ਮੰਤਰੀ ਮੰਡਲ
azadi ka amrit mahotsav

2025 ਸੀਜ਼ਨ ਦੇ ਲਈ ਕੋਪਰਾ ਦਾ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ)

Posted On: 20 DEC 2024 8:10PM by PIB Chandigarh

ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ 2025 ਦੇ ਸੀਜ਼ਨ ਲਈ ਕੋਪਰਾ ਦੇ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ-MSP) ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਕਿਸਾਨਾਂ ਨੂੰ ਲਾਭਕਾਰੀ ਮੁੱਲ ਪ੍ਰਦਾਨ ਕਰਨ ਦੇ ਲਈਸਰਕਾਰ ਨੇ  2018-19 ਦੇ  ਕੇਂਦਰੀ ਬਜਟ ਐਲਾਨ ਕੀਤਾ ਸੀ ਕਿ ਸਾਰੀਆਂ ਅਧਿਦੇਸ਼ਿਤ ਫਸਲਾਂ(mandated crops) ਦੇ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ-MSP) ਨੂੰ ਅਖਿਲ ਪੂਰੇ ਭਾਰਤ ਦੀ ਔਸਤ ੳਤਪਾਦਨ ਲਾਗਤ (all India weighted average cost of production) ਦੇ ਘੱਟੋ-ਘੱਟ 1.5 ਗੁਣਾ ਦੇ ਪੱਧਰ 'ਤੇ ਨਿਰਧਾਰਿਤ ਕੀਤਾ ਜਾਵੇਗਾ। ਇਸ ਅਨੁਸਾਰ, 2025 ਦੇ ਸੀਜ਼ਨ ਦੇ ਲਈ ਉਚਿਤ ਔਸਤ ਗੁਣਵੱਤਾ ਦੇ ਮਿਲਿੰਗ ਕੋਪਰਾ (Fair Average Quality of milling copra) ਦੇ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ-MSP) ਨੂੰ ₹ 11582/- ਪ੍ਰਤੀ ਕੁਇੰਟਲ ਅਤੇ ਬਾਲ ਕੋਪਰਾ (ball copra) ਦੇ ਲਈ ₹ 12100/- ਪ੍ਰਤੀ ਕੁਇੰਟਲ ਨਿਰਧਾਰਿਤ ਕੀਤਾ ਗਿਆ ਹੈ।

ਸਰਕਾਰ ਨੇ 2025 ਮਾਰਕਿਟਿੰਗ ਸੀਜ਼ਨ ਹਿਤ ਮਿਲਿੰਗ ਕੋਪਰਾ ਅਤੇ ਬਾਲ ਕੋਪਰਾ (milling copra and ball copra) ਦੇ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ-MSP) ਨੂੰ 2014  ਮਾਰਕਿਟਿੰਗ ਸੀਜ਼ਨ ਦੇ  5250 ਪ੍ਰਤੀ ਕੁਇੰਟਲ ਅਤੇ   5500 ਪ੍ਰਤੀ ਕੁਇੰਟਲ ਤੋਂ ਵਧਾ ਕੇ ₹11582  ਪ੍ਰਤੀ ਕੁਇੰਟਲ ਅਤੇ ₹ 12100 ਪ੍ਰਤੀ ਕੁਇੰਟਲ ਕਰ ਦਿੱਤਾ ਹੈਜੋ ਕਿ ਕ੍ਰਮਵਾਰ 121 ਪ੍ਰਤੀਸ਼ਤ ਅਤੇ 120 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦਾ ਹੈ।

ਉਚੇਰਾ (A higher) ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ-MSP) ਨਾਰੀਅਲ ਉਤਪਾਦਕਾਂ ਨੂੰ ਨਾ ਕੇਵਲ  ਬਿਹਤਰ ਲਾਭਕਾਰੀ ਰਿਟਰਨਸ ਸੁਨਿਸ਼ਚਿਤ ਕਰੇਗਾਬਲਕਿ ਘਰੇਲੂ ਅਤੇ ਅੰਤਰਰਾਸ਼ਟਰੀ ਦੋਹਾਂ ਪੱਧਰਾਂ ਤੇ ਨਾਰੀਅਲ ਉਤਪਾਦਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਦੇ ਲਈ ਕਿਸਾਨਾਂ ਨੂੰ ਕੋਪਰਾ ਉਤਪਾਦਨ ਵਧਾਉਣ ਦੇ ਲਈ ਭੀ ਪ੍ਰੋਤਸਾਹਿਤ ਕਰੇਗਾ।

ਪ੍ਰਾਇਸ ਸਪੋਰਟ ਸਕੀਮ (ਪੀਐੱਸਐੱਸ-PSS) ਦੇ ਤਹਿਤ ਕੋਪਰਾ ਅਤੇ ਛਿਲਕਾ ਰਹਿਤ ਨਾਰੀਅਲ (copra and de-husked coconut) ਦੀ ਖਰੀਦ ਦੇ ਲਈਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕਿਟਿੰਗ ਫੈਡਰੇਸ਼ਨ ਆਵ੍ ਇੰਡੀਆ ਲਿਮਿਟਿਡ (ਨੈਫੈਡ-NAFED) ਅਤੇ ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰਸ ਫੈਡਰੇਸ਼ਨ (ਐੱਨਸੀਸੀਐੱਫ-NCCF) ਸੈਂਟਰਲ ਨੋਡਲ ਏਜੰਸੀਆਂ (ਸੀਐੱਨਏਜ਼-CNAs) ਦੇ ਰੂਪ ਵਿੱਚ ਕਾਰਜ ਕਰਨਾ ਜਾਰੀ ਰੱਖਣਗੀਆਂ।

************

ਐੱਮਜੇਪੀਐੱਸ/ਐੱਸਕੇਐੱਸ


(Release ID: 2086759) Visitor Counter : 6