ਪ੍ਰਧਾਨ ਮੰਤਰੀ ਦਫਤਰ
ਸੁਪਰੀਮ ਕੋਰਟ ਵਿਖੇ ਸੰਵਿਧਾਨ ਦਿਵਸ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
26 NOV 2024 9:01PM by PIB Chandigarh
ਭਾਰਤ ਦੇ ਚੀਫ਼ ਜਸਟਿਸ ਸੰਜੀਵ ਖੰਨਾ ਜੀ, ਜਸਟਿਸ ਬੀਆਰ ਗਵਈ ਜੀ, ਜਸਟਿਸ ਸੂਰਯਕਾਂਤ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਸ਼੍ਰੀਮਾਨ ਅਰਜੁਨ ਰਾਮ ਮੇਘਵਾਲ ਜੀ, ਅਟਾਰਨੀ ਜਨਰਲ ਸ਼੍ਰੀ ਵੈਂਕਟਰਮਾਨੀ ਜੀ, ਬਾਰ ਕੌਂਸਲ ਦੇ ਪ੍ਰਧਾਨ ਮਨਨ ਕੁਮਾਰ ਮਿਸ਼ਰ ਜੀ, ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਕਪਿਲ ਸਿੱਬਲ ਜੀ, ਸੁਪਰੀਮ ਕੋਰਟ ਦੇ ਨਿਆਂਮੂਰਤੀ ਗਣ, ਸਾਬਕਾ ਚੀਫ਼ ਜਸਟਿਸ ਗਣ, ਉਪਸਥਿਤ ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ।
ਤੁਹਾਨੂੰ, ਸਾਰੇ ਦੇਸ਼ਵਾਸੀਆਂ ਨੂੰ ਸੰਵਿਧਾਨ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਭਾਰਤ ਦੇ ਸੰਵਿਧਾਨ ਦਾ ਇਹ 75ਵਾਂ ਸਾਲ, ਪੂਰੇ ਦੇਸ਼ ਦੇ ਲਈ ਇੱਕ ਅਸੀਮ ਗੌਰਵ ਦਾ ਵਿਸ਼ਾ ਹੈ। ਮੈਂ ਅੱਜ ਭਾਰਤ ਦੇ ਸੰਵਿਧਾਨ ਨੂੰ, ਸੰਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੂੰ ਆਦਰਪੂਰਵਕ ਨਮਨ ਕਰਦਾ ਹਾਂ।
ਸਾਥੀਓ,
ਅਸੀਂ ਲੋਕਤੰਤਰ ਦੇ ਇਸ ਮਹੱਤਵਪੂਰਨ ਪੁਰਬ ਦੀ ਜੋ ਯਾਦ ਕਰ ਰਹੇ ਹਾਂ, ਉਸ ਸਮੇਂ ਇਹ ਭੀ ਨਹੀਂ ਭੁੱਲ ਸਕਦੇ ਕਿ ਅੱਜ ਮੁੰਬਈ ਵਿੱਚ ਹੋਏ ਆਤੰਕੀ ਹਮਲੇ ਦੀ ਭੀ ਬਰਸੀ ਹੈ। ਇਸ ਹਮਲੇ ਵਿੱਚ ਜਿਨ੍ਹਾਂ ਵਿਅਕਤੀਆਂ ਦਾ ਨਿਧਨ (ਦੇਹਾਂਤ) ਹੋਇਆ, ਉਨ੍ਹਾਂ ਨੂੰ ਮੈਂ ਆਪਣੀ ਸ਼ਰਧਾਂਜਲੀ ਦਿੰਦਾ ਹਾਂ। ਮੈਂ ਦੇਸ਼ ਨੂੰ ਇਹ ਸੰਕਲਪ ਭੀ ਦੁਹਰਾਉਂਦਾ ਹਾਂ ਕਿ ਭਾਰਤ ਦੀ ਸੁਰੱਖਿਆ ਨੂੰ ਚੁਣੌਤੀ ਦੇਣ ਵਾਲੇ ਹਰ ਆਤੰਕੀ ਸੰਗਠਨ ਨੂੰ ਮੂੰਹਤੋੜ ਜਵਾਬ ਦਿੱਤਾ ਜਾਵੇਗਾ।
ਸਾਥੀਓ,
ਸੰਵਿਧਾਨ ਸਭਾ ਦੀ ਲੰਬੀ ਬਹਿਸ ਦੇ ਦੌਰਾਨ ਭਾਰਤ ਦੇ ਗਣਤੰਤਰੀ ਭਵਿੱਖ ‘ਤੇ ਗੰਭੀਰ ਚਰਚਾਵਾਂ ਹੋਈਆਂ ਸਨ। ਆਪ ਸਭ ਉਸ ਡਿਬੇਟ ਤੋਂ ਭਲੀ-ਭਾਂਤ ਪਰੀਚਿਤ (ਜਾਣੂ) ਹੋ। ਅਤੇ ਤਦ ਬਾਬਾ ਸਾਹੇਬ ਅੰਬੇਡਕਰ ਨੇ ਕਿਹਾ ਸੀ- Constitution is not a mere lawyers’ document…its spirit is always the spirit of Age. ਜਿਸ ਸਪਿਰਿਟ ਦੀ ਬਾਤ ਬਾਬਾ ਸਾਹੇਬ ਕਹਿੰਦੇ ਸਨ, ਉਹ ਬਹੁਤ ਹੀ ਅਹਿਮ ਹੈ। ਦੇਸ਼-ਕਾਲ-ਪਰਿਸਥਿਤੀ ਦੇ ਹਿਸਾਬ ਨਾਲ ਉਚਿਤ ਨਿਰਣੇ ਲੈ ਕੇ ਅਸੀਂ ਸੰਵਿਧਾਨ ਦੀ ਸਮੇਂ-ਸਮੇਂ ‘ਤੇ ਵਿਆਖਿਆ ਕਰ ਸਕੀਏ, ਇਹ ਪ੍ਰਾਵਧਾਨ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਸਾਨੂੰ ਦਿੱਤਾ ਹੈ। ਸਾਡੇ ਸੰਵਿਧਾਨ ਨਿਰਮਾਤਾ ਇਹ ਜਾਣਦੇ ਸਨ ਕਿ ਭਾਰਤ ਦੀਆਂ ਆਕਾਂਖਿਆਵਾਂ, ਭਾਰਤ ਦੇ ਸੁਪਨੇ ਸਮੇਂ ਦੇ ਨਾਲ ਨਵੀਆਂ ਉਚਾਈਆਂ ‘ਤੇ ਪਹੁੰਚਣਗੇ, ਉਹ ਜਾਣਦੇ ਸਨ ਕਿ ਆਜ਼ਾਦ ਭਾਰਤ ਦੀਆਂ ਅਤੇ ਭਾਰਤ ਦੇ ਨਾਗਰਿਕਾਂ ਦੀਆਂ ਜ਼ਰੂਰਤਾਂ ਬਦਲਣਗੀਆਂ, ਚੁਣੌਤੀਆਂ ਬਦਲਣਗੀਆਂ। ਇਸ ਲਈ ਉਨ੍ਹਾਂ ਨੇ ਸਾਡੇ ਸੰਵਿਧਾਨ ਨੂੰ ਮਹਿਜ਼ ਕਾਨੂੰਨ ਦੀ ਇੱਕ ਕਿਤਾਬ ਬਣਾ ਕੇ ਨਹੀਂ ਛੱਡਿਆ...ਬਲਕਿ ਇਸ ਨੂੰ ਇੱਕ ਜੀਵੰਤ, ਨਿਰੰਤਰ ਪ੍ਰਵਾਹਮਾਨ ਧਾਰਾ ਬਣਾਇਆ।
ਸਾਥੀਓ,
ਸਾਡਾ ਸੰਵਿਧਾਨ, ਸਾਡੇ ਵਰਤਮਾਨ ਅਤੇ ਸਾਡੇ ਭਵਿੱਖ ਦਾ ਮਾਰਗਦਰਸ਼ਕ ਹੈ। ਬੀਤੇ 75 ਵਰ੍ਹਿਆਂ ਵਿੱਚ ਦੇਸ਼ ਦੇ ਸਾਹਮਣੇ ਜੋ ਭੀ ਚੁਣੌਤੀਆਂ ਆਈਆਂ ਹਨ, ਸਾਡੇ ਸੰਵਿਧਾਨ ਨੇ ਹਰ ਉਸ ਚੁਣੌਤੀ ਦਾ ਸਮਾਧਾਨ ਕਰਨ ਦੇ ਲਈ ਉਚਿਤ ਮਾਰਗ ਦਿਖਾਇਆ ਹੈ। ਇਸੇ ਕਾਲਖੰਡ ਵਿੱਚ ਆਪਾਤਕਾਲ (ਸੰਕਟਕਾਲ -ਐਮਰਜੈਂਸੀ) ਜਿਹਾ ਸਮਾਂ ਭੀ ਆਇਆ...ਅਤੇ ਸਾਡੇ ਸੰਵਿਧਾਨ ਨੇ ਲੋਕਤੰਤਰ ਦੇ ਸਾਹਮਣੇ ਆਈ ਇਸ ਚੁਣੌਤੀ ਦਾ ਭੀ ਸਾਹਮਣਾ ਕੀਤਾ। ਸਾਡਾ ਸੰਵਿਧਾਨ ਦੇਸ਼ ਦੀ ਹਰ ਜ਼ਰੂਰਤ, ਹਰ ਅਪੇਖਿਆ ‘ਤੇ ਖਰਾ ਉਤਰਿਆ ਹੈ। ਸੰਵਿਧਾਨ ਤੋਂ ਮਿਲੀ ਇਸ ਸ਼ਕਤੀ ਦੀ ਵਜ੍ਹਾ ਨਾਲ ਹੀ... ਅੱਜ ਜੰਮੂ-ਕਸ਼ਮੀਰ ਵਿੱਚ ਭੀ ਬਾਬਾ ਸਾਹੇਬ ਦਾ ਸੰਵਿਧਾਨ ਪੂਰੀ ਤਰ੍ਹਾਂ ਲਾਗੂ ਹੋਇਆ ਹੈ। ਅੱਜ ਉੱਥੇ ਪਹਿਲੀ ਵਾਰ ਸੰਵਿਧਾਨ ਦਿਵਸ ਮਨਾਇਆ ਗਿਆ ਹੈ।
ਸਾਥੀਓ,
ਅੱਜ ਭਾਰਤ, ਪਰਿਵਰਤਨ ਦੇ ਇਤਨੇ ਬੜੇ ਦੌਰ ਤੋਂ ਗੁਜਰ ਰਿਹਾ ਹੈ, ਐਸੇ ਅਹਿਮ ਸਮੇਂ ਵਿੱਚ ਭਾਰਤ ਦਾ ਸੰਵਿਧਾਨ ਹੀ ਸਾਨੂੰ ਰਸਤਾ ਦਿਖਾ ਰਿਹਾ ਹੈ, ਸਾਡੇ ਲਈ ਗਾਇਡਿੰਗ ਲਾਇਟ ਬਣਿਆ ਹੋਇਆ ਹੈ।
ਸਾਥੀਓ,
ਭਾਰਤ ਦੇ ਭਵਿੱਖ ਦਾ ਮਾਰਗ ਹੁਣ ਬੜੇ ਸੁਪਨਿਆਂ, ਬੜੇ ਸੰਕਲਪਾਂ ਦੀ ਸਿੱਧੀ ਦਾ ਹੈ। ਅੱਜ ਹਰ ਦੇਸ਼ਵਾਸੀ ਦਾ ਇੱਕ ਹੀ ਉਦੇਸ਼ ਹੈ- ਵਿਕਸਿਤ ਭਾਰਤ ਦਾ ਨਿਰਮਾਣ। ਵਿਕਸਿਤ ਭਾਰਤ ਦਾ ਮਤਲਬ ਹੈ, ਜਿੱਥੇ ਦੇਸ਼ ਦੇ ਹਰ ਨਾਗਰਿਕ ਨੂੰ ਇੱਕ quality of life ਮਿਲ ਸਕੇ, dignity of life ਮਿਲ ਸਕੇ। ਇਹ ਸਮਾਜਿਕ ਨਿਆਂ, ਸੋਸ਼ਲ ਜਸਟਿਸ ਦਾ ਭੀ ਬਹੁਤ ਬੜਾ ਮਾਧਿਅਮ ਹੈ। ਅਤੇ ਇਹ ਸੰਵਿਧਾਨ ਦੀ ਭੀ ਭਾਵਨਾ ਹੈ। ਇਸ ਲਈ, ਬੀਤੇ ਵਰ੍ਹਿਆਂ ਵਿੱਚ, ਦੇਸ਼ ਵਿੱਚ ਲੋਕਾਂ ਦੇ ਦਰਮਿਆਨ ਆਰਥਿਕ ਅਤੇ ਸਮਾਜਿਕ ਸਮਾਨਤਾ ਲਿਆਉਣ ਦੇ ਲਈ ਕਈ ਕਦਮ ਉਠਾਏ ਗਏ ਹਨ। ਬੀਤੇ 10 ਵਰ੍ਹਿਆਂ ਵਿੱਚ 53 ਕਰੋੜ ਤੋਂ ਜ਼ਿਆਦਾ ਐਸੇ ਭਾਰਤੀਆਂ ਦਾ ਬੈਂਕ ਖਾਤਾ ਖੁੱਲ੍ਹਿਆ ਹੈ...ਜੋ ਬੈਂਕ ਦੇ ਦਰਵਾਜ਼ੇ ਤੱਕ ਨਹੀਂ ਪਹੁੰਚ ਪਾਉਂਦੇ ਸਨ। ਬੀਤੇ 10 ਵਰ੍ਹਿਆਂ ਵਿੱਚ 4 ਕਰੋੜ ਐਸੇ ਭਾਰਤੀਆਂ ਨੂੰ ਪੱਕਾ ਘਰ ਮਿਲਿਆ ਹੈ, ਜੋ ਕਈ-ਕਈ ਪੀੜ੍ਹੀਆਂ ਤੋਂ ਬੇਘਰ ਸਨ, ਬੀਤੇ 10 ਵਰ੍ਹਿਆਂ ਵਿੱਚ 10 ਕਰੋੜ ਤੋਂ ਜ਼ਿਆਦਾ ਅਜਿਹੀਆਂ ਮਹਿਲਾਵਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਮਿਲਿਆ ਹੈ, ਜੋ ਬਰਸਾਂ ਤੋਂ ਆਪਣੇ ਘਰ ਵਿੱਚ ਗੈਸ ਪਹੁੰਚਣ ਦਾ ਇੰਤਜ਼ਾਰ ਕਰ ਰਹੀਆਂ ਸਨ। ਸਾਨੂੰ ਅੱਜ ਦੇ ਜੀਵਨ ਵਿੱਚ ਬਹੁਤ ਅਸਾਨ ਲਗਦਾ ਹੈ ਕਿ ਘਰ ਵਿੱਚ ਨਲ ਖੋਲ੍ਹਿਆ ਅਤੇ ਪਾਣੀ ਆ ਗਿਆ। ਲੇਕਿਨ ਦੇਸ਼ ਵਿੱਚ ਆਜ਼ਾਦੀ ਦੇ 75 ਸਾਲ ਬਾਅਦ ਭੀ ਸਿਰਫ਼ 3 ਕਰੋੜ ਘਰ ਹੀ ਐਸੇ ਸਨ, ਜਿਨ੍ਹਾਂ ਵਿੱਚ ਨਲ ਸੇ ਜਲ ਆਉਂਦਾ ਸੀ। ਕਰੋੜਾਂ ਲੋਕ ਤਦ ਭੀ ਆਪਣੇ ਘਰ ਵਿੱਚ ਨਲ ਸੇ ਜਲ ਦਾ ਇੰਤਜ਼ਾਰ ਕਰ ਰਹੇ ਸਨ। ਮੈਨੂੰ ਸੰਤੋਸ਼ ਹੈ ਕਿ ਸਾਡੀ ਸਰਕਾਰ ਨੇ 5-6 ਸਾਲ ਵਿੱਚ 12 ਕਰੋੜ ਤੋਂ ਜ਼ਿਆਦਾ ਘਰਾਂ ਨੂੰ ਨਲ ਸੇ ਜਲ ਦੇ ਕੇ ਨਾਗਰਿਕਾਂ ਦਾ ਅਤੇ ਵਿਸ਼ੇਸ਼ ਕਰਕੇ ਮਹਿਲਾਵਾਂ ਦਾ ਜੀਵਨ ਅਸਾਨ ਬਣਾਇਆ ਹੈ, ਸੰਵਿਧਾਨ ਦੀ ਭਾਵਨਾ ਨੂੰ ਸਸ਼ਕਤ ਕੀਤਾ ਹੈ।
ਸਾਥੀਓ,
ਆਪ ਸਾਰੇ ਜਾਣਦੇ ਹੋ ਕਿ ਸਾਡੇ ਸੰਵਿਧਾਨ ਦੀ ਮੂਲ ਪ੍ਰਤੀ ਵਿੱਚ ਪ੍ਰਭੁ ਸ਼੍ਰੀਰਾਮ, ਮਾਤਾ ਸੀਤਾ, ਹਨੂਮਾਨ ਜੀ, ਭਗਵਾਨ ਬੁੱਧ, ਭਗਵਾਨ ਮਹਾਵੀਰ, ਗੁਰੂ ਗੋਬਿੰਦ ਸਿੰਘ ਜੀ...ਸਾਰਿਆਂ ਦੇ ਚਿੱਤਰ ਹਨ। ਭਾਰਤ ਦੀ ਸੰਸਕ੍ਰਿਤੀ ਦੇ ਪ੍ਰਤੀਕ...ਇਨ੍ਹਾਂ ਚਿੱਤਰਾਂ ਨੂੰ ਸੰਵਿਧਾਨ ਵਿੱਚ ਇਸ ਲਈ ਸਥਾਨ ਦਿੱਤਾ ਗਿਆ ਤਾਕਿ ਉਹ ਸਾਨੂੰ ਮਾਨਵੀ ਕਦਰਾਂ-ਕੀਮਤਾਂ ਦੇ ਪ੍ਰਤੀ ਸਜਗ ਕਰਦੇ ਰਹਿਣ। ਇਹ ਮਾਨਵੀ ਕਦਰਾਂ-ਕੀਮਤਾਂ... ਅੱਜ ਦੇ ਭਾਰਤ ਦੀਆਂ ਨੀਤੀਆਂ ਅਤੇ ਨਿਰਣਿਆਂ ਦਾ ਅਧਾਰ ਹਨ। ਭਾਰਤੀਆਂ ਨੂੰ ਤੇਜ਼ ਨਿਆਂ ਮਿਲੇ, ਇਸ ਦੇ ਲਈ ਨਵੀਂ ਨਿਆਂ ਸੰਹਿਤਾ ਲਾਗੂ ਕੀਤੀ ਗਈ ਹੈ। ਦੰਡ ਅਧਾਰਿਤ ਵਿਵਸਥਾ ਹੁਣ ਨਿਆਂ ਅਧਾਰਿਤ ਵਿਵਸਥਾ ਵਿੱਚ ਬਦਲ ਚੁੱਕੀ ਹੈ। ਮਹਿਲਾਵਾਂ ਦੀ ਰਾਜਨੀਤਕ ਭਾਗੀਦਾਰੀ ਵਧਾਉਣ ਦੇ ਲਈ ਨਾਰੀ ਸ਼ਕਤੀ ਵੰਦਨ ਅਧਿਨਿਯਮ ਦਾ ਇਤਿਹਾਸਿਕ ਨਿਰਣਾ ਹੋਇਆ ਹੈ। ਅਸੀਂ third gender ਨੂੰ ਉਨ੍ਹਾਂ ਦੀ ਪਹਿਚਾਣ ਅਤੇ ਉਨ੍ਹਾਂ ਦਾ ਹੱਕ ਦਿਵਾਉਣ ਦੇ ਲਈ ਭੀ ਕਦਮ ਉਠਾਏ ਹਨ। ਅਸੀਂ ਦਿੱਵਯਾਂਗਜਨਾਂ ਦੇ ਜੀਵਨ ਨੂੰ ਅਸਾਨ ਬਣਾਉਣ ਦੇ ਲਈ ਭੀ ਵਿਵਸਥਾਵਾਂ ਬਣਾਈਆਂ ਹਨ।
ਸਾਥੀਓ,
ਅੱਜ ਦੇਸ਼ ਦਾ ਬਹੁਤ ਜ਼ਿਆਦਾ ਜ਼ੋਰ, ਦੇਸ਼ ਦੇ ਨਾਗਰਿਕਾਂ ਦੀ Ease of Living ‘ਤੇ ਹੈ। ਇੱਕ ਸਮਾਂ ਸੀ ਜਦੋਂ ਪੈਨਸ਼ਨ ਪਾਉਣ ਵਾਲੇ ਸੀਨੀਅਰ ਸਿਟੀਜ਼ਨਸ ਨੂੰ ਬੈਂਕ ਵਿੱਚ ਜਾ ਕੇ ਸਾਬਤ ਕਰਨਾ ਹੁੰਦਾ ਸੀ ਕਿ ਉਹ ਜੀਵਿਤ ਹਨ। ਅੱਜ ਸੀਨੀਅਰ ਸਿਟੀਜ਼ਨਸ ਨੂੰ ਘਰ ਬੈਠੇ ਹੀ ਡਿਜੀਟਲ ਲਾਇਫ ਸਰਟੀਫਿਕੇਟਸ ਦੀ ਸੁਵਿਧਾ ਮਿਲ ਰਹੀ ਹੈ। ਕਰੀਬ-ਕਰੀਬ ਡੇਢ ਕਰੋੜ ਸੀਨੀਅਰ ਸਿਟੀਜ਼ਨਸ ਹੁਣ ਤੱਕ ਇਸ ਸੁਵਿਧਾ ਦਾ ਲਾਭ ਉਠਾ ਚੁੱਕੇ ਹਨ। ਅੱਜ ਭਾਰਤ ਉਹ ਦੇਸ਼ ਹੈ ਜੋ ਹਰ ਗ਼ਰੀਬ ਪਰਿਵਾਰ ਨੂੰ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਦਿੰਦਾ ਹੈ। ਅੱਜ ਭਾਰਤ ਉਹ ਦੇਸ਼ ਹੈ, ਜੋ 70 ਵਰ੍ਹੇ ਤੋਂ ਉੱਪਰ ਦੇ ਹਰ ਬਜ਼ੁਰਗ ਨੂੰ ਫ੍ਰੀ ਹੈਲਥਕੇਅਰ ਦੀ ਸੁਵਿਧਾ ਦਿੰਦਾ ਹੈ। ਦੇਸ਼ ਦੇ ਹਜ਼ਾਰਾਂ ਜਨ ਔਸ਼ਧੀ ਕੇਂਦਰਾਂ ‘ਤੇ ਅੱਜ 80 ਪਰਸੈਂਟ ਡਿਸਕਾਊਂਟ ‘ਤੇ ਸਸਤੀਆਂ ਦਵਾਈਆਂ ਮਿਲ ਰਹੀਆਂ ਹਨ। ਇੱਕ ਸਮੇ ਵਿੱਚ ਸਾਡੇ ਦੇਸ਼ ਦੇ ਇਮਿਊਨਾਇਜ਼ੇਸ਼ਨ ਦੀ ਕਵਰੇਜ ਭੀ 60 ਪਰਸੈਂਟ ਤੋਂ ਭੀ ਘੱਟ ਸੀ। ਕਰੋੜਾਂ ਬੱਚੇ ਹਰ ਸਾਲ ਟੀਕਾਕਰਣ ਤੋਂ ਛੁਟ ਜਾਂਦੇ ਸਨ। ਅੱਜ ਮੈਨੂੰ ਸੰਤੋਸ਼ ਹੈ ਕਿ ਹੁਣ ਮਿਸ਼ਨ ਇੰਦਰਧਨੁਸ਼ ਦੀ ਵਜ੍ਹਾ ਨਾਲ ਭਾਰਤ ਵਿੱਚ ਇਮਿਊਨਾਇਜ਼ੇਸ਼ਨ ਦੀ ਕਵਰੇਜ ਸ਼ਤ ਪ੍ਰਤੀਸ਼ਤ ਪਹੁੰਚ ਰਹੀ ਹੈ। ਅੱਜ ਦੂਰ-ਸੁਦੂਰ ਦੇ ਪਿੰਡਾਂ ਵਿੱਚ ਭੀ ਸਮੇਂ ‘ਤੇ ਬੱਚਿਆਂ ਦਾ ਟੀਕਾਕਰਣ ਹੋ ਪਾ ਰਿਹਾ ਹੈ। ਇਨ੍ਹਾਂ ਪ੍ਰਯਾਸਾਂ ਨੇ ਗ਼ਰੀਬਾਂ ਦੀ, ਮੱਧ ਵਰਗ ਦੀ ਬਹੁਤ ਬੜੀ ਚਿੰਤਾ ਘੱਟ ਕੀਤੀ ਹੈ।
ਸਾਥੀਓ,
ਅੱਜ ਦੇਸ਼ ਵਿੱਚ ਕਿਵੇਂ ਕੰਮ ਹੋ ਰਿਹਾ ਹੈ... ਇਸ ਦੀ ਇੱਕ ਉਦਹਾਰਣ Aspirational Districts ਅਭਿਯਾਨ ਭੀ ਹੈ। ਦੇਸ਼ ਦੇ 100 ਤੋਂ ਅਧਿਕ ਐਸੇ ਜ਼ਿਲ੍ਹੇ ਜਿਨ੍ਹਾਂ ਨੂੰ ਪਿਛੜਾ ਕਿਹਾ ਜਾਂਦਾ ਸੀ... ਅਸੀਂ ਉਨ੍ਹਾਂ ਨੂੰ Aspirational Districts ਮੰਨਿਆ ਅਤੇ ਉੱਥੇ ਹਰ ਪੈਰਾਮੀਟਰ ਵਿੱਚ ਵਿਕਾਸ ਦੀ ਗਤੀ ਤੇਜ਼ ਕੀਤੀ ਗਈ ਹੈ। ਅੱਜ ਦੇਸ਼ ਦੇ ਅਨੇਕ Aspirational Districts, ਦੂਸਰੇ ਜ਼ਿਲ੍ਹਿਆਂ ਤੋਂ ਬਹੁਤ ਬਿਹਤਰ ਕਰ ਰਹੇ ਹਨ। ਹੁਣ ਇਸੇ ਮਾਡਲ ਦੇ ਅਧਾਰ ‘ਤੇ ਅਸੀਂ Aspirational block program ਭੀ ਸ਼ੁਰੂ ਕੀਤਾ ਹੈ।
ਸਾਥੀਓ,
ਲੋਕਾਂ ਦੀ ਰੋਜ਼ਮੱਰਾ ਦੀ ਜ਼ਿੰਦਗੀ ਤੋਂ ਪਰੇਸ਼ਾਨੀਆਂ ਖ਼ਤਮ ਕਰਨ ‘ਤੇ ਭੀ ਅੱਜ ਦੇਸ਼ ਦਾ ਬਹੁਤ ਜ਼ਿਆਦਾ ਜ਼ੋਰ ਹੈ। ਕੁਝ ਸਾਲ ਪਹਿਲੇ ਤੱਕ ਭਾਰਤ ਵਿੱਚ ਢਾਈ ਕਰੋੜ ਘਰ ਐਸੇ ਸਨ, ਜੋ ਸ਼ਾਮ ਹੁੰਦੇ ਹੀ ਹਨੇਰੇ ਵਿੱਚ ਡੁੱਬ ਜਾਂਦੇ ਸਨ, ਉਨ੍ਹਾਂ ਘਰਾਂ ਵਿੱਚ ਬਿਜਲੀ ਕਨੈਕਸ਼ਨ ਹੀ ਨਹੀਂ ਸੀ। ਸਭ ਨੂੰ ਬਿਜਲੀ ਦਾ ਮੁਫ਼ਤ ਕਨੈਕਸ਼ਨ ਦੇ ਕੇ, ਦੇਸ਼ ਨੇ ਉਨ੍ਹਾਂ ਦੇ ਜੀਵਨ ਨੂੰ ਰੋਸ਼ਨ ਕਰ ਦਿੱਤਾ ਹੈ। ਬੀਤੇ ਵਰ੍ਹਿਆਂ ਵਿੱਚ ਦੂਰ-ਸੁਦੂਰ ਇਲਾਕਿਆਂ ਵਿੱਚ ਭੀ ਹਜ਼ਾਰਾਂ ਦੀ ਸੰਖਿਆ ਵਿੱਚ ਮੋਬਾਈਲ ਟਾਵਰਸ ਲਗਾਏ ਗਏ ਹਨ....,ਤਾਕਿ ਲੋਕਾਂ ਨੂੰ 4G/5G ਕਨੈਕਟਿਵਿਟੀ ਮਿਲਦੀ ਰਹੇ। ਪਹਿਲਾਂ ਕਦੇ ਆਪ(ਤੁਸੀਂ) ਅੰਡੇਮਾਨ ਜਾਂ ਲਕਸ਼ਦ੍ਵੀਪ ਜਾਂਦੇ ਸੀ ਤਾਂ ਉੱਥੇ ਬ੍ਰੌਡਬੈਂਡ ਕਨੈਕਟਿਵਿਟੀ ਨਹੀਂ ਮਿਲਦੀ ਸੀ। ਅੱਜ ਅੰਡਰਵਾਟਰ ਆਪਟਿਕਲ ਫਾਇਬਰ ਨੇ ਐਸੇ ਦ੍ਵੀਪਾਂ ਤੱਕ ਭੀ ਅੱਛੀ ਸਪੀਡ ਵਾਲਾ ਇੰਟਰਨੈੱਟ ਪਹੁੰਚਾ ਦਿੱਤਾ ਹੈ। ਸਾਡੇ ਇੱਥੇ ਪਿੰਡ ਦੇ ਘਰਾਂ, ਪਿੰਡ ਦੀ ਜ਼ਮੀਨ ਨਾਲ ਜੁੜੇ ਕਿਤਨੇ ਵਿਵਾਦ ਹੁੰਦੇ ਰਹੇ ਹਨ...ਇਹ ਭੀ ਅਸੀਂ ਭਲੀ-ਭਾਂਤ ਜਾਣਦੇ ਹਾਂ। ਪੂਰੀ ਦੁਨੀਆ ਵਿੱਚ ਵਿਕਸਿਤ ਦੇਸ਼ਾਂ ਦੇ ਸਾਹਮਣੇ ਭੀ ਲੈਂਡ ਰਿਕਾਰਡ ਇੱਕ ਬਹੁਤ ਬੜਾ ਚੈਲੰਜ ਰਿਹਾ ਹੈ। ਲੇਕਿਨ ਅੱਜ ਦਾ ਭਾਰਤ, ਇਸ ਵਿੱਚ ਭੀ ਲੀਡ ਲੈ ਰਿਹਾ ਹੈ। ਪੀਐੱਮ ਸਵਾਮਿਤਵ ਯੋਜਨਾ ਦੇ ਤਹਿਤ, ਅੱਜ ਪਿੰਡ ਦੇ ਘਰਾਂ ਦੀ ਡ੍ਰੋਨ ਮੈਪਿੰਗ ਕੀਤੀ ਜਾ ਰਹੀ ਹੈ ਅਤ ਲੀਗਲ ਡਾਕੂਮੈਂਟ ਇਸ਼ੂ ਕੀਤੇ ਜਾ ਰਹੇ ਹਨ।
ਸਾਥੀਓ,
ਦੇਸ਼ ਦੇ ਵਿਕਾਸ ਦੇ ਲਈ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਤੇਜ਼ ਨਿਰਮਾਣ ਭੀ ਉਤਨਾ ਹੀ ਜ਼ਰੂਰੀ ਹੈ। ਇਨਫ੍ਰਾਸਟ੍ਰਕਚਰ ਦੇ ਪ੍ਰੋਜੈਕਟਸ ਸਮੇਂ ‘ਤੇ ਪੂਰੇ ਹੋਣ ਨਾਲ ਦੇਸ਼ ਦਾ ਧਨ ਭੀ ਬਚਦਾ ਹੈ...ਅਤੇ ਪ੍ਰੋਜੈਕਟ ਭੀ, ਉਸ ਦੀ ਉਪਯੋਗਤਾ ਭੀ ਬਹੁਤ ਵਧ ਜਾਂਦੀ ਹੈ। ਇਸੇ ਸੋਚ ਦੇ ਨਾਲ ਪ੍ਰਗਤੀ ਨਾਮ ਨਾਲ ਇੱਕ ਪਲੈਟਫਾਰਮ ਬਣਾਇਆ ਗਿਆ ਹੈ ਜਿਸ ਵਿੱਚ ਇਨਫ੍ਰਾ ਪ੍ਰੋਜੈਕਟਸ ਦਾ ਰੈਗੂਲਰ ਰੀਵਿਊ ਹੁੰਦਾ ਹੈ। ਅਤੇ ਇਨ੍ਹਾਂ ਵਿੱਚੋਂ ਕੁਝ ਪ੍ਰੋਜੈਕਟਸ ਤਾਂ ਐਸੇ ਸਨ ਜੋ 30-30, 40-40 ਸਾਲ ਤੋਂ ਪੈਂਡਿੰਗ ਸਨ। ਮੈਂ ਖ਼ੁਦ ਇਸ ਦੀਆਂ ਮੀਟਿੰਗਸ ਨੂੰ ਚੇਅਰ ਕਰਦਾ ਹਾਂ। ਤੁਹਾਨੂੰ ਜਾਣ ਕੇ ਅੱਛਾ ਲਗੇਗਾ ਕਿ ਹੁਣ ਤੱਕ 18 ਲੱਖ ਕਰੋੜ ਰੁਪਏ ਦੇ ਐਸੇ ਪ੍ਰੋਜੈਕਟਸ ਨੂੰ ਰੀਵਿਊ ਕਰਕੇ, ਉਨ੍ਹਾਂ ਦੇ ਸਾਹਮਣੇ ਦੀਆਂ ਅੜਚਨਾਂ ਨੂੰ ਦੂਰ ਕੀਤਾ ਜਾ ਚੁੱਕਿਆ ਹੈ। ਸਮੇਂ ‘ਤੇ ਪੂਰੇ ਹੋ ਰਹੇ ਪ੍ਰੋਜੈਕਟਸ ਲੋਕਾਂ ਦੇ ਜੀਵਨ ‘ਤੇ ਬਹੁਤ ਸਕਾਰਾਤਮਕ ਪ੍ਰਭਾਵ ਪਾ ਰਹੇ ਹਨ। ਦੇਸ਼ ਵਿੱਚ ਹੋ ਰਹੇ ਪ੍ਰਯਾਸ... ਦੇਸ਼ ਦੀ ਪ੍ਰਗਤੀ ਨੂੰ ਭੀ ਗਤੀ ਦੇ ਰਹੇ ਹਨ ਅਤੇ ਸੰਵਿਧਾਨ ਦੀ ਮੂਲ ਭਾਵਨਾ ਨੂੰ ਭੀ ਸਸ਼ਕਤ ਕਰ ਰਹੇ ਹਨ।
ਸਾਥੀਓ,
ਮੈਂ ਆਪਣੀ ਬਾਤ ਡਾਕਟਰ ਰਾਜੇਂਦਰ ਪ੍ਰਸਾਦ ਜੀ ਦੇ ਸ਼ਬਦਾਂ ਦੇ ਨਾਲ ਸਮਾਪਤ ਕਰਨਾ ਚਾਹਾਂਗਾ...26 ਨਵੰਬਰ...ਅੱਜ ਦੇ ਹੀ ਦਿਨ 1949 ਵਿੱਚ ਸੰਵਿਧਾਨ ਸਭਾ ਵਿੱਚ ਆਪਣੇ ਸਮਾਪਨ ਭਾਸ਼ਣ ਵਿੱਚ ਡਾਕਟਰ ਰਾਜੇਂਦਰ ਪ੍ਰਸਾਦ ਜੀ ਨੇ ਕਿਹਾ ਸੀ...”ਭਾਰਤ ਨੂੰ ਅੱਜ ਇਮਾਨਦਾਰ ਲੋਕਾਂ ਦੇ ਇੱਕ ਸਮੂਹ ਤੋਂ ਜ਼ਿਆਦਾ ਕੁਝ ਨਹੀਂ ਚਾਹੀਦਾ ਹੈ ਜੋ ਆਪਣੇ ਹਿਤਾਂ ਤੋਂ ਅੱਗੇ ਦੇਸ਼ ਦਾ ਹਿਤ ਰੱਖਣਗੇ। ਨੇਸ਼ਨ ਫਸਟ, ਰਾਸ਼ਟਰ ਸਰਬਪ੍ਰਥਮ ਦੀ ਇਹੀ ਭਾਵਨਾ ਭਾਰਤ ਦੇ ਸੰਵਿਧਾਨ ਨੂੰ ਆਉਣ ਵਾਲੀਆਂ ਕਈ-ਕਈ ਸਦੀਆਂ ਤੱਕ ਜੀਵੰਤ ਬਣਾਈ ਰੱਖੇਗੀ। ਮੈਂ, ਸੰਵਿਧਾਨ ਨੇ ਮੈਨੂੰ ਜੋ ਕੰਮ ਦਿੱਤਾ ਹੈ, ਮੈਂ ਉਸੇ ਮਰਯਾਦਾ ਵਿੱਚ ਰਹਿਣ ਦਾ ਪ੍ਰਯਾਸ ਕੀਤਾ ਹੇ, ਮੈਂ ਕੋਈ encroachment ਦੀ ਕੋਸ਼ਿਸ਼ ਨਹੀਂ ਕੀਤੀ ਹੈ। ਕਿਉਂਕਿ ਸੰਵਿਧਾਨ ਨੇ ਮੈਨੂੰ ਉਹ ਕੰਮ ਕਿਹਾ ਇਸ ਲਈ ਮੈਂ ਆਪਣੀਆਂ ਮਰਯਾਦਾਵਾਂ ਨੂੰ ਸੰਭਾਲ਼ਦੇ ਹੋਏ ਆਪਣੀ ਬਾਤ ਨੂੰ ਰੱਖਿਆ ਹੈ। ਇੱਥੇ ਤਾਂ ਇਸ਼ਾਰਾ ਹੀ ਚਲ ਰਿਹਾ ਹੁੰਦਾ ਹੈ ਜ਼ਿਆਦਾ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੁੰਦੀ ਹੈ।
ਬਹੁਤ-ਬਹੁਤ ਧੰਨਵਾਦ।
****
ਐੱਮਜੇਪੀਐੱਸ/ਵੀਜੇ/ਆਰਕੇ
(Release ID: 2077814)
Visitor Counter : 35
Read this release in:
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Odia
,
Tamil
,
Kannada