ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਰਾਸ਼ਟਰਪਤੀ ਨਿਲਯਮ ਵਿੱਚ 29 ਦਸੰਬਰ ਤੋਂ 15 ਦਿਨਾਂ ਦਾ ਫੁੱਲ ਅਤੇ ਬਾਗ਼ਬਾਨੀ ਉਤਸਵ ਆਯੋਜਿਤ ਕੀਤਾ ਜਾਵੇਗਾ

Posted On: 18 DEC 2024 2:25PM by PIB Chandigarh

ਬੋਲਾਰਮ, ਸਿਕੰਦਰਾਬਾਦ ਸਥਿਤ ਰਾਸ਼ਟਰਪਤੀ ਨਿਲਯਮ 29 ਦਸੰਬਰ, 2024 ਤੋਂ ਫੁੱਲ ਅਤੇ ਬਾਗ਼ਬਾਨੀ ਨਾਲ ਸਬੰਧਿਤ 15 ਦਿਨਾਂ ਦਾ ‘ਉਦਯਾਨ ਉਤਸਵ’ (‘Udyan Utsav’) ਕੀਤਾ ਜਾਵੇਗਾ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਨੈਸ਼ਨਲ ਇੰਸਟੀਟਿਊਟ ਆਵ੍ ਐਗਰੀਕਲਚਰਲ ਐਕਸਟੈਂਸ਼ਨ ਮੈਨੇਜਮੈਂਟ (ਮੈਨੇਜ- MANAGE) ਹੈਦਰਾਬਾਦ ਅਤੇ ਇੰਡੀਅਨ ਕੌਂਸਲ ਆਵ੍ ਐਗਰੀਕਲਚਰਲ ਰਿਸਰਚ ਦੇ ਸਹਿਯੋਗ ਨਾਲ ਆਯੋਜਿਤ ਉਦਯਾਨ ਉਤਸਵ ਦਾ ਉਦੇਸ਼ ਜਨ ਭਾਗੀਦਾਰੀ ਦੁਆਰਾ ਪ੍ਰਕ੍ਰਿਤੀ, ਵਾਤਾਵਰਣ ਸੰਭਾਲ਼ ਅਤੇ ਸਥਿਰਤਾ ਨੂੰ ਹੁਲਾਰਾ ਦੇਣਾ ਹੈ। ਥੀਮੈਟਿਕ ਸਟਾਲ ਅਤੇ ਵਰਕਸ਼ਾਪਾਂ ਵਿੱਚ ਹਿੱਸਾ ਲੈ ਕੇ ਲੋਕ ਖੇਤੀਬਾੜੀ ਅਤੇ ਬਾਗ਼ਬਾਨੀ ਦੇ ਖੇਤਰ ਵਿੱਚ ਨਵੀਨ ਅਤੇ ਤਕਨੀਕੀ ਗਿਆਨ ਹਾਸਲ ਕਰ ਸਕਦੇ ਹਨ।

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (18 ਦਸੰਬਰ, 2024) ਉਦਯਾਨ ਉਤਸਵ ਅਰੰਭ ਕਰਨ ਦੀਆਂ ਤਿਆਰੀਆਂ ਅਤੇ ਆਉਣ ਵਾਲੇ ਲੋਕਾਂ ਦੇ ਲਈ ਸੁਵਿਧਾਵਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਰਾਸ਼ਟਰਪਤੀ ਨਿਲਯਮ ਦੇ ਸੈਲਾਨੀ ਸੁਵਿਧਾ ਕੇਂਦਰ (Visitor Facilitation Centre) ਵਿੱਚ ਮਿੱਟੀ ਕੈਫੇ ਦੇ ਇੱਕ ਭੋਜਨਾਲਾ ਅਤੇ ਇੱਕ ਸਮਾਰਿਕਾ ਦੁਕਾਨ (an eatery of Mitti Café and a souvenir shop)  ਦਾ ਉਦਘਾਟਨ ਕੀਤਾ। ਕੈਂਪਸ ਵਿੱਚ ਖਾਦ (ਕੰਪੋਸਟ) ਬਣਾਉਣ ਦੀ ਪ੍ਰਕਿਰਿਆ ਦੇਖਣ ਦੇ ਲਈ ਰਾਸ਼ਟਰਪਤੀ ਨੇ ਖਾਦ ਇਕਾਈ (ਕੰਪੋਸਟਿੰਗ ਯੂਨਿਟ) ਦਾ ਭੀ ਦੌਰਾ ਕੀਤਾ। ਉਨ੍ਹਾਂ ਨੇ ਆਸ਼ਾ ਵਿਅਕਤ ਕੀਤੀ ਕਿ ਇਸ ਯੂਨਿਟ ਵਿੱਚ ਬਾਗ਼ ਦੇ ਕਚਰੇ ਤੋਂ ਜੈਵਿਕ ਖਾਦ (organic manure) ਬਣਾ ਕੇ ਇੱਕ ਉਦਾਹਰਣ ਪ੍ਰਸਤੁਤ ਕੀਤੀ ਜਾਵੇਗੀ।

 

ਰਾਸ਼ਟਰਪਤੀ ਦੇ ਦੱਖਣ ਪ੍ਰਵਾਸ ਦੇ ਸਮੇਂ ਨੂੰ ਛੱਡ ਕੇ ਰਾਸ਼ਟਰਪਤੀ ਨਿਲਯਮ (Rashtrapati Nilayam ) ਸਾਲ ਭਰ ਲੋਕਾਂ ਦੇ ਲਈ ਖੁੱਲ੍ਹਾ ਰਹਿੰਦਾ ਹੈ। ਸੈਲਾਨੀ https://rashtrapatibhavan.gov.in   

‘ਤੇ ਉੱਥੋਂ ਦੀ ਸੈਰ ਦੇ ਲਈ ਔਨਲਾਇਨ ਆਪਣਾ ਸਲਾਟ ਬੁੱਕ ਕਰ ਸਕਦੇ ਹਨ।

 *** *** *** ***

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2085908) Visitor Counter : 4