ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

Posted On: 11 OCT 2024 12:41PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 11 ਅਕਤੂਬਰ, 2024 ਨੂੰ ਵਿਯਨਤਿਯਾਨੇ ਵਿੱਚ ਪੂਰਬੀ ਏਸ਼ੀਆ ਸਮਿਟ ਦੇ ਅਵਸਰ ‘ਤੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਮਹਾਮਹਿਮ ਸੁਸ਼੍ਰੀ ਪੈਤੋਂਗਤਾਰਨ ਸ਼ਿਨਾਵਾਤ੍ਰਾ (Ms. Paetongtarn Shinawatra) ਨਾਲ ਮੁਲਾਕਾਤ ਕੀਤੀ। ਦੋਵੇਂ ਪ੍ਰਧਾਨ ਮੰਤਰੀਆਂ ਦਰਮਿਆਨ ਇਹ ਪਹਿਲੀ ਮੁਲਾਕਾਤ ਸੀ। 

 

ਪ੍ਰਧਾਨ ਮੰਤਰੀ ਮੋਦੀ ਨੇ ਥਾਈ ਪ੍ਰਧਾਨ ਮੰਤਰੀ ਸੁਸ਼੍ਰੀ ਪੈਤੋਂਗਤਾਰਨ ਸ਼ਿਨਾਵਾਤ੍ਰਾ ਨੂੰ ਅਹੁਦਾ ਗ੍ਰਹਿਣ ਕਰਨ ‘ਤੇ ਵਧਾਈ ਦਿੱਤੀ। ਸੁਸ਼੍ਰੀ ਸ਼ਿਨਾਵਾਤ੍ਰਾ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੇ ਇਤਿਹਾਸਕ ਤੀਸਰੇ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ। ਦੋਵੇਂ ਨੇਤਾਵਾਂ ਨੇ ਕਈ ਖੇਤਰਾਂ ਵਿੱਚ ਦੁਵੱਲੇ ਸਹਿਯੋਗ ‘ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਉਪ-ਖੇਤਰੀ, ਖੇਤਰੀ ਅਤੇ ਬਹੁਪੱਖੀ ਮੰਚਾਂ ‘ਤੇ ਗਹਿਰੇ ਸਹਿਯੋਗ ਸਥਾਪਿਤ ਕਰਨ ਦੇ ਤਰੀਕਿਆਂ ‘ਤੇ ਵੀ ਆਪਣੇ ਵਿਚਾਰ ਸਾਂਝਾ ਕੀਤੇ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਬਿਮਸਟੇਕ ਦੇ ਜ਼ਰੀਏ ਖੇਤਰੀ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ ਚਰਚਾ ਕੀਤੀ। 

ਥਾਈਲੈਂਡ ਦੇ ਨਾਲ ਭਾਰਤ ਦੇ ਸਬੰਧ ਭਾਰਤ ਦੀ ‘ਐਕਟ ਈਸਟ’ ਪਾਲਿਸੀ ਦਾ ਇੱਕ ਮਹੱਤਵਪੂਰਨ ਥੰਮ੍ਹ ਹਨ, ਜਿਸ ਦਾ ਇਸ ਵਰ੍ਹੇ ਇੱਕ ਦਹਾਕਾ ਪੂਰਾ ਹੋ ਰਿਹਾ ਹੈ। ਇਸ ਦੇ  ਨਾਲ ਹੀ ਭਾਰਤ ਦੇ ਇੰਡੋ-ਪੈਸਿਫਿਕ ਵਿਜ਼ਨ ਦੇ ਵੀ ਦਸ ਵਰ੍ਹੇ ਪੂਰੇ ਹੋ ਰਹੇ ਹਨ। 

 

***

ਐੱਮਜੇਪੀਐੱਸ/ਐੱਸਆਰ



(Release ID: 2064274) Visitor Counter : 15