ਪ੍ਰਧਾਨ ਮੰਤਰੀ ਦਫਤਰ
ਤਿੰਨ ਫ੍ਰੰਟਲਾਈਨ ਜਲ ਸੈਨਾ ਦੇ ਜੰਗੀ ਜਹਾਜਾਂ ਦੇ ਸ਼ਾਮਲ ਹੋਣ ਨਾਲ ਰੱਖਿਆ ਖੇਤਰ ਵਿੱਚ ਗਲੋਬਲ ਲੀਡਰ ਬਣਨ ਦੀਆਂ ਸਾਡੀਆਂ ਕੋਸ਼ਿਸ਼ਾਂ ਮਜ਼ਬੂਤ ਹੋਣਗੀਆਂ ਅਤੇ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਸਾਡੀਆਂ ਕੋਸ਼ਿਸ਼ਾਂ ਵਧਣਗੀਆਂ : ਪ੍ਰਧਾਨ ਮੰਤਰੀ
Posted On:
14 JAN 2025 8:29PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ 15 ਜਨਵਰੀ 2025 ਨੂੰ ਤਿੰਨ ਫ੍ਰੰਟਲਾਈਨ ਜਲ ਸੈਨਾ ਦੇ ਜੰਗੀ ਜਹਾਜਾਂ ਦੇ ਜਲ ਸੈਨਾ ਵਿੱਚ ਸ਼ਾਮਲ ਹੋਣ ਨਾਲ ਰੱਖਿਆ ਖੇਤਰ ਵਿੱਚ ਗਲੋਬਲ ਲੀਡਰ ਬਣਨ ਦੀਆਂ ਸਾਡੀਆਂ ਕੋਸ਼ਿਸ਼ਾਂ ਨੂੰ ਮਜ਼ਬੂਤੀ ਮਿਲੇਗੀ ਅਤੇ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਸਾਡੀ ਕੋਸ਼ਿਸ਼ ਵਧੇਗੀ।
ਸਪੋਕਸਪਰਸਨਨੇਵੀ (SpokespersonNavy) ਦੁਆਰਾ ਕੀਤੇ ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਸ਼੍ਰੀ ਮੋਦੀ ਨੇ ਲਿਖਿਆ:
“ਕੱਲ੍ਹ, 15 ਜਨਵਰੀ, ਸਾਡੀਆਂ ਜਲ ਸੈਨਾਵਾਂ ਦੀਆਂ ਸਮਰੱਥਾਵਾਂ ਦੇ ਲਿਹਾਜ ਨਾਲ ਇੱਕ ਵਿਸ਼ੇਸ਼ ਦਿਨ ਹੋਣ ਜਾ ਰਿਹਾ ਹੈ। ਤਿੰਨ ਫ੍ਰੰਟਲਾਈਨ ਜਲ ਸੈਨਾ ਦੇ ਜੰਗੀ ਜਹਾਜਾਂ ਦੇ ਸ਼ਾਮਲ ਹੋਣ ਨਾਲ ਰੱਖਿਆ ਖੇਤਰ ਵਿੱਚ ਗਲੋਬਲ ਲੀਡਰ ਬਣਨ ਦੀਆਂ ਸਾਡੀਆਂ ਕੋਸ਼ਿਸ਼ਾਂ ਮਜ਼ਬੂਤ ਹੋਣਗੀਆਂ ਅਤੇ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਸਾਡੀਆਂ ਕੋਸ਼ਿਸ਼ਾਂ ਨੂੰ ਹੁਲਾਰਾ ਮਿਲੇਗਾ।
***************
ਐੱਮਜੇਪੀਐੱਸ/ਐੱਸਆਰ
(Release ID: 2092960)
Visitor Counter : 7