ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 30-31 ਅਕਤੂਬਰ ਨੂੰ ਗੁਜਰਾਤ ਦਾ ਦੌਰਾ ਕਰਨਗੇ
ਪ੍ਰਧਾਨ ਮੰਤਰੀ ਰਾਸ਼ਟਰੀਯ ਏਕਤਾ ਦਿਵਸ (Rashtriya Ekta Diwas) ਸਮਾਰੋਹ ਵਿੱਚ ਹਿੱਸਾ ਲੈਣਗੇ
ਪ੍ਰਧਾਨ ਮੰਤਰੀ ਏਕਤਾ ਨਗਰ (Ekta Nagar) ਵਿੱਚ 280 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਵਿਭਿੰਨ ਇਨਫ੍ਰਾਸਟ੍ਰਕਚਰਲ ਅਤੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਆਰੰਭ 6.0 (Aarambh 6.0.) ਵਿੱਚ 99ਵੇਂ ਕੌਮਨ ਫਾਊਂਡੇਸ਼ਨ ਕੋਰਸ (99th Common Foundation Course) ਦੇ ਅਫ਼ਸਰ ਟ੍ਰੇਨੀਜ਼ ਨੂੰ ਸੰਬੋਧਨ ਕਰਨਗੇ
Posted On:
29 OCT 2024 3:35PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 30-31 ਅਕਤੂਬਰ ਨੂੰ ਗੁਜਰਾਤ ਦਾ ਦੌਰਾ ਕਰਨਗੇ। 30 ਅਕਤੂਬਰ ਨੂੰ ਉਹ ਕੇਵਡੀਆ ਦੇ ਏਕਤਾ ਨਗਰ (Ekta Nagar, Kevadia) ਜਾਣਗੇ ਅਤੇ ਸ਼ਾਮ ਨੂੰ ਕਰੀਬ 5.30 ਵਜੇ ਏਕਤਾ ਨਗਰ (Ekta Nagar) ਵਿੱਚ 280 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਵਿਭਿੰਨ ਇਨਫ੍ਰਾਸਟ੍ਰਕਚਰਲ ਅਤੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਦੇ ਬਾਅਦ ਸ਼ਾਮ ਨੂੰ ਕਰੀਬ 6 ਵਜੇ ਉਹ ਆਰੰਭ 6.0 (Aarambh 6.0) ਵਿੱਚ 99ਵੇਂ ਕੌਮਨ ਫਾਊਂਡੇਸ਼ਨ ਕੋਰਸ (99th Common Foundation Course) ਦੇ ਅਫ਼ਸਰ ਟ੍ਰੇਨੀਜ਼ ਨੂੰ ਸੰਬੋਧਨ ਕਰਨਗੇ। 31 ਅਕਤੂਬਰ ਨੂੰ, ਸਵੇਰੇ ਕਰੀਬ 7:15 ਵਜੇ, ਪ੍ਰਧਾਨ ਮੰਤਰੀ ਸਟੈਚੂ ਆਵ੍ ਯੂਨਿਟੀ (Statue of Unity) ‘ਤੇ ਪੁਸ਼ਪਾਂਜਲੀ ਅਰਪਿਤ ਕਰਨਗੇ। ਇਸ ਦੇ ਬਾਅਦ ਰਾਸ਼ਟਰੀਯ ਏਕਤਾ ਦਿਵਸ (Rashtriya Ekta Diwas) ਸਮਾਰੋਹ ਮਨਾਇਆ ਜਾਵੇਗਾ।
ਪ੍ਰਧਾਨ ਮੰਤਰੀ ਏਕਤਾ ਨਗਰ (Ekta Nagar) ਵਿੱਚ ਵਿਭਿੰਨ ਇਨਫ੍ਰਾਸਟ੍ਰਕਚਰਲ ਅਤੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਟੂਰਿਸਟਾਂ ਦੇ ਅਨੁਭਵ ਨੂੰ ਵਧਾਉਣਾ, ਪਹੁੰਚ ਵਿੱਚ ਸੁਧਾਰ ਕਰਨਾ ਅਤੇ ਖੇਤਰ ਵਿੱਚ ਸਥਿਰਤਾ ਨਾਲ ਜੁੜੀਆਂ ਪਹਿਲਾਂ ਦਾ ਸਮਰਥਨ ਕਰਨਾ ਹੈ।
ਪ੍ਰਧਾਨ ਮੰਤਰੀ ਰਾਸ਼ਟਰੀਯ ਏਕਤਾ ਦਿਵਸ (Rastriya Ekta Diwas) ਦੀ ਪੂਰਵ-ਸੰਧਿਆ ‘ਤੇ ਆਰੰਭ 6.0 (Aarambh 6.0) ਵਿੱਚ 99ਵੇਂ ਕੌਮਨ ਫਾਊਂਡੇਸ਼ਨ ਕੋਰਸ (99th Common Foundation Course) ਦੇ ਅਫ਼ਸਰ ਟ੍ਰੇਨੀਜ਼ ਨੂੰ ਸੰਬੋਧਨ ਕਰਨਗੇ। ਇਸ ਵਰ੍ਹੇ ਦੇ ਪ੍ਰੋਗਰਾਮ ਦਾ ਥੀਮ “ਆਤਮਨਿਰਭਰ ਅਤੇ ਵਿਕਸਿਤ ਭਾਰਤ ਦੇ ਲਈ ਰੋਡਮੈਪ” (“Roadmap for Aatmanirbhar and Viksit Bharat”) ਹੈ। 99ਵੇਂ ਕੌਮਨ ਫਾਊਂਡੇਸ਼ਨ ਕੋਰਸ-ਆਰੰਭ 6.0 ਵਿੱਚ ਭਾਰਤ ਦੀਆਂ 16 ਸਿਵਲ ਸੇਵਾਵਾਂ ਅਤੇ ਭੂਟਾਨ ਦੀਆਂ 3 ਸਿਵਲ ਸੇਵਾਵਾਂ ਦੇ 653 ਅਫ਼ਸਰ ਟ੍ਰੇਨੀਜ਼ ਸ਼ਾਮਲ ਹਨ।
31 ਅਕਤੂਬਰ ਨੂੰ ਪ੍ਰਧਾਨ ਮੰਤਰੀ ਰਾਸ਼ਟਰੀਯ ਏਕਤਾ ਦਿਵਸ (Rashtriya Ekta Diwas) ਸਮਾਰੋਹ ਵਿੱਚ ਹਿੱਸਾ ਲੈਣਗੇ ਅਤੇ ਸਰਦਾਰ ਵੱਲਭਭਾਈ ਪਟੇਲ ਨੂੰ ਪੁਸ਼ਪਾਂਜਲੀ ਅਰਪਿਤ ਕਰਨਗੇ। ਸ਼੍ਰੀ ਮੋਦੀ ਏਕਤਾ ਦਿਵਸ ਦੀ ਸਹੁੰ ਚੁਕਾਉਣਗੇ ਅਤੇ ਏਕਤਾ ਦਿਵਸ ਪਰੇਡ (Ekta Diwas Parade) ਦੇਖਣਗੇ ਜਿਸ ਵਿੱਚ 9 ਰਾਜਾਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ (UT) ਦੀ ਪੁਲਿਸ, 4 ਕੇਂਦਰੀ ਹਥਿਆਰਬੰਦ ਪੁਲਿਸ ਬਲ, ਐੱਨਸੀਸੀ (NCC) ਅਤੇ ਇੱਕ ਮਾਰਚਿੰਗ ਬੈਂਡ ਦੀਆਂ 16 ਮਾਰਚਿੰਗ ਟੁਕੜੀਆਂ ਸ਼ਾਮਲ ਹੋਣਗੀਆਂ। ਵਿਸ਼ੇਸ਼ ਆਕਰਸ਼ਣਾਂ ਵਿੱਚ ਐੱਨਐੱਸਜੀ ਦੀ ਹੈੱਲ ਮਾਰਚ ਟੁਕੜੀ (Hell March contingent of NSG), ਬੀਐੱਸਐੱਫ ਅਤੇ ਸੀਆਰਪੀਐੱਫ (BSF and CRPF) ਦੇ ਮਹਿਲਾ ਅਤੇ ਪੁਰਸ਼ ਬਾਇਕਰਸ ਦੁਆਰਾ ਸਾਹਸੀ ਪ੍ਰਦਰਸ਼ਨ, ਬੀਐੱਸਐੱਫ ਦੁਆਰਾ ਭਾਰਤੀ ਮਾਰਸ਼ਲ ਆਰਟਸ (Indian Martial Arts) ਦੇ ਸੰਯੋਜਨ ‘ਤੇ ਇੱਕ ਸ਼ੋਅ, ਸਕੂਲੀ ਬੱਚਿਆਂ ਦੁਆਰਾ ਪਾਇਪ ਬੈਂਡ ਸ਼ੋਅ, ਭਾਰਤੀ ਵਾਯੂ ਸੈਨਾ ਦੁਆਰਾ ‘ਸੂਰਯ ਕਿਰਨ’ ਫਲਾਈਪਾਸਟ(‘Surya Kiran’ flypast) ਆਦਿ ਸ਼ਾਮਲ ਹਨ।
***
ਐੱਮਜੇਪੀਐੱਸ
(Release ID: 2069403)
Visitor Counter : 53
Read this release in:
Odia
,
Bengali
,
English
,
Urdu
,
Hindi
,
Manipuri
,
Gujarati
,
Tamil
,
Telugu
,
Kannada
,
Malayalam