ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਕੱਲ੍ਹ ਨਵੀਂ ਦਿੱਲੀ ਵਿੱਚ NIA ਦੁਆਰਾ ਆਯੋਜਿਤ ਦੋ ਦਿਨਾਂ ‘ਐਂਟੀ ਟੈਰਰ ਕਾਨਫਰੰਸ-2024’ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਆਤੰਕਵਾਦ ਦੇ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ‘ਤੇ ਚਲ ਇਸ ਸਮੱਸਿਆ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਪ੍ਰਤੀਬੱਧ ਹੈ

ਇਹ ਸਲਾਨਾ ਕਾਨਫਰੰਸ, ਰਾਸ਼ਟਰੀ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਅਤੇ ਆਤੰਕਵਾਦ ਦਾ ਮੁਕਾਬਲਾ ਕਰ ਰਹੀਆਂ ਸਾਰੀਆਂ ਏਜੰਸੀਆਂ ਦਰਮਿਆਨ ਆਤੰਕਵਾਦ ਤੋਂ ਪੈਦਾ ਖ਼ਤਰਿਆਂ ‘ਤੇ ਵਿਚਾਰ-ਵਟਾਂਦਰੇ ਲਈ ਇੱਕ ਮੀਟਿੰਗ ਪੁਆਇੰਟ ਦੇ ਰੂਪ ਵਿੱਚ ਉਭਰੀ ਹੈ

ਕਾਨਫਰੰਸ ਦਾ ਮੁੱਖ ਫੋਕਸ ‘Whole of the Government approach’ ਦੇ ਨਾਲ ਆਤੰਕਵਾਦ ਦੇ ਖ਼ਤਰੇ ਦੇ ਵਿਰੁੱਧ ਤਾਲਮੇਲ ਦੀ ਕਾਰਵਾਈ ਲਈ ਚੈਨਲ ਸਥਾਪਿਤ ਕਰਕੇ ਵਿਭਿੰਨ ਹਿਤਧਾਰਕਾਂ ਦਰਮਿਆਨ ਤਾਲਮੇਲ ਵਿਕਸਿਤ ਕਰਨਾ ਹੈ

Posted On: 06 NOV 2024 6:21PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਵੀਰਵਾਰ, 07 ਸਤੰਬਰ, 2024 ਨੂੰ ਨਵੀਂ ਦਿੱਲੀ ਵਿੱਚ National Investigation Agency (NIA) , ਗ੍ਰਹਿ ਮੰਤਰਾਲੇ ਦੁਆਰਾ ਆਯੋਜਿਤ ਦੋ ਦਿਨਾਂ ‘ਐਂਟੀ-ਟੈਰਰ-ਕਾਨਫਰੰਸ 2024’ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ।

ਪ੍ਰਧਾਨ  ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਆਤੰਕਵਾਦ ਦੇ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ‘ਤੇ ਟਲ ਇਸ ਸਮੱਸਿਆ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਪ੍ਰਤੀਬੱਧ ਹੈ।

ਇਹ ਸਲਾਨਾ ਕਾਨਫਰੰਸ, ਰਾਸ਼ਟਰੀ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ, ਆਤੰਕਵਾਦ ਦਾ ਮੁਕਾਬਲਾ ਕਰ ਰਹੇ ਸੁਰੱਖਿਆਬਲਾਂ, ਟੈਕਨੀਕਲ, ਕਾਨੂੰਨੀ, ਫੈਰੈਂਸਿਕ ਮਾਹਿਰਾਂ ਅਤੇ ਏਜੰਸੀਆਂ ਦਰਮਿਆਨ ਆਤੰਕਵਾਦ ਤੋਂ ਪੈਦਾ ਖ਼ਤਰਿਆਂ ‘ਤੇ ਵਿਚਾਰ-ਵਟਾਂਦਰੇ ਲਈ ਇੱਕ ਮੀਟਿੰਗ ਪੁਆਇੰਟ ਦੇ ਰੂਪ ਵਿੱਚ ਉਭਰਿਆ ਹੈ।

ਕਾਨਫਰੰਸ ਦਾ ਮੁੱਖ ਫੋਕਸ ‘Whole of the Government Approach’  ਦੇ ਨਾਲ ਆਤੰਕਵਾਦ ਦੇ ਖ਼ਤਰੇ ਦੇ ਵਿਰੁੱਧ ਤਾਲਮੇਲ ਵਾਲੀ ਕਾਰਵਾਈ ਲਈ ਚੈਨਲ ਸਥਾਪਿਤ ਕਰਕੇ ਵਿਭਿੰਨ ਹਿਤਧਾਰਕਾਂ ਦਰਮਿਆਨ ਤਾਲਮੇਲ ਵਿਕਸਿਤ ਕਰਨਾ ਹੈ। ਇਸ ਦੇ ਨਾਲ ਹੀ, ਇਸ ਸੰਮੇਲਨ ਦਾ ਉਦੇਸ਼ ਭਾਵੀ ਨੀਤੀ ਨਿਰਮਾਣ ਲਈ ਠੋਸ ਜਾਣਕਾਰੀ ਪੇਸ਼ ਕਰਨਾ ਵੀ ਹੈ।

ਦੋ ਦਿਨਾਂ ਕਾਨਫਰੰਸ ਦੌਰਾਨ ਵਿਚਾਰ-ਵਟਾਂਦਰੇ ਅਤੇ ਚਰਚਾਵਾਂ ਦਾ ਫੋਕਸ, ਆਤੰਕਵਾਦ-ਵਿਰੋਧੀ ਜਾਂਚ ਵਿੱਚ ਮੁੱਕਦਮਾ ਚਲਾਉਣ ਅਤੇ ਬਦਲ ਰਹੇ ਕਾਨੂੰਨੀ ਢਾਂਚੇ, ਅਨੁਭਵਾਂ ਅਤੇ ਬੈਸਟ ਪ੍ਰੈਕਟੀਸੀਸ ਨੂੰ ਸਾਂਝਾ ਕਰਨਾ, ਉਭਰਦੀਆਂ ਟੈਕਨੋਲੋਜੀਆਂ ਨਾਲ ਸਬੰਧਿਤ ਚੁਣੌਤੀਆਂ ਅਤੇ ਅਵਸਰਾਂ, ਅੰਤਰਰਾਸ਼ਟਰੀ ਕਾਨੂੰਨੀ ਸਹਿਯੋਗ ਅਤੇ ਦੇਸ਼ ਭਰ ਵਿੱਚ ਵਿਭਿੰਨ ਆਤੰਕਵਾਦ-ਵਿਰੋਧੀ ਥਿਏਟਰਾਂ ਵਿੱਚ ਆਤੰਕਵਾਦੀ ਈਕੋਸਿਸਟਮ ਨੂੰ ਖ਼ਤਮ ਕਰਨ ਦੀਆਂ ਰਣਨੀਤੀਆਂ ਸਮੇਤ ਵਿਭਿੰਨ ਮਹੱਤਵਪੂਰਨ ਮਾਮਲਿਆਂ ‘ਤੇ ਰਹੇਗਾ। ਕਾਨਫਰੰਸ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੀਨੀਅਰ ਪੁਲਿਸ ਅਧਿਕਾਰੀ, ਆਤੰਕਵਾਦ-ਵਿਰੋਧੀ ਮੁੱਦਿਆਂ ਨਾਲ ਸਬੰਧਿਤ ਕੇਂਦਰੀ ਏਜੰਸੀਆਂ/ਵਿਭਾਗਾਂ ਦੇ ਅਧਿਕਾਰੀ ਅਤੇ ਕਾਨੂੰਨ, ਫੌਰੈਂਸਿਕ, ਟੈਕਨੋਲੋਜੀ ਆਦਿ ਜਿਹੇ ਸਬੰਧਿਤ ਖੇਤਰਾਂ ਦੇ ਮਾਹਿਰ ਹਿੱਸਾ ਲੈਣਗੇ।

*****

 

ਆਰਕੇ/ਵੀਵੀ/ਏਐੱਸਐੱਚ/ਪੀਐੱਸ


(Release ID: 2071513) Visitor Counter : 17