ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਵਰ੍ਹੇ 2025 ਲਈ ਭਾਰਤ ਸਰਕਾਰ ਦੇ ਕੈਲੰਡਰ ਦਾ ਉਦਘਾਟਨ ਕੀਤਾ
‘ਜਨਭਾਗੀਦਾਰੀ ਸੇ ਜਨਕਲਿਆਣ’ ਥੀਮ ‘ਤੇ ਪਰਿਵਰਤਨਕਾਰੀ ਸ਼ਾਸਨ ਦੇ ਦਹਾਕੇ ਦਾ ਜਸ਼ਨ
Posted On:
07 JAN 2025 5:59PM by PIB Chandigarh
ਭਾਰਤ ਸਰਕਾਰ ਨੇ ਪਰਿਵਰਤਨਕਾਰੀ ਸ਼ਾਸਨ ਨੂੰ ਰੇਖਾਂਕਿਤ ਕਰਦੇ ਹੋਏ ਵਰ੍ਹੇ 2025 ਦੇ ਕੈਲੰਡਰ ਲਈ ਜਨਭਾਗੀਦਾਰੀ ਸੇ ਜਨਕਲਿਆਣ (ਜਨਤਕ ਭਾਗੀਦਾਰੀ ਰਾਹੀਂ ਜਨਤਕ ਭਲਾਈ) ਨੂੰ ਮੁੱਖ ਥੀਮ ਦੇ ਰੂਪ ਵਿੱਚ ਚੁਣਿਆ ਹੈ। ਰੇਲ ਭਵਨ ਵਿੱਚ ਕੈਲੰਡਰ ਦਾ ਉਦਘਾਟਨ ਕਰਦੇ ਹੋਏ, ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਰੇਲਵੇ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਪਿਛਲੇ ਇੱਕ ਦਹਾਕੇ ਵਿੱਚ ਵਿਭਿੰਨ ਖੇਤਰਾਂ ਵਿੱਚ ਪਰਿਵਰਤਨਕਾਰੀ ਸ਼ਾਸਨ ਦੇ ਸਪਸ਼ਟ ਪ੍ਰਭਾਵ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਗ਼ਰੀਬਾਂ ਦੀ ਭਲਾਈ ਵਿੱਚ ਸੁਧਾਰ, ਮਹਿਲਾਵਾਂ ਦਾ ਸਸ਼ਕਤੀਕਰਣ ਅਤੇ ਦੇਸ਼ ਵਿੱਚ ਇਨਫ੍ਰਾਸਟ੍ਰਕਚਰ ਦੇ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਪਰਿਵਰਤਨਕਾਰੀ ਸ਼ਾਸਨ ਦੀ ਭੂਮਿਕਾ ‘ਤੇ ਜ਼ੋਰ ਦਿੱਤਾ।

ਇਸ ਇਵੈਂਟ ਵਿੱਚ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ. ਮੁਰੂਗਨ, ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਸੰਜੈ ਜਾਜੂ, ਪੱਤਰ ਸੂਚਨਾ ਬਿਊਰੋ ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਸ਼੍ਰੀ ਧੀਰੇਂਦਰ ਓਝਾ ਅਤੇ ਕੇਂਦਰੀ ਸੰਚਾਰ ਬਿਊਰੋ ਦੇ ਡਾਇਰੈਕਟਰ ਜਨਰਲ ਸ਼੍ਰੀ ਯੋਗੇਸ਼ ਬਵੇਜਾ ਵੀ ਮੌਜੂਦ ਸਨ।
ਪਰਿਵਰਤਨਕਾਰੀ ਸ਼ਾਸਨ ਦੇ ਇੱਕ ਦਹਾਕੇ ਦਾ ਜਸ਼ਨ
ਦੇਸ਼ ਸਾਲ 2014 ਤੋਂ ਸਾਲ 2025 ਤੱਕ ਲਈ ਸੁਸ਼ਾਸਨ ਦੇ 11ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਭਾਰਤ ਸਰਕਾਰ ਦਾ ਕੈਲੰਡਰ 2025 ਰਾਸ਼ਟਰ ਦੀ ਪ੍ਰਗਤੀ ਅਤੇ ਪਰਿਵਰਤਨਕਾਰੀ ਸ਼ਾਸਨ ਨੂੰ ਉਜਾਗਰ ਕਰਨ ਲਈ ਇਸ ਮਾਧਿਅਮ ਦਾ ਉਪਯੋਗ ਕਰਨ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਪਰੰਪਰਾ ਵਿੱਚ ਇੱਕ ਹੋਰ ਅਧਿਆਏ ਦਾ ਪ੍ਰਤੀਕ ਹੈ। ਕੇਂਦਰੀ ਸੰਚਾਰ ਬਿਊਰੋ (ਸੀਬੀਸੀ) ਦੁਆਰਾ ਡਿਜ਼ਾਈਨ ਅਤੇ ਨਿਰਮਿਤ ਇਹ ਕੈਲੰਡਰ ਨਾ ਸਿਰਫ਼ ਦਿਨਾਂ ਅਤੇ ਮਹੀਨਿਆਂ ਲਈ ਇੱਕ ਮਾਰਗਦਰਸ਼ਕ ਹੈ, ਬਲਕਿ ਸਮਾਵੇਸ਼ਿਤਾ, ਪਾਰਦਰਸ਼ਿਤਾ ਅਤੇ ਭਾਗੀਦਾਰੀਪੂਰਨ ਸ਼ਾਸਨ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਦਾ ਵੀ ਪ੍ਰਤੀਬਿੰਬ ਹੈ।
ਕੈਲੰਡਰ ਵਿੱਚ ਕੇਂਦਰ ਸਰਕਾਰ ਦੇ ਭਾਗੀਦਾਰੀਪੂਰਨ ਦ੍ਰਿਸ਼ਟੀਕੋਣ ‘ਤੇ ਚਾਣਨਾ ਪਾਇਆ ਗਿਆ ਹੈ। ਕੈਲੰਡਰ ਵਿੱਚ ਚਿਤਰਾਂ ਦੇ ਮਾਧਿਅਮ ਨਾਲ ਦੇਸ਼ ਦੀ ਵਿਕਾਸ ਯਾਤਰਾ ਦੀ ਦਿਸ਼ਾ ਤੈਅ ਕੀਤੀ ਗਈ ਹੈ। ਇਹ ਭਾਗੀਦਾਰੀਪੂਰਨ ਸ਼ਾਸਨ ਦੇ ਮਹੱਤਵ ਨੂੰ ਵੀ ਰੇਖਾਂਕਿਤ ਕਰਦਾ ਹੈ ਜੋ ਪ੍ਰਧਾਨ ਮਤੰਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਦਾ ਮੂਲ ਉਦੇਸ਼ ਹੈ। ਇਹ ਇਸ ਗੱਲ ‘ਤੇ ਜ਼ੋਰ ਦਿੰਦਾ ਹੈ ਕਿ ਸਾਡੇ ਦੇਸ਼ ਦੀ ਤਾਕਤ ਉਸ ਦੇ ਲੋਕਾਂ ਦੀ ਸਮੂਹਿਕ ਊਰਜਾ ਅਤੇ ਪ੍ਰਯਾਸਾਂ ਵਿੱਚ ਨਿਹਿਤ ਹੈ। ਸਵੱਛ ਭਾਰਤ ਮਿਸ਼ਨ ਜਿਹੇ ਪ੍ਰੋਗਰਾਮਾਂ ਨਾਲ, ਜਿਸ ਨੇ ਸਵੱਛਤਾ ਨੂੰ ਇੱਕ ਰਾਸ਼ਟਰ ਵਿਆਪੀ ਅੰਦੋਲਨ ਵਿੱਚ ਬਦਲ ਦਿੱਤਾ, ਆਯੁਸ਼ਮਾਨ ਭਾਰਤ ਜਿਹੀਆਂ ਪਹਿਲਕਦਮੀਆਂ ਤੱਕ, ਜਿਸ ਨੇ 68 ਕਰੋੜ ਤੋਂ ਵੱਧ ਲਾਭਾਰਾਥੀਆਂ ਨੂੰ ਸਿਹਤ ਸੇਵਾ ਪ੍ਰਦਾਨ ਕੀਤੀ ਹੈ, ਸਰਕਾਰੀ ਯੋਜਨਾਵਾਂ ਦੀ ਸਫ਼ਲਤਾ ਲਈ ਨਾਗਰਿਕ ਭਾਗੀਦਾਰੀ ਮੁੱਖ ਰਹੀ ਹੈ।
ਭਾਰਤ ਸਰਕਾਰ ਦੇ 2025 ਕੈਲੰਡਰ ਦੀਆਂ ਮੁੱਖ ਗੱਲਾਂ
ਕੈਲੰਡਰ ਦੀ ਸ਼ੁਰੂਆਤ ਆਦਰਸ਼ ਵਾਕ ‘सर्वेषां मंगलं भूयात्’ ਯਾਨੀ ਸਾਰਿਆਂ ਦੀ ਭਲਾਈ ਤੋਂ ਹੁੰਦੀ ਹੈ। ਇਸ ਦੇ ਬਾਅਦ ਖੇਤੀਬਾੜੀ, ਮਹਿਲਾ ਸਸ਼ਕਤੀਕਰਣ, ਯੁਵਾ ਅਤੇ ਰਾਸ਼ਟਰ ਦੀ ਪ੍ਰਗਤੀ ਵਿੱਚ ਸਮਰੱਥਾ ਵਿੱਚ ਖੇਤਰੀ ਪ੍ਰਗਤੀ ਨੂੰ ਉਜਾਗਰ ਕੀਤਾ ਗਿਆ ਹੈ। अन्न का वधर्न हो ਯਾਨੀ ਜ਼ਿਆਦਾ ਖੁਰਾਕ ਉਤਪਾਦਨ, शक्ति रूपेण संस्थिता ਦਾ ਮੰਤਰ ਮਹਿਲਾਵਾਂ ਨੂੰ ਸ਼ਕਤੀ ਕਹਿ ਕੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇਣਾ ਅਤੇ ਨੌਜਵਾਨਾਂ ਨੂੰ ਉਠ ਕੇ, ਜਾਗ ਕੇ ਅਤੇ ਗਿਆਨ ਪ੍ਰਾਪਤ ਕਰਕੇ ਗਿਆਨ ਪ੍ਰਾਪਤ ਕਰਨ ਦਾ ਸੱਦਾ ਦੇਣਾ, ਕੈਲੰਡਰ ਦੇ ਪਹਿਲੇ ਚਾਰ ਮਹੀਨਿਆਂ ਵਿੱਚ ਪਰਿਲਕਸ਼ਿਤ ਹੁੰਦਾ ਹੈ।
ਇਨਫ੍ਰਾਸਟ੍ਰਕਚਰ ਲਈ, ਕੈਲੰਡਰ “ਰਾਸ਼ਟਰ ਸਮ੍ਰਿੱਧੀ ਵਿੱਚ ਵਧਦਾ ਹੈ” ਦੇ ਮੰਤਰ ਨੂੰ ਦਰਸਾਉਂਦਾ ਹੈ। ਇਹ ਸਵੱਛਤਾ ‘ਤੇ ਵੀ ਜ਼ੋਰ ਦਿੰਦਾ ਹੈ ਜਿਵੇਂ ਕਿ ਮਈ ਦੇ ਮਹੀਨੇ ਵਿੱਚ “ਅੰਦਰੂਨੀ ਸ਼ੁੱਧਤਾ ਬਾਹਰੀ ਸਵੱਛਤਾ ਵੱਲ ਲੈ ਜਾਂਦੀ ਹੈ” ਦੇ ਆਦਰਸ਼ ਵਾਕ ਰਾਹੀਂ ਪਰਿਲਕਸ਼ਿਤ ਹੁੰਦਾ ਹੈ। ਜੁਲਾਈ ਕੈਲੰਡਰ “ਐਕਸਰਸਾਈਜ਼ ਸਿਹਤ ਦੇ ਲਈ ਸਭ ਤੋਂ ਸੁਰੱਖਿਅਤ ਨੁਸਖਾ” ਦੇ ਆਦਰਸ਼ ਵਾਕ ‘ਤੇ ਅਧਾਰਿਤ ਹੈ, ਜਦਕਿ ਸੁਤੰਤਰਤਾ ਦਿਵਸ ਮਹੀਨੇ ਦੀ ਥੀਮ ਇੱਕ ਸਿਹਤਮੰਦ ਜੀਵਨ ਸ਼ੈਲੀ ਰਾਹੀਂ ਸੌ ਸਾਲ ਲੰਬੇ ਜੀਵਨ ਦੀ ਕਾਮਨਾ ਕਰਦੀ ਹੈ।
ਕੈਲੰਡਰ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਭਾਰਤੀ ਅਰਥਵਿਵਸਥਾ ਵਿੱਚ ਯੋਗਦਾਨ ਦੀ ਸਵੀਕ੍ਰਿਤੀ ਵਜੋਂ ‘उद्यमेन हि सिध्यन्ति कार्याणि’ ਮਾਧਿਅਮ ਨਾਲ ਉੱਦਮਾਂ ਨੂੰ ਪ੍ਰੇਰਿਤ ਕਰਦੇ ਹੋਏ ਵੀ ਦਰਸਾਇਆ ਗਿਆ ਹੈ। ਏਕਤਾ ਦਿਵਸ ਮਹੀਨੇ ਨੂੰ ਪ੍ਰਧਾਨ ਮੰਤਰੀ ਦੁਆਰਾ ਭਾਰਤ ਦੇ ਲੌਹ ਪੁਰਸ਼ ਸਰਦਾਰ ਪਟੇਲ ਨੂੰ ਨਮਨ ਕਰਦੇ ਹੋਏ ਦਰਸਾਇਆ ਗਿਆ ਹੈ।
ਜਨਜਾਤੀਯ ਗੌਰਵ ਦਿਵਸ ਵਜੋਂ ਚਿੰਨ੍ਹਿਤ ਨਵੰਬਰ ਮਹੀਨੇ ਦੀ ਵਿਸ਼ੇਸ਼ਤਾ ਮਾਤ੍ਰ ਭੂਮੀ ਦੇ ਪ੍ਰਤੀ ਸ਼ੁਕਰਗੁਜ਼ਾਰੀ ਹੈ। ਕੈਲੰਡਰ ਦਸੰਬਰ ਦੇ ਤਕਨੀਕੀ ਇਨੋਵੇਸ਼ਨ 'ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ ਸਮਾਪਤ ਹੁੰਦਾ ਹੈ ਜਿਸ ਵਿੱਚ “अपरिमितं भव्यम्” (ਭਵਿੱਖ ਵਿੱਚ ਅਸੀਮ ਸੰਭਾਵਨਾਵਾਂ ਹਨ) ਮਨੁੱਖੀ ਚਿਹਰੇ ਦੇ ਨਾਲ ਸ਼ਾਸਨ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦੀ ਵਰਤੋਂ ਨੂੰ ਦਰਸਾਉਂਣ ਦੇ ਸਕਰਾਤਮਕ ਮੰਤਰ ਨੂੰ ਦਰਸਾਉਂਦਾ ਹੈ।
ਭਾਰਤ ਸਰਕਾਰ ਦੇ ਕੈਲੰਡਰ ਬਾਰੇ
ਭਾਰਤ ਸਰਕਾਰ ਦਾ ਕੈਲੰਡਰ ਪਿਛਲੇ ਕੁਝ ਵਰ੍ਹਿਆਂ ਵਿੱਚ ਜਨਤਕ ਸੰਚਾਰ ਦਾ ਇੱਕ ਅਨਿੱਖੜਵਾਂ ਅੰਗ ਬਣ ਗਿਆ ਹੈ, ਜੋ ਇੱਕ ਅਜਿਹੇ ਮਾਧਿਅਮ ਦੇ ਰੂਪ ਵਿੱਚ ਵਿਕਸਿਤ ਹੋ ਰਿਹਾ ਹੈ ਜੋ ਸਿਰਫ਼ ਤਾਰੀਖਾਂ ਨਾਲੋਂ ਕਿਤੇ ਜ਼ਿਆਦਾ ਸੰਚਾਰ ਕਰਦਾ ਹੈ। ਇਹ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮਾਂ, ਪਹਿਲਕਦਮੀਆਂ ਅਤੇ ਉਪਲਬਧੀਆਂ ਨੂੰ ਉਜਾਗਰ ਕਰਦਾ ਹੈ, ਜੋ ਭਾਰਤ ਦੁਆਰਾ ਕੀਤੀ ਗਈ ਸਮੂਹਿਕ ਤਰੱਕੀ ਦੇ ਇੱਕ ਪ੍ਰੇਰਣਾਦਾਇਕ ਰੀਮਾਈਂਡਰ ਵਜੋਂ ਕੰਮ ਕਰਦਾ ਹੈ। ਭਾਰਤ ਸਰਕਾਰ ਦਾ ਵਰ੍ਹੇ 2025 ਕੈਲੰਡਰ ਪਰੰਪਰਾਗਤ ਗਿਆਨ ਪ੍ਰਣਾਲੀ ਨੂੰ ਪਰਿਵਰਤਨਸ਼ੀਲ ਸ਼ਾਸਨ ਦੇ ਮੰਤਰ ਦੇ ਰੂਪ ਵਿੱਚ ਸਵੀਕਾਰ ਕਰਦਾ ਹੈ, ਜੋ ਦੇਸ਼ ਦੀ ਪ੍ਰਗਤੀ ਨੂੰ ਅੱਗੇ ਵਧਾਉਂਦਾ ਹੈ।
ਕੁੱਲ 13 ਭਾਰਤੀ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ, ਕੈਲੰਡਰ ਦੀ ਸ਼ਮੂਲੀਅਤ ਹਰ ਭਾਸ਼ਾਈ ਅਤੇ ਸੱਭਿਆਚਾਰਕ ਪਿਛੋਕੜ ਦੇ ਨਾਗਰਿਕਾਂ ਨਾਲ ਜੁੜਨ ਦੇ ਲਈ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ। ਗ੍ਰਾਮ ਪੰਚਾਇਤਾਂ ਤੱਕ ਇਸ ਦੀ ਵੰਡ ਦੇ ਨਾਲ, ਇਹ ਦੂਰ-ਦੁਰਾਡੇ ਦੇ ਖੇਤਰਾਂ ਤੱਕ ਪਹੁੰਚਣ ਲਈ ਇੱਕ ਮਹੱਤਵਪੂਰਨ ਉਪਕਰਣ ਵਜੋਂ ਕੰਮ ਕਰਦਾ ਹੈ, ਜਿਸ ਨਾਲ ਜ਼ਮੀਨੀ ਪੱਧਰ 'ਤੇ ਭਾਈਚਾਰਕ ਸਰਕਾਰ ਦੇ ਦ੍ਰਿਸ਼ਟੀਕੋਣ ਅਤੇ ਪਹਿਲਕਦਮੀਆਂ ਨਾਲ ਜੁੜ ਸਕਦੇ ਹਨ। ਇਹ ਕੈਲੰਡਰ ਨਾ ਸਿਰਫ਼ ਇੱਕ ਵਿਵਹਾਰਿਕ ਸਰੋਤ ਹੈ, ਸਗੋਂ ਸਾਡੇ ਰਾਸ਼ਟਰ ਦੀ ਏਕਤਾ ਅਤੇ ਸ਼ਕਤੀ ਦਾ ਪ੍ਰਤੀਕ ਵੀ ਹੈ।
ਲੱਖਾਂ ਘਰਾਂ, ਦਫਤਰਾਂ ਅਤੇ ਜਨਤਕ ਸੰਸਥਾਨਾਂ ਤੱਕ ਪਹੁੰਚਣ ਵਾਲੇ ਦਸਤਾਵੇਜ਼ ਵਜੋਂ, ਕੈਲੰਡਰ ਪਾਰਦਰਸ਼ੀ ਅਤੇ ਸਮਾਵੇਸ਼ੀ ਵਿਕਾਸ ਲਈ ਸਰਕਾਰ ਦੀ ਅਟੁੱਟ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਇਹ ਨਾ ਸਿਰਫ਼ ਉਪਲਬਧੀਆਂ ਦਾ ਇਤਿਹਾਸ ਹੈ, ਬਲਕਿ ਹਰ ਨਾਗਰਿਕ ਨੂੰ ਆਤਮਨਿਰਭਰ ਅਤੇ ਪ੍ਰਗਤੀਸ਼ੀਲ ਭਾਰਤ ਦੇ ਨਿਰਮਾਣ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਕਾਰਵਾਈ ਦਾ ਸੱਦਾ ਵੀ ਹੈ।
ਇਹ 1.4 ਬਿਲੀਅਨ ਭਾਰਤੀਆਂ ਦੀਆਂ ਸਮੂਹਿਕ ਸ਼ਕਤੀਆਂ ਅਤੇ ਸਾਂਝੀਆਂ ਇੱਛਾਵਾਂ ਦੇ ਪ੍ਰਤੀਕ ਵਜੋਂ ਕੰਮ ਕਰਦਾ ਹੈ। ਆਪਣੀ ਵਿਆਪਕ ਪਹੁੰਚ ਅਤੇ ਸ਼ਕਤੀਸ਼ਾਲੀ ਸੰਦੇਸ਼ ਦੇ ਨਾਲ, ਕੈਲੰਡਰ ਰਾਸ਼ਟਰ ਨੂੰ ਇੱਕ ਉੱਜਵਲ, ਵਧੇਰੇ ਸਮਾਵੇਸ਼ੀ ਕੱਲ੍ਹ ਵੱਲ ਪ੍ਰੇਰਿਤ ਅਤੇ ਮਾਰਗਦਰਸ਼ਨ ਕਰਦਾ ਹੈ। ਇਹ ਜਨਭਾਗੀਦਾਰੀ ਦੀ ਪਰਿਵਰਤਨਸ਼ੀਲ ਸ਼ਕਤੀ ਦਾ ਪ੍ਰਮਾਣ ਹੈ, ਜੋ ਜਨ ਕਲਿਆਣ ਵੱਲ ਰਾਸ਼ਟਰ ਦੀ ਯਾਤਰਾ ਨੂੰ ਅੱਗੇ ਵਧਾ ਰਿਹਾ ਹੈ।
ਭਾਰਤ ਸਰਕਾਰ ਦਾ ਵਰ੍ਹੇ 2025 ਦਾ ਕੈਲੰਡਰ ਅੰਗ੍ਰੇਜ਼ੀ ਅਤੇ ਹਿੰਦੀ ਵਿੱਚ ਦੇਖਣ ਦੇ ਲਈ ਕਿਰਪਾ ਇੱਥੇ ਕਲਿੱਕ ਕਰੋ।
*****
ਧਰਮੇਂਦਰ ਤਿਵਾਰੀ/ਸ਼ਿਤਿਜ ਸਿੰਘਾ /ਸ਼ਤਰੁੰਜੈ ਕੁਮਾਰ
(Release ID: 2091116)
Read this release in:
Malayalam
,
Odia
,
English
,
Urdu
,
Marathi
,
Hindi
,
Bengali-TR
,
Assamese
,
Bengali
,
Gujarati
,
Tamil
,
Kannada