ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਸਾਲ 2024 ਦੇ ਅੰਤ ਦੀ ਸਮੀਖਿਆ: ਖੇਡ ਵਿਭਾਗ


ਬੇਮਿਸਾਲ ਉਪਲਬਧੀਆਂ ਦੇ ਨਾਲ ਭਾਰਤੀ ਖੇਡਾਂ ਦੇ ਲਈ 2024 ਜ਼ਿਕਰਯੋਗ ਵਰ੍ਹਾ ਰਿਹਾ

ਭਾਰਤ ਨੇ ਪੈਰਿਸ ਪੈਰਾਲੰਪਿਕਸ 2024 ਵਿੱਚ ਇਤਿਹਾਸਕ ਮੈਡਲ ਜਿੱਤ ਕੇ ਆਲਮੀ ਮੰਚ ‘ਤੇ ਆਪਣਾ ਲੋਹਾ ਮਨਵਾਇਆ

ਭਾਰਤ ਨੇ ਸ਼ਤਰੰਜ਼ ਵਿੱਚ ਇਤਿਹਾਸ ਰਚਿਆ: ਫਿਡੇ ਸ਼ਤਰੰਜ ਓਲੰਪੀਆਡ ਵਿੱਚ ਡਬਲ ਗੋਲਡ ਅਤੇ ਗੁਕੇਸ਼ ਵਰਲਡ ਸ਼ਤਰੰਜ਼ ਚੈਂਪੀਅਨ ਬਣੇ

ਖੇਡਾਂ ਵਿੱਚ ਮਹਿਲਾ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ : ਅਸਮਿਤਾ ਮਹਿਲਾ ਲੀਗ ਅਤੇ ਹੋਰ ਪਹਿਲਾਂ ਨੇ ਭਾਰਤ ਦੀ ਖੇਡ ਕ੍ਰਾਂਤੀ ਨੂੰ ਹੁਲਾਰਾ ਦਿੱਤਾ

ਕਿਰਤੀ ਪ੍ਰੋਗਰਾਮ (KIRTI Program) ਨੇ ਦੇਸ਼ ਭਰ ਵਿੱਚ 1.8 ਲੱਖ ਤੋਂ ਵੱਧ ਯੁਵਾ ਖੇਡ ਪ੍ਰਤਿਭਾਵਾਂ ਦੀ ਪਹਿਚਾਣ ਕੀਤੀ

ਰੀਸੈੱਟ ਪ੍ਰੋਗਰਾਮ (RESET Program) ਨੇ ਸਾਬਕਾ ਐਥਲੀਟਾਂ ਨੂੰ ਕਰੀਅਰ ਸਬੰਧੀ ਨਵੇਂ ਕੌਸ਼ਲ ਪ੍ਰਦਾਨ ਕੀਤੇ

Posted On: 20 DEC 2024 1:28PM by PIB Chandigarh

ਭਾਰਤੀ ਖੇਡਾਂ ਦੇ ਲਈ ਵਰ੍ਹਾ 2024 ਇੱਕ ਯਾਦਗਾਰ ਵਰ੍ਹਾ ਰਿਹਾ ਹੈ, ਜਿਸ ਵਿੱਚ ਦੇਸ਼ ਨੇ ਆਲਮੀ ਮੰਚ ‘ਤੇ ਬੇਮਿਸਾਲ ਸਫ਼ਲਤਾ ਹਾਸਲ ਕੀਤੀ। ਪੈਰਿਸ ਪੈਰਾਲੰਪਿਕਸ ਗੇਮਸ ਵਿੱਚ ਰਿਕਾਰਡ ਤੋੜ ਪ੍ਰਦਰਸ਼ਨ ਤੋਂ ਲੈ ਕੇ ਸ਼ਤਰੰਜ਼ ਵਿੱਚ ਇਤਿਹਾਸਕ ਜਿੱਤ ਅਤੇ ਖੇਡਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਹੁਲਾਰਾ ਦੇਣ ਤੱਕ, ਭਾਰਤ ਦੇ ਕਈ ਖੇਤਰਾਂ ਵਿੱਚ ਆਪਣੀ ਵਧਦੀ ਤਾਕਤ ਦਾ ਪ੍ਰਦਰਸ਼ਨ ਕੀਤਾ ਹੈ। ਬੇਮਿਸਾਲ ਪਹਿਲਾਂ ਅਤੇ ਐਥਲੀਟ ਸਸ਼ਕਤੀਕਰਣ ‘ਤੇ ਨਵੇਂ ਸਿਰ੍ਹੇ ਤੋਂ ਧਿਆਨ ਕੇਂਦ੍ਰਿਤ ਕਰਨ ਵਾਲੀਆਂ ਇਹ ਜ਼ਿਕਰਯੋਗ ਉਪਲਬਧੀਆਂ ਖੇਡ ਉਤਕ੍ਰਿਸ਼ਟਤਾ ਨੂੰ ਹੁਲਾਰਾ ਦੇਣ ਅਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਦੇ ਲਈ ਦੇਸ਼ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀਆਂ ਹਨ।

2024 ਪੈਰਿਸ ਓਲੰਪਿਕ ਅਤੇ ਪੈਰਾਲੰਪਿਕ ਗੇਮਸ ਵਿੱਚ ਭਾਰਤ ਦੀ ਜ਼ਿਕਰਯੋਗ ਸਫ਼ਲਤਾ

ਭਾਰਤ ਨੇ ਪੈਰਿਸ ਓਲੰਪਿਕ ਗੇਮਸ 2024 ਵਿੱਚ ਆਪਣੀ ਭਾਗੀਦਾਰੀ 1 ਸਿਲਵਰ ਅਤੇ 5 ਕਾਂਸੇ ਦੇ ਮੈਡਲ ਸਮੇਤ 6 ਮੈਡਲਾਂ ਦੀ ਸ਼ਾਨਦਾਰ ਜਿੱਤ ਦੇ ਨਾਲ ਪੂਰੀ ਕੀਤੀ। ਇਸ ਉਪਲਬਧੀ ਵਿੱਚ ਨਿਸ਼ਾਨੇਬਾਜੀ ਦੀ ਅਹਿਮ ਭੂਮਿਕਾ ਰਹੀ, ਜਿਸ ਵਿੱਚ ਐਥਲੀਟ ਮਨੁ ਭਾਕਰ, ਸਰਬਜੋਤ ਸਿੰਘ ਅਤੇ ਸਵਪਨਿਲ ਕੁਸਾਲੇ ਨੇ ਤਿੰਨ ਕਾਂਸੀ ਦੇ ਮੈਡਲ ਜਿੱਤੇ। ਇਸ ਤੋਂ ਇਲਾਵਾ, ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਵਿੱਚ ਸਿਲਵਰ ਮੈਡਲ ਜਿੱਤਿਆ, ਅਮਨ ਸੇਹਰਾਵਤ ਨੇ ਕੁਸ਼ਤੀ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਅਤੇ ਭਾਰਤੀ ਹਾਕੀ ਟੀਮ ਨੇ ਸਫ਼ਲਤਾਪੂਰਵਕ ਆਪਣਾ ਕਾਂਸੀ ਦਾ ਮੈਡਲ ਕਾਇਮ ਰੱਖਿਆ। ਰਾਸ਼ਟਰੀ ਗੌਰਵ ਦੇ ਇਸ ਪਲ ਵਿੱਚ, ਸਾਰੇ ਮੈਡਲ ਜੇਤੂ ਐਥਲੀਟਾਂ ਨੂੰ 15 ਅਗਸਤ 2024 ਨੂੰ ਲਾਲ ਕਿਲ੍ਹੇ ‘ਤੇ ਸੁਤੰਤਰਤਾ ਦਿਵਸ ਸਮਾਰੋਹ ਦੇ ਦੌਰਾਨ ਮੁੱਖ ਮਹਿਮਾਨ ਦੇ ਰੂਪ ਵਿੱਚ ਸੱਦਾ ਦਿੱਤਾ ਗਿਆ। ਇਸ ਤੋਂ ਬਾਅਦ, ਉਨ੍ਹਾਂ ਨੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਗੱਲਬਾਤ ਕੀਤੀ।

28 ਅਗਸਤ ਤੋਂ 8 ਸਤੰਬਰ 2024 ਤੱਕ ਆਯੋਜਿਤ 2024 ਪੈਰਿਸ ਪੈਰਾਲੰਪਿਕ ਗੇਮਸ ਵਿੱਚ ਭਾਰਤ ਨੇ ਆਪਣੇ ਹੁਣ ਤੱਕ ਦੇ ਸਭ ਤੋਂ ਵੱਡੇ ਦਲ ਨਾਲ ਇਤਿਹਾਸ ਰਚ ਦਿੱਤਾ। ਦੇਸ਼ ਦੇ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 7 ਗੋਲਡ, 9 ਸਿਲਵਰ ਅਤੇ 13 ਕਾਂਸੀ ਦੇ ਮੈਡਲਾਂ ਸਹਿਤ 29 ਮੈਡਲ ਜਿੱਤੇ ਅਤੇ ਮੈਡਲ ਟੈੱਲੀ ਵਿੱਚ 18ਵਾਂ ਸਥਾਨ ਹਾਸਲ ਕੀਤਾ। ਇਹ ਇਤਿਹਾਸਕ ਪ੍ਰਦਰਸ਼ਨ ਪੈਰਾਲੰਪਿਕ ਇਤਿਹਾਸ ਵਿੱਚ ਦੇਸ਼ ਦੀ ਹੁਣ ਤੱਕ ਦੀ ਸਰਬਸ਼੍ਰੇਸ਼ਠ ਉਪਲਬਧੀ ਹੈ।

 

ਸ਼ਤਰੰਜ ਵਿੱਚ ਬੇਮਿਸਾਲ ਉਪਲਬਧੀਆਂ: ਫਿਡੇ ਸ਼ਤਰੰਜ ਓਲੰਪਿਆਡ ਅਤੇ ਵਰਲਡ ਸ਼ਤਰੰਜ ਚੈਂਪੀਅਨਸ਼ਿਪ

ਹੰਗਰੀ ਦੇ ਬੁਡਾਪੇਸਟ ਵਿੱਚ 45ਵੇਂ ਫਿਡੇ ਸ਼ਤਰੰਜ ਓਲੰਪਿਆਡ ਵਿੱਚ ਭਾਰਤ ਦੀ ਸ਼ਤਰੰਜ ਪ੍ਰਤਿਭਾ ਨੇ ਨਵੀਆਂ ਉਚਾਈਆਂ ਨੂੰ ਛੋਹਿਆ, ਜਿੱਥੇ ਭਾਰਤੀ ਪੁਰਸ਼ ਅਤੇ ਮਹਿਲਾ ਸ਼ਤਰੰਜ ਟੀਮਾਂ ਨੇ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। ਗੁਕੇਸ਼ ਡੀ, ਪ੍ਰੱਗਨਾਨੰਦ ਆਰ, ਅਰਜੁਨ ਐਰਿਗੈਸੀ ਅਤੇ ਵਿਦਿਤ ਗੁਜਰਾਤੀ ਜਿਹੇ ਸ਼ਾਨਦਾਰ ਖਿਡਾਰੀਆਂ ਵਾਲੀ ਪੁਰਸ਼ ਟੀਮ ਨੇ ਪ੍ਰਤੀਯੋਗਿਤਾ ਵਿੱਚ ਆਪਣਾ ਦਬਦਬਾ ਬਣਾ ਕੇ 11 ਵਿੱਚੋਂ 10 ਮੈਚ ਜਿੱਤੇ ਅਤੇ ਅੰਤਿਮ ਦੌਰ ਵਿੱਚ ਸਲੋਵੈਨਿਆ (Slovenia) ਨੂੰ ਹਰਾਇਆ। ਗੁਕੇਸ਼ ਡੀ ਅਤੇ ਅਰਜੁਨ ਐਰਿਗੈਸੀ ਨੇ ਆਪਣੇ ਅਸਧਾਰਣ ਪ੍ਰਦਰਸ਼ਨ ਦੇ ਲਈ ਨਿਜੀ ਗੋਲਡ ਮੈਡਲ ਜਿੱਤੇ।

 

ਹਰਿਕਾ ਦ੍ਰੋਣਾਵੱਲੀ (Harika Dronavalli), ਵੈਸ਼ਾਲੀ ਆਰ (Vaishali R)ਦਿਵਯਾ ਦਸ਼ਮੁਖ (Divya Dshmukh), ਵੰਤਿਕਾ ਅਗਰਵਾਲ (Vantika Agrawal) ਅਤੇ ਤਾਨਿਆ ਸਚਦੇਵ ਦੀ ਭਾਰਤੀ ਮਹਿਲਾ ਟੀਮ ਨੇ ਸ਼ੁਰੂਆਤੀ ਝਟਕਿਆਂ ਤੋਂ ਉੱਪਰ ਉੱਠਦੇ ਹੋਏ ਫਾਈਨਲ ਰਾਉਂਡ ਵਿੱਚ ਅਜ਼ਰਬੈਜਾਨ (Azerbaijan) ਨੂੰ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਯੁਵਾ ਸ਼ਤਰੰਜ ਖਿਡਾਰੀਆਂ ਦੀ ਇਤਿਹਾਸਕ ਉਪਲਬਧੀ ਦੀ ਸ਼ਲਾਘਾ ਕੀਤੀ ਅਤੇ ਜੇਤੂ ਟੀਮਾਂ ਨੂੰ ਨਵੀਂ ਦਿੱਲੀ ਵਿੱਚ ਸਨਮਾਨਿਤ ਕੀਤਾ, ਜਿਸ ਵਿੱਚ ਭਾਰਤੀ ਸ਼ਤਰੰਜ ਇਤਿਹਾਸ ਵਿੱਚ ਇਸ ਜ਼ਿਕਰਯੋਗ ਉਪਲਬਧੀ ਦਾ ਜਸ਼ਨ ਮਨਾਇਆ ਗਿਆ।

 

ਇੱਕ ਅਸਧਾਰਣ ਉਪਲਬਧੀ ਦੇ ਤਹਿਤ, ਜੀ. ਗੁਕੇਸ਼ ਨੇ ਸਿੰਗਾਪੁਰ ਵਿੱਚ ਵਰਲਡ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਚੀਨ ਦੇ ਡਿੰਗ ਲਿਰੇਨ (Ding Liren) ਨੂੰ ਹਰਾ ਕੇ 2024 ਵਿੱਚ ਸਭ ਤੋਂ ਘੱਟ ਉਮਰ ਦੇ ਵਰਲਡ ਸ਼ਤਰੰਜ ਚੈਂਪੀਅਨ ਵਜੋਂ ਵੀ ਇਤਿਹਾਸ ਰਚ ਦਿੱਤਾ।

 

ਅਸਮਿਤਾ ਮਹਿਲਾ ਲੀਗ ਦੇ ਨਾਲ ਮਹਿਲਾ ਖੇਡਾਂ ਨੂੰ ਹੁਲਾਰਾ ਦੇਣਾ

ਅਸਮਿਤਾ (ASMITA-ਕਾਰਵਾਈ ਦੇ ਮਾਧਿਅਮ ਨਾਲ ਮਹਿਲਾਵਾਂ ਨੂੰ ਪ੍ਰੇਰਿਤ ਕਰਕੇ ਖੇਡ ਉਪਲਬਧੀਆਂ ਪ੍ਰਾਪਤ ਕਰਨਾ) ਮਹਿਲਾ ਲੀਗ ਪੂਰੇ ਦੇਸ਼ ਵਿੱਚ 20 ਖੇਡ ਅਨੁਸ਼ਾਸਨਾਂ ਵਿੱਚ ਆਯੋਜਿਤ ਕੀਤੀ ਗਈ ਹੈ, ਜਿਸ ਦਾ ਉਦੇਸ਼ ਛੋਟੇ ਸ਼ਹਿਰਾਂ ਅਤੇ ਪਿੰਡਾਂ ਤੋਂ ਵੀ ਮਹਿਲਾ ਐਥਲੀਟਾਂ ਨੂੰ ਸ਼ਾਮਲ ਕਰਨਾ ਹੈ। ਹੁਣ ਤੱਕ ਆਯੋਜਿਤ 766 ਪ੍ਰਤਿਯੋਗੀਤਾਵਾਂ ਵਿੱਚ 73,763 ਮਹਿਲਾ ਐਥਲੀਟਾਂ ਨੇ ਇਸ ਪਹਿਲ ਵਿੱਚ ਹਿੱਸਾ ਲਿਆ ਹੈ, ਜਿਸ ਨਾਲ ਖੇਡਾਂ ਵਿੱਚ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਹੋਰ ਮਜ਼ਬੂਤ ਹੋਈ ਹੈ।

 

ਕਿਰਤੀ (ਖੇਲੋ ਇੰਡੀਆ ਰਾਈਜ਼ਿੰਗ ਟੈਲੈਂਟ ਆਈਡੈਂਟੀਫਿਕੇਸ਼ਨ) ਪ੍ਰੋਗਰਾਮ ਨੇ ਪੂਰੇ ਭਾਰਤ ਵਿੱਚ ਯੁਵਾ ਖੇਡ ਪ੍ਰਤਿਭਾਵਾਂ ਦੀ ਪਹਿਚਾਣ ਕਰਨ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ। ਮਾਡਰਨ ਟੈਕਨੋਲੋਜੀਆਂ ਅਤੇ ਸਰਵੋਤਮ ਵਿਧੀਆਂ ਦੀ ਵਰਤੋਂ ਕਰਦੇ ਹੋਏ ਪ੍ਰੋਗਰਾਮ ਦੇ ਦੋ ਪੜਾਅ ਪੂਰੇ ਹੋ ਚੁੱਕੇ ਹਨ। 9 ਤੋਂ 18 ਵਰ੍ਹਿਆਂ ਦੀ ਉਮਰ ਦਰਮਿਆਨ ਸਕੂਲ  ਜਾਣ ਵਾਲੇ ਬੱਚਿਆਂ ਦੀ ਪਹਿਚਾਣ ਕਰਨ ਦੇ ਲਈ ਦੇਸ਼ ਭਰ ਵਿੱਚ 1.8 ਲੱਖ ਤੋਂ ਵੱਧ ਕੁਸ਼ਲਤਾ ਟੈਲੈਂਟ ਆਯੋਜਿਤ ਕੀਤੇ ਗਏ ਹਨ, ਜਿਸ ਨਾਲ ਇੱਕ ਨਿਰਵਿਘਨ ਅਤੇ ਕੁਸ਼ਲ ਪ੍ਰਤਿਭਾ ਪਹਿਚਾਣ ਪ੍ਰਣਾਲੀ ਸੁਨਿਸ਼ਚਿਤ ਹੋਈ ਹੈ।

 

ਰੀਸੈੱਟ (Retired Sportsperson Empowerment Training) ਪ੍ਰੋਗਰਾਮ

ਰੀਸੈੱਟ (ਸਾਬਕਾ ਖਿਡਾਰੀ ਸਸ਼ਕਤੀਕਰਣ ਟ੍ਰੇਨਿੰਗ) ਪ੍ਰੋਗਰਾਮ 29 ਅਗਸਤ 2024 ਨੂੰ ਸਾਬਕਾ ਖਿਡਾਰੀਆਂ ਨੂੰ ਸਸ਼ਕਤ ਬਣਾਉਣ ਦੇ ਟੀਚੇ ਨਾਲ ਸ਼ੁਰੂ ਕੀਤਾ ਗਿਆ ਸੀ। ਇਹ ਪ੍ਰੋਗਰਾਮ ਸਾਬਕਾ ਖਿਡਾਰੀਆਂ ਨੂੰ ਜ਼ਰੂਰੀ ਗਿਆਨ ਅਤੇ ਕੌਸ਼ਲ ਨਾਲ ਲੈਸ ਕਰਦਾ ਹੈ, ਜਿਸ ਨਾਲ ਉਨ੍ਹਾਂ ਨੂੰ ਵੱਖ-ਵੱਖ ਕਰੀਅਰ ਸੈਕਟਰਾਂ ਵਿੱਚ ਵਧੇਰੇ ਰੋਜ਼ਗਾਰ ਯੋਗ ਬਣਾਇਆ ਜਾ ਸਕੇ। ਹੁਣ ਤੱਕ 18 ਵਿਸ਼ਿਆਂ ਵਿੱਚ 14 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੁੱਲ 30 ਟ੍ਰੇਨਿਜ਼ ਨੇ ਸਫ਼ਲਤਾਪੂਰਵਕ ਟ੍ਰੇਨਿੰਗ ਨੂੰ ਪੂਰਾ ਕਰ ਲਿਆ ਹੈ।

 

 

*****

ਹਿਮਾਂਸ਼ੂ ਪਾਠਕ


(Release ID: 2089322) Visitor Counter : 34