ਸੂਚਨਾ ਤੇ ਪ੍ਰਸਾਰਣ ਮੰਤਰਾਲਾ
iffi banner
0 5

ਵਿਸਤ੍ਰਿਤ ਟੈਲੈਂਟ ਪੂਲ ਦੇ ਨਾਲ ਆਈਐੱਫਐੱਫਆਈ 2024 ਵਿੱਚ ਭਵਿੱਖ ਦਾ ਕ੍ਰਿਏਟਿਵ ਮਾਈਂਡਜ਼ ਚਮਕਣ ਲਈ ਤਿਆਰ ਹਨ


ਆਈਐੱਫਐੱਫਆਈ ਦੀ ਥੀਮ 'ਯੰਗ ਫਿਲਮਮੇਕਰਸ' - ਦ ਫਿਊਚਰ ਈਜ਼ ਨਾਓ 'ਤੇ ਕੇਂਦ੍ਰਿਤ ਹੈ

ਕ੍ਰਿਏਟਿਵ ਮਾਈਂਡਜ਼ ਆਫ਼ ਟੂਮੋਰੋ ਪਲੈਟਫਾਰਮ ਪਿਛਲੇ ਐਡੀਸ਼ਨਾਂ ਵਿੱਚ 75 ਤੋਂ ਵਧ ਕੇ 100 ਨੌਜਵਾਨ ਪ੍ਰਤਿਭਾਵਾਂ ਦਾ ਸਮਰਥਨ ਕਰਨ ਲਈ ਵਧਾਇਆ ਗਿਆ ਹੈ

5 ਸੀਐੱਮਓਟੀ ਚੈਂਪੀਅਨਜ਼ ਨੂੰ ਉਹਨਾਂ ਦੀਆਂ ਬੇਮਿਸਾਲ ਯਾਤਰਾਵਾਂ ਲਈ ਮਾਨਤਾ ਦਿੱਤੀ ਜਾ ਰਹੀ ਹੈ

ਭਾਰਤੀ ਸਿਨੇਮਾ ਦਾ ਭਵਿੱਖ 20 ਤੋਂ 28 ਨਵੰਬਰ, 2024 ਤੱਕ ਹੋਣ ਵਾਲੇ 55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (ਆਈਐਫਐਫਆਈ) ਵਿੱਚ ਪਰਿਵਰਤਨਸ਼ੀਲ ਕ੍ਰਿਏਟਿਵ ਮਾਈਂਡਜ਼ ਆਫ਼ ਟੂਮੋਰੋ (ਸੀਐੱਮਓਟੀ) ਪਹਿਲ ਨਾਲ ਕੇਂਦਰ ਵਿੱਚ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ" ਸਮਾਰੋਹ ਦੇ ਬੈਨਰ ਹੇਠ ਸ਼ੁਰੂ ਕੀਤਾ ਗਿਆ, ਸੀਐੱਮਓਟੀ ਫਿਲਮ ਨਿਰਮਾਣ ਵਿੱਚ ਭਾਰਤ ਦੀਆਂ ਸਭ ਤੋਂ ਪ੍ਰਤਿਭਾਸ਼ਾਲੀ ਨੌਜਵਾਨ ਪ੍ਰਤਿਭਾਵਾਂ ਦੀ ਖੋਜ ਕਰਨ  ਅਤੇ ਉਨ੍ਹਾਂ ਨੂੰ ਅੱਗੇ ਵਧਾਉਣ ਲਈ ਇੱਕ ਰੌਸ਼ਨੀ ਦੀ ਕਿਰਨ ਬਣ ਗਿਆ ਹੈ।

 

ਆਪਣੀ ਕਿਸਮ ਦੇ ਸਭ ਤੋਂ ਵੱਡੇ ਪੂਰੀ ਤਰ੍ਹਾਂ ਸਮਰਥਿਤ ਪਲੈਟਫਾਰਮ ਵਜੋਂ ਸੀਐੱਮਓਟੀ,  ਉੱਭਰ ਰਹੇ ਸਿਰਜਣਹਾਰਾਂ ਅਤੇ ਸਿਨੇਮਾ ਜਗਤ ਦੇ ਦਿੱਗਜ਼ਾਂ ਵਿਚਕਾਰ ਆਪਸੀ ਤਾਲਮੇਲ, ਸ਼ਮੂਲੀਅਤ, ਅਤੇ ਸਿੱਖਣ ਨੂੰ ਉਤਸ਼ਾਹਿਤ ਕਰਦਾ ਹੈ।

ਇਸ ਸਾਲ ਦੇ ਸੀਐੱਮਓਟੀ ਪ੍ਰੋਗਰਾਮ ਵਿੱਚ ਇੱਕ ਕਦਮ ਅੱਗੇ ਵਧਾਉਂਦੇ ਹੋਏ ਵਿਸਤਾਰ ਕੀਤਾ ਗਿਆ, ਜਿਸ ਵਿੱਚ 13 ਫਿਲਮ ਮੇਕਿੰਗ ਟ੍ਰੇਡਸ ਵਿੱਚ 100 ਨੌਜਵਾਨ ਪ੍ਰਤਿਭਾਵਾਂ ਦਾ ਸੁਆਗਤ ਕਰਦੇ ਹੋਏ ਉਨ੍ਹਾਂ ਨੂੰ ਸ਼ਾਮਲ ਕੀਤਾ ਹੈ। ਜਦਕਿ ਪਿਛਲੇ ਐਡੀਸ਼ਨਾਂ ਵਿੱਚ 10 ਕਰਾਫਟਸ ਵਿੱਚ 75 ਪ੍ਰਤਿਭਾਵਾਂ ਸ਼ਾਮਲ ਸਨ।

 

   

 

ਇੰਡਸਟਰੀ ਇੰਪੈਕਟ

ਨਿਮਰ ਸ਼ੁਰੂਆਤ ਤੋਂ ਲੈ ਕੇ ਗਲੋਬਲ ਪ੍ਰਸ਼ੰਸਾ ਦੇ ਪੱਧਰ ਤੱਕ, ਸੀਐੱਮਓਟੀ ਦੇ ਸਾਬਕਾ ਵਿਦਿਆਰਥੀਆਂ ਨੇ ਸਫਲਤਾ ਦੀਆਂ ਅਜਿਹੀਆਂ ਕਹਾਣੀਆਂ ਲਿਖੀਆਂ ਹਨ ਜੋ ਸਰਹੱਦਾਂ ਤੋਂ ਪਰੇ ਗੂੰਜਦੀਆਂ ਹਨ। ਭਾਵੇਂ ਇਹ ਡਯੂਨ, ਨਿਮੋਨਾ ਅਤੇ ਮੇਗ 2 ਵਰਗੇ ਮਲਟੀ-ਮਿਲੀਅਨ ਡਾਲਰ ਦੇ ਹਾਲੀਵੁੱਡ ਬਲੌਕਬਸਟਰਾਂ ਵਿੱਚ ਯੋਗਦਾਨ ਪਾਉਣਾ ਹੋਵੇ ਜਾਂ ਕਾਨਸ, ਟੋਰਾਂਟੋ, ਬਰਲਿਨ ਅਤੇ ਇੰਟਰਨੈਸ਼ਨਲ ਐਮੀ ਐਵਾਰਡਸ ਵਿੱਚ ਪ੍ਰਸ਼ੰਸਾ ਜਿੱਤਣੀ ਹੋਵੇ। ਇਨ੍ਹਾਂ ਦੂਰਦਰਸੀ ਹਸਤੀਆਂ ਨੇ ਵਿਸ਼ਵ ਪੱਧਰ 'ਤੇ ਆਪਣੀ ਸ਼ਮੂਲੀਅਤ ਨੂੰ ਮਜ਼ਬੂਤ ​​ਕਰਦੇ ਹੋਏ, ਰਚਨਾਤਮਕ ਲੈਂਡਸਕੇਪ 'ਤੇ ਇੱਕ ਅਮਿੱਟ ਛਾਪ ਛੱਡੀ ਹੈ।

ਇਸ ਸਾਲ ਆਈਐੱਫਐੱਫਆਈ, ਪੰਜ ਉੱਤਮ ਸੀਐੱਮਓਟੀ ਚੈਂਪੀਅਨਜ਼ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ ਜਿਨ੍ਹਾਂ ਦੀਆਂ ਯਾਤਰਾਵਾਂ ਦ੍ਰਿੜਤਾ, ਰਚਨਾਤਮਕਤਾ ਅਤੇ ਉੱਤਮਤਾ ਦੀ ਮਿਸਾਲ ਦਿੰਦੀਆਂ ਹਨ:

• ਚਿਦਾਨੰਦ ਐੱਸ. ਨਾਇਕ - ਕਾਨਸ ਵਿਖੇ ਸਨਮਾਨਿਤ।

• ਸੁਬਰਨਾ ਦਾਸ - ਪ੍ਰੋਜੈਕਟਾਂ ਦਾ TIFF, SXSW ਅਤੇ ਬਰਲਿਨ ਵਿਖੇ ਪ੍ਰੀਮੀਅਰ ਹੋਇਆ

• ਅਕਸ਼ਿਤਾ ਵੋਹਰਾ - ਪੁਰਸਕਾਰ ਜੇਤੂ ਪ੍ਰੋਜੈਕਟਾਂ ਲਈ ਪ੍ਰਸ਼ੰਸਾ ਕੀਤੀ ਗਈ

• ਅਖਿਲ ਦਾਮੋਦਰ ਲੋਟਲੀਕਰ - ਕਈ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿੱਚ ਚੁਣਿਆ ਗਿਆ

• ਕ੍ਰਿਸ਼ਨਾ ਦੁਸਾਨੇ - ਅੰਤਰਰਾਸ਼ਟਰੀ ਸਫਲਤਾਵਾਂ ਦਾ ਹਿੱਸਾ

ਇਹ ਟ੍ਰੇਲਬਲੇਜ਼ਰਸ ਆਈਐੱਫਐੱਫਆਈ ਵਿਖੇ ਸ਼ੌਰਟ ਫਿਲਮਮੇਕਿੰਗ ਚੁਣੌਤੀ ਦੌਰਾਨ ਪੰਜ ਸੀਐੱਮਓ ਟੀਮਾਂ ਦਾ ਮਾਰਗਦਰਸ਼ਨ ਕਰਨਗੇ ਅਤੇ ਆਪਣੀ ਪ੍ਰੇਰਣਾਦਾਇਕ ਯਾਤਰਾਵਾਂ ਦਾ ਅਨੁਭਵ ਉਨ੍ਹਾਂ ਨਾਲ ਸਾਂਝਾ ਕਰਨਗੇ।

ਉੱਭਰ ਰਹੇ ਰਚਨਾਤਮਕਾਂ ਲਈ ਇੱਕ ਪਲੈਟਫਾਰਮ

ਆਪਣੀ ਸ਼ੁਰੂਆਤ ਤੋਂ ਲੈ ਕੇ, ਇਸ ਮਹੱਤਵਪੂਰਨ ਪਹਿਲਕਦਮੀ ਨੇ ਉੱਤਰ-ਪੂਰਬੀ ਭਾਰਤੀ ਰਾਜਾਂ ਅਤੇ ਜੰਮੂ ਅਤੇ ਕਸ਼ਮੀਰ ਸਮੇਤ ਭਾਰਤ ਦੇ ਹਰ ਕੋਨੇ ਤੋਂ 225 ਨੌਜਵਾਨ ਰਚਨਾਤਮਕ ਪ੍ਰਤਿਭਾਵਾਂ ਨੂੰ ਆਕਰਸ਼ਿਤ ਕੀਤਾ ਹੈ। ਵਿਸ਼ਵ ਪੱਧਰ 'ਤੇ ਆਪਣੀ ਕਿਸਮ ਦੇ ਸਭ ਤੋਂ ਵੱਡੇ ਪੂਰਨ-ਸਮਰਥਿਤ ਪਲੈਟਫਾਰਮ ਵਜੋਂ, ਇਹ ਸਿਨੇਮੈਟਿਕ ਕਹਾਣੀਕਾਰਾਂ ਦੀ ਅਗਲੀ ਪੀੜ੍ਹੀ ਨੂੰ ਵਿਕਸਿਤ ਕਰਨ ਲਈ ਭਾਰਤ ਦੀ ਵਚਨਬੱਧਤਾ ਦਾ ਪ੍ਰਮਾਣ ਹੈ।

100 ਕ੍ਰਿਏਟਿਵ ਮਾਈਂਡਜ਼ ਦੀ ਚੋਣ 

ਇਸ ਸਾਲ, ਸੀਓਐੱਮਟੀ ਨੂੰ ਭਾਰਤ ਦੇ ਸਾਰੇ ਹਿੱਸਿਆਂ ਤੋਂ 13 ਵੱਖ-ਵੱਖ ਫਿਲਮਾਂ ਵਿੱਚ ਲਗਭਗ 1,070 ਐਂਟਰੀਆਂ ਦੇ ਨਾਲ ਇੱਕ ਸ਼ਾਨਦਾਰ ਹੁੰਗਾਰਾ ਮਿਲਿਆ, ਜਿਸ ਵਿੱਚ ਉੜੀਸਾ, ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ, ਝਾਰਖੰਡ, ਮੇਘਾਲਿਆ, ਮਿਜ਼ੋਰਮ ਵਰਗੇ ਰਾਜ ਅਤੇ ਪੋਂਡੀਚੇਰੀ, ਲਕਸ਼ਦੀਪ ਅਤੇ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਵਰਗੇ ਕੇਂਦਰ ਸ਼ਾਸਿਤ ਪ੍ਰਦੇਸ਼ ਸ਼ਾਮਲ ਹਨ। ਸਭ ਤੋਂ ਵੱਧ ਐਂਟਰੀਆਂ ਡਾਇਰੈਕਸ਼ਨ ਸ਼੍ਰੇਣੀ ਤੋਂ ਆਈਆਂ, ਉਸ ਤੋਂ ਬਾਅਦ ਹੇਅਰ ਐਂਡ ਮੇਕ-ਅੱਪ ਅਤੇ ਸਿਨੇਮੈਟੋਗ੍ਰਾਫੀ  ਦਾ ਸਥਾਨ ਰਿਹਾ।

ਚੋਣ ਪ੍ਰਕਿਰਿਆ ਵਿੱਚ ਦੋ-ਪੜਾਅ ਦਾ ਮੁਲਾਂਕਣ ਸ਼ਾਮਲ ਸੀ:

1. ਸਲੈਕਸ਼ਨ ਜਿਊਰੀ: ਐਵਾਰਡ-ਜੇਤੂ ਫਿਲਮ ਉਦਯੋਗ ਦੀਆਂ ਪੇਸ਼ੇਵਰ ਹਸਤੀਆਂ ਨੇ ਸ਼ੌਰਟ ਫਿਲਮਾਂ, ਸ਼ੌਅ ਰੀਲਾਂ, ਪੋਰਟਫੋਲੀਓ ਅਤੇ ਸੰਗੀਤ ਫਾਈਲਾਂ ਸਮੇਤ ਸਾਰੀਆਂ ਐਂਟਰੀਆਂ ਦੀ ਸਮੀਖਿਆ ਕੀਤੀ, ਜਿਸ ਨਾਲ ਸਾਰੀਆਂ ਸ਼੍ਰੇਣੀਆਂ ਵਿੱਚ 300 ਤੋਂ ਵੱਧ ਚੋਟੀ ਦੀਆਂ ਐਂਟਰੀਆਂ ਦਾ ਪੂਲ ਬਣਿਆ।

2. ਗ੍ਰੈਂਡ ਜਿਊਰੀ: ਫਿਲਮ ਉਦਯੋਗ ਦੇ ਦਿੱਗਜਾਂ ਅਤੇ ਸੀਨੀਅਰ ਹਸਤੀਆਂ ਵਾਲੀ ਗ੍ਰੈਂਡ ਜਿਊਰੀ ਨੇ ਸਾਰੇ ਫਿਲਮ ਮੇਕਿੰਗ ਟ੍ਰੇਡਸ ਵਿੱਚ ਅੰਤਿਮ 100 ਭਾਗੀਦਾਰਾਂ ਦੀ ਚੋਣ ਕਰਨ ਲਈ ਸ਼ੌਰਟਲਿਸਟ ਕੀਤੀਆਂ ਅਰਜ਼ੀਆਂ ਦਾ ਬਾਰੀਕੀ ਨਾਲ ਮੁਲਾਂਕਣ ਕੀਤਾ।

 

ਵਿਸਤ੍ਰਿਤ ਫਿਲਮ ਮੇਕਿੰਗ ਟ੍ਰੇਡਸ

ਨਵੀਂ ਸ਼ੁਰੂਆਤ ਕਰਦੇ ਹੋਏ, ਸੀਐੱਮਓਟੀ 2024 ਨੇ 13 ਗਤੀਸ਼ੀਲ ਫਿਲਮ ਮੇਕਿੰਗ ਟ੍ਰੇਡਸ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਆਪਣੇ ਦਾਇਰੇ ਦਾ ਵਿਸਤਾਰ ਕੀਤਾ ਹੈ, ਜਿਸ ਵਿੱਚ ਨਵੀਂ ਸ਼ੁਰੀ ਕੀਤੀ ਗਈ ਵੌਇਸ ਓਵਰ/ਡਬਿੰਗ ਸ਼੍ਰੇਣੀ ਅਤੇ ਇੱਕ ਸਟੈਂਡਅਲੋਨ ਹੇਅਰ ਐਂਡ ਮੇਕਅਪ ਸੈਕਸ਼ਨ ਸ਼ਾਮਲ ਹੈ। ਪ੍ਰੋਗਰਾਮ ਵਿੱਚ ਹੁਣ ਸ਼ਾਮਲ ਹਨ:

  • ਡਾਇਰੈਕਸ਼ਨ

  • ਐਕਟਿੰਗ

  • ਸਿਨੇਮੈਟੋਗ੍ਰਾਫੀ

  • ਐਡੀਟਿੰਗ ਐਂਡ ਸਬਟਾਇਟਲਿੰਗ

  • ਸਕ੍ਰਿਪਟ ਰਾਈਟਿੰਗ

  • ਪਲੇਬੈਕ ਸਿੰਗਗਿੰਗ

  • ਮਿਊਜ਼ਿਕ ਕੰਪੋਜੀਸ਼ਨ

  • ਕਾਸਟਿਊਮ ਡਿਜ਼ਾਈਨ

  • ਆਰਟ ਡਾਇਰੈਕਸ਼ਨ

  • ਐਨੀਮੇਸ਼ਨ, ਵਿਜ਼ੁਅਲ ਇਫੈਕਟਸ (ਵੀਐੱਫਐਕਸ), ਔਗਮੈਂਟਿਡ ਰਿਐਲਿਟੀ (ਏਆਰ), ਐਂਡ ਵਰਚੁਅਲ ਰਿਐਲਿਟੀ (ਵੀਆਰ) 

  • ਹੇਅਰ ਐਂਡ ਮੇਕਅੱਪ

  • ਸਾਉਂਡ ਰਿਕਾਰਡਿੰਗ

  • ਵੌਇਸ ਓਵਰ/ਡਬਿੰਗ

ਆਕਰਸ਼ਕ ਪ੍ਰੋਗਰਾਮ ਅਤੇ ਮੌਕੇ

  • ਸੀਐੱਮਓਟੀ 2024 ਭਾਗੀਦਾਰਾਂ ਲਈ ਇੱਕ ਗਤੀਸ਼ੀਲ, ਇਮਰਸਿਵ ਅਨੁਭਵ ਦਾ ਵਾਅਦਾ ਕਰਦਾ ਹੈ। 100 ਸੀਐੱਮਓਟੀ ਭਾਗੀਦਾਰ ਗੋਆ ਵਿੱਚ 20 ਤੋਂ 28 ਨਵੰਬਰ 2024 ਤੱਕ ਇੱਕ ਵਿਸਤ੍ਰਿਤ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ, ਜਿਸ ਵਿੱਚ ਸ਼ਾਮਲ ਹਨ:

  • ਦਿੱਗਜ਼ਾਂ ਦੇ ਨਾਲ ਮਾਸਟਰ ਕਲਾਸ: ਇਸ ਸਾਲ ਦਾ ਸੀਐੱਮਓਟੀ ਪ੍ਰੋਗਰਾਮ ਉਦਯੋਗ ਦੇ ਦਿੱਗਜਾਂ ਅਤੇ ਅੰਤਰਰਾਸ਼ਟਰੀ ਮਾਹਰਾਂ ਦੀ ਅਗਵਾਈ ਵਿੱਚ ਮਾਸਟਰ ਕਲਾਸਾਂ ਤੱਕ ਵਿਸ਼ੇਸ਼ ਪਹੁੰਚ ਦੀ ਪੇਸ਼ਕਸ਼ ਕਰਦਾ ਹੈ। ਇਹ ਸੈਸ਼ਨ ਫਿਲਮ ਨਿਰਮਾਣ ਵਿਸ਼ਿਆਂ ਦੇ ਇੱਕ ਸਪੈਕਟ੍ਰਮ ਨੂੰ ਕਵਰ ਕਰਦੇ ਹਨ, ਜਿਸ ਵਿੱਚ ਐਕਟਿੰਗ, ਪਿਚਿੰਗ, ਰਾਈਟਿੰਗ ਅਤੇ ਪੋਸਟ-ਪ੍ਰੋਡਕਸ਼ਨ ਸ਼ਾਮਲ ਹਨ। ਵਿਸ਼ਿਆਂ ਵਿੱਚ ਸ਼ਾਮਲ ਹਨ:

  • ਐਕਟਿੰਗ ਦੀ ਕਲਾ ਵਿੱਚ ਮੁਹਾਰਤ ਹਾਸਲ ਕਰਨਾ: ਭਾਰਤ ਦੇ ਪ੍ਰਮੁੱਖ ਕਾਸਟਿੰਗ ਡਾਇਰੈਕਟਰ, ਮੁਕੇਸ਼ ਛਾਬੜਾ ਦੁਆਰਾ ਪ੍ਰਮਾਣਿਕ ​​ਪ੍ਰਦਰਸ਼ਨ ਲਈ ਇੱਕ ਗਾਈਡ।

  • ਪਿਚਿੰਗ ਦੀ ਕਲਾ: ਦਿ ਸਟੋਰੀ ਇੰਕ ਦੇ ਸੰਸਥਾਪਕ, ਸਿਧਾਰਥ ਜੈਨ ਦੁਆਰਾ ਪ੍ਰੋਡਿਊਸਰ, ਡਿਸਟ੍ਰੀਬਿਊਟਰਸ ਅਤੇ ਇਨਵੈਸਟਰਸ ਲਈ ਸੰਪੂਰਨ ਪਿੱਚ ਤਿਆਰ ਕਰਨਾ।

  • ਕ੍ਰਾਫਟਿੰਗ ਸਿਨੇਮੈਟਿਕ ਹਾਰਮਨੀ: ਬ੍ਰਿਜ ਪੋਸਟ ਵਰਕਸ (ਔਨਲਾਈਨ) ਦੇ ਪ੍ਰਸਿੱਧ ਕਲਰਿਸਟ ਪ੍ਰਿਥਵੀ ਬੁੱਧਾਵਾਰਾਪੂ ਦੁਆਰਾ ਫਿਲਮ ਅਨੁਸ਼ਾਸਨ ਵਿੱਚ ਡੀਆਈ ਅਤੇ ਕਲਰ ਗ੍ਰੇਡਿੰਗ ਦੀ ਕਲਾ।

  • ਲੇਖਕ ਦੀ ਪ੍ਰਕਿਰਿਆ: ਚਾਰੁਦੱਤ ਆਚਾਰਿਆ, ਪ੍ਰਸਿੱਧ ਪਟਕਥਾ ਲੇਖਕ ਦੁਆਰਾ ਖੋਜ ਤੋਂ ਲੈ ਕੇ ਵਿਜੁਅਲੀ ਲਿਖਣ ਤੱਕ।

  • ਗਲੋਬਲ ਮਾਨਤਾ ਦੇ ਰਸਤੇ: ਏ ਲਿਟਲ ਅਨਾਰਕੀ ਫਿਲਮਜ਼ ਦੇ ਸੰਸਥਾਪਕ ਕੋਵਲ ਭਾਟੀਆ ਦੁਆਰਾ ਸੁਤੰਤਰ ਫਿਲਮ ਨਿਰਮਾਤਾਵਾਂ ਲਈ ਇੰਟਰਨੈਸ਼ਨਲ ਮਾਰਕੀਟਸ ਅਤੇ ਲੈਬਸ ਨੂੰ ਨੈਵੀਗੇਟ ਕਰਨਾ।

  • ਰੀਅਲ ਟੂ ਰੀਅਲ: ਦਿ ਕ੍ਰਾਫਟ ਐਂਡ ਸਕੋਪ ਆਫ ਡਾਕੂਮੈਂਟਰੀ ਫਿਲਮਮੇਕਿੰਗ, ਵਾਈਆਰਐੱਫ ਸਟੂਡੀਓਜ਼ ਦੇ ਫਿਲਮਮੇਕਰ ਸੈਫ ਅਖਤਰ ਦੁਆਰਾ।


 

48-ਘੰਟੇ ਦਾ ਫਿਲਮ ਮੇਕਿੰਗ ਚੈਲੇਂਜ: 20 ਮੈਂਬਰਾਂ ਦੀਆਂ ਪੰਜ ਟੀਮਾਂ ਵਿੱਚ ਵੰਡੇ ਹੋਏ ਭਾਗੀਦਾਰੀ, 48 ਘੰਟਿਆਂ ਦੇ ਅੰਦਰ "ਟੈਕਨੋਲੋਜੀ ਦੇ ਯੁੱਗ ਵਿੱਚ ਰਿਸ਼ਤੇ" ਥੀਮ 'ਤੇ ਸ਼ੌਰਟ ਫਿਲਮਾਂ ਬਣਾਉਣਗੇ। ਇਹ ਚੈਲੇਂਜ 21 ਤੋਂ 23 ਨਵੰਬਰ, 2024 ਤੱਕ ਪਣਜੀ ਦੇ 4 ਕਿਲੋਮੀਟਰ ਦੇ ਘੇਰੇ ਵਿੱਚ 12 ਥਾਵਾਂ 'ਤੇ ਹੋਵੇਗਾ।

ਸਰਵੋਤਮ ਫਿਲਮਾਂ ਨੂੰ ਫੈਸਟੀਵਲ ਸਥਾਨ 'ਤੇ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਗ੍ਰੇਟ ਗ੍ਰੈਂਡ ਜਿਊਰੀ ਦੁਆਰਾ ਵੱਖ-ਵੱਖ ਸ਼੍ਰੇਣੀਆਂ ਵਿੱਚ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ।

ਫਿਲਮ ਮੇਕਿੰਗ ਚੈਲੇਂਜ, ਬ੍ਰਿਟੇਨ ਸਥਿਤ ਨੈੱਟਵਰਕ, ਸ਼ੌਰਟਸ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਹੈ ਅਤੇ ਇਹ ਸੀਮਿਤ ਸਮੇਂ ਸੀਮਾ ਤਹਿਤ ਰਚਨਾਤਮਕਤਾ, ਟੀਮ ਵਰਕ ਅਤੇ ਕਹਾਣੀ ਕਹਿਣ ਦਾ ਪ੍ਰੀਖਣ ਕਰਨ ਦਾ ਇੱਕ ਅਨੋਖਾ ਅਵਸਰ ਹੈ।

ਟੈਲੈਂਟ ਕੈਂਪ: ਭਾਗੀਦਾਰਾਂ ਲਈ ਆਪਣੇ ਕੌਸ਼ਲ ਨੂੰ ਪੇਸ਼ ਕਰਨ ਅਤੇ 11 ਤੋਂ ਵੱਧ ਪ੍ਰਮੁੱਖ ਮੀਡੀਆ ਅਤੇ ਮਨੋਰੰਜਨ ਕੰਪਨੀਆਂ ਦੇ ਪ੍ਰਤੀਨਿਧਾਂ ਨਾਲ ਜੁੜਨ ਦਾ ਇੱਕ ਵਿਸ਼ੇਸ਼ ਮੌਕਾ, ਜਿਸ ਵਿੱਚ ਰਾਏ ਕਪੂਰ ਫਿਲਮਜ਼, ਬ੍ਰਿਜ ਪੋਸਟਵਰਕਸ, ਵੀ ਆਰ ਯੁਵਾ, ਮੁਕੇਸ਼ ਛਾਬੜਾ ਕਾਸਟਿੰਗ ਕੰਪਨੀ, ਦਿ ਸਟੋਰੀ ਇੰਕ, ਅਤੇ ਹੋਰ ਬਹੁਤ ਕੁਝ ਸ਼ਾਮਲ ਹੈ। ਇਹ ਫਲੈਗਸ਼ਿਪ ਈਵੈਂਟ ਅਰਥਪੂਰਨ ਗੱਲਬਾਤ ਅਤੇ ਸੰਭਾਵੀ ਸਹਿਯੋਗ ਦੀ ਸਹੂਲਤ ਪ੍ਰਦਾਨ ਕਰਦਾ ਹੈ, ਜਿਸ ਨਾਲ ਇੰਡਸਟਰੀ ਵਿੱਚ ਭਾਗੀਦਾਰਾਂ ਦੀਆਂ ਸੰਭਾਵਨਾਵਾਂ ਵਧਦੀਆਂ ਹਨ। ਖਾਸ ਤੌਰ 'ਤੇ, 100 ਕ੍ਰਿਏਟਿਵ ਮਾਈਂਡਜ਼ ਤੋਂ ਇਲਾਵਾ, ਸਾਡੇ 225 ਪ੍ਰਤਿਭਾਸ਼ਾਲੀ ਸਾਬਕਾ ਵਿਦਿਆਰਥੀ ਕਲਾਕਾਰਾਂ ਅਤੇ ਫਿਲਮ ਮੇਕਰਸ ਦੇ ਮਾਣਯੋਗ ਨੈੱਟਵਰਕ ਨੂੰ ਉਦਯੋਗ ਦੇ ਪ੍ਰਤਿਭਾਵਾਨ ਭਾਗੀਦਾਰਾਂ ਨਾਲ ਨੈੱਟਵਰਕ ਬਣਾਉਣ ਦਾ ਮੌਕਾ ਮਿਲੇਗਾ।

ਆਈਐੱਫਐੱਫਆਈ ਅਤੇ ਫਿਲਮ ਬਜ਼ਾਰ ਦਾ ਦੌਰਾ: ਪ੍ਰਤੀਭਾਗੀ 55ਵੇਂ ਆਈਐੱਫਐੱਫਆਈ ਦੇ ਉਦਘਾਟਨੀ ਸਮਾਰੋਹ ਵਿੱਚ ਹਿੱਸਾ ਲੈਣਗੇ ਅਤੇ ਭਾਰਤ ਦੇ ਪ੍ਰਮੁੱਖ ਸਿਨੇ ਬਜ਼ਾਰ, ਫਿਲਮ ਬਜ਼ਾਰ ਬਾਰੇ ਜਾਣਨਗੇ। 24ਨਵੰਬਰ 2024 ਨੂੰ, ਫਿਲਮ ਬਜ਼ਾਰ ਦਾ ਇੱਕ ਨਿਰਦੇਸ਼ਿਤ ਦੌਰਾ, ਸਿਨੇਮਾ ਦੇ ਕਾਰੋਬਾਰ ਵਿੱਚ ਉਨ੍ਹਾਂ ਨੂੰ ਡੂੰਘਾ ਤਜ਼ਰਬਾ ਪ੍ਰਦਾਨ ਕਰੇਗਾ, ਜਿਸ ਨਾਲ ਪੂਰੇ ਮਹੋਤਸਵ ਵਿੱਚ ਵੱਖ-ਵੱਖ ਫਿਲਮ ਸਕ੍ਰੀਨਿੰਗ ਵੀ ਸ਼ਾਮਲ ਹੋਣਗੀਆਂ।

ਸਿੱਟਾ: 

ਇਸ ਦੇ ਚੌਥੇ ਐਡੀਸ਼ਨ ਵਿੱਚ, ਸੀਐੱਮਓਟੀ ਇੱਕ ਅਜਿਹੇ ਅਨੋਖੇ ਪਲੈਟਫਾਰਮ ਵਜੋਂ ਆਪਣੀ ਸਾਖ ਨੂੰ ਮਜ਼ਬੂਤ ​​ਕਰ ਰਿਹਾ ਹੈ, ਜੋ ਨੌਜਵਾਨ ਕਲਾਕਾਰਾਂ, ਫਿਲਮ ਨਿਰਮਾਤਾਵਾਂ ਅਤੇ ਸਿਰਜਣਹਾਰਾਂ ਦੀ ਪ੍ਰਤਿਭਾ ਅਤੇ ਅਭਿਲਾਸ਼ਾ ਦਾ ਜਸ਼ਨ ਮਨਾਉਂਦਾ ਹੈ। ਭਾਰਤੀ ਅਤੇ ਅੰਤਰਰਾਸ਼ਟਰੀ ਸਿਨੇਮਾ ਦੇ ਪ੍ਰਮੁੱਖ ਦਿੱਗਜਾਂ ਤੋਂ ਸਿੱਖਣ ਅਤੇ ਉਹਨਾਂ ਨਾਲ ਜੁੜਨ ਦਾ ਬੇਮਿਸਾਲ ਮੌਕਾ ਦੇ ਕੇ, ਸੀਐੱਮਓਟੀ ਭਾਗੀਦਾਰਾਂ ਨੂੰ ਉਹਨਾਂ ਦੇ ਸ਼ਿਲਪ ਨੂੰ ਉੱਚਾ ਚੁੱਕਣ, ਉਹਨਾਂ ਦੀ ਦਾਇਰੇ ਨੂੰ ਵਧਾਉਣ ਅਤੇ ਗਲੋਬਲ ਫਿਲਮ ਇੰਡਸਟਰੀ ਵਿੱਚ ਲੰਬੇ ਸਮੇਂ ਤੱਕ ਚੱਲਣ ਵਾਲੇ ਸਬੰਧ ਬਣਾਉਣ ਦਾ ਅਵਸਰ ਪ੍ਰਦਾਨ ਕਰਦਾ ਹੈ। ਇਹ ਪਹਿਲ ਨਾ ਸਿਰਫ਼ ਉਨ੍ਹਾਂ ਦੀ ਸਮਰੱਥਾ ਨੂੰ ਪਛਾਣਦੀ ਹੈ, ਸਗੋਂ ਉਨ੍ਹਾਂ ਨੂੰ ਆਲਮੀ ਪੱਧਰ 'ਤੇ ਕਹਾਣੀ ਸੁਣਾਉਣ ਦੇ ਭਵਿੱਖ ਨੂੰ ਰੂਪ ਦੇਣ ਵਾਲੇ ਸੁਪਨਿਆਂ ਨੂੰ ਸ਼ਾਨਦਾਰ ਪ੍ਰਾਪਤੀਆਂ ਵਿੱਚ ਬਦਲਣ ਲਈ ਜ਼ਰੂਰੀ ਸਾਧਨਾਂ ਅਤੇ ਮਾਰਗਦਰਸ਼ਨ ਵੀ ਪ੍ਰਦਾਨ ਕਰਦੀ ਹੈ।

ਸੰਦਰਭ 

https://pib.gov.in/PressReleseDetail.aspx?PRID=2072918&reg=3&lang=1

https://iffigoa.org/cmot/about-cmot

https://pib.gov.in/PressReleaseIframePage.aspx?PRID=2052589#:~:text=Best%20Debut%20Director%20Award%3A%20A,talent%20in%20the%20film%20industry

https://pib.gov.in/PressReleaseIframePage.aspx?PRID=2071321

************

 ਪੀਆਈਬੀ ਆਈਐੱਫਐੱਫਆਈ ਐਂਡ ਕਰਿਊ/ਹੀਰਾਮਨੀ/ਸੁਪਰਿਯਾ/ਰਜਿਥ/ਆਈਐੱਫਐੱਫ 55-18 

iffi reel

 

 

iffi reel

(Release ID: 2074120) Visitor Counter : 16