ਵਿੱਤ ਮੰਤਰਾਲਾ
azadi ka amrit mahotsav

ਅੰਤਰਰਾਸ਼ਟਰੀ ਵਪਾਰ ਦੇ ਲਈ ਵਪਾਰ ਦਸਤਾਵੇਜ਼ੀਕਰਣ ਅਤੇ ਵਿੱਤੀ ਸਮਾਧਨਾਂ ਦੇ ਲਈ ਸੰਯੁਕਤ ਪਲੈਟਫਾਰਮ ਦੇ ਰੂਪ ਵਿੱਚ 'ਭਾਰਤਟ੍ਰੇਡਨੈੱਟ' ਦੀ ਸਥਾਪਨਾ ਕੀਤੀ ਜਾਵੇਗੀ: ਕੇਂਦਰੀ ਬਜਟ 2025-26


ਗਲੋਬਲ ਸਪਲਾਈ ਚੇਨ ਦੇ ਨਾਲ ਭਾਰਤੀ ਅਰਥਵਿਵਸਥਾ ਨੂੰ ਜੋੜਨ ਲਈ ਘਰੇਲੂ ਮੈਨੂਫੈਕਚਰਿੰਗ ਸਮਰੱਥਾ ਵਧਾਈ ਜਾਵੇਗੀ

ਸਰਕਾਰ ਉਦਯੋਗ 4.0 ਦੇ ਅਵਸਰ ਵਧਾਉਣ ਦੇ ਲਈ ਘਰੇਲੂ ਇਲੈਕਟ੍ਰੌਨਿਕ ਉਪਕਰਣ ਉਦਯੋਗ ਨੂੰ ਸਹਾਇਤਾ ਪ੍ਰਦਾਨ ਕਰੇਗੀ

ਉੱਭਰਦੇ ਹੋਏ ਟੀਅਰ 2 ਸ਼ਹਿਰਾਂ ਵਿੱਚ ਗਲੋਬਲ ਸਮਰੱਥਾ ਸੈਂਟਰਾਂ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਰਾਜਾਂ ਦਾ ਮਾਰਗਦਰਸ਼ਨ ਕਰਨ ਦੇ ਲਈ ਰਾਸ਼ਟਰੀ ਫ੍ਰੇਮਵਰਕ ਤਿਆਰ ਕੀਤਾ ਜਾਵੇਗਾ

Posted On: 01 FEB 2025 1:15PM by PIB Chandigarh

ਸਾਰੇ ਖੇਤਰਾਂ ਵਿੱਚ ਸੰਤੁਲਿਤ ਵਿਕਾਸ ਦੀ ਗਤੀ ਵਿੱਚ ਤੇਜ਼ੀ ਲਿਆ ਕੇ 'ਸਬਕਾ ਵਿਕਾਸ' ਨੂੰ ਹਕੀਕਤ ਵਿੱਚ ਬਦਲਣ ਦੀ ਆਪਣੀ ਯਾਤਰਾ ਵਿੱਚ, ਨਿਰਯਾਤ ਭਾਰਤ ਦੀ ਵਿਕਾਸ ਗਾਥਾ ਦਾ ਇੱਕ ਸ਼ਕਤੀਸ਼ਾਲੀ ਇੰਜਣ ਬਣ ਗਿਆ। ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦੁਆਰਾ ਅੱਜ ਸੰਸਦ ਵਿੱਚ ਪੇਸ਼ ਕੀਤੇ ਗਏ ਕੇਂਦਰੀ ਬਜਟ 2025-26 ਦਾ ਉਦੇਸ਼ ਘਰੇਲੂ ਮੈਨੂਫੈਕਚਰਿੰਗ  ਵਿੱਚ ਪਰਿਵਰਤਨਸ਼ੀਲ ਸੁਧਾਰ ਸ਼ੁਰੂ ਕਰਨਾ ਅਤੇ ਭਾਰਤ ਦੀ ਅਰਥਵਿਵਸਥਾ ਨੂੰ ਗਲੋਬਲ ਸਪਲਾਈ ਚੇਨਾਂ ਨਾਲ ਜੋੜਨਾ ਹੈ।

ਭਾਰਤਟ੍ਰੇਡਨੈੱਟ

ਅੰਤਰਰਾਸ਼ਟਰੀ ਵਪਾਰ ਦੇ ਲਈ ਡਿਜੀਟਲ ਜਨਤਕ ਬੁਨਿਆਦੀ ਢਾਂਚਾ, 'ਭਾਰਤਟ੍ਰੇਡਨੈੱਟ' (ਬੀਟੀਐੱਨ) ਵਪਾਰ ਦਸਤਾਵੇਜ਼ੀਕਰਣ ਅਤੇ ਵਿੱਤੀ ਸਮਾਧਨਾਂ ਦੇ ਲਈ ਇੱਕ ਸੰਯੁਕਤ ਪਲੈਟਫਾਰਮ ਦੇ ਰੂਪ ਵਿੱਚ 'ਭਾਰਤਟ੍ਰੇਡਨੈੱਟ' ਦੀ ਸਥਾਪਨਾ ਕਰਨ ਦਾ ਪ੍ਰਸਤਾਵ ਹੈ। ਆਪਣੇ ਬਜਟ ਭਾਸ਼ਣ ਵਿੱਚ  ਸ਼੍ਰੀਮਤੀ ਸੀਤਾਰਮਣ ਨੇ ਕਿਹਾ, “ਇਹ ਬੀਟੀਐੱਨ ਇੰਟੀਗ੍ਰੇਟਿਡ ਲੌਜਿਸਟਿਕਸ ਇੰਟਰਫੇਸ ਪਲੈਟਫਾਰਮ ਵਿੱਚ ਸਹਾਇਤਾ ਪ੍ਰਦਾਨ ਕਰੇਗਾ ਅਤੇ ਬੀਟੀਐੱਨ ਨੂੰ ਅੰਤਰਰਾਸ਼ਟਰੀ ਕਾਰਜਪ੍ਰਣਾਲੀ ਦੇ ਨਾਲ ਸੁਸੰਗਤ (ਅਨੁਕੂਲ)  ਬਣਾਇਆ ਜਾਵੇਗਾ।

 

ਭਾਰਤ ਦੀ ਅਰਥਵਿਵਸਥਾ ਨੂੰ ਗਲੋਬਲ ਸਪਲਾਈ ਚੇਨਸ ਨਾਲ ਜੋੜਨਾ

ਵਿੱਤ ਮੰਤਰੀ ਨੇ ਕੇਂਦਰੀ ਬਜਟ 2025-26 ਵਿੱਚ ਐਲਾਨ ਕੀਤਾ ਕਿ ਘਰੇਲੂ ਮੈਨੂਫੈਕਚਰਿੰਗ ਸਮਰੱਥਾਵਾਂ ਵਿਕਸਿਤ ਕਰਨ ਲਈ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਤਾਕਿ ਭਾਰਤੀ ਅਰਥਵਿਵਸਥਾ ਨੂੰ ਗਲੋਬਲ ਸਪਲਾਈ ਚੇਨਸ ਨਾਲ ਜੋੜਿਆ ਜਾ ਸਕੇ। ਇਸ ਦਿਸ਼ਾ ਵਿੱਚ, ਖੇਤਰਾਂ ਦੀ ਪਹਿਚਾਣ ਉਦੇਸ਼ ਮਾਪਦੰਡਾਂ ਦੇ ਅਧਾਰ 'ਤੇ ਕੀਤੀ ਜਾਵੇਗੀ।

ਇਹ ਵੀ ਪ੍ਰਸਤਾਵ ਕੀਤਾ ਗਿਆ ਹੈ ਕਿ ਕੁਝ ਚੁਣੇ ਹੋਏ ਉਤਪਾਦ ਅਤੇ ਸਪਲਾਈ ਚੇਨਾਂ ਦੇ ਲਈ ਸੀਨੀਅਰ ਅਧਿਕਾਰੀਆਂ ਅਤੇ ਉਦਯੋਗ ਦੇ ਪ੍ਰਤੀਨਿਧੀਆਂ ਦੀ ਭਾਗੀਦਾਰੀ ਨਾਲ ਇੱਕ ਸੁਵਿਧਾ ਸਮੂਹ ਗਠਿਤ ਕੀਤਾ ਜਾਵੇਗਾ।

ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਦੱਸਿਆ ਕਿ ਭਾਰਤ ਦੀ ਨੌਜਵਾਨ ਪੀੜ੍ਹੀ ਦੇ ਕੋਲ ਉੱਚ ਪੱਧਰ ਦਾ ਕੌਸ਼ਲ ਅਤੇ ਪ੍ਰਤਿਭਾ ਹੈ ਜਿਨ੍ਹਾਂ ਦੀ ਉਦਯੋਗ 4.0 ਨਾਲ ਜੁੜੇ ਅਵਸਰਾਂ ਦਾ ਲਾਭ ਉਠਾਉਣ ਦੀ ਜ਼ਰੂਰਤ ਹੈ। "ਸਾਡੀ ਸਰਕਾਰ ਨੌਜਵਾਨਾਂ ਦੇ ਫਾਇਦੇ ਦੇ ਲਈ ਇਸ ਅਵਸਰ ਦਾ ਲਾਭ ਉਠਾਉਣ ਦੇ ਲਈ ਘਰੇਲੂ ਇਲੈਕਟ੍ਰੌਨਿਕਸ ਉਪਕਰਣ ਉਦਯੋਗ ਨੂੰ ਸਹਾਇਤਾ ਪ੍ਰਦਾਨ ਕਰੇਗੀ।"

 

ਜੀਸੀਸੀ ਦੇ ਲਈ ਰਾਸ਼ਟਰੀ ਫ੍ਰੇਮਵਰਕ

ਕੇਂਦਰੀ ਬਜਟ 2025-26 ਵਿੱਚ ਉਭਰਦੇ ਹੋਏ  ਟੀਅਰ 2 ਸ਼ਹਿਰਾਂ ਵਿੱਚ ਗਲੋਬਲ ਸਮਰੱਥਾ ਕੇਂਦਰਾਂ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਰਾਜਾਂ ਦਾ ਮਾਰਗਦਰਸ਼ਨ ਕਰਨ ਦੇ ਲਈ ਇੱਕ ਰਾਸ਼ਟਰੀ ਫ੍ਰੇਮਵਰਕ  ਤਿਆਰ ਕੀਤਾ ਜਾਵੇਗਾ। ਇਹ ਪ੍ਰਤਿਭਾ ਅਤੇ ਬੁਨਿਆਦੀ ਢਾਂਚੇ ਦੀ ਉਪਲਬਧਤਾ ਨੂੰ ਵਧਾਉਣ, ਬਿਲਡਿੰਗ ਬਾਈਲਾਅਜ਼ ਰਿਫੌਰਮਸ ਦੇ ਲਈ ਉਪਾਵਾਂ ਅਤੇ ਉਦਯੋਗਾਂ ਦੇ ਨਾਲ ਸਹਿਯੋਗ ਲਈ 16 ਉਪਾਅ ਸੁਝਾਏਗਾ।

ਨਿਰਯਾਤ ਬਾਰੇ ਸਬੰਧਿਤ ਜਾਣਕਾਰੀ ਲਈ, ਇੱਥੇ ਕਲਿੱਕ ਕਰੋ -https://pib.gov.in/PressReleasePage.aspx?PRID=2098447

*****

ਐੱਨਬੀ/ਕੇਐੱਸ


(Release ID: 2098588) Visitor Counter : 20