ਸਿੱਖਿਆ ਮੰਤਰਾਲਾ
ਸਮਾਰਟ ਇੰਡੀਆ ਹੈਕਾਥਾਨ ਦਾ 7ਵਾਂ ਐਡੀਸ਼ਨ 11 ਦਸੰਬਰ, 2024 ਨੂੰ ਸ਼ੁਰੂ
ਸੰਸਥਾਗਤ ਪੱਧਰ 'ਤੇ ਅੰਦਰੂਨੀ ਹੈਕਾਥਾਨਜ਼ ਵਿੱਚ ਇਸ ਸਾਲ 240% ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਐਡੀਸ਼ਨ ਬਣ ਗਿਆ ਹੈ
Posted On:
06 DEC 2024 1:33PM by PIB Chandigarh
ਸਮਾਰਟ ਇੰਡੀਆ ਹੈਕਾਥਾਨ (ਐੱਸਆਈਐੱਚ) ਦਾ 7ਵਾਂ ਐਡੀਸ਼ਨ 11 ਦਸੰਬਰ, 2024 ਨੂੰ ਦੇਸ਼ ਭਰ ਵਿੱਚ 51 ਕੇਂਦਰਾਂ 'ਤੇ ਇੱਕੋ ਸਮੇਂ ਸ਼ੁਰੂ ਹੋਵੇਗਾ। ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਵਰਚੂਅਲ ਤੌਰ ’ਤੇ ਸਮਾਰੋਹ ਦਾ ਉਦਘਾਟਨ ਕਰਨਗੇ। ਐੱਸਆਈਐੱਚ ਇੱਕ ਦੇਸ਼ ਵਿਆਪੀ ਪਹਿਲਕਦਮੀ ਹੈ, ਜਿਸਦਾ ਮੰਤਵ ਵਿਦਿਆਰਥੀਆਂ ਨੂੰ ਸਾਡੇ ਰੋਜ਼ਾਨਾ ਜੀਵਨ ਵਿੱਚ ਪੇਸ਼ ਆਉਂਦੀਆਂ ਕੁਝ ਚਲੰਤ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਕ ਮੰਚ ਪ੍ਰਦਾਨ ਕਰਨਾ ਹੈ, ਜਿਸ ਨਾਲ ਉਨ੍ਹਾਂ ਵਿੱਚ ਉਤਪਾਦ ਨਵੀਨਤਾ ਦਾ ਸਭਿਆਚਾਰ ਅਤੇ ਸਮੱਸਿਆ ਹੱਲ ਕਰਨ ਵਾਲੀ ਮਾਨਸਿਕਤਾ ਪੈਦਾ ਹੋਵੇ। ਪਿਛਲੇ ਐਡੀਸ਼ਨਾਂ ਵਾਂਗ, ਵਿਦਿਆਰਥੀ ਟੀਮਾਂ ਮੰਤਰਾਲਿਆਂ/ਵਿਭਾਗਾਂ/ਉਦਯੋਗਾਂ ਵੱਲੋਂ ਦਿੱਤੀਆਂ ਸਮੱਸਿਆਵਾਂ ਦੇ ਸੁਝਾਵਾਂ 'ਤੇ ਕੰਮ ਕਰਨਗੀਆਂ ਜਾਂ 17 ਵਿਸ਼ਿਆਂ ਵਿੱਚੋਂ ਕਿਸੇ ਦੇ ਇੱਕ ਦੇ ਮੁਤਾਬਕ ਵਿਦਿਆਰਥੀ ਨਵੀਨਤਾ ਸ਼੍ਰੇਣੀ ਵਿੱਚ ਆਪਣੇ ਵਿਚਾਰ ਪੇਸ਼ ਕਰਨਗੀਆਂ।
ਐੱਸਆਈਐੱਚ 2024 ਲਈ, 54 ਮੰਤਰਾਲਿਆਂ, ਵਿਭਾਗਾਂ, ਰਾਜ ਸਰਕਾਰਾਂ, ਜਨਤਕ ਖੇਤਰ ਦੀਆਂ ਇਕਾਈਆਂ ਅਤੇ ਉਦਯੋਗਾਂ ਵੱਲੋਂ 250 ਤੋਂ ਵੱਧ ਸਮੱਸਿਆਵਾਂ ਦਰਜ ਕੀਤੀਆਂ ਗਈਆਂ ਹਨ। ਇਸ ਸਾਲ, ਸੰਸਥਾਗਤ ਪੱਧਰ 'ਤੇ ਅੰਦਰੂਨੀ ਹੈਕਾਥਾਨਜ਼ ਵਿੱਚ ਇੱਕ ਪ੍ਰਭਾਵਸ਼ਾਲੀ 240% ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਐੱਸਆਈਐੱਚ 2023 ਵਿੱਚ 900 ਤੋਂ ਵੱਧ ਤੋਂ ਵੱਧ ਕੇ ਐੱਸਆਈਐੱਚ 2024 ਵਿੱਚ 2247 ਹੋ ਗਿਆ ਹੈ, ਜਿਸ ਨਾਲ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਐਡੀਸ਼ਨ ਹੈ। ਸੰਸਥਾਗਤ ਪੱਧਰ 'ਤੇ ਐੱਸਆਈਐੱਚ 2024 ਵਿੱਚ 86000 ਤੋਂ ਵੱਧ ਟੀਮਾਂ ਨੇ ਭਾਗ ਲਿਆ ਹੈ ਅਤੇ ਲਗਭਗ 49,000 ਵਿਦਿਆਰਥੀ ਟੀਮਾਂ (ਹਰੇਕ ਵਿੱਚ 6 ਵਿਦਿਆਰਥੀ ਅਤੇ 2 ਸਲਾਹਕਾਰ ਸ਼ਾਮਲ ਹਨ) ਨੂੰ ਰਾਸ਼ਟਰੀ ਪੱਧਰ ਦੇ ਦੌਰ ਲਈ ਇਨ੍ਹਾਂ ਸੰਸਥਾਵਾਂ ਵੱਲੋਂ ਸਿਫ਼ਾਰਸ਼ ਕੀਤਾ ਗਿਆ ਹੈ। ਐੱਸਆਈਐੱਚ ਗ੍ਰੈਂਡ ਫਿਨਾਲੇ ਵੱਖ-ਵੱਖ ਮੰਤਰਾਲਿਆਂ/ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਅਤੇ ਵਿਦਿਆਰਥੀਆਂ, ਵਿੱਦਿਅਕ ਸੰਸਥਾਵਾਂ ਦੇ ਅਧਿਆਪਕਾਂ ਦਰਮਿਆਨ ਖੁੱਲ੍ਹੀ ਗੱਲਬਾਤ ਲਈ ਇੱਕ ਮੈਦਾਨ ਵਜੋਂ ਵੀ ਕੰਮ ਕਰਦਾ ਹੈ, ਜੋ ਕਿ ਬਹੁਤ ਹੀ ਵਿਲੱਖਣ ਹੈ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਬਹੁਤ ਉਤਸ਼ਾਹਜਨਕ ਵੀ ਹੈ।
ਚਿੰਨ੍ਹਤ ਅਤੇ ਹੱਲ ਕੀਤੀਆਂ ਚੁਣੌਤੀਆਂ ਵਿੱਚ ਰਾਸ਼ਟਰੀ ਮਹੱਤਵ ਅਤੇ ਰਾਸ਼ਟਰੀ ਤਰਜੀਹਾਂ ਦੇ ਖੇਤਰਾਂ ਨਾਲ ਜੁੜੇ 17 ਪ੍ਰਮੁੱਖ ਖੇਤਰਾਂ/ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੱਚ ਹੈਲਥਕੇਅਰ, ਸਪਲਾਈ ਲੜੀ ਅਤੇ ਲੌਜਿਸਟਿਕਸ, ਸਮਾਰਟ ਟੈਕਨਾਲੋਜੀ, ਵਿਰਾਸਤ ਅਤੇ ਸਭਿਆਚਾਰ, ਸਥਿਰਤਾ, ਸਿੱਖਿਆ ਅਤੇ ਹੁਨਰ ਵਿਕਾਸ, ਪਾਣੀ, ਖੇਤੀਬਾੜੀ ਅਤੇ ਖੁਰਾਕ, ਉਭਰਦੀਆਂ ਤਕਨਾਲੋਜੀਆਂ ਅਤੇ ਆਫ਼ਤ ਪ੍ਰਬੰਧਨ ਸ਼ਾਮਲ ਹਨ।
ਐੱਸਆਈਐੱਚ ਨੇ ਭਾਰਤ ਦੇ ਨਵੀਨਤਾ ਖੇਤਰ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ, ਜਿਸ ਨੇ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੂੰ ਅਸਲ-ਸੰਸਾਰ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਤਾਕਤ ਪ੍ਰਦਾਨ ਕੀਤੀ ਹੈ। ਇਸ ਸਫਲਤਾ ਨੂੰ ਯਕੀਨੀ ਬਣਾਉਣ ਵਾਲਾ ਇੱਕ ਪ੍ਰਮੁੱਖ ਤੱਤ ਐੱਸਆਈਐੱਚ ਅਲੂਮਨੀ ਨੈੱਟਵਰਕ ਹੈ, ਜਿਸ ਨੇ ਆਪਣੇ ਉੱਨਤ ਢੰਗ ਨਾਲ ਤਰ੍ਹਾਂ ਡਿਜ਼ਾਈਨ ਕੀਤੇ ਪੋਰਟਲ (https://alumni.mic.gov.in/ ) ਰਾਹੀਂ ਸਫਲਤਾ ਦੀਆਂ ਕਹਾਣੀਆਂ ਨੂੰ ਨਿਰਵਿਘਨ ਦਸਤਾਵੇਜ਼ੀ ਰੂਪ ਵਿੱਚ ਪੇਸ਼ ਕੀਤਾ ਹੈ, ਜੋ ਪਰਿਵਰਤਨਸ਼ੀਲ ਨਤੀਜਿਆਂ ਨੂੰ ਦਰਸਾਉਂਦਾ ਹੈ। ਅੱਜ ਤੱਕ, ਐੱਸਆਈਐੱਚ ਅਲੂਮਨੀ ਨੇ 100 ਤੋਂ ਵੱਧ ਸਟਾਰਟਅੱਪ ਸਥਾਪਤ ਕੀਤੇ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰਿਆਂ ਦੇ ਸਮਾਜਿਕ ਪਹਿਲੂ ਮਜ਼ਬੂਤ ਹਨ।
************
ਐੱਸਐੱਸ/ਏਕੇ
(Release ID: 2082584)
Visitor Counter : 9
Read this release in:
Odia
,
Malayalam
,
Assamese
,
English
,
Urdu
,
Hindi
,
Marathi
,
Gujarati
,
Tamil
,
Telugu
,
Kannada