ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਟ੍ਰੰਪ ਨੂੰ ਇਤਿਹਾਸਿਕ ਦੂਸਰੇ ਕਾਰਜਕਾਲ ਦੇ ਲਈ ਵਧਾਈਆਂ ਦਿੱਤੀਆਂ
ਨੇਤਾਵਾਂ ਨੇ ਪਰਸਪਰ ਤੌਰ ‘ਤੇ ਲਾਹੇਵੰਦ ਅਤੇ ਭਰੋਸੇਯੋਗ ਸਾਂਝੇਦਾਰੀ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ
ਉਨ੍ਹਾਂ ਨੇ ਟੈਕਨੋਲੋਜੀ, ਟ੍ਰੇਡ, ਨਿਵੇਸ਼, ਊਰਜਾ ਅਤੇ ਰੱਖਿਆ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਸਬੰਧੀ ਚਰਚਾ ਕੀਤੀ
ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਟ੍ਰੰਪ ਨੇ ਪੱਛਮੀ ਏਸ਼ੀਆ, ਯੂਕ੍ਰੇਨ ਅਤੇ ਹੋਰ ਆਲਮੀ ਮੁੱਦਿਆਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ
ਨੇਤਾਵਾਂ ਨੇ ਆਲਮੀ ਸ਼ਾਂਤੀ, ਸਮ੍ਰਿੱਧੀ ਅਤੇ ਸੁਰੱਖਿਆ ਨੂੰ ਹੁਲਾਰਾ ਦੇਣ ਦੇ ਲਈ ਮਿਲਕੇ ਕੰਮ ਕਰਨ ਦੀ ਪ੍ਰਤੀਬੱਧਤਾ ਦੁਹਰਾਈ
ਦੋਹਾਂ ਨੇਤਾਵਾਂ ਨੇ ਜਲਦੀ ਹੀ ਮਿਲਣ ‘ਤੇ ਸਹਿਮਤੀ ਵਿਅਕਤ ਕੀਤੀ
Posted On:
27 JAN 2025 10:23PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ, ਮਹਾਮਹਿਮ ਡੋਨਾਲਡ ਜੇ. ਟ੍ਰੰਪ ਨਾਲ ਬਾਤ ਕੀਤੀ ਅਤੇ ਉਨ੍ਹਾਂ ਨੂੰ ਸੰਯੁਕਤ ਰਾਜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੇ ਰੂਪ ਵਿੱਚ ਉਨ੍ਹਾਂ ਦੇ ਇਤਿਹਾਸਿਕ ਦੂਸਰੇ ਕਾਰਜਕਾਲ ਦੇ ਲਈ ਵਧਾਈਆਂ ਦਿੱਤੀਆਂ।
ਦੋਹਾਂ ਨੇਤਾਵਾਂ ਨੇ ਪਰਸਪਰ ਤੌਰ ‘ਤੇ ਲਾਹੇਵੰਦ ਅਤੇ ਭਰੋਸੇਯੋਗ ਸਾਂਝੇਦਾਰੀ ਦੇ ਲਈ ਆਪਣੀ ਪ੍ਰਤੀਬੱਧਤਾ ਦੀ ਮੁੜ-ਪੁਸ਼ਟੀ ਕੀਤੀ। ਉਨ੍ਹਾਂ ਨੇ ਵਿਆਪਕ ਦੁਵੱਲੀ ਆਲਮੀ ਰਣਨੀਤਕ ਸਾਂਝੇਦਾਰੀ (Comprehensive Global Strategic Partnership) ਦੇ ਵਿਭਿੰਨ ਪਹਿਲੂਆਂ ਅਤੇ ਇਸ ਨੂੰ ਅੱਗੇ ਵਧਾਉਣ ਦੇ ਉਪਾਵਾਂ ‘ਤੇ ਚਰਚਾ ਕੀਤੀ, ਜਿਸ ਵਿੱਚ ਟੈਕਨੋਲੋਜੀ, ਟ੍ਰੇਡ, ਨਿਵੇਸ਼, ਊਰਜਾ ਅਤੇ ਰੱਖਿਆ ਦੇ ਖੇਤਰ ਸ਼ਾਮਲ ਹਨ।
ਦੋਹਾਂ ਨੇਤਾਵਾਂ ਨੇ ਪੱਛਮ ਏਸ਼ੀਆ ਅਤੇ ਯੂਕ੍ਰੇਨ ਦੀ ਸਥਿਤੀ ਸਹਿਤ ਆਲਮੀ ਮੁੱਦਿਆਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਅਤੇ ਆਲਮੀ ਸ਼ਾਂਤੀ, ਸਮ੍ਰਿੱਧੀ ਅਤੇ ਸੁਰੱਖਿਆ ਨੂੰ ਹੁਲਾਰਾ ਦੇਣ ਦੇ ਲਈ ਮਿਲਕੇ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ।
ਨੇਤਾਵਾਂ ਨੇ ਸੰਪਰਕ ਵਿੱਚ ਰਹਿਣ ਅਤੇ ਜਲਦੀ ਹੀ ਪਰਸਪਰ ਤੌਰ ‘ਤੇ ਸੁਵਿਧਾਜਨਕ ਤਾਰੀਖ ‘ਤੇ ਮਿਲਣ ਦੀ ਸਹਿਮਤੀ ਵਿਅਕਤ ਕੀਤੀ।
***
ਮੱਟੂ ਜੇ.ਪੀ. ਸਿੰਘ/ਸੁਹਾਸ ਆਰ
(Release ID: 2097048)
Visitor Counter : 9