤੇ 2 ਗੁਣਾ ਤੱਕ ਵਧਾ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਵੱਡੇ ਉਦਯੋਗ ਬਣਨ ਅਤੇ ਸਾਡੇ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕਰਨ ਦਾ ਭਰੋਸਾ ਮਿਲੇਗਾ। ਵੇਰਵੇ ਸਾਰਣੀ 1 ਵਿੱਚ ਦਿੱਤੇ ਗਏ ਹਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਵਿਕਾਸ ਕਰਨ ਅਤੇ ਸਾਡੇ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕਰਨ ਦਾ ਭਰੋਸਾ ਮਿਲੇਗਾ
ਰੁਪਏ ਕਰੋੜ ‘ਚ
|
ਪੂੰਜੀਕਾਰੀ
|
ਕਾਰੋਬਾਰ
|
|
ਮੌਜੂਦਾ
|
ਸੋਧੀ ਹੋਈ
|
ਮੌਜੂਦਾ
|
ਸੋਧੀ ਹੋਈ
|
ਸੂਖ਼ਮ ਸਨਅਤ
|
1
|
2.5
|
5
|
10
|
ਲਘੂ ਸਨਅਤ
|
10
|
25
|
50
|
100
|
ਦਰਮਿਆਨੇ ਸਨਅੱਤ
|
50
|
125
|
250
|
500
|
ਕੇਂਦਰੀ ਖ਼ਜ਼ਾਨਾ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਇੱਕ ਕਰੋੜ ਤੋਂ ਵੱਧ ਰਜਿਸਟਰਡ ਐਮ ਐਸ ਐਮ ਈਜ , ਜੋ ਇਸ ਸਮੇਂ 7.5 ਕਰੋੜ ਲੋਕਾਂ ਨੂੰ ਰੋਜ਼ਗਾਰ ਦਿੰਦੇ ਹਨ ਅਤੇ ਸਾਡੇ ਨਿਰਮਾਣ ਵਿੱਚ 36 ਫੀਸਦ ਯੋਗਦਾਨ ਪਾਉਂਦੇ ਹਨ, ਭਾਰਤ ਨੂੰ ਇੱਕ ਆਲਮੀ ਉਤਪਾਦਨ ਹੱਬ ਬਣਾਉਣ ਲਈ ਮਿਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਐਮਐਸਐਮਈ ਆਪਣੇ ਗੁਣਵੱਤਾ ਵਾਲੇ ਉਤਪਾਦਾਂ ਨਾਲ ਸਾਡੇ ਨਿਰਯਾਤ ਵਿੱਚ 45 ਫੀਸਦ ਯੋਗਦਾਨ ਪਾ ਰਹੇ ਹਨ।
ਗਾਰੰਟੀ ਕਵਰ ਦੇ ਨਾਲ ਕ੍ਰੈਡਿਟ ਦੀ ਉਪਲੱਬਧਤਾ ਵਿੱਚ ਕਾਫ਼ੀ ਵਾਧਾ
ਕੇਂਦਰੀ ਖ਼ਜ਼ਾਨਾ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਕਰਜ਼ੇ ਦੀ ਪਹੁੰਚ ਨੂੰ ਬਿਹਤਰ ਬਣਾਉਣ ਲਈ ਕਰਜ਼ਾ ਗਾਰੰਟੀ ਕਵਰ ਵਧਾਇਆ ਜਾਵੇਗਾ:
1. ਸੂਖਮ ਅਤੇ ਲਘੂ ਉਦਯੋਗਾਂ ਲਈ 5 ਕਰੋੜ ਰੁਪਏ ਤੋਂ ਵਧਾ ਕੇ 10 ਕਰੋੜ ਰੁਪਏ, ਜੋ ਅਗਲੇ 5 ਸਾਲਾਂ ਵਿੱਚ 1.5 ਲੱਖ ਕਰੋੜ ਰੁਪਏ ਦਾ ਵਾਧੂ ਕਰਜ਼ਾ ਪ੍ਰਦਾਨ ਕਰੇਗਾ;
2. ਸਟਾਰਟ-ਅੱਪਸ ਲਈ, ਸਵੈ-ਨਿਰਭਰ ਭਾਰਤ ਲਈ ਮਹੱਤਵਪੂਰਨ 27 ਪ੍ਰਮੁੱਖ ਖੇਤਰਾਂ ਵਿੱਚ ਕਰਜ਼ਿਆਂ ਲਈ ਗਾਰੰਟੀ ਫੀਸ ਨੂੰ ਘਟਾ ਕੇ 1 ਫੀਸਦ ਦੇ ਨਾਲ, 10 ਕਰੋੜ ਰੁਪਏ ਤੋਂ ਵਧਾ ਕੇ 20 ਕਰੋੜ ਰੁਪਏ; ਅਤੇ
3. ਚੰਗੀ ਤਰ੍ਹਾਂ ਚੱਲ ਰਹੇ ਨਿਰਯਾਤਕ ਐਮ ਐਸ ਐਮ ਈ ਲਈ 20 ਕਰੋੜ ਰੁਪਏ ਤੱਕ ਦੇ ਮਿਆਦੀ ਕਰਜ਼ੇ।
ਵਧੇਰੇ ਛੋਟੀਆਂ ਸਨਅਤਾਂ ਲਈ ਕਰਜਾ ਕਾਰਡ
ਕੇਂਦਰੀ ਖ਼ਜ਼ਾਨਾ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਅਸੀਂ ਉਦਯਮ ਪੋਰਟਲ 'ਤੇ ਰਜਿਸਟਰਡ ਸੂਖਮ ਉਦਯੋਗਾਂ ਲਈ 5 ਲੱਖ ਰੁਪਏ ਦੀ ਹੱਦ ਵਾਲੇ ਵਿਸ਼ੇਸ਼ ਅਨੁਕੂਲ ਕਰਜਾ ਕਾਰਡ ਲਾਂਚ ਕਰਾਂਗੇ। ਉਨ੍ਹਾਂ ਅੱਗੇ ਦੱਸਿਆ ਕਿ ਪਹਿਲੇ ਸਾਲ 10 ਲੱਖ ਕਾਰਡ ਜਾਰੀ ਕੀਤੇ ਜਾਣਗੇ।
ਸਟਾਰਟ-ਅੱਪਸ ਲਈ ਫੰਡ
ਆਪਣੇ ਬਜਟ ਭਾਸ਼ਣ ਵਿੱਚ, ਕੇਂਦਰੀ ਖ਼ਜ਼ਾਨਾ ਅਤੇ ਕਾਰਪੋਰੇਟ ਮਾਮਲੇ ਕੇਂਦਰੀ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ, “ਸਟਾਰਟ-ਅੱਪਸ ਲਈ ਵਿਕਲਪਕ ਨਿਵੇਸ਼ ਫੰਡ (ਏਆਈਐਫ) ਨੇ 91,000 ਕਰੋੜ ਰੁਪਏ ਤੋਂ ਵੱਧ ਦੀ ਵਚਨਬੱਧਤਾ ਪ੍ਰਾਪਤ ਕੀਤੀ ਹੈ। ਇਨ੍ਹਾਂ ਨੂੰ ਫੰਡਾਂ ਦੇ ਸਥਾਪਿਤ ਫੰਡ ਵਿੱਚ 10,000 ਕਰੋੜ ਰੁਪਏ ਦੇ ਸਰਕਾਰੀ ਯੋਗਦਾਨ ਨਾਲ ਸਮਰਥਨ ਮਿਲਦਾ ਹੈ।'' ਉਨ੍ਹਾਂ ਕਿਹਾ ਕਿ ਹੁਣ ਫੰਡਾਂ ਦਾ ਇੱਕ ਨਵਾਂ ਫੰਡ ਵਿਸਤ੍ਰਿਤ ਦਾਇਰੇ ਅਤੇ 10,000 ਕਰੋੜ ਰੁਪਏ ਦੇ ਨਵੇਂ ਯੋਗਦਾਨ ਨਾਲ ਸਥਾਪਿਤ ਕੀਤਾ ਜਾਵੇਗਾ।
ਨਵੇਂ ਉੱਦਮੀਆਂ ਲਈ ਨਵੀਂ ਯੋਜਨਾ
ਕੇਂਦਰੀ ਖ਼ਜ਼ਾਨਾ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਔਰਤਾਂ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਦੇ 5 ਲੱਖ ਨਵੇਂ ਉੱਦਮੀਆਂ ਲਈ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਅਗਲੇ 5 ਸਾਲਾਂ ਦੌਰਾਨ 2 ਕਰੋੜ ਰੁਪਏ ਤੱਕ ਦਾ ਮਿਆਦੀ ਕਰਜ਼ਾ ਮਿਲੇਗਾ। ਆਪਣੇ ਭਾਸ਼ਣ ਵਿੱਚ ਉਨ੍ਹਾਂ ਨੇ ਕਿਹਾ, “ਇਹ ਯੋਜਨਾ ਸਫਲ ਸਟੈਂਡ-ਅੱਪ ਇੰਡੀਆ ਯੋਜਨਾ ਤੋਂ ਹਾਸਲ ਤਜ਼ਰਬਿਆਂ ਨੂੰ ਸ਼ਾਮਲ ਕਰੇਗੀ। ਉੱਦਮੀ ਅਤੇ ਪ੍ਰਬੰਧਕੀ ਹੁਨਰਾਂ ਲਈ ਆਨਲਾਈਨ ਸਮਰੱਥਾ ਨਿਰਮਾਣ ਪ੍ਰੋਗਰਾਮ ਵੀ ਕਰਵਾਏ ਜਾਣਗੇ।"
ਡੂੰਘੇ ਤਕਨੀਕੀ ਵਿਕਾਸ ਲਈ ਫੰਡ
ਕੇਂਦਰੀ ਖ਼ਜ਼ਾਨਾ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਇਸ ਪਹਿਲਕਦਮੀ ਦੇ ਹਿੱਸੇ ਵਜੋਂ, ਸਟਾਰਟਅੱਪ ਦੀ ਅਗਲੀ ਪੀੜ੍ਹੀ ਨੂੰ ਵਿਕਸਿਤ ਕਰਨ ਲਈ ਡੂੰਘੇ ਤਕਨੀਕੀ ਫੰਡਾਂ ਦੇ ਪ੍ਰਬੰਧ ਬਾਰੇ ਵੀ ਵਿਚਾਰ ਕੀਤਾ ਜਾਵੇਗਾ।
ਬਰਾਮਦ ਹੱਲਾਸ਼ੇਰੀ ਮਿਸ਼ਨ
ਕੇਂਦਰੀ ਖ਼ਜ਼ਾਨਾ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਮੰਤਰੀ ਪੱਧਰ ਦੇ ਟੀਚਿਆਂ ਦੇ ਨਾਲ ਇੱਕ ਬਰਾਮਦ ਹੱਲਾਸੇਰੀ ਮਿਸ਼ਨ ਸ਼ੁਰੂ ਕੀਤਾ ਜਾਵੇਗਾ, ਜਿਹੜਾ ਕਿ ਵਣਜ ਮੰਤਰਾਲੇ, ਐਮ ਐਸ ਐਮ ਈ ਮੰਤਰਾਲੇ ਅਤੇ ਖਜਾਨਾ ਮੰਤਰਾਲੇ ਵੱਲੋਂ ਸਾਂਝੇ ਤੌਰ 'ਤੇ ਚਲਾਇਆ ਜਾਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮਿਸ਼ਨ ਬਰਾਮਦ ਕਰਜਾ ਅਤੇ ਸਰਹੱਦ ਪਾਰ ਲਈ ਸਨਅੱਤਕਾਰੀ ਸਹਾਇਤਾ ਤੱਕ ਆਸਾਨ ਪਹੁੰਚ ਦੀ ਸਹੂਲਤ ਦੇਵੇਗਾ ਅਤੇ ਐਮ ਐਸ ਐਮ ਈ ਨੂੰ ਵਿਦੇਸ਼ੀ ਬਾਜ਼ਾਰਾਂ ਵਿੱਚ ਗੈਰ-ਟੈਰਿਫ ਮੁੱਦਿਆਂ ਨੂੰ ਦੂਰ ਕਰਨ ਵਿੱਚ ਮਦਦ ਕਰੇਗਾ।
ਸਟਾਰਟਅੱਪ ਨਾਲ ਸਬੰਧਤ ਜਾਣਕਾਰੀ ਲਈ, ਇੱਥੇ ਕਲਿੱਕ ਕਰੋ -https://pib.gov.in/PressReleasePage.aspx?PRID=2098452
*****
ਐਨ ਬੀ/ਕੇਐਸ/ਐਸਕੇ/ਆਰਜੇ/ਬਲਜੀਤ
(Release ID: 2098849)
Visitor Counter : 14