ਸੂਚਨਾ ਤੇ ਪ੍ਰਸਾਰਣ ਮੰਤਰਾਲਾ
55ਵੇਂ ਇੱਫੀ ਵਿੱਚ ਖੁਸ਼ਬੂ ਸੁੰਦਰ ਨਾਲ ਗੱਲਬਾਤ ਦੌਰਾਨ ਤਮਿਲ ਐਕਟਰ ਸ਼ਿਵਕਰਤਿਕੇਅਨ (Tamil Actor Sivakarthikeyan) ਨੇ ਕਿਹਾ, ਮੇਰੇ ਦਰਸ਼ਕਾਂ ਦੀਆਂ ਸੀਟੀਆਂ ਅਤੇ ਤਾੜੀਆਂ ਮੇਰੀ ਥੈਰੇਪੀ ਹਨ
ਸੰਜਮ, ਲਗਨ ਅਤੇ ਇਮਾਨਦਾਰੀ ਦੀ ਯਾਤਰਾ, ਤਮਿਲ ਐਕਟਰ ਨੇ ਇੱਫੀ ਵਿਖੇ ਆਪਣੇ ਜੀਵਨ ਦੇ ਸਬਕ ਸਾਂਝਾ ਕੀਤੇ
ਐਕਟਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ, ਅਜ਼ਾਦ ਪੰਛੀ ਵਾਂਗ ਉੱਡ ਜਾਓ, ਪਰ ਹਮੇਸ਼ਾ ਆਪਣੇ ਆਲ੍ਹਣੇ ਵਿੱਚ ਵਾਪਸ ਆਓ
ਜਦੋਂ ਉਹ ਖਚਾਖਚ ਭਰੇ ਹਾਲ ਵਿੱਚ ਸ਼ਾਨਦਾਰ ਸਵਾਗਤ ਲਈ ਗਿਆ ਤਾਂ ਗੋਆ ਵਿੱਚ ਕਲਾ ਅਕੈਡਮੀ ਦਾ ਆਡੀਟੋਰੀਅਮ ਤਾੜੀਆਂ ਅਤੇ ਸੀਟੀਆਂ ਦੀ ਆਵਾਜ਼ ਨਾਲ ਗੂੰਜ ਉੱਠਿਆ। ਤਮਿਲ ਸੁਪਰਸਟਾਰ ਸ਼ਿਵਕਰਤਿਕੇਅਨ ਦੀ ਔਨ ਸਕ੍ਰੀਨ ਅਤੇ ਆਫ ਸਕ੍ਰੀਨ ਦੋਵਾਂ 'ਤੇ ਮੌਜੂਦਗੀ ਅਜਿਹੀ ਹੀ ਹੈ।

ਸ਼ਿਵਕਰਤਿਕੇਅਨ ਦੀ ਨਿਮਰ ਸ਼ੁਰੂਆਤ ਤੋਂ ਲੈ ਕੇ ਤਮਿਲ ਸਿਨੇਮਾ ਦੇ ਸਭ ਤੋਂ ਚਮਕਦਾਰ ਸਿਤਾਰਿਆਂ ਵਿੱਚੋਂ ਇੱਕ ਬਣਨ ਤੱਕ ਦਾ ਸਫ਼ਰ ਸੰਜਮ, ਜਨੂੰਨ ਅਤੇ ਲਗਨ ਦੀ ਕਹਾਣੀ ਹੈ। 55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਇੱਫੀ) ਵਿੱਚ ਬੋਲਦਿਆਂ ਉਨ੍ਹਾਂ ਨੇ ਅਭਿਨੇਤਾ ਅਤੇ ਰਾਜਨੇਤਾ ਖੁਸ਼ਬੂ ਸੁੰਦਰ ਨਾਲ ਇੱਕ ਦਿਲਚਸਪ ਗੱਲਬਾਤ ਕੀਤੀ, ਜਿਸ ਵਿੱਚ ਉਨ੍ਹਾਂ ਨੇ ਆਪਣੇ ਜੀਵਨ, ਕਰੀਅਰ ਅਤੇ ਪ੍ਰੇਰਨਾਵਾਂ ਬਾਰੇ ਇੱਕ ਝਲਕ ਪੇਸ਼ ਕੀਤੀ।
ਸ਼ਿਵਕਾਰਤਿਕੇਯਨ ਨੇ ਸਾਂਝਾ ਕੀਤਾ ਕਿ “ਸ਼ੁਰੂ ਤੋਂ ਹੀ, ਸਿਨੇਮਾ ਹਮੇਸ਼ਾ ਮੇਰਾ ਜਨੂੰਨ ਰਿਹਾ ਹੈ ਅਤੇ ਮੈਂ ਹਮੇਸ਼ਾ ਦਰਸ਼ਕਾਂ ਦਾ ਮਨੋਰੰਜਨ ਕਰਨਾ ਚਾਹੁੰਦਾ ਸੀ।" "ਇਸ ਲਈ, ਮੈਂ ਟੈਲੀਵਿਜ਼ਨ ਐਂਕਰਿੰਗ ਦੇ ਨਾਲ ਸ਼ੁਰੂਆਤ ਕੀਤੀ, ਜਿਸ ਨੇ ਮੈਨੂੰ ਮਨੋਰੰਜਨ ਵਿੱਚ ਇੱਕ ਕਰੀਅਰ ਬਣਾਉਣ ਦਾ ਮੌਕਾ ਦਿੱਤਾ ਅਤੇ ਜਿਸ ਨੂੰ ਮੈਂ ਪੂਰੇ ਜਨੂੰਨ ਨਾਲ ਅਪਣਾਇਆ।"
ਇੱਕ ਮਿਮਿਕ੍ਰੀ ਆਰਟਿਸਟ ਦੇ ਰੂਪ ਵਿੱਚ ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ, ਸ਼ਿਵਕਰਤਿਕੇਅਨ ਨੇ ਯਾਦ ਕੀਤਾ, “ਮੈਂ ਇੰਜੀਨੀਅਰਿੰਗ ਕਾਲਜ ਵਿੱਚ ਆਪਣੇ ਪ੍ਰੋਫੈਸਰਾਂ ਦੀ ਨਕਲ ਕਰਦਾ ਸੀ। ਬਾਅਦ ਵਿੱਚ, ਜਦੋਂ ਮੈਂ ਉਨ੍ਹਾਂ ਤੋਂ ਮੁਆਫੀ ਮੰਗੀ, ਤਾਂ ਉਨ੍ਹਾਂ ਨੇ ਮੈਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਇਸ ਪ੍ਰਤਿਭਾ ਨੂੰ ਸਹੀ ਤਰੀਕੇ ਨਾਲ ਪੇਸ਼ ਕੀਤਾ ਜਾਣਾ ਚਾਹੀਦਾ ਹੈ।”
ਐਕਟਰ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਪਿਤਾ ਦੀ ਅਚਾਨਕ ਮੌਤ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਅਹਿਮ ਮੋੜ ਸੀ। “ਮੇਰੇ ਪਿਤਾ ਦੀ ਮੌਤ ਤੋਂ ਬਾਅਦ, ਮੈਂ ਲਗਭਗ ਡਿਪਰੈਸ਼ਨ ਵਿੱਚ ਚਲਾ ਗਿਆ ਸੀ। ਮੇਰੇ ਕੰਮ ਨੇ ਮੈਨੂੰ ਬਾਹਰ ਕੱਢ ਲਿਆ ਅਤੇ ਮੇਰੇ ਦਰਸ਼ਕਾਂ ਦੀਆਂ ਸੀਟੀਆਂ ਅਤੇ ਤਾੜੀਆਂ ਮੇਰੀ ਥੈਰੇਪੀ ਬਣ ਗਈਆਂ” ਉਨ੍ਹਾਂ ਨੇ ਕਿਹਾ, ਆਪਣੇ ਪ੍ਰਸ਼ੰਸਕਾਂ ਦੇ ਪਿਆਰ ਅਤੇ ਸਮਰਥਨ ਦਾ ਕ੍ਰੈਡਿਟ ਦਿੱਤਾ।
ਖੁਸ਼ਬੂ ਸੁੰਦਰ ਨੇ ਉਨ੍ਹਾਂ ਦੇ ਦ੍ਰਿੜ ਇਰਾਦੇ ਅਤੇ ਇਮਾਨਦਾਰੀ ਦੀ ਪ੍ਰਸ਼ੰਸਾ ਕੀਤੀ, ਜਿਸ ਨੂੰ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਐਂਕਰ ਦੱਸਿਆ। ਸਹਿਮਤੀ ਦਿੰਦੇ ਹੋਏ, ਸ਼ਿਵਕਰਤਿਕੇਅਨ ਨੇ ਅੱਗੇ ਕਿਹਾ, “ਮੈਨੂੰ ਹਮੇਸ਼ਾ ਤੋਂ ਲੱਖਾਂ ਲੋਕਾਂ ਵਿਚਕਾਰ ਵੱਖਰੇ ਖੜ੍ਹੇ ਹੋਣ ਦੀ ਇੱਛਾ ਰਹੀ ਹੈ, ਜਦਕਿ ਮੈਂ ਹੁਣ ਵੀ ਆਮ ਆਦਮੀ ਨਾਲ ਜੁੜਿਆ ਹੋਇਆ ਮਹਿਸੂਸ ਕਰਦਾ ਹਾਂ। ਜ਼ਿੰਦਗੀ ਰੁਕਾਵਟਾਂ ਨਾਲ ਭਰੀ ਹੋਈ ਹੈ, ਪਰ ਆਪਣੇ ਜਨੂੰਨ ਨਾਲ ਉਸ ਨੂੰ ਦੂਰ ਕਰਨ ਵਿੱਚ ਮਦਦ ਮਿਲਦੀ ਹੈ। ਇੱਕ ਸਮਾਂ ਅਜਿਹਾ ਵੀ ਸੀ ਜਦੋਂ ਮੈਂ ਹਾਰ ਮੰਨਣਾ ਚਾਹੁੰਦਾ ਸੀ, ਪਰ ਮੇਰੇ ਦਰਸ਼ਕਾਂ ਦੇ ਪਿਆਰ ਨੇ ਮੈਨੂੰ ਅੱਗੇ ਵਧਣ ਦੇ ਲਈ ਪ੍ਰੇਰਿਤ ਕੀਤਾ।”

ਮਿਮਿਕ੍ਰੀ ਆਰਟਿਸਟ ਤੋਂ ਲੈ ਕੇ ਟੈਲੀਵਿਜ਼ਨ ਹੋਸਟ ਤੱਕ ਅਤੇ, ਆਖਿਰਕਾਰ, ਤਮਿਲ ਸਿਨੇਮਾ ਦੇ ਸਭ ਤੋਂ ਮਸ਼ਹੂਰ ਆਰਟਿਸਟਾਂ ਵਿੱਚੋਂ ਇੱਕ, ਸ਼ਿਵਕਰਤਿਕੇਅਨ ਨੇ ਬਹੁਤ ਸਾਰੇ ਕਿਰਦਾਰ ਨਿਭਾਏ ਹਨ। ਉਨ੍ਹਾਂ ਨੇ ਇੱਕ ਪਲੇਬੈਕ ਸਿੰਗਰ, ਗੀਤਕਾਰ ਅਤੇ ਨਿਰਮਾਤਾ ਵਜੋਂ ਵੀ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ। ਆਪਣੇ ਕਰੀਅਰ ਦੇ ਵਿਕਲਪਾਂ ਬਾਰੇ ਗੱਲ ਕਰਦੇ ਹੋਏ, ਉਨ੍ਹਾਂ ਦੱਸਿਆ, "ਮੇਰੇ ਕਰੀਅਰ ਦੇ ਸ਼ੁਰੂ ਵਿੱਚ, ਮੈਂ ਹਰ ਪ੍ਰੋਜੈਕਟ ਨੂੰ ਸਵੀਕਾਰ ਕੀਤਾ ਜੋ ਮੇਰੇ ਲਈ ਆਇਆ ਸੀ। ਪਰ ਹੁਣ, ਮੈਨੂੰ ਲੱਗਦਾ ਹੈ ਕਿ ਕਹਾਣੀਆਂ ਮੈਨੂੰ ਚੁਣ ਰਹੀਆਂ ਹਨ।” ਉਨ੍ਹਾਂ ਨੇ ਡਾਕਟਰ, ਡੌਨ, ਅਤੇ ਹਾਲੀਆ ਅਮਰਨ ਵਰਗੀਆਂ ਫਿਲਮਾਂ ਦਾ ਹਵਾਲਾ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਅਸਲ-ਜੀਵਨ ਦੇ ਜੰਗੀ ਨਾਇਕ ਮੁਕੁੰਦ ਵਰਦਰਾਜਨ ਦੀ ਭੂਮਿਕਾ ਨਿਭਾਈ, ਜੋ ਇਸ ਗੱਲ ਦੀ ਉਦਾਹਰਣ ਹੈ ਕਿ ਉਹ ਹਾਲ ਕਿਸ ਤਰ੍ਹਾਂ ਦੇਰ ਨਾਲ ਸਾਰਥਕ ਭੂਮਿਕਾਵਾਂ ਦੀ ਚੋਣ ਕਰ ਰਹੇ ਹਨ।
ਇੱਕ ਸਾਧਨ ਵਜੋਂ ਹਾਸੇ ਦੀ ਵਰਤੋਂ ਬਾਰੇ ਚਰਚਾ ਕਰਦੇ ਹੋਏ, ਸ਼ਿਵਕਰਤਿਕੇਅਨ ਨੇ ਟਿੱਪਣੀ ਕੀਤੀ, "ਟੈਲੀਵਿਜ਼ਨ ਤੋਂ ਸਿਨੇਮਾ ਵਿੱਚ ਜਾਣਾ ਔਖਾ ਸੀ। ਮੈਂ ਹਾਸੇ ਨੂੰ ਆਪਣਾ ਕਵਚ ਬਣਾਇਆ, ਇਹ ਮਹਿਸੂਸ ਕਰਦੇ ਹੋਏ ਕਿ ਇਸ ਨਾਲ ਦਰਸ਼ਕਾਂ ਨੂੰ ਖੁਸ਼ੀ ਮਿਲਦੀ ਹੈ, ਚਾਹੇ ਉਹ ਛੋਟੇ ਪਰਦੇ 'ਤੇ ਹੋਵੇ ਜਾਂ ਵੱਡੇ ਪਰਦੇ 'ਤੇ।"
ਨੌਜਵਾਨ ਪੀੜ੍ਹੀ ਲਈ, ਉਨ੍ਹਾਂ ਸਿਰਫ ਇੰਨਾ ਹੀ ਕਿਹਾ: "ਇੱਕ ਆਜ਼ਾਦ ਪੰਛੀ ਵਾਂਗ ਉੱਡੋ, ਪਰ ਹਮੇਸ਼ਾ ਆਪਣੇ ਆਲ੍ਹਣੇ ਵਿੱਚ ਵਾਪਸ ਆਓ। ਮੇਰੇ ਲਈ, ਮੇਰਾ ਪਰਿਵਾਰ ਮੇਰਾ ਆਲ੍ਹਣਾ ਹੈ ਅਤੇ ਮੇਰਾ ਮੰਨਣਾ ਹੈ ਕਿ ਜੜ੍ਹਾਂ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ। ਸਾਡੇ ਮਾਪੇ ਸਾਡੇ ਲਈ ਸਿਰਫ਼ ਸਭ ਤੋਂ ਵਧੀਆ ਚਾਹੁੰਦੇ ਹਨ। ਇਹ ਸੈਸ਼ਨ ਇੱਕ ਅਸਾਧਾਰਣ ਪ੍ਰਤਿਭਾ ਦਾ ਜਸ਼ਨ ਸੀ ਜਿਸ ਦੀ ਕਹਾਣੀ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਗੂੰਜਦੀ ਹੈ। ਮੱਧ-ਵਰਗ ਦੇ ਪਾਲਣ-ਪੋਸ਼ਣ ਤੋਂ ਲੈ ਕੇ ਤਮਿਲ ਸਿਨੇਮਾ ਦੇ ਸਿਖਰ ਤੱਕ ਸ਼ਿਵਕਰਤਿਕੇਅਨ ਦੀ ਯਾਤਰਾ ਜਨੂੰਨ, ਲਚਕੀਲੇਪਨ ਅਤੇ ਸੁਪਨਿਆਂ ਦੀ ਸ਼ਕਤੀ ਦੀ ਇੱਕ ਪ੍ਰੇਰਨਾਦਾਇਕ ਕਹਾਣੀ ਹੈ।
***************
ਪੀਆਈਬੀ ਇੱਫੀ ਕਾਸਟ ਐਂਡ ਕਰੂ। ਰਜਿਤ/ਸੁਪ੍ਰਿਯਾ/ਹੀਰਾਮਨੀ/ਦਰਸ਼ਨਾ। ਇੱਫੀ 55 - 60
(Release ID: 2076496)
Read this release in:
Kannada
,
Khasi
,
English
,
Urdu
,
Hindi
,
Marathi
,
Konkani
,
Assamese
,
Gujarati
,
Tamil
,
Telugu
,
Malayalam