ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ਼੍ਰੀ ਰਤਨ ਟਾਟਾ ਦੇ ਦੇਹਾਂਤ ‘ਤੇ ਸੋਗ ਵਿਅਕਤ ਕੀਤਾ
ਸਿੱਖਿਆ, ਸਿਹਤ ਸੰਭਾਲ਼, ਸਵੱਛਤਾ, ਪਸ਼ੂ ਭਲਾਈ ਜਿਹੇ ਕਾਰਜਾਂ ਨੂੰ ਅੱਗੇ ਵਧਾਉਣ ਵਿੱਚ ਸ਼੍ਰੀ ਟਾਟਾ ਮੋਹਰੀ ਸਨ: ਪ੍ਰਧਾਨ ਮੰਤਰੀ
ਸ਼੍ਰੀ ਟਾਟਾ ਦਾ ਵੱਡੇ ਸੁਪਨੇ ਦੇਖਣ ਅਤੇ ਸਮਾਜ ਨੂੰ ਕੁਝ ਦੇਣ ਦਾ ਜਨੂਨ ਵਿਲੱਖਣ ਸੀ: ਪ੍ਰਧਾਨ ਮੰਤਰੀ
Posted On:
10 OCT 2024 5:38AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਰਤਨ ਟਾਟਾ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਸ਼੍ਰੀ ਮੋਦੀ ਨੇ ਅੱਜ ਕਿਹਾ ਕਿ ਸ਼੍ਰੀ ਟਾਟਾ ਦੂਰਦਰਸ਼ੀ, ਉਦਯੋਗਪਤੀ, ਦਿਆਲੂ ਅਤੇ ਅਸਾਧਾਰਣ ਇਨਸਾਨ ਸਨ ਜਿਨ੍ਹਾਂ ਨੇ ਆਪਣੀ ਨਿਮਰਤਾ, ਦਿਆਲੂਤਾ ਅਤੇ ਸਾਡੇ ਸਮਾਜ ਨੂੰ ਬਿਹਤਰ ਬਣਾਉਣ ਲਈ ਅਟੁੱਟ ਪ੍ਰਤੀਬੱਧਤਾ ਦੇ ਕਾਰਨ ਕਈ ਲੋਕਾਂ ਵਿੱਚ ਆਪਣੀ ਜਗ੍ਹਾ ਬਣਾਈ।
ਐਕਸ ‘ਤੇ ਇੱਕ ਪੋਸਟ ਵਿੱਚ, ਸ਼੍ਰੀ ਮੋਦੀ ਨੇ ਲਿਖਿਆ:
“ਸ਼੍ਰੀ ਰਤਨ ਟਾਟਾ ਜੀ ਇੱਕ ਦੂਰਦਰਸ਼ੀ ਉਦਯੋਗਪਤੀ, ਇੱਕ ਦਿਆਲੂ ਆਤਮਾ ਅਤੇ ਇੱਕ ਅਸਾਧਾਰਣ ਇਨਸਾਨ ਸਨ। ਉਨ੍ਹਾਂ ਨੇ ਭਾਰਤ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਪ੍ਰਤਿਸ਼ਠਿਤ ਵਪਾਰਕ ਘਰਾਣੇ ਵਿੱਚੋਂ ਇੱਕ ਨੂੰ ਸਥਿਰ ਅਗਵਾਈ ਪ੍ਰਦਾਨ ਕੀਤੀ। ਨਾਲ ਹੀ ਉਨ੍ਹਾਂ ਦਾ ਯੋਗਦਾਨ ਬੋਰਡਰੂਮ ਤੋਂ ਕਿਤੇ ਅੱਗੇ ਤੱਕ ਗਿਆ। ਉਨ੍ਹਾਂ ਨੇ ਆਪਣੀ ਨਿਮਰਤਾ, ਦਿਆਲੂਤਾ ਅਤੇ ਸਾਡੇ ਸਮਾਜ ਨੂੰ ਬਿਹਤਰ ਬਣਾਉਣ ਲਈ ਇੱਕ ਅਟੁੱਟ ਪ੍ਰਤੀਬੱਧਤਾ ਦੇ ਕਾਰਨ ਕਈ ਲੋਕਾਂ ਵਿੱਚ ਆਪਣਾ ਜਗ੍ਹਾ ਬਣਾਈ।”
“ਸ਼੍ਰੀ ਰਤਨ ਟਾਟਾ ਜੀ ਦੇ ਸਭ ਤੋਂ ਅਨੋਖੇ ਪਹਿਲੂਆਂ ਵਿੱਚੋਂ ਇੱਕ ਵੱਡਾ ਸੁਪਨਾ ਦੇਖਣ ਅਤੇ ਦੂਸਰਿਆਂ ਨੂੰ ਕੁਝ ਦੇਣ ਨੂੰ ਲੈ ਕੇ ਉਨ੍ਹਾਂ ਜਨੂਨ ਸੀ। ਉਹ ਸਿੱਖਿਆ, ਸਿਹਤ ਸੰਭਾਲ਼, ਸਵੱਛਤਾ, ਪਸ਼ੂ ਭਲਾਈ ਜਿਹੇ ਮੁੱਦਿਆਂ ਨੂੰ ਅੱਗੇ ਵਧਾਉਣ ਵਿੱਚ ਸਭ ਤੋਂ ਅੱਗੇ ਸਨ।”
“ਮੇਰਾ ਮਨ ਸ਼੍ਰੀ ਰਤਨ ਟਾਟਾ ਜੀ ਦੇ ਨਾਲ ਅਣਗਿਣਤ ਮੁਲਾਕਾਤਾਂ ਨਾਲ ਭਰਿਆ ਹੋਇਆ ਹੈ। ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ, ਤਦ ਮੈਂ ਉਨ੍ਹਾਂ ਨੂੰ ਅਕਸਰ ਮਿਲਦਾ ਸੀ। ਅਸੀਂ ਵਿਭਿੰਨ ਮੁੱਦਿਆਂ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦੇ ਸਾਂ। ਮੈਨੂੰ ਉਨ੍ਹਾਂ ਦੇ ਵਿਚਾਰ, ਬਹੁਤ ਸਮ੍ਰਿੱਧ ਕਰਨ ਵਾਲੇ ਲਗੇ। ਮੇਰੇ ਦਿੱਲੀ ਆਉਣ ਤੋਂ ਬਾਅਦ ਵੀ ਗੱਲਬਾਤ ਦਾ ਸਿਲਸਿਲਾ ਜਾਰੀ ਰਿਹਾ। ਉਨ੍ਹਾਂ ਦੇ ਦੇਹਾਂਤ ਨਾਲ ਮੈਂ ਅਤਿਅੰਤ ਦੁਖੀ ਹਾਂ। ਦੁਖ ਦੇ ਇਸ ਵੇਲੇ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ, ਮਿੱਤਰਾਂ ਅਤੇ ਪ੍ਰਸ਼ੰਸਕਾਂ ਦੇ ਨਾਲ ਹਨ। ਓਮ ਸ਼ਾਂਤੀ।”
***
ਐੱਮਜੇਪੀਐੱਸ/ਐੱਸਆਰ
(Release ID: 2063797)
Visitor Counter : 19
Read this release in:
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam