ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਪ੍ਰਸਾਰ ਭਾਰਤੀ ਦਾ OTT ਪਲੈਟਫਾਰਮ WAVE ਸਵੱਛ ਪਰਿਵਾਰਕ ਮਨੋਰੰਜਨ ਪੇਸ਼ ਕਰੇਗਾ: ਨਵਨੀਤ ਸਿੰਘ ਸਹਿਗਲ, ਚੇਅਰਮੈਨ ਪ੍ਰਸਾਰ ਭਾਰਤੀ
WAVES ਸਾਰਿਆਂ ਲਈ ਮਨੋਰੰਜਨ ਪ੍ਰਦਾਨ ਕਰਦਾ ਹੈ; ਭਾਰਤੀਆਂ ਲਈ ਅਤੇ ਉਨ੍ਹਾਂ ਲੋਕਾਂ ਲਈ ਜੋ ਆਪਣੀ ਭਾਰਤੀ ਜੜ੍ਹਾਂ ਨਾਲ ਜੁੜੇ ਰਹਿਣਾ ਚਾਹੁੰਦੇ ਹਨ: ਗੌਰਵ ਦ੍ਵਿਵੇਦੀ, ਸੀਈਓ, ਪ੍ਰਸਾਰ ਭਾਰਤੀ
WAVES ਅਤੇ ਦੂਰਦਰਸ਼ਨ ਦੁਨੀਆ ਭਰ ਵਿੱਚ ਉਪਲਬਧ ਰਾਮਾਇਣਾਂ ਦੇ ਵਿਭਿੰਨ ਸੰਸਕਰਣਾਂ ‘ਤੇ ਖੋਜ ਦੇ ਅਧਾਰ ‘ਤੇ ‘ਕਾਕਭੂਸ਼ੰਡੀ ਰਾਮਾਇਣ’ ਪੇਸ਼ ਕਰਨਗੇ
ਗੋਆ ਵਿੱਚ ਅੱਜ 55ਵੇਂ ਇੱਫੀ ਵਿੱਚ WAVES OTT ਅਤੇ ਇਸ ਦੀਆਂ ਪੇਸ਼ਕਸ਼ਾਂ ‘ਤੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪ੍ਰਸਾਰ ਭਾਰਤੀ ਦੇ ਚੇਅਰਮੈਨ ਸ਼੍ਰੀ ਨਵਨੀਤ ਸਿੰਘ ਸਹਿਗਲ ਨੇ ਕਿਹਾ ਕਿ “ਇੱਕ ਰਾਸ਼ਟਰੀ ਪ੍ਰਸਾਰਕ ਦੇ ਰੂਪ ਵਿੱਚ ਇਹ ਸਾਡਾ ਕਰਤੱਵ ਹੈ ਕਿ ਅਸੀਂ ਸਵੱਛ ਪਰਿਵਾਰਕ ਮਨੋਰੰਜਨ ਨੂੰ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚਾਈਏ।” ਪ੍ਰਸਾਰ ਭਾਰਤੀ ਦੇ ਇੱਕ OTT ਪਲੈਟਫਾਰਮ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਜਿਸ ਦੇ ਕਾਰਨ WAVES ਦੀ ਸ਼ੁਰੂਆਤ ਹੋਈ। ਉਨ੍ਹਾਂ ਨੇ ਕਿਹਾ ਕਿ ਸਮਾਚਾਰ, ਗੇਮਸ ਦੇ ਇਲਾਵਾ, ਕਰੰਟ ਅਫੇਅਰਸ ਪ੍ਰੋਗਰਾਮ ਵੀ ਨਾਗਰਿਕਾਂ ਨੂੰ ਉਪਲਬਧ ਕਰਵਾਏ ਜਾਣੇ ਚਾਹੀਦੇ ਹਨ। ਸ਼੍ਰੀ ਸਹਿਗਲ ਨੇ ਇਹ ਵੀ ਕਿਹਾ ਕਿ ਇਹ ਪਲੈਟਫਾਰਮ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਅਤੇ ਇਸ ਦੇ ਇਤਿਹਾਸ ਨੂੰ ਪ੍ਰਦਰਸ਼ਿਤ ਕਰੇਗਾ। ਉਨ੍ਹਾਂ ਨੇ ਦੱਸਿਆ ਕਿ ਕੁਝ ਪ੍ਰਮੁੱਖ ਕੰਟੈਂਟਸ ਨੂੰ ਛੱਡ ਕੇ, WAVES OTT ਨੂੰ ਡਾਊਨਲੋਡ ਕਰਨ ਅਤੇ ਇਸ ਵਿੱਚ ਕੰਟੈਂਟ ਦੇਖਣ ਲਈ ਕੋਈ ਫੀਸ ਨਹੀਂ ਹੈ।
ਪ੍ਰਸਾਰ ਭਾਰਤੀ ਦੇ ਸੀਈਓ ਸ਼੍ਰੀ ਗੌਰਵ ਦ੍ਵਿਵੇਦੀ ਨੇ ਕਿਹਾ ਕਿ ਜਨਤਕ ਪ੍ਰਸਾਰਕ ਨੂੰ ਸਾਰੇ ਪਲੈਟਫਾਰਮਾਂ ‘ਤੇ ਮੌਜੂਦ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਸਾਨੂੰ ਆਪਣੇ ਦੇਸ਼ ਦੇ ਦਰਸ਼ਕਾਂ ਲਈ ਸੂਚਨਾ ਅਤੇ ਸਮੱਗਰੀ ਉਪਲਬਧ ਕਰਵਾਉਣੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਾਧਿਅਮ ਉਨ੍ਹਾਂ ਸਾਰੇ ਭਾਰਤੀਆਂ ਲਈ ਬਹੁਤ ਉਪਯੋਗੀ ਹੋਵੇਗਾ ਜੋ ਆਪਣੀਆਂ ਜੜ੍ਹਾਂ ਤੋਂ ਦੂਰ ਚਲੇ ਗਏ ਹਨ ਲੇਕਿਨ ਆਪਣੀ ਸੰਸਕ੍ਰਿਤੀ ਨਾਲ ਜੁੜੇ ਰਹਿਣਾ ਚਾਹੁੰਦੇ ਹਨ। ਪ੍ਰਸਾਰ ਭਾਰਤੀ ਦੇ ਸੀਈਓ ਨੇ ਅੱਗੇ ਦੱਸਿਆ ਕਿ ਹੁਣ ਤੱਕ WAVES OTT ਰਾਹੀਂ 10,000 ਤੋਂ ਅਧਿਕ ਫਿਲਮਾਂ ਅਤੇ 40,000 ਤੋਂ 50,000 ਘੰਟੇ ਦੀ ਸਮੱਗਰੀ ਉਪਲਬਧ ਕਰਵਾਈ ਜਾਵੇਗੀ।
‘ਫੌਜੀ 2.0’ ਵੇਵਸ ਓਟੀਟੀ ‘ਤੇ ਉਪਲਬਧ ਹੋਵੇਗਾ
‘ਫੌਜੀ 2.0’, 1980 ਦੇ ਦਹਾਕੇ ਦੇ ਪ੍ਰਤਿਸ਼ਠਿਤ ਸ਼ਾਹਰੁਖ ਖਾਨ ਦੇ ਪ੍ਰੋਗਰਾਮ ਫੌਜੀ ਦਾ ਆਧੁਨਿਕ ਰੂਪਾਂਤਰ ਹੈ। ਨਿਰਮਾਤਾ ਸੰਦੀਪ ਸਿੰਘ, ਮੁੱਖ ਕਲਾਕਾਰ ਗੌਹਰ ਖਾਨ, ਵਿੱਕੀ ਜੈਨ ਅਤੇ ਹੋਰ ਕਲਾਕਾਰਾਂ ਅਤੇ ਕਰੂ (Crew) ਨੇ ਵੀ ਸੰਵਾਦਦਾਤਾ ਸੰਮੇਲਨ ਵਿੱਚ ਹਿੱਸਾ ਲਿਆ। ਇਸ ਨਵੇਂ ਪ੍ਰੋਜੈਕਟ ਬਾਰੇ ਗੱਲ ਕਰਦੇ ਹੋਏ ਅਭਿਨੇਤਰੀ ਗੌਹਰ ਖਾਨ ਨੇ ਕਿਹਾ ਕਿ ਫੌਜੀ 2 ਉਨ੍ਹਾਂ ਲੋਕਾਂ ਦੇ ਜੀਵਨ ਨੂੰ ਦਰਸਾਉਂਦਾ ਹੈ ਜੋ ਭਾਰਤ ਦਾ ਪ੍ਰਤੀਨਿਧੀਤੱਵ ਕਰਦੇ ਹਨ ਅਤੇ ਉਸ ਦੀ ਰੱਖਿਆ ਕਰਦੇ ਹਨ। ਦੂਰਦਰਸ਼ਨ ਬਾਰੇ ਗੱਲ ਕਰਦੇ ਹੋਏ ਅਭਿਨੇਤਾ ਵਿੱਕੀ ਜੈਨ ਨੇ ਕਿਹਾ ਕਿ ਦੂਰਦਰਸ਼ਨ ਦੇ ਸਾਰੇ ਪ੍ਰੋਗਰਾਮ ਆਪਣੇ ਲਈ ਬ੍ਰਾਂਡ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਵਿੱਚੋਂ ਕਈ ਲੋਕਾਂ ਨੇ ਮਹਾਮਾਰੀ ਦੌਰਾਨ ਪਰਿਵਾਰ ਦੇ ਨਾਲ ਰਾਮਾਇਣ ਅਤੇ ਮਹਾਭਾਰਤ ਦੇਖਿਆ ਹੈ। ਉਨ੍ਹਾਂ ਨੇ ਕਿਹਾ ਕਿ ਦੂਰਦਰਸ਼ਨ ਉਨ੍ਹਾਂ ਦਰਸ਼ਕਾਂ ਤੱਕ ਵੀ ਪਹੁੰਚਦਾ ਹੈ ਜਿਨ੍ਹਾਂ ਦੇ ਕੋਲ ਕੇਬਲ ਟੀਵੀ ਦੀ ਪਹੁੰਚ ਨਹੀਂ ਹੈ। ਮੈਰੀ ਕੋਮ, ਅਲੀਗੜ੍ਹ ਅਤੇ ਸਰਬਜੀਤ ਜਿਹੀਆਂ ਫਿਲਮਾਂ ਦੇ ਨਿਰਮਾਣ ਲਈ ਜਾਣੇ ਜਾਣ ਵਾਲੇ ਸੰਦੀਪ ਸਿੰਘ ਨੇ ਕਿਹਾ ਦੂਰਦਰਸ਼ਨ ਦੇ ਪਲੈਟਫਾਰਮ ‘ਤੇ ਕਿਸੇ ਪ੍ਰੋਗਰਾਮ ਦਾ ਆਉਣਾ ਸਨਮਾਨ ਦੀ ਗੱਲ ਹੈ।
ਡੀਡੀ ਨੈਸ਼ਨਲ ‘ਤੇ ਸ਼ੁਰੂ ਹੋਇਆ ਨਵਾਂ ਪ੍ਰੋਗਰਾਮ ‘ਕਾਕਭੁਸ਼ੁੰਡੀ ਰਾਮਾਇਣ’ WAVES OTT ‘ਤੇ ਵੀ ਉਪਲਬਧ ਹੋਵੇਗਾ
ਪ੍ਰਸਿੱਧ ਫਿਲਮ ਡਾਇਰੈਕਟਰ ਅਤੇ ਨਿਰਮਾਤਾ ਰਾਮਾਨੰਦ ਸਾਗਰ ਦੇ ਪੋਤੇ ਸ਼੍ਰੀ ਸ਼ਿਵ ਸਾਗਰ ਵੀ ਸੰਵਾਦਦਾਤਾ ਸੰਮੇਲਨ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਦੱਸਿਆ ਕਿ ਇਹ ਮਹਾਂਕਾਵਿ ਲੜੀ ਯੁਵਾ ਦਰਸ਼ਕਾਂ ਨੂੰ ਕਿਵੇਂ ਆਕਰਸ਼ਿਤ ਕਰੇਗੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ‘ਕਾਕਭੁਸ਼ੁੰਡੀ ਰਾਮਾਇਣ’ ਬਣਾਉਣ ਲਈ ਦੁਨੀਆ ਭਰ ਤੋਂ ਰਾਮਾਇਣ ਦੇ 350 ਤੋਂ ਅਧਿਕ ਸੰਸਕਰਣਾਂ ‘ਤੇ ਖੋਜ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਵਧੀਆ ਕਹਾਣੀਆਂ ਨੂੰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਨਵੇਂ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। WAVES OTT ਬਾਰੇ ਬੋਲਦੇ ਹੋਏ ਸ਼੍ਰੀ ਸ਼ਿਵ ਸਾਗਰ ਨੇ ਕਿਹਾ ਕਿ ਭਾਰਤ ਦੇ ਸਮ੍ਰਿੱਧ ਇਤਿਹਾਸ ਨੂੰ ਇੱਕ ਉਪਯੁਕਤ ਪਲੈਟਫਾਰਮ ਮਿਲੇਗਾ।
WAVES OTT ਪਲੈਟਫਾਰਮ
ਕੱਲ੍ਹ ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਨੇ ਗੋਆ ਵਿੱਚ ਆਯੋਜਿਤ 55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (ਇੱਫੀ) ਦੇ ਉਦਘਾਟਨੀ ਸਮਾਰੋਹ ਵਿੱਚ ਰਾਸ਼ਟਰੀ ਜਨਤਕ ਪ੍ਰਸਾਰਕ ਪ੍ਰਸਾਰ ਭਾਰਤੀ ਦੇ WAVES (ਓਵਰ-ਦ ਟੌਪ) OTT ਪਲੈਟਫਾਰਮ ਦੀ ਸ਼ੁਰੂਆਤ ਕੀਤੀ। ਇਸ ਪਲੈਟਫਾਰਮ ਦੇ ਸ਼ੁਰੂ ਹੋਣ ਦੇ ਨਾਲ ਹੀ ਭਾਰਤ ਦੇ ਪ੍ਰਤਿਸ਼ਠਿਤ ਜਨਤਕ ਪ੍ਰਸਾਰਕ ਦੂਰਦਰਸ਼ਨ ਨੇ ਡਿਜੀਟਲ ਸਟ੍ਰੀਮਿੰਗ ਸਰਵਿਸਿਜ਼ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਪਲੈਟਫਾਰਮ ਸਪੇਸ ਵਿੱਚ ਕਦਮ ਰੱਖਿਆ ਹੈ। ਇਸ ਪਲੈਟਫਾਰਮ ਦਾ ਉਦੇਸ਼ ਕਲਾਸਿਕ ਕੰਟੈਂਟ ਅਤੇ ਸਮਕਾਲੀ ਪ੍ਰੋਗਰਾਮਿੰਗ ਦਾ ਸਮ੍ਰਿੱਧ ਮਿਸ਼ਰਣ ਪੇਸ਼ ਕਰਕੇ ਆਧੁਨਿਕ ਡਿਜੀਟਲ ਰੁਝਾਨਾਂ ਨੂੰ ਅਪਣਾਉਂਦੇ ਹੋਏ ਪੁਰਾਣੀਆਂ ਯਾਦਾਂ ਨੂੰ ਫਿਰ ਤੋਂ ਤਾਜ਼ਾ ਕਰਨਾ ਹੈ।
WAVES ਇੱਕ ਵੱਡੇ ਐਗਰੀਗੇਟਰ ਓਟੀਟੀ ਦੇ ਰੂਪ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਜਿਸ ਵਿੱਚ ਸਮਾਵੇਸ਼ੀ ਭਾਰਤ ਦੀਆਂ ਕਹਾਣੀਆਂ ਹਨ ਜੋ ਭਾਰਤੀ ਸੱਭਿਆਚਾਰ ਨੂੰ ਅੰਤਰਰਾਸ਼ਟਰੀ ਵਿਜ਼ਨ ਦੇ ਨਾਲ ਜੋੜਦੀਆਂ ਹਨ। 12 ਤੋਂ ਜ਼ਿਆਦਾ ਭਾਸ਼ਾਵਾਂ ਵਿੱਚ-ਹਿੰਦੀ, ਅੰਗ੍ਰੇਜ਼ੀ, ਬੰਗਾਲੀ, ਮਰਾਠੀ, ਕੰਨੜ, ਮਲਿਆਲਮ, ਤੇਲਗੂ, ਤਮਿਲ, ਗੁਜਰਾਤੀ, ਪੰਜਾਬੀ, ਅਸਾਮੀ। ਇਹ ਸੂਚਨਾ ਅਤੇ ਮਨੋਰੰਜਨ ਦੀਆਂ 10 ਤੋਂ ਜ਼ਿਆਦਾ ਸ਼ੈਲੀਆਂ ਨੂੰ ਪੇਸ਼ ਕਰੇਗਾ। ਇਸ ਪਲੈਟਫਾਰਮ ‘ਤੇ ਵੀਡੀਓ ਔਨ ਡਿਮਾਂਡ, ਫ੍ਰੀ-ਟੂ-ਪਲੇਅ ਗੇਮਿੰਗ, ਰੇਡੀਓ ਸਟ੍ਰੀਮਿੰਗ, ਲਾਈਵ ਟੀਵੀ ਸਟ੍ਰੀਮਿੰਗ, 65 ਲਾਈਵ ਚੈਨਲ, ਵੀਡੀਓ ਅਤੇ ਗੇਮਿੰਗ ਸਮੱਗਰੀ ਲਈ ਕਈ ਐਪ ਇਨ ਐਪ ਇੰਟੀਗ੍ਰੇਸ਼ਨ ਅਤੇ ਓਪਨ ਨੈੱਟਵਰਕ ਫਾਰ ਡਿਜੀਟਲ ਕੌਮਰਸ (ONDC) ਦੀ ਸਹਾਇਤਾ ਨਾਲ ਈ-ਕੌਮਰਸ ਪਲੈਟਫਾਰਮ ਰਾਹੀਂ ਔਨਲਾਈਨ ਖਰੀਦਦਾਰੀ ਵੀ ਕੀਤੀ ਜਾ ਸਕੇਗੀ।
WAVES ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਇੱਥੇ ਪੜ੍ਹੋ:
https://pib.gov.in/PressReleaseIframePage.aspx?PRID=2075273
* * *
ਰਜਿਥ/ਸੁਪ੍ਰਿਆ/ਸ੍ਰੀਆਂਕਾ/ਦਰਸ਼ਨਾ। | IFFI 55 – 38
(Release ID: 2075995)
Visitor Counter : 4