ਸੂਚਨਾ ਤੇ ਪ੍ਰਸਾਰਣ ਮੰਤਰਾਲਾ
‘ਭਾਰਤੀ ਫੀਚਰ ਫਿਲਮ ਸ਼੍ਰੇਣੀ ਵਿੱਚ ਬੈਸਟ ਡੈਬਿਊ ਡਾਇਰੈਕਟਰ’ ਲਈ ਆਈਐੱਫਐੱਫਆਈ 2024 ਨੇ ਔਫਿਸ਼ੀਅਲ ਸਿਲੈਕਸ਼ਨ ਦਾ ਐਲਾਨ ਕੀਤਾ
55ਵੇਂ ਆਈਐੱਫਐੱਪਆਈ ਵਿੱਚ ਭਾਰਤੀ ਡਾਇਰੈਕਟਰਾਂ ਦੀਆਂ 5 ਡੈਬਿਊ ਫੀਚਰ ਫਿਲਮਾਂ ਵਿੱਚ ਸਖ਼ਤ ਮੁਕਾਬਲਾ
ਦੇਸ਼ ਵਿੱਚ ਯੁਵਾ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਆਈਐੱਫਐੱਫਆਈ) ਦਾ 55ਵਾਂ ਆਯੋਜਨ ਤੁਹਾਡੇ ਲਈ ਇੱਕ ਨਵੀਂ ਪੁਰਸਕਾਰ ਸ਼੍ਰੇਣੀ ਲੈ ਕੇ ਆਇਆ ਹੈ। ਇਹ ਨਵੀਂ ਸ਼੍ਰੇਣੀ ‘ਭਾਰਤੀ ਫੀਚਰ ਫਿਲਮ ਦੇ ਬੈਸਟ ਡੈਬਿਊ ਡਾਇਰੈਕਟਰ’ ਦੀ ਹੈ, ਜਿਸ ਵਿੱਚ ਪੰਜ ਉਤਕ੍ਰਿਸ਼ਟ ਡੈਬਿਊ ਫਿਲਮਾਂ ਦਿਖਾਈਆਂ ਜਾਣਗੀਆਂ ਜੋ ਪੂਰੇ ਭਾਰਤ ਤੋਂ ਨਵੇਂ ਦ੍ਰਿਸ਼ਟੀਕੋਣ, ਵਿਭਿੰਨ ਵਰਣਨ ਸ਼ੈਲੀਆਂ ਅਤੇ ਇਨੋਵੇਟਿਵ ਸਿਨੇਮੈਟਿਕ ਸਟਾਈਲਜ਼ ਨੂੰ ਉਜਾਗਰ ਕਰਦੀਆਂ ਹਨ। ਆਈਐੱਫਐੱਫਆਈ ਦਾ ਆਯੋਜਨ 20 ਤੋਂ 28 ਨਵੰਬਰ, 2024 ਤੱਕ ਹੋਵੇਗਾ ਅਤੇ ਇਸ ਨੇ ਭਾਰਤੀ ਫੀਚਰ ਫਿਲਮ ਸ਼੍ਰੇਣੀ ਦੇ ਸਰਬਸ਼੍ਰੇਸ਼ਠ ਡੈਬਿਊ ਡਾਇਰੈਕਟਰ ਲਈ ਆਪਣੀ ਅਧਿਕਾਰਤ ਚੋਣ ਦਾ ਐਲਾਨ ਕੀਤਾ ਹੈ।
ਭਾਰਤੀ ਫੀਚਰ ਫਿਲਮ ਸ਼੍ਰੇਣੀ ਦੇ ਸਰਬਸ੍ਰੇਸ਼ਠ ਡੈਬਿਓ ਡਾਇਰੈਕਟਰ: ਔਫਿਸ਼ੀਅਲ ਚੋਣ
ਲੜੀ ਨੰਬਰ
|
ਫਿਲਮ ਦਾ ਮੂਲ ਸਿਰਲੇਖ
|
ਡਾਇਰੈਕਟਰ
|
ਭਾਸ਼ਾ
|
1
|
ਬੂਂਗ
|
ਲਕਸ਼ਮੀਪ੍ਰਿਯਾ ਦੇਵੀ
|
ਮਣੀਪੁਰੀ
|
2
|
ਘਰਾਤ ਗਣਪਤੀ
|
ਨਵਜੋਤ ਬਾਂਦੀਵਾਡੇਕਰ
|
ਮਰਾਠੀ
|
3
|
ਮਿੱਕਾ ਬੰਨਾਡਾ ਹੱਕੀ (ਇੱਕ ਵੱਖਰੇ ਖੰਭ ਵਾਲਾ ਪੰਛੀ)
|
ਮਨੋਹਰਾ ਕੇ
|
ਕੰਨੜ
|
4
|
ਰਜ਼ਾਕਾਰ (ਹੈਦਰਾਬਾਦ ਦੀ ਮੂਕ ਨਸਲਕੁਸ਼ੀ)
|
ਯਤਾ ਸ$ਤਿਆਨਾਰਾਇਣ
|
ਤੇਲਗੂ
|
5
|
ਥਾਨੁੱਪ (ਦ ਕੋਲਡ)
|
ਰਾਗੇਸ਼ ਨਾਰਾਇਣਨ
|
ਮਲਿਆਲਮ
|
ਇਨ੍ਹਾਂ ਵਿੱਚੋਂ ਹਰੇਕ ਫਿਲਮ ਭਾਰਤ ਦੀ ਸੱਭਿਆਚਾਰਕ ਅਤੇ ਭਾਸ਼ਾਈ ਵਿਭਿੰਨਤਾ ਨੂੰ ਉਜਾਗਰ ਕਰਦੇ ਹੋਏ ਵਿਲੱਖਣ ਵਰਣਾਤਮਕ ਸ਼ੈਲੀ ਅਤੇ ਖੇਤਰੀ ਦ੍ਰਿਸ਼ਟੀਕੋਣ ਨੂੰ ਪੇਸ਼ ਕਰਦੀ ਹੈ।
ਇਹ ਪੁਰਸਕਾਰ ਸਮਾਪਤੀ ਸਮਾਰੋਹ ਵਿੱਚ ਪ੍ਰਦਾਨ ਕੀਤਾ ਜਾਵੇਗਾ
ਗੋਆ ਵਿੱਚ 55ਵੇਂ ਆਈਐੱਫਐੱਫਆਈ ਦੌਰਾਨ ਇੱਕ ਜਿਊਰੀ ਇਨ੍ਹਾਂ ਚੁਣੀਆਂ ਹੋਈਆਂ ਫਿਲਮਾਂ ਦਾ ਮੁਲਾਂਕਣ ਕਰੇਗੀ ਅਤੇ 28 ਨਵੰਬਰ, 2024 ਨੂੰ ਸਮਾਪਤੀ ਸਮਾਰੋਹ ਵਿੱਚ ਭਾਰਤੀ ਫੀਚਰ ਫਿਲਮ ਸ਼੍ਰੇਣੀ ਵਿੱਚ ਬੈਸਟ ਡੈਬਿਊ ਡਾਇਰੈਕਟਰ ਦਾ ਐਲਾਨ ਕੀਤਾ ਜਾਵੇਗਾ।
ਭਾਰਤ ਦੇ ਫਿਲਮ ਅਤੇ ਕਲਾ ਖੇਤਰਾਂ ਦੇ ਪ੍ਰਤੀਸ਼ਠਿਤ ਪੇਸ਼ਵਰਾਂ ਨਾਲ ਮਿਲ ਕੇ ਬਣੀ ਪ੍ਰੀਵਿਊ ਕਮੇਟੀ ਨੇ 117 ਯੋਗ ਐਂਟਰੀਆਂ ਵਿੱਚੋਂ ਇਨ੍ਹਾਂ ਪੰਜ ਫਿਲਮਾਂ ਦੀ ਚੋਣ ਕੀਤੀ ਹੈ।
ਉਭਰਦੀਆਂ ਭਾਰਤੀ ਪ੍ਰਤਿਭਾਵਾਂ ਨੂੰ ਉਜਾਗਰ ਕਰਨਾ
ਇਸ ਵਰ੍ਹੇ, ਆਈਐੱਫਐੱਫਆਈ ਫਿਲਮ ਉਦਯੋਗ ਵਿੱਚ ਨਵੇਂ ਦ੍ਰਿਸ਼ਟੀਕੋਣ ਨੂੰ ਹੁਲਾਰਾ ਦੇਣ ਅਤੇ ਪਰੰਪਰਾਗਤ ਕਹਾਣੀ ਕਹਿਣ ਦੀਆਂ ਸੀਮਾਵਾਂ ਤੋਂ ਅੱਗੇ ਜਾ ਕੇ ਰਚਨਾਤਮਕਤਾ ਨੂੰ ਪ੍ਰੋਤਸਾਹਿਤ ਕਰਨ ਲਈ ਇਸ ਸ਼ੈਲੀ ਦੀਆਂ ਡੈਬਿਊ ਭਾਰਤੀ ਫਿਲਮਾਂ ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ। ਇਨ੍ਹਾਂ ਡੈਬਿਊ ਫਿਲਮਾਂ ਨੂੰ ਸਨਮਾਨਿਤ ਕਰਕੇ, ਆਈਐੱਫਐੱਫਆਈ ਦਾ ਉਦੇਸ਼ ਭਾਰਤੀ ਸਿਨੇਮਾ ਨੂੰ ਗਲੋਬਲ ਪੱਧਰ ਤੱਕ ਹੁਲਾਰਾ ਦੇਣਾ ਅਤੇ ਉਭਰਦੇ ਫਿਲਮ ਨਿਰਮਾਤਾਵਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦਰਸ਼ਕਾਂ ਦੇ ਵਿਆਪਕ ਸਮੂਹ ਤੱਕ ਇੱਕ ਪਲੈਟਫਾਰਮ ਪ੍ਰਦਾਨ ਕਰਨਾ ਹੈ।
ਮੁਕਾਬਲੇਬਾਜੀ ਫੀਚਰ ਫਿਲਮ ਸ਼੍ਰੇਣੀ ਵਿੱਚ ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਫਿਲਮ ਪ੍ਰੌਡਿਊਸਰਜ਼ ਐਸੋਸੀਏਸ਼ਨ (ਐੱਫਆਈਏਪੀਐੱਫ) ਨੇ ਵਿਸ਼ਵ ਵਿੱਚ 14 ਫਿਲਮ ਸਮਾਰੋਹਾਂ ਨੂੰ ਮਾਨਤਾ ਦਿੱਤੀ ਹੈ। ਆਈਐੱਫਐੱਫਆਈ ਇਨ੍ਹਾਂ ਵਿੱਚ ਸ਼ਾਮਲ ਹੈ, ਜੋ ਭਾਰਤੀ ਫਿਲਮ ਨਿਰਮਾਤਾਵਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪ੍ਰਤਿਭਾ ਦਿਖਾਉਣ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਹੈ।
ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਪੜ੍ਹੋ: https://pib.gov.in/PressReleaseIframePage.aspx?PRID=2054935
55ਵੇਂ ਆਈਐੱਫਐੱਫਆਈ ਅਤੇ ਸਕ੍ਰੀਨਿੰਗ ਦੇ ਪੂਰੇ ਸ਼ੈਡਿਯੂਲ (ਸ਼ੈਡਿਊਲ) ਬਾਰੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਅਧਿਕਾਰਤ ਵੈੱਬਸਾਈਟ: www.iffigoa.org ‘ਤੇ ਜਾਓ।
****
ਪੀਆਈਬੀ ਆਈਐੱਫਐੱਫਆਈ ਕਾਸਟ ਅਤੇ ਕਰੂ/ਰਜਿਤ/ਨਿਕਿਤਾ/ਸ੍ਰੀਯੰਕਾ/ਧਨਲਕਸ਼ਮੀ/ਪ੍ਰੀਤੀ/ਆਈਐੱਫਐੱਫਆਈ-5
(Release ID: 2070785)
Visitor Counter : 26
Read this release in:
Telugu
,
Odia
,
Hindi
,
English
,
Gujarati
,
Urdu
,
Marathi
,
Bengali
,
Assamese
,
Manipuri
,
Tamil
,
Kannada
,
Malayalam