ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਝਾਰਖੰਡ ਦੇ ਹਜ਼ਾਰੀਬਾਗ ਵਿੱਚ ਵਿਭਿੰਨ ਪ੍ਰੋਜੈਕਟਾਂ ਦੇ ਨੀਂਹ ਪੱਥਰ, ਉਦਘਾਟਨ ਅਤੇ ਸਮਰਪਣ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 02 OCT 2024 4:37PM by PIB Chandigarh

ਜੋਹਾਰ !

ਝਾਰਖੰਡ ਦੇ ਰਾਜਪਾਲ ਸ਼੍ਰੀਮਾਨ ਸੰਤੋਸ਼ ਗੰਗਵਾਰ ਜੀ, ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗੀ ਸ਼੍ਰੀ ਜੁਯਲ ਓਰਾਮ ਜੀ, ਇਸੇ ਧਰਤੀ ਦੀ ਸੰਤਾਨ ਮੰਤਰੀ ਪਰਿਸ਼ਦ ਵਿੱਚ ਮੇਰੀ ਸਾਥੀ ਭੈਣ ਅੰਨਪੂਰਣਾ ਦੇਵੀ ਜੀ, ਸੰਜੇ ਸੇਠ ਜੀ, ਸ਼੍ਰੀ ਦੁਰਗਾਦਾਸ ਓਇਕੇ ਜੀ, ਇੱਥੇ ਦੇ ਸਾਡੇ ਸਾਂਸਦ ਸ਼੍ਰੀ ਮਨੀਸ਼ ਜਾਯਸਵਾਲ ਜੀ, ਸਮਸਤ ਜਨ-ਪ੍ਰਤੀਨਿਧੀਗਣ, ਅਤੇ ਮੌਜੂਦ ਭਾਈਓ ਅਤੇ ਭੈਣੋਂ!

 

ਅੱਜ ਮੈਨੂੰ ਇੱਕ ਵਾਰ ਫਿਰ ਝਾਰਕੰਡ ਦੀ ਵਿਕਾਸ ਯਾਤਰਾ ਵਿੱਚ ਸਹਿਭਾਗੀ ਬਣਨ ਦਾ ਸੁਭਾਗ ਮਿਲ ਰਿਹਾ ਹੈ। ਕੁਝ ਹੀ ਦਿਨ ਪਹਿਲਾਂ ਮੈਂ ਜਮਸ਼ੇਦਪੁਰ ਆਇਆ ਸੀ। ਜਮਸ਼ੇਦਪੁਰ ਤੋਂ ਮੈਂ ਝਾਰਖੰਡ ਦੇ ਲਈ ਸੈਂਕੜਿਆਂ ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਸੀ। ਝਾਰਖੰਡ ਦੇ ਹਜ਼ਾਰਾਂ ਗ਼ਰੀਬਾਂ ਨੂੰ ਪੀਐੱਮ-ਆਵਾਸ ਯੋਜਨਾ ਦੇ ਤਹਿਤ ਆਪਣਾ ਪੱਕਾ ਘਰ ਮਿਲਿਆ ਸੀ। ਅਤੇ ਹੁਣ ਕੁਝ ਹੀ ਦਿਨਾਂ ਦੇ ਅੰਦਰ... ਅੱਜ ਫਿਰ ਇੱਕ ਵਾਰ ਝਾਰਖੰਡ ਆ ਕੇ, ਅੱਜ ਝਾਰਖੰਡ ਤੋਂ 80 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਵਿਕਾਸ ਪ੍ਰੋਜੈਕਟਾਂ ਦਾ ਸ਼ਿਲਾਨਯਾਸ ਅਤੇ ਲੋਕਅਰਪਣ ਹੋਇਆ ਹੈ। ਇਹ ਯੋਜਨਾਵਾਂ ਆਦਿਵਾਸੀ ਸਮਾਜ ਦੀ ਭਲਾਈ ਅਤੇ ਆਦਿਵਾਸੀ ਸਮਾਜ ਦੇ ਉਥਾਨ ਜੁੜੀਆਂ ਹਨ। ਇਹ ਭਾਰਤ ਸਰਕਾਰ ਦੁਆਰਾ ਦੇਸ਼ ਦੇ ਆਦਿਵਾਸੀ ਸਮਾਜ ਨੂੰ ਮਿਲ ਰਹੀ ਪ੍ਰਾਥਮਿਕਤਾ ਦਾ ਪ੍ਰਮਾਣ ਹੈ। ਮੈਂ ਸਾਰੇ ਝਾਰਖੰਡ ਵਾਸੀਆਂ ਨੂੰ, ਸਾਰੇ ਦੇਸ਼ਵਾਸੀਆਂ ਨੂੰ ਇਨ੍ਹਾਂ ਵਿਕਾਸ ਕਾਰਜਾਂ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਸਾਥੀਓ,

ਅੱਜ ਮਹਾਤਮਾ ਗਾਂਧੀ ਪੂਜਯ ਬਾਪੂ ਦੀ ਜਨਮ ਜਯੰਤੀ ਹੈ। ਆਦਿਵਾਸੀ ਵਿਕਾਸ ਦੇ ਲਈ ਉਨ੍ਹਾਂ ਦਾ ਵਿਜ਼ਨ, ਉਨ੍ਹਾਂ ਦੇ ਵਿਚਾਰ ਸਾਡੀ ਪੂੰਜੀ ਹਨ। ਗਾਂਧੀ ਜੀ ਦਾ ਮੰਨਣਾ ਸੀ ਕਿ ਭਾਰਤ ਦਾ ਵਿਕਾਸ ਤਦੇ ਹੋ ਸਕਦਾ ਹੈ, ਜਦੋਂ ਜਨਜਾਤੀਯ ਸਮਾਜ ਦੇ ਤੇਜ਼ ਵਿਕਾਸ ਹੋਵੇ। ਮੈਨੂੰ ਸੰਤੋਸ਼ ਹੈ ਕਿ ਅੱਜ ਸਾਡੀ ਸਰਕਾਰ ਆਦਿਵਾਸੀ ਉਥਾਨ ‘ਤੇ ਸਭ ਤੋਂ ਜ਼ਿਆਦਾ ਧਿਆਨ ਦੇ ਰਹੀ ਹੈ। ਹੁਣੇ ਮੈਂ ਇੱਥੇ ਧਰਤੀ ਆਬਾ ਜਨਜਾਤੀਯ ਗ੍ਰਾਮ ਉਤਕਰਸ਼ ਅਭਿਯਾਨ, ਇੱਕ ਬਹੁਤ ਵੱਡੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਇਸ ਯੋਜਨਾ ‘ਤੇ ਕਰੀਬ 80 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ। ਧਰਤੀ ਆਬਾ ਜਨਜਾਤੀਯ ਗ੍ਰਾਮ ਉਤਕਰਸ਼ ਅਭਿਯਾਨ ਦੇ ਤਹਿਤ ਕਰੀਬ ਸਾਢੇ 5 ਸੌ ਜ਼ਿਲ੍ਹਿਆਂ ਵਿੱਚ 63 ਹਜ਼ਾਰ ਆਦਿਵਾਸੀ ਬਹੁਲ ਪਿੰਡਾਂ ਦਾ ਵਿਕਾਸ ਕਰਨ ਦਾ ਅਭਿਯਾਨ ਚਲਾਇਆ ਜਾਵੇਗਾ। ਇਨ੍ਹਾਂ ਆਦਿਵਾਸੀ ਬਹੁਤ ਪਿੰਡਾਂ ਵਿੱਚ ਸਮਾਜਿਕ-ਆਰਥਿਕ ਉੱਥੇ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਕੰਮ ਹੋਵੇਗਾ। ਇਸ ਦਾ ਲਾਭ ਦੇਸ਼ ਦੇ 5 ਕਰੋੜ ਤੋਂ ਜ਼ਿਆਦਾ ਮੇਰੇ ਆਦਿਵਾਸੀ ਭਾਈ-ਭੈਣਾਂ ਨੂੰ ਮਿਲੇਗਾ। ਝਾਰਖੰਡ ਦੇ ਆਦਿਵਾਸੀ ਸਮਾਜ ਨੂੰ ਵੀ ਇਸ ਦਾ ਬਹੁਤ ਵੱਡਾ ਫਾਇਦਾ ਹੋਵੇਗਾ।

 

ਸਾਥੀਓ,

ਮੈਨੂੰ ਖੁਸ਼ੀ ਹੈ ਕਿ ਧਰਤੀ ਆਬਾ ਜਨਜਾਤੀਯ ਗ੍ਰਾਮ ਉਤਰਕਸ਼ ਅਭਿਯਾਨ, ਦੀ ਸ਼ੁਰੂਆਤ ਭਗਵਨ ਬਿਰਸਾ ਮੁੰਡਾ ਦੀ ਧਰਤੀ ਤੋਂ ਹੋ ਰਹੀ ਹੈ। ਭਗਵਾਨ ਬਿਰਸਾ ਮੁੰਡਾ ਦੀ ਜਨਮਜਯੰਤੀ ਦੇ ਦਿਨ... ਇੱਥੇ ਝਾਰਖੰਡ ਤੋਂ ਹੀ ਪੀਐੱਮ-ਜਨਮਨ ਯੋਜਨਾ ਵੀ ਲਾਂਚ ਹੋਈ ਸੀ। ਅਗਲੇ ਮਹੀਨੇ 15 ਨਵੰਬਰ ਨੂੰ ਜਨਜਾਤੀਯ ਗੌਰਵ ਦਿਵਸ ‘ਤੇ ਅਸੀਂ ਪੀਐੱਮ-ਜਨਮਨ ਯੋਜਨਾ ਦੀ ਪਹਿਲੀ ਵਰ੍ਹੇਗੰਢ ਮਨਾਵਾਂਗੇ। ਪੀਐੱਮ-ਜਨਮਨ ਯੋਜਨਾ ਦੇ ਜ਼ਰੀਏ ਅੱਜ ਦੇਸ਼ ਦੇ ਉਨ੍ਹਾਂ ਆਦਿਵਾਸੀ ਇਲਾਕਿਆਂ ਵਿੱਚ ਵੀ ਵਿਕਾਸ ਪਹੁੰਚ ਰਿਹਾ ਹੈ, ਜੋ ਸਭ ਤੋਂ ਪਿੱਛੇ ਰਹਿ ਗਏ ਸਨ, ਕੋਈ ਪੁੱਛਣ ਵਾਲਾ ਨਹੀਂ ਸੀ। ਅੱਜ ਇੱਥੇ ਪੀਐੱਮ-ਜਨਮਨ ਯੋਜਨਾ ਦੇ ਤਹਿਤ ਵੀ ਕਰੀਬ ਸਾਢੇ 13 ਸੌ ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ਿਲਾਨਯਾਸ ਹੋਇਆ ਹੈ। ਇਸ ਦੇ ਤਹਿਤ ਅਤਿ-ਪਿਛੜੇ ਆਦਿਵਾਸੀ ਇਲਾਕਿਆਂ ਵਿੱਚ ਬਿਹਤਰ ਜੀਵਨ ਦੇ ਲਈ ਸਿੱਖਿਆ, ਸਿਹਤ ਅਤੇ ਸੜਕ ਜਿਹੀਆਂ ਸੁਵਿਧਾਵਾਂ ਦਾ ਨਿਰਮਾਣ ਕੀਤਾ ਜਾਵੇਗਾ।

 

ਭਾਈਓ ਅਤੇ ਭੈਣੋਂ,

ਇਸ ਇੱਕ ਸਾਲ ਵਿੱਚ ਹੀ ਪੀਐੱਮ-ਜਨਮਨ ਨੇ ਝਾਰਖੰਡ ਵਿੱਚ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ। ਅਤਿ ਪਿਛੜੇ ਸਾਢੇ ਨੌ ਸੌ ਤੋਂ ਜ਼ਿਆਦਾ ਪਿੰਡਾਂ ਵਿੱਚ ਹਰ ਘਰ ਜਲ ਪਹੁੰਚਾਉਣ ਦਾ ਕੰਮ ਵੀ ਪੂਰਾ ਕਰ ਲਿਆ ਗਿਆ ਹੈ। ਰਾਜ ਵਿੱਚ 35 ਵਣਧਨ ਵਿਕਾਸ ਕੇਂਦਰਾਂ ਨੂੰ ਵੀ ਸਵੀਕ੍ਰਿਤੀ ਦਿੱਤੀ ਗਈ ਹੈ। ਨਾਲ ਹੀ, ਦੂਰ-ਦੁਰਾਡੇ ਆਦਿਵਾਸੀ ਇਲਾਕਿਆਂ ਨੂੰ ਮੋਬਾਈਲ ਕਨੈਕਟੀਵਿਟੀ ਨਾਲ ਵੀ ਜੋੜਣ ਦੇ ਲਈ ਕੰਮ ਹੋ ਰਿਹਾ ਹੈ। ਇਹ ਵਿਕਾਸ, ਇਹ ਬਦਲਾਅ ਸਾਡੇ ਆਦਿਵਾਸੀ ਸਮਾਜ ਨੂੰ ਪ੍ਰਗਤੀ ਦੇ ਬਰਾਬਰ ਅਵਸਰ ਦੇਵੇਗਾ।

 

ਸਾਥੀਓ,

ਸਾਡਾ ਆਦਿਵਾਸੀ ਸਮਾਜ ਤਦ ਅੱਗੇ ਵਧੇਗਾ, ਜਦੋਂ ਆਦਿਵਾਸੀ ਨੌਜਵਾਨਾਂ ਨੂੰ ਚੰਗੀ ਸਿੱਖਿਆ ਦੇ ਅਵਸਰ ਮਿਲਣਗੇ। ਇਸ ਦੇ ਲਈ ਸਾਡੀ ਸਰਕਾਰ ਆਦਿਵਾਸੀ ਖੇਤਰਾਂ ਵਿੱਚ ਏਕਲਵਯ ਆਵਾਸੀ ਵਿਦਿਆਲਯ ਬਣਾਉਣ ਦੇ ਅਭਿਯਾਨ ਵਿੱਚ ਬਹੁਤ ਮਿਹਨਤ ਕਰ ਰਹੀ ਹੈ। ਅੱਜ ਇੱਥੋਂ 40 ਏਕਲਵਯ ਆਵਾਸੀ ਸਕੂਲਾਂ ਦਾ ਲੋਕਅਰਪਣ ਹੋਇਆ ਹੈ। 25 ਨਵੇਂ ਏਕਲਵਯ ਸਕੂਲਾਂ ਦੀ ਨਹੀਂ ਵੀ ਰੱਖੀ ਗਈ ਹੈ। ਏਕਲਵਯ ਸਕੂਲ ਸਾਰੀਆਂ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੋਣ... ਉੱਥੇ ਹਾਈ ਸਟੈਂਡਰਡ ਦੀ ਸਿੱਖਿਆ ਮਿਲੇ... ਇਸ ਦੇ ਲਈ ਅਸੀਂ ਹਰ ਸਕੂਲ ਦੇ ਬਜਟ ਨੂੰ ਵੀ ਕਰੀਬ ਦੁੱਗਣਾ ਕਰ ਦਿੱਤਾ ਹੈ।

 

ਭਾਈਓ ਅਤੇ ਭੈਣੋਂ,

ਜਦੋਂ ਸਹੀ ਯਤਨ ਕੀਤੇ ਜਾਂਦੇ ਹਨ, ਤਾਂ ਸਹੀ ਪਰਿਣਾਮ ਮਿਲਦਾ ਹੀ ਹੈ। ਮੈਨੂੰ ਵਿਸ਼ਵਾਸ ਹੈ, ਸਾਡੇ ਆਦਿਵਾਸੀ ਯੁਵਾ ਅੱਗੇ ਵਧਣਗੇ, ਅਤੇ ਉਨ੍ਹਾਂ ਦੇ ਸਮਰੱਥ ਦਾ ਲਾਭ ਦੇਸ਼ ਨੂੰ ਮਿਲੇਗਾ।

 

ਸਾਥੀਓ,

ਮੈਂ ਇੱਥੇ ਲੰਬਾ ਪ੍ਰਵਚਨ ਨਹੀਂ ਕਰਨ ਵਾਲਾ ਹਾਂ, ਕਿਉਂਕਿ ਇਸ ਦੇ ਬਾਅਦ ਇੱਥੇ 3-4 ਕਿਲੋਮੀਟਰ ਦੀ ਦੂਰੀ ‘ਤੇ ਬਹੁਤ ਵੱਡਾ ਆਦਿਵਾਸੀ ਸਮਾਜ ਦਾ ਬਹੁਤ ਵੱਡਾ ਮੇਲਾ ਲਗਿਆ ਹੋਇਆ ਹੈ। ਮੈਂ ਉੱਥੇ ਜਾ ਰਿਹਾ ਹਾਂ, ਅਤੇ ਉੱਥੇ ਮੈਂ ਜੀ-ਭਰ ਕੇ ਬੋਲਣ ਵਾਲਾ ਹਾਂ, ਜਮ ਕੇ ਬੋਲਣ ਵਾਲਾ ਹਾਂ। ਅਤੇ ਇਸ ਲਈ ਸਰਕਾਰ ਦੇ ਇਸ ਪ੍ਰੋਗਰਾਮ ਦੀਆਂ ਮਰਿਆਦਾਵਾਂ ਨੂੰ ਸਮਝਦੇ ਹੋਏ, ਮੈਂ ਇੱਥੇ ਮੈਂ ਆਪਣਾ ਭਾਸ਼ਣ ਲੰਬਾ ਨਹੀਂ ਕਰ ਰਿਹਾ ਹਾਂ। ਲੇਕਿਨ ਇਸ ਦੇ ਬਾਵਜੂਦ ਵੀ ਸ਼ਾਇਦ ਇੱਕ ਪ੍ਰੋਗਰਾਮ ਵਿੱਚ ਇੰਨੇ ਲੋਕ ਆ ਜਾਣ ਨਾ ਤਾਂ ਵੀ ਲੋਕ ਕਹਿਣਗੇ ਓ...ਹੋ....ਹੋ ਪ੍ਰੋਗਰਾਮ ਬਹੁਤ ਵੱਡਾ ਸੀ। ਲੇਕਿਨ ਇਹ ਤਾਂ ਸਰਕਾਰੀ ਪ੍ਰੋਗਰਾਮ ਦੇ ਲਈ ਛੋਟੀ ਜਿਹੀ ਵਿਵਸਥਾ ਵਿੱਚ ਕਰਨਾ ਸੀ, ਵੱਡਾ ਪ੍ਰੋਗਰਾਮ ਤਾਂ ਹਾਲੇ ਹੋਣ ਵਾਲਾ ਹੈ। ਲੇਕਿਨ ਇਹ ਪ੍ਰੋਗਰਾਮ ਅਗਰ ਇੰਨਾ ਵੱਡਾ ਹੈ ਤਾਂ ਉਹ ਪ੍ਰੋਗਰਾਮ ਸ਼ਾਇਦ ਇਸ ਤੋਂ ਕਿੰਨਾ ਵੱਡਾ ਹੋਵੇਗਾ। ਤਾਂ ਅੱਜ ਮੇਰੇ ਝਾਰਖੰਡ ਦੇ ਭਾਈ-ਭੈਣਾਂ ਨੇ, ਮੈਂ ਉਤਰਦੇ ਹੀ ਦੇਖ ਰਿਹਾ ਹਾਂ ਕੀ ਕਮਾਲ ਕਰ ਦਿੱਤਾ ਹੈ। ਇਹ ਤੁਹਾਡਾ ਪਿਆਰ, ਇਹ ਤੁਹਾਡਾ ਅਸ਼ੀਰਵਾਦ ਮੈਨੂੰ ਆਦਿਵਾਸੀ ਸਮਾਜ ਦੇ ਵੱਲ ਅਧਿਕ ਸੇਵਾ ਕਰਨ ਦੀ ਤਾਕਤ ਦੇਵੇਗਾ। ਇਸੇ ਭਾਵ ਦੇ ਨਾਲ, ਮੈਂ ਇੱਕ ਵਾਰ ਫਿਰ ਆਪ ਸਭ ਨੂੰ ਇਨ੍ਹਾਂ ਵਿਕਾਸ ਕਾਰਜਾਂ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਅਤੇ ਆਸ਼ਾ ਕਰਦਾ ਹਾਂ ਆਪ ਸਭ ਵੀ ਜ਼ਰੂਰ ਉੱਥੇ ਆਓ, ਉੱਥੇ ਬਹੁਤ ਸਾਰੀਆਂ ਗੱਲਾਂ ਕਰਨ ਦਾ ਮੈਨੂੰ ਅਵਸਰ ਮਿਲੇਗਾ।

ਜੈ ਜੋਹਾਰ।

***** 

ਐੱਮਜੇਪੀਐੱਸ/ਵੀਜੇ/ਐੱਸਕੇਐੱਸ



(Release ID: 2061306) Visitor Counter : 9