ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕੁਵੈਤ ਦੇ ਮਹਾਮਹਿਮ ਅਮੀਰ ਦੇ ਮੁੱਖ ਮਹਿਮਾਨ ਦੇ ਰੂਪ ਵਿੱਚ ਅਰੇਬੀਅਨ ਗਲਫ ਕੱਪ ਵਿੱਚ ਹਿੱਸਾ ਲਿਆ

Posted On: 21 DEC 2024 10:24PM by PIB Chandigarh

ਕੁਵੈਤ  ਦੇ ਅਮੀਰ, ਮਹਾਮਹਿਮ ਸ਼ੇਖ ਮੇਸ਼ਾਲ ਅਲ-ਅਹਿਮਦ ਅਲ-ਜਬਰ ਅਲ- ਸਬਾਹ  ਦੇ ਸੱਦੇ ‘ਤੇ,  ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੁਵੈਤ ਵਿੱਚ 26ਵੇਂ ਅਰੇਬੀਅਨ ਗਲਫ ਕੱਪ ਦੇ ਉਦਘਾਟਨ ਸਮਾਰੋਹ ਵਿੱਚ ਉਨ੍ਹਾਂ ਦੇ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਏ। ਪ੍ਰਧਾਨ ਮੰਤਰੀ ਮੋਦੀ ਨੇ ਕੁਵੈਤ  ਦੇ ਮਹਾਮਹਿਮ ਅਮੀਰ, ਮਹਾਮਹਿਮ ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਦੇ ਨਾਲ ਸ਼ਾਨਦਾਰ ਉਦਘਾਟਨ ਸਮਾਰੋਹ ਵਿੱਚ ਭਾਗੀਦਾਰੀ ਕੀਤੀ। ਇਸ ਸਮਾਗਮ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਕੁਵੈਤ  ਦੀ ਲੀਡਰਸ਼ਿਪ ਦੇ ਨਾਲ਼ ਗ਼ੈਰਰਸਮੀ ਵਾਰਤਾਲਾਪ ਭੀ ਕੀਤੀ ।

 

 ਕੁਵੈਤ ਜੀਸੀਸੀ ਦੇਸ਼ਾਂ, ਇਰਾਕ ਅਤੇ ਯਮਨ (GCC nations, Iraq, and Yemen) ਸਹਿਤ ਅੱਠ ਦੇਸ਼ਾਂ ਦੀ ਭਾਗੀਦਾਰੀ ਦੇ ਨਾਲ ਦੋ-ਵਾਰਸ਼ਿਕ ਅਰੇਬੀਅਨ ਗਲਫ ਕੱਪ (biennial Arabian Gulf Cup) ਦੀ ਮੇਜ਼ਬਾਨੀ ਕਰ ਰਿਹਾ ਹੈ। ਇਹ ਫੁਟਬਾਲ ਟੂਰਨਾਮੈਂਟ ਇਸ ਖੇਤਰ ਦੇ ਸਭ ਤੋਂ ਪ੍ਰਮੁੱਖ ਖੇਡ ਆਯੋਜਨਾਂ ਵਿੱਚੋਂ ਇੱਕ ਹੈ। ਹਿੱਸਾ ਲੈਣ ਵਾਲੇ ਦੇਸ਼ਾਂ ਵਿੱਚ ਕੁਵੈਤ ਨੇ ਸਭ ਤੋਂ ਅਧਿਕ ਵਾਰ ਟੂਰਨਾਮੈਂਟ ਜਿੱਤਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਭਾਗੀਦਾਰ ਦੇਸ਼ਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

***

ਐੱਮਜੇਪੀਐੱਸ/ਐੱਸਆਰ


(Release ID: 2087037) Visitor Counter : 5