ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਮਾਣਯੋਗ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਦਾ ਸੰਸਦ ਨੂੰ ਸੰਬੋਧਨ

Posted On: 31 JAN 2025 12:31PM by PIB Chandigarh

ਮਾਣਯੋਗ ਮੈਂਬਰ ਸਾਹਿਬਾਨ,

ਸੰਸਦ ਦੀ ਇਸ ਬੈਠਕ ਨੂੰ ਸੰਬੋਧਨ ਕਰਦੇ ਹੋਏ ਮੈਨੂੰ ਹਾਰਦਿਕ ਪ੍ਰਸੰਨਤਾ ਹੋ ਰਹੀ ਹੈ। 

ਹੁਣੇ ਦੋ ਮਹੀਨੇ ਪਹਿਲੇ ਅਸੀਂ ਸਵਿਧਾਨ ਨੂੰ ਅਪਣਾਉਣ ਦੀ 75ਵੀਂ ਵਰ੍ਹੇਗੰਢ ਮਨਾਈ ਹੈ, ਅਤੇ ਕੁਝ ਦਿਨ ਪਹਿਲੇ ਹੀ ਭਾਰਤੀ ਗਣਤੰਤਰ ਨੇ 75 ਵਰ੍ਹਿਆਂ ਦੀ ਯਾਤਰਾ ਭੀ ਪੂਰੀ ਕੀਤੀ ਹੈ। ਇਹ ਅਵਸਰ ਲੋਕਤੰਤਰ ਦੀ ਜਨਨੀ ਦੇ ਰੂਪ ਵਿੱਚ ਭਾਰਤ ਦੇ ਗੌਰਵ ਨੂੰ ਨਵੀਂ ਉਚਾਈ ਦੇਵੇਗਾ। ਮੈਂ ਸਾਰੇ ਦੇਸ਼ਵਾਸੀਆਂ ਦੀ ਤਰਫ਼ੋਂ ਬਾਬਾਸਾਹੇਬ ਅੰਬੇਡਕਰ ਸਮੇਤ ਸਾਰੇ ਸੰਵਿਧਾਨ ਨਿਰਮਾਤਾਵਾਂ ਨੂੰ ਨਮਨ ਕਰਦੀ ਹਾਂ। 

ਮਾਣਯੋਗ ਮੈਂਬਰ ਸਾਹਿਬਾਨ,

ਇਸ ਸਮੇਂ ਦੇਸ਼ ਵਿੱਚ ਮਹਾਕੁੰਭ (Mahakumbh) ਦਾ ਇਤਿਹਾਸਿਕ ਪੁਰਬ ਭੀ ਚਲ ਰਿਹਾ ਹੈ। ਮਹਾਕੁੰਭ, ਭਾਰਤ ਦੀ ਸੱਭਿਆਚਾਰਕ ਪਰੰਪਰਾ ਦਾ, ਭਾਰਤ ਦੀ ਸਮਾਜਿਕ ਚੇਤਨਾ ਦਾ ਪੁਰਬ ਹੈ। ਦੇਸ਼ ਅਤੇ ਦੁਨੀਆ ਤੋਂ ਆਏ ਕਰੋੜਾਂ ਸ਼ਰਧਾਲੂ ਪ੍ਰਯਾਗਰਾਜ ਵਿੱਚ ਪਵਿੱਤਰ ਸਨਾਨ ਕਰ ਚੁੱਕੇ ਹਨ। ਮੈਂ ਮੌਨੀ ਅਮਾਵਸਿਆ (Mauni Amavasya-ਮੌਨੀ ਮੱਸਿਆ) ਦੇ ਦਿਨ ਹੋਏ ਹਾਦਸੇ ‘ਤੇ ਆਪਣਾ ਦੁਖ ਵਿਅਕਤ ਕਰਦੀ ਹਾਂ, ਜ਼ਖ਼ਮੀਆਂ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕਰਦੀ ਹਾਂ।  

ਕੁਝ ਦਿਨ ਪਹਿਲੇ ਹੀ ਅਸੀਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਨੂੰ ਗੁਆਇਆ ਹੈ। ਮਨਮੋਹਨ ਸਿੰਘ ਜੀ ਨੇ 10 ਵਰ੍ਹਿਆਂ ਤੱਕ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਦੇਸ਼ ਦੀ ਸੇਵਾ ਕੀਤੀ। ਉਹ ਲੰਬੇ ਸਮੇਂ ਤੱਕ ਸੰਸਦ ਦੇ ਮੈਂਬਰ ਭੀ ਰਹੇ। ਮੈਂ ਮਨਮੋਹਨ ਸਿੰਘ ਜੀ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੰਦੀ ਹਾਂ। 

ਮਾਣਯੋਗ ਮੈਂਬਰ ਸਾਹਿਬਾਨ,

ਭਾਰਤ ਦੀ ਵਿਕਾਸ ਯਾਤਰਾ ਦੇ ਇਸ ਅੰਮ੍ਰਿਤ ਕਾਲ (Amrit Kaal) ਨੂੰ ਅੱਜ ਮੇਰੀ ਸਰਕਾਰ ਅਭੂਤਪੂਰਵ ਉਪਲਬਧੀਆਂ ਦੇ ਮਾਧਿਅਮ ਨਾਲ ਨਵੀਂ ਊਰਜਾ ਦੇ ਰਹੀ ਹੈ। ਤੀਸਰੇ ਕਾਰਜਕਾਲ ਵਿੱਚ ਤਿੰਨ ਗੁਣਾ ਤੇਜ਼ ਗਤੀ ਨਾਲ ਕੰਮ ਹੋ ਰਿਹਾ ਹੈ। ਅੱਜ ਦੇਸ਼ ਬੜੇ ਨਿਰਣਿਆਂ ਅਤੇ ਨੀਤੀਆਂ ਨੂੰ ਅਸਾਧਾਰਣ ਗਤੀ ਨਾਲ ਲਾਗੂ ਹੁੰਦੇ ਦੇਖ ਰਿਹਾ ਹੈ। ਅਤੇ ਇਨ੍ਹਾਂ ਨਿਰਣਿਆਂ ਵਿੱਚ ਦੇਸ਼ ਦੇ ਗ਼ਰੀਬ, ਮੱਧ ਵਰਗ, ਯੁਵਾ, ਮਹਿਲਾਵਾਂ, ਕਿਸਾਨਾਂ ਨੂੰ ਸਰਬਉੱਚ ਪ੍ਰਾਥਮਿਕਤਾ ਮਿਲੀ ਹੈ।

ਮੇਰੀ ਸਰਕਾਰ ਨੇ ਤੀਸਰੇ ਕਾਰਜਕਾਲ ਵਿੱਚ ਸਾਰਿਆਂ ਦੇ ਲਈ ਆਵਾਸ (“Housing for All”) ਦੇ ਉਦੇਸ਼ ਦੀ ਪੂਰਤੀ ਦੇ ਲਈ ਠੋਸ ਕਦਮ ਉਠਾਏ ਹਨ। ਪ੍ਰਧਾਨ ਮੰਤਰੀ ਆਵਾਸ ਯੋਜਨਾ (Pradhan Mantri Awas Yojana) ਦਾ ਵਿਸਤਾਰ ਕਰਦੇ ਹੋਏ ਤਿੰਨ ਕਰੋੜ ਅਤਿਰਿਕਤ ਪਰਿਵਾਰਾਂ ਨੂੰ ਨਵੇਂ ਘਰ ਦੇਣ ਦਾ ਨਿਰਣਾ ਲਿਆ ਗਿਆ ਹੈ। ਇਸ ਦੇ ਲਈ ਪੰਜ ਲੱਖ ਛੱਤੀ ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣ ਦੀ ਯੋਜਨਾ ਹੈ (A budget of 5,36,000 crore rupees has been allocated for this purpose.)। 

ਮੇਰੀ ਸਰਕਾਰ ਪਿੰਡਾਂ ਵਿੱਚ ਗ਼ਰੀਬਾਂ ਨੂੰ ਉਨ੍ਹਾਂ ਦੀ ਰਿਹਾਇਸ਼ੀ ਭੂਮੀ ਦਾ ਹੱਕ ਦੇਣ ਅਤੇ ਵਿੱਤੀ ਸਮਾਵੇਸ਼ਨ ਦੇ ਲਈ ਪ੍ਰਤੀਬੱਧ ਹੈ। ਇਸ ਦਿਸ਼ਾ ਵਿੱਚ ਸਵਾਮਿਤਵ ਯੋਜਨਾ (SVAMITVA scheme) ਦੇ ਤਹਿਤ ਹੁਣ ਤੱਕ ਦੋ ਕਰੋੜ ਪੱਚੀ ਲੱਖ ਸੰਪਤੀ ਕਾਰਡ (property cards) ਜਾਰੀ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਕਰੀਬ 70 ਲੱਖ ਸਵਾਮਿਤਵ ਕਾਰਡ (property cards) ਪਿਛਲੇ 6 ਮਹੀਨੇ ਵਿੱਚ ਜਾਰੀ ਹੋਏ ਹਨ।  

ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Samman Nidhi scheme) ਦੇ ਤਹਿਤ ਕਰੋੜਾਂ ਕਿਸਾਨਾਂ ਨੂੰ ਪਿਛਲੇ ਮਹੀਨਿਆਂ ਵਿੱਚ ਇਕਤਾਲੀ ਹਜ਼ਾਰ ਕਰੋੜ ਰੁਪਏ (41,000 crore rupees) ਦੀ ਰਾਸ਼ੀ ਦਾ ਭੁਗਤਾਨ ਹੋਇਆ ਹੈ।

ਕਬਾਇਲੀ ਭਾਈਚਾਰਿਆਂ ਦੇ ਪੰਜ ਕਰੋੜ ਲੋਕਾਂ ਦੇ ਲਈ “ਧਰਤੀ ਆਬਾ ਜਨਜਾਤੀਯ ਗ੍ਰਾਮ ਉਤਕਰਸ਼”  ("Dharti Aaba Tribal Village Utkarsh") ਅਭਿਯਾਨ ਸ਼ੁਰੂ ਹੋਇਆ ਹੈ। ਇਸ ਦੇ ਲਈ ਅੱਸੀ ਹਜ਼ਾਰ ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ(with an allocation of 80,000 crore rupees for this initiative)।

ਆਯੁਸ਼ਮਾਨ ਭਾਰਤ ਯੋਜਨਾ (Ayushman Bharat scheme) ਦੇ ਤਹਿਤ ਸੱਤਰ ਵਰ੍ਹੇ ਅਤੇ ਉਸ ਤੋਂ ਅਧਿਕ ਉਮਰ ਦੇ ਛੇ ਕਰੋੜ ਸੀਨੀਅਰ ਨਾਗਰਿਕਾਂ (six crore senior citizens aged 70 years and above) ਨੂੰ ਸਿਹਤ ਬੀਮਾ (health insurance) ਦੇਣ ਦਾ ਫ਼ੈਸਲਾ ਹੋਇਆ ਹੈ। ਇਨ੍ਹਾਂ ਨੂੰ ਹਰ ਵਰ੍ਹੇ ਪੰਜ ਲੱਖ ਰੁਪਏ ਦਾ ਹੈਲਥ ਕਵਰ (health cover) ਮਿਲੇਗਾ। 

ਛੋਟੇ ਉੱਦਮੀਆਂ ਦੇ ਲਈ ਮੁਦਰਾ ਰਿਣ ਦੀ ਸੀਮਾ (loan limit under the MUDRA scheme) ਦਸ ਲੱਖ ਰੁਪਏ ਤੋਂ ਵਧਾ ਕੇ ਵੀਹ ਲੱਖ ਰੁਪਏ ਕਰ ਦਿੱਤੀ ਗਈ ਹੈ(increased from 10 lakh rupees to 20 lakh rupees)।

ਮੇਰੀ ਸਰਕਾਰ ਨੇ ਨੌਜਵਾਨਾਂ ਦੀ ਸਿੱਖਿਆ ਅਤੇ ਉਨ੍ਹਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰ ਤਿਆਰ ਕਰਨ ‘ਤੇ ਵਿਸ਼ੇਸ਼ ਫੋਕਸ ਕੀਤਾ ਹੈ। ਹੋਣਹਾਰ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ (higher education) ਵਿੱਚ ਵਿੱਤੀ ਸਹਾਇਤਾ ਦੇਣ ਦੇ ਲਈ ਪੀਐੱਮ ਵਿਦਯਾਲਕਸ਼ਮੀ ਯੋਜਨਾ (PM Vidyalakshmi scheme) ਸ਼ੁਰੂ ਕੀਤੀ ਗਈ ਹੈ। ਇੱਕ ਕਰੋੜ ਨੌਜਵਾਨਾਂ ਨੂੰ ਚੋਟੀ ਦੀਆਂ ਪੰਜ ਸੌ ਕੰਪਨੀਆਂ ਵਿੱਚ ਇੰਟਰਸ਼ਿਪ ਦੇ ਅਵਸਰ ਭੀ ਦਿੱਤੇ ਜਾਣਗੇ। ਪੇਪਰ ਲੀਕ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਭਰਤੀ ਵਿੱਚ ਪਾਰਦਰਸ਼ਤਾ ਸੁਨਿਸ਼ਚਿਤ ਕਰਨ ਦੇ ਲਈ ਨਵਾਂ ਕਾਨੂੰਨ ਲਾਗੂ ਕੀਤਾ ਗਿਆ ਹੈ।

ਸਹਕਾਰ ਸੇ ਸਮ੍ਰਿੱਧੀ (prosperity through cooperation) ਦੀ ਭਾਵਨਾ ‘ਤੇ ਚਲਦੇ ਹੋਏ ਸਰਕਾਰ ਨੇ ‘ਤ੍ਰਿਭੁਵੰਨ’ ਸਹਿਕਾਰੀ ਯੂਨੀਵਰਸਿਟੀ (‘Tribhuvan’ Cooperative University) ਦੀ ਸਥਾਪਨਾ ਦਾ ਪ੍ਰਸਤਾਵ ਸਵੀਕ੍ਰਿਤ ਕੀਤਾ ਹੈ।

ਸਰਕਾਰ ਨੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (Pradhan Mantri Gram Sadak Yojana) ਦੇ ਚੌਥੇ ਪੜਾਅ ਵਿੱਚ ਪੱਚੀ ਹਜ਼ਾਰ ਬਸਤੀਆਂ ਨੂੰ ਜੋੜਨ ਦੇ ਲਈ ਸੱਤਰ ਹਜ਼ਾਰ ਕਰੋੜ ਰੁਪਏ ਸਵੀਕ੍ਰਿਤ ਕੀਤੇ ਹਨ। ਅੱਜ ਜਦੋਂ ਸਾਡਾ ਦੇਸ਼ ਅਟਲ ਜੀ ਦੀ ਜਨਮ ਸ਼ਤਾਬਦੀ ਦਾ ਵਰ੍ਹਾ ਮਨਾ ਰਿਹਾ ਹੈ, ਤਾਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਉਨ੍ਹਾਂ ਦੇ ਵਿਜ਼ਨ ਦਾ ਸਮਾਨਾਰਥੀ ਬਣੀ ਹੋਈ ਹੈ।

ਦੇਸ਼ ਵਿੱਚ ਹੁਣ 71 ਵੰਦੇ ਭਾਰਤ, ਅੰਮ੍ਰਿਤ ਭਾਰਤ ਅਤੇ ਨਮੋ ਭਾਰਤ ਟ੍ਰੇਨਾਂ (71 Vande Bharat, Amrit Bharat, and Namo Bharat trains) ਚਲ ਰਹੀਆਂ ਹਨ, ਜਿਨ੍ਹਾਂ ਵਿੱਚ ਪਿਛਲੇ  ਛੇ ਮਹੀਨੇ ਵਿੱਚ ਹੀ 17 ਨਵੀਆਂ ਵੰਦੇ ਭਾਰਤ ਟ੍ਰੇਨਾਂ (17 new Vande Bharat trains) ਅਤੇ ਇੱਕ ਨਮੋ ਭਾਰਤ ਟ੍ਰੇਨ (one Namo Bharat train) ਨੂੰ ਜੋੜਿਆ ਗਿਆ ਹੈ।

“ਵੰਨ ਨੇਸ਼ਨ-ਵੰਨ ਇਲੈਕਸ਼ਨ” ਅਤੇ “ਵਕਫ਼ ਅਧਿਨਿਯਮ ਸੰਸ਼ੋਧਨ”( "One Nation-One Election" and the "Waqf Act Amendment") ਜਿਹੇ ਕਈ ਮਹੱਤਵਪੂਰਨ ਵਿਸ਼ਿਆ ‘ਤੇ ਭੀ ਸਰਕਾਰ ਨੇ ਤੇਜ਼ ਗਤੀ ਨਾਲ ਕਦਮ ਅੱਗੇ ਵਧਾਏ ਹਨ।

ਮਾਣਯੋਗ ਮੈਂਬਰ ਸਾਹਿਬਾਨ,

ਮੇਰੀ ਸਰਕਾਰ ਦੇ ਇੱਕ ਦਹਾਕੇ ਦੇ ਕਾਰਜਕਾਲ ਨੇ ਵਿਕਸਿਤ ਭਾਰਤ (‘Viksit Bharat’) ਦੀ ਯਾਤਰਾ ਨੂੰ ਨਵੀਂ ਊਰਜਾ ਦਿੱਤੀ ਹੈ।

ਵਿਕਸਿਤ ਭਾਰਤ ਦੇ ਵਿਜ਼ਨ ਵਿੱਚ....

ਜਨਭਾਗੀਦਾਰੀ ਦੀ ਸਮੂਹਿਕ ਸਮਰੱਥਾ ਹੈ....

ਦੇਸ਼ ਦੀ ਆਰਥਿਕ ਉੱਨਤੀ ਦਾ ਰੋਡਮੈਪ ਹੈ,

ਡਿਜੀਟਲ ਕ੍ਰਾਂਤੀ ਦੇ ਰੂਪ ਵਿੱਚ ਟੈਕਨੋਲੋਜੀ ਦੀ ਤਾਕਤ ਹੈ,

ਅਤੇ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਅਧਾਰ ਹੈ। 

ਮੇਰੀ ਸਰਕਾਰ ਦੇ ਪ੍ਰਯਾਸਾਂ ਦੇ ਬਲ ‘ਤੇ ਭਾਰਤ, ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣਨ ਜਾ ਰਿਹਾ ਹੈ। 

ਵਿਕਸਿਤ ਭਾਰਤ ਦੀ ਉਡਾਨ ਨੂੰ ਸਾਡੇ ਸਵਿਧਾਨ ਦੇ ਅਦਰਸ਼ਾਂ ਦਾ ਟਿਕਾਊ ਮਾਰਗਦਰਸ਼ਨ ਮਿਲਦਾ ਰਹੇ, ਇਸ ਦੇ ਲਈ ਸਰਕਾਰ ਨੇ ਸੇਵਾ, ਸੁਸ਼ਾਸਨ, ਸਮ੍ਰਿੱਧੀ ਅਤੇ ਸਵੈ-ਅਭਿਮਾਨ, ਇਨ੍ਹਾਂ ਪ੍ਰਮੁੱਖ ਸਿਧਾਂਤਾ ਨੂੰ ਗਵਰਨੈਂਸ ਦੇ ਕੇਂਦਰ ਵਿੱਚ ਰੱਖਿਆ ਹੈ।

ਸਰਕਾਰ reform, perform ਅਤੇ transform ਦੇ ਆਪਣੇ ਸੰਕਲਪ ਨੂੰ ਤੇਜ਼ ਗਤੀ ਨਾਲ ਅੱਗੇ ਵਧਾ ਰਹੀ ਹੈ।

ਮੇਰੀ ਸਰਕਾਰ ਦਾ ਮੰਤਰ ਹੈ- ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ (“Sabka Saath, Sabka Vikas, Sabka Vishwas, Sabka Prayas”) ...ਅਤੇ ਇਸ ਮੰਤਰ ਦਾ ਇੱਕ ਹੀ ਲਕਸ਼ ਹੈ- ਵਿਕਸਿਤ ਭਾਰਤ ਦਾ ਨਿਰਮਾਣ।

ਮਾਣਯੋਗ ਮੈਂਬਰ ਸਾਹਿਬਾਨ,

ਜਦੋਂ ਦੇਸ਼ ਦੇ ਵਿਕਾਸ ਦਾ ਲਾਭ ਅੰਤਿਮ ਪਾਏਦਾਨ ‘ਤੇ ਖੜ੍ਹੇ ਵਿਅਕਤੀ ਨੂੰ ਭੀ ਮਿਲਣ ਲਗਦਾ ਹੈ ਤਦੇ ਵਿਕਾਸ ਸਾਰਥਕ ਹੁੰਦਾ ਹੈ। ਇਹੀ ਅੰਤਯੋਦਯ (Antyodaya) ਦੀ ਉਹ ਭਾਵਨਾ ਹੈ ਜਿਸ ਦੇ ਪ੍ਰਤੀ ਮੇਰੀ ਸਰਕਾਰ ਸੰਕਲਪਿਤ ਰਹੀ ਹੈ।

ਗ਼ਰੀਬ ਨੂੰ ਗਰਿਮਾਪੂਰਨ ਜੀਵਨ ਮਿਲਣ ਨਾਲ ਉਸ ਵਿੱਚ ਜੋ ਸਸ਼ਕਤੀਕਰਣ ਦਾ ਭਾਵ ਪੈਦਾ ਹੁੰਦਾ ਹੈ, ਉਹ ਗ਼ਰੀਬੀ ਨਾਲ ਲੜਨ ਵਿੱਚ ਉਸ ਦੀ ਮਦਦ ਕਰਦਾ ਹੈ।

ਸਵੱਛ ਭਾਰਤ ਅਭਿਯਾਨ (Swachh Bharat Abhiyan) ਦੇ ਤਹਿਤ ਬਣੇ 12 ਕਰੋੜ ਪਖਾਨੇ, ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (Pradhan Mantri Ujjwala Yojana) ਦੇ ਤਹਿਤ ਮੁਫ਼ਤ ਦਿੱਤੇ ਗਏ 10 ਕਰੋੜ ਗੈਸ ਕਨੈਕਸ਼ਨ, 80 ਕਰੋੜ ਲੋੜਵੰਦਾਂ ਨੂੰ ਰਾਸ਼ਨ, ਸੌਭਾਗਯ ਯੋਜਨਾ (Saubhagya Yojana), ਜਲ ਜੀਵਨ ਮਿਸ਼ਨ (Jal Jeevan Mission) ਜਿਹੀਆਂ ਅਨੇਕ ਯੋਜਨਾਵਾਂ ਨੇ ਗ਼ਰੀਬ ਨੂੰ ਇਹ ਭਰੇਸਾ ਦਿੱਤਾ ਹੈ ਕਿ ਉਹ ਸਨਮਾਨ ਦੇ ਨਾਲ ਜੀ ਸਕਦੇ ਹਨ। ਅਜਿਹੇ ਹੀ ਪ੍ਰਯਾਸਾਂ ਦੀ ਵਜ੍ਹਾ ਨਾਲ ਦੇਸ਼ ਦੇ 25 ਕਰੋੜ ਲੋਕ ਗ਼ਰੀਬੀ ਨੂੰ ਹਰਾ ਕੇ ਅੱਜ ਆਪਣੇ ਜੀਵਨ ਵਿੱਚ ਅੱਗੇ ਵਧ ਰਹੇ ਹਨ। ਇਨ੍ਹਾਂ ਨੇ ਨਿਓ ਮਿਡਲ ਕਲਾਸ (Neo Middle Class) ਦਾ ਇੱਕ ਅਜਿਹਾ ਸਮੂਹ ਤਿਆਰ ਕੀਤਾ ਹੈ, ਜੋ ਭਾਰਤ ਦੀ ਗ੍ਰੋਥ ਨੂੰ ਨਵੀਂ ਊਰਜਾ ਨਾਲ ਭਰ ਰਿਹਾ ਹੈ।  

 ਮਾਣਯੋਗ ਮੈਂਬਰ ਸਾਹਿਬਾਨ,

ਭਾਰਤ ਜਿਹੇ ਦੇਸ਼ ਦੀ ਆਰਥਿਕ ਉੱਨਤੀ ਮੱਧ ਵਰਗ, ਮਿਡਲ ਕਲਾਸ ਦੀਆਂ ਆਕਾਂਖਿਆਵਾਂ ਅਤੇ ਉਨ੍ਹਾਂ ਦੀ ਪੂਰਤੀ ਨਾਲ ਪਰਿਭਾਸ਼ਿਤ ਹੁੰਦੀ ਹੈ। ਮੱਧ ਵਰਗ ਜਿਤਨੇ ਬੜੇ ਸੁਪਨੇ ਦੇਖੇਗਾ ਦੇਸ਼ ਉਤਨੀ ਹੀ ਉੱਚੀ ਉਡਾਣ ਭਰੇਗਾ। ਮੇਰੀ ਸਰਕਾਰ ਨੇ ਮੁਕਤ ਸੁਰ ਨਾਲ ਮੱਧ ਵਰਗ ਦੇ ਯੋਗਦਾਨ ਨੂੰ ਨਾ ਕੇਵਲ ਸਵੀਕਾਰਿਆ ਹੈ ਬਲਕਿ ਹਰ ਮੌਕੇ ‘ਤੇ ਉਸ ਨੂੰ ਸਰਾਹਿਆ ਭੀ ਹੈ। 

ਸਰਕਾਰੀ ਕਰਮਚਾਰੀ ਭੀ ਮਿਡਲ ਕਲਾਸ ਦੇ ਅਹਿਮ ਪ੍ਰਤੀਨਿਧੀ ਹਨ। ਹਾਲ ਹੀ ਵਿੱਚ ਮੇਰੀ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਦੇ ਕਲਿਆਣ ਦੇ ਲਈ ਅੱਠਵੇਂ ਤਨਖ਼ਾਹ ਕਮਿਸ਼ਨ ਦੇ ਗਠਨ ਦਾ ਨਿਰਣਾ ਲਿਆ ਹੈ। ਇਹ ਨਿਰਣਾ, ਆਉਣ ਵਾਲੇ ਵਰ੍ਹਿਆਂ ਵਿੱਚ ਸਰਕਾਰੀ ਕਰਮਚਾਰੀਆਂ ਦੀ ਤਨਖ਼ਾਹ ਵਿੱਚ ਬੜੇ ਵਾਧੇ ਦਾ ਅਧਾਰ ਬਣੇਗਾ। ਕੇਂਦਰ ਸਰਕਾਰ ਦੇ ਲੱਖਾਂ ਕਰਮਚਾਰੀਆਂ ਨੂੰ ਯੂਨੀਫਾਇਡ ਪੈਨਸ਼ਨ ਸਕੀਮ ਦੇ ਤਹਿਤ ਪੰਜਾਹ ਪ੍ਰਤੀਸ਼ਤ ਸੁਨਿਸ਼ਚਿਤ ਪੈਨਸ਼ਨ ਦੇਣ ਦਾ ਨਿਰਣਾ ਭੀ ਲਿਆ ਗਿਆ ਹੈ, ਜਿਸ ਦਾ ਵਿਆਪਕ ਸੁਆਗਤ ਹੋਇਆ ਹੈ।

ਮੱਧ ਵਰਗ ਦਾ ਆਪਣੇ ਘਰ ਦਾ ਸੁਪਨਾ ਪੂਰਾ ਕਰਨ ਦੇ ਲਈ ਭੀ ਮੇਰੀ ਸਰਕਾਰ ਪ੍ਰਤੀਬੱਧ ਹੈ। ਰੇਰਾ (RERA) ਜਿਹਾ ਕਾਨੂੰਨ ਬਣਾ ਕੇ ਮੱਧ ਵਰਗ ਦੇ ਸੁਪਨੇ ਨੂੰ ਸੁਰੱਖਿਆ ਦਿੱਤੀ ਗਈ ਹੈ। ਘਰ ਦੇ ਲਈ ਲੋਨ ‘ਤੇ ਸਬਸਿਡੀ ਦਿੱਤੀ ਜਾ ਰਹੀ ਹੈ। 

ਉਡਾਨ (UDAN) ਯੋਜਨਾ ਨੇ ਲਗਭਗ ਡੇਢ ਕਰੋੜ ਲੋਕਾਂ ਦਾ ਹਵਾਈ ਜਹਾਜ਼ ਵਿੱਚ ਉਡਣ ਦਾ ਸੁਪਨਾ ਪੂਰਾ ਕੀਤਾ ਹੈ। ਜਨ ਔਸ਼ਧੀ ਕੇਂਦਰ (Jan Aushadhi Kendras) ਵਿੱਚ 80 ਪ੍ਰਤੀਸ਼ਤ ਰਿਆਇਤੀ ਦਰਾਂ ‘ਤੇ ਮਿਲ ਰਹੀਆਂ ਦਵਾਈਆਂ ਨਾਲ, ਦੇਸ਼ਵਾਸੀਆਂ ਦੇ 30 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਜਾ ਬਚੇ ਹਨ। ਹਰ ਵਿਸ਼ੇ ਦੀ ਪੜ੍ਹਾਈ ਦੇ ਲਈ ਸੀਟਾਂ ਦੀ ਸੰਖਿਆ ਵਿੱਚ ਕਈ ਗੁਣਾ ਵਾਧੇ ਦਾ ਬਹੁਤ ਲਾਭ ਮੱਧ ਵਰਗ ਨੂੰ ਮਿਲਿਆ ਹੈ। 

ਰਾਸ਼ਟਰ-ਨਿਰਮਾਣ ਵਿੱਚ ਕਰਦਾਤਾ ਦੇ ਯੋਗਦਾਨ ਨੂੰ ਮੇਰੀ ਸਰਕਾਰ ਨੇ ਸਨਮਾਨ ਦਿੰਦੇ ਹੋਏ ਟੈਕਸ ਨਾਲ ਜੁੜੇ ਮਸਲਿਆਂ ਨੂੰ ਅਸਾਨ ਕੀਤਾ ਹੈ। ਟੈਕਸ ਵਿਵਾਦਾਂ ਨੂੰ ਘੱਟ ਕਰਨ ਦੇ ਲਈ ਫੇਸਲੈੱਸ ਮੁੱਲਾਂਕਣ ਦੀ ਸ਼ੁਰੂਆਤ ਕਰਕੇ ਪਾਰਦਰਸ਼ਤਾ ਵਧਾਈ ਗਈ ਹੈ।

ਹੁਣ ਦੇਸ਼ ਵਿੱਚ 75 ਹਜ਼ਾਰ ਵਰ੍ਹੇ ਤੋਂ ਅਧਿਕ ਉਮਰ ਦੇ ਬਜ਼ੁਰਗ ਨਾਗਰਿਕਾਂ ਨੂੰ, ਜਿਨ੍ਹਾਂ ਨੂੰ ਸਿਰਫ਼ ਪੈਨਸ਼ਨ ਮਿਲਦੀ ਹੈ, ਇਨਕਮ ਟੈਕਸ ਰਿਟਰਨ ਦਾਖਲ ਕਰਨ ਦੇ ਸਬੰਧ ਵਿੱਚ ਖ਼ੁਦ ਨਿਰਣਾ ਲੈਣ ਦਾ ਅਧਿਕਾਰ ਦਿੱਤਾ ਗਿਆ ਹੈ। 

ਮਾਣਯੋਗ ਮੈਂਬਰ ਸਾਹਿਬਾਨ,

ਮੇਰੀ ਸਰਕਾਰ ਮਹਿਲਾਵਾਂ ਦੀ ਅਗਵਾਈ ਵਿੱਚ ਦੇਸ਼ ਨੂੰ ਸਸ਼ਕਤ ਬਣਾਉਣ ਵਿੱਚ, ਯਾਨੀ women led development ਵਿੱਚ ਵਿਸ਼ਵਾਸ ਕਰਦੀ ਹੈ।

ਨਾਰੀ ਸ਼ਕਤੀ ਵੰਦਨ ਅਧਿਨਿਯਮ (Nari Shakti Vandan Adhiniyam) ਦੇ ਦੁਆਰਾ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਦੇ ਲਈ ਰਿਜ਼ਰਵੇਸ਼ਨ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।  

ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (National Rural Livelihood Mission) ਦੇ ਤਹਿਤ 91 ਲੱਖ ਤੋਂ ਅਧਿਕ ਸਵੈ ਸਹਾਇਤਾ ਸਮੂਹਾਂ (SHGs) ਨੂੰ ਸਸ਼ਕਤ ਕੀਤਾ ਜਾ ਰਿਹਾ ਹੈ। ਦੇਸ਼ ਦੀਆਂ ਦਸ ਕਰੋੜ ਤੋਂ ਭੀ ਅਧਿਕ ਮਹਿਲਾਵਾਂ ਨੂੰ ਇਸ ਦੇ ਨਾਲ ਜੋੜਿਆ ਗਿਆ ਹੈ। ਇਨ੍ਹਾ ਨੂੰ ਕੁੱਲ 9 ਲੱਖ ਕਰੋੜ ਰੁਪਏ ਤੋਂ ਅਧਿਕ ਦੀ ਰਾਸ਼ੀ ਬੈਂਕ ਲਿੰਕੇਜ ਦੇ ਮਾਧਿਅਮ ਨਾਲ ਵੰਡੀ ਗਈ ਹੈ। 

ਮੇਰੀ ਸਰਕਾਰ ਦਾ ਲਕਸ਼ ਦੇਸ਼ ਵਿੱਚ ਤਿੰਨ ਕਰੋੜ ਲਖਪਤੀ ਦੀਦੀਆਂ (Lakhpati Didis) ਬਣਾਉਣ ਦਾ ਹੈ। ਅੱਜ ਇੱਕ ਕਰੋੜ ਪੰਦਰਾਂ ਲੱਖ ਤੋਂ ਭੀ ਅਧਿਕ ਲਖਪਤੀ ਦੀਦੀਆਂ (Lakhpati Didis)  ਇੱਕ ਗਰਿਮਾਮਈ ਜੀਵਨ ਜੀ ਰਹੀਆਂ ਹਨ। ਇਨ੍ਹਾਂ ਵਿੱਚੋਂ ਲਗਭਗ 50 ਲੱਖ ਲਖਪਤੀ ਦੀਦੀਆਂ (Lakhpati Didis), ਬੀਤੇ 6 ਮਹੀਨਿਆਂ ਵਿੱਚ ਬਣੀਆਂ ਹਨ। ਇਹ ਮਹਿਲਾਵਾਂ ਇੱਕ ਉੱਦਮੀ ਦੇ ਰੂਪ ਵਿੱਚ ਆਪਣੇ ਪਰਿਵਾਰ ਦੀ ਆਮਦਨ ਵਿੱਚ ਯੋਗਦਾਨ ਦੇ ਰਹੀਆਂ ਹਨ। 

Insurance for All ਦੀ ਭਾਵਨਾ ਦੇ ਨਾਲ ਕੁਝ ਮਹੀਨੇ ਪਹਿਲੇ ਹੀ ਬੀਮਾ ਸਖੀ (Bima Sakhi) ਅਭਿਯਾਨ ਭੀ ਸ਼ੁਰੂ ਕੀਤਾ ਗਿਆ ਹੈ। ਸਾਡੀਆਂ ਬੈਂਕਿੰਗ ਅਤੇ ਡਿਜੀ-ਪੇਮੈਂਟ ਸਖੀਆਂ (Digi-Payment Sakhis) ਬਹੁਤ ਦੂਰ-ਦਰਾਜ ਦੇ ਇਲਾਕਿਆਂ ਵਿੱਚ ਲੋਕਾਂ ਨੂੰ ਵਿੱਤੀ ਵਿਵਸਥਾ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਕ੍ਰਿਸ਼ੀ ਸਖੀਆਂ (Krishi Sakhis) ਨੈਚੁਰਲ ਫਾਰਮਿੰਗ ਨੂੰ ਹੁਲਾਰਾ ਦੇ ਰਹੀਆਂ ਹਨ ਅਤੇ ਪਸ਼ੂ ਸਖੀਆਂ (Pashu Sakhis) ਦੇ ਮਾਧਿਅਮ ਨਾਲ ਸਾਡਾ ਪਸ਼ੂਧਨ ਮਜ਼ਬੂਤ ਹੋ ਰਿਹਾ ਹੈ। 

ਡ੍ਰੋਨ ਦੀਦੀ ਯੋਜਨਾ (Drone Didi Yojana) ਮਹਿਲਾਵਾਂ ਦੇ ਆਰਥਿਕ ਅਤੇ ਤਕਨੀਕੀ ਸਸ਼ਕਤੀਕਰਣ ਦਾ ਮਾਧਿਅਮ ਬਣੀ ਹੈ। 

ਇਹ ਇਸ ਸੰਸਦ ਦੇ ਲਈ ਗੌਰਵ ਦਾ ਵਿਸ਼ਾ ਹੈ ਕਿ ਬੜੀ ਸੰਖਿਆ ਵਿੱਚ ਭਾਰਤ ਦੀਆਂ ਬੇਟੀਆਂ ਲੜਾਕੂ ਹਵਾਈ ਜਹਾਜ਼ ਉਡਾ ਰਹੀਆਂ ਹਨ, ਪੁਲਿਸ ਵਿੱਚ ਭਰਤੀ ਹੋ ਰਹੀਆਂ ਹਨ ਅਤੇ ਕਾਰੋਪੋਰੇਟ ਕੰਪਨੀਆਂ ਦੀ ਅਗਵਾਈ ਭੀ ਕਰ ਰਹੀਆਂ ਹਨ। ਮੇਰੀ ਸਰਕਾਰ ਦੇ ਨਿਰਣੇ ਦੇ ਬਾਅਦ ਬਾਲੜੀਆਂ ਦੀ ਭਰਤੀ ਰਾਸ਼ਟਰੀ ਮਿਲਿਟਰੀ ਸਕੂਲਾਂ ਵਿੱਚ ਪ੍ਰਾਰੰਭ ਹੋ ਗਈ ਹੈ। ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਭੀ ਮਹਿਲਾ ਕੈਡਿਟਸ ਦੀ ਭਰਤੀ ਸ਼ੁਰੂ ਹੋ ਗਈ ਹੈ। 

ਸਾਡੀਆਂ ਬੇਟੀਆਂ ਅੱਜ ਓਲੰਪਿਕਸ ਵਿੱਚ ਮੈਡਲ ਲਿਆ ਕੇ ਦੇਸ਼ ਨੂੰ ਭੀ ਗੌਰਵਮਈ ਕਰ ਰਹੀਆਂ ਹਨ। 

ਮੈਂ ਭਾਰਤ ਦੀ ਸੰਸਦ ਦੇ ਜ਼ਰੀਏ ਦੇਸ਼ ਦੀ ਨਾਰੀ-ਸ਼ਕਤੀ (‘Nari Shakti’) ਨੂੰ ਵਿਸ਼ੇਸ਼ ਵਧਾਈਆਂ ਦਿੰਦੀ ਹਾਂ।

ਮਾਣਯੋਗ ਮੈਂਬਰ ਸਾਹਿਬਾਨ,

ਪਿਛਲੇ ਇੱਕ ਦਹਾਕੇ ਵਿੱਚ ਦੇਸ਼ ਦੇ ਹਰ ਬੜੇ ਪ੍ਰਯਾਸ ਦੀ ਜ਼ਿੰਮੇਵਾਰੀ ਅੱਗੇ ਵਧ ਕੇ ਭਾਰਤ ਦੇ ਨੌਜਵਾਨਾਂ ਨੇ ਉਠਾਈ ਹੈ। ਅੱਜ ਸਾਡਾ ਯੁਵਾ ਸਟਾਰਟਅਪਸ, ਸਪੋਰਟਸ ਤੋਂ ਲੈ ਕੇ ਸਪੇਸ ਤੱਕ ਹਰ ਫੀਲਡ ਵਿੱਚ ਦੇਸ਼ ਦਾ ਨਾਮ ਰੋਸ਼ਨ ਕਰ ਰਿਹਾ ਹੈ। MY Bharat ਪੋਰਟਲ ਦੇ ਜ਼ਰੀਏ ਲੱਖਾਂ ਯੁਵਾ ਰਾਸ਼ਟਰ-ਨਿਰਮਾਣ ਦੇ ਕਾਰਜਾਂ ਨਾਲ ਜੁੜ ਰਹੇ ਹਨ। 

ਪਿਛਲੇ ਇੱਕ ਦਹਾਕੇ ਵਿੱਚ ਮੇਕ ਇੰਨ ਇੰਡੀਆ, ਆਤਮਨਿਰਭਰ ਭਾਰਤ, ਸਟਾਰਟਅਪ ਇੰਡੀਆ, ਸਟੈਂਡ-ਅਪ ਇੰਡੀਆ ਅਤੇ ਡਿਜੀਟਲ ਇੰਡੀਆ ਜਿਹੀਆਂ ਪਹਿਲਾਂ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਨੇਕ ਅਵਸਰ ਪ੍ਰਦਾਨ ਕੀਤੇ ਹਨ। ਪਿਛਲੇ ਦੋ ਵਰ੍ਹਿਆਂ ਵਿੱਚ ਸਰਕਾਰ ਨੇ, ਰਿਕਾਰਡ ਸੰਖਿਆ ਵਿੱਚ ਦਸ ਲੱਖ ਸਥਾਈ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ।

ਮੇਰੀ ਸਰਕਾਰ ਨੇ ਨੌਜਵਾਨਾਂ ਦੇ ਬਿਹਤਰ ਕੌਸ਼ਲ ਅਤੇ ਨਵੇਂ ਅਵਸਰਾਂ ਦੀ ਸਿਰਜਣਾ ਦੇ ਲਈ ਦੋ ਲੱਖ ਕਰੋੜ ਰੁਪਏ ਦਾ ਪੈਕੇਜ ਸਵੀਕ੍ਰਿਤ ਕੀਤਾ ਹੈ।   

ਇੱਕ ਕਰੋੜ ਨੌਜਵਾਨਾਂ ਦੇ ਲਈ ਇੰਟਰਨਸ਼ਿਪ ਦੀ ਵਿਵਸਥਾ ਨਾਲ ਨੌਜਵਾਨਾਂ ਨੂੰ ਗ੍ਰਾਊਂਡ ‘ਤੇ ਕੰਮ ਕਰਨ ਦਾ ਅਨੁਭਵ ਪ੍ਰਾਪਤ ਹੋਵੇਗਾ। (An internship program for 1 crore youth will provide them with hands-on experience in real-world work environments.)

ਅੱਜ ਦੇਸ਼ ਵਿੱਚ ਡੇਢ ਲੱਖ ਤੋਂ ਅਧਿਕ ਸਟਾਰਟਅਪਸ ਹਨ ਜੋ ਇਨੋਵੇਸ਼ਨ ਦੇ ਥੰਮ੍ਹ ਦੀ ਰੂਪ ਵਿੱਚ ਉੱਭਰ ਰਹੇ ਹਨ। 

ਇੱਕ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਸਪੇਸ ਸੈਕਟਰ ਵਿੱਚ ਵੈਂਚਰ ਕੈਪੀਟਲ ਫੰਡ ਦੀ ਸ਼ੁਰੂਆਤ ਕੀਤੀ ਗਈ ਹੈ।

ਕਿਊਐੱਸ ਵਰਲਡ ਫਿਊਚਰ ਸਕਿੱਲ ਇੰਡੈਕਸ 2025 (QS World Future Skills Index 2025) ਵਿੱਚ ਭਾਰਤ ਵਿਸ਼ਵ ਵਿੱਚ ਦੂਸਰੇ ਨੰਬਰ ‘ਤੇ ਪਹੁੰਚ ਗਿਆ ਹੈ। ਯਾਨੀ ਫਿਊਚਰ ਆਵ੍ ਵਰਕ ਸ਼੍ਰੇਣੀ ਵਿੱਚ AI ਅਤੇ ਡਿਜੀਟਲ ਤਕਨੀਕ ਅਪਣਾਉਣ ਵਿੱਚ ਭਾਰਤ ਦੁਨੀਆ ਨੂੰ ਰਸਤਾ ਦਿਖਾ ਰਿਹਾ ਹੈ। 

ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਭੀ ਭਾਰਤ ਦੀ ਰੈਕਿੰਗ 76ਵੀਂ ਤੋਂ ਸੁਧਰ ਕੇ 39ਵੀਂ ਹੋ ਗਈ ਹੈ। 

ਮਾਣਯੋਗ ਮੈਂਬਰ ਸਾਹਿਬਾਨ,

ਮੇਰੀ ਸਰਕਾਰ ਰਾਸ਼ਟਰੀ ਸਿੱਖਿਆ ਨੀਤੀ ਦੇ ਜ਼ਰੀਏ ਵਿਦਿਆਰਥੀਆਂ ਦੇ ਲਈ ਆਧੁਨਿਕ ਸਿੱਖਿਆ ਵਿਵਸਥਾ ਤਿਆਰ ਕਰ ਰਹੀ ਹੈ। 

ਕੋਈ ਭੀ ਸਿੱਖਿਆ ਤੋਂ ਵੰਚਿਤ ਨਾ ਰਹੇ, ਇਸੇ ਲਈ ਮਾਤ ਭਾਸ਼ਾ ਵਿੱਚ ਸਿੱਖਿਆ ਦੇ ਅਵਸਰ ਦਿੱਤੇ ਜਾ ਰਹੇ ਹਨ। ਵਿਭਿੰਨ ਭਰਤੀ ਪਰੀਖਿਆਵਾਂ 13 ਭਾਰਤੀ ਭਾਸ਼ਾਵਾਂ ਵਿੱਚ ਆਯੋਜਿਤ ਕਰਕੇ, ਭਾਸ਼ਾ ਸਬੰਧੀ ਰੁਕਾਵਟਾਂ ਨੂੰ ਭੀ ਦੂਰ ਕੀਤਾ ਗਿਆ ਹੈ। 

ਬੱਚਿਆਂ ਵਿੱਚ ਇਨੋਵੇਸ਼ਨ ਨੂੰ ਹੁਲਾਰਾ ਦੇਣ ਦੇ ਲਈ ਦਸ ਹਜ਼ਾਰ ਤੋਂ ਅਧਿਕ ਸਕੂਲਾਂ ਵਿੱਚ ਅਟਲ ਟਿੰਕਰਿੰਗ ਲੈਬਸ (Atal Tinkering Labs) ਖੋਲ੍ਹੀਆਂ ਗਈਆਂ ਹਨ। 

“ਈਜ਼ ਆਵ੍ ਡੂਇੰਗ ਰਿਸਰਚ” (Ease of Doing Research) ਦੇ ਲਈ ਹਾਲ ਹੀ ਵਿੱਚ ਵੰਨ ਨੇਸ਼ਨ-ਵੰਨ ਸਬਸਕ੍ਰਿਪਸ਼ਨ (One Nation-One Subscription) ਸਕੀਮ ਲਿਆਂਦੀ ਗਈ ਹੈ। ਇਸ ਨਾਲ ਅੰਤਰਰਾਸ਼ਟਰੀ ਖੋਜ ਸਮੱਗਰੀ ਮੁਫ਼ਤ ਉਪਲਬਧ ਹੋ ਸਕੇਗੀ।   

ਪਿਛਲੇ ਇੱਕ ਦਹਾਕੇ ਵਿੱਚ ਉਚੇਰੀ ਸਿੱਖਿਆ ਸੰਸਥਾਵਾਂ ਦੀ ਸੰਖਿਆ ਵਧੀ ਹੈ। ਇਨ੍ਹਾਂ ਦੀ ਗੁਣਵੱਤਾ ਵਿੱਚ ਭੀ ਵਿਆਪਕ ਸੁਧਾਰ ਹੋਇਆ ਹੈ। ਕਿਊਐੱਸ ਵਰਲਡ ਯੂਨੀਵਰਸਿਟੀ ਏਸ਼ੀਆ ਰੈਕਿੰਗਸ (QS World University Asia Rankings) ਵਿੱਚ ਸਾਡੀਆਂ 163 ਯੂਨੀਵਰਸਿਟੀਆਂ ਸ਼ਾਮਲ ਹੋਈਆਂ ਹਨ। 

ਨਾਲੰਦਾ ਯੂਨੀਵਰਸਿਟੀ ਦੇ ਨਵੇਂ ਕੈਂਪਸ ਦਾ ਉਦਘਾਟਨ ਕਰਕੇ ਸਿੱਖਿਆ ਵਿੱਚ, ਭਾਰਤ ਦਾ ਪੁਰਾਣਾ ਗੌਰਵ ਵਾਪਸ ਲਿਆਂਦਾ ਗਿਆ ਹੈ। 

ਉਹ ਦਿਨ ਭੀ ਦੂਰ ਨਹੀਂ ਜਦੋਂ ਭਾਰਤ ਵਿੱਚ ਨਿਰਮਿਤ ਗਗਨਯਾਨ ਸਪੇਸਕ੍ਰਾਫਟ (Gaganyaan spacecraft) ਵਿੱਚ ਇੱਕ ਭਾਰਤੀ ਨਾਗਰਿਕ ਪੁਲਾੜ ਵਿੱਚ ਜਾਵੇਗਾ। ਕੁਝ ਦਿਨ ਪਹਿਲੇ ਸਪੇਸ ਡੌਕਿੰਗ (space docking) ਵਿੱਚ ਸਫ਼ਲਤਾ ਨੇ ਭਾਰਤ ਦੇ ਆਪਣੇ ਸਪੇਸ ਸਟੇਸ਼ਨ ਦਾ ਮਾਰਗ ਹੋਰ ਅਸਾਨ ਕਰ ਦਿੱਤਾ ਹੈ। 

ਕੁਝ ਹੀ ਦਿਨ ਪਹਿਲੇ ਇਸਰੋ (ISRO) ਨੇ ਆਪਣਾ 100ਵਾਂ ਲਾਂਚ ਕਰਦੇ ਹੋਏ ਸੈਟੇਲਾਇਟ ਨੂੰ ਸਫ਼ਲਤਾਪੂਰਵਕ ਸਥਾਪਿਤ ਕੀਤਾ ਹੈ। ਮੈਂ ਇਸ ਉਪਲਬਧੀ ਦੇ ਲਈ ਇਸਰੋ (ISRO) ਨੂੰ, ਅਤੇ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਦਿੰਦੀ ਹਾਂ। 

ਮਾਣਯੋਗ ਮੈਂਬਰ ਸਾਹਿਬਾਨ,

ਮੇਰੀ ਸਰਕਾਰ ਨੇ ਦੇਸ਼ ਵਿੱਚ ਵਿਸ਼ਵ ਪੱਧਰੀ ਸਪੋਰਟਸ ਵਾਤਾਵਰਣ ਬਣਾਉਣ ਦੀ ਦਿਸ਼ਾ ਵਿੱਚ ਖੇਲੋ ਇੰਡੀਆ ਸਕੀਮ (Khelo India Scheme), ਟਾਰਗਟ ਓਲੰਪਿਕ ਪੋਡੀਅਮ ਸਕੀਮ (Target Olympic Podium Scheme) ਯਾਨੀ TOPS; ਰਾਸ਼ਟਰੀ ਸਪੋਰਟਸ ਯੂਨੀਵਰਸਿਟੀ ਸਥਾਪਿਤ ਕਰਨ ਜਿਹੇ ਕਈ ਕਦਮ ਉਠਾਏ ਹਨ।  

ਦਿੱਵਯਾਗਾਂ ਦੇ ਲਈ ਗਵਾਲੀਅਰ ਵਿੱਚ ਵਿਸ਼ੇਸ਼ ਖੇਡ ਕੇਂਦਰ ਖੋਲ੍ਹਿਆ ਗਿਆ ਹੈ।

 ਭਾਰਤ ਦੀਆਂ ਟੀਮਾਂ ਨੇ ਚਾਹੇ ਓਲੰਪਿਕਸ ਹੋਵੇ, ਜਾਂ ਫਿਰ ਪੈਰਾਲਿੰਪਿਕਸ, ਹਰ ਜਗ੍ਹਾ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਹਾਲ ਹੀ ਵਿੱਚ ਵਿਸ਼ਵ ਸ਼ੰਤਰੰਜ ਚੈਂਪੀਅਨਸ਼ਿਪ ਵਿੱਚ ਭੀ ਭਾਰਤ ਨੇ ਆਪਣਾ ਪਰਚਮ ਲਹਿਰਾਇਆ ਹੈ।

ਫਿਟ ਇੰਡੀਆ ਮੂਵਮੈਂਟ (Fit India Movement) ਚਲਾ ਕੇ ਅਸੀਂ ਸਸ਼ਕਤ ਯੁਵਾਸ਼ਕਤੀ ਦਾ ਨਿਰਮਾਣ ਕਰ ਰਹੇ ਹਾਂ। 

ਮਾਣਯੋਗ ਮੈਂਬਰ ਸਾਹਿਬਾਨ,

ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਕਿਸਾਨ, ਜਵਾਨ ਅਤੇ ਵਿਗਿਆਨ ਦੇ ਨਾਲ ਹੀ ਖੋਜ ਦਾ ਬਹੁਤ ਬੜਾ ਮਹੱਤਵ ਹੈ। ਸਾਡਾ ਲਕਸ਼ ਭਾਰਤ ਨੂੰ ਗਲੋਬਲ ਇਨੋਵੇਸ਼ਨ ਪਾਵਰਹਾਊਸ ਬਣਾਉਣਾ ਹੈ। 

ਦੇਸ਼ ਦੀਆਂ ਐਜੂਕੇਸ਼ਨਲ ਸੰਸਥਾਵਾਂ ਵਿੱਚ ਖੋਜ ਨੂੰ ਹੁਲਾਰਾ ਦੇਣ ਦੇ ਲਈ ਪੰਜਾਹ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਨੈਸ਼ਨਲ ਰਿਸਰਚ ਫਾਊਂਡੇਸ਼ਨ ਸਥਾਪਿਤ ਕੀਤੀ ਗਈ ਹੈ। 

ਦਸ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ “ਵਿਗਿਆਨ ਧਾਰਾ ਯੋਜਨਾ” (Vigyan Dhara Yojana) ਦੇ ਤਹਿਤ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਇਨੋਵੇਸ਼ਨ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। 

ਆਰਟੀਫਿਸ਼ਲ ਇੰਟੈਲੀਜੈਂਸ ਦੇ ਖੇਤਰ ਵਿੱਚ ਭਾਰਤ ਦੇ ਯੋਗਦਾਨ ਨੂੰ ਅੱਗੇ ਵਧਾਉਂਦੇ ਹੋਏ “ਇੰਡੀਆ ਏਆਈ ਮਿਸ਼ਨ” (India AI Mission) ਪ੍ਰਾਰੰਭ ਕੀਤਾ ਗਿਆ ਹੈ। 

ਰਾਸ਼ਟਰੀ ਕੁਆਂਟਮ ਮਿਸ਼ਨ (National Quantum Mission) ਨਾਲ ਭਾਰਤ, ਇਸ ਫ੍ਰੰਟੀਅਰ ਟੈਕਨੋਲੋਜੀ ਵਿੱਚ ਦੁਨੀਆ ਦੇ ਮੋਹਰੀ ਦੇਸ਼ਾਂ ਦੀ ਪੰਕਤੀ ਵਿੱਚ ਸਥਾਨ ਬਣਾ ਸਕੇਗਾ। 

ਮੇਰੀ ਸਰਕਾਰ, ਦੇਸ਼ ਵਿੱਚ “ਬਾਇਓ- ਮੈਨੂਫੈਕਚਰਿੰਗ” ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ BioE3 Policy ਲਿਆਈ ਹੈ।

ਇਹ ਪਾਲਿਸੀ ਭਵਿੱਖ ਦੀ ਉਦਯੋਗਿਕ ਕ੍ਰਾਂਤੀ ਦਾ ਸੂਤਰਧਾਰ ਹੋਵੇਗੀ। ਬਾਇਓ ਇਕੌਨਮੀ ਦਾ ਉਦੇਸ਼ ਕੁਦਰਤੀ ਸੰਸਾਧਨਾਂ ਦਾ ਕੁਸ਼ਲ ਉਪਯੋਗ ਕਰਨਾ ਹੈ ਜਿਸ ਦੇ ਨਾਲ ਵਾਤਾਵਰਣ ਨੂੰ ਸੁਰੱਖਿਅਤ ਕਰਦੇ ਹੋਏ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਹੋਣਗੇ। 

ਮਾਣਯੋਗ ਮੈਂਬਰ ਸਾਹਿਬਾਨ, 

ਮੇਰੀ ਸਰਕਾਰ ਨੇ ਅਰਥਵਿਵਸਥਾ ਨੂੰ ਪਾਲਿਸੀ ਪੈਰਾਲਿਸਿਸ ਜਿਹੀਆਂ ਪਰਿਸਥਿਤੀਆਂ ਤੋਂ ਬਾਹਰ ਕੱਢਣ ਦੇ ਲਈ ਮਜ਼ਬੂਤ ਇੱਛਾਸ਼ਕਤੀ ਦੇ ਨਾਲ ਕੰਮ ਕੀਤਾ ਹੈ। ਕੋਵਿਡ ਅਤੇ ਉਸ ਦੇ ਬਾਅਦ ਦੇ ਹਾਲਾਤ ਅਤੇ ਯੁੱਧ ਜਿਹੀਆਂ ਆਲਮੀ ਚਿੰਤਾਵਾਂ ਦੇ ਬਾਵਜੂਦ ਭਾਰਤੀ ਅਰਥਵਿਵਸਥਾ ਨੇ ਜੋ ਸਥਿਰਤਾ ਅਤੇ resilience ਦਿਖਾਇਆ ਹੈ, ਉਹ ਉਸ ਦੇ ਸਸ਼ਕਤ ਹੋਣ ਦਾ ਪ੍ਰਮਾਣ ਹੈ। 

ਮੇਰੀ ਸਰਕਾਰ ਨੇ Ease of doing business ਨੂੰ ਹੁਲਾਰਾ ਦੇਣ ਲਈ ਕਈ ਮਹੱਤਵਪੂਰਨ ਕਦਮ   ਉਠਾਏ ਹਨ।

ਵੰਨ ਨੈਸ਼ਨ ਵੰਨ ਟੈਕਸ (of ‘One Nation, One Tax’) ਦੀ ਭਾਵਨਾ ਦੇ ਤਹਿਤ ਜੀਐੱਸਟੀ ਦੀ ਵਿਵਸਥਾ ਲਾਗੂ ਕੀਤੀ ਗਈ, ਜਿਸ ਦਾ ਫਾਇਦਾ ਸਾਰੇ ਰਾਜਾਂ ਨੂੰ ਮਿਲ ਰਿਹਾ ਹੈ।  

ਮੇਕ ਇਨ ਇੰਡੀਆ ਜਿਹੀਆਂ ਨੀਤੀਆਂ ਦੇ ਕਾਰਨ ਹੁਣ ਬੜੇ ਗਲੋਬਲ ਬ੍ਰਾਂਡਸ ਦੇ ਪ੍ਰੋਡਕਟਸ ‘ਤੇ ਭੀ ‘ਮੇਡ ਇਨ ਇੰਡੀਆ’ (‘Made in India’) ਦੇ ਲੇਬਲਸ ਦਿਖਣ ਲਗੇ ਹਨ।

ਮਾਣਯੋਗ ਮੈਂਬਰ ਸਾਹਿਬਾਨ, 

ਭਾਰਤ ਦੇ ਛੋਟੇ ਵਪਾਰੀ ਪਿੰਡ ਤੋਂ ਲੈ ਕੇ ਸ਼ਹਿਰਾਂ ਤੱਕ,  ਹਰ ਜਗ੍ਹਾ ਆਰਥਿਕ ਪ੍ਰਗਤੀ ਨੂੰ ਗਤੀ ਦਿੰਦੇ ਹਨ। ਮੇਰੀ ਸਰਕਾਰ ਛੋਟੇ ਉੱਦਮੀਆਂ ਨੂੰ ਅਰਥਵਿਵਸਥਾ ਦੀ ਰੀੜ੍ਹ ਮੰਨਦੇ ਹੋਏ ਉਨ੍ਹਾਂ ਨੂੰ ਸਵੈ-ਰੋਜ਼ਗਾਰ ਦੇ ਨਵੇਂ ਅਵਸਰ ਦੇ ਰਹੀ ਹੈ। 

MSME ਦੇ ਲਈ ਕ੍ਰੈਡਿਟ ਗਰੰਟੀ ਸਕੀਮ ਅਤੇ ਈ-ਕਮਰਸ ਐਕਸਪੋਰਟ ਹਬਸ ਸਾਰੇ ਪ੍ਰਕਾਰ ਦੇ ਉਦਯੋਗਾਂ ਨੂੰ ਹੁਲਾਰਾ ਦੇ ਰਹੇ ਹਨ।

ਤੀਸਰੇ ਕਾਰਜਕਾਲ ਵਿੱਚ, ਮੇਰੀ ਸਰਕਾਰ ਦੁਆਰਾ ਮੁਦਰਾ ਸਕੀਮ ਦੀ ਸੀਮਾ ਨੂੰ ਦਸ ਲੱਖ ਰੁਪਏ ਤੋਂ ਵਧਾ ਕੇ ਵੀਹ ਲੱਖ ਰੁਪਏ ਕਰਨ ਦਾ ਲਾਭ ਕਰੋੜਾਂ ਛੋਟੇ ਉੱਦਮੀਆਂ ਨੂੰ ਹੋਇਆ ਹੈ। 

ਮੇਰੀ ਸਰਕਾਰ ਨੇ ਕ੍ਰੈਡਿਟ ਐਕਸੇਸ ਨੂੰ ਅਸਾਨ ਬਣਾਇਆ ਹੈ। ਇਸ ਨਾਲ ਵਿੱਤੀ ਸੇਵਾਵਾਂ ਨੂੰ ਲੋਕੰਤਤਰੀ ਬਣਾਇਆ ਜਾ ਸਕਿਆ ਹੈ। ਅੱਜ ਲੋਨ,  ਕ੍ਰੈਡਿਟ ਕਾਰਡ,  ਬੀਮਾ ਜਿਹੇ ਪ੍ਰੋਡਕਟ,  ਸਭ ਦੇ ਲਈ ਅਸਾਨੀ ਨਾਲ ਸੁਲਭ ਹੋ ਰਹੇ ਹਨ।

ਦਹਾਕਿਆਂ ਤੱਕ ਸਾਡੇ ਦੇਸ਼ ਦੇ ਰੇਹੜੀ-ਪਟੜੀ ‘ਤੇ ਦੁਕਾਨ ਲਗਾ ਕੇ ਆਜੀਵਿਕਾ ਚਲਾਉਣ ਵਾਲੇ ਭਾਈ-ਭੈਣ ਬੈਂਕਿੰਗ ਵਿਵਸਥਾ ਤੋਂ ਬਾਹਰ ਰਹੇ। ਅੱਜ ਉਨ੍ਹਾਂ ਨੂੰ ਪੀਐੱਮ ਸਵਨਿਧੀ ਯੋਜਨਾ (PM SVANidhi Yojana) ਦਾ ਲਾਭ ਮਿਲ ਰਿਹਾ ਹੈ। ਡਿਜੀਟਲ ਟ੍ਰਾਂਜੈਕਸ਼ਨ ਰਿਕਾਰਡ ਦੇ ਅਧਾਰ ‘ਤੇ ਉਨ੍ਹਾਂ ਨੂੰ ਬਿਜ਼ਨਸ ਵਧਾਉਣ ਦੇ ਲਈ ਹੋਰ ਲੋਨ ਮਿਲਦਾ ਹੈ।  

ਓਐੱਨਡੀਸੀ (ONDC) ਦੀ ਵਿਵਸਥਾ ਨੇ ਡਿਜੀਟਲ ਕਮਰਸ ਯਾਨੀ ਔਨਲਾਇਨ ਸ਼ਾਪਿੰਗ ਦੀ ਵਿਵਸਥਾ ਨੂੰ ਸਮਾਵੇਸ਼ੀ ਬਣਾਇਆ ਹੈ। ਅੱਜ ਦੇਸ਼ ਵਿੱਚ ਛੋਟੇ ਬਿਜ਼ਨਸ ਨੂੰ ਭੀ ਅੱਗੇ ਵਧਣ ਦਾ ਸਮਾਨ ਅਵਸਰ ਮਿਲ ਰਿਹਾ ਹੈ।

ਮਾਣਯੋਗ ਮੈਂਬਰ ਸਾਹਿਬਾਨ, 

ਮੇਰੀ ਸਰਕਾਰ ਨੇ ਦਸ ਵਰ੍ਹਿਆਂ ਵਿੱਚ ਪ੍ਰਗਤੀ ਦੇ ਜੋ ਨਵੇਂ ਅਧਿਆਇ ਲਿਖੇ ਹਨ,  ਉਨ੍ਹਾਂ ਵਿੱਚੋਂ ਇੱਕ ਸਵਰਣਿਮ ਸੋਪਾਨ (golden milestone) ਭਾਰਤ ਦੀ ਡਿਜੀਟਲ ਕ੍ਰਾਂਤੀ ਦਾ ਭੀ ਹੈ। ਅੱਜ ਭਾਰਤ ਡਿਜੀਟਲ ਟੈਕਨੋਲੋਜੀ ਦੀ ਫੀਲਡ ਵਿੱਚ ਇੱਕ ਪ੍ਰਮੁੱਖ ਗਲੋਬਲ ਪਲੇਅਰ ਦੇ ਰੂਪ ਵਿੱਚ ਆਪਣੀ ਉਪਸਥਿਤੀ ਦਰਜ ਕਰਵਾ ਰਿਹਾ ਹੈ। ਦੁਨੀਆ ਦੇ ਬੜੇ ਦੇਸ਼ਾਂ ਦੇ ਨਾਲ ਹੀ ਭਾਰਤ ਵਿੱਚ 5G ਸਰਵਿਸਿਜ਼ ਦੀ ਸ਼ੁਰੂਆਤ ਇਸ ਦੀ ਇੱਕ ਬੜੀ ਉਦਾਹਰਣ ਹੈ।

ਭਾਰਤ ਦੀ ਯੂਪੀਆਈ ਟੈਕਨੋਲੋਜੀ ਦੀ ਸਫ਼ਲਤਾ ਤੋਂ ਦੁਨੀਆ ਦੇ ਕਈ ਵਿਕਸਿਤ ਦੇਸ਼ ਭੀ ਪ੍ਰਭਾਵਿਤ ਹਨ। ਅੱਜ 50 ਪ੍ਰਤੀਸ਼ਤ ਤੋਂ ਜ਼ਿਆਦਾ ਰੀਅਲ ਟਾਇਮ ਡਿਜੀਟਲ ਟ੍ਰਾਂਜੈਕਸ਼ਨਾਂ ਭਾਰਤ ਵਿੱਚ ਹੋ ਰਹੀਆਂ ਹਨ।

ਮੇਰੀ ਸਰਕਾਰ ਨੇ ਡਿਜੀਟਲ ਟੈਕਨੋਲੋਜੀ ਨੂੰ ਸਮਾਜਿਕ ਨਿਆਂ ਅਤੇ ਸਮਾਨਤਾ ਦੇ ਇੱਕ ਟੂਲ ਦੇ ਤੌਰ ‘ਤੇ ਇਸਤੇਮਾਲ ਕੀਤਾ ਹੈ। ਡਿਜੀਟਲ ਪੇਮੈਂਟ ਕੁਝ ਲੋਕਾਂ ਜਾਂ ਕੁਝ ਵਰਗਾਂ ਤੱਕ ਸੀਮਿਤ ਨਹੀਂ ਹੈ।  ਭਾਰਤ ਵਿੱਚ ਛੋਟੇ ਤੋਂ ਛੋਟਾ ਦੁਕਾਨਦਾਰ ਭੀ ਇਸ ਸੁਵਿਧਾ ਦਾ ਲਾਭ ਉਠਾ ਰਿਹਾ ਹੈ। 

ਪਿੰਡ ਵਿੱਚ ਭੀ ਬੈਂਕਿੰਗ ਸੇਵਾਵਾਂ ਅਤੇ UPI ਜਿਹੀ ਵਰਲਡ ਕਲਾਸ ਟੈਕਨੋਲੋਜੀ ਉਪਲਬਧ ਹੈ।  ਭਾਰਤ ਵਿੱਚ ਪਿਛਲੇ 10 ਸਾਲ ਵਿੱਚ ਬਣੇ ਪੰਜ ਲੱਖ ਤੋਂ ਜ਼ਿਆਦਾ ਕੌਮਨ ਸਰਵਿਸ ਸੈਂਟਰਸ ਸਰਕਾਰ ਦੀਆਂ ਦਰਜਨਾਂ ਸੁਵਿਧਾਵਾਂ ਔਨਲਾਇਨ ਉਪਲਬਧ ਕਰਵਾ ਰਹੇ ਹਨ।

ਮੇਰੀ ਸਰਕਾਰ ਨੇ ਲੋਕਾਂ ਦੇ ਜੀਵਨ ‘ਤੇ ਸਰਕਾਰ ਦਾ ਪ੍ਰਭਾਵ ਘੱਟ ਕਰਨ ਦੇ ਲਈ ਈ-ਗਵਰਨੈਂਸ ਨੂੰ ਮਹੱਤਵ ਦਿੱਤਾ ਹੈ। ਡਿਜੀਲੌਕਰ ਦੀ ਵਿਵਸਥਾ ਨੇ ਲੋਕਾਂ ਨੂੰ ਕਦੇ ਭੀ, ਕਿਤੇ ਭੀ ਆਪਣੇ ਮਹੱਤਵਪੂਰਨ ਦਸਤਾਵੇਜ਼ ਪ੍ਰਾਪਤ ਕਰਨ ਅਤੇ ਦਿਖਾਉਣ ਦੀ ਸੁਵਿਧਾ ਦਿੱਤੀ ਹੈ। 

ਤੇਜ਼ੀ ਨਾਲ ਡਿਜਿਟਾਇਜ਼ ਹੁੰਦੇ ਸਾਡੇ ਸਮਾਜ ਵਿੱਚ ਅੱਜ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਇੱਕ ਹੋਰ ਮਹੱਤਵਪੂਰਨ ਵਿਸ਼ਾ ਸਾਇਬਰ ਸਕਿਉਰਿਟੀ ਹੈ। ਡਿਜੀਟਲ ਫ੍ਰਾਡ, ਸਾਇਬਰ-ਕ੍ਰਾਇਮ ਅਤੇ ਡੀਪ ਫੇਕਸ (deep fakes) ਜਿਹੀਆਂ ਟੈਕਨੋਲੋਜੀਆਂ ਸਮਾਜਿਕ,  ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਲਈ ਚੁਣੌਤੀ ਭੀ ਬਣੀਆਂ ਹਨ। ਇਨ੍ਹਾਂ ਸਾਇਬਰ-ਕ੍ਰਾਇਮਸ ਨੂੰ ਕੰਟਰੋਲ ਕਰਨ ਦੇ ਲਈ ਕਈ ਕਦਮ ਉਠਾਏ ਗਏ ਹਨ। ਸਾਇਬਰ ਸੁਰੱਖਿਆ ਦੇ ਖੇਤਰ ਵਿੱਚ ਭੀ ਨੌਜਵਾਨਾਂ ਦੇ ਲਈ ਰੋਜ਼ਗਾਰ ਦੀਆਂ ਸੰਭਾਵਨਾਵਾਂ ਹਨ। 

ਮੇਰੀ ਸਰਕਾਰ ਸਾਇਬਰ ਸਕਿਉਰਿਟੀ ਵਿੱਚ ਦਕਸ਼ਤਾ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਨਿਰੰਤਰ ਕਾਰਜਰਤ ਹੈ। ਇਸ ਦੇ ਫਲਸਰੂਪ ਭਾਰਤ ਨੇ ਗਲੋਬਲ ਸਾਇਬਰ ਸਕਿਉਰਿਟੀ ਇੰਡੈਕਸ ਵਿੱਚ ਟੀਅਰ-1 ਸਟੇਟਸ ਪ੍ਰਾਪਤ ਕਰ ਲਿਆ ਹੈ।

ਮਾਣਯੋਗ ਮੈਂਬਰ ਸਾਹਿਬਾਨ, 

ਕਿਸੇ ਭੀ ਦੇਸ਼ ਦਾ ਆਧੁਨਿਕ ਇਨਫ੍ਰਾਸਟ੍ਰਕਚਰ ਨਾ ਕੇਵਲ ਉਸ ਦੇ ਨਾਗਰਿਕਾਂ ਨੂੰ ਇੱਕ ਬਿਹਤਰ ਜੀਵਨ ਅਤੇ ਦੇਸ਼ ਨੂੰ ਨਵੀਂ ਪਹਿਚਾਣ ਦਿੰਦਾ ਹੈ, ਬਲਕਿ ਦੇਸ਼ ਨੂੰ ਇੱਕ ਨਵਾਂ ‍ਆਤਮਵਿਸ਼ਵਾਸ ਭੀ ਦਿੰਦਾ ਹੈ। ਬੀਤੇ ਦਹਾਕੇ ਵਿੱਚ ਭਾਰਤ ਨੇ ਵਰਲਡ ਕਲਾਸ ਇਨਫ੍ਰਾਸਟ੍ਰਕਚਰ ਨਿਰਮਾਣ ਦੇ ਕਈ ਮਾਇਲ ਸਟੋਨਸ ਤੈ ਕੀਤੇ ਹਨ। ਇਸ ਆਧੁਨਿਕ ਇਨਫ੍ਰਾਸਟ੍ਰਕਚਰ ਨਾਲ ਦੁਨੀਆ ਵਿੱਚ ਭਾਰਤ ਦਾ ਅਕਸ ਮਜ਼ਬੂਤ ਹੋਇਆ ਹੈ, ਇਨਵੈਸਟਰਸ ਦਾ ਭਾਰਤ ਦੇ ਪ੍ਰਤੀ ਭਰੋਸਾ ਵਧਿਆ ਹੈ,  ਉਦਯੋਗਾਂ ਨੂੰ ਬਲ ਮਿਲਿਆ ਹੈ ਅਤੇ ਨਵੇਂ ਰੋਜ਼ਗਾਰ ਦਾ ਨਿਰਮਾਣ ਹੋ ਰਿਹਾ ਹੈ।

ਮੇਰੀ ਸਰਕਾਰ ਦੇਸ਼ ਦੇ ਹਰ ਹਿੱਸੇ ਨੂੰ ਹਾਈਵੇ, ਐਕਸਪ੍ਰੈੱਸਵੇ ਨਾਲ ਕਨੈਕਟ ਕਰਨ ਦੇ ਲਈ ਮਿਸ਼ਨ ਮੋਡ ਵਿੱਚ ਕੰਮ ਕਰ ਰਹੀ ਹੈ। ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ (PM Gati Shakti National Master Plan) ਦੇ ਦੁਆਰਾ ਪ੍ਰੋਜੈਕਟਾਂ ਨੂੰ ਪੂਰਾ ਕਰਨ ਦੀ ਗਤੀ ਤੇਜ਼ ਹੋਈ ਹੈ।  

ਦਸ ਸਾਲ ਪਹਿਲੇ,  ਬੁਨਿਆਦੀ ਢਾਂਚੇ ਦਾ ਬਜਟ ਲਗਭਗ ਦੋ ਲੱਖ ਕਰੋੜ ਰੁਪਏ ਸੀ,  ਜੋ ਪਿਛਲੇ ਬਜਟ ਵਿੱਚ ਵਧ ਕੇ ਗਿਆਰਾਂ ਲੱਖ ਕਰੋੜ ਰੁਪਏ ਤੋਂ ਅਧਿਕ ਹੋ ਗਿਆ।

ਪਿਛਲੇ ਇੱਕ ਦਹਾਕੇ ਦੇ ਕੰਮ ਨੂੰ ਅੱਗੇ ਲੈ ਜਾਂਦੇ ਹੋਏ,  ਪਿਛਲੇ ਛੇ ਮਹੀਨਿਆਂ ਵਿੱਚ ਮੇਰੀ ਸਰਕਾਰ ਨੇ ਭਵਿੱਖ ਦੇ ਇਨਫ੍ਰਾਸਟ੍ਰਕਚਰ ਵਿੱਚ ਰਿਕਾਰਡ ਨਿਵੇਸ਼ ਕੀਤਾ ਹੈ। 

ਵਾਢਵਣ (Vadhavan) ਵਿੱਚ ਭਾਰਤ ਦੀ ਪਹਿਲੀ ਡੀਪ ਵਾਟਰ ਮੈਗਾ ਪੋਰਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ।  76,000 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਇਹ ਪੋਰਟ ਵਿਸ਼ਵ ਦੀਆਂ ਸਿਖਰਲੀਆਂ ਦਸ ਪੋਰਟਸ ਵਿੱਚੋਂ ਇੱਕ ਹੋਵੇਗੀ। 

ਮੈਨੂੰ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਉਧਮਪੁਰ- ਸ੍ਰੀਨਗਰ- ਬਾਰਾਮੂਲਾ ਰੇਲ ਲਿੰਕ ਪ੍ਰੋਜੈਕਟ ਪੂਰਾ ਹੋ ਗਿਆ ਹੈ ਅਤੇ ਹੁਣ ਦੇਸ਼ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਰੇਲਵੇ ਲਾਇਨ ਨਾਲ ਜੁੜ ਜਾਵੇਗਾ।  ਇਸ ਖ਼ਾਹਿਸ਼ੀ ਪ੍ਰੋਜੈਕਟ ਦੇ ਤਹਿਤ ਚੇਨਾਬ ਬ੍ਰਿਜ ਦਾ ਨਿਰਮਾਣ ਹੋਇਆ ਹੈ ਜੋ ਵਿਸ਼ਵ ਦਾ ਸਭ ਤੋਂ ਉੱਚਾ ਰੇਲ ਬ੍ਰਿਜ ਹੈ।  ਨਾਲ ਹੀ ਆਂਜੀ ਬ੍ਰਿਜ (Anji Bridge),  ਦੇਸ਼ ਦਾ ਪਹਿਲਾ ਰੇਲ ਕੇਬਲ ਬ੍ਰਿਜ ਬਣਿਆ ਹੈ।

ਸ਼ਿੰਕੁਨ ਲਾ ਸੁਰੰਗ (Shinkun La tunnel) ‘ਤੇ ਕੰਮ ਭੀ ਸਫ਼ਲਤਾਪੂਰਵਕ ਅੱਗੇ ਵਧ ਰਿਹਾ ਹੈ।  ਨਿਕਟ ਭਵਿੱਖ ਵਿੱਚ ਪੂਰੀ ਹੋਣ ‘ਤੇ ਇਹ ਵਿਸ਼ਵ ਦੀ ਸਭ ਤੋਂ ਉੱਚੀ ਸੁਰੰਗ ਹੋਵੇਗੀ। ਇਸ ਨਾਲ ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਦੇ ਦਰਮਿਆਨ ਬਾਹਰਮਾਸੀ ਸੰਪਰਕ (year-round connectivity) ਬਣਿਆ ਰਹੇਗਾ।

ਭਾਰਤ ਦਾ ਏਵੀਏਸ਼ਨ ਸੈਕਟਰ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। ਦੇਸ਼ ਦੀਆਂ ਏਅਰਲਾਇਨ ਕੰਪਨੀਆਂ ਨੇ 1,700 ਤੋਂ ਅਧਿਕ ਨਵੇਂ ਜਹਾਜ਼ਾਂ ਦੇ ਆਰਡਰ ਦਿੱਤੇ ਹਨ। ਇਤਨੀ ਬੜੀ ਸੰਖਿਆ ਵਿੱਚ ਆਉਣ ਵਾਲੇ ਜਹਾਜ਼ਾਂ ਦੇ ਪਰਿਚਾਲਨ ਦੇ ਲਈ ਅਸੀਂ ਏਅਰਪੋਰਟਸ ਦਾ ਵਿਸਤਾਰ ਕਰ ਰਹੇ ਹਾਂ।  ਪਿਛਲੇ ਇੱਕ ਦਹਾਕੇ ਵਿੱਚ ਦੇਸ਼ ਵਿੱਚ ਏਅਰਪੋਰਟਸ ਦੀ ਸੰਖਿਆ ਦੁੱਗਣੀ ਹੋ ਗਈ ਹੈ।

ਮਾਣਯੋਗ ਮੈਂਬਰ ਸਾਹਿਬਾਨ,

ਵਿਕਸਿਤ ਭਾਰਤ ਨੂੰ ਗਤੀ ਦੇਣ ਦੇ ਲਈ ਸਾਡੇ ਸ਼ਹਿਰਾਂ ਨੂੰ ਫਿਊਚਰ ਰੈਡੀ ਬਣਾਉਣਾ ਜ਼ਰੂਰੀ ਹੈ। 

ਇਸ ਦਿਸ਼ਾ ਵਿੱਚ ਮੇਰੀ ਸਰਕਾਰ ਨੇ ਸ਼ਹਿਰੀ ਸੁਵਿਧਾਵਾਂ ਦਾ ਆਧੁਨਿਕੀਕਰਣ ਕਰਕੇ ਉਨ੍ਹਾਂ ਨੂੰ ਐਨਰਜੀ ਐਫਿਸ਼ਿਐਂਟ ਬਣਾਉਣ ‘ਤੇ ਜ਼ੋਰ ਦਿੱਤਾ ਹੈ। ਨਾਲ ਹੀ ਨਵੇਂ ਸ਼ਹਿਰਾਂ ਦੇ ਵਿਕਾਸ ਦੀ ਭੀ ਨੀਂਹ ਰੱਖੀ ਜਾ ਰਹੀ ਹੈ।

ਮੇਰੀ ਸਰਕਾਰ ਨੇ ਲਗਭਗ 28,000 ਕਰੋੜ ਰੁਪਏ ਦੇ ਨਿਵੇਸ਼ ਨਾਲ ਦੇਸ਼ ਭਰ ਵਿੱਚ 12 ਇੰਡਸਟ੍ਰੀਅਲ ਨੋਡਸ (industrial nodes) ਅਤੇ ਸ਼ਹਿਰਾਂ ਦੇ ਪਾਸ ਸੌ ਇੰਡਸਟ੍ਰੀਅਲ ਪਾਰਕ (industrial parks) ਬਣਾਉਣ ਦਾ ਭੀ ਨਿਰਣਾ ਲਿਆ ਹੈ।

ਸ਼ਹਿਰੀ ਟ੍ਰਾਂਸਪੋਰਟੇਸ਼ਨ ਨੂੰ ਅਸਾਨ ਬਣਾਉਣ ਦੇ ਕਾਰਜ ਲਗਾਤਾਰ ਜਾਰੀ ਹਨ।  ਦਿੱਲੀ,  ਪੁਣੇ, ਠਾਣੇ ਅਤੇ ਬੰਗਲੁਰੂ ਵਿੱਚ ਮੈਟਰੋ ਪ੍ਰੋਜੈਕਟਸ ਅਤੇ ਅਹਿਮਦਾਬਾਦ-ਭੁਜ ਰੂਟ ‘ਤੇ ਸ਼ੁਰੂ ਹੋਈ ਨਮੋ ਭਾਰਤ ਰੈਪਿਡ ਰੇਲ ਸਰਵਿਸਿਜ਼ (Namo Bharat Rapid Rail Services) ਵਿਕਸਿਤ ਭਾਰਤ ਦੇ ਸ਼ਹਿਰਾਂ ਦਾ ਸਰੂਪ ਹਨ।  ਕੁਝ ਹਫ਼ਤੇ ਪਹਿਲੇ ਹੀ ਦਿੱਲੀ ਵਿੱਚ ਰਿਠਾਲਾ–ਨਰੇਲਾ–ਕੁੰਡਲੀ ਕੌਰੀਡੋਰ (Rithala-Narela-Kundli corridor) ਦਾ ਕੰਮ ਸ਼ੁਰੂ ਹੋਇਆ ਹੈ, ਜੋ ਦਿੱਲੀ                                                                                                                                                                                                                                                                                              ਮੈਟਰੋ ਨੈੱਟਵਰਕ ਦੇ ਬੜੇ ਸੈਕਸ਼ਨ ਵਿੱਚੋਂ ਇੱਕ ਹੋਵੇਗਾ।  ਮੇਰੀ ਸਰਕਾਰ  ਦੇ ਨਿਰੰਤਰ ਪ੍ਰਯਾਸ ਨਾਲ ਦਿੱਲੀ ਵਿੱਚ ਮੈਟਰੋ ਰੂਟ ਲਗਾਤਾਰ ਵਧ ਰਿਹਾ ਹੈ। 2014 ਵਿੱਚ ਦਿੱਲੀ-NCR ਵਿੱਚ ਮੈਟਰੋ ਦਾ ਕੁੱਲ ਨੈੱਟਵਰਕ 200 ਕਿਲੋਮੀਟਰ ਤੋਂ ਭੀ ਘੱਟ ਸੀ।  ਹੁਣ ਇਹ ਵਧ ਕੇ ਦੁੱਗਣੇ ਤੋਂ ਭੀ ਜ਼ਿਆਦਾ ਹੋ ਗਿਆ ਹੈ।

ਅੱਜ ਮੈਨੂੰ ਇਹ ਦੱਸਦੇ ਹੋਏ ਬੇਹੱਦ ਪ੍ਰਸੰਨਤਾ ਹੈ ਕਿ ਭਾਰਤ ਦਾ ਮੇਟਰੋ ਨੈੱਟਵਰਕ ਹੁਣ ਇੱਕ ਹਜ਼ਾਰ ਕਿਲੋਮੀਟਰ ਦੇ ਮਾਇਲਸਟੋਨ ਨੂੰ ਪਾਰ ਕਰ ਚੁੱਕਿਆ ਹੈ।  ਭਾਰਤ ਹੁਣ ਮੈਟਰੋ ਨੈੱਟਵਰਕ ਦੇ ਮਾਮਲੇ ਵਿੱਚ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਦੇਸ਼ ਬਣ ਗਿਆ ਹੈ।

ਲਗਭਗ ਅੱਠ ਹਜ਼ਾਰ ਕਰੋੜ ਰੁਪਏ ਦੇ ਖਰਚ ਨਾਲ ਦੇਸ਼ ਵਿੱਚ 52,000 ਇਲੈਕਟ੍ਰਿਕ ਬੱਸਾਂ ਚਲਾਉਣ ਦਾ ਭੀ ਨਿਰਣਾ ਹੋਇਆ ਹੈ। ਇਸ ਨਾਲ ਸ਼ਹਿਰੀ ਇਲਾਕਿਆਂ ਵਿੱਚ ਸੁਗਮ ਅਤੇ ਸਵੱਛ ਟ੍ਰਾਂਸਪੋਰਟੇਸ਼ਨ ਦੀ ਸੁਵਿਧਾ ਮਿਲੇਗੀ ਅਤੇ ਅਨੇਕ ਲੋਕਾਂ ਨੂੰ ਰੋਜ਼ਗਾਰ ਮਿਲੇਗਾ।

ਅਸਾਨ ਕਨੈਕਟਿਵਿਟੀ ਅਤੇ ਅਰਬਨ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਦੇਸ਼ ਵਿੱਚ ਪੰਦਰਾਂ ਰੋਪਵੇ ਪ੍ਰੋਜੈਕਟਸ ਦੀ ਯੋਜਨਾ ‘ਤੇ ਭੀ ਕੰਮ ਹੋ ਰਿਹਾ ਹੈ।

ਮਾਣਯੋਗ ਮੈਂਬਰ ਸਾਹਿਬਾਨ,

ਮੇਰੀ ਸਰਕਾਰ ਬਹੁ-ਆਯਾਮੀ ਅਤੇ ਸਮਰਸ-ਸਰਵਸਪਰਸ਼ੀ ਵਿਕਾਸ ਦੀਆਂ ਨੀਤੀਆਂ ‘ਤੇ ਕੰਮ ਕਰਦੀ ਆਈ ਹੈ।  ਇਸੇ ਲਈ,  ਮੇਰੀ ਸਰਕਾਰ ਨੇ ਜਿਤਨਾ ਬਲ ਫਿਜ਼ੀਕਲ ਇਨਫ੍ਰਾਸਟ੍ਰਕਚਰ ‘ਤੇ ਦਿੱਤਾ ਹੈ ਉਤਨੇ ਹੀ ਸਘਨ ਪ੍ਰਯਾਸ ਸੋਸ਼ਲ ਇਨਫ੍ਰਾਸਟ੍ਰਕਚਰ ਕ੍ਰਾਂਤੀ ਦੇ ਲਈ ਭੀ ਕੀਤੇ ਹਨ।

ਸਮਾਜ ਦੇ ਹਰ ਵਰਗ ਤੱਕ ਸਸਤੀਆਂ,  ਅਸਾਨ ਅਤੇ ਗੁਣਵੱਤਾਪੂਰਨ ਸਿਹਤ ਸੇਵਾਵਾਂ ਪਹੁੰਚਣ,  ਇਹ ਮੇਰੀ ਸਰਕਾਰ ਦੀ ਪ੍ਰਾਥਮਿਕਤਾ ਹੈ।  ਹਸਪਤਾਲ,  ਇਲਾਜ ਅਤੇ ਦਵਾਈਆਂ ਦੀ ਵਿਵਸਥਾ ਦੇ ਕਾਰਨ ਇੱਕ ਸਾਧਾਰਣ ਪਰਿਵਾਰ ਵਿੱਚ ਸਿਹਤ ‘ਤੇ ਹੋਣ ਵਾਲਾ ਖਰਚ ਨਿਰੰਤਰ ਘੱਟ ਹੋ ਰਿਹਾ ਹੈ।

ਦੇਸ਼ ਵਿੱਚ ਨਾਗਰਿਕਾਂ ਤੱਕ ਬਿਹਤਰ ਸਿਹਤ ਸੇਵਾਵਾਂ ਪਹੁੰਚਾਉਣ ਦੇ ਲਈ 1,75,000 ਆਯੁਸ਼ਮਾਨ ਆਰੋਗਯ ਮੰਦਿਰ (Ayushman Arogya Mandirs) ਬਣੇ ਹਨ।

ਦੇਸ਼ ਵਿੱਚ ਕੈਂਸਰ ਮਰੀਜ਼ਾਂ ਦੀ ਵਧਦੀ ਸੰਖਿਆ ਅਤੇ ਇਲਾਜ ਵਿੱਚ ਹੋਣ ਵਾਲੇ ਖਰਚ ਨੂੰ ਦੇਖਦੇ ਹੋਏ ਅਨੇਕ ਕੈਂਸਰ ਦਵਾਈਆਂ ਨੂੰ ਕਸਟਮ ਡਿਊਟੀ ਤੋਂ ਮੁਕਤ ਕਰ ਦਿੱਤਾ ਗਿਆ ਹੈ।

ਸਰਵਾਇਕਲ ਕੈਂਸਰ ਦੇ ਲਈ ਹੁਣ ਤੱਕ ਲਗਭਗ ਨੌਂ ਕਰੋੜ ਮਹਿਲਾਵਾਂ ਦੀ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ। 

ਮੇਰੀ ਸਰਕਾਰ ਦੇ ਪ੍ਰਯਾਸਾਂ ਨਾਲ ਦਿਮਾਗੀ ਬੁਖਾਰ ਨਾਲ ਲੜਨ ਵਿੱਚ ਦੇਸ਼ ਨੂੰ ਕਾਫ਼ੀ ਸਫ਼ਲਤਾ ਮਿਲੀ ਹੈ। ਇਸ ਤੋਂ ਹੋਣ ਵਾਲੀ ਮੌਤ ਦਰ ਹੁਣ ਘੱਟ ਕੇ ਛੇ ਪ੍ਰਤੀਸ਼ਤ ਰਹਿ ਗਈ ਹੈ।

ਰਾਸ਼ਟਰੀ ਟੀਬੀ ਖ਼ਾਤਮਾ ਪ੍ਰੋਗਰਾਮ ਦੇ ਤਹਿਤ ਟੀਬੀ ਦੇ ਮਰੀਜ਼ਾਂ ਦੀ ਸੰਖਿਆ ਭੀ ਘਟੀ ਹੈ। ਮੇਰਾ ਸਾਰੇ ਦੇਸ਼ਵਾਸੀਆਂ ਅਤੇ ਮਾਣਯੋਗ ਸਾਂਸਦਾਂ ਨੂੰ ਆਗਰਹਿ ਹੈ ਕਿ ਅਸੀਂ ਸਭ ਮਿਲ ਕੇ ਟੀਬੀ ਮੁਕਤ ਭਾਰਤ ਦੇ ਅਭਿਯਾਨ ਨੂੰ ਸਫ਼ਲ ਬਣਾਉਣ ਵਿੱਚ ਆਪਣਾ ਯੋਗਦਾਨ ਦੇਈਏ।

ਭਾਰਤ ਵਿੱਚ ਮਾਤਾ ਮੌਤ ਦਰ ਅਤੇ ਸ਼ਿਸ਼ੂ ਮੌਤ ਦਰ ਵਿੱਚ ਭੀ ਵਿਆਪਕ ਸੁਧਾਰ ਹੋਇਆ ਹੈ। 

ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਦੇ ਟੀਕਾਕਰਣ ਪ੍ਰੋਗਰਾਮ ਦੀ ਠੀਕ ਟ੍ਰੈਕਿੰਗ ਰੱਖਣ ਦੇ ਲਈ U- WIN ਪੋਰਟਲ ਲਾਂਚ ਕੀਤਾ ਗਿਆ ਹੈ। ਇਸ ਪੋਰਟਲ ‘ਤੇ ਹੁਣ ਤੱਕ ਲਗਭਗ ਤੀਹ ਕਰੋੜ ਵੈਕਸੀਨ ਖੁਰਾਕਾਂ ਦਰਜ ਹੋ ਚੁੱਕੀਆਂ ਹਨ।

ਟੈਲੀ ਮੈਡੀਸਿਨ ਦੇ ਮਾਧਿਅਮ ਨਾਲ ਤੀਹ ਕਰੋੜ ਤੋਂ ਅਧਿਕ ਈ-ਟੈਲੀ-ਕੰਸਲਟੇਸ਼ਨਸ ਨਾਲ ਨਾਗਰਿਕਾਂ ਨੂੰ ਸਿਹਤ ਲਾਭ ਮਿਲਿਆ ਹੈ। 

ਸਰਕਾਰ ਅਗਲੇ ਪੰਜ ਸਾਲਾਂ ਵਿੱਚ ਦੇਸ਼ ਦੇ ਮੈਡੀਕਲ ਕਾਲਜਾਂ ਵਿੱਚ 75,000 ਨਵੀਆਂ ਸੀਟਾਂ  ਦੀ ਸਿਰਜਣਾ ਦੇ ਲਈ ਭੀ ਕੰਮ ਕਰ ਰਹੀ ਹੈ।

ਸਰਕਾਰ ਹੈਲਥ ਇਨਫ੍ਰਾਸਟ੍ਰਕਚਰ ਅਤੇ ਮੈਡੀਕਲ ਇਕੁਇਪਮੈਂਟ ਮੈਨੂਫੈਕਚਰਿੰਗ ਨੂੰ ਹੁਲਾਰਾ ਦੇ ਰਹੀ ਹੈ। ਦੇਸ਼ ਵਿੱਚ ਨਵੇਂ ਬਲਕ ਡ੍ਰੱਗ ਅਤੇ ਮੈਡੀਕਲ ਡਿਵਾਇਸਿਜ਼ ਦੇ ਪਾਰਕ ਭੀ ਬਣਾਏ ਜਾ ਰਹੇ ਹਨ।  ਇਨ੍ਹਾਂ ਵਿੱਚ ਵਿੱਚ ਰੋਜ਼ਗਾਰ ਦੇ ਅਨੇਕ ਨਵੇਂ ਅਵਸਰ ਉਪਲਬਧ ਹੋ ਰਹੇ ਹਨ।

ਮਾਣਯੋਗ ਮੈਂਬਰ ਸਾਹਿਬਾਨ,

ਭਾਰਤ ਵਿੱਚ ਆਧੁਨਿਕ ਅਤੇ ਆਤਮਨਿਰਭਰ ਖੇਤੀਬਾੜੀ ਵਿਵਸਥਾ ਸਾਡਾ ਲਕਸ਼ ਹੈ। ਮੇਰੀ ਸਰਕਾਰ ਕਿਸਾਨਾਂ ਨੂੰ ਫਸਲਾਂ ਦਾ ਉਚਿਤ ਦਾਮ ਦਿਵਾਉਣ ਅਤੇ ਉਨ੍ਹਾਂ ਦੀ ਆਮਦਨ ਵਧਾਉਣ ਦੇ ਲਈ ਸਮਰਪਿਤ ਭਾਵ ਨਾਲ ਕੰਮ ਕਰ ਰਹੀ ਹੈ।

ਵਰ੍ਹੇ 2023-24 ਵਿੱਚ ਰਿਕਾਰਡ 332 ਮਿਲੀਅਨ ਟਨ ਅਨਾਜ ਉਤਪਾਦਨ ਹੋਇਆ ਹੈ। ਅਤੇ ਅੱਜ ਭਾਰਤ ਵਿਸ਼ਵ ਦਾ ਸਭ ਤੋਂ ਬੜਾ ਦੁੱਧ,  ਦਾਲ਼ ਅਤੇ ਮਸਾਲਿਆਂ ਦਾ ਉਤਪਾਦਕ ਹੈ। 

ਸਰਕਾਰ ਨੇ ਖਰੀਫ ਅਤੇ ਰਬੀ ਫਸਲਾਂ ਦੇ ਐੱਮਐੱਸਪੀ ਵਿੱਚ ਨਿਰੰਤਰ ਵਾਧਾ ਕੀਤਾ ਹੈ।

ਪਿਛਲੇ ਇੱਕ ਦਹਾਕੇ ਵਿੱਚ ਝੋਨਾ (ਧਾਨ), ਕਣਕ, ਦਲਹਨ,  ਤਿਲਹਨ ਅਤੇ ਮੋਟੇ ਅਨਾਜ ਦੀ ਖਰੀਦ ‘ਤੇ 3 ਗੁਣਾ ਜ਼ਿਆਦਾ ਰਾਸ਼ੀ ਖਰਚ ਕੀਤੀ ਗਈ ਹੈ। 

ਪਿਛਲੇ 6 ਮਹੀਨੇ ਵਿੱਚ ਫਸਲਾਂ ਦੀ ਜਲਵਾਯੂ ਅਨੁਕੂਲ, ਬਾਇਓ-ਫੋਰਟਿਫਾਇਡ ਅਤੇ ਅੱਛੀ ਉਪਜ ਦੇਣ ਵਾਲੀ 109 ਉੱਨਤ ਪ੍ਰਜਾਤੀਆਂ ਕਿਸਾਨਾਂ ਨੂੰ ਸੌਂਪੀਆਂ ਗਈਆਂ ਹਨ।

ਦੇਸ਼ ਵਿੱਚ ਖੇਤੀਬਾੜੀ ਇਨਫ੍ਰਾਸਟ੍ਰਕਚਰ ਨੂੰ ਮਜ਼ੂਬਤ ਕਰਨ ਦੇ ਲਈ ਸਰਕਾਰ ਨੇ ਖੇਤੀਬਾੜੀ ਇਨਫ੍ਰਾਸਟ੍ਰਕਚਰ ਫੰਡ ਯੋਜਨਾ ਦੇ ਦਾਇਰੇ ਦਾ ਵਿਸਤਾਰ ਕੀਤਾ ਹੈ। ਇਸ ਨਾਲ ਗ੍ਰਾਮੀਣ ਖੇਤਰ ਵਿੱਚ ਰੋਜ਼ਗਾਰ ਨੂੰ ਹੋਰ ਹੁਲਾਰਾ ਮਿਲੇਗਾ।    

ਦੇਸ਼ ਵਿੱਚ ਤਿਲਹਨ ਉਤਪਾਦਨ ਨੂੰ ਹੁਲਾਰਾ ਦੇਣ ਅਤੇ ਖੁਰਾਕੀ ਤੇਲਾਂ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨ ਦੇ ਉਦੇਸ਼ ਨਾਲ ਨੈਸ਼ਨਲ ਮਿਸ਼ਨ ਔਨ ਆਇਲਸੀਡਸ ਨੂੰ ਸਵੀਕ੍ਰਿਤੀ ਦਿੱਤੀ ਗਈ ਹੈ। 

ਕੁਦਰਤੀ ਖੇਤੀ ਨੂੰ ਹੁਲਾਰਾ ਦੇਣ ਦੇ ਲਈ ਭੀ ਰਾਸ਼ਟਰੀ ਮਿਸ਼ਨ ਚਲਾਇਆ ਜਾ ਰਿਹਾ ਹੈ।

ਇਸ ਵਰ੍ਹੇ ਦੀ ਸ਼ੁਰੂਆਤ ਵਿੱਚ ਹੀ,  ਕਿਸਾਨਾਂ ਨੂੰ ਸਸਤੀਆਂ ਦਰਾਂ ‘ਤੇ ਡੀਏਪੀ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਦੇ ਲਈ ਵਿਸ਼ੇਸ਼ ਪੈਕੇਜ ਦੀ ਅਵਧੀ ਨੂੰ ਵਧਾਇਆ ਗਿਆ ਹੈ। 

ਮੱਛੀਪਾਲਣ ਨੂੰ ਹੁਲਾਰਾ ਦੇਣ ਦੇ ਲਈ ਗਿਆਰਾਂ ਏਕੀਕ੍ਰਿਤ ਐਕੁਆ ਪਾਰਕਸ (Integrated Aqua Parks) ਦੀ ਸਥਾਪਨਾ ਕੀਤੀ ਜਾ ਰਹੀ ਹੈ।

ਮਾਣਯੋਗ ਮੈਂਬਰ ਸਾਹਿਬਾਨ, 

ਕੁਝ ਸਪਤਾਹ ਪਹਿਲੇ ਹੀ ਭਾਰਤ ਮੌਸਮ ਵਿਗਿਆਨ ਵਿਭਾਗ ਦੇ 150 ਸਾਲ ਪੂਰੇ ਹੋਏ ਹਨ। ਵੈਦਰ ਰੈਡੀ ਅਤੇ ਕਲਾਇਮੇਟ ਸਮਾਰਟ ਭਾਰਤ ਦੇ ਲਈ ਮੇਰੀ ਸਰਕਾਰ ਨੇ ਦੋ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ “ਮਿਸ਼ਨ ਮੌਸਮ” ("Mission Mausam") ਪ੍ਰਾਰੰਭ ਕੀਤਾ ਹੈ,  ਜਿਸ ਦਾ ਲਾਭ ਸਾਡੇ ਕਿਸਾਨਾਂ ਨੂੰ ਭੀ ਮਿਲੇਗਾ।

ਬਾਬਾਸਾਹੇਬ ਅੰਬੇਡਕਰ ਦੇ ਵਿਜ਼ਨ ‘ਤੇ ਚਲਦੇ ਹੋਏ, ਦੇਸ਼ ਦੇ ਸੋਕਾਗ੍ਰਸਤ ਇਲਾਕਿਆਂ ਵਿੱਚ ਸਿੰਚਾਈ ਅਤੇ ਪੀਣ ਦਾ ਪਾਣੀ ਉਪਲਬਧ ਕਰਵਾਉਣ ਦੇ ਲਈ,  ਮੇਰੀ ਸਰਕਾਰ ਨੇ ਦੋ ਇਤਿਹਾਸਿਕ ਰਿਵਰ ਇੰਟਰਲਿੰਕਿੰਗ ਪ੍ਰੋਜੈਕਟਾਂ ‘ਤੇ ਕੰਮ ਅੱਗੇ ਵਧਾਇਆ ਹੈ। 

44,000 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਕੇਨ-ਬੇਤਵਾ ਲਿੰਕ ਪ੍ਰੋਜੈਕਟ ਨਾਲ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਲੱਖਾਂ ਗ੍ਰਾਮੀਣ ਭਾਈਆਂ-ਭੈਣਾਂ ਨੂੰ ਲਾਭ ਮਿਲੇਗਾ। 

ਸੰਸ਼ੋਧਿਤ ਪਾਰਬਤੀ-ਕਾਲੀਸਿੰਧ-ਚੰਬਲ ਲਿੰਕ ਪ੍ਰੋਜੈਕਟ (Parbati-Kalisindh-Chambal Link Project) ਨਾਲ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਸਿੰਚਾਈ ਅਤੇ ਪੀਣ  ਦੇ ਪਾਣੀ ਦੀ ਜ਼ਰੂਰਤ ਦੀ ਪੂਰਤੀ ਹੋਵੇਗੀ।

ਪੋਲਾਵਰਮ ਸਿੰਚਾਈ ਪ੍ਰੋਜੈਕਟ (Polavaram Irrigation Project) ਨੂੰ ਪੂਰਾ ਕਰਨ ਦੇ ਲਈ 12 ਹਜ਼ਾਰ ਕਰੋੜ ਰੁਪਏ ਦੀ ਅਤਿਰਿਕਤ ਰਾਸ਼ੀ ਭੀ ਸਵੀਕ੍ਰਿਤ ਕੀਤੀ ਗਈ ਹੈ। 

ਮਾਣਯੋਗ ਮੈਂਬਰ ਸਾਹਿਬਾਨ,

ਸਾਡੀਆਂ ਅੱਠ ਲੱਖ ਸਹਿਕਾਰੀ ਸੰਸਥਾਵਾਂ ਅਤੇ ਉਨ੍ਹਾਂ ਦੇ 29,000 ਕਰੋੜ ਹਿਤਧਾਰਕ ਮੈਂਬਰ, ਗ੍ਰਾਮੀਣ ਭਾਰਤ ਦੇ ਕਰੀਬ 90 ਪ੍ਰਤੀਸ਼ਤ ਖੇਤਰ ਦੀ ਪ੍ਰਤੀਨਿਧਤਾ ਕਰਦੇ ਹਨ। ਬੀਤੇ ਵਰ੍ਹਿਆਂ ਵਿੱਚ ਸ਼ਹਿਰੀ ਖੇਤਰਾਂ ਵਿੱਚ ਭੀ ਸਹਿਕਾਰੀ ਸੰਸਥਾਵਾਂ ਦਾ ਵਿਸਤਾਰ ਹੋਇਆ ਹੈ।

ਸਹਿਕਾਰੀ ਸੈਕਟਰ ਦੇ ਆਰਥਿਕ ਸਸ਼ਕਤੀਕਰਣ ਦੇ ਲਈ ਉਠਾਏ ਗਏ ਵਿਭਿੰਨ ਕਦਮਾਂ ਦੇ ਫਲਸਰੂਪ ਰੋਜ਼ਗਾਰ  ਦੇ ਅਨੇਕ ਅਵਸਰ ਸਿਰਜ ਹੋ ਰਹੇ ਹਨ।

ਵਰ੍ਹੇ 2025 ਨੂੰ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹੇ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ  ਜਿਸ ਵਿੱਚ ਭਾਰਤ ਆਪਣਾ ਮਹੱਤਵਪੂਰਨ ਯੋਗਦਾਨ ਦੇਵੇਗਾ।

ਮਾਣਯੋਗ ਮੈਂਬਰ ਸਾਹਿਬਾਨ,

ਜਦੋਂ ਅਸੀਂ ਰਾਸ਼ਟਰ  ਦੇ ਵਿਕਾਸ ਅਤੇ ਉਪਲਬਧੀਆਂ ਦੀ ਚਰਚਾ ਕਰਦੇ ਹਾਂ,  ਤਾਂ ਵਾਸਤਵ ਵਿੱਚ ਅਸੀਂ ਰਾਸ਼ਟਰ  ਦੇ ਨਾਗਰਿਕਾਂ ਦੀ ਸਮਰੱਥਾ ਅਤੇ ਉਪਲਬਧੀਆਂ ਦਾ ਹੀ ਉਲੇਖ ਕਰ ਰਹੇ ਹੁੰਦੇ ਹਾਂ। ਅੱਜ ਦੇਸ਼  ਦੇ ਵਿਕਾਸ ਵਿੱਚ ਸਬਕਾ ਸਾਥ ਹੈ,  ਇਸੇ ਲਈ ਅਸੀਂ ਦੇਸ਼ ਦੀ ਸਹੀ ਸਮੱਰਥਾ ਦਾ ਅਨੁਭਵ ਕਰ ਪਾ ਰਹੇ ਹਾਂ।

ਮੇਰੀ ਸਰਕਾਰ ਦੇ ਪ੍ਰਯਾਸਾਂ ਦਾ ਸਭ ਤੋਂ ਅਧਿਕ ਲਾਭ ਦੇਸ਼ ਦੇ ਦਲਿਤ, ਪਿਛੜੇ ਅਤੇ ਆਦਿਵਾਸੀ ਸਮਾਜ ਨੂੰ ਮਿਲ ਰਿਹਾ ਹੈ। 

ਆਜ਼ਾਦੀ ਦੇ ਦਹਾਕਿਆਂ ਬਾਅਦ ਭੀ ਸਾਡੇ ਜਿਸ ਜਨਜਾਤੀਯ ਅਤੇ ਆਦਿਵਾਸੀ ਸਮਾਜ ਦੀ ਉਪੇਖਿਆ (ਅਣਦੇਖੀ) ਹੁੰਦੀ ਰਹੀ,  ਮੇਰੀ ਸਰਕਾਰ ਨੇ ਉਸ ਦੇ ਕਲਿਆਣ ਨੂੰ ਪਹਿਲੀ ਪ੍ਰਾਥਮਿਕਤਾ ਦਿੱਤੀ ਹੈ।

 ‘ਧਰਤੀ ਆਬਾ ਜਨਜਾਤੀਯ ਗ੍ਰਾਮ ਉਤਕਰਸ਼ ਅਭਿਯਾਨ’ ਅਤੇ ‘ਪੀਐੱਮ-ਜਨਮਨ ਯੋਜਨਾ’ ('Dharti Aaba Janjatiya Gram Utkarsh Abhiyan' and the 'PM-JANMAN Yojana') ਇਸ ਦੀਆਂ ਪ੍ਰਤੱਖ ਉਦਾਹਰਣਾਂ ਹਨ। 

ਦੇਸ਼ ਭਰ ਵਿੱਚ ਸਥਾਪਿਤ 470 ਤੋਂ ਅਧਿਕ ਏਕਲਵਯ ਮਾਡਲ ਰਿਹਾਇਸ਼ੀ ਸਕੂਲਾਂ (Eklavya Model Residential Schools) ਦੇ ਜ਼ਰੀਏ ਲਗਭਗ ਸਵਾ ਲੱਖ ਆਦਿਵਾਸੀ ਬੱਚਿਆਂ ਨੂੰ ਸਕੂਲੀ ਸਿੱਖਿਆ ਦਿੱਤੀ ਜਾ ਰਹੀ ਹੈ।

ਪਿਛਲੇ ਦਸ ਵਰ੍ਹਿਆਂ ਵਿੱਚ ਆਦਿਵਾਸੀ ਬਹੁਲ ਇਲਾਕਿਆਂ ਵਿੱਚ ਤੀਹ ਨਵੇਂ ਮੈਡੀਕਲ ਕਾਲਜ ਖੋਲ੍ਹੇ ਗਏ ਹਨ। 

ਵਿਸ਼ੇਸ਼ ਰਾਸ਼ਟਰੀ ਮਿਸ਼ਨ ਚਲਾ ਕੇ ਆਦਿਵਾਸੀ ਸਮੁਦਾਇ ਦੀ ਸਿਕਲ ਸੈੱਲ (sickle cell) ਨਾਲ ਜੁੜੀਆਂ ਸਿਹਤ ਸਮੱਸਿਆਵਾਂ ‘ਤੇ ਭੀ ਧਿਆਨ ਦਿੱਤਾ ਜਾ ਰਿਹਾ ਹੈ। ਇਸ ਮਿਸ਼ਨ ਦੇ ਅਨੁਸਾਰ ਲਗਭਗ ਪੰਜ ਕਰੋੜ ਵਿਅਕਤੀਆਂ ਦੀ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ।

ਜਨਜਾਤੀਯ ਵਿਰਾਸਤ ਨੂੰ ਸਹੇਜਣ ਦੇ ਲਈ ਭੀ ਮੇਰੀ ਸਰਕਾਰ ਨੇ ਅਨੇਕ ਕਦਮ ਉਠਾਏ ਹਨ। ਇਸ ਵਰ੍ਹੇ ਭਾਗਵਾਨ ਬਿਰਸਾ ਮੁੰਡਾ (Bhagwan Birsa Munda) ਦੀ 150ਵੀਂ ਜਯੰਤੀ ਦਾ ਪੁਰਬ ਦੇਸ਼ ਵਿੱਚ ਜਨਜਾਤੀਯ ਗੌਰਵ ਵਰਸ਼ (Janjatiya Gaurav Varsh) ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। 

ਮਾਣਯੋਗ ਮੈਂਬਰ ਸਾਹਿਬਾਨ,

ਵਿਕਸਿਤ ਭਾਰਤ ਦੀ ਇੱਕ ਮਹੱਤਵਪੂਰਨ ਕਸੌਟੀ, ਦੇਸ਼ ਦਾ ਸੰਤੁਲਿਤ ਵਿਕਾਸ ਹੈ। ਕਿਸੇ ਖੇਤਰ ਵਿੱਚ ਇਹ ਭਾਵਨਾ ਨਹੀਂ ਹੋਣੀ ਚਾਹੀਦੀ ਕਿ ਉਹ ਵਿਕਾਸ ਵਿੱਚ ਪਿੱਛੇ ਛੁਟ ਰਹੇ ਹਨ। 

ਮੇਰੀ ਸਰਕਰ ਨੇ ਨੌਰਥ ਈਸਟ ਦੇ ਲੋਕਾਂ ਦੀਆਂ ਇਨ੍ਹਾਂ ਹੀ ਭਾਵਨਾਵਾਂ ਨੂੰ ਸਮਝਿਆ, ਉਨ੍ਹਾਂ ਦੇ ਦਿਲ ਤੋਂ ਦੂਰੀਆਂ ਦਾ ਭਾਵ ਸਮਾਪਤ ਕੀਤਾ। 

ਦਸ ਤੋਂ ਅਧਿਕ ਸ਼ਾਤੀ ਸਮਝੌਤੇ ਕਰਕੇ ਸਰਕਾਰ ਨੇ ਅਨੇਕ ਗੁੱਟਾਂ ਨੂੰ ਸ਼ਾਂਤੀ ਦੇ ਮਾਰਗ ਨਾਲ ਜੋੜਨ ਦਾ ਕੰਮ ਕੀਤਾ ਹੈ। 

ਪੂਰਾ ਦੇਸ਼ ਨੌਰਥ ਈਸਟ ਦੇ 8 ਰਾਜਾਂ ਦੀਆਂ ਸੰਭਾਵਨਾਵਾਂ ਨੂੰ ਦੇਖ ਸਕੇ, ਇਸ ਦਿਸ਼ਾ ਵਿੱਚ, ਪਹਿਲੇ ਅਸ਼ਟਲਕਸ਼ਮੀ ਮਹੋਤਸਵ (Ashtalakshmi Mahotsav) ਦਾ ਆਯੋਜਨ ਕੀਤਾ ਗਿਆ। 

ਪੂਰਬ-ਉੱਤਰ ਦੇ ਵਿਕਾਸ ਦੇ ਨਾਲ-ਨਾਲ ਸਰਕਾਰ ਨੇ ਦੇਸ਼ ਦੇ "ਪੂਰਵੋਦਯ" (“Purvodaya”) ਯਾਨੀ ਪੂਰਬੀ ਰਾਜਾਂ ਦੇ ਸਰਬਪੱਖੀ ਵਿਕਾਸ ਦੀ ਕਾਰਜ-ਯੋਜਨਾ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਰੋਜ਼ਗਾਰ ਦੇ ਨਵੇਂ ਅਵਸਰ ਭੀ ਉਪਲਬਧ ਹੋਣਗੇ।

ਅੰਡੇਮਾਨ ਨਿਕੋਬਾਰ ਅਤੇ ਲਕਸ਼ਦ੍ਵੀਪ ਵਿੱਚ ਵਿਕਾਸ ਦੇ ਕਈ ਪ੍ਰੋਜੈਕਟ ਪ੍ਰਾਰੰਭ ਕਰਕੇ ਉਨ੍ਹਾਂ ਨੂੰ ਰਾਸ਼ਟਰ ਦੀ ਵਿਕਾਸ ਯਾਤਰਾ ਵਿੱਚ ਮਹੱਤਵਪੂਰਨ ਸਥਾਨ ਦਿੱਤਾ ਗਿਆ ਹੈ। 

ਧਾਰਾ 370 ਹਟਾਉਣ ਦੇ ਬਾਅਦ ਜੰਮੂ ਕਸ਼ਮੀਰ ਵਿੱਚ ਵਿਕਾਸ ਦਾ ਇੱਕ ਨਵਾਂ ਵਾਤਾਵਰਣ ਬਣਿਆ ਹੈ। ਜੰਮੂ ਕਸ਼ਮੀਰ ਵਿੱਚ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਅਤਿਅੰਤ ਸ਼ਾਤੀਪੂਰਨ ਮਾਹੌਲ ਵਿੱਚ ਸੰਪੰਨ ਹੋਈਆਂ। ਜੰਮੂ ਕਸ਼ਮੀਰ ਦੇ ਲੋਕ ਇਸ ਦੇ ਲਈ ਵਧਾਈ ਦੇ ਪਾਤਰ ਹਨ। 

ਮਾਣਯੋਗ ਮੈਂਬਰ ਸਾਹਿਬਾਨ,

ਰਾਸ਼ਟਰ ਜਾਂ ਸਮਾਜ ਦੀ ਸਫ਼ਲਤਾ ਸਮਾਵੇਸ਼ੀ ਅਤੇ ਸਰਬਸਪਰਸ਼ੀ ਤਦੇ ਹੁੰਦੀ ਹੈ ਜਦੋਂ ਉਹ ਸਿਧਾਂਤਾਂ ਤੋਂ ਪ੍ਰੇਰਿਤ ਹੋਵੇ। ਇਸੇ ਲਈ, ਮੇਰੀ ਸਰਕਾਰ ਨੇ ਉਨ੍ਹਾਂ ਮੌਲਿਕ ਸਿਧਾਂਤਾਂ ਨੂੰ ਆਪਣੀ ਕਾਰਜਨੀਤੀ ਦੇ ਕੇਂਦਰ ਵਿੱਚ ਰੱਖਿਆ ਜਿਨ੍ਹਾਂ ਦਾ ਨਿਰਦੇਸ਼ ਸਾਡੇ ਸੰਵਿਧਾਨ ਨੇ ਦਿੱਤਾ ਹੈ। ਸੰਵਿਧਾਨ ਦੇ ਆਲੋਕ ਵਿੱਚ ਮੇਰੀ ਸਰਕਾਰ ਦੀ ਪ੍ਰਮੁੱਖ ਸਿਧਾਂਤਕ ਪ੍ਰੇਰਣਾ ਹੈ- ਸੇਵਾ!

 ਮੇਰੀ ਸਰਕਾਰ ਮੰਨਦੀ ਹੈ ਕਿ 140 ਕਰੋੜ ਦੇਸ਼ਵਾਸੀਆਂ ਦੀ ਸੇਵਾ ਹੀ ਸਰਕਾਰ ਦਾ ਪ੍ਰਮੁੱਖ ਕਰਤੱਵ ਹੈ। ਇਸ ਦਿਸ਼ਾ ਵਿੱਚ ਸਰਕਾਰ ਪੂਰੀ ਸੰਵੇਦਨਸ਼ੀਲਤਾ ਨਾਲ ਕੰਮ ਕਰ ਰਹੀ ਹੈ।  

ਸਮਾਜ ਦੇ ਪਿਛੜੇ ਵਰਗ ਅਤੇ ਸਫ਼ਾਈ ਕਰਮਚਾਰੀਆਂ ਨੂੰ ਅਸਾਨ ਲੋਨ ਮੁਹੱਈਆ ਕਰਵਾਉਣ ਦੇ ਲਈ ਪੀਐੱਮ ਸੂਰਜ ਯੋਜਨਾ (PM-Suraj Yojana) ਦਾ ਵਿਸਤਾਰ ਕੀਤਾ ਗਿਆ ਹੈ। 

ਸਰਕਾਰੀ ਯੋਜਨਾਵਾਂ ਦਾ ਲਾਭ ਦਿੱਵਯਾਂਗਜਨਾਂ ਤੱਕ ਪਹੁੰਚਾਉਣ ਦੇ ਲਈ ਇੱਕ ਕਰੋੜ ਤੋਂ ਅਧਿਕ ਦਿੱਵਯਾਂਗ ਪਹਿਚਾਣ ਪੱਤਰ (Divyang ID cards) ਜਾਰੀ ਕੀਤੇ ਗਏ ਹਨ।  

ਸਵੱਛਤਾ ਸੈਨਿਕਾਂ ਦੇ ਲਈ ਚਲਾਈ ਜਾ ਰਹੀ ‘ਨਮਸਤੇ ਯੋਜਨਾ’ (“Namaste Yojana”) ਦਾ ਵਿਸਤਾਰ ਕਰਕੇ ਹੁਣ ਸਵੱਛਤਾ ਦਾ ਬੀੜਾ ਉਠਾਉਣ ਵਾਲੇ ਭਾਈ-ਭੈਣਾਂ ਨੂੰ ਭੀ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ। 

ਵਿਕਸਿਤ ਭਾਰਤ ਦੀ ਯਾਤਰਾ ਵਿੱਚ ਕੋਈ ਭੀ ਰਹਿ ਨਾ ਜਾਵੇ (ਛੁਟ ਨਾ ਜਾਵੇ), ਇਸ ਉਦੇਸ਼ ਦੇ ਅਨੁਰੂਪ ਮੇਰੀ ਸਰਕਾਰ ਸੇਚੁਰੇਸ਼ਨ ਅਪ੍ਰੋਚ ਦੇ ਨਾਲ ਕੰਮ ਕਰ ਰਹੀ ਹੈ।  

ਮਾਣਯੋਗ ਮੈਂਬਰ ਸਾਹਿਬਾਨ,

ਬੀਤਿਆ ਦਹਾਕਾ ਭਾਰਤ ਦੀ ਸੱਭਿਆਚਾਰਕ ਚੇਤਨਾ ਦੇ ਪੁਨਰ-ਜਾਗਰਣ ਦਾ ਦਹਾਕਾ ਰਿਹਾ ਹੈ। ਅਸੀਂ ਆਪਣੀ ਵਿਰਾਸਤ ‘ਤੇ ਮਾਣ ਅਤੇ ਵਿਕਾਸ ਦੇ ਪ੍ਰਤੀ ਸਮਰਪਣ ਦੇ ਨਾਲ ਅਜਿਹਾ ਭਵਿੱਖ ਘੜ ਰਹੇ ਹਾਂ ਜਿੱਥੇ ਸੰਸਕ੍ਰਿਤੀ ਅਤੇ ਪ੍ਰਗਤੀ ਨਾਲ-ਨਾਲ ਅੱਗੇ ਵਧਣ।

ਇਸ ਵਰ੍ਹੇ ਅਸੀਂ, ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 150ਵੀਂ ਜਯੰਤੀ ਮਨਾਵਾਂਗੇ। ਉਨ੍ਹਾਂ ਨੇ ਕਿਹਾ ਸੀ ਕਿ ‘ਸੱਚਾ ਰਾਸ਼ਟਰਵਾਦ ਕੇਵਲ ਭਾਰਤ ਦੀ ਭੌਤਿਕ ਏਕਤਾ ਨਹੀਂ, ਬਲਕਿ ਉਸ ਦੀ ਸੱਭਿਆਚਾਰਕ ਏਕਤਾ ਨੂੰ ਮਜ਼ਬੂਤ ਕਰਨ ਵਿੱਚ ਹੈ।’

ਇਸੇ ਕੜੀ ਵਿੱਚ ਭਗਵਾਨ ਮਹਾਵੀਰ ਦਾ 2,550ਵਾਂ ਨਿਰਵਾਣ ਮਹੋਤਸਵ (2,550th Nirvana Mahotsav of Lord Mahaveer) ਸ਼ਰਧਾਪੂਵਕ ਮਨਾਇਆ ਗਿਆ। ਦੇਸ਼ ਨੇ ਉਤਸ਼ਾਹ ਨਾਲ ਸੰਤ ਮੀਰਾਬਾਈ ਦੀ 525ਵੀਂ ਜਯੰਤੀ (525th birth anniversary of Sant Mirabai) ਭੀ ਮਨਾਈ। 

ਮਹਾਕਵੀ ਸੰਤ ਤਿਰੁਵੱਲੁਵਰ (great poet-saint Thiruvalluvar) ਦੀ ਯਾਦ ਵਿੱਚ ਕਈ ਦੇਸ਼ਾਂ ਵਿੱਚ ਸੱਭਿਆਚਾਰਕ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ। 

ਮੇਰੀ ਸਰਕਾਰ ਕਾਸ਼ੀ-ਤਮਿਲ ਸੰਗਮ, ਕਾਸ਼ੀ-ਤੇਲੁਗੂ ਸੰਗਮ, ਸੌਰਾਸ਼ਟਰ-ਤਮਿਲ ਸੰਗਮ (Kashi-Tamil Sangamam, Kashi-Telugu Sangamam, and Saurashtra-Tamil Sangamam) ਜਿਹੇ ਸੱਭਿਆਚਾਰਕ ਆਯੋਜਨ ਕਰਕੇ ਦੇਸ਼ ਦੀ ਏਕਤਾ ਨੂੰ ਹੁਲਾਰਾ ਦੇ ਰਹੀ ਹੈ। 

ਮਾਣਯੋਗ ਮੈਂਬਰ ਸਾਹਿਬਾਨ,

ਸਾਡੀਆਂ ਪਾਂਡੂਲਿਪੀਆਂ (manuscripts) ਸਾਡੀ ਵਿਰਾਸਤ ਹਨ। ਇਨ੍ਹਾਂ ਵਿਚ ਵਿਸ਼ਾਲ ਗਿਆਨ ਸਮਾਹਿਤ ਹੈ ਜਿਸ ਦਾ ਮਾਨਵ ਜਾਤੀ ਦੇ ਲਾਭ ਦੇ ਲਈ ਅਧਿਐਨ, ਖੋਜ ਅਤੇ ਉਪਯੋਗ ਕਰਨ ਦੀ ਜ਼ਰੂਰਤ ਹੈ। ਉੱਨਤ ਟੈਕਨੋਲੋਜੀ ਦਾ ਉਪਯੋਗ ਕਰਕੇ ਪਾਂਡੂਲਿਪੀਆਂ ਦੇ ਡਿਜਿਟਾਇਜੇਸ਼ਨ ਅਤੇ ਸੰਭਾਲ਼ ਦਾ ਕਾਰਜ ਮਿਸ਼ਨ ਮੋਡ ‘ਤੇ ਸ਼ੁਰੂ ਕੀਤਾ ਜਾ ਰਿਹਾ ਹੈ। 

ਦੇਸ਼ ਦੀ ਵਿਰਾਸਤ ਦਾ ਇੱਕ ਮਹੱਤਵਪੂਰਨ ਥੰਮ੍ਹ ਸਾਡੀ ਸਮ੍ਰਿੱਧ ਭਾਸ਼ਾ-ਸੰਸਕ੍ਰਿਤੀ ਹੈ। ਮੈਨੂੰ ਖੁਸ਼ੀ ਹੈ ਕਿ ਸਰਕਾਰ ਨੇ ਅਸਾਮੀ, ਮਰਾਠੀ, ਪਾਲੀ, ਪ੍ਰਾਕ੍ਰਿਤ ਅਤੇ ਬੰਗਲਾ ਭਾਸ਼ਾਵਾਂ ਨੂੰ ਕਲਾਸਿਕ ਲੈਂਗਵੇਜ ਦਾ ਦਰਜਾ ਦਿੱਤਾ ਹੈ। ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਸਰਲਤਾ ਨਾਲ ਸੰਵਾਦ ਦੇ ਲਈ AI ਦੀ ਸਹਾਇਤਾ ਨਾਲ ਭਾਸ਼ਿਣੀ (Bhashini) ਪਲੈਟਫਾਰਮ ਦਾ ਦੇਸ਼ਵਾਸੀ ਵਿਆਪਕ ਉਪਯੋਗ ਕਰ ਰਹੇ ਹਨ। 

ਮਾਣਯੋਗ ਮੈਂਬਰ ਸਾਹਿਬਾਨ,

ਮੇਰੀ ਸਰਕਾਰ ਦੇ ਪ੍ਰਯਾਸਾਂ ਨਾਲ ਅੱਜ ਵਿਸ਼ਵ ਦੇ ਸੱਭਿਆਚਾਰਕ ਮੰਚ ‘ਤੇ ਭਾਰਤ ਨੇ ਗਲੋਬਲ ਲੀਡਰ ਦੀ ਪਹਿਚਾਣ ਬਣਾਈ ਹੈ। 

ਸਾਰੇ ਏਸ਼ਿਆਈ ਬੋਧੀ ਦੇਸ਼ਾਂ (Asian Buddhist countries) ਨੂੰ ਆਪਸ ਵਿੱਚ ਜੋੜਨ ਦੇ ਲਈ, ਮੇਰੀ ਸਰਕਾਰ ਨੇ ਪਹਿਲੀ ਏਸ਼ਿਆਈ ਬੁਧਿਸਟ ਕਾਨਫਰੰਸ (Asian Buddhist Conference) ਦਾ ਆਯੋਜਨ ਕੀਤਾ। ਪਿਛਲੇ ਵਰ੍ਹੇ ਵਰਲਡ ਹੈਰੀਟੇਜ ਕਮੇਟੀ ਦੀ ਬੈਠਕ ਦਾ ਆਯੋਜਨ ਭੀ ਭਾਰਤ ਵਿੱਚ ਹੋਇਆ ਜਿਸ ਵਿੱਚ 140 ਦੇਸ਼ਾਂ ਨੇ ਹਿੱਸਾ ਲਿਆ। 

ਅੰਤਰਰਾਸ਼ਟਰੀ ਯੋਗ ਦਿਵਸ ਦੇ ਜ਼ਰੀਏ ਪੂਰਾ ਵਿਸ਼ਵ ਅੱਜ ਭਾਰਤ ਦੀ ਯੋਗ ਪਰੰਪਰਾ ਨੂੰ ਅੰਗੀਕਾਰ ਕਰ ਰਿਹਾ ਹੈ। 

ਮਾਣਯੋਗ ਮੈਂਬਰ ਸਾਹਿਬਾਨ,

ਪ੍ਰਗਤੀ ਦੀ ਸ਼ਾਨਦਾਰ ਇਮਾਰਤ ਨੂੰ ਨਵੀਆਂ ਬੁਲੰਦੀਆਂ ਤੱਕ ਲੈ ਜਾਣ ਦੇ ਲਈ ਮਜ਼ਬੂਤ ਥੰਮ੍ਹਾਂ ਦੀ ਜ਼ਰੂਰਤ ਹੁੰਦੀ ਹੈ। ਭਾਰਤ ਦੇ ਵਿਕਾਸ ਦੇ ਲਈ ਮੇਰੀ ਸਰਕਾਰ ਨੇ Reform, Perform ਅਤੇ Transform ਦੇ ਅਜਿਹੇ ਹੀ ਤਿੰਨ ਮਜ਼ਬੂਤ ਥੰਮ੍ਹ ਬਣਾਏ ਹਨ। ਅੱਜ ਇਹ ਸ਼ਬਦ ਪੂਰੀ ਦੁਨੀਆ ਵਿੱਚ ਭਾਰਤ ਦੇ ਨਵੇਂ ਗਵਰਨੈਂਸ ਮਾਡਲ ਦਾ ਸਮਾਨਾਰਥੀ ਬਣ ਗਏ ਹਨ। 

ਸਰਕਾਰ ਨੇ ਸੰਵਿਧਾਨ ਦੇ ਲਾਗੂ ਹੋਣ ਤੋਂ ਪਹਿਲੇ ਬਣੇ ਕਾਨੂੰਨਾਂ ਦੀ ਵਿਸਤ੍ਰਿਤ ਸਮੀਖਿਆ ਕੀਤੀ ਹੈ। ਕਈ ਕਾਨੂੰਨਾਂ ਨੂੰ ਰੱਦ ਜਾਂ ਸੰਸ਼ੋਧਿਤ ਕੀਤਾ ਜਾ ਰਿਹਾ ਹੈ ਤਾਕਿ ਪੂਰਾ ਤੰਤਰ ਵਰਤਮਾਨ ਸਮਾਜਿਕ ਅਤੇ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਸਕੇ। 

ਸਰਕਾਰ ਹੁਣ ਤੱਕ 1500 ਤੋਂ ਅਧਿਕ ਪੁਰਾਣੇ ਗ਼ੈਰ-ਜ਼ਰੂਰੀ ਕਾਨੂੰਨਾਂ ਨੂੰ ਰੱਦ ਕਰ ਚੁੱਕੀ ਹੈ। ਗ਼ੁਲਾਮੀ ਦੇ ਕਾਨੂੰਨਾਂ ਨੂੰ ਹਟਾ ਕੇ ਦੰਡ ਸੰਹਿਤਾ (ਪੀਨਲ ਕੋਡ) ਦੇ ਸਥਾਨ 'ਤੇ ਨਯਾਯ ਸੰਹਿਤਾ (‘Nyaya Sanhita’) ਲਾਗੂ ਕੀਤੀ ਗਈ ਹੈ।

‘ਜਨ-ਵਿਸ਼ਵਾਸ਼’ ਅਤੇ ‘ਜਨ-ਭਾਗੀਦਾਰੀ’ ਦੇ ਨਾਲ ਮੇਰੀ ਸਰਕਾਰ ਜਨਤਾ ਦਾ ਜੀਵਨ ਸੁਗਮ ਬਣਾਉਣ ‘ਤੇ ਕਾਰਜ ਕਰ ਰਹੀ ਹੈ। ਵਿਵਾਦਾਂ ਨੂੰ ਨਿਪਟਾਉਣ ਦੇ ਲਈ ‘ਵਿਵਾਦ ਸੇ ਵਿਸ਼ਵਾਸ’ (“Vivad se Vishwas”) ਦੀ ਪਹਿਲ ਕੀਤੀ ਗਈ ਹੈ। 

ਇਸੇ ਭਾਵਨਾ ਦੇ ਨਾਲ ਸਰਕਾਰ ਨੇ 40,000 ਤੋਂ ਅਧਿਕ ਨਿਯਮਾਂ ਨੂੰ ਘੱਟ ਜਾ ਸਰਲ ਕੀਤਾ ਹੈ ਅਤੇ 3500 ਪ੍ਰਾਵਧਾਨਾਂ ਨੂੰ ਅਪਰਾਧਮੁਕਤ ਕੀਤਾ ਹੈ। 

ਮੇਰੀ ਸਰਕਾਰ ਨੇ ਦੇਸ਼ ਦੇ ਅਤਿਅੰਤ ਪਿਛੜੇ ਇਲਾਕਿਆਂ ਵਿੱਚ ਖ਼ਾਹਿਸ਼ੀ ਜ਼ਿਲ੍ਹਾ ਪ੍ਰੋਗਰਾਮ ਪ੍ਰਾਰੰਭ ਕਰਕੇ ਸੁਸ਼ਾਸਨ ਦਾ ਇੱਕ ਅਨੂਠਾ ਪ੍ਰਯੋਗ ਕੀਤਾ ਹੈ। ਇਸ ਪ੍ਰੋਗਰਾਮ ਨਾਲ ਇਨ੍ਹਾਂ ਜ਼ਿਲ੍ਹਿਆਂ ਵਿੱਚ ਸਿਹਤ, ਪੋਸ਼ਣ, ਖੇਤੀਬਾੜੀ, ਸਮਾਜਿਕ ਵਿਕਾਸ ਅਤੇ ਸਿੱਖਿਆ ਜਿਹੇ ਵਿਭਿੰਨ ਮਾਪਦੰਡਾਂ ਵਿੱਚ ਜ਼ਿਕਰਯੋਗ ਪ੍ਰਗਤੀ ਹੋਈ ਹੈ। ਯੂਐੱਨਡੀਪੀ (UNDP) ਦੀ ਇੱਕ ਰਿਪੋਰਟ ਵਿੱਚ ਇਸ ਪਹਿਲ ਦੀ ਬਹੁਤ ਸ਼ਲਾਘਾ ਕੀਤੀ ਗਈ ਹੈ। ਇਸ ਸਫ਼ਲਤਾ ਤੋਂ ਪ੍ਰੇਰਿਤ ਹੋ ਕੇ ਹੁਣ ਦੇਸ਼ ਦੇ 500 ਖ਼ਾਹਿਸ਼ੀ ਬਲਾਕਾਂ ਵਿੱਚ ਭੀ ਸੰਪੂਰਨ ਵਿਕਾਸ ਹਿਤ ਅਭਿਯਾਨ ਪ੍ਰਾਰੰਭ ਕੀਤਾ ਗਿਆ ਹੈ। 

ਸੁਸ਼ਾਸਨ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ i-GOT ਕਰਮਯੋਗੀ ਡਿਜੀਟਲ ਪਲੈਟਫਾਰਮ (i-GOT Karmayogi Digital Platform) ਬਣਾਇਆ ਗਿਆ ਹੈ ਜਿਸ ਨਾਲ ਸਰਕਾਰੀ ਕਰਮੀਆਂ ਨੂੰ ਆਪਣੀ ਦਕਸ਼ਤਾ ਵਧਾ ਕੇ ਕਰਮਯੋਗੀ ਬਣਨ ਦਾ ਪ੍ਰੋਤਸਾਹਨ ਮਿਲ ਰਿਹਾ ਹੈ। ਇਸ ਪਲੈਟਫਾਰਮ ‘ਤੇ 1700 ਪਾਠਕ੍ਰਮ ਉਪਲਬਧ ਹਨ ਅਤੇ ਹੁਣ ਤੱਕ ਦੋ ਕਰੋੜ ਤੋਂ ਅਧਿਕ ਟ੍ਰੇਨਿੰਗਾਂ ਪੂਰੀਆਂ ਕੀਤੀਆਂ ਗਈਆਂ ਹਨ। 

ਮਾਣਯੋਗ ਮੈਂਬਰ ਸਾਹਿਬਾਨ, 

ਇਸ ਵਰ੍ਹੇ ਦੇਸ਼ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜਯੰਤੀ ਮਨਾ ਰਿਹਾ ਹੈ। ਉਨ੍ਹਾਂ ਦੀ ਪ੍ਰੇਰਣਾ ਨਾਲ ਮੇਰੀ ਸਰਕਾਰ ‘ਰਾਸ਼ਟਰ ਪ੍ਰਥਮ’ ਦੀ ਭਾਵਨਾ ਨੂੰ ਲੈ ਕੇ ਅੱਗੇ ਵਧ ਰਹੀ ਹੈ। 

ਦੇਸ਼ ਦੀਆਂ ਸੀਮਾਵਾਂ ਦੀ ਰੱਖਿਆ ਅਤੇ ਅੰਦਰੂਨੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਸਰਕਾਰ ਨੇ ਇਤਿਹਾਸਿਕ ਕਾਰਜ ਕੀਤੇ ਹਨ। 

ਵਿਸ਼ੇਸ਼ ਕਰਕੇ ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਵਿੱਚ ਸਾਨੂੰ ਬਹੁਤ ਉਤਸ਼ਾਹਜਨਕ ਪਰਿਣਾਮ ਮਿਲੇ ਹਨ। 

ਅਸੀਂ ‘ਮੇਕ ਇੰਨ ਇੰਡੀਆ’ ਤੋਂ ‘ਮੇਕ ਫੌਰ ਦ ਵਰਲਡ’ ਦੀ ਤਰਫ਼ ਵਧੇ ਹਾਂ। ਇਸ ਨਾਲ ਦੇਸ਼ ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਭੀ ਬਣ ਰਹੇ ਹਨ। 

ਕੁਝ ਦਿਨ ਪਹਿਲੇ ਇੱਕ ਇਤਿਹਾਸਿਕ ਪਲ ਵਿੱਚ ਦੇਸ਼ ਵਿੱਚ ਬਣੇ ਦੋ ਜੰਗੀ ਬੇੜਿਆਂ ਅਤੇ ਇੱਕ ਪਣਡੁੱਬੀ ਨੂੰ ਭਾਰਤੀ ਜਲ ਸੈਨਾ ਵਿੱਚ ਕਮਿਸ਼ਨ ਕੀਤਾ ਗਿਆ ਹੈ। 

ਦੇਸ਼ ਵਿਚ ਡਿਫੈਂਸ ਇੰਡਸਟ੍ਰੀਅਲ ਕੌਰੀਡੋਰ ਦੀ ਸਥਾਪਨਾ ਅਤੇ ਡਿਫੈਂਸ ਸਟਾਰਟਅਪਸ ਨੂੰ ਪ੍ਰੋਤਸਾਹਨ ਦੇ ਕੇ ਅਸੀਂ ਆਤਮਨਿਰਭਰਤਾ ਅਤੇ ਸਵੈਰੋਜ਼ਗਾਰ ਨੂੰ ਮਜ਼ਬੂਤੀ ਦੇ ਰਹੇ ਹਾਂ। 

ਸੀਮਾਵਾਂ ਦੀ ਰੱਖਿਆ ਦੇ ਨਾਲ-ਨਾਲ ਦੇਸ਼ ਦੇ ਸੀਮਾਵਰਤੀ ਖੇਤਰਾਂ ਦਾ ਵਿਕਾਸ ਭੀ ਸਾਡੀ ਰਣਨੀਤੀ ਦਾ ਅਹਿਮ ਹਿੱਸਾ ਹੈ। ਸੀਮਾ ਖੇਤਰ ਦੀਆਂ ਸੜਕਾਂ ਅਤੇ ਅਟਲ ਟਨਲ, ਸੇਲਾ ਟਨਲ, ਸੋਨਮਰਗ ਟਨਲ (Atal Tunnel, Sela Tunnel, and Sonamarg Tunnel) ਜਿਹੇ ਆਧੁਨਿਕ ਇਨਫ੍ਰਾਸਟ੍ਰਕਚਰ ਨਾਲ ਰੱਖਿਆ ਅਤੇ ਟੂਰਿਜ਼ਮ ਨੂੰ ਹੁਲਾਰਾ ਮਿਲਿਆ ਹੈ। ਸੀਮਾ ‘ਤੇ ਸਥਿਤ ਦੇਸ਼ ਦੇ ਪ੍ਰਥਮ ਪਿੰਡਾਂ ਵਿੱਚ ‘ਵਾਇਬ੍ਰੈਂਟ ਵਿਲੇਜ’ ਪ੍ਰੋਗਰਾਮ (Vibrant Villages Programme) ਪ੍ਰਾਰੰਭ ਕੀਤਾ ਗਿਆ ਹੈ। 

ਖੱਬੇਪੱਖੀ ਅਤਿਵਾਦ (Left-wing Extremism) ਨੂੰ ਸਮਾਪਤ ਕਰਨ ਦੇ ਅੰਤਿਮ ਪੜਾਅ ਦੀ ਭੀ ਸ਼ੁਰੂਆਤ ਹੋ ਚੁੱਕੀ ਹੈ। ਸਰਕਾਰ ਦੇ ਪ੍ਰਯਾਸਾਂ ਨਾਲ ਖੱਬੇਪੱਖੀ-ਅਤਿਵਾਦ (Left-wing Extremism) ਪ੍ਰਭਾਵਿਤ ਜ਼ਿਲ੍ਹਿਆਂ ਦੀ ਸੰਖਿਆ 126 ਤੋਂ ਘਟ ਕੇ ਹੁਣ 38 ਤੱਕ ਆ ਗਈ ਹੈ। 

ਮਾਣਯੋਗ ਮੈਂਬਰ ਸਾਹਿਬਾਨ,

ਆਲਮੀ ਅਸਥਿਰਤਾ ਦੇ ਵਾਤਾਵਰਣ ਵਿੱਚ ਭਾਰਤ ਆਰਥਿਕ, ਸਮਾਜਿਕ ਅਤੇ ਰਾਜਨੀਤਕ ਸਥਿਤਰਤਾ ਦਾ ਥੰਮ੍ਹ ਬਣ ਕੇ ਵਿਸ਼ਵ ਦੇ ਸਾਹਮਣੇ ਆਦਰਸ਼ ਪ੍ਰਸਤੁਤ ਕਰ ਰਿਹਾ ਹੈ। ਚਾਹੇ ਜੀ7 ਸਮਿਟ ਹੋਵੇ, ਕਵਾਡ, ਬ੍ਰਿਕਸ, ਐੱਸਸੀਓ ਹੋਵੇ ਜਾਂ ਜੀ20 (G7 Summit, QUAD, BRICS, SCO, or G20), ਭਾਰਤ ਦੀ ਸਮਰੱਥਾ, ਨੀਤੀ ਅਤੇ ਨੀਅਤ ‘ਤੇ ਪੂਰੇ ਵਿਸ਼ਵ ਨੇ ਭਰੋਸਾ ਜਤਾਇਆ ਹੈ। 

ਅੱਜ ਬੜੇ ਤੋਂ ਬੜੇ ਵਿਸ਼ਵ ਮੰਚ ‘ਤੇ ਭੀ ਭਾਰਤ ਆਪਣੇ ਹਿਤਾਂ ਨੂੰ ਮਜ਼ਬੂਤੀ ਦੇ ਨਾਲ ਅੱਗੇ ਰੱਖਦਾ ਹੈ। ਜੀ20 ਦਾ ਸਫ਼ਲ ਆਯੋਜਨ ਅਤੇ ਦਿੱਲੀ ਡੈਕਲੇਰੇਸ਼ਨ ਇਸ ਦੀਆਂ ਉਦਾਹਰਣਾਂ ਹਨ। ਤੀਸਰਾ ਗਲੋਬਲ ਸਾਊਥ ਸਮਿਟ, ਭਾਰਤ ਆਸੀਆਨ ਸਮਿਟ ਅਤੇ ਭਾਰਤ ਕੈਰੀਕੌਮ ਸਮਿਟ (Third Global South Summit, India-ASEAN Summit, and the India-CARICOM Summit) ਵਿੱਚ ਅਸੀਂ ਗਲੋਬਲ ਸਾਊਥ ਨਾਲ ਜੁੜੇ ਵਿਸ਼ਿਆਂ ਨੂੰ ਪ੍ਰਗਟ ਕੀਤਾ ਹੈ। ਅਸੀਂ ਸਮਿਟ ਆਵ੍ ਦ ਫਿਊਚਰ ਵਿੱਚ ਭਾਰਤ ਦਾ ‘ਵਿਜ਼ਨ ਫੌਰ ਫਿਊਚਰ’ ਰੱਖਿਆ ਹੈ।  

ਇਸੇ ਮਹੀਨੇ ਮੇਰੀ ਸਰਕਾਰ ਦੁਆਰਾ ਭੁਬਨੇਸ਼ਵਰ ਵਿੱਚ ਪ੍ਰਵਾਸੀ ਭਾਰਤੀਯ ਦਿਵਸ (Pravasi Bharatiya Divas) ਦਾ ਆਯੋਜਨ ਕੀਤਾ ਗਿਆ। 

ਪ੍ਰਵਾਸੀ ਭਾਈ-ਭੈਣਾਂ ਦੀ ਸੁਵਿਧਾ-ਸਹੂਲੀਅਤ ਸਾਡੀ ਪ੍ਰਾਥਮਿਕਤਾ ਹੈ, ਇਸ ਲਈ 6 ਨਵੇਂ ਦੂਤਾਵਾਸ ਅਤੇ 4 ਨਵੇਂ ਵਣਜਕ ਦੂਤਾਵਾਸ ਖੋਲ੍ਹਣ ਦਾ ਨਿਰਣਾ ਲਿਆ ਗਿਆ ਹੈ। 

ਵਿਸ਼ਵ ਬੰਧੂ (‘Vishwa Bandhu’) ਦਾ ਅਕਸ ਮਜ਼ਬੂਤ ਕਰਦੇ ਹੋਏ ਵਿਸ਼ਵ ਵਿੱਚ ਕਈ ਆਪਦਾਗ੍ਰਸਤ ਇਲਾਕਿਆਂ ਵਿੱਚ ਭਾਰਤ ਨੇ ਤੁਰੰਤ ਸਹਾਇਤਾ ਭਰਿਆ ਹੱਥ ਵਧਾਇਆ ਹੈ। 

ਭਾਰਤ ਨੇ ਕਈ ਦੇਸ਼ਾਂ ਦੇ ਨਾਲ ਆਪਣਾ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਸਾਂਝਾ ਕੀਤਾ ਹੈ ਅਤੇ ਜਨ ਔਸ਼ਧੀ ਕੇਂਦਰ (Jan Aushadhi Kendra) ਸਥਾਪਿਤ ਕੀਤੇ ਹਨ। 

ਮਾਣਯੋਗ ਮੈਂਬਰ ਸਾਹਿਬਾਨ,

ਮੇਰੀ ਸਰਕਾਰ ਵਰਤਮਾਨ ਦੇ ਨਾਲ ਹੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਧਿਆਨ ਵਿੱਚ ਰਖਦੇ ਹੋਏ ਭੀ ਨਿਰਣੇ ਲੈ ਰਹੀ ਹੈ। ਅਸੀਂ ਦੇਸ਼ ਨੂੰ ਗ੍ਰੀਨ ਫਿਊਚਰ, ਗ੍ਰੀਨ ਜੌਬਸ ਦੀ ਤਰਫ਼ ਲੈ ਜਾ ਰਹੇ ਹਾਂ। 

2030 ਤੱਕ 500 ਗੀਗਾਵਾਟ ਨੌਨ ਫੌਸਿਲ ਫਿਊਲ ਐਨਰਜੀ ਸਮਰੱਥਾ ਦੇ ਲਕਸ਼ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਬੀਤੇ ਛੇ ਮਹੀਨਿਆਂ ਵਿੱਚ ਕਈ ਬੜੇ ਫ਼ੈਸਲੇ ਲਏ ਗਏ ਹਨ।  

ਪੀਐੱਮ ਸੂਰਯਘਰ ਮੁਫ਼ਤ ਬਿਜਲੀ ਯੋਜਨਾ (PM Surya Ghar Muft Bijli Yojana) ਦੇ ਤਹਿਤ 75000 ਕਰੋੜ ਰੁਪਏ ਦੀ ਲਾਗਤ ਨਾਲ ਰੂਫਟੌਪ ਸੋਲਰ ਸਿਸਟਮ ਸਥਾਪਿਤ ਕੀਤੇ ਜਾ ਰਹੇ ਹਨ। ਹੁਣ ਤੱਕ 7.5 ਲੱਖ ਘਰਾਂ ਵਿੱਚ ਰੂਫਟੌਪ ਸੋਲਰ ਦੀ ਸਥਾਪਨਾ ਕੀਤੀ ਜਾ ਚੁੱਕੀ ਹੈ। ਇਸ ਨਾਲ ਰੋਜ਼ਗਾਰ ਦੇ ਅਵਸਰ ਭੀ ਵਧੇ ਹਨ। 

“ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ” (National Green Hydrogen Mission) ਦੇ ਤਹਿਤ ਅੱਠ ਲੱਖ ਕਰੋੜ ਰੁਪਏ ਦਾ ਨਿਵੇਸ਼ ਅਤੇ ਛੇ ਲੱਖ ਤੋਂ ਅਧਿਕ ਰੋਜ਼ਗਾਰ ਦੀ ਸਿਰਜਣਾ ਹੋਵੇਗੀ।

ਅਸੀਂ ਪਰਮਾਣੂ ਊਰਜਾ ਦਾ ਵਿਸਤਾਰ ਕਰਨ ‘ਤੇ ਭੀ ਤੇਜ਼ੀ ਨਾਲ ਕੰਮ ਕਰ ਰਹੇ ਹਾਂ। 

ਮੇਰੀ ਸਰਕਾਰ, ਵਾਹਨ ਸਕ੍ਰੈਪਿੰਗ ਪਾਲਿਸੀ ਲਿਆਈ ਹੈ, ਤਾਕਿ ਪੁਰਾਣੇ ਵਾਹਨਾਂ ਦਾ ਵਿਗਿਆਨਿਕ  ਤਰੀਕਿਆਂ ਨਾਲ ਨਿਪਟਾਰਾ ਹੋਵੇ ਅਤੇ ਇਸ ਨਾਲ ਭੀ ਰੋਜ਼ਗਾਰ ਦੇ ਨਵੇਂ ਅਵਸਰ ਸਿਰਜ ਹੋਣ। 

ਇਸੇ ਕ੍ਰਮ ਵਿੱਚ ਵਿਸ਼ਵ ਵਾਤਾਵਰਣ ਦਿਵਸ 2024 ‘ਤੇ ‘ਏਕ ਪੇੜ ਮਾਂ ਕੇ ਨਾਮ’ (‘Ek Ped Maa ke Naam’) ਅਭਿਯਾਨ ਸ਼ੁਰੂ ਕੀਤਾ ਗਿਆ ਹੈ। ਇਸ ਪਹਿਲ ਵਿੱਚ ਕਰੋੜਾਂ ਦੇਸ਼ਵਾਸੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਹੈ। ਇਸ ਅਭਿਯਾਨ ਦੀ ਪੂਰੇ ਵਿਸ਼ਵ ਨੇ ਸ਼ਲਾਘਾ ਕੀਤੀ ਹੈ। 

ਮਾਣਯੋਗ ਮੈਂਬਰ ਸਾਹਿਬਾਨ,

ਸਾਡਾ ਭਾਰਤ 140 ਕਰੋੜ ਆਬਾਦੀ ਵਾਲਾ ਦੇਸ਼ ਹੈ। ਸਾਡੇ ਇਥੇ ਭਿੰਨ-ਭਿੰਨ ਰਾਜ, ਭਿੰਨ-ਭਿੰਨ ਖੇਤਰ, ਭਿੰਨ-ਭਿੰਨ ਭਾਸ਼ਾਵਾਂ ਹਨ, ਪ੍ਰੰਤੂ ਇੱਕ ਰਾਸ਼ਟਰ ਦੇ ਰੂਪ ਵਿੱਚ ਸਾਡੀ ਇੱਕ ਹੀ ਪਹਿਚਾਣ ਹੈ- ਭਾਰਤ। 

ਅਤੇ ਸਾਡਾ ਇੱਕ ਹੀ ਸੰਕਲਪ  ਹੈ, ਇਕ ਹੀ ਲਕਸ਼ ਹੈ- ਵਿਕਸਿਤ ਭਾਰਤ! (And we have only one resolution, one goal – ‘Viksit Bharat’!)

ਆਉਣ ਵਾਲੇ ਵਰ੍ਹਿਆਂ ਵਿੱਚ ਦੇਸ਼ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੇ ਲਈ ਅਸੀਂ ਸਾਰੇ ਦ੍ਰਿੜ ਸੰਕਲਪਿਤ ਹਾਂ। ਇਸ ਸੰਕਲਪ ਵਿੱਚ ਦੇਸ਼ ਦੇ ਸ਼ਹੀਦਾਂ ਦੀਆਂ ਪ੍ਰੇਰਣਾਵਾਂ ਹਨ, ਪੂਜਯ ਬਾਪੂ (revered Bapu) ਦੇ ਮਾਨਵੀ ਆਦਰਸ਼ ਹਨ, ਅਤੇ ਸਰਦਾਰ ਪਟੇਲ ਜਿਹੀਆਂ ਮਾਂ ਭਾਰਤੀ ਦੀਆਂ ਸੰਤਾਨਾਂ ਦੁਆਰਾ ਸਾਨੂੰ ਦਿਵਾਈ ਗਈ ਏਕਤਾ ਦੀ ਸ਼ਪਥ (ਸਹੁੰ) ਹੈ। ਸਾਨੂੰ ਇਨ੍ਹਾਂ ਪ੍ਰੇਰਣਾਵਾਂ ਨੂੰ ਅੱਗੇ ਰੱਖਦੇ ਹੋਏ ਏਕਤਾ ਦੀ ਇਸ ਸਮਰੱਥਾ ਨਾਲ ਵਿਕਸਿਤ ਭਾਰਤ (Viksit Bharat) ਦੇ ਸੰਕਲਪ ਨੂੰ ਪੂਰਨ ਕਰਨਾ ਹੈ। 

ਆਉ, ਅਸੀਂ ਇੱਕ ਵਾਰ ਫਿਰ ਏਕਤਾ ਦੇ ਸੰਕਲਪ ਨੂੰ ਦੁਹਰਾਈਏ, ਅਤੇ ਭਾਰਤ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਵਚਨਬੱਧ ਹੋਈਏ!

ਜਦੋਂ ਅਸੀਂ ਨਾਲ ਮਿਲ ਕੇ ਵਧਾਂਗੇ ਤਾਂ ਸਾਡੀਆਂ ਭਾਵੀ ਪੀੜ੍ਹੀਆਂ 2047 ਵਿੱਚ ਜ਼ਰੂਰ ਵਿਕਸਿਤ, ਸਸ਼ਕਤ, ਸਮਰੱਥ ਅਤੇ ਸਮ੍ਰਿੱਧ ਭਾਰਤ ਦੇਖਣਗੀਆਂ। 

ਤੁਹਾਨੂੰ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

 

ਧੰਨਵਾਦ। 

ਜੈ ਹਿੰਦ!

ਜੈ ਭਾਰਤ!

 

*****

 

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2098440) Visitor Counter : 69