ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਚਿਲੀ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 20 NOV 2024 8:36PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੀ-20 ਸਮਿਟ ਦੇ ਦੌਰਾਨ 19 ਨਵੰਬਰ ਨੂੰ ਬ੍ਰਾਜ਼ੀਲ ਦੀ ਰਾਜਧਾਨੀ ਰੀਓ ਡੀ ਜਨੇਰੀਓ (Rio de Janeiro)   ਵਿੱਚ ਚਿਲੀ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਗੇਬ੍ਰਿਅਲ ਬੋਰਿਕ ਫੌਂਟ ਨਾਲ ਮੁਲਾਕਾਤ ਕੀਤੀ। ਇਹ ਉਨ੍ਹਾਂ ਦੀ ਪਹਿਲੀ ਮੁਲਾਕਾਤ ਸੀ।

ਦੋਹਾਂ ਲੀਡਰਾਂ ਨੇ ਦੁਵੱਲੇ ਸਬੰਧਾਂ ‘ ਤੇ ਚਰਚਾ ਕੀਤੀ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਕਈ ਪਹਿਲਾਂ (several initiatives) ਦੀ ਪਹਿਚਾਣ ਕੀਤੀ। ਪ੍ਰਧਾਨ ਮੰਤਰੀ ਨੇ ਡਿਜੀਟਲ ਪਬਲਿਕ  ਬੁਨਿਆਦੀ ਢਾਂਚਾ, ਸਿਹਤ ਸੇਵਾ, ਆਈਟੀ, ਸਾਇੰਸ ਅਤੇ ਟੈਕਨੋਲੋਜੀ, ਪੁਲਾੜ, ਅਖੁੱਟ ਊਰਜਾ ਅਤੇ ਰੱਖਿਆ (digital public infrastructure, healthcare, IT, science & technology, space, renewable energy and defence) ਵਿੱਚ ਭਾਰਤ ਦੀ ਸਮਰੱਥਾ ‘ਤੇ ਪ੍ਰਕਾਸ਼ ਪਾਇਆ ਅਤੇ ਇਨ੍ਹਾਂ ਖੇਤਰਾਂ ਵਿੱਚ ਚਿਲੀ ਦੇ ਨਾਲ ਆਪਣੇ ਅਨੁਭਵ ਸਾਂਝੇ ਕਰਨ ਦੇ ਲਈ ਭਾਰਤ ਦੀ ਇੱਛਾ ਵਿਅਕਤ ਕੀਤੀ। 

ਦੋਹਾਂ ਧਿਰਾਂ ਨੇ ਮਹੱਤਵਪੂਰਨ ਖਣਿੱਜ ਖੇਤਰ ਵਿੱਚ ਸਹਿਯੋਗ ਵਧਾਉਣ ਅਤੇ ਆਪਸੀ ਲਾਭ ਦੇ ਲਈ ਮਿਲ ਕੇ ਕੰਮ ਕਰਨ ‘ਤੇ ਸਹਿਮਤੀ ਵਿਅਕਤ ਕੀਤੀ। ਦੋਹਾਂ ਲੀਡਰਾਂ ਨੇ ਭਾਰਤ-ਚਿਲੀ ਤਰਜੀਹੀ ਵਪਾਰ ਸਮਝੌਤੇ [ਪੀਟੀਏ] (India-Chile Preferential Trade Agreement [PTA]) ਦੇ ਵਿਸਤਾਰ ਦੇ ਬਾਅਦ ਵਪਾਰ ਸਬੰਧਾਂ ਵਿੱਚ ਨਿਰੰਤਰ ਵਾਧੇ ‘ਤੇ ਤਸੱਲੀ ਪ੍ਰਗਟਾਈ ਅਤੇ ਤਰਜੀਹੀ ਵਪਾਰ ਸਮਝੌਤੇ  (ਪੀਟੀਏ-PTA)  ਨੂੰ ਹੋਰ ਅੱਗੇ ਵਧਾਉਣ ਦੇ ਅਵਸਰਾਂ ਦਾ ਪਤਾ ਲਗਾਉਣ ‘ਤੇ ਸਹਿਮਤੀ ਵਿਅਕਤ ਕੀਤੀ। ਪ੍ਰਧਾਨ ਮੰਤਰੀ ਨੇ ਚਿਲੀ ਦੇ ਉਦਯੋਗ ਨੂੰ ਸਮਰਥਨ ਦੇਣ ਦੇ ਲਈ ਉੱਚ ਗੁਣਵੱਤਾ ਵਾਲੇ ਅਤੇ ਕਿਫਾਇਤੀ ਫਾਰਮਾਸਿਊਟੀਕਲ ਪ੍ਰੋਡਕਟਸ, ਇੰਜੀਨੀਅਰਿੰਗ ਸਮਾਨ, ਆਟੋਮੋਬਾਈਲ ਅਤੇ ਰਸਾਇਣਾਂ ਦੀ ਸਪਲਾਈ ਵਿੱਚ ਭਾਰਤ ਦੀ ਲਗਾਤਾਰ ਦਿਲਚਸਪੀ ਭੀ ਵਿਅਕਤ ਕੀਤੀ।

ਦੋਹਾਂ ਲੀਡਰਾਂ ਨੇ ਸਿੱਖਿਆ, ਸੰਸਕ੍ਰਿਤੀ ਅਤੇ ਪਰੰਪਰਾਗਤ ਗਿਆਨ (education, culture and traditional knowledge) ਦੇ ਖੇਤਰ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ‘ਤੇ ਭੀ ਚਰਚਾ ਕੀਤੀ। ਉਹ ਨਿਕਟ ਸੰਪਰਕ ਵਿੱਚ ਰਹਿਣ ਅਤੇ ਮੌਜੂਦਾ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ‘ਤੇ ਸਹਿਮਤ ਹੋਏ।

*********

ਐੱਮਜੇਪੀਐੱਸ/ਐੱਸਆਰ


(Release ID: 2076492) Visitor Counter : 45