ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਕੱਲ ਨਵੀਂ ਦਿੱਲ ਵਿੱਚ PHD ਚੈਂਬਰ ਆਫ ਕਾਮਰਸ ਐਂਡ ਇੰਡਸਟ੍ਰੀ ਦੇ 119ਵੇਂ ਸਲਾਨਾ ਸੈਸ਼ਨ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਨਗੇ


ਸਲਾਨਾ ਸੈਸ਼ਨ ਦਾ ਮੁੱਖ ਵਿਸ਼ਾ ‘ਵਿਕਸਿਤ ਭਾਰਤ@ 2047: ਉੱਨਤੀ ਦੇ ਸ਼ਿਖਰ ਵੱਲ ਅਗ੍ਰਸਰ’ ਹੈ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੇ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੇ ਸੰਕਲਪ ਦੀ ਦਿਸ਼ਾ ਵਿੱਚ ਪੂਰਾ ਦੇਸ਼ ਸਮਰਪਣ ਅਤੇ ਨਿਸ਼ਠਾ ਦੇ ਨਾਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ

ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਵਿਸ਼ਵ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵੱਲ ਵਧ ਰਿਹਾ ਹੈ

Posted On: 09 OCT 2024 4:54PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਵੀਰਵਾਰ, 10 ਅਕਤੂਬਰ, 2024 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ PHD ਚੈਂਬਰ ਆਫ ਕਾਮਰਸ ਐਂਡ ਇੰਡਸਟ੍ਰੀ ਦੇ 119ਵੇਂ ਸਲਾਨਾ ਸੈਸ਼ਨ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਨਗੇ। ਇਸ ਸਲਾਨਾ ਸੈਸ਼ਨ ਦਾ ਮੁੱਖ ਵਿਸ਼ਾ ‘ਵਿਕਸਿਤ ਭਾਰਤ @ 2047: ਉਨੱਤੀ ਦੇ ਸ਼ਿਖਰ ਵੱਲ ਅਗ੍ਰਸਰ’ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਸਾਲ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦਾ ਸੰਕਲਪ ਲਿਆ ਹੈ ਅਤੇ ਪੂਰਾ ਦੇਸ਼ ਸਮਰਪਣ ਅਤੇ ਨਿਸ਼ਠਾ ਦੇ ਨਾਲ ਉਸ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਭਾਰਤ ਅੱਜ ਵਿਸ਼ਵ ਦੀ ਟੌਪ 5 ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋ ਚੁੱਕਿਆ ਹੈ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਵਿਸ਼ਵ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵੱਲ ਵਧ ਰਿਹਾ ਹੈ।

ਸੈਸ਼ਨ ਵਿੱਚ ਉਦਯੋਗ ਜਗਤ ਦੇ ਲਗਭਗ 1500 ਵਪਾਰੀ, ਚਾਰਟਰਡ ਅਕਾਊਂਟੈਂਟ, ਬੈਂਕਰਸ, ਐਡੋਵੇਕੇਟ ਆਦਿ ਹਿੱਸਾ ਲੈਣਗੇ।

*****

ਆਰਕੇ/ਏਐੱਸਐੱਚ/ਪੀਆਰ/ਪੀਐੱਸ


(Release ID: 2063808) Visitor Counter : 30