ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਐੱਨਸੀਸੀ ਦੇ ਕੈਡਿਟਾਂ, ਐੱਨਐੱਸਐੱਸ ਦੇ ਵਲੰਟੀਅਰਾਂ, ਕਬਾਇਲੀ ਮਹਿਮਾਨਾਂ ਅਤੇ ਝਾਂਕੀਆਂ ਦੇ ਕਲਾਕਾਰਾਂ ਨਾਲ ਗੱਲਬਾਤ ਕੀਤੀ
ਪ੍ਰਧਾਨ ਮੰਤਰੀ ਨੇ ਇੱਕ ਅਭਿਨਵ ਤਰੀਕੇ ਨਾਲ ਗੱਲਬਾਤ ਕੀਤੀ, ਵਿਅਕਤੀਗਤ ਤੌਰ ‘ਤੇ ਪ੍ਰਤੀਭਾਗੀਆਂ ਦੇ ਨਾਲ ਖੁੱਲ੍ਹ ਕੇ ਜੁੜੇ
ਪ੍ਰਧਾਨ ਮੰਤਰੀ ਨੇ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ (Ek Bharat Shreshtha Bharat) ਦੇ ਸੰਦੇਸ਼ ਨੂੰ ਉਜਾਗਰ ਕੀਤਾ, ਪ੍ਰਤੀਭਾਗੀਆਂ ਨੂੰ ਹੋਰ ਰਾਜਾਂ ਦੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਤਾਕੀਦ ਕੀਤੀ
ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਰਾਸ਼ਟਰ-ਨਿਰਮਾਣ ਦੇ ਲਈ ਪ੍ਰੇਰਿਤ ਕੀਤਾ, ਵਿਕਸਿਤ ਭਾਰਤ (Viksit Bharat) ਦੇ ਵਿਜ਼ਨ ਨੂੰ ਪ੍ਰਾਪਤ ਕਰਨ ਹਿਤ ਕਰਤੱਵਾਂ ਨੂੰ ਪੂਰਾ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ
Posted On:
24 JAN 2025 7:57PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਕਲਿਆਣ ਮਾਰਗ ਸਥਿਤ ਆਪਣੇ ਆਵਾਸ ‘ਤੇ ਆਗਾਮੀ ਗਣਤੰਤਰ ਦਿਵਸ ਪਰੇਡ ਦਾ ਹਿੱਸਾ ਬਣਨ ਵਾਲੇ ਐੱਨਸੀਸੀ ਦੇ ਕੈਡਿਟਾਂ, ਐੱਨਐੱਸਐੱਸ ਦੇ ਵਲੰਟੀਅਰਾਂ, ਕਬਾਇਲੀ ਮਹਿਮਾਨਾਂ ਅਤੇ ਝਾਂਕੀਆਂ ਦੇ ਕਲਾਕਾਰਾਂ ਨਾਲ ਗੱਲਬਾਤ ਕੀਤੀ। ਇਸ ਗੱਲਬਾਤ ਦੇ ਬਾਅਦ ਭਾਰਤ ਦੀ ਸਮ੍ਰਿੱਧ ਸੰਸਕ੍ਰਿਤੀ ਅਤੇ ਵਿਵਿਧਤਾ ਨੂੰ ਦਰਸਾਉਂਦੀਆਂ ਜੀਵੰਤ ਸੱਭਿਆਚਾਰਕ ਪੇਸ਼ਕਾਰੀਆਂ ਦਾ ਪ੍ਰਦਰਸ਼ਨ ਕੀਤਾ ਗਿਆ।
ਅਤੀਤ ਦੀਆਂ ਪਰੰਪਰਾਵਾਂ ਤੋਂ ਹਟ ਕੇ, ਪ੍ਰਧਾਨ ਮੰਤਰੀ ਨੇ ਪ੍ਰਤੀਭਾਗੀਆਂ ਦੇ ਨਾਲ ਇੱਕ ਅਭਿਨਵ ਤਰੀਕੇ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਪ੍ਰਤੀਭਾਗੀਆਂ ਦੇ ਨਾਲ ਗ਼ੈਰ-ਰਸਮੀ ਤਰੀਕੇ ਨਾਲ, ਖੁੱਲ੍ਹ ਕੇ ਗੱਲਬਾਤ (freewheeling one-on-one interaction) ਕੀਤੀ।
ਪ੍ਰਧਾਨ ਮੰਤਰੀ ਨੇ ਰਾਸ਼ਟਰੀ ਏਕਤਾ ਅਤੇ ਵਿਵਿਧਤਾ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਸਾਰੇ ਪ੍ਰਤੀਭਾਗੀਆਂ ਨੂੰ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ (Ek Bharat Shreshtha Bharat) ਦੀ ਭਾਵਨਾ ਨੂੰ ਮਜ਼ਬੂਤ ਕਰਨ ਹਿਤ ਵਿਭਿੰਨ ਰਾਜਾਂ ਦੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਕਿਵੇਂ ਇਸ ਤਰ੍ਹਾਂ ਦੀ ਗੱਲਬਾਤ ਸਮਝ ਅਤੇ ਏਕਤਾ ਨੂੰ ਹੁਲਾਰਾ ਦਿੰਦੀ ਹੈ, ਜੋ ਦੇਸ਼ ਦੀ ਪ੍ਰਗਤੀ ਦੇ ਲਈ ਬੇਹੱਦ ਮਹੱਤਵਪੂਰਨ ਹੈ।
ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਜ਼ਿੰਮੇਦਾਰ ਨਾਗਰਿਕ ਦੇ ਰੂਪ ਵਿੱਚ ਕਰਤੱਵਾਂ ਨੂੰ ਪੂਰਾ ਕਰਨਾ ਵਿਕਸਿਤ ਭਾਰਤ (Viksit Bharat) ਦੇ ਵਿਜ਼ਨ ਨੂੰ ਪ੍ਰਾਪਤ ਕਰਨ ਦੀ ਕੁੰਜੀ ਹੈ। ਉਨ੍ਹਾਂ ਨੇ ਸਾਰਿਆਂ ਨੂੰ ਇਕਜੁੱਟ ਰਹਿਣ ਅਤੇ ਸਮੂਹਿਕ ਪ੍ਰਯਾਸਾਂ ਦੇ ਜ਼ਰੀਏ ਰਾਸ਼ਟਰ ਨੂੰ ਮਜ਼ਬੂਤ ਕਰਨ ਦੇ ਲਈ ਪ੍ਰਤੀਬੱਧ ਰਹਿਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਨੌਜਵਾਨਾਂ ਨੂੰ ਮਾਈ ਭਾਰਤ ਪੋਰਟਲ (My Bharat Portal) ‘ਤੇ ਰਜਿਸਟ੍ਰੇਸ਼ਨ ਕਰਨ ਅਤੇ ਰਾਸ਼ਟਰ-ਨਿਰਮਾਣ ਵਿੱਚ ਯੋਗਦਾਨ ਦੇਣ ਵਾਲੀਆਂ ਗਤੀਵਿਧੀਆਂ ਵਿੱਚ ਸਰਗਰਮ ਤੌਰ ‘ਤੇ ਸ਼ਾਮਲ ਹੋਣ ਦੇ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਅਨੁਸ਼ਾਸਨ, ਸਮੇਂ ਦੀ ਪਾਬੰਦੀ ਅਤੇ ਸਵੇਰੇ ਜਲਦੀ ਉੱਠਣ ਜਿਹੀਆਂ ਚੰਗੀਆਂ ਆਦਤਾਂ ਨੂੰ ਅਪਣਾਉਣ ਦੇ ਮਹੱਤਵ ਬਾਰੇ ਭੀ ਦੱਸਿਆ ਅਤੇ ਡਾਇਰੀ ਲਿਖਣ (diary writing) ਨੂੰ ਪ੍ਰੋਤਸਾਹਿਤ ਕੀਤਾ।
ਗੱਲਬਾਤ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਸਰਕਾਰ ਦੀਆਂ ਕੁਝ ਪ੍ਰਮੁੱਖ ਪਹਿਲਾਂ ‘ਤੇ ਚਰਚਾ ਕੀਤੀ ਜੋ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਰਹੀਆਂ ਹਨ। ਉਨ੍ਹਾਂ ਨੇ 3 ਕਰੋੜ ‘ਲਖਪਤੀ ਦੀਦੀ’(“Lakhpati Didis”) ਬਣਾਉਣ ਦੀ ਪਹਿਲਾ ਦੇ ਮਾਧਿਅਮ ਨਾਲ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਦੀ ਸਰਕਾਰ ਦੀ ਪ੍ਰਤੀਬੱਧਤਾ ‘ਤੇ ਪ੍ਰਕਾਸ਼ ਪਾਇਆ। ਇੱਕ ਪ੍ਰਤੀਭਾਗੀ ਨੇ ਆਪਣੀ ਮਾਂ ਦੀ ਕਹਾਣੀ ਸਾਂਝਾ ਕੀਤੀ, ਜਿਨ੍ਹਾਂ ਨੂੰ ਇਸ ਯੋਜਨਾ ਨਾਲ ਲਾਭ ਹੋਇਆ, ਜਿਸ ਨਾਲ ਉਨ੍ਹਾਂ ਦੇ ਉਤਪਾਦਾਂ ਦਾ ਨਿਰਯਾਤ ਸੰਭਵ ਹੋ ਸਕਿਆ। ਪ੍ਰਧਾਨ ਮੰਤਰੀ ਨੇ ਇਹ ਭੀ ਦੱਸਿਆ ਕਿ ਕਿਵੇਂ ਭਾਰਤ ਵਿੱਚ ਡੇਟਾ ਦੀਆਂ ਕਿਫਾਇਤੀ ਦਰਾਂ ਨੇ ਕਨੈਕਟਿਵਿਟੀ ਦੇ ਮਾਮਲੇ ਵਿੱਚ ਬੁਨਿਆਦੀ ਪਰਿਵਰਤਨ ਲਿਆ ਦਿੱਤਾ ਹੈ ਅਤੇ ਡਿਜੀਟਲ ਇੰਡੀਆ (Digital India) ਨੂੰ ਸਸ਼ਕਤ ਬਣਾਇਆ ਹੈ, ਜਿਸ ਨਾਲ ਲੋਕਾਂ ਨੂੰ ਆਪਸ ਵਿੱਚ ਜੁੜੇ ਰਹਿਣ ਵਿੱਚ ਮਦਦ ਮਿਲੀ ਹੈ ਅਤੇ ਅਵਸਰਾਂ ਵਿੱਚ ਵਾਧਾ ਹੋਇਆ ਹੈ।
ਸਵੱਛਤਾ ਦੇ ਮਹੱਤਵ ‘ਤੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਰ 140 ਕਰੋੜ ਭਾਰਤੀ ਸਵੱਛਤਾ ਬਣਾਈ ਰੱਖਣ ਦਾ ਸੰਕਲਪ ਲੈ ਲੈਣ ਤਾਂ ਭਾਰਤ ਹਮੇਸ਼ਾ ਸਵੱਛ (Swachh) ਰਹੇਗਾ । ਉਨ੍ਹਾਂ ਨ ‘ਏਕ ਪੇੜ ਮਾਂ ਕੇ ਨਾਮ’ (Ek Ped Maa Ke Naam) ਪਹਿਲ ਦੇ ਮਹੱਤਵ ਬਾਰੇ ਭੀ ਦੱਸਿਆ ਅਤੇ ਸਾਰਿਆਂ ਨੂੰ ਆਪਣੀ ਮਾਂ ਨੂੰ ਸਮਰਪਿਤ ਕਰਦੇ ਹੋਏ ਪੇੜ ਲਗਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਫਿਟ ਇੰਡੀਆ ਮੂਵਮੈਂਟ (Fit India Movement) ‘ਤੇ ਚਰਚਾ ਕੀਤੀ ਅਤੇ ਸਾਰਿਆਂ ਨੂੰ ਯੋਗ ਕਰਨ ਦੇ ਲਈ ਸਮਾਂ ਕੱਢਣ ਅਤੇ ਫਿਟਨਸ ਅਤੇ ਕਲਿਆਣ (fitness and well-being)‘ਤੇ ਧਿਆਨ ਕੇਂਦ੍ਰਿਤ ਕਰਨ ਲਈ ਕਿਹਾ, ਜੋ ਇੱਕ ਮਜ਼ਬੂਤ ਅਤੇ ਸਵਸਥ ਰਾਸ਼ਟਰ ਦੇ ਲਈ ਬੇਹੱਦ ਜ਼ਰੂਰੀ ਹੈ।
ਪ੍ਰਧਾਨ ਮੰਤਰੀ ਨੇ ਵਿਦੇਸ਼ੀ ਪ੍ਰਤੀਭਾਗੀਆਂ ਨਾਲ ਭੀ ਗੱਲਬਾਤ ਕੀਤੀ। ਇਨ੍ਹਾਂ ਪ੍ਰਤੀਭਾਗੀਆਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ‘ਤੇ ਪ੍ਰਸੰਨਤਾ ਵਿਅਕਤ ਕੀਤੀ, ਭਾਰਤ ਦੀ ਪਰਾਹੁਣਚਾਰੀ ਦੀ ਪ੍ਰਸ਼ੰਸਾ ਕੀਤੀ ਅਤੇ ਆਪਣੀਆਂ ਯਾਤਰਾਵਾਂ ਨਾਲ ਜੁੜੇ ਸਕਾਰਾਤਮਕ ਅਨੁਭਵ ਸਾਂਝਾ ਕੀਤੇ।
***
ਐੱਮਜੇਪੀਐੱਸ/ਐੱਸਆਰ
(Release ID: 2096063)
Visitor Counter : 8
Read this release in:
Odia
,
English
,
Urdu
,
Marathi
,
Hindi
,
Manipuri
,
Bengali
,
Gujarati
,
Tamil
,
Telugu
,
Kannada
,
Malayalam