ਗ੍ਰਹਿ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਸਰਕਾਰ, ਸਰਦਾਰ ਪਟੇਲ ਦੇ ਮਹਾਨ ਯੋਗਦਾਨ ਦੇ ਸਨਮਾਨ ਸਰੂਪ ਉਨ੍ਹਾਂ ਦੀ 150ਵੀਂ ਜਯੰਤੀ ਨੂੰ 2024 ਤੋਂ 2026 ਤੱਕ ਦੋ ਵਰ੍ਹੇ ਤੱਕ ਚੱਲਣ ਵਾਲੇ ਰਾਸ਼ਟਰਵਿਆਪੀ ਸਮਾਰੋਹ ਦੇ ਰੂਪ ਵਿੱਚ ਮਨਾਵੇਗੀ


ਫੈਸਲੇ ਦਾ ਐਲਾਨ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, ਇਹ ਸਮਾਰੋਹ ਸਰਦਾਰ ਪਟੇਲ ਦੀਆਂ ਜ਼ਿਕਰਯੋਗ ਉਪਲਬਧੀਆਂ ਅਤੇ ਏਕਤਾ ਦੀ ਭਾਵਨਾ ਦੇ ਪ੍ਰਤੀਕ ਦਾ ਗਵਾਹ ਹੋਵੇਗਾ

ਦੁਨੀਆ ਦੇ ਸਭ ਤੋਂ ਮਜ਼ਬੂਤ ਲੋਕਤੰਤਰਾਂ ਵਿੱਚੋਂ ਇੱਕ ਭਾਰਤ ਦੇ ਲੋਕਤੰਤਰ ਦੀ ਸਥਾਪਨਾ ਦੇ ਪਿੱਛੇ ਇੱਕ ਵਿਜ਼ਨਰੀ ਦੇ ਰੂਪ ਵਿੱਚ ਸਰਦਾਰ ਪਟੇਲ ਜੀ ਦੀ ਸਥਾਈ ਵਿਰਾਸਤ ਅਤੇ ਕਸ਼ਮੀਰ ਤੋਂ ਲਕਸ਼ਦ੍ਵੀਪ ਤੱਕ ਭਾਰਤ ਦੇ ਏਕੀਕਰਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਅਮਿਟ ਹੈ

Posted On: 23 OCT 2024 3:20PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਸਰਕਾਰ, ਸਰਦਾਰ ਪਟੇਲ ਦੇ ਮਹਾਨ ਯੋਗਦਾਨ ਦੇ ਸਨਮਾਨ ਸਰੂਪ ਉਨ੍ਹਾਂ ਦੀ 15ਵੀਂ ਜਯੰਤੀ ਨੂੰ 2024 ਤੋਂ 2026 ਤੱਕ ਦੋ ਵਰ੍ਹੇ ਤੱਕ ਚੱਲਣ ਵਾਲੇ ਰਾਸ਼ਟਰਵਿਆਪੀ ਸਮਾਰੋਹ ਦੇ ਰੂਪ ਵਿੱਚ ਮਨਾਵੇਗੀ। 

ਇਸ ਫੈਸਲੇ ਦਾ ਐਲਾਨ ਕਰਦੇ ਹੋਏ ਐਕਸ (X) ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਮਜ਼ਬੂਤ ਲੋਕਤੰਤਰਾਂ ਵਿੱਚੋਂ ਇੱਕ ਭਾਰਤ ਦੇ ਲੋਕਤੰਤਰ ਦੀ ਸਥਾਪਨਾ ਦੇ ਪਿੱਛੇ ਇੱਕ ਵਿਜ਼ਨਰੀ ਦੇ ਰੂਪ ਵਿੱਚ ਸਰਦਾਰ ਪਟੇਲ ਜੀ ਦੀ ਸਥਾਈ ਵਿਰਾਸਤ ਅਤੇ ਕਸ਼ਮੀਰ ਤੋਂ ਲਕਸ਼ਦ੍ਵੀਪ ਤੱਕ ਭਾਰਤ ਦੇ ਏਕੀਕਰਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਅਮਿਟ ਹੈ। ਉਨ੍ਹਾਂ ਨੇ ਕਿਹਾ ਕਿ ਪੀਐੱਮ ਸ਼੍ਰੀ ਨਰੇਂਦਰ ਮੋਦੀ ਜੀ, ਦੀ ਅਗਵਾਈ ਵਿੱਚ ਭਾਰਤ ਸਰਕਾਰ, ਸਰਦਾਰ ਪਟੇਲ ਦੇ ਮਹਾਨ ਯੋਗਦਾਨ ਦੇ ਸਨਮਾਨ ਸਰੂਪ ਉਨ੍ਹਾਂ ਦੀ 150ਵੀਂ ਜਯੰਤੀ ਨੂੰ 2024 ਤੋਂ 2026 ਤੱਕ ਦੋ ਵਰ੍ਹੇ ਤੱਕ ਚੱਲਣ ਵਾਲੇ ਰਾਸ਼ਟਰਵਿਆਪੀ ਸਮਾਰੋਹ ਦੇ ਰੂਪ ਵਿੱਚ ਮਨਾਏਗੀ। ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਸਮਾਰੋਹ ਸਰਦਾਰ ਪਟੇਲ ਦੀਆਂ ਜ਼ਿਕਰਯੋਗ ਉਪਲਬਧੀਆਂ ਅਤੇ ਏਕਤਾ ਦੀ ਭਾਵਨਾ ਦੇ ਪ੍ਰਤੀਕ ਦਾ ਗਵਾਹ ਹੋਵੇਗਾ। 

 

*****

ਆਰਕੇ/ਵੀਵੀ/ਆਰਆਰ/ਪੀਐੱਸ




(Release ID: 2067756) Visitor Counter : 10