ਸੂਚਨਾ ਤੇ ਪ੍ਰਸਾਰਣ ਮੰਤਰਾਲਾ
55ਵੇਂ ਆਈਐੱਫਐੱਫਆਈ ਵਿੱਚ ਭਾਰਤੀ ਪੈਨੋਰਮਾ ਵਿੱਚ ਪ੍ਰਦਰਸ਼ਿਤ ਹੋਣ ਵਾਲੀਆਂ ਫਿਲਮਾਂ ਦੀ ਸੂਚੀ ਐਲਾਨ ਕੀਤੀ ਗਈ
‘ਸਵਾਤੰਤ੍ਰਯ ਵੀਰ ਸਾਵਰਕਰ’ ਭਾਰਤੀ ਪੈਨੋਰਮਾ ਦੀ ਸ਼ੁਰੂਆਤੀ ਫੀਚਰ ਫਿਲਮ ਹੋਵੇਗੀ
ਲੱਦਾਖੀ ਭਾਸ਼ਾ ਦੀ ਫਿਲਮ ‘ਘਰ ਜੈਸਾ ਕੁਛ’ ਗੈਰ-ਫੀਚਰ ਫਿਲਮ ਜਿਊਰੀ ਦੀ ਸ਼ੁਰੂਆਤੀ ਪ੍ਰਸਤੁਤੀ ਹੋਵੇਗੀ
55ਵੇਂ ਆਈਐੱਫਐੱਫਆਈ ਵਿੱਚ ਭਾਰਤੀ ਪੈਨੋਰਮਾ ਵਿੱਚ 25 ਫੀਚਰ ਫਿਲਮਾਂ ਅਤੇ 20 ਗੈਰ-ਫੀਚਰ ਫਿਲਮਾਂ ਦਿਖਾਈਆਂ ਜਾਣਗੀਆਂ
55ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਆਈਐੱਫਐੱਫਆਈ) ਦੇ ਪ੍ਰਮੁੱਖ ਸੈਕਸ਼ਨ ਭਾਰਤੀ ਪੈਨੋਰਮਾ ਵਿੱਚ ਪ੍ਰਦਰਸ਼ਿਤ ਹੋਣ ਵਾਲੀਆਂ 25 ਫੀਚਰ ਫਿਲਮਾਂ ਅਤੇ 20 ਗ਼ੈਰ-ਫੀਚਰ ਫਿਲਮਾਂ ਦੀ ਚੋਣ ਦਾ ਐਲਾਨ ਕੀਤਾ ਗਿਆ ਹੈ। ਮੁੱਖਧਾਰਾ ਸਿਨੇਮਾ ਦੀਆਂ 5 ਫਿਲਮਾਂ ਸਮੇਤ 25 ਫੀਚਰ ਫਿਲਮਾਂ ਨੂੰ 384 ਸਮਕਾਲੀਨ ਭਾਰਤੀ ਫੀਚਰ ਫਿਲਮਾਂ ਵਿੱਚੋਂ ਚੁਣਿਆ ਗਿਆ ਹੈ। ਭਾਰਤੀ ਪੈਨੋਰਮਾ 2024 ਦੀ ਸ਼ੁਰੂਆਤੀ ਫਿਲਮ ਦੇ ਲਈ ਜਿਊਰੀ ਸ਼੍ਰੀ ਰਣਦੀਪ ਹੁੱਡਾ ਦੁਆਰਾ ਨਿਰਦੇਸ਼ਿਤ “ਸਵਾਤੰਤ੍ਰਯ ਵੀਰ ਸਾਵਰਕਰ (ਹਿੰਦੀ)” ਦੀ ਚੋਣ ਕੀਤੀ ਹੈ।
ਇਸ ਦੇ ਇਲਾਵਾ ਭਾਰਤੀ ਪੈਨੋਰਮਾ ਵਿੱਚ 262 ਫਿਲਮਾਂ ਵਿੱਚ ਚੁਣੀਆਂ 20 ਗ਼ੈਰ-ਫੀਚਰ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਗ਼ੈਰ-ਫੀਚਰ ਫਿਲਮਾਂ ਉੱਭਰਦੇ ਅਤੇ ਸਥਾਪਿਤ ਫਿਲਮ ਨਿਰਮਾਤਾਵਾਂ ਦੀ ਸਮਕਾਲੀਨ ਭਾਰਤੀ ਕਦਰਾਂ-ਕੀਮਤਾਂ ਦੀ ਪਰਖ, ਮਨੋਰੰਜਨ ਅਤੇ ਉਨ੍ਹਾਂ ਨੂੰ ਦਰਸਾਉਣ ਦੀ ਸਮਰੱਥਾ ਦਾ ਉਦਾਹਰਣ ਹੈ। ਗ਼ੈਰ-ਫੀਚਰ ਜਿਊਰੀ ਵਿੱਚ ਸ਼ੁਰੂਆਤੀ ਫਿਲਮ ਦੇ ਲਈ ਫਿਲਮ ਨਿਰਣਾਇਕ ਕਮੇਟੀ ਦੀ ਪਸੰਦ ਸ਼੍ਰੀ ਹਰਸ਼ ਸਾਂਗਾਨੀ ਦੁਆਰਾ ਨਿਰਦੇਸ਼ਿਤ “ਘਰ ਜੈਸਾ ਕੁਛ (ਲੱਦਾਖੀ)” ਹੈ।
ਫੀਚਰ ਫਿਲਮ ਜਿਊਰੀ ਦੀ ਅਗਵਾਈ ਉੱਘੇ ਫਿਲਮ ਨਿਰਦੇਸ਼ਕ, ਅਭਿਨੇਤਾ ਅਤੇ ਪਟਕਥਾ ਲੇਖਕ ਡਾ. ਚੰਦ੍ਰ ਪ੍ਰਕਾਸ਼ ਦ੍ਵਿਵੇਦੀ ਨੇ ਕੀਤਾ ਹੈ। ਇਸ ਦੇ ਨਿਰਣਾਇਕ ਕਮੇਟੀ ਵਿੱਚ ਬਾਰ੍ਹਾਂ ਮੈਂਬਰ ਸ਼ਾਮਲ ਹਨ, ਜੋ ਵਿਅਕਤੀਗਤ ਤੌਰ ‘ਤੇ ਵਿਭਿੰਨ ਪ੍ਰਸ਼ੰਸਿਤ ਫਿਲਮਾਂ ਦੇ ਲਈ ਪ੍ਰਸਿੱਧ ਹਨ ਅਤੇ ਫਿਲਮਾਂ ਨਾਲ ਜੁੜੀਆਂ ਪੇਸ਼ੇਵਰ ਹਸਤੀਆਂ ਹਨ। ਉਹ ਸਮੂਹਿਕ ਤੌਰ ‘ਤੇ ਵਿਵਿਧਤਾਪੂਰਣ ਭਾਰਤੀ ਫਿਲਮ ਬਿਰਾਦਰੀ ਦਾ ਪ੍ਰਤੀਨਿਧੀਤਵ ਕਰਦੇ ਹਨ।
ਭਾਰਤੀ ਪੈਨੋਰਮਾ ਫੀਚਰ ਫਿਲਮ ਦੇ ਜਿਊਰੀ ਦੇ ਮੈਂਬਰ ਹਨ:
-
ਸ਼੍ਰੀ ਮਨੋਜ ਜੋਸ਼ੀ, ਅਭਿਨੇਤਾ
-
ਸੁਸ਼੍ਰੀ ਸੁਸਮਿਤਾ ਮੁਖਰਜੀ, ਅਭਿਨੇਤ੍ਰੀ
-
ਸ਼੍ਰੀ ਹਿਮਾਂਸ਼ੂ ਸ਼ੇਖਰ ਖਟੁਆ, ਫਿਲਮ ਨਿਰਦੇਸ਼ਕ
-
ਸ਼੍ਰੀ ਓਇਨਮ ਗੌਤਮ ਸਿੰਘ, ਫਿਲਮ ਨਿਰਦੇਸ਼ਕ
-
ਸ਼੍ਰੀ ਆਸ਼ੂ ਤ੍ਰਿਖਾ, ਫਿਲਮ ਨਿਰਦੇਸ਼ਕ
-
ਸ਼੍ਰੀ ਐੱਸ.ਐੱਮ. ਪਾਟਿਲ, ਫਿਲਮ ਨਿਰਦੇਸ਼ਕ ਅਤੇ ਲੇਖਕ
-
ਸ਼੍ਰੀ ਨੀਲਾਭ ਕੌਲ, ਸੀਨੇਮੈਟੋਗ੍ਰਾਫਰ ਅਤੇ ਫਿਲਮ ਨਿਰਦੇਸ਼ਕ
-
ਸ਼੍ਰੀ ਸੁਸ਼ਾਂਤ ਮਿਸ਼੍ਰਾ, ਫਿਲਮ ਨਿਰਦੇਸ਼ਕ
-
ਸ਼੍ਰੀ ਅਰੁਣ ਕੁਮਾਰ ਬੋਸ, ਪ੍ਰਸਾਦ ਇੰਸਟੀਟਿਊਟ ਦੇ ਸਾਬਕਾ ਐੱਚਓਡੀ ਅਤੇ ਸਾਉਂਡ ਇੰਜੀਨੀਅਰ
-
ਸੁਸ਼੍ਰੀ ਰਤਨੋਟਮਾ ਸੇਨਗੁਪਤਾ, ਲੇਖਿਕਾ ਅਤੇ ਸੰਪਾਦਕ
-
ਸ਼੍ਰੀ ਸਮੀਰ ਹੰਚੇਟੇ, ਫਿਲਮ ਨਿਰਦੇਸ਼ਕ
-
ਸੁਸ਼੍ਰੀ ਪ੍ਰਿਯਾ ਕ੍ਰਿਸ਼ਣਾਸਵਾਮੀ, ਫਿਲਮ ਨਿਰਦੇਸ਼ਕ
ਭਾਰਤੀ ਪੈਨੋਰਮਾ 2024 ਵਿੱਚ ਚੁਣੀਆਂ ਗਈਆਂ 25 ਫੀਚਰ ਫਿਲਮਾਂ:
ਲੜੀ ਨੰ.
|
ਫਿਲਮ
|
ਭਾਸ਼ਾ
|
ਨਿਰਦੇਸ਼ਕ
|
-
1
|
ਸਵੰਤਤ੍ਰਯ ਵੀਰ ਸਾਵਰਕਰ
|
ਹਿੰਦੀ
|
ਰਣਦੀਪ ਹੁੱਡਾ
|
-
|
ਕੇਰੇਬੇਤੇ
|
ਕੰਨੜ
|
ਗੁਰੂਰਾਜ ਬੀ
|
-
|
ਵੈਂਕਿਆ
|
ਕੰਨੜ
|
ਸਾਗਰ ਪੁਰਾਣਿਕ
|
-
|
ਜੂਈਫੂਲ
|
ਅਸਾਮੀ
|
ਜਦੁਮੋਨੀ ਦੱਤਾ
|
-
|
ਮਹਾਵਤਾਰ ਨਰਸਿਮ੍ਹਾ
|
ਹਿੰਦੀ
|
ਅਸ਼ਵਿਨ ਕੁਮਾਰ
|
-
|
ਜਿਗਰਥੰਡਾ ਡਬਲ ਐੱਕਸ
|
ਤਮਿਲ
|
ਕਾਰਤਿਕ ਸੁੱਬਾਰਾਜ
|
-
|
ਆਦੁਜੀਵਿਥਮ
(ਵਿਯਾਟਾ ਕੈਪਰੇਈ, ਦ ਗੋਟਲਾਈਫ)
|
ਮਲਿਆਲਮ
|
ਬਲੇਸੀ
|
-
|
ਆਰਟੀਕਲ 370
|
ਹਿੰਦੀ
|
ਆਦਿੱਤਿਯ ਸੁਹਾਸ ਜਾਂਭਲੇ
|
-
|
ਜਿਪਸੀ
|
ਮਰਾਠੀ
|
ਸ਼ਸ਼ੀ ਚੰਦ੍ਰਕਾਂਤ ਖੰਡਾਰੇ
|
-
|
ਸ੍ਰੀਕਾਂਥ
|
ਹਿੰਦੀ
|
ਤੁਸ਼ਾਰ ਹੀਰਾਨੰਦਾਨੀ
|
-
|
ਆਮਰ ਬੋਸ
|
ਬੰਗਾਲੀ
|
ਨੰਦਿਤਾ ਰੌਏ, ਸ਼ਿਬੋਪ੍ਰਸਾਦ ਮੁਖਰਜੀ
|
-
|
ਬ੍ਰਮਯੁਗਮ
|
ਮਲਿਆਲਮ
|
ਰਾਹੁਲ ਸਦਾਸਿਵਨ
|
-
|
35 ਚਿੰਨਾ ਕਥਾ ਕਾਡੂ
|
ਤੇਲੁਗੂ
|
ਨੰਦ ਕਿਸ਼ੋਰ ਇਮਾਨੀ
|
-
|
ਰਾਡੋਰ ਪਾਖੀ
|
ਅਸਾਮੀ
|
ਡਾ. ਬੋਬੀ ਸਰਮਾ ਬਰੁਆਹ
|
-
|
ਘਰਾਟ ਗਣਪਤੀ
|
ਮਰਾਠੀ
|
ਨਵਜਯੋਤ ਨਰੇਂਦਰ ਬਾਂਦੀਵਾਡੇਕਰ
|
-
|
ਰਾਵਸਾਹੇਬ
|
ਮਰਾਠੀ
|
ਨਿਖਿਲ ਮਹਾਜਨ
|
-
|
ਲੈਵਲ ਕਰੌਸ
|
ਮਲਿਆਲਮ
|
ਅਰਫਾਜ਼ ਅਯੂਬ
|
-
|
ਕਾਰਕੇਨ
|
ਗਲੋ
|
ਨੇਨਡਿੰਗ ਲੋਡਰ
|
-
|
ਭੂਤਪੋਰੀ
|
ਬੰਗਾਲੀ
|
ਸੌਕਾਰਯ ਘੋਸ਼ਾਲ
|
-
|
ਓਨਕੋ ਕੀ ਕੋਥਿਨ
|
ਬੰਗਾਲੀ
|
ਸੌਰਵ ਪਲੋਧੀ
|
ਮੁੱਖਧਾਰਾ ਸਿਨੇਮਾ ਸੈਕਸ਼ਨ:
ਲੜੀ ਨੰ.
|
ਫਿਲਮ ਦਾ ਸਿਰਲੇਖ
|
ਭਾਸ਼ਾ
|
ਨਿਰਦੇਸ਼ਕ
|
-
1
|
ਕਾਰਖਾਨੂ
|
ਗੁਜਰਾਤੀ
|
ਰਿਸ਼ਭ ਥਾਂਕੀ
|
-
|
12ਵੀਂ ਫੇਲ
|
ਹਿੰਦੀ
|
ਵਿਧੁ ਵਿਨੋਦ ਚੋਪੜਾ
|
-
|
ਮੰਜੁਮੇਲ ਬੌਇਜ਼
|
ਮਲਿਆਲਮ
|
ਚਿਦੰਬਰਮ
|
-
|
ਸਵਰਗਰਥ
|
ਅਸਮਿਆ
|
ਰਾਜੇਸ਼ ਭੁਯਾਨ
|
-
|
ਕਲਕਿ 2898 ਏਡੀ. (3ਡੀ)
|
ਤੇਲੁਗੂ
|
ਸਿੰਗੀਰੇੱਡੀ ਨਾਗਾਸਵਿਨ
|
ਛੇ ਮੈਂਬਰੀ ਗੈਰ-ਫੀਚਰ ਫਿਲਮ ਚੋਣ ਕਮੇਟੀ ਦੇ ਪ੍ਰਧਾਨ ਡੌਕਿਊਮੈਂਟਰੀ ਅਤੇ ਵਣਜੀਵ ਫਿਲਮ ਨਿਰਦੇਸ਼ਕ ਅਤੇ ਵੀ. ਸ਼ਾਂਤਰਾਮ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਜੇਤੂ ਸ਼੍ਰੀ ਸੁੱਬੈਯਾ ਨੱਲਾਮੁਥੁ ਹਨ।
ਭਾਰਤੀ ਪੈਨੋਰਮਾ ਦੇ ਗ਼ੈਰ ਫੀਚਰ ਫਿਲਮ ਜਿਊਰੀ ਮੈਂਬਰ:
1. ਸ਼੍ਰੀ. ਰਜਨੀਕਾਂਤ ਆਚਾਰਿਆ, ਨਿਰਮਾਤਾ ਅਤੇ ਫਿਲਮ ਨਿਰਦੇਸ਼ਕ
2. ਸ਼੍ਰੀ. ਰੋਨੇਲ ਹਾਓਬਮ, ਫਿਲਮ ਨਿਰਦੇਸ਼ਕ
3. ਸ਼੍ਰੀਮਤੀ ਊਸ਼ਾ ਦੇਸ਼ਪਾਂਡੇ, ਫਿਲਮ ਨਿਰਦੇਸ਼ਕ ਅਤੇ ਨਿਰਮਾਤਾ
4. ਸ਼੍ਰੀਮਤੀ ਵੰਦਨਾ ਕੋਹਲੀ, ਫਿਲਮ ਨਿਰਦੇਸ਼ਕ ਅਤੇ ਲੇਖਕ
5. ਸ਼੍ਰੀ. ਮਿਥੁਨਚੰਦਰ ਚੌਧਰੀ, ਫਿਲਮ ਨਿਰਦੇਸ਼ਕ
6. ਸ਼੍ਰੀਮਤੀ ਸ਼ਾਲਿਨੀ ਸ਼ਾਹ, ਫਿਲਮ ਨਿਰਦੇਸ਼ਕ
ਭਾਰਤੀ ਪੈਨੋਰਮਾ 2024 ਦੇ ਲਈ ਚੁਣੇ 20 ਗੈਰ ਫੀਚਰ ਫਿਲਮਾਂ ਹਨ:
ਲੜੀ ਨੰ.
|
ਫਿਲਮ
|
ਭਾਸ਼ਾ
|
ਨਿਰਦੇਸ਼ਕ
|
-
|
6-ਏ ਆਕਾਸ਼ ਗੰਗਾ
|
ਹਿੰਦੀ
|
ਨਿਰਮਲ ਚੰਦ੍ਰ
|
-
|
ਅਮਰ ਆਜ ਮਰੇਗਾ
|
ਹਿੰਦੀ
|
ਰਜਤ ਕਰਿਆ
|
-
|
ਅੱਮਾਜ਼ ਪ੍ਰਾਈਡ
|
ਤਮਿਲ
|
ਸ਼ਿਵ ਕ੍ਰਿਸ਼
|
-
|
ਬਹੀ- ਟ੍ਰੇਸਿੰਗ ਮਾਈ ਐਨਸੇਸਟਰਸ
|
ਹਿੰਦੀ
|
ਰਚਿਤਾ ਗੋਰੋਵਾਲਾ
|
-
|
ਬੱਲਾਡ ਆਵ੍ ਦਾ ਮਾਉਂਟੇਨ
|
ਹਿੰਦੀ
|
ਤਰੁਣ ਜੈਨ
|
-
|
ਬੱਟੋ ਕਾ ਬੁਲਬੁਲਾ
|
ਹਰਿਆਣਵੀ
|
ਅਕਸ਼ੇ ਭਾਰਦਵਾਜ
|
-
|
ਚਾਂਚਿਸੋਆ
|
ਗਾਰੋ
|
ਐਲਵਾਚਿਸਾ ਚ ਸੰਗਮਾ, ਦੀਪਾਂਕਰ ਦਾਸ
|
-
|
ਫਲੈਂਡਰਮ ਦੀ ਜ਼ਮੀਨ ਵਿੱਚ
|
ਪੰਜਾਬੀ
|
ਸਚਿਨ
|
-
|
ਘਰ ਜੈਸਾ ਕੁਛ
|
ਲਦਾਖੀ
|
ਹਰਸ਼ ਸੰਗਾਣੀ
|
-
|
ਘੋੜੇ ਕੀ ਸਵਾਰੀ
|
ਹਿੰਦੀ
|
ਦੇਬਜਾਨੀ ਮੁਖਰਜੀ
|
-
|
ਗੂਗਲ ਮੈਟ੍ਰਿਮੋਨੀ
|
ਅੰਗ੍ਰੇਜ਼ੀ
|
ਅਭਿਨਵ ਅਥਰੇ
|
-
|
ਮੈਂ ਨਿਦਾ
|
ਹਿੰਦੀ
|
ਅਤੁਲ ਪਾਂਡੇ
|
-
|
ਮੋ ਬੋਓ, ਮੋ ਗਾਨ
|
ਓੜੀਆ
|
ਸੁਭਾਸ਼ ਸਾਹੋ
|
-
|
ਮੋਨਿਹਾਰਾ
|
ਬੰਗਾਲੀ
|
ਸੁਭਦੀਪ ਬਿਸਵਾਸ
|
-
|
ਪੀ ਫੋਰ ਪਾਪਾਰਾਜ਼ੀ
|
ਹਿੰਦੀ
|
ਦਿਵਯਾ ਖਰਨਾਰੇ
|
-
|
ਪਿਲਰਸ ਆਵ੍ ਪ੍ਰੋਗਰੇਸ: ਦ ਇਪਿਕ ਸਟੋਰੀ ਆਵ੍ ਡੇਲ੍ਹੀ
|
ਅੰਗ੍ਰੇਜ਼ੀ
|
ਸਤੀਸ਼ ਪਾਂਡੇ
|
-
|
ਪ੍ਰਾਣ ਪ੍ਰਤਿਸ਼ਠਾ
|
ਮਰਾਠੀ
|
ਪੰਕਜ ਸੋਨਾਵਣੇ
|
-
|
ਰੋਟੀ ਕੂੰ ਬਨਾਸੀ?
|
ਰਾਜਸਥਾਨੀ
|
ਚੰਦਨ ਸਿੰਘ
|
-
|
ਸਾਵਤ
|
ਕੋਂਕਣੀ
|
ਸ਼ਿਵਮ ਹਰਮਲਕਰ,
ਸੰਤੋਸ਼ ਸ਼ੇਤਕਰ
|
-
|
ਸਿਵੰਥਾ ਮਾਨ
|
ਤਮਿਲ
|
ਇਨਫੈਂਟ
|
ਭਾਰਤੀ ਪੈਨੋਰਮਾ ਬਾਰੇ
ਆਈਐੱਫਐੱਫਆਈ ਦੇ ਇੱਕ ਅੰਗ ਦੇ ਰੂਪ ਵਿੱਚ ਭਾਰਤੀ ਪੈਨੋਰਮਾ 1978 ਵਿੱਚ ਸ਼ੁਰੂ ਹੋਇਆ ਸੀ ਜਿਸ ਦਾ ਉਦੇਸ਼ ਸਿਨੇ ਕਲਾ ਤੋਂ ਭਾਰਤੀ ਫਿਲਮਾਂ ਨੂੰ ਹੁਲਾਰਾ ਦੇਣ ਦੇ ਨਾਲ ਹੀ ਭਾਰਤ ਦੀ ਸਮ੍ਰਿੱਧ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਪ੍ਰਦਰਸ਼ਿਤ ਕਰਨਾ ਸੀ। ਸਥਾਪਨਾ ਦੇ ਬਾਅਦ ਤੋਂ ਹੀ ਭਾਰਤੀ ਪੈਨੋਰਮਾ ਵਰ੍ਹੇ ਦੀ ਸਰਵਸ਼੍ਰੇਸ਼ਠ ਭਾਰਤੀ ਫਿਲਮਾਂ ਪ੍ਰਦਰਸ਼ਿਤ ਕਰਨ ਨੂੰ ਪੂਰੀ ਤਰ੍ਹਾਂ ਨਾਲ ਸਮਰਪਿਤ ਰਿਹਾ ਹੈ। ਫਿਲਮ ਕਲਾ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਭਾਰਤੀ ਪੈਨੋਰਮਾ ਸੈਕਸ਼ਨ ਦੇ ਲਈ ਚੁਣੀਆਂ ਫਿਲਮਾਂ ਭਾਰਤ ਅਤੇ ਵਿਦੇਸ਼ਾਂ ਵਿੱਚ ਅੰਤਰਰਾਸ਼ਟਰੀ ਫਿਲਮ ਸਮਾਰੋਹਾਂ, ਦੁਵੱਲੇ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮਾਂ ਦੇ ਤਹਿਤ ਆਯੋਜਿਤ ਭਾਰਤੀ ਫਿਲਮ ਸਪਤਾਹ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਟੋਕੌਲ ਦੇ ਬਾਹਰ ਵਿਸ਼ੇਸ਼ ਭਾਰਤੀ ਫਿਲਮ ਸਮਾਰੋਹਾਂ ਅਤੇ ਭਾਰਤ ਵਿੱਚ ਵਿਸ਼ੇਸ਼ ਭਾਰਤੀ ਪੈਨੋਰਮਾ ਸਮਾਰੋਹਾਂ ਵਿੱਚ ਗ਼ੈਰ-ਲਾਭਕਾਰੀ ਸਕ੍ਰੀਨਿੰਗ ਵਿੱਚ ਵੀ ਦਿਖਾਈਆਂ ਜਾਣਗੀਆਂ।
ਫਿਲਮਾਂ ਦੀ ਚੋਣ ਕਮੇਟੀ ਵਿੱਚ ਦੇਸ਼ ਭਰ ਦੀਆਂ ਉੱਘੀਆਂ ਫਿਲਮੀ ਹਸਤੀਆਂ ਸ਼ਾਮਲ ਹਨ। ਫ਼ੀਚਰ ਫਿਲਮਾਂ ਲਈ ਕੁੱਲ ਬਾਰ੍ਹਾਂ ਜਿਊਰੀ ਮੈਂਬਰਾਂ ਅਤੇ ਗੈਰ-ਫ਼ੀਚਰ ਫਿਲਮਾਂ ਲਈ ਛੇ ਜਿਊਰੀ ਮੈਂਬਰਾਂ ਨੇ ਆਪਣੇ-ਆਪਣੇ ਜਿਊਰੀ ਚੇਅਰਪਰਸਨ ਦੀ ਅਗਵਾਈ ਹੇਠ 55ਵੇਂ ਆਈਐੱਫਐੱਫਆਈ ਲਈ ਭਾਰਤੀ ਪੈਨੋਰਮਾ ਫਿਲਮਾਂ ਦੀ ਚੋਣ ਕੀਤੀ ਹੈ। ਵਿਸ਼ੇਸ਼ਤਾ ਅਤੇ ਗੈਰ-ਵਿਸ਼ੇਸ਼ਤਾ ਕਾਡਰ ਦੋਵਾਂ ਵਿੱਚੋਂ ਇੱਕ ਪ੍ਰਤਿਸ਼ਠਿਤ ਜਿਊਰੀ ਨੇ ਆਪਣੀ ਵਿਅਕਤੀਗਤ ਮੁਹਾਰਤ ਦੀ ਵਰਤੋਂ ਕਰਕੇ ਸਹਿਮਤੀ ਨਾਲ ਫਿਲਮਾਂ ਦੀ ਚੋਣ ਕੀਤੀ ਹੈ।
ਭਾਰਤੀ ਪੈਨੋਰਮਾ ਦਾ ਪ੍ਰਾਥਮਿਕ ਉਦੇਸ਼ ਫਿਲਮ ਕਲਾ ਨੂੰ ਹੁਲਾਰਾ ਦੇਣ ਦੇ ਲਈ ਨਿਰਧਾਰਿਤ ਨਿਯਮਾਂ, ਸ਼ਰਤਾਂ ਅਤੇ ਪ੍ਰਕਿਰਿਆਵਾਂ ਦੇ ਅਨੁਸਾਰ ਸਿਨੇਮਾਈ ਸ਼ਿਲਪ, ਵਿਸ਼ਾ ਵਸਤੂ ਅਤੇ ਉਤਕ੍ਰਿਸ਼ਟਾ ਵਾਲੀ ਫੀਚਰ ਅਤੇ ਗ਼ੈਰ-ਫੀਚਰ ਫਿਲਮਾਂ ਦੀ ਚੋਣ ਕਰਨਾ ਹੈ।
ਆਈਐੱਫਐੱਫਆਈ ਬਾਰੇ
ਆਈਐੱਫਐੱਫਆਈ ਦਾ ਆਯੋਜਨ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਰਾਸ਼ਟਰੀ ਫਿਲਮ ਵਿਕਾਸ ਨਿਗਮ ਦੁਆਰਾ ਗੋਆ ਸਰਕਾਰ ਦੇ ਸਹਿਯੋਗ ਵਿੱਚ 20 ਤੋਂ 28 ਨਵੰਬਰ, 2024 ਤੱਕ ਪਣਜੀ, ਗੋਆ ਵਿੱਚ ਕੀਤਾ ਜਾ ਰਿਹਾ ਹੈ।
***
ਰਜਿਥ/ਨਿਕਿਤਾ/ਸ੍ਰੀਯੰਕਾ/ਪ੍ਰਤੀ
(Release ID: 2068233)
Visitor Counter : 33
Read this release in:
Odia
,
Marathi
,
English
,
Hindi
,
Konkani
,
Gujarati
,
Tamil
,
Telugu
,
Kannada
,
Malayalam
,
Assamese
,
Bengali
,
Khasi