ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੁਵੈਤ ਵਿੱਚ ‘ਹਲਾ ਮੋਦੀ’ ਸਮਾਗਮ ਵਿੱਚ ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ


ਕੁਵੈਤ ਵਿੱਚ ਪ੍ਰਵਾਸੀ ਭਾਰਤੀਆਂ ਦੀ ਗਰਮਜੋਸ਼ੀ ਅਤੇ ਸਨੇਹ ਅਸਾਧਾਰਣ ਹੈ: ਪ੍ਰਧਾਨ ਮੰਤਰੀ

43 ਵਰ੍ਹਿਆਂ ਦੇ ਬਾਅਦ, ਕੋਈ ਭਾਰਤੀ ਪ੍ਰਧਾਨ ਮੰਤਰੀ ਕੁਵੈਤ ਦੀ ਯਾਤਰਾ ਕਰ ਰਿਹਾ ਹੈ: ਪ੍ਰਧਾਨ ਮੰਤਰੀ

ਭਾਰਤ ਅਤੇ ਕੁਵੈਤ ਦੇ ਦਰਮਿਆਨ ਸੱਭਿਅਤਾਵਾਂ, ਸਮੁੰਦਰਾਂ ਅਤੇ ਵਣਜ ਦਾ ਰਿਸ਼ਤਾ ਹੈ: ਪ੍ਰਧਾਨ ਮੰਤਰੀ

ਭਾਰਤ ਅਤੇ ਕੁਵੈਤ ਹਮੇਸ਼ਾ ਇੱਕ-ਦੂਸਰੇ ਦੇ ਨਾਲ ਖੜ੍ਹੇ ਰਹੇ ਹਨ : ਪ੍ਰਧਾਨ ਮੰਤਰੀ

ਭਾਰਤ ਕੁਸ਼ਲ ਪ੍ਰਤਿਭਾਵਾਂ ਦੀ ਆਲਮੀ ਮੰਗ ਨੂੰ ਪੂਰਾ ਕਰਨ ਦੇ ਲਈ ਚੰਗੀ ਤਰ੍ਹਾਂ ਲੈਸ ਹੈ: ਪ੍ਰਧਾਨ ਮੰਤਰੀ

ਭਾਰਤ ਵਿੱਚ, ਸਮਾਰਟ ਡਿਜੀਟਲ ਸਿਸਟਮਸ ਹੁਣ ਵਿਲਾਸਤਾ ਦੀਆਂ ਚੀਜ਼ ਨਹੀਂ ਰਹਿ ਗਏ ਹਨ, ਬਲਕਿ ਇਹ ਆਮ ਆਦਮੀ ਦੇ ਰੋਜ਼ਾਨਾ ਜੀਵਨ ਦਾ ਅਭਿੰਨ ਅੰਗ ਬਣ ਗਏ ਹਨ: ਪ੍ਰਧਾਨ ਮੰਤਰੀ

ਭਵਿੱਖ ਦਾ ਭਾਰਤ ਆਲਮੀ ਵਿਕਾਸ ਦੀ ਹੱਬ ਹੋਵੇਗਾ, ਦੁਨੀਆ ਦਾ ਵਿਕਾਸ ਇੰਜਣ ਹੋਵੇਗਾ: ਪ੍ਰਧਾਨ ਮੰਤਰੀ

ਭਾਰਤ, ਇੱਕ ਵਿਸ਼ਵ ਮਿੱਤਰ (Vishwa Mitra) ਦੇ ਰੂਪ ਵਿੱਚ, ਵਿਸ਼ਵ ਦੀ ਭਲਾਈ ਦੇ ਦ੍ਰਿਸ਼ਟੀਕੋਣ ਦੇ ਨਾਲ ਅੱਗੇ ਵਧ ਰਿਹਾ ਹੈ: ਪ੍ਰਧਾਨ ਮੰਤਰੀ

Posted On: 21 DEC 2024 8:09PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੁਵੈਤ ਦੇ ਸ਼ੇਖ ਸਾਦ ਅਲ-ਅਬਦੁੱਲ੍ਹਾ ਇਨਡੋਰ ਸਪੋਰਟਸ ਕੰਪਲੈਕਸ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ‘ਹਲਾ ਮੋਦੀ’ ਵਿੱਚ ਭਾਰਤੀ ਸਮੁਦਾਇ ਦੇ ਇੱਕ ਬੜੇ ਸਮੂਹ ਨੂੰ ਸੰਬੋਧਨ ਕੀਤਾ। ਇਸ ਸਮਾਗਮ ਵਿੱਚ ਕੁਵੈਤ ਦੇ ਸਮੁਦਾਇ ਦੇ ਵਿਭਿੰਨ ਹਿੱਸਿਆਂ ਦੀ ਨੁਮਾਇੰਦਗੀ ਕਰਨ ਵਾਲੇ ਭਾਰਤੀ ਨਾਗਰਿਕ ਸ਼ਾਮਲ ਹੋਏ।

ਪ੍ਰਧਾਨ ਮੰਤਰੀ ਦਾ ਸਮੁਦਾਇ ਨੇ ਅਸਾਧਾਰਣ ਗਰਮਜੋਸ਼ੀ ਅਤੇ ਉਤਸ਼ਾਹ ਦੇ ਨਾਲ ਸੁਆਗਤ ਕੀਤਾ।  ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਸਮੁਦਾਇ ਨੇ ਭਾਰਤ-ਕੁਵੈਤ ਸਬੰਧਾਂ ਨੂੰ ਬਹੁਤ ਸਮ੍ਰਿੱਧ ਕੀਤਾ ਹੈ। ਭਾਰਤੀ ਸਮੁਦਾਇ ਦੋਹਾਂ ਦੇਸ਼ਾਂ ਦੇ ਦਰਮਿਆਨ ਸਬੰਧਾਂ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।  ਉਨ੍ਹਾਂ ਨੇ ਕੁਵੈਤ  ਦੇ ਮਹਾਮਹਿਮ ਅਮੀਰ ਦਾ ਉਨ੍ਹਾਂ ਦੇ ਸਨਿਮਰ ਸੱਦੇ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ 43 ਵਰ੍ਹਿਆਂ ਦੇ ਬਾਅਦ ਕੋਈ ਭਾਰਤੀ ਪ੍ਰਧਾਨ ਮੰਤਰੀ ਸਦੀਆਂ-ਪੁਰਾਣੀ ਦੋਸਤੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਕੁਵੈਤ ਦੀ ਯਾਤਰਾ ਕਰ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕੁਵੈਤ ਦੇ ਵਿਕਾਸ ਵਿੱਚ ਸਮੁਦਾਇ ਦੀ ਸਖ਼ਤ ਮਿਹਨਤ, ਉਪਲਬਧੀ ਅਤੇ ਯੋਗਦਾਨ ਦੀ  ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਸਥਾਨਕ ਸਰਕਾਰ ਅਤੇ ਸਮਾਜ ਦੁਆਰਾ ਵਿਆਪਕ ਤੌਰ ‘ਤੇ ਮਾਨਤਾ ਦਿੱਤੀ ਗਈ ਹੈ। ਉਨ੍ਹਾਂ ਨੇ ਭਾਰਤੀ ਸਮੁਦਾਇ ਦੇ ਕਲਿਆਣ ਲਈ ਕੁਵੈਤ ਦੇ ਲੀਡਰਸ਼ਿਪ ਨੂੰ ਧੰਨਵਾਦ ਕੀਤਾ। ਕੁਵੈਤ ਅਤੇ ਖਾੜੀ ਦੇ ਹੋਰ ਸਥਾਨਾਂ ਵਿੱਚ ਭਾਰਤੀ ਵਰਕਰਾਂ ਨੂੰ ਸਮਰਥਨ ਦੇਣ ਦੇ ਲਈ ਭਾਰਤ ਦੀ ਮਜ਼ਬੂਤ ਪ੍ਰਤੀਬੱਧਤਾ ਨੂੰ ਪ੍ਰਤੀਬਿੰਬਿਤ ਕਰਦੇ ਹੋਏ,  ਉਨ੍ਹਾਂ ਨੇ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਗਈਆਂ ਟੈਕਨੋਲੋਜੀ-ਅਧਾਰਿਤ ਪਹਿਲਾਂ, ਜਿਵੇਂ ਈ-ਮਾਇਗ੍ਰੇਟ ਪੋਰਟਲ (E-Migrate portal) ਬਾਰੇ ਬਾਤ ਕੀਤੀ।

ਪ੍ਰਧਾਨ ਮੰਤਰੀ ਨੇ ਭਾਰਤ  ਦੇ ਵਿਸ਼ਵਬੰਧੂ ("Vishwabandhu”,), ਯਾਨੀ ਦੁਨੀਆ ਦਾ ਮਿੱਤਰ (friend to the world), ਦ੍ਰਿਸ਼ਟੀਕੋਣ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਭਾਰਤ ਦੀ ਤੀਬਰ ਪ੍ਰਗਤੀ ਅਤੇ ਪਰਿਵਤਰਨ, ਵਿਸ਼ੇਸ਼ ਤੌਰ ‘ਤੇ ਟੈਕਨੋਲੋਜੀ,  ਇਨਫ੍ਰਾਸਟ੍ਰਕਚਰ ਅਤੇ ਟਿਕਾਊ ਵਿਕਾਸ, ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਦੁਨੀਆ ਦੀ 5ਵੀਂ ਸਭ ਤੋਂ ਬੜੀ ਅਰਥਵਿਵਸਥਾ ਹੋਣ ਦੇ ਇਲਾਵਾ, ਭਾਰਤ ਫਿਨਟੈੱਕ (fintech) ਵਿੱਚ ਆਲਮੀ ਮੋਹਰੀ ਦੇਸ਼ ਹੈ, ਸਟਾਰਟ-ਅਪ ਖੇਤਰ (start-up space) ਵਿੱਚ ਤੀਸਰੀ ਸਭ ਤੋਂ ਬੜੀ ਆਲਮੀ ਸ਼ਕਤੀ ਹੈ ਅਤੇ ਦੁਨੀਆ ਭਰ ਵਿੱਚ ਸਭ ਤੋਂ ਅਧਿਕ ਡਿਜੀਟਲੀ ਜੁੜੇ ਸਮਾਜਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਵਿੱਤੀ ਸਮਾਵੇਸ਼, ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਅਤੇ ਸਮਾਵੇਸ਼ੀ ਵਿਕਾਸ ਜਿਹੀਆਂ ਉਪਲਬਧੀਆਂ ‘ਤੇ ਪ੍ਰਕਾਸ਼ ਪਾਇਆ। ਵਿਕਸਿਤ ਭਾਰਤ ਅਤੇ ਨਵੇਂ ਕੁਵੈਤ (Viksit Bharat and New Kuwait) ਦੀਆਂ ਦੋਹਾਂ ਦੇਸ਼ਾਂ ਦੀਆਂ ਸਾਂਝੀਆਂ ਆਕਾਂਖਿਆਵਾਂ ਨੂੰ ਪ੍ਰਤੀਬਿੰਬਿਤ ਕਰਦੇ ਹੋਏ, ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਭਾਰਤ ਅਤੇ ਕੁਵੈਤ ਦੇ ਲਈ ਇਕੱਠਿਆਂ ਕੰਮ ਕਰਨ ਦੇ ਬਹੁਤ ਸਾਰੇ ਅਵਸਰ ਹਨ। ਭਾਰਤ ਦੀ ਕੌਸ਼ਲ ਸਮਰੱਥਾ ਅਤੇ ਇਨੋਵੇਸ਼ਨ ਦੋਹਾਂ ਦੇਸ਼ਾਂ ਦੇ  ਦਰਮਿਆਨ ਨਵੀਆਂ ਸਾਂਝੇਦਾਰੀਆਂ ਨੂੰ ਹੁਲਾਰਾ  ਦੇ ਸਕਦੇ ਹਨ।

 

ਪ੍ਰਧਾਨ ਮੰਤਰੀ ਨੇ ਪ੍ਰਵਾਸੀ ਮੈਬਰਾਂ ਨੂੰ ਜਨਵਰੀ 2025 ਵਿੱਚ ਭਾਰਤ ਵਿੱਚ ਆਯੋਜਿਤ ਹੋਣ ਵਾਲੇ ਪ੍ਰਵਾਸੀ ਭਾਰਤੀਯ ਦਿਵਸ ਅਤੇ ਮਹਾ ਕੁੰਭ (Pravasi Bharatiya Divas and Maha Kumbh) ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ।

 

 

************

ਐੱਮਜੇਪੀਐੱਸ/ਐੱਸਆਰ


(Release ID: 2087035) Visitor Counter : 6