ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ 3-ਦਿਨਾਂ ਅਮਰੀਕੀ ਯਾਤਰਾ ਦੇ ਸਫ਼ਲਤਾਪੂਰਵਕ ਸੰਪੰਨ ਹੋਣ ‘ਤੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਵਧਾਈ ਦਿੱਤੀ


ਇਹ ਯਾਤਰਾ ਮੋਦੀ ਜੀ ਦੇ ਕੂਟਨੀਤੀ ਦੇ ਸਿਧਾਂਤ ਨੂੰ ਹੋਰ ਮਜ਼ਬੂਤ ਕਰਦੀ ਹੈ, ਜਿਸ ਨੇ ਪਿਛਲੇ 10 ਵਰ੍ਹਿਆਂ ਵਿੱਚ ਭਾਰਤ ਨੂੰ ਟਿਕਾਊ ਵਿਕਾਸ ਦੀਆਂ ਉਦਾਹਰਣਾਂ ਦੇ ਮਾਧਿਅਮ ਨਾਲ ਵਿਸ਼ਵਵਿਆਪੀ ਪਰਿਵਰਤਨਕਰਤਾ ਦੀ ਭੂਮਿਕਾ ਵਿੱਚ ਅੱਗੇ ਵਧਾਇਆ ਹੈ

ਸਫ਼ਲ QUAD ਸਮਿਟ, ‘Modi & US’ ਮੈਗਾ ਕਮਿਊਨਿਟੀ ਈਵੈਂਟ ਅਤੇ UN Summit of the Future ਦੁਨੀਆ ਭਰ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਬੇਜੋੜ (ਬੇਮਿਸਾਲ) ਲੋਕਪ੍ਰਿਯਤਾ ਨੂੰ ਦਰਸਾਉਂਦਾ ਹੈ

ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਨੇ ਨਾ ਸਿਰਫ਼ ਇੱਕ ਰਾਸ਼ਟਰ ਦੇ ਰੂਪ ਵਿੱਚ ਭਾਰਤ ਦੇ ਕੱਦ ਨੂੰ ਵਧਾਇਆ ਹੈ, ਜਿਸ ਦੇ ਵਿਚਾਰਾਂ ਨੂੰ ਹਰ ਕੋਈ ਮੰਨਦਾ ਹੈ, ਬਲਕਿ ਇੱਕ ਅਜਿਹੇ ਰਾਸ਼ਟਰ ਦੇ ਰੂਪ ਵਿੱਚ ਵੀ ਜਿਸ ਨੂੰ ਹਰ ਦੇਸ਼ ਮਨੁੱਖਤਾ ਦੇ ਉੱਥਾਨ ਵਿੱਚ ਭਾਗੀਦਾਰ ਦੇ ਰੂਪ ਵਿੱਚ ਸਵੀਕਾਰ ਕਰਦਾ ਹੈ

Posted On: 24 SEP 2024 7:53PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ 3-ਦਿਨਾਂ ਅਮਰੀਕੀ ਯਾਤਰਾ ਦੇ ਸਫ਼ਲਤਾਪੂਰਵਕ ਸੰਪੰਨ ਹੋਣ ‘ਤੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਵਧਾਈ ਦਿੱਤੀ।

X ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਯਾਤਰਾ ਮੋਦੀ ਜੀ ਦੇ ਕੂਟਨੀਤੀ ਦੇ ਸਿਧਾਂਤ ਨੂੰ ਹੋਰ ਮਜ਼ਬੂਤ ਕਰਦੀ ਹੈ, ਜਿਸ ਨੇ ਪਿਛਲੇ 10 ਵਰ੍ਹਿਆਂ ਵਿੱਚ ਭਾਰਤ ਨੂੰ ਟਿਕਾਊ ਵਿਕਾਸ ਦੀਆਂ ਉਦਹਾਰਣਾਂ ਦੇ ਮਾਧਿਅਮ ਨਾਲ ਵਿਸ਼ਵਵਿਆਪੀ ਪਰਿਵਰਤਨਕਰਤਾ ਦੀ ਭੂਮਿਕਾ ਵਿੱਚ ਅੱਗੇ ਵਧਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸਫ਼ਲ QUAD ਸਮਿਟ, ‘Modi & US’ ਮੈਗਾ ਕਮਿਊਨਿਟੀ ਈਵੈਂਟ ਅਤੇ UN Summit of the Future ਦੁਨੀਆ ਭਰ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਬੇਜੋੜ (ਬੇਮਿਸਾਲ) ਲੋਕਪ੍ਰਿਯਤਾ ਨੂੰ ਦਰਸਾਉਂਦੇ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਨੇ ਨਾ ਸਿਰਫ਼ ਇੱਕ ਰਾਸ਼ਟਰ ਦੇ ਰੂਪ ਵਿੱਚ ਭਾਰਤ ਦੇ ਕੱਦ ਨੂੰ ਵਧਾਇਆ ਹੈ, ਜਿਸ ਦੇ ਵਿਚਾਰਾਂ ਨੂੰ ਹਰ ਕੋਈ ਮੰਨਦਾ ਹੈ, ਬਲਕਿ ਇੱਕ ਅਜਿਹੇ ਰਾਸ਼ਟਰ ਦੇ ਰੂਪ ਵਿੱਚ ਵੀ ਜਿਸ ਨੂੰ ਹਰ ਦੇਸ਼ ਮਨੁੱਖਤਾ ਦੇ ਉੱਥਾਨ ਵਿੱਚ ਭਾਗੀਦਾਰ ਦੇ ਰੂਪ ਵਿੱਚ ਸਵੀਕਾਰ ਕਰਦਾ ਹੈ।

 

*****

ਆਰਕੇ/ਵੀਵੀ/ਆਰਆਰ/ਪੀਐੱਸ


(Release ID: 2058575) Visitor Counter : 35