ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਵਿਲਮਿੰਗਟਨ ਘੋਸ਼ਣਾ ਪੱਤਰ, ਆਸਟ੍ਰੇਲੀਆ, ਭਾਰਤ, ਜਪਾਨ ਅਤੇ ਸੰਯੁਕਤ ਰਾਜ ਅਮਰੀਕਾ ਦੇ ਰਾਜ ਨੇਤਾਵਾਂ ਦਾ ਸੰਯੁਕਤ ਬਿਆਨ

Posted On: 22 SEP 2024 8:15AM by PIB Chandigarh

ਅੱਜ, ਅਸੀਂ-ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼, ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਜਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ ਫੂਮਿਓ ਅਤੇ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪੀਤ ਜੋਸੇਫ ਆਰ. ਬਾਈਡੇਨ, ਜੂਨੀਅਰ-ਵਿਲਮਿੰਗਟਨ, ਡੇਲਾਵੇਅਰ ਵਿੱਚ ਰਾਸ਼ਟਰਪਤੀ ਬਾਈਡੇਨ ਦੁਆਰਾ ਆਯੋਜਿਤ ਚੌਥੇ ਵਿਅਕਤੀਗਤ ਕੁਆਡ ਲੀਡਰਜ਼ ਸਮਿਟ ਵਿੱਚ ਹਿੱਸਾ ਲਿਆ।

ਕੁਆਡ ਨੂੰ ਲੀਡਰ-ਪੱਧਰ ਦੇ ਫਾਰਮੈਟ ਵਿੱਚ ਉੱਨਤ ਕਰਨ ਦੇ ਚਾਰ ਸਾਲ ਬਾਅਦ, ਕੁਆਡ ਨੇ ਪਹਿਲਾਂ ਤੋਂ ਕਿਤੇ ਅਧਿਕ ਰਣਨੀਤਕ ਤੌਰ ‘ਤੇ ਆਪਸੀ ਤਾਲਮੇਲ ਸਥਾਪਿਤ ਕੀਤਾ ਹੈ ਅਤੇ ਇਹ ਇੱਕ ਅਜਿਹੀ ਤਾਕਤ ਹੈ, ਜੋ ਇੰਡੋ-ਪੈਸੀਫਿਕ ਲਈ ਅਸਲ, ਸਕਾਰਾਤਮਕ ਅਤੇ ਸਥਾਈ ਪ੍ਰਭਾਵ ਪਾਉਂਦੀ ਹੈ। ਅਸੀਂ ਇਸ ਤੱਥ ਦਾ ਉਤਸਵ ਮਨਾਉਂਦੇ ਹਾਂ ਕਿ ਕੇਵਲ ਚਾਰ ਵਰ੍ਹਿਆਂ ਵਿੱਚ, ਕੁਆਡ ਦੇਸ਼ਾਂ ਨੇ ਇੱਕ ਮਹੱਤਵਪੂਰਨ ਅਤੇ ਸਥਾਈ ਖੇਤਰੀ ਸਮੂਹ ਦਾ ਗਠਨ ਕੀਤਾ ਹੈ, ਜੋ ਆਉਣ ਵਾਲੇ ਦਹਾਕਿਆਂ ਤੱਕ ਇੰਡੋ-ਪੈਸੀਫਿਕ ਨੂੰ ਮਜ਼ਬੂਤ ਕਰੇਗਾ।

ਸਾਂਝੀਆਂ ਕਦਰਾਂ-ਕੀਮਤਾਂ ਨਾਲ ਜੁੜੇ, ਅਸੀਂ ਕਾਨੂੰਨ ਦੇ ਸ਼ਾਸਨ ਦੇ ਅਧਾਰ ‘ਤੇ ਅੰਤਰਰਾਸ਼ਟਰੀ ਵਿਵਸਥਾ ਨੂੰ ਬਣਾਏ ਰੱਖਣਾ ਚਾਹੁੰਦੇ ਹਾਂ। ਅਸੀਂ ਇਕੱਠੇ ਮਿਲ ਕੇ ਲਗਭਗ ਦੋ ਅਰਬ ਲੋਕਾਂ ਅਤੇ ਗਲੋਬਲ ਕੁੱਲ ਘਰੇਲੂ ਉਤਪਾਦ ਦੇ ਇੱਕ ਤਿਹਾਈ ਤੋਂ ਅਧਿਕ ਦਾ ਪ੍ਰਤੀਨਿਧੀਤੱਵ ਕਰਦੇ ਹਾਂ। ਅਸੀਂ ਇੱਕ ਸੁਤੰਤਰ ਅਤੇ ਖੁੱਲ੍ਹੇ ਇੰਡੋ-ਪੈਸੀਫਿਕ ਦੇ ਪ੍ਰਤੀ ਆਪਣੀ ਦ੍ਰਿੜ੍ਹ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ, ਜੋ ਸਮਾਵੇਸ਼ੀ ਅਤੇ ਮਜ਼ਬੂਤ ਹੋਵੇ।

ਸਾਡੇ ਸਹਿਯੋਗ ਰਾਹੀਂ, ਕੁਆਡ, ਸਰਕਾਰਾਂ ਤੋਂ ਲੈ ਕੇ ਨਿੱਜੀ ਖੇਤਰ ਤੱਕ ਅਤੇ ਲੋਕਾਂ ਦੇ ਦਰਮਿਆਨ ਆਪਸੀ ਸਬੰਧਾਂ ਤੱਕ ਸਾਡੀਆਂ ਸਾਰੀਆਂ ਸਮੂਹਿਕ ਸ਼ਕਤੀਆਂ ਅਤੇ ਸੰਸਾਧਨਾਂ ਦਾ ਉਪਯੋਗ ਕਰ ਰਿਹਾ ਹੈ, ਤਾਕਿ ਇੰਡੋ-ਪੈਸੀਫਿਕ ਦੇ ਲੋਕਾਂ ਨੂੰ ਲਾਭ ਪਹੁੰਚਾ ਕੇ ਖੇਤਰ ਦੇ ਟਿਕਾਊ ਵਿਕਾਸ, ਸਥਿਰਤਾ ਅਤੇ ਸਮ੍ਰਿੱਧੀ ਦਾ ਸਮਰਥਨ ਕੀਤਾ ਜਾ ਸਕੇ।

ਇੰਡੋ-ਪੈਸੀਫਿਕ ਵਿੱਚ ਚਾਰ ਪ੍ਰਮੁੱਖ ਸਮੁੰਦਰੀ ਲੋਕਤੰਤਰ ਦੇ ਰੂਪ ਵਿੱਚ, ਅਸੀਂ ਗਲੋਬਲ ਸੁਰੱਖਿਆ ਅਤੇ ਸਮ੍ਰਿੱਧੀ ਦੇ ਇੱਕ ਲਾਜ਼ਮੀ ਤੱਤ ਦੇ ਰੂਪ ਵਿੱਚ ਇਸ ਗਤੀਸ਼ੀਲ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਬਣਾਏ ਰੱਖਣ ਦੇ ਲਈ ਸਪਸ਼ਟ ਤੌਰ ‘ਤੇ ਇਕੱਠੇ ਖੜ੍ਹੇ ਹਾਂ। ਅਸੀਂ ਕਿਸੇ ਵੀ ਅਸਥਿਰਤਾ ਲਿਆਉਣ ਵਾਲੀ ਜਾਂ ਇਕਤਰਫਾ ਕਾਰਵਾਈ ਦਾ ਸਖ਼ਤ ਵਿਰੋਧ ਕਰਦੇ ਹਾਂ, ਜੋ ਬਲ ਜਾਂ ਜ਼ਬਰਦਸਤੀ ਨਾਲ ਯਥਾਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕਰਦੀ ਹੈ।

ਅਸੀਂ ਖੇਤਰ ਵਿੱਚ ਹਾਲ ਹੀ ਵਿੱਚ ਗੈਰ-ਕਾਨੂੰਨੀ ਮਿਜ਼ਾਈਲ ਲਾਂਚਾਂ ਦੀ ਨਿੰਦਾ ਕਰਦੇ ਹਾਂ, ਜਿਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪ੍ਰਸਤਾਵਾਂ ਦੀ ਉਲੰਘਣਾ ਕੀਤੀ ਹੈ। ਅਸੀਂ ਸਮੁੰਦਰੀ ਖੇਤਰ ਵਿੱਚ ਹਾਲ ਹਾਲ ਹੀ ਵਿੱਚ ਕੀਤੀਆਂ ਗਈਆਂ ਖਤਰਨਾਕ ਅਤੇ ਹਮਲਾਵਾਰ ਕਾਰਵਾਈਆਂ ‘ਤੇ ਗੰਭੀਰ ਚਿੰਤਾ ਵਿਅਕਤ ਕਰਦੇ ਹਾਂ। ਅਸੀਂ ਇੱਕ ਅਜਿਹਾ ਖੇਤਰ ਚਾਹੁੰਦੇ ਹਾਂ, ਜਿੱਥੇ ਕੋਈ ਦੇਸ਼ ਹਾਵੀ ਨਾ ਹੋਵੇ ਅਤੇ ਨਾ ਹੀ ਕਿਸੇ ਦੇਸ਼ ‘ਤੇ ਪ੍ਰਭੂਸੱਤਾ ਸਥਾਪਿਤ ਕੀਤੀ ਗਈ ਹੋਵੇ, -ਇੱਕ ਅਜਿਹਾ ਖੇਤਰ, ਜਿੱਥੇ ਸਾਰੇ ਦੇਸ਼ ਦਬਾਅ ਤੋਂ ਮੁਕਤ ਹੋਣ ਅਤੇ ਆਪਣੇ ਭਵਿੱਖ ਨੂੰ ਨਿਰਧਾਰਿਤ ਕਰਨ ਲਈ ਆਪਣੇ ਸੰਸਾਧਨਾਂ ਦਾ ਪ੍ਰਯੋਗ ਕਰ ਸਕਣ। ਅਸੀਂ ਇੱਕ ਸਥਿਰ ਅਤੇ ਖੁੱਲ੍ਹੀ ਅੰਤਰਰਾਸ਼ਟਰੀ ਪ੍ਰਣਾਲੀ ਨੂੰ ਬਣਾਏ ਰੱਖਣ ਦੀ ਆਪਣੀ ਪ੍ਰਤੀਬੱਧਤਾ ਵਿੱਚ ਇਕਜੁੱਟ ਹਾਂ, ਜਿਸ ਵਿੱਚ ਮਾਨਵ ਅਧਿਕਾਰਾਂ, ਸੁਤੰਤਰਤਾ ਦੇ ਸਿਧਾਂਤ, ਕਾਨੂੰਨ ਦੇ ਸ਼ਾਸਨ, ਲੋਕਤੰਤਰੀ ਕਦਰਾ-ਕੀਮਤਾਂ, ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ, ਵਿਵਾਦਾਂ ਦੇ ਸ਼ਾਂਤੀਪੂਰਨ ਸਮਾਧਾਨ ਅਤੇ ਸੰਯੁਕਤ ਰਾਸ਼ਟਰ ਚਾਰਟਰ ਸਮੇਤ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਬਲ ਦੇ ਪ੍ਰਯੋਗ ਜਾਂ ਧਮਕੀ ‘ਤੇ ਪਾਬੰਦੀ ਲਈ ਮਜ਼ਬੂਤ ਸਮਰਥਨ ਸ਼ਾਮਲ ਹਨ।

2023 ਕੁਆਡ ਸਮਿਟ ਵਿੱਚ ਰਾਜਨੇਤਾਵਾਂ ਦੁਆਰਾ ਜਾਰੀ ਕੀਤੇ ਗਏ ਵਿਜ਼ਨ ਸਟੇਟਮੈਂਟ ਨੂੰ ਪ੍ਰਤੀਬਿੰਬਿਤ ਕਰਦੇ ਹੋਏ, ਅਸੀਂ ਜੋ ਕਰਦੇ ਹਾਂ ਅਤੇ ਜੋ ਅੱਗੇ ਕਰਾਂਗੇ, ਉਸ ਵਿੱਚ ਪਾਰਦਰਸ਼ੀ ਰਹਾਂਗੇ। ਦੱਖਣ ਪੂਰਬੀ ਏਸ਼ੀਆਈ ਰਾਸ਼ਟਰ ਸੰਘ (ਆਸਿਆਨ), ਪੈਸੀਫਿਕ ਆਈਲੈਂਡਜ਼ ਫੋਰਮ (ਪੀਆਈਐੱਫ) ਅਤੇ ਇੰਡੀਅਨ ਓਸ਼ੀਅਨ ਰਿਮ ਐਸੋਸੀਏਸ਼ਨ (ਆਈਓਆਰਏ) ਸਮੇਤ ਖੇਤਰੀ ਸੰਸਥਾਨਾਂ ਦੀ ਅਗਵਾਈ ਲਈ ਸਨਮਾਨ, ਕੁਆਡ ਦੇ ਪ੍ਰਯਾਸਾਂ ਦੇ ਕੇਂਦਰ ਵਿੱਚ ਹੈ ਅਤੇ ਅੱਗੇ ਵੀ ਰਹੇਗਾ।

ਲੋਕਾਂ ਦੀ ਭਲਾਈ ਲਈ ਇੱਕ ਗਲੋਬਲ ਤਾਕਤ

ਸਿਹਤ ਸੁਰੱਖਿਆ

ਕੋਵਿਡ-19 ਮਹਾਮਾਰੀ ਨੇ ਦੁਨੀਆ ਨੂੰ ਸਿੱਖ ਦਿੱਤੀ ਕਿ ਸਾਡੇ ਸਮਾਜਾਂ, ਸਾਡੀਆਂ ਅਰਥਵਿਵਸਥਾਵਾਂ ਅਤੇ ਸਾਡੇ ਖੇਤਰ ਦੀ ਸਥਿਰਤਾ ਲਈ ਸਿਹਤ ਸੁਰੱਖਿਆ ਕਿੰਨੀ ਮਹੱਤਵਪੂਰਨ ਹੈ। 2021 ਅਤੇ 2022 ਵਿੱਚ, ਕੁਆਡ ਨੇ ਇੰਡੋ-ਪੈਸੀਫਿਕ ਦੇ ਦੇਸ਼ਾਂ ਨੂੰ 400 ਮਿਲੀਅਨ ਤੋਂ ਅਧਿਕ ਸੁਰੱਖਿਅਤ ਅਤੇ ਪ੍ਰਭਾਵੀ-ਕੋਵਿਡ-19 ਖੁਰਾਕ ਅਤੇ ਗਲੋਬਲ ਪੱਧਰ ‘ਤੇ ਲਗਭਗ 800 ਮਿਲੀਅਨ ਵੈਕਸੀਨ ਅਲਾਟ ਕਰਨ ਦੇ ਨਾਲ ਮਿਲ ਕੇ ਕੰਮ ਕੀਤਾ ਅਤੇ ਨਿਮਨ ਅਤੇ ਮੱਧਮ ਆਮਦਨ ਵਾਲੇ ਦੇਸ਼ਾਂ ਨੂੰ ਵੈਕਸੀਨ ਸਪਲਾਈ ਲਈ ਕੋਵੈਕਸ ਉੱਨਤ ਬਜ਼ਾਰ ਪ੍ਰਤੀਬੱਧਤਾ ਨੂੰ 5.6 ਬਿਲੀਅਨ ਡਾਲਰ ਪ੍ਰਦਾਨ ਕੀਤੇ।

2023 ਵਿੱਚ, ਅਸੀਂ ਕੁਆਡ ਹੈਲਥ ਸਿਕਿਓਰਿਟੀ ਪਾਰਟਨਰਸ਼ਿਪ ਦਾ ਐਲਾਨ ਕੀਤਾ, ਜਿਸ ਦੇ ਰਾਹੀਂ ਕੁਆਡ ਨੇ ਪੂਰੇ ਖੇਤਰ ਵਿੱਚ ਭਾਗੀਦਾਰਾਂ ਲਈ ਕੰਮ ਕਰਨਾ ਜਾਰੀ ਰੱਖਿਆ ਹੈ, ਜਿਸ ਵਿੱਚ ਮਹਾਮਾਰੀ ਦੀ ਤਿਆਰੀ ਦੀ ਟ੍ਰੇਨਿੰਗ ਵੀ ਸ਼ਾਮਲ ਹੈ।

ਮੌਜੂਦਾ ਕਲੇਡ  I ਐਮਪੌਕਸ ਪ੍ਰਕੋਪ ਦੇ ਨਾਲ-ਨਾਲ ਅਜੇ ਚਲ ਰਹੇ ਕਲੇਡ II ਐਮਪੌਕਸ ਪ੍ਰਕੋਪ ਦੇ ਜਵਾਬ ਵਿੱਚ, ਅਸੀਂ ਸੁਰੱਖਿਅਤ, ਪ੍ਰਭਾਵੀ, ਗੁਣਵੱਤਾ-ਵਿਸ਼ਵਾਸ ਵਾਲੇ ਐਮਪੌਕਸ ਵੈਕਸੀਨ ਤੱਕ ਸਮਾਨ ਪਹੁੰਚ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਪ੍ਰਯਾਸਾਂ ਦਾ ਤਾਲਮੇਲ ਕਰਨ ਦੀ ਯੋਜਨਾ ਬਣਾ ਰਹੇ ਹਾਂ, ਜਿਸ ਵਿੱਚ ਨਿਮਨ ਅਤੇ ਮੱਧਮ ਆਮਦਨ ਵਾਲੇ ਦੇਸ਼ਾਂ ਵਿੱਚ ਵੈਕਸੀਨ ਨਿਰਮਾਣ ਦਾ ਵਿਸਤਾਰ ਕਰਨਾ ਵੀ ਸ਼ਾਮਲ ਹੈ।

ਅੱਜ ਸਾਨੂੰ ਕੁਆਡ ਕੈਂਸਰ ਮੂਨਸ਼ੌਟ ਦਾ ਐਲਾਨ ਕਰਦੇ ਹੋਏ ਮਾਣ ਹੋ ਰਿਹਾ ਹੈ, ਜੋ ਇੰਡੋ-ਪੈਸੀਫਿਕ ਵਿੱਚ ਜੀਵਨ ਬਚਾਉਣ ਲਈ ਇੱਕ ਬੇਮਿਸਾਲ ਸਾਂਝੇਗਾਰੀ ਹੈ। ਕੋਵਿਡ-19 ਮਹਾਮਾਰੀ ਦੌਰਾਨ ਕੁਆਡ ਦੀ ਸਫ਼ਲ ਸਾਂਝੇਦਾਰੀ, ਤੋਂ ਅੱਗੇ ਵਧਾਉਂਦੇ ਹੋਏ, ਖੇਤਰ ਵਿੱਚ ਕੈਂਸਰ ਦੇ ਸਮਾਧਾਨ ਲਈ ਸਾਡੇ ਸਮੂਹਿਕ ਨਿਵੇਸ਼, ਸਾਡੀ ਵਿਗਿਆਨਿਕ ਅਤੇ ਚਿਕਿਤਸਾ ਸਮਰੱਥਾਵਾਂ, ਅਤੇ ਸਾਡੇ ਨਿੱਜੀ ਅਤੇ ਗੈਰ-ਲਾਭਕਾਰੀ ਖੇਤਰਾਂ ਦੇ ਯੋਗਦਾਨ ਦੇ ਅਧਾਰ ‘ਤੇ ਅਸੀਂ ਇਸ ਖੇਤਰ ਵਿੱਚ ਕੈਂਸਰ ਦੇ ਬੋਝ ਨੂੰ ਘੱਟ ਕਰਨ ਲਈ ਭਾਗੀਦਾਰ ਦੇਸ਼ਾਂ ਦੇ ਨਾਲ ਸਹਿਯੋਗ ਕਰਾਂਗੇ।

ਕੁਆਡ ਕੈਂਸਰ ਮੂਨਸ਼ੌਟ ਸ਼ੁਰੂ ਵਿੱਚ ਇੰਡੋ-ਪੈਸੀਫਿਕ ਵਿੱਚ ਸਰਵਾਈਕਲ ਕੈਂਸਰ-ਇੱਕ ਰੋਕਥਾਮ ਯੋਗ ਕੈਂਸਰ, ਜਿਸ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ-ਨਾਲ ਨਜਿੱਠਣ ‘ਤੇ ਧਿਆਨ ਕੇਂਦ੍ਰਿਤ ਕਰੇਗਾ, ਨਾਲ ਹੀ ਕੈਂਸਰ ਦੇ ਹੋਰ ਰੂਪਾਂ ਦੇ ਸਮਾਧਾਨ ਲਈ ਅਧਾਰ ਤਿਆਰ ਕਰੇਗਾ। ਸੰਯੁਕਤ ਰਾਜ ਅਮਰੀਕਾ ਇਸ ਪਹਿਲ ਦਾ ਸਮਰਥਨ ਕਰਨ ਦਾ ਇਰਾਦਾ ਰੱਖਦਾ ਹੈ, ਜਿਸ ਵਿੱਚ 2025 ਤੋਂ ਸ਼ੁਰੂ ਹੋਣ ਵਾਲੇ ਵਰ੍ਹੇ ਵਿੱਚ, ਖੇਤਰ ਵਿੱਚ ਸਰਵਾਈਕਲ ਕੈਂਸਰ ਦੀ ਰੋਕਥਾਮ ਬਾਰੇ ਅਮਰੀਕੀ ਨੇਵੀ ਮੈਡੀਕਲ ਸਿਥਲਾਈ ਅਤੇ ਪੇਸ਼ੇਵਰ ਅਦਾਨ-ਪ੍ਰਦਾਨ ਅਤੇ ਯੂ,ਐੱਸ, ਇੰਟਰਨੈਸ਼ਨਲ ਡਿਵੈਲਪਮੈਂਟ ਫਾਇਨੈਂਸ ਕਾਰਪੋਰੇਸ਼ਮ (ਡੀਐੱਫਸੀ) ਰਾਹੀਂ ਸਰਵਾਈਕਲ ਕੈਂਸਰ ਸਮੇਤ ਕੈਂਸਰ ਦੀ ਰੋਕਥਾਮ, ਨਿਦਾਨ ਅਤੇ ਇਲਾਜ ਲਈ ਯੋਗ ਨਿੱਜੀ ਖੇਤਰ ਦੁਆਰਾ ਸੰਚਾਲਿਤ ਪ੍ਰੋਜੈਕਟਾਂ ਨੂੰ ਵਿੱਤ ਪੋਸ਼ਿਤ ਕਰਨਾ ਵੀ ਸ਼ਾਮਲ ਹੈ।

ਆਸਟ੍ਰੇਲੀਆ ਸਰਕਾਰ ਅਤੇ ਮਾਈਂਡਰੂ ਫਾਊਂਡੇਸ਼ਨ ਦੇ ਸਹਿਯੋਗ ਨਾਲ ਇੰਡੋ-ਪੈਸੀਫਿਕ ਵਿੱਚ ਸਰਵਾਈਕਲ ਕੈਂਸਰ ਅਪਗ੍ਰੇਡ ਪ੍ਰੋਗਰਾਮ (ਈਪੀਆਈਸੀਸੀ) ਲਈ ਆਸਟ੍ਰੇਲੀਆ ਨੇ 29.6 ਮਿਲੀਅਨ ਆਸਟ੍ਰੇਲੀਅਨ ਡਾਲਰ ਤੱਕ ਦੇ ਵਿਸਤਾਰ  ਦਾ ਐਲਾਨ ਕੀਤਾ ਹੈ, ਜਿਸ ਦੇ ਤਹਿਤ ਇੰਡੋ-ਪੈਸੀਫਿਕ ਵਿੱਚ 11 ਦੇਸ਼ਾਂ ਨੂੰ ਸ਼ਾਮਲ ਕੀਤਾ ਜਾ ਸਕੇਗਾ, ਤਾਕਿ ਸਰਵਾਈਕਲ ਕੈਂਸਰ ਦੇ ਖਾਤਮੇ ਵਿੱਚ ਮਦਦ ਮਿਲ ਸਕੇ ਅਤੇ ਕੈਂਸਰ ਦੀ ਰੋਕਥਾਮ, ਨਿਦਾਨ ਅਤੇ ਇਲਾਜ ‘ਤੇ ਕੇਂਦ੍ਰਿਤ ਪੂਰਕ ਪਹਿਲਾਂ ਦਾ ਸਮਰਥਨ ਕੀਤਾ ਜਾ ਸਕੇ।

ਭਾਰਤ, ਇੰਡੋ-ਪੈਸੀਫਿਕ ਨੂੰ 7.5 ਮਿਲੀਅਨ ਡਾਲਰ ਕੀਮਤ ਦੀ ਐੱਚਪੀਵੀ ਨਮੂਨਾ ਕਿੱਟ, ਜਾਂਚ ਕਿੱਟ ਅਤੇ ਸਰਵਾਈਕਲ ਕੈਂਸਰ ਦੇ ਟੀਕੇ ਉਪਲਬਧ ਕਰਵਾਉਣ ਲਈ ਪ੍ਰਤੀਬੱਧ ਹੈ। ਭਾਰਤ, ਡਬਲਿਊਐੱਚਓ ਦੀ ਡਿਜੀਟਲ ਹੈਲਥ ‘ਤੇ ਗਲੋਬਲ ਪਹਿਲ ਲਈ ਆਪਣੀ 10 ਮਿਲੀਅਨ ਡਾਲਰ ਦੀ ਪ੍ਰਤੀਬੱਧਤਾ ਰਾਹੀਂ, ਇੰਡੋ-ਪੈਸੀਫਿਕ ਵਿੱਚ ਇਛੁੱਕ ਦੇਸ਼ਾਂ ਨੂੰ ਆਪਣੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਨੂੰ ਅਪਣਾਉਣ ਅਤੇ ਲਾਗੂ ਕਰਨ ਲਈ ਤਕਨੀਕੀ ਸਹਾਇਤਾ ਪ੍ਰਦਾਨ ਕਰੇਗਾ, ਜੋ ਕੈਂਸਰ ਦੀ ਜਾਂਚ ਅਤੇ ਦੇਖਭਾਲ ਵਿੱਚ ਮਦਦ ਕਰਦਾ ਹੈ। ਜਪਾਨ ਕੰਬੋਡੀਆ, ਵੀਅਤਨਾਮ ਯਅਤੇ ਤਿਮੋਰ-ਲੇਸਤੇ ਸਮੇਤ ਲਗਭਗ 27 ਮਿਲੀਅਨ ਡਾਲਰ ਕੀਮਤ ਦੇ ਮੈਡੀਕਲ ਉਪਕਰਣ, ਸੀਟੀ ਅਤੇ ਐੱਮਆਰਆਈ ਸਕੈਨਰ ਅਤੇ ਹੋਰ ਸਹਾਇਤਾ ਪ੍ਰਦਾਨ ਕਰ ਰਿਹਾ ਹੈ, ਅਤੇ ਗਾਵੀ ਵੈਕਸੀਨ ਅਲਾਇੰਸ ਜਿਹੇ ਅੰਤਰਰਾਸ਼ਟਰੀ ਸੰਗਠਨਾਂ ਵਿੱਚ ਯੋਗਦਾਨ ਦੇ ਰਿਹਾ ਹੈ। ਕੁਆਡ ਸਾਂਝੇਗਾਰ ਦੇਸ਼ ਆਪਣੇ-ਆਪਣੇ ਰਾਸ਼ਟਰੀ ਸੰਦਰਭਾਂ ਵਿੱਚ, ਕੈਂਸਰ ਦੇ ਖੇਤਰ ਵਿੱਚ ਖੋਜ ਅਤੇ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਸਹਿਯੋਗ ਕਰਨ ਅਤੇ ਖੇਤਰ ਵਿੱਚ ਸਰਵਾਈਕਲ ਕੈਂਸਰ ਦੇ ਬੋਝ ਨੂੰ ਘੱਟ ਕਰਨ ਦੇ ਸਮਰਥਨ ਵਿੱਚ ਨਿੱਜੀ ਖੇਤਰ ਅਤੇ ਗੈਰ-ਸਰਕਾਰੀ ਖੇਤਰ ਦੀਆਂ ਗਤੀਵਿਧੀਆਂ ਨੂੰ ਵਧਾਉਣ ਲਈ ਕੰਮ ਕਰਨ ਦਾ ਇਰਾਦਾ ਰੱਖਦੇ ਹਨ। ਅਸੀਂ ਗੈਰ-ਸਰਕਾਰੀ ਸੰਸਥਾਵਾਂ ਦੀ ਕਈ ਨਵੀਆਂ, ਮਹੱਤਵਅਕਾਂਖੀ ਪ੍ਰਤੀਬੱਧਤਾਵਾਂ ਦਾ ਸੁਆਗਤ ਕਰਦੇ ਹਾਂ, ਜਿਸ ਵਿੱਚ ਗਾਵੀ ਦੇ ਨਾਲ ਸਾਂਝੇਗਾਰੀ ਵਿੱਚ ਸੀਰਮ ਇੰਸਟੀਟਿਊਟ ਆਫ ਇੰਡੀਆ ਵੀ ਸ਼ਾਮਲ ਹੈ, ਜੋ ਇੰਡੋ-ਪੈਸੀਫਿਕ ਲਈ ਜ਼ਰੂਰੀ ਮਨਜ਼ੂਰੀਆਂ ਦੇ ਅਧੀਨ 40 ਮਿਲੀਅਨ ਐੱਚਪੀਵੀ ਵੈਕਸੀਨ ਖੁਰਾਕ ਦੇ ਆਰਡਰ ਦਾ ਸਮਰਥਨ ਕਰੇਗਾ, ਜਿਸ ਵਿੱਚ ਮੰਗ ਦੇ ਅਨੁਰੂਪ ਵਾਧਾ ਕੀਤਾ ਜਾ ਸਕਦਾ ਹੈ। ਅਸੀਂ ਦੱਖਣ ਪੂਰਬ ਏਸ਼ੀਆ ਵਿੱਚ ਸਰਵਾਈਕਲ ਕੈਂਸਲ ਨਾਲ ਨਜਿੱਠਣ ਲਈ ਮਹਿਲਾ ਸਿਹਤ ਅਤੇ ਸਸ਼ਕਤੀਕਰਣ ਨੈੱਟਵਰਕ ਵੱਲ 100 ਮਿਲੀਅਨ ਡਾਲਰ ਦੀ ਨਵੀਂ ਪ੍ਰਤੀਬੱਧਤਾ ਦਾ ਵੀ ਸੁਆਗਤ ਕਰਦੇ ਹਾਂ।

ਕੁੱਲ ਮਿਲਾ ਕੇ, ਸਾਡੇ ਵਿਗਿਆਨਿਕ ਮਾਹਿਰਾਂ ਦਾ ਮੁਲਾਂਕਣ ਹੈ ਕਿ ਕੁਆਡ  ਕੈਂਸਰ ਮੂਨਸ਼ੌਟ ਆਉਣ ਵਾਲੇ ਦਹਾਕਿਆਂ ਵਿੱਚ ਲੱਖਾਂ ਲੋਕਾਂ ਦੀ ਜਾਨ ਬਚਾਉਣ ਵਿੱਚ ਸਫ਼ਲ ਹੋਵੇਗਾ।

ਮਾਨਵਤਾਵਾਦੀ ਸਹਾਇਤਾ ਅਤੇ ਆਪਦਾ ਰਾਹਤ (ਐੱਚਏਡੀਆਰ)

2004 ਦੇ ਹਿੰਦ ਮਹਾਸਾਗਰ ਵਿੱਚ ਆਏ ਭੂਚਾਲ ਅਤੇ ਸੁਨਾਮੀ ਦੇ ਵੀਹ ਸਾਲ ਬਾਅਦ, ਜਦੋਂ ਕੁਆਡ ਪਹਿਲੀ ਵਾਰ ਮਨੁੱਖੀ ਸਹਾਇਤਾ ਵਧਾਉਣ ਲਈ ਇਕੱਠੇ ਆਇਆ ਸੀ, ਅਸੀਂ ਇੰਡੋ-ਪੈਸੀਫਿਕ ਵਿੱਚ ਕੁਦਰਤੀ ਆਪਦਾਵਾਂ ਦੇ ਕਾਰਨ ਹੋਣ ਵਾਲੀ ਅਸੁਰੱਖਿਆ ਦਾ ਜਵਾਬ ਦੇਣਾ ਜਾਰੀ ਰੱਖਿਆ ਹੈ। 2022 ਵਿੱਚ, ਕੁਆਡ ਨੇ “ਇੰਡੋ-ਪੈਸੀਫਿਕ” ਵਿੱਚ ਮਨੁੱਖੀ ਸਹਾਇਤਾ ਅਤੇ ਆਪਦਾ ਰਾਹਤ ‘ਤੇ ਕੁਆਡ ਸਾਂਝੇਦਾਰੀ” ਦੀ ਸਥਾਪਨਾ ਕੀਤੀ ਅਤੇ ਇੰਡੋ-ਪੈਸੀਫਿਕ ਵਿੱਚ ਐੱਚਏਡੀਆਰ ‘ਤੇ ਕੁਆਡ ਸਾਂਝੇਦਾਰੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਹਸਤਾਖਰ ਕੀਤੇ, ਜੋ ਕੁਆਡ ਦੇਸ਼ਾਂ ਨੂੰ ਕੁਦਰਤੀ ਆਪਦਾਵਾਂ ਦਾ ਸਾਹਮਣਾ ਕਰਨ ਵਿੱਚ ਤੇਜ਼ੀ ਨਾਲ ਤਾਲਮੇਲ ਕਰਨ ਵਿੱਚ ਯੋਗ ਬਣਾਉਂਦੇ ਹਨ। ਅਸੀਂ ਕੁਆਡ ਸਰਕਾਰਾਂ ਦਾ ਸੁਆਗਤ ਕਰਦੇ ਹਾਂ ਜੋ ਕੁਦਰਤੀ ਆਪਦਾ ਦੀ ਸਥਿਤੀ ਵਿੱਚ ਜ਼ਰੂਰੀ ਰਾਹਤ ਸਪਲਾਈ ਦੀ ਪੂਰਵ-ਸਥਿਤੀ ਸਮੇਤ ਤੇਜ਼ੀ ਨਾਲ ਪ੍ਰਤੀਕ੍ਰਿਆ ਦੇਣ ਵਿੱਚ ਤੱਤਪਰਤਾ ਸੁਨਿਸ਼ਚਿਤ ਕਰਨ ਲਈ ਕੰਮ ਕਰ ਰਹੇ ਹਾਂ, ਇਹ ਪ੍ਰਯਾਸ ਹਿੰਦ ਮਹਾਸਾਗਰ ਖੇਤਰ ਤੋਂ ਲੈ ਕੇ ਦੱਖਣ ਪੂਰਵ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਤੱਕ ਵਿਸਤ੍ਰਿਤ ਹੈ।

ਮਈ 2024 ਵਿੱਚ, ਪਾਪੂਆ ਨਿਊ ਗਿਨੀ ਵਿੱਚ ਇੱਕ ਵਿਨਾਸ਼ਕਾਰੀ ਜ਼ਮੀਨ ਖਿਸਕਣ ਦੇ ਬਾਅਦ, ਕੁਆਡ ਭਾਗੀਦਾਰਾਂ ਨੇ ਸਮੂਹਿਕ ਤੌਰ ‘ਤੇ ਮਨੁੱਖੀ ਸਹਾਇਤਾ ਲਈ 5 ਮਿਲੀਅਨ ਡਾਲਰ ਤੋਂ ਅਧਿਕ ਦਾ ਯੋਗਦਾਨ ਦਿੱਤਾ। ਟਾਈਫੂਨ ਯਾਗੀ ਦੇ ਵਿਨਾਸ਼ਕਾਰੀ ਨਤੀਜਿਆਂ ਦੇ ਮੱਦੇਨਜ਼ਰ ਵੀਅਤਨਾਮ ਦੇ ਲੋਕਾਂ ਦਾ ਸਮਰਥਨ ਕਰਨ ਲਈ ਕੁਆਡ ਭਾਗੀਦਾਰ 4 ਮਿਲੀਅਨ ਡਾਲਰ ਤੋਂ ਅਧਿਕ ਦੀ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਲਈ ਇਕੱਠੇ ਮਿਲ ਕੇ ਕੰਮ ਕਰੇ ਹਨ। ਕੁਆਡ ਨੇ ਆਪਣੇ ਦੀਰਘਕਾਲੀ ਮਜ਼ਬੂਤੀਕਰਣ ਪ੍ਰਯਾਸਾਂ ਵਿੱਚ ਖੇਤਰ ਵਿੱਚ ਭਾਗੀਦਾਰਾਂ ਦਾ ਸਮਰਥਨ ਕਰਨਾ ਜਾਰੀ ਰੱਖਿਆ ਹੈ।

ਸਮੁੰਦਰੀ ਸੁਰੱਖਿਆ

2022 ਵਿੱਚ, ਅਸੀਂ ਖੇਤਰ ਵਿੱਚ ਭਾਗੀਦਾਰਾਂ ਨੂੰ ਲਗਭਗ ਰੀਅਲ ਟਾਈਮ ‘ਤੇ, ਏਕੀਕ੍ਰਿਤ ਅਤੇ ਲਾਗਤ ਪ੍ਰਭਾਵੀ ਸਮੁੰਦਰੀ ਖੇਤਰ ਜਾਗਰੂਕਤਾ ਦੀ ਜਾਣਕਾਰੀ ਪ੍ਰਦਾਨ ਕਰਨ ਲਈ ਇੰਡੋ-ਪੈਸੀਫਿਕ ਸਮੁੰਦਰੀ ਖੇਤਰ ਜਾਗਰੂਕਤਾ ਭਾਗੀਦਾਰੀ  (ਆਈਪੀਐੱਮਡੀਏ) ਦਾ ਐਲਾਨ ਕੀਤਾ। ਤਦ ਤੋਂ, ਭਾਗੀਦਾਰਾਂ ਦੀ ਸਲਾਹ ਨਾਲ, ਅਸੀਂ ਇੰਡੋ ਪੈਸੀਫਿਕ ਵਿੱਚ, ਪੈਸੀਫਿਕ ਆਈਲੈਂਡਜ਼ ਫੋਰਮ ਫਿਸ਼ਰੀਜ਼ ਏਜੰਸੀ ਅਤੇ ਦੱਖਣ ਪੂਰਵ ਏਸ਼ੀਆ ਵਿੱਚ ਭਾਗੀਦਾਰਾਂ ਦੇ ਨਾਲ, ਸੂਚਨਾ ਫਿਊਜ਼ਨ ਸੈਂਟਰ-ਇੰਡੀਅਨ ਓਸ਼ੀਅਨ ਰੀਜਨ, ਗੁਰੂਗ੍ਰਾਮ ਰਾਹੀਂ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਅੱਗੇ ਵਧਾਇਆ ਹੈ। ਅਜਿਹਾ ਕਰਨ ਵਿੱਚ, ਕੁਆਡ ਨੇ ਦੋ ਦਰਜਨ ਤੋਂ ਅਧਿਕ ਦੇਸ਼ਾਂ ਨੂੰ ਡਾਰਕ ਵੈਸਲ ਸਮੁੰਦਰ ਖੇਤਰ ਜਾਗਰੂਕਤਾ ਡੇਟਾ ਤੱਕ ਪਹੁੰਚਣ ਵਿੱਚ ਮਦਦ ਕੀਤੀ ਹੈ, ਤਾਕਿ ਉਹ ਆਪਣੇ ਵਿਸ਼ੇਸ਼ ਆਰਥਿਕ ਖੇਤਰਾਂ ਵਿੱਚ ਗਤੀਵਿਧੀਆਂ ਦੀ ਬਿਹਤਰ ਨਿਗਰਾਨੀ ਕਰ ਸਕਣ-ਜਿਸ ਵਿੱਚ ਗੈਰ-ਕਾਨੂੰਨੀ ਗਤੀਵਿਧੀ ਵੀ ਸ਼ਾਮਲ ਹੈ।

ਆਸਟ੍ਰੇਲੀਆ ਸੈਟੇਲਾਈਟ ਡੇਟਾ, ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਰਾਹੀਂ ਪ੍ਰਸ਼ਾਂਤ ਖੇਤਰ ਵਿੱਚ ਖੇਤਰੀ ਸਮੁਦੰਰੀ ਜਾਗਰੂਕਤਾ ਵਧਾਉਣ ਲਈ ਪੈਸੀਫਿਕ ਆਈਲੈਂਡਜ਼ ਫੋਰਮ ਫਿਸ਼ਰੀਜ਼ ਏਜੰਸੀ ਦੇ ਨਾਲ ਆਪਣੇ ਸਹਿਯੋਗ ਨੂੰ ਵਧਾਉਣ ਦੇ ਲਈ ਪ੍ਰਤੀਬੱਧ ਹੈ।

ਅੱਜ ਅਸੀਂ  ਇੰਡੋ-ਪੈਸੀਫਿਕ ਵਿੱਚ ਟ੍ਰੇਨਿੰਗ ਲਈ ਇੱਕ ਨਵੀਂ ਖੇਤਰੀ ਸਮੁੰਦਰੀ ਪਹਿਲ (ਮੈਤ੍ਰੀ) ਦਾ ਐਲਾਨ ਕਰ ਰਹੇ ਹਾਂ, ਤਾਕਿ ਇਸ ਖੇਤਰ ਵਿੱਚ ਸਾਡੇ ਸਾਂਝੇਦਾਰ ਆਈਪੀਐੱਮਡੀਏ ਅਤੇ ਹੋਰ ਕੁਆਡ ਭਾਗੀਦਾਰੀ ਪਹਿਲਾਂ ਰਾਹੀਂ ਪ੍ਰਦਾਨ ਕੀਤੇ ਗਏ ਉਪਕਰਣਾਂ ਦਾ ਅਧਿਕਤਮ ਉਪਯੋਗ ਕਰ ਸਕਣ, ਆਪਣੇ ਜਲ ਦੀ ਨਿਗਰਾਨੀ ਅਤੇ ਸੁਰੱਖਿਆ ਕਰ ਸਕਣ, ਆਪਣੇ ਕਾਨੂੰਨਾਂ ਨੂੰ ਲਾਗੂ ਕਰ ਸਕਣ ਅਤੇ ਗੈਰ-ਕਾਨੂੰਨੀ ਵਿਵਹਾਰ ਨੂੰ ਰੋਕ ਸਕਣ। ਅਸੀਂ 2025 ਵਿੱਚ ਭਾਰਤ ਦੁਆਰਾ ਪਹਿਲੇ ਮੈਤ੍ਰੀ ਵਰਕਸ਼ਾਪ ਦੀ ਮੇਜ਼ਬਾਨੀ ਕਰਨ ਦੇ ਪ੍ਰਤੀ ਆਸ਼ਾਵੰਤ ਹਾਂ।

ਇਸ ਦੇ ਇਲਾਵਾ, ਅਸੀਂ ਇੰਡੋ-ਪੈਸੀਫਿਕ ਵਿੱਚ ਨਿਯਮ-ਅਧਾਰਿਤ ਸਮੁੰਦਰੀ ਵਿਵਸਥਾ ਨੂੰ ਬਣਾਏ ਰੱਖਣ ਦੇ ਪ੍ਰਯਾਸਾਂ ਦਾ ਸਮਰਥਨ ਕਰਨ ਲਈ ਕੁਆਡ ਸਮੁੰਦਰੀ ਕਾਨੂੰਨੀ ਗੱਲਬਾਤ ਦੀ ਸ਼ੁਰੂਆਤ ਦਾ ਸੁਆਗਤ ਕਰਦੇ ਹਾਂ। ਇਸ ਦੇ ਇਲਾਵਾ, ਕੁਆਡ ਭਾਗੀਦਾਰ ਆਉਣ ਵਾਲੇ ਵਰ੍ਹੇ ਵਿੱਚ ਆਈਪੀਐੱਮਡੀਏ ਵਿੱਚ ਨਵੀਂ ਤਕਨੀਕ ਅਤੇ ਡੇਟਾ ਜੋੜਨ ਦਾ ਇਰਾਦਾ ਰੱਖਦੇ ਹਾਂ, ਤਾਕਿ ਖੇਤਰ ਨੂੰ ਅਤਿਆਧੁਨਿਕ ਸਮਰੱਥਾ ਅਤੇ ਜਾਣਕਾਰੀ ਪ੍ਰਦਾਨ ਕਰਨਾ ਜਾਰੀ ਰੱਖਿਆ ਜਾ ਸਕੇ।

ਅਸੀਂ ਅੱਜ ਇਹ ਵੀ ਐਲਾਨ ਕਰ ਰਹੇ ਹਾਂ ਕਿ ਯੂਐੱਸ ਕੋਸਟ, ਜਪਾਨ ਕੋਸਟ, ਆਸਟ੍ਰੇਲੀਅਨ ਬਾਰਡਰ ਫੋਰਸ ਅਤੇ ਇੰਡੀਅਨ ਕੋਸਟ ਗਾਰਡ, 2025 ਵਿੱਚ ਪਹਿਲੀ ਵਾਰ ਕੁਆਡ-ਐੱਟ-ਸੀ ਸ਼ਿਪ ਅਬਜ਼ਰਵਰ ਮਿਸ਼ਨ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਾਂ, ਤਾਕਿ ਅੰਤਰ-ਕਾਰਜਸ਼ੀਲਤਾ ਵਿੱਚ ਸੁਧਾਰ ਹੋਵੇ ਅਤੇ ਸਮੁੰਦਰੀ ਸੁਰੱਖਿਆ ਨੂੰ ਹੁਲਾਰਾ ਮਿਲੇ ਅਤੇ ਇੰਡੋ-ਪੈਸੀਫਿਕ ਵਿੱਚ ਭਵਿੱਖ ਵਿੱਚ ਹੋਰ ਮਿਸ਼ਨ ਜਾਰੀ ਰਹਿਣ।

ਅਸੀਂ ਅੱਜ ਕੁਆਡ ਇੰਡੋ-ਪੈਸੇਫਿਕ ਲੌਜਿਸਟਿਕਸ ਨੈੱਟਵਰਕ ਪਾਇਲਟ ਪ੍ਰੋਜੈਕਟ ਦੇ ਸ਼ੁਰੂਆਤ ਦਾ ਵੀ ਐਲਾਨ ਕਰ ਰਹੇ ਹਾਂ, ਜਿਸ ਦਾ ਉਦੇਸ਼ ਸਾਡੇ ਦੇਸ਼ਾਂ ਦੇ ਦਰਮਿਆਨ ਸਾਂਝਾ ਏਅਰਲਿਫਟ ਸਮਰੱਥਾ ਨੂੰ ਅੱਗੇ ਵਧਾਉਣਾ ਅਤੇ ਸਾਡੀ ਸਮੂਹਿਕ ਲੌਜਿਸਟਿਕਸ ਸ਼ਕਤੀਆਂ ਦਾ ਲਾਭ ਉਠਾਉਣਾ ਹੈ, ਤਾਕਿ ਇੰਡੋ-ਪੈਸੀਫਿਕ ਵਿੱਚ ਕੁਦਰਤੀ ਆਪਦਾਵਾਂ ਦੇ ਪ੍ਰਤੀ ਜਵਾਬੀ ਕਾਰਵਾਈ ਨੂੰ ਅਧਿਕ ਤੇਜ਼ੀ ਨਾਲ ਅਤੇ ਕੁਸ਼ਲਤਾਪੂਰਵਕ ਸਮਰਥਨ ਦਿੱਤਾ ਜਾ ਸਕੇ।

ਗੁਣਵੱਤਾਪੂਰਨ ਇਨਫ੍ਰਾਸਟ੍ਰਕਚਰ

ਕੁਆਡ ਗੁਣਵੱਤਾਪੂਰਨ, ਮਜ਼ਬੂਤ ਇਨਫ੍ਰਾਸਟ੍ਰਕਚਰ ਦੇ ਵਿਕਾਸ ਰਾਹੀਂ ਖੇਤਰ ਦੇ ਸੰਪਕਰ ਨੂੰ ਬਿਹਤਰ ਬਣਾਉਣ ਦੇ ਲਈ ਪ੍ਰਤੀਬੱਧ ਹੈ।

ਸਾਨੂੰ ਕੁਆਡ ਭਵਿੱਖ ਦੇ ਪੋਰਟ ਦੀ ਸਾਂਝੇਦਾਰੀ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ, ਜੋ ਖੇਤਰੀ ਭਾਗੀਦਾਰਾਂ ਦੇ ਸਹਿਯੋਗ ਨਾਲ ਇੰਡੋ-ਪੈਸੀਫਿਕ ਵਿੱਚ ਸਥਾਈ ਅਤੇ ਮਜ਼ਬੂਤ ਇਨਫ੍ਰਾਸਟ੍ਰਕਚਰ ਵਿਕਾਸ ਦਾ ਸਮਰਥਨ ਕਰਨ ਲਈ ਕੁਆਡ ਦੀ ਮੁਹਾਰਤ ਦਾ ਉਪਯੋਗ ਕਰੇਗੀ। 2025 ਵਿੱਚ, ਅਸੀਂ ਮੁੰਬਈ ਵਿੱਚ ਭਾਰਤ ਦੁਆਰਾ ਆਯੋਜਿਤ ਕੁਆਡ ਰੀਜ਼ਨਲ ਪੋਰਟਸ ਅਤੇ ਟ੍ਰਾਂਸਪੋਰਟੇਸ਼ਨ ਕਾਨਫਰੰਸ ਆਯੋਜਿਤ ਕਰਨ ਦਾ ਇਰਾਦਾ ਰੱਖਦੇ ਹਾਂ।

ਇਸ ਨਵੀ ਸਾਂਝੇਦਾਰੀ ਰਾਹੀਂ, ਕੁਆਡ ਭਾਗੀਦਾਰ ਤਾਲਮੇਲ ਕਰਨ, ਸੂਚਨਾਵਾਂ ਦਾ ਅਦਾਨ-ਪ੍ਰਦਾਨ ਕਰਨ, ਖੇਤਰ ਵਿੱਚ ਭਾਗੀਦਾਰਾਂ ਦੇ ਨਾਲ ਸਰਵੋਤਮ ਤੌਰ-ਤਰੀਕਿਆਂ ਨੂੰ ਸਾਂਝਾ ਕਰਨ ਦਾ ਇਰਾਦਾ ਰੱਖਦੇ ਹਨ ਅਤੇ ਇੰਡੋ ਪੈਸੀਫਿਕ ਵਿੱਚ ਗੁਣਵੱਤਾਪੂਰਨ ਪੋਰਟ ਇਨਫ੍ਰਾਸਟ੍ਰਕਚਰ ਵਿੱਚ ਸਰਕਾਰੀ ਅਤੇ ਨਿੱਜੀ ਖੇਤਰ ਦੇ ਨਿਵੇਸ਼ ਨੂੰ ਜੁਟਾਉਣ ਲਈ ਸੰਸਾਧਨਾਂ ਦਾ ਲਾਭ ਉਠਾਉਣਾ ਚਾਹੁੰਦੇ ਹਨ।

ਅਸੀਂ 2,200 ਤੋਂ ਅਧਿਕ ਮਾਹਿਰਾਂ ਲਈ ਕੁਆਡ ਇਨਫ੍ਰਾਸਟ੍ਰਕਚਰ ਫੈਲੋਸ਼ਿਪ ਦੇ ਵਿਸਤਾਰ ਦੀ ਸ਼ਲਾਘਾ ਕਰਦੇ ਹਾਂ, ਅਤੇ ਜ਼ਿਕਰ ਕਰਦੇ ਹਾਂ ਕਿ ਪਿਛਲੇ ਸਾਲ ਦੇ ਸਮਿਟ ਵਿੱਚ ਇਸ ਪਹਿਲ ਦੇ ਐਲਾਨ ਦੇ ਬਾਅਦ ਤੋਂ ਕੁਆਡ ਭਾਗੀਦਾਰਾਂ ਨੇ ਪਹਿਲਾਂ ਹੀ 1,300 ਤੋਂ ਅਧਿਕ ਫੈਲੋਸ਼ਿਪ ਪ੍ਰਦਾਨ ਕੀਤੇ ਹਨ। ਅਸੀਂ ਭਾਰਤ ਵਿੱਚ ਆਪਦਾ ਰੋਧੀ ਬੁਨਿਆਦੀ ਢਾਂਚੇ ਗਠਬੰਧਨ ਦੁਆਰਾ ਆਯੋਜਿਤ ਵਰਕਸਾਪ ਦੀ ਵੀ ਸ਼ਲਾਘਾ ਕਰਦੇ ਹਾਂ, ਜੋ ਬਿਜਲੀ ਖੇਤਰ ਨੂੰ ਮਜ਼ਬੂਤ ਕਰਨ ਲਈ ਇੰਡੋ-ਪੈਸੀਫਿਕ ਵਿੱਚ ਭਾਗੀਦਾਰਾਂ ਨੂੰ ਸਸ਼ਕਤ ਬਣਾਉਣ ਲਈ ਕੰਮ ਕਰ ਰਿਹਾ ਹੈ।

ਕੁਆਡ ਕੇਬਲ ਕਨੈਕਟੀਵਿਟੀ ਅਤੇ ਸੁਦ੍ਰਿੜ੍ਹਤਾ ਭਾਗੀਦਾਰੀ ਰਾਹੀਂ, ਅਸੀਂ ਇੰਡੋ-ਪੈਸੀਫਿਕ ਵਿੱਚ ਗੁਣਵੱਤਾਪੂਰਨ ਸਮੁੰਦਰ ਦੇ ਅੰਦਰ ਕੇਬਲ ਨੈੱਟਵਰਕ ਦਾ ਸਮਰਥਨ ਅਤੇ ਮਜ਼ਬੂਤੀਕਰਣ ਕਰਨਾ ਜਾਰੀ ਰੱਖਿਆ ਹੈ, ਜਿਸ ਦੀ ਸਮਰੱਥਾ, ਟਿਕਾਊਤਾ, ਅਤੇ ਭਰੋਸੇਯੋਗਤਾ ਖੇਤਰ ਅਤੇ ਦੁਨੀਆ ਦੀ ਸੁਰੱਖਿਆ ਅਤੇ ਸਮ੍ਰਿੱਧੀ ਨਾਲ ਅਟੁੱਟ ਤੌਰ ‘ਤੇ ਜੁੜੀ ਹੋਈ ਹੈ।

ਇਨ੍ਹਾਂ ਪ੍ਰਯਾਸਾਂ ਦੇ ਸਮਰਥਨ ਵਿੱਚ, ਆਸਟ੍ਰੇਲੀਆ ਨੇ ਜੁਲਾਈ ਵਿੱਚ ਕੇਬਲ ਕਨੈਕਟੀਵਿਟੀ ਅਤੇ ਸੁਦ੍ਰਿੜ੍ਹਤਾ ਕੇਂਦਰ ਸ਼ੁਰੂ ਕੀਤਾ, ਜੋ ਪੂਰੇ ਖੇਤਰ ਤੋਂ ਪ੍ਰਾਪਤ ਬੇਨਤੀਆਂ ਦੇ ਅਨੁਰੂਪ ਵਰਕਸ਼ੌਪਸ ਅਤੇ ਨੀਤੀ ਅਤੇ ਰੈਗੂਲੇਟਰੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਜਪਾਨ ਨਾਊਰੂ ਅਤੇ ਕਿਰੀਬਾਤੀ ਵਿੱਚ ਸਮੁੰਦਰ ਦੇ ਅੰਦਰ ਕੇਬਲ ਦੇ ਸੰਦਰਭ ਵਿੱਚ ਜਨਤਕ ਆਈਸੀਟੀ ਇਨਫ੍ਰਾਸਟ੍ਰਕਚਰ ਪ੍ਰਬੰਧਨ ਸਮਰੱਥਾ ਵਿੱਚ ਸੁਧਾਰ ਲਈ ਤਕਨੀਕੀ ਸਹਿਯੋਗ ਵਧਾਏਗਾ।

ਸੰਯੁਕਤ ਰਾਜ ਅਮਰੀਕਾ ਨੇ ਇੰਡੋ-ਪੈਸੀਫਿਕ ਦੇ 25 ਦੇਸ਼ਾਂ ਦੇ ਦੂਰਸੰਚਾਰ ਅਧਿਕਾਰੀਆਂ ਅਤੇ ਅਧਿਕਾਰੀਆਂ ਲਈ 1,300 ਤੋਂ ਅਧਿਕ ਸਮਰੱਥਾ ਨਿਰਮਾਣ ਟ੍ਰੇਨਿੰਗਸ ਆਯੋਜਿਤ ਕੀਤੀਆਂ ਹਨ, ਅੱਜ ਅਮਰੀਕਾ ਕਾਂਗਰਸ ਦੇ ਨਾਲ ਮਿਲ ਕੇ ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਅੱਗੇ ਵਧਾਉਣ ਅਤੇ ਵਿਸਤਾਰ ਦੇਣ ਲਈ ਵਾਧੂ 3.4 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦੀ ਆਪਣੀ ਇੱਛਾ ਦਾ ਐਲਾਨ ਕਰਦਾ ਹੈ।

ਕੁਆਡ ਭਾਗੀਦਾਰਾਂ ਦੁਆਰਾ ਕੇਬਲ ਪ੍ਰੋਜੈਕਟਾਂ ਵਿੱਚ ਨਿਵੇਸ਼ ਨਾਲ ਸਾਰੇ ਪ੍ਰਸ਼ਾਂਤ ਦ੍ਵੀਪ ਦੇਸ਼ਾਂ ਨੂੰ 2025 ਦੇ ਅੰਤ ਤੱਕ ਪ੍ਰਾਇਮਰੀ ਦੂਰਸੰਚਾਰ ਕੇਬਲ ਕਨੈਕਟੀਵਿਟੀ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲੇਗੀ। ਪਿਛਲੇ ਕੁਆਡ ਲੀਡਰਜ਼ ਸਮਿਟ ਦੇ ਬਾਅਦ ਤੋਂ, ਕੁਆਡ ਭਾਗੀਦਾਰਾਂ ਨੇ ਪ੍ਰਸ਼ਾਂਤ ਖੇਤਰ ਵਿੱਚ ਸਮੁੰਦਰ ਦੇ ਅੰਦਰ ਕੇਬਲ ਨਿਰਮਾਣ ਲਈ 140 ਮਿਲੀਅਨ ਡਾਲਰ ਤੋਂ ਅਧਿਰ ਦੀ ਪ੍ਰਤੀਬੱਧਤਾ ਵਿਅਕਤ ਕੀਤੀ ਹੈ, ਨਾਲ ਹੀ ਇਸ ਕੰਮ ਲਈ ਹੋਰ ਸਮਾਨ ਵਿਚਾਰਧਾਰਾ ਵਾਲੇ ਭਾਗੀਦਾਰਾਂ ਤੋਂ ਵੀ ਯੋਗਦਾਨ ਮਿਲਿਆ ਹੈ। ਨਵੇਂ ਸਮੁਦੰਰ ਦੇ ਅੰਦਰ ਕੇਬਲ ਵਿੱਚ ਇਨ੍ਹਾਂ ਨਿਵੇਸਾਂ ਨੂੰ ਪੂਰਕ ਕਰਦੇ ਹੋਏ, ਭਾਰਤ ਨੇ ਇੰਡੋ-ਪੈਸੀਫਿਕ ਵਿੱਚ ਸਮੁੰਦਰ ਦੇ ਅੰਦਰ ਕੇਬਲ ਰੱਖ-ਰੱਖਾਅ ਅਤੇ ਮੁਰੰਮਤ ਸਮਰੱਥਾਵਾਂ ਦੇ ਵਿਸਤਾਰ ਦੀ ਜਾਂਚ ਕਰਨ ਲਈ ਇੱਕ ਵਿਵਹਾਰਿਕਤਾ ਅਧਿਐਨ ਸ਼ੁਰੂ ਕੀਤਾ ਹੈ।

ਅਸੀਂ ਪ੍ਰਸ਼ਾਂਤ ਗੁਣਵੱਤਾ ਇਨਫ੍ਰਾਸਟ੍ਰਕਚਰ ਸਿਧਾਂਤਾਂ ਦੇ ਲਈ ਆਪਣੇ ਸਮਰਥਨ ਦੀ ਪੁਸ਼ਟੀ ਕਰਦੇ ਹਾਂ, ਜੋ ਇਨਫ੍ਰਾਸਟ੍ਰਕਚਰ ‘ਤੇ ਪ੍ਰਸ਼ਾਤ ਖੇਤਰ ਦੇ ਦੇਸ਼ਾਂ ਦੀ ਆਵਾਜ਼ਾਂ ਦੀ ਅਭਿਵਿਅਕਤੀ ਹਨ।

ਅਸੀਂ ਇੰਡੋ-ਪੈਸੀਫਿਕ ਵਿੱਚ ਸਾਡੀ ਸਾਂਝਾ ਸਮ੍ਰਿੱਧੀ ਅਤੇ ਟਿਕਾਊ ਵਿਕਾਸ ਨੂੰ ਅੱਗੇ ਵਧਾਉਣ ਲਈ ਇੱਕ ਸਮਾਵੇਸ਼ੀ, ਖੁੱਲ੍ਹੇ, ਸਥਾਈ, ਨਿਰਪੱਖ, ਸੁਰੱਖਿਅਤ, ਭਰੋਸੇਯੋਗ ਅਤੇ ਸੁਰੱਖਿਅਤ ਡਿਜੀਟਲ ਭਵਿੱਖ ਲਈ ਆਪਣੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੇ ਹਾਂ। ਇਸ ਸੰਦਰਭ ਵਿੱਚ, ਅਸੀਂ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਦੇ ਵਿਕਾਸ ਅਤੇ ਤੈਨਾਤੀ ਦੇ ਲਈ ਕੁਆਡ ਸਿਧਾਂਤਾਂ ਦਾ ਸੁਆਗਤ ਕਰਦੇ ਹਾਂ।

ਮਹੱਤਵਪੂਰਨ ਅਤੇ ਉਭਰਦੀਆਂ ਹੋਈਆਂ ਟੈਕਨੋਲੋਜੀਆਂ

ਅੱਜ ਸਾਡੇ ਵਿਆਪਕ ਇੰਡੋ-ਪੈਸੀਫਿਕ ਵਿੱਚ ਭਰੋਸੇਯੋਗ ਟੈਕਨੋਲੋਜੀ ਸਮਾਧਾਨ ਪ੍ਰਦਾਨ ਕਰਨ ਲਈ ਆਪਣੀ ਸਾਂਝੇਦਾਰੀ ਦੇ ਇੱਕ ਮਹੱਤਵਅਕਾਂਖੀ ਵਿਸਤਾਰ ਦਾ ਐਲਾਨ ਕਰਦੇ ਹੋਏ ਮਾਣ ਹੋ ਰਿਹਾ ਹੈ।

ਪਿਛਲੇ ਸਾਲ, ਕੁਆਡ ਭਾਗੀਦਾਰਾਂ ਨੇ ਸੁਰੱਖਿਅਤ, ਮਜ਼ਬੂਤ ਅਤੇ ਆਪਸ ਵਿੱਚ ਜੁੜੇ ਦੂਰਸੰਚਾਰ ਈਕੋਸਿਸਟਮ ਦਾ ਸਮਰਥਨ ਕਰਨ ਦੇ ਕ੍ਰਮ ਵਿੱਚ ਪ੍ਰਸ਼ਾਂਤ ਖੇਤਰ ਵਇੱਚ ਪਹਿਲਾ ਖੁੱਲ੍ਹਾ ਰੇਡੀਓ ਪਹੁੰਚ ਨੈੱਟਵਰਕ (ਓਪਨ ਰੇਡੀਓ ਐਕਸੈਸ ਨੈੱਟਵਰਕ, ਆਰਏਐੱਨ) ਤੈਨਾਤ ਕਰਨ ਲਈ ਇੱਕ ਇਤਿਹਾਸਿਕ ਪਹਿਲ ਦੀ ਸ਼ੁਰੂਆਤ ਕੀਤੀ ਸੀ। ਤਦ ਤੋਂ, ਕੁਆਡ ਨੇ ਇਸ ਪ੍ਰਯਾਸ ਲਈ ਲਗਭਗ 20 ਮਿਲੀਅਨ ਡਾਲਰ ਦਾ ਵਾਅਦਾ ਕੀਤਾ ਹੈ।

ਕੁਆਡ ਭਾਗੀਦਾਰ ਦੱਖਣ ਪੂਰਵ ਏਸ਼ੀਆ ਵਿੱਚ ਵਾਧੂ ਖੁੱਲੇ ਆਰਏਐੱਨ ਪ੍ਰੋਜੈਕਟਾਂ ਦਾ ਪਤਾ ਲਗਾਉਣ ਦੇ ਅਵਸਰ ਦਾ ਵੀ ਸੁਆਗਤ ਕਰਦੇ ਹਨ। ਅਸੀਂ ਫਿਲੀਪੀਂਸ ਵਿੱਚ ਚਲ ਰਹੇ ਖੁੱਲ੍ਹੇ ਆਰਏਐੱਨ ਖੇਤਰੀ ਟਰਾਇਲ ਅਤੇ ਏਸ਼ੀਆ ਖੁੱਲ੍ਹਾ ਆਰਏਐੱਨ ਅਕੈਡਮੀ (ਏਓਆਰਏ) ਦੇ ਲਈ ਸਮਰਥਨ ਦਾ ਵਿਸਤਾਰ ਕਰਨ ਦੀ ਯੋਜਨਾ ਬਣਾ ਰਹੇ ਹਾਂ, ਜੋ ਇਸ ਸਾਲ ਦੀ ਸ਼ੁਰੂਆਤ ਵਿੱਚ ਸੰਯੁਕਤ ਰਾਜ ਅਮਰੀਕਾ ਅਤੇ ਜਪਾਨ ਦੁਆਰਾ ਦਿੱਤੇ ਗਏ ਸ਼ੁਰੂਆਤੀ 8 ਮਿਲੀਅਨ ਡਾਲਰ ਦੇ ਸਮਰਥਨ ਨੂੰ ਅੱਗੇ ਵਧਾਉਣਗੇ।

ਸੰਯੁਕਤ ਰਾਜ ਅਮਰੀਕਾ ਏਓਆਰਏ ਦੇ ਗਲੋਬਲ ਵਿਸਤਾਰ ਦਾ ਸਮਰਥਨ ਕਰਨ ਲਈ 7 ਮਿਲੀਅਨ ਡਾਲਰ ਤੋਂ ਅਧਿਕ ਦਾ ਨਿਵੇਸ਼ ਕਰਨ ਦੀ ਵੀ ਯੋਜਨਾ ਬਣਾ ਰਿਹਾ ਹੈ, ਜਿਸ ਵਿੱਚ ਭਾਰਤੀ ਸੰਸਥਾਵਾਂ ਦੇ ਨਾਲ ਸਾਂਝੇਦਾਰੀ ਵਿੱਚ ਦੱਖਣ ਏਸ਼ੀਆ ਵਿੱਚ ਵੱਡੇ ਪੈਮਾਨੇ ‘ਤੇ ਆਪਣੀ ਤਰ੍ਹਾਂ ਦੀ ਪਹਿਲੀ ਖੁੱਲ੍ਹੀ ਆਰਏਐੱਨ ਕਾਰਜਬਲ ਟ੍ਰੇਨਿੰਗ ਪਹਿਲ ਦੀ ਸ਼ੁਰੂਆਤ ਕਰਨਾ ਵੀ ਸ਼ਾਮਲ ਹੈ।

ਕੁਆਡ ਭਾਗੀਦਾਰ, ਦੇਸ਼ ਭਰ ਵਿੱਚ 5ਜੀ ਤੈਨਾਤੀ ਲਈ ਦੇਸ਼ ਦੀ ਤਿਆਰ ਸੁਨਿਸ਼ਚਿਤ ਕਰਨ ਲਈ ਤੁਵਾਲੂ ਦੂਰਸੰਚਾਰ ਨਿਗਮ ਦੇ ਨਾਲ ਸਹਿਯੋਗ ਕਰਨ ਦਾ ਵੀ ਪਤਾ ਲਗਾਉਣਗੇ।

ਅਸੀਂ ਇੱਕ ਵਿਭਿੰਨ ਅਤੇ ਪ੍ਰਤੀਯੋਗੀ ਬਜ਼ਾਰ ਨੂੰ ਸਾਕਾਰ ਕਰਨ ਅਤੇ ਕੁਆਡ ਦੀ ਸੈਮੀਕੰਡਕਟਰ ਸਪਲਾਈ ਚੇਨ ਦੀ ਮਜ਼ਬੂਤੀ ਵਧਾਉਣ ਲਈ ਆਪਣੀ ਪੂਰਕ ਸ਼ਕਤੀਆਂ ਦਾ ਬਿਹਤਰ ਲਾਭ ਉਠਾ ਕੇ ਸੈਮੀਕੰਡਕਟਰ ‘ਤੇ ਆਪਣੇ ਸਹਿਯੋਗ ਨੂੰ ਅੱਗੇ ਵਧਾਉਣ ਲਈ ਪ੍ਰਤੀਬੱਦ ਹਾਂ। ਅਸੀਂ ਸੈਮੀਕੰਡਕਟਰ ਸਪਲਾਈ ਚੇਨ ਕੰਟੀਜੈਂਸੀ ਨੈੱਟਵਰਕ ਲਈ ਕੁਆਡ ਦੇਸ਼ਾਂ ਦੇ ਦਰਮਿਆਨ ਸਹਿਯੋਗ ਦੇ ਮੈਮੋਰੰਡਮ ਦਾ ਸੁਆਗਤ ਕਰਦੇ ਹਾਂ।

ਪਿਛਲੇ ਸਾਲ ਦੇ ਸਮਿਟ ਵਿੱਚ ਘੋਸ਼ਿਤ ਅਗਲੀ ਪੀੜ੍ਹੀ ਦੀ ਖੇਤੀਬਾੜੀ (ਏਆਈ-ਈਐੱਨਜੀਏਜੀਏ) ਸਸ਼ਕਤੀਕਰਣ ਪਹਿਲ ਦੇ ਲਈ ਅਡਵਾਸਿੰਗ ਇਨੋਵੇਸ਼ਨ ਰਾਹੀਂ, ਸਾਡੀਆਂ ਸਰਕਾਰਾਂ ਖੇਤੀਬਾੜੀ ਦ੍ਰਿਸ਼ਟੀਕੋਣਾਂ ਨੂੰ ਬਦਲਣ ਅਤੇ ਇੰਡੋ-ਪੈਸੀਫਿਕ ਵਿੱਚ ਕਿਸਾਨਾਂ ਨੂੰ ਸਸ਼ਕਤ ਬਣਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ, ਰੋਬੋਟਿਕਸ ਅਤੇ ਸੈਸਿੰਗ ਦਾ ਉਪਯੋਗ ਕਰਨ ਲਈ ਮੋਹਰੀ ਸਹਿਯੋਗੀ ਖੋਜ ਨੂੰ ਸੁਦ੍ਰਿੜ੍ਹਤਾ ਪ੍ਰਦਾਨ ਕਰ ਰਹੀ ਹੈ। ਸਾਨੂੰ ਸੰਯੁਕਤ ਖੋਜ ਦੇ ਲਈ 7.5 ਮਿਲੀਅਨ ਡਾਲਰ ਤੋਂ ਅਧਿਕ ਦੀ ਸ਼ੁਰੂਆਤੀ ਫੰਡਿੰਗ ਦੇ ਅਵਸਰਾਂ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਅਤੇ ਸਾਡੇ ਖੋਜ ਭਾਈਚਾਰਿਆਂ ਨੂੰ ਜੋੜਨ ਅਤੇ ਸਾਂਝਾ ਖੋਜ ਸਿਧਾਂਤਾਂ ਨੂੰ ਅੱਗੇ ਵਧਾਉਣ ਲਈ ਸਾਡੀ ਵਿਗਿਆਨ ਏਜੰਸੀਆਂ ਦਰਮਿਆਨ ਹਾਲ ਹੀ ਵਿੱਚ ਸਹਿਯੋਗ ਮੈਮੋਰੰਡਮ ‘ਤੇ ਹੋਏ ਹਸਤਾਖਰ ਦਾ ਸੁਆਗਤ ਕਰਦੇ ਹਾਂ

ਸੰਯੁਕਤ ਰਾਜ ਅਮਰੀਕਾ, ਆਸਟ੍ਰੇਲੀਆ, ਭਾਰਤ ਅਤੇ ਜਪਾਨ ਕੁਆਡ ਬਾਇਓਐਕਸਪਲੋਰ ਪਹਿਲ ਸ਼ੁਰੂ ਕਰਨ ਦੇ ਪ੍ਰਤੀ ਉਤਸੁਕ ਹਨ-ਇੱਕ ਵਿੱਤ ਪੋਸ਼ਿਤ ਵਿਵਸਥਾ, ਜੋ ਸਾਰੇ ਚਾਰ ਦੇਸ਼ਾਂ ਵਿੱਚ ਵਿਭਿੰਨ ਗੈਰ-ਮਨੁੱਖੀ ਜੈਵਿਕ ਡੇਟਾ ਦੇ ਸੰਯੁਕਤ ਏਆਈ-ਸੰਚਾਲਿਤ ਖੋਜ ਦਾ ਸਮਰਥਨ ਕਰੇਗੀ।

ਇਹ ਪ੍ਰੋਜੈਕਟ ਮਹੱਤਵਪੂਰਣ ਅਤੇ ਉੱਭਰਦੀਆਂ ਟੈਕਨੋਲੋਜੀਆਂ ਵਿੱਚ ਰਿਸਰਚ ਅਤੇ ਵਿਕਾਸ ਸਹਿਯੋਗ ਦੇ ਲਈ ਆਗਾਮੀ ਕੁਆਡ ਸਿਧਾਂਤਾਂ ਦੁਆਰਾ ਵੀ ਸਮਰਥਿਤ ਹੋਵੇਗੀ।

ਜਲਵਾਯੂ ਅਤੇ ਸਵੱਛ ਊਰਜਾ

ਅਸੀਂ ਜਲਵਾਯੂ ਸੰਕਟ ਤੋਂ ਉਤਪੰਨ ਗੰਭੀਰ ਆਰਥਿਕ, ਸਮਾਜਿਕ ਅਤੇ ਵਾਤਾਵਰਣੀ ਪਰਿਣਾਮਾਂ ਨੂੰ ਰੇਖਾਂਕਿਤ ਕਰਦੇ ਹਾਂ ਅਤੇ ਅਸੀਂ ਜਲਵਾਯੂ ਅਤੇ ਸਵੱਛ ਊਰਜਾ ਸਹਿਯੋਗ ਨੂੰ ਵਧਾਉਣ ਦੇ ਨਾਲ-ਨਾਲ ਅਨੁਕੂਲਨ ਅਤੇ ਮਜ਼ਬੂਤੀ ਨੂੰ ਹੁਲਾਰਾ ਦੇਣ ਦੇ ਲਈ ਕੁਆਡ ਪਰਿਵਰਤਨ ਅਨੁਕੂਲਨ ਅਤੇ ਨਿਊਨੀਕਰਣ ਪੈਕੇਜ (ਕਿਊ-ਚੈਂਪ) ਸਹਿਤ ਭਾਰਤ-ਪ੍ਰਸ਼ਾਂਤ ਭਾਗੀਦਾਰਾਂ ਦੇ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਿਆ ਹੈ। ਅਸੀਂ ਆਪਣੇ ਲੋਕਾਂ, ਸਾਡੀ ਪ੍ਰਿਥਵੀ ਅਤੇ ਸਾਡੀ ਸਾਂਝਾ ਸਮ੍ਰਿੱਧੀ ਦੇ ਲਈ ਸਵੱਛ ਊਰਜਾ ਅਰਥਵਿਵਸਥਾ ਵਿੱਚ ਬਦਲਾਅ ਨੂੰ ਅਪਣਾਉਣ ਦੇ ਮਹੱਤਵਪੂਰਨ ਲਾਭਾਂ ‘ਤੇ ਜ਼ੋਰ ਦਿੰਦੇ ਹਾਂ। ਸਾਡੇ ਦੇਸ਼ ਉੱਚ ਗੁਣਵੱਤਾ ਵਾਲੀ, ਵਿਵਿਧ ਸਵੱਛ ਊਰਜਾ ਸਪਲਾਈ ਚੇਨਸ ਦੇ ਨਿਰਮਾਣ ਦੇ ਲਈ ਨੀਤੀਆਂ, ਪ੍ਰੋਤਸਾਹਨਾਂ, ਮਿਆਰਾਂ ਅਤੇ ਨਿਵੇਸ਼ਾਂ ਨੂੰ ਸੁਰੱਖਿਅਤ ਕਰਨ ਦੇ ਲਈ ਸਾਡੇ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਇਰਾਦਾ ਰੱਖਦੇ ਹਨ, ਜੋ ਵਿਸ਼ੇਸ਼ ਤੌਰ ‘ਤੇ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਸਾਡੀ ਸਮੂਹਿਕ ਊਰਜਾ ਸੁਰੱਖਿਆ ਨੂੰ ਵਧਾਉਣਗੇ, ਪੂਰੇ ਖੇਤਰ ਵਿੱਚ ਨਵੇਂ ਆਰਥਿਕ ਅਵਸਰ ਪੈਦਾ ਕਰਨਗੇ ਅਤੇ ਦੁਨੀਆ ਭਰ ਵਿੱਚ ਸਥਾਨਕ ਸ਼੍ਰਮਿਕਾਂ ਅਤੇ ਭਾਈਚਾਰਿਆਂ ਨੂੰ ਲਾਭਵੰਦ ਕਰਨਗੇ।

 

ਅਸੀਂ ਸਹਿਯੋਗੀ ਅਤੇ ਸਾਂਝੇਦਾਰ ਸਵੱਛ ਊਰਜਾ ਸਪਲਾਈ ਚੇਨਸ ਵਿੱਚ ਪੂਰਕ ਅਤੇ ਉੱਚ-ਮਿਆਰ ਨਿਜੀ ਖੇਤਰ ਦੇ ਨਿਵੇਸ਼ ਵਿੱਚ ਤੇਜ਼ੀ ਲਿਆਉਣ ਦੀ ਆਪਣੀ ਪ੍ਰਤੀਬੱਧਤਾ ਨੂੰ ਲਾਗੂ ਕਰਨ ਦੇ ਲਈ ਨੀਤੀ ਅਤੇ ਜਨਤਕ ਹਿਤ ਦੇ ਮਾਧਿਅਮ ਨਾਲ ਮਿਲ ਕੇ ਕੰਮ ਕਰਨਗੇ। ਇਸ ਉਦੇਸ਼ ਨਾਲ, ਔਸਟ੍ਰੇਲੀਆ ਨਵੰਬਰ ਵਿੱਚ ਕੁਆਡ ਸਵੱਛ ਊਰਜਾ ਸਪਲਾਈ ਚੇਨਸ ਵਿਵਿਧੀਕਰਣ ਪ੍ਰੋਗਰਾਮ ਦੇ ਲਈ ਆਵੇਦਨ ਸ਼ਾਮਲ ਕਰੇਗਾ, ਜੋ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਸੋਲਰ ਪੈਨਲ, ਹਾਈਡ੍ਰੋਜਨ ਇਲੈਕਟ੍ਰੋਲਾਈਜ਼ਰ ਅਤੇ ਬੈਟਰੀ ਸਪਲਾਈ ਚੇਨ ਨੂੰ ਵਿਕਸਿਤ ਕਰਨ ਅਤੇ ਵਿਵਿਧਤਾ ਲਿਆਉਣ ਵਾਲੇ ਪ੍ਰੋਜੈਕਟਾਂ ਦਾ ਸਮਰਥਨ ਕਰਨ ਦੇ ਲਈ 50 ਮਿਲੀਅਨ ਔਸਟ੍ਰੇਲਿਆਈ ਡਾਲਰ ਪ੍ਰਦਾਨ ਕਰੇਗਾ। ਭਾਰਤ ਫਿਜੀ, ਕੋਮੋਰੋਸ, ਮੈਡਾਗਾਸਕਰ ਅਤੇ ਸੇਸ਼ੇਲਸ ਵਿੱਚ ਨਵੇਂ ਸੋਲਰ ਪ੍ਰੋਜੈਕਟਾਂ ਵਿੱਚ 2 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦੇ ਲਈ ਪ੍ਰਤੀਬੱਧ ਹੈ। ਜਪਾਨ ਨੇ ਭਾਰਤ-ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਵਿੱਚ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਵਿੱਚ 122 ਮਿਲੀਅਨ ਡਾਲਰ ਅਨੁਦਾਨ ਅਤੇ ਲੋਨ ਦੇਣ ਦੀ ਪ੍ਰਤੀਬੱਧਤਾ ਜਤਾਈ ਹੈ। ਸੰਯੁਕਤ ਰਾਜ ਅਮਰੀਕਾ, ਡੀਐੱਫਸੀ ਦੇ ਮਾਧਿਅਮ ਨਾਲ, ਸਪਲਾਈ ਚੇਨਸ ਦਾ ਵਿਸਤਾਰ ਕਰਨ ਅਤੇ ਵਿਵਿਧਤਾ ਲਿਆਉਣ ਦੇ ਲਈ ਸੋਲਰ, ਨਾਲ ਹੀ ਪਵਨ, ਸ਼ੀਤਲਨ, ਬੈਟਰੀ ਅਤੇ ਮਹੱਤਵਪੂਰਨ ਖਣਿਜਾਂ ਦੇ ਲਈ ਨਿਜੀ ਪੂੰਜੀ ਜੁਟਾਉਣ ਦੇ ਅਵਸਰਾਂ ਦੀ ਤਲਾਸ਼ ਜਾਰੀ ਰੱਖੇਗਾ।

 

ਸਾਨੂੰ ਊਰਜਾ ਕੁਸ਼ਲਤਾ ਨੂੰ ਹੁਲਾਰਾ ਦੇਣ ਦੇ ਲਈ ਇੱਕ ਕੇਂਦ੍ਰਿਤ ਕੁਆਡ ਯਤਨ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ, ਜਿਸ ਵਿੱਚ ਉੱਚ ਕੁਸ਼ਲਤਾ ਵਾਲੀ ਸਸਤੀ, ਸ਼ੀਤਲਨ ਪ੍ਰਣਾਲੀਆਂ ਦੀ ਤੈਨਾਤੀ ਅਤੇ ਨਿਰਮਾਣ ਸ਼ਾਮਲ ਹੈ, ਤਾਕਿ ਜਲਵਾਯੂ-ਸੰਵੇਦਨਸ਼ੀਲ ਭਾਈਚਾਰੇ ਵਧਦੇ ਤਾਪਮਾਨ ਦੇ ਅਨੁਕੂਲ ਹੋ ਸਕਣ ਅਤੇ ਨਾਲ ਹੀ ਬਿਜਲੀ ਗ੍ਰਿਡ ‘ਤੇ ਦਬਾਅ ਘੱਟ ਕੀਤਾ ਜਾ ਸਕੇ।

 

ਅਸੀਂ ਜਲਵਾਯੂ ਪਰਿਵਰਤਨ ਤੋਂ ਉਤਪੰਨ ਚੁਣੌਤੀਆਂ ਦਾ ਸਮਾਧਾਨ ਕਰਨ ਅਤੇ ਬੰਦਰਗਾਹ ਇਨਫ੍ਰਾਸਟ੍ਰਕਚਰ ਦੀ ਮਜ਼ਬੂਤੀ ਅਤੇ ਟਿਕਾਊਪਨ ਸੁਨਿਸ਼ਚਿਤ ਕਰਨ ਦੇ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ। ਕੁਆਡ ਭਾਗੀਦਾਰ ਸਾਡੇ ਗਿਆਨ ਅਤੇ ਮਾਹਿਰਤਾ ਦਾ ਲਾਭ ਉਠਾ ਕੇ ਟਿਕਾਊ ਅਤੇ ਮਜ਼ਬੂਤ ਬੰਦਰਗਾਹ ਇਨਫ੍ਰਾਸਟ੍ਰਕਚਰ ਦੀ ਦਿਸ਼ਾ ਵਿੱਚ ਇੱਕ ਮਾਰਗ ਤਿਆਰ ਕਰਨਗੇ, ਜਿਸ ਵਿੱਚ ਆਪਦਾ ਰੋਧੀ ਇਨਫ੍ਰਾਸਟ੍ਰਕਚਰ ਗਠਬੰਧਨ (ਸੀਡੀਆਰਆਈ) ਵੀ ਸ਼ਾਮਲ ਹੋਵੇਗਾ।

 

ਸਾਈਬਰ

ਸਾਈਬਰ ਖੇਤਰ ਵਿੱਚ ਵਿਗੜਦੇ ਸੁਰੱਖਿਆ ਮਾਹੌਲ ਦੇ ਮੱਦੇਨਜ਼ਰ, ਕੁਆਡ ਦੇਸ਼ ਰਾਜ ਪ੍ਰਾਯੋਜਿਤ ਕਰਮੀਆਂ, ਸਾਈਬਰ ਅਪਰਾਧੀਆਂ ਅਤੇ ਹੋਰ ਗੈਰ-ਰਾਜ ਦੁਰਭਾਵਨਾਪੂਰਣ ਕਰਮੀਆਂ ਦੁਆਰਾ ਉਤਪੰਨ ਸਧਾਰਣ ਖਤਰਿਆਂ ਨੂੰ ਦੂਰ ਕਰਨ ਦੇ ਲਈ ਲਈ ਸਾਡੀ ਸਾਈਬਰ ਸੁਰੱਖਿਆ ਸਾਂਝੇਦਾਰੀ ਨੂੰ ਵਧਾਉਣ ਦਾ ਇਰਾਦਾ ਰੱਖਦੇ ਹਨ। ਸਾਡੇ ਦੇਸ਼ ਖਤਰੇ ਦੀ ਵੱਧ ਤੋਂ ਵੱਧ ਜਾਣਕਾਰੀ ਸਾਂਝਾ ਕਰਨ ਅਤੇ ਸਮਰੱਥਾ ਨਿਰਮਾਣ ਦੇ ਮਾਧਿਅਮ ਨਾਲ ਸਾਡੇ ਸਮੂਹਿਕ ਨੈੱਟਵਰਕ ਰੱਖਿਆ ਨੂੰ ਬਚਾਉਣ ਅਤੇ ਤਕਨੀਕੀ ਸਮਰੱਥਾਵਾਂ ਨੂੰ ਅੱਗੇ ਵਧਾਉਣ ਦੇ ਦਿਸ਼ਾ ਵਿੱਚ ਠੋਸ ਕਦਮ ਉਠਾਉਣ ਦੇ ਲਈ ਪ੍ਰਤੀਬੱਧ ਹਨ। ਅਸੀਂ ਕਮਜ਼ੋਰੀਆਂ ਦੀ ਪਹਿਚਾਣ ਕਰਨ, ਰਾਸ਼ਟਰੀ ਸੁਰੱਖਿਆ ਨੈੱਟਵਰਕ ਅਤੇ ਮਹੱਤਵਪੂਰਨ ਇਨਫ੍ਰਾਸਟ੍ਰਕਚਰ ਨੈੱਟਵਰਕ ਦੀ ਰੱਖਿਆ ਕਰਨ ਅਤੇ ਕੁਆਡ ਦੀ ਸਾਂਝਾ ਪ੍ਰਾਥਮਿਕਤਾਵਾਂ ਨੂੰ ਪ੍ਰਭਾਵਿਤ ਕਰਨ ਵਾਲੀ ਮਹੱਤਵਪੂਰਨ ਸਾਈਬਰ ਸੁਰੱਖਿਆ ਘਟਨਾਵਾਂ ਦੇ ਲਈ ਨੀਤੀਗਤ ਪ੍ਰਤੀਕਿਰਿਆਵਾਂ ਸਹਿਤ ਅਧਿਕ ਨੇੜਤਾ ਨਾਲ ਤਾਲਮੇਲ ਕਰਨ ਦੇ ਲਈ ਸੰਯੁਕਤ ਯਤਨਾਂ ਦਾ ਤਾਲਮੇਲ ਕਰਨ ਦੀ ਯੋਜਨਾ ਬਣਾ ਰਹੇ ਹਾਂ। 

 

ਕੁਆਡ ਦੇ 2023 ਸੁਰੱਖਿਅਤ ਸੌਫਟਵੇਅਰ ਸੰਯੁਕਤ ਸਿਧਾਂਤਾਂ ਵਿੱਚ ਸਮਰਥਿਤ ਸੁਰੱਖਿਅਤ ਸੌਫਟਵੇਅਰ ਵਿਕਾਸ ਮਿਆਰਾਂ ਅਤੇ ਪ੍ਰਮਾਣਨ ਨੂੰ ਅੱਗੇ ਵਧਾਉਣ ਦੀ ਸਾਡੀ ਪ੍ਰਤੀਬੱਧਤਾ ਦਾ ਵਿਸਤਾਰ ਕਰਨ ਦੇ ਲਈ, ਕੁਆਡ ਦੇਸ਼ ਸੌਫਟਵੇਅਰ ਨਿਰਮਾਤਾਵਾਂ, ਉਦਯੋਗ ਵਪਾਰ ਸਮੂਹਾਂ ਅਤੇ ਰਿਸਰਚ ਕੇਂਦਰਾਂ ਦੇ ਨਾਲ ਵੀ ਸਾਂਝੇਦਾਰੀ ਕਰ ਰਹੇ ਹਨ। ਅਸੀਂ ਇਨ੍ਹਾਂ ਮਿਆਰਾਂ ਨੂੰ ਸੁਸੰਗਤ ਬਣਾਉਣ ਦੇ ਲਈ ਕੰਮ ਕਰਾਂਗੇ, ਤਾਕਿ ਨਾ ਕੇਵਲ ਇਹ ਸੁਨਿਸ਼ਚਿਤ ਹੋ ਸਕੇ ਕਿ ਸਰਕਾਰੀ ਨੈੱਟਵਰਕ ਦੇ ਲਈ ਸੌਫਟਵੇਅਰ ਦਾ ਵਿਕਾਸ, ਖਰੀਦ ਅਤੇ ਅੰਤਿਮ ਉਪਯੋਗ ਅਧਿਕ ਸੁਰੱਖਿਅਤ ਹੋਵੇ, ਬਲਕਿ ਇਹ ਵੀ ਸੁਨਿਸ਼ਚਿਤ ਹੋਵੇ ਕਿ ਸਾਡੀ ਸਪਾਲੀ ਚੇਨਸ, ਡਿਜੀਟਲ ਅਰਥਵਿਵਸਥਾਵਾਂ ਅਤੇ ਸਮਾਜਾਂ ਦੀ ਸਾਈਬਰ ਮਜ਼ਬੂਤੀ ਸਮੂਹਿਕ ਤੌਰ ‘ਤੇ ਬਿਹਤਰ ਹੋਵੇ। ਇਸ ਸਰਦੀਆਂ ਦੌਰਾਨ, ਕੁਆਡ ਦੇਸ਼ਾਂ ਵਿੱਚੋਂ ਹਰੇਕ ਨੇ ਜ਼ਿੰਮੇਦਾਰ ਸਾਈਬਰ ਈਕੋਸਿਸਟਮ, ਜਨਤਕ ਸੰਸਾਧਨਾਂ ਅਤੇ ਸਾਈਬਰ ਸੁਰੱਖਿਆ ਜਾਗਰੂਕਤਾ ਨੂੰ ਹੁਲਾਰਾ ਦੇਣ ਦੇ ਕ੍ਰਮ ਵਿੱਚ ਸਲਾਨਾ ਕੁਆਡ ਸਾਈਬਰ ਚੈਲੰਜ ਨੂੰ ਚਿਨ੍ਹਿਤ ਕਰਨ ਦੇ ਲਈ ਅਭਿਯਾਨ ਆਯੋਜਿਤ ਕਰਨ ਦੀ ਯੋਜਨਾ ਬਣਾਈ ਹੈ। ਅਸੀਂ ਕੁਆਡ ਸੀਨੀਅਰ ਸਾਈਬਰ ਗਰੁੱਪ ਦੁਆਰਾ ਵਿਕਸਿਤ ਵਣਜਕ ਸਮੁੰਦਰ ਦੇ ਅੰਦਰ ਦੂਰਸੰਚਾਰ ਕੇਬਲਸ ਦੀ ਸੁਰੱਖਿਆ ਦੇ ਲਈ ਕੁਆਡ ਕਾਰਜ-ਯੋਜਨਾ ‘ਤੇ ਰਚਨਾਤਮਕ ਤੌਰ ‘ਤੇ ਕੰਮ ਕਰ ਰਹੇ ਹਾਂ, ਜੋ ਕੇਬਲ ਸੰਪਰਕ ਅਤੇ ਮਜ਼ਬੂਤੀ ਦੇ ਲਈ ਕੁਆਡ ਭਾਗੀਦਾਰੀ ਦਾ ਪੂਰਕ ਯਤਨ ਹੈ। ਕਾਰਜ-ਯੋਜਨਾ ਦੁਆਰਾ ਨਿਰਦੇਸ਼ਿਤ ਆਲਮੀ ਦੂਰਸੰਚਾਰ ਇਨਫ੍ਰਾਸਟ੍ਰਕਚਰ ਦੀ ਸੁਰੱਖਿਆ ਦੇ ਲਈ ਸਾਡੀ ਤਾਲਮੇਲ ਕਾਰਵਾਈਆਂ, ਭਵਿੱਖ ਦੇ ਡਿਜੀਟਲ ਸੰਪਰਕ, ਆਲਮੀ ਵਣਜ ਅਤੇ ਸਮ੍ਰਿੱਧੀ ਦੇ ਪ੍ਰਤੀ ਸਾਂਝਾ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣਗੀਆਂ।

 

ਪੁਲਾੜ

ਅਸੀਂ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਪੁਲਾੜ-ਸਬੰਧੀ ਅਨੁਪ੍ਰਯੋਗਾਂ ਅਤੇ ਟੈਕਨੋਲੋਜੀਆਂ ਦੇ ਜ਼ਰੂਰੀ ਯੋਗਦਾਨ ਨੂੰ ਮਾਣਤਾ ਦਿੰਦੇ ਹਾਂ। ਸਾਡੇ ਚਾਰ ਦੇਸ਼ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਰਾਸ਼ਟਰਾਂ ਦੀ ਸਹਾਇਤਾ ਕਰਨ ਦੇ ਲਈ ਪ੍ਰਿਥਵੀ ਅਵਲੋਕਨ ਡੇਟਾ ਅਤੇ ਹੋਰ ਪੁਲਾੜ-ਸਬੰਧੀ ਅਨੁਪ੍ਰਯੋਗਾਂ ਨੂੰ ਜਾਰੀ ਰੱਖਣ ਦਾ ਇਰਾਦਾ ਰੱਖਦੇ ਹਨ, ਤਾਕਿ ਪੂਰਵ ਜਲਵਾਯੂ ਚਿਤਾਵਨੀ ਚੁਣੌਤੀਆਂ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਮੌਸਮ ਦੀਆਂ ਚਰਮ ਘਟਨਾਵਾਂ ਦੇ ਪ੍ਰਭਾਵਾਂ ਨੂੰ ਬਿਹਤਰ ਢੰਗ ਨਾਲ ਪ੍ਰਬੰਧਿਤ ਕੀਤਾ ਜਾ ਸਕੇ। ਇਸ ਸੰਦਰਭ ਵਿੱਚ, ਹਰ ਮੌਸਮ ਦੀ ਚਰਮ ਘਟਨਾਵਾਂ ਅਤੇ ਜਲਵਾਯੂ ਪ੍ਰਭਾਅ ਦੀ ਪੁਲਾੜ-ਅਧਾਰਿਤ ਨਿਗਰਾਨੀ ਦੇ ਲਈ ਖੁੱਲੇ ਵਿਗਿਆਨ ਦੀ ਅਵਧਾਰਣਾ ਦਾ ਸਮਰਥਨ ਕਰਦੇ ਹਨ ਅਤੇ ਮੌਰੀਸ਼ਸ ਦੇ ਲਈ ਪੁਲਾੜ-ਅਧਾਰਿਤ ਵੈੱਬ ਪੋਰਟਲ ਦੀ ਭਾਰਤ ਦੁਆਰਾ ਸਥਾਪਨਾ ਦਾ ਸੁਆਗਤ ਕਰਦੇ ਹਨ।

ਕੁਆਡ ਇਨਵੈਸਟਰਸ ਨੈੱਟਵਰਕ (ਕਿਊਯੂਆਈਐੱਨ)

ਅਸੀਂ ਨਿਜੀ ਖੇਤਰ ਦੀਆਂ ਪਹਿਲਾਂ ਦਾ ਸੁਆਗਤ ਕਰਦੇ ਹਾਂ- ਜਿਸ ਵਿੱਚ ਕੁਆਡ ਨਿਵੇਸ਼ਕ ਨੈੱਟਵਰਕ (ਕਿਊਯੂਆਈਐੱਨ) ਵੀ ਸ਼ਾਮਲ ਹੈ, ਜੋ ਸਵੱਛ ਊਰਜਾ, ਸੈਮੀਕੰਡਕਟਰ, ਮਹੱਤਵਪੂਰਣ ਖਣਿਜਾਂ ਅਤੇ ਕੁਆਂਟਮ ਸਹਿਤ ਰਣਨੀਤਕ ਟੈਕਨੋਲੋਜੀਆਂ ਵਿੱਚ ਨਿਵੇਸ਼ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਕਿਊਯੂਆਈਐੱਨ, ਸਪਲਾਈ ਚੇਨਸ ਮਜ਼ਬੂਤੀ ਨੂੰ ਹੁਲਾਰਾ ਦੇਣ, ਸੰਯੁਕਤ ਰਿਸਰਚ ਤੇ ਵਿਕਾਸ ਨੂੰ ਅੱਗੇ ਵਧਾਉਣ, ਨਵੀਆਂ ਟੈਕਨੋਲੋਜੀਆਂ ਦਾ ਵਪਾਰੀਕਰਣ ਕਰਨ ਅਤੇ ਸਾਡੇ ਭਵਿੱਖ ਦੇ ਕਾਰਜਬਲ ਵਿੱਚ ਨਿਵੇਸ਼ ਕਰਨ ਦੇ ਲਈ ਕਈ ਨਿਵੇਸ਼ ਜੁਟਾ ਰਿਹਾ ਹੈ।

 

ਲੋਕਾਂ ਦਰਮਿਆਨ ਆਪਸੀ ਪਹਿਲ

ਕੁਆਡ ਸਾਡੇ ਲੋਕਾਂ ਅਤੇ ਸਾਡੇ ਭਾਗੀਦਾਰਾਂ ਦਰਮਿਆਨ ਗਹਿਰੇ ਅਤੇ ਸਥਾਈ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਪ੍ਰਤੀਬੱਧ ਹੈ। ਕੁਆਡ ਫੈਲੋਸ਼ਿਪ ਦੇ ਮਾਧਿਅਮ ਨਾਲ, ਅਸੀਂ ਵਿਗਿਆਨ, ਟੈਕਨੋਲੋਜੀ ਅਤੇ ਨੀਤੀ ਨੇਤਾਵਾਂ ਦੀ ਅਗਲੀ ਪੀੜ੍ਹੀ ਦਾ ਇੱਕ ਨੈੱਟਵਰਕ ਬਣਾ ਰਹੇ ਹਾਂ। ਕੁਆਡ ਫੈਲੋਸ਼ਿਪ ਦੇ ਲਾਗੂਕਰਨ ਦੀ ਅਗਵਾਈ ਕਰਨ ਵਾਲੇ ਅੰਤਰਰਾਸ਼ਟਰੀ ਸਿੱਖਿਆ ਸੰਸਥਾਨ ਦੇ ਨਾਲ, ਕੁਆਡ ਸਰਕਾਰਾਂ ਕੁਆਡ ਫੈਲੋ ਦੇ ਦੂਸਰੇ ਸਮੂਹ ਅਤੇ ਪਹਿਲੀ ਵਾਰ ਆਸੀਆਨ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਸ਼ਾਮਲ ਕਰਨ ਦੇ ਲਈ ਪ੍ਰੋਗਰਾਮ ਦੇ ਵਿਸਤਾਰ ਦਾ ਸੁਆਗਤ ਕਰਦੀਆਂ ਹਨ। ਜਪਾਨ ਸਰਕਾਰ ਕੁਆਡ ਫੈਲੋ ਨੂੰ ਜਪਾਨ ਵਿੱਚ ਅਧਿਐਨ ਕਰਨ ਵਿੱਚ ਸਮਰੱਥ ਬਣਾਉਣ ਦੇ ਲਈ ਪ੍ਰੋਗਰਾਮ ਦਾ ਸਮਰਥਨ ਕਰ ਰਹੀ ਹੈ। ਕੁਆਡ ਫੈਲੋ ਦੇ ਅਗਲੇ ਸਮੂਹ ਦੇ ਲਈ ਨਿਜੀ ਖੇਤਰ ਦੇ ਭਾਗੀਦਾਰਾਂ ਦੇ ਉਦਾਰ ਸਮਰਥਨ ਦਾ ਸੁਆਗਤ ਕਰਦਾ ਹੈ, ਜਿਨ੍ਹਾਂ ਵਿੱਚ ਗੂਗਲ, ਪ੍ਰੈਟ ਫਾਉਂਡੇਸਨ ਅਤੇ ਵੈਸਟਰਨ ਡਿਜੀਟਲ ਸ਼ਾਮਲ ਹਨ।

 

ਭਾਰਤ, ਸਰਕਾਰ ਦੁਆਰਾ ਵਿੱਤ ਪੋਸ਼ਿਤ ਤਕਨੀਕੀ ਸੰਸਥਾਨ ਵਿੱਚ ਚਾਰ-ਸਾਲਾਂ ਅੰਡਰ ਗ੍ਰੈਜੁਏਟ ਇੰਜੀਨੀਅਰਿੰਗ ਪ੍ਰੋਗਰਾਮ ਦੇ ਅਧਿਐਨ ਦੇ ਲਈ ਭਾਰਤ-ਪ੍ਰਸ਼ਾਂਤ ਖੇਤਰ ਦੇ ਵਿਦਿਆਰਥੀਆਂ ਨੂੰ 500,000 ਡਾਲਰ ਮੁੱਲ ਦੀ ਪੰਜਾਹ ਕੁਆਡ ਸਕਾਲਰਸ਼ਿਪ ਪ੍ਰਦਾਨ ਕਰਨ ਦੀ ਇੱਕ ਨਵੀਂ ਪਹਿਲ ਦਾ ਐਲਾਨ ਕਰਦੇ ਹੋਏ ਪ੍ਰਸੰਨ ਹੈ।

 

 

ਖੇਤਰੀ ਅਤੇ ਆਲਮੀ ਮੁੱਦਿਆਂ ਦੇ ਸਮਾਧਾਨ ਦੇ ਲਈ ਮਿਲ ਕੇ ਕੰਮ ਕਰਨਾ

ਅੱਜ ਅਸੀਂ ਆਸੀਆਨ ਦੀ ਸੈਟ੍ਰਲਿਟੀ ਅਤੇ ਯੂਨਿਟੀ ਦੇ ਲਈ ਆਪਣੇ ਨਿਰੰਤਰ ਅਤੇ ਅਟੁਟ ਸਮਰਥਨ ਦੀ ਪੁਸ਼ਟੀ ਕਰਦੇ ਹਾਂ। ਅਸੀਂ ਭਾਰਤ-ਪ੍ਰਸ਼ਾਂਤ ਖੇਤਰ (ਏਓਆਈਪੀ) ‘ਤੇ ਆਸੀਆਨ ਆਉਟਲੁਕ ਦੇ ਲਾਗੂਕਰਨ ਦਾ ਸਮਰਥਨ ਕਰਨਾ ਜਾਰੀ ਰੱਖਾਂਗੇ ਅਤੇ ਇਹ ਸੁਨਿਸ਼ਚਿਤ ਕਰਨ ਦੇ ਲਈ ਪ੍ਰਤੀਬੱਧ ਹਾਂ ਕਿ ਕੁਆਡ ਦਾ ਕੰਮ ਆਸੀਆਨ ਦੇ ਸਿਧਾਂਤਾਂ ਅਤੇ ਪ੍ਰਾਥਮਿਕਤਾਵਾਂ ਦੇ ਅਨੁਰੂਪ ਹੋਵੇ।

ਅਸੀਂ ਪੂਰਬੀ ਏਸ਼ੀਆ ਸਮਿਟ, ਰਣਨੀਤਕ ਸੰਵਾਦ ਦੇ ਲਈ ਖੇਤਰ ਦੇ ਪ੍ਰਮੁੱਖ ਰਾਜਨੇਤਾ-ਅਗਵਾਈ ਵਾਲੇ ਮੰਚ ਅਤੇ ਆਸੀਆਨ ਖੇਤਰੀ ਮੰਚ ਸਹਿਤ ਆਸੀਆਨ ਦੀ ਖੇਤਰੀ ਅਗਵਾਈ ਭੂਮਿਕਾ ਨੂੰ ਰੇਖਾਂਕਿਤ ਕਰਦੇ ਹਨ। ਆਸੀਆਨ ਦੇ ਵਿਆਪਕ ਰਣਨੀਤਕ ਸਾਂਝੇਦਾਰਾਂ ਦੇ ਰੂਪ ਵਿੱਚ, ਸਾਡੇ ਚਾਰ ਦੇਸ਼ ਆਸੀਆਨ ਦੇ ਨਾਲ ਆਪਣੇ-ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨਾ ਜਾਰੀ ਰੱਖਣਾ ਚਾਹੁੰਦੇ ਹਨ ਅਤੇ ਏਓਆਈਪੀ ਦੇ ਸਮਰਥਨ ਵਿੱਚ ਅਧਿਕ ਤੋਂ ਅਧਿਕ ਕੁਆਡ ਸਹਿਯੋਗ ਦੇ ਅਵਸਰਾਂ ਦੀ ਤਲਾਸ਼ ਕਰਨਾ ਚਾਹੁੰਦੇ ਹਾਂ।

ਅਸੀਂ ਸਾਂਝੀ ਆਕਾਂਖਿਆਵਾਂ ਨੂੰ ਪ੍ਰਾਪਤ ਕਰਨ ਅਤੇ ਸਾਂਝੀ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਲਈ ਪ੍ਰਸ਼ਾਂਤ ਦ੍ਵੀਪ ਦੇਸ਼ਾਂ ਦੇ ਨਾਲ ਸਾਂਝੇਦਾਰੀ ਵਿੱਚ ਕੰਮ ਕਰਨ ਦੇ ਲਈ ਪ੍ਰਤੀਬੱਧ ਹਾਂ। ਅਸੀਂ ਪ੍ਰਸ਼ਾਂਤ ਖੇਤਰੀ ਸੰਸਥਾਵਾਂ ਦੇ ਲਈ ਆਪਣੇ ਸਮਰਥਨ ਦੀ ਪੁਸ਼ਟੀ ਕਰਦੇ ਹਾਂ, ਜਿਨ੍ਹਾਂ ਨੇ ਕਈ ਵਰ੍ਹਿਆਂ ਤੋਂ ਇਸ ਖੇਤਰ ਦੀ ਚੰਗੀ ਸੇਵਾ ਕੀਤੀ ਹੈ, ਜਿਸ ਵਿੱਚ ਪੀਆਈਐੱਫ ਖੇਤਰ ਦਾ ਪ੍ਰਮੁੱਖ ਰਾਜਨੀਤਕ ਅਤੇ ਆਰਥਿਕ ਨੀਤੀ ਸੰਗਠਨ ਹੈ ਅਤੇ 2024-25 ਵਿੱਚ ਵਰਤਮਾਨ ਪੀਆਈਐੱਫ ਚੇਅਰ ਦੇ ਰੂਪ ਵਿੱਚ ਟੋਂਗਾ ਦੀ ਅਗਵਾਈ ਦਾ ਗਰਮਜੋਸ਼ੀ ਨਾਲ ਸੁਆਗਤ ਕਰਦੇ ਹਾਂ। ਅਸੀਂ ਪ੍ਰਸ਼ਾਂਤ ਮਹਾਦ੍ਵੀਪ ਦੇ ਲਈ 2050 ਰਣਨੀਤੀ ਦੇ ਉਦੇਸ਼ਾਂ ਦਾ ਸਮਰਥਨ ਕਰਨਾ ਜਾਰੀ ਰੱਖਾਂਗੇ। ਅਸੀਂ ਅਤੇ ਸਾਡੀਆਂ ਸਰਕਾਰਾਂ ਪ੍ਰਸ਼ਾਂਤ ਖੇਤਰ ਦੀਆਂ ਪ੍ਰਾਥਮਿਕਤਾਵਾਂ ਨੂੰ ਧਿਆਨ ਨਾਲ ਸੁਣਦੀਆਂ ਰਹਿਣਗੀਆਂ ਅਤੇ ਹਰ ਕਦਮ ‘ਤੇ ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਕੰਮ ਕਰਨਗੀਆਂ, ਜਿਨ੍ਹਾਂ ਵਿੱਚ ਜਲਵਾਯੂ ਕਾਰਵਾਈ, ਮਹਾਸਾਗਰ ਸਿਹਤ, ਮਜ਼ਬੂਤ ਇਨਫ੍ਰਾਸਟ੍ਰਕਚਰ, ਸਮੁੰਦਰੀ ਸੁਰੱਖਿਆ ਅਤੇ ਵਿੱਤੀ ਅਖੰਡਤਾ ਸ਼ਾਮਲ ਹੈ। ਵਿਸ਼ੇਸ਼ ਤੌਰ ‘ਤੇ, ਅਸੀਂ ਸਵੀਕਾਰ ਕਰਦੇ ਹਾਂ ਕਿ ਜਲਵਾਯੂ ਪਰਿਵਰਤਨ ਪ੍ਰਸ਼ਾਂਤ ਖੇਤਰ ਦੇ ਲੋਕਾਂ ਦੀ ਆਜੀਵਿਕਾ, ਸੁਰੱਖਿਆ ਅਤੇ ਭਲਾਈ ਦੇ ਲਈ ਸਭ ਤੋਂ ਵੱਡਾ ਖਤਰਾ ਬਣਿਆ ਹੋਇਆ ਹੈ ਅਤੇ ਅਸੀਂ ਜਲਵਾਯੂ ਕਾਰਵਾਈ ‘ਤੇ ਪ੍ਰਸ਼ਾਂਤ ਦ੍ਵੀਪ ਦੇਸ਼ਾਂ ਦੇ ਆਲਮੀ ਅਗਵਾਈ ਦੀ ਸਰਾਹਨਾ ਕਰਦੇ ਹਾਂ।

 

ਅਸੀਂ ਹਿੰਦ ਮਹਾਸਾਗਰ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਪ੍ਰਤੀਬੱਧ ਹਾਂ। ਅਸੀਂ ਖੇਤਰ ਦੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਲਈ ਹਿੰਦ ਮਹਾਸਾਗਰ ਖੇਤਰ ਦੇ ਪ੍ਰਮੁੱਖ ਮੰਚ ਦੇ ਰੂਪ ਵਿੱਚ ਆਈਓਆਰਏ ਦਾ ਦ੍ਰਿੜ੍ਹਤਾ ਨਾਲ ਸਮਰਥਨ ਕਰਦੇ ਹਾਂ। ਅਸੀਂ ਭਾਰਤ-ਪ੍ਰਸ਼ਾਂਤ (ਆਈਓਆਈਪੀ) ‘ਤੇ ਆਈਓਆਰਏ ਆਉਟਲੁਕ ਨੂੰ ਅੰਤਿਮ ਰੂਪ ਦੇਣ ਵਿੱਚ ਭਾਰਤ ਦੀ ਅਗਵਾਈ ਨੂੰ ਮਾਣਤਾ ਦਿੰਦੇ ਹਾਂ ਅਤੇ ਇਸ ਦੇ ਲਾਗੂਕਰਨ ਦੇ ਲਈ ਆਪਣਾ ਸਮਰਥਨ ਵਿਅਕਤ ਕਰਦੇ ਹਾਂ। ਅਸੀਂ ਇਸ ਵਰ੍ਹੇ ਆਈਓਆਰਏ ਚੇਅਰ ਦੇ ਰੂਪ ਵਿੱਚ ਸ੍ਰੀਲੰਕਾ ਦੇ ਨਿਰੰਤਰ ਅਗਵਾਈ ਦੇ ਲਈ ਧੰਨਵਾਦ ਦਿੰਦੇ ਹਾਂ ਅਤੇ 2025 ਵਿੱਚ ਭਾਰਤ ਦੇ ਆਈਓਆਰਏ ਦਾ ਪ੍ਰਧਾਨ ਬਣਨ ਦੀ ਉਡੀਕ ਕਰ ਰਹੇ ਹਾਂ।

ਰਾਜਨੇਤਾਵਾਂ ਦੇ ਰੂਪ ਵਿੱਚ, ਅਸੀਂ ਆਪਣੇ ਇਸ ਵਿਸ਼ਵਾਸ ਵਿੱਚ ਦ੍ਰਿੜ੍ਹ ਹਾਂ ਕਿ ਸੰਪ੍ਰਭੁਤਾ ਅਤੇ ਖੇਤਰੀ ਅਖੰਡਤਾ ਦੇ ਸਨਮਾਨ ਸਹਿਤ ਅੰਤਰਰਾਸ਼ਟਰੀ ਕਾਨੂੰਨ, ਅਤੇ ਸਮੁੰਦਰੀ ਖੇਤਰ ਵਿੱਚ ਸ਼ਾਂਤੀ, ਸੁਰੱਖਿਆ, ਸੁਰੱਖਿਆ ਅਤੇ ਸਥਿਰਤਾ ਬਣਾਏ ਰੱਖਣਾ, ਭਾਰਤ-ਪ੍ਰਸ਼ਾਂਤ ਖੇਤਰ ਦੇ ਟਿਕਾਊ ਵਿਕਾਸ ਅਤੇ ਸਮ੍ਰਿੱਧੀ ਨੂੰ ਰੇਖਾਂਕਿਤ ਕਰਦਾ ਹੈ। ਅਸੀਂ ਸਮੁੰਦਰੀ ਦਾਅਵਿਆਂ ਦੇ ਸਬੰਧ ਵਿੱਚ ਆਲਮੀ ਸਮੁੰਦਰੀ ਨਿਯਮ-ਅਧਾਰਿਤ ਵਿਵਸਥਾ ਦੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਲਈ ਅੰਤਰਰਾਸ਼ਟਰੀ ਕਾਨੂੰਨ, ਵਿਸ਼ੇਸ਼ ਤੌਰ ‘ਤੇ ਸਮੁੰਦਰ ਦੇ ਕਾਨੂੰਨ ‘ਤੇ ਸੰਯੁਕਤ ਰਾਸ਼ਟਰ ਸੰਮੇਲਨ (ਯੂਐੱਨਸੀਐੱਲਓਐੱਸ) ਵਿੱਚ ਪਰਿਲਕਸ਼ਿਤ ਅੰਤਰਰਾਸ਼ਟਰੀ ਕਾਨੂੰਨ ਦੇ ਪਾਲਨ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹਾਂ। ਅਸੀਂ ਪੂਰਬੀ ਅਤੇ ਦੱਖਣ ਚੀਨ ਸਾਗਰ ਦੀ ਸਥਿਤੀ ਨੂੰ ਲੈ ਕੇ ਗੰਭੀਰ ਤੌਰ ‘ਤੇ ਚਿੰਤਿਤ ਹਾਂ। ਅਸੀਂ ਵਿਵਾਦਿਤ ਗੱਲਾਂ ਦੇ ਸੈਨੀਕਰਣ ਅਤੇ ਦੱਖਣ ਚੀਨ ਸਾਗਰ ਵਿੱਚ ਬਲਪੂਰਵਕ ਅਤੇ ਡਰਾਉਣ ਵਾਲੇ ਯੁੱਧ ਅਭਿਆਸਾਂ ਬਾਰੇ ਵਿੱਚ ਆਪਣੀ ਗੰਭੀਰ ਚਿੰਤਾ ਵਿਅਕਤ ਕਰਨਾ ਜਾਰੀ ਰੱਖਿਆ ਹੈ।

 

ਅਸੀਂ ਖਤਰਨਾਕ ਯੁੱਧ ਅਭਿਆਸਾਂ ਦੇ ਵਧਦੇ ਉਪਯੋਗ ਸਹਿਤ ਤਟ ਰੱਖਿਅਕ ਅਤੇ ਸਮੁੰਦਰੀ ਰੱਖਿਅਕ ਜਹਾਜਾਂ ਦੇ ਖਤਰਨਾਕ ਉਪਯੋਗ ਦੀ ਨਿੰਦਾ ਕਰਦੇ ਹਾਂ। ਅਸੀਂ ਹੋਰ ਦੇਸ਼ਾਂ ਦੀ ਅਪਤਟੀ ਸੰਸਾਧਨ ਦੋਹਨ ਗਤੀਵਿਧੀਆਂ ਨੂੰ ਬਾਧਿਤ ਕਰਨ ਦੇ ਯਤਨਾਂ ਦਾ ਵੀ ਵਿਰੋਧ ਕਰਦੇ ਹਾਂ। ਅਸੀਂ ਪੁਸ਼ਟੀ ਕਰਦੇ ਹਾਂ ਕਿ ਸਮੁੰਦਰੀ ਵਿਵਾਦਾਂ ਨੂੰ ਸ਼ਾਂਤੀਪੂਰਵਕ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਸਮਾਧਾਨ ਕੀਤਾ ਜਾਣਾ ਚਾਹੀਦਾ ਹੈ, ਜਿਵੇਂ ਕਿ ਯੂਐੱਨਸੀਐੱਲਓਐੱਸ ਵਿੱਚ ਪਰਿਲਕਸ਼ਿਤ ਹੈ। ਅਸੀਂ ਨੈਵੀਗੇਸ਼ਨ ਅਤੇ ਓਵਰਲਾਈਟ ਦੀ ਸੁਤੰਤਰਤਾ, ਸਮੁੰਦਰ ਦੇ ਹੋਰ ਵੈਧ ਉਪਯੋਗਾਂ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਰੂਪ ਨਿਰਵਿਘਣ ਵਣਜ ਨੂੰ ਬਣਾਏ ਰੱਖਣ ਦੇ ਮਹੱਤਵ ‘ਤੇ ਫਿਰ ਤੋਂ ਜ਼ੋਰ ਦਿੰਦੇ ਹਾਂ। ਅਸੀਂ ਯੂਐੱਨਸੀਐੱਲਓਐੱਸ ਦੇ ਸਰਵਭੌਮਿਕ ਅਤੇ ਏਕੀਕ੍ਰਿਤ ਚਰਿੱਤਰ ‘ਤੇ ਫਿਰ ਤੋਂ ਜ਼ੋਰ ਦਿੰਦੇ ਹਾਂ ਅਤੇ ਪੁਸ਼ਟੀ ਕਰਦੇ ਹਾਂ ਕਿ ਯੂਐੱਨਸੀਐੱਲਓਐੱਸ ਕਾਨੂੰਨੀ ਰੂਪ-ਰੇਕਾ ਨਿਰਧਾਰਿਤ ਕਰਦਾ ਹੈ, ਜਿਸ ਦੇ ਅੰਦਰ ਮਹਾਸਾਗਰਾਂ ਅਤੇ ਸਮੁੰਦਰਾਂ ਵਿੱਚ ਸਾਰੇ ਗਤੀਵਿਧੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਅਸੀਂ ਇਸ ਗੱਲ ‘ਤੇ ਜ਼ੋਰ ਦਿੰਦੇ ਹਾਂ ਕਿ ਦੱਖਣ ਚੀਨ ਸਾਗਰ ‘ਤੇ 2016 ਦੀ ਮੈਂਬਰਸ਼ਿਪ ਪੁਰਸਕਾਰ ਇੱਕ ਮਹੱਤਵਪੂਰਨ ਉਪਲਬਧੀ ਹੈ ਅਤੇ ਧਿਰਾਂ ਦਰਮਿਆਨ ਵਿਵਾਦਾਂ ਨੂੰ ਸ਼ਾਂਤੀਪੂਰਣ ਤਰੀਕੇ ਨਾਲ ਸਮਾਧਾਨ ਕਰਨ ਦਾ ਅਧਾਰ ਹੈ।

 

ਆਪਣੇ ਆਲਮੀ ਅਤੇ ਖੇਤਰੀ ਭਾਗੀਦਾਰਾਂ ਦੇ ਨਾਲ ਮਿਲ ਕੇ, ਅਸੀਂ ਆਲਮੀ ਸ਼ਾਂਤੀ, ਸਮ੍ਰਿੱਧੀ ਅਤੇ ਟਿਕਾਊ ਵਿਕਾਸ ਨੂੰ ਅਧਾਰ ਦੇਣ ਵਾਲੀ ਅੰਤਰਰਾਸ਼ਟਰੀ ਸੰਸਥਾਵਾਂ ਅਤੇ ਪਹਿਲਾਂ ਦਾ ਸਮਰਥਨ ਕਰਨਾ ਜਾਰੀ ਰੱਖਾਂਗੇ। ਅਸੀਂ ਸੰਯੁਕਤ ਰਾਸ਼ਟਰ ਚਾਰਟਰ ਅਤੇ ਸੰਯੁਕਤ ਰਾਸ਼ਟਰ ਪ੍ਰਣਾਲੀ ਦੇ ਤਿੰਨ ਥੰਮ੍ਹਾਂ ਦੇ ਲਈ ਆਪਣੇ ਅਟੁੱਟ ਸਮਰਥਨ ਨੂੰ ਦੁਹਰਾਉਂਦੇ ਹਾਂ। ਆਪਣੇ ਭਾਗੀਦਾਰਾਂ ਦੇ ਵਿਚਾਰ-ਵਟਾਂਦਰੇ ਤੋਂ, ਅਸੀਂ ਸੰਯੁਕਤ ਰਾਸ਼ਟਰ, ਉਸ ਦੇ ਚਾਰਟਰ ਅਤੇ ਉਸ ਦੀਆਂ ਏਜੰਸੀਆਂ ਦੀ ਅਖੰਡਤਾ ਨੂੰ ਇੱਕ ਤਰਫਾ ਰੂਪ ਨਾਲ ਕਮਜ਼ੋਰ ਕਰਨ ਦੇ ਯਤਨਾਂ ਦੇ ਸਮਾਧਾਨ ਦੇ ਲਈ ਸਮੂਹਿਕ ਤੌਰ ‘ਤੇ ਕੰਮ ਕਰਾਂਗੇ। ਅਸੀਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸੁਧਾਰ ਕਰਾਂਗੇ, ਅਸੀਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਮੈਂਬਰਸ਼ਿਪ ਦੀ ਸਥਾਈ ਅਤੇ ਅਸਥਾਈ ਸ਼੍ਰੇਣੀਆਂ ਵਿੱਚ ਵਿਸਤਾਰ ਦੇ ਮਾਧਿਅਮ ਨਾਲ ਇਸ ਨੂੰ ਅਧਿਕ ਪ੍ਰਤੀਨਿਧੀਤਵ, ਸਮਾਵੇਸ਼ੀ, ਪਾਰਦਰਸੀ, ਕੁਸ਼ਲ, ਪ੍ਰਭਾਵੀ, ਲੋਕਤਾਂਤਰਿਕ ਅਤੇ ਜਵਾਬਦੇਹ ਬਣਾਉਣ ਦੀ ਤਤਕਾਲ ਜ਼ਰੂਰਤ ਦੀ ਪਹਿਚਾਣ ਕਰਦੇ ਹਾਂ। ਸਥਾਈ ਸੀਟਾਂ ਦੇ ਇਸ ਵਿਸਤਾਰ ਦੇ ਲਈ ਸੁਰੱਖਿਆ ਪਰਿਸ਼ਦ ਵਿੱਚ ਅਫਰੀਕਾ, ਏਸ਼ੀਆ, ਲੈਟਿਨ ਅਮਰੀਕਾ ਅਤੇ ਕੈਰੀਬੀਅਨ ਦਾ ਪ੍ਰਤੀਨਿਧੀਤਵ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

 

ਅਸੀਂ ਅੰਤਰਰਾਸ਼ਟਰੀ ਕਾਨੂੰਨ ਦਾ ਪਾਲਨ ਕਰਨ ਅਤੇ ਸੰਯੁਕਤ ਰਾਸ਼ਟਰ ਚਾਰਟਰ ਦੇ ਸਿਧਾਂਤਾ ਦੇ ਸਨਮਾਨ ਦੇ ਲਈ ਖੜੇ ਹਾਂ, ਜਿਸ ਵਿੱਚ ਖੇਤਰੀ ਅਖੰਡਤਾ, ਸਾਰੇ ਰਾਜਾਂ ਦੀ ਸੰਪ੍ਰਭੁਤਾ ਅਤੇ ਵਿਵਾਦਾਂ ਦਾ ਸ਼ਾਂਤੀਪੂਰਣ ਸਮਾਧਾਨ ਸ਼ਾਮਲ ਹੈ। ਅਸੀਂ ਯੂਕ੍ਰੇਨ ਵਿੱਚ ਚਲ ਰਹੇ ਯੁੱਧ ‘ਤੇ ਆਪਣੀ ਗਹਿਰੀ ਚਿੰਤਾ ਵਿਅਕਤ ਕਰਦੇ ਹਾਂ, ਜਿਸ ਵਿੱਚ ਭਿਆਨਕ ਅਤੇ ਦੁਖਦ ਮਨੁੱਖੀ ਪਰਿਣਾਮ ਸ਼ਾਮਲ ਹਨ। ਸਾਡੇ ਵਿੱਚੋਂ ਹਰੇਕ ਨੇ ਯੁੱਧ ਸ਼ੁਰੂ ਹੋਣ ਦੇ ਬਾਅਦ ਨਾਲ ਯੂਕ੍ਰੇਨ ਦਾ ਦੌਰਾ ਕੀਤਾ ਹੈ ਅਤੇ ਇਸ ਨੂੰ ਖ਼ੁਦ ਦੇਖਿਆ ਹੈ: ਅਸੀਂ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਰੂਪ ਇੱਕ ਵਿਆਪਕ, ਨਿਆਂਸੰਗਤ ਅਤੇ ਸਥਾਈ ਸ਼ਾਂਤੀ ਦੀ ਜ਼ਰੂਰਤ ਨੂੰ ਦੁਹਰਾਉਂਦੇ ਹਾਂ, ਜੋ ਸੰਯੁਕਤ ਰਾਸ਼ਟਰ ਚਾਰਟਰ ਦੇ ਉਦੇਸ਼ਾਂ ਅਤੇ ਸਿਧਾਂਤਾ ਦੇ ਅਨੁਰੂਪ ਹੋਵੇ, ਜਿਸ ਵਿੱਚ ਸੰਪ੍ਰਭੁਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਸ਼ਾਮਲ ਹੈ।

 

ਅਸੀਂ ਆਲਮੀ ਖੁਰਾਕ ਅਤੇ ਊਰਜਾ ਸੁਰੱਖਿਆ ਦੇ ਸਬੰਧ ਵਿੱਚ ਯੂਕ੍ਰੇਨ ਵਿੱਚ ਯੁੱਧ ਦੇ ਨਕਾਰਾਤਮਕ ਪ੍ਰਭਾਵਾਂ ਨੂੰ ਵੀ ਦੇਖਦੇ ਹਾਂ, ਖਾਸ ਤੌਰ ‘ਤੇ ਵਿਕਾਸਸ਼ੀਲ ਅਤੇ ਘੱਟ ਵਿਕਸਿਤ ਦੇਸ਼ਾਂ ਦੇ ਲਈ। ਇਸ ਯੁੱਧ ਦੇ ਸੰਦਰਭ ਵਿੱਚ, ਅਸੀਂ ਇਸ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਦੇ ਹਾਂ ਕਿ ਪਰਮਾਣੂ ਹਥਿਆਰਾਂ ਦਾ ਉਪਯੋਗ, ਜਾਂ ਉਪਯੋਗ ਦੀ ਧਮਕੀ ਅਸਵੀਕਾਰ ਹੈ। ਅਸੀਂ ਅੰਤਰਰਾਸ਼ਟਰੀ ਕਾਨੂੰਨ ਨੂੰ ਬਣਾਏ ਰੱਖਣ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹਾਂ ਅਤੇ ਸੰਯੁਕਤ ਰਾਸ਼ਟਰ ਚਾਰਟਰ ਦੇ ਅਨੁਰੂਪ ਦੁਹਰਾਉਂਦੇ ਹਾਂ ਕਿ ਸਾਰੇ ਦੇਸ਼ਾਂ ਨੂੰ ਕਿਸੇ ਵੀ ਦੇਸ਼ ਦੀ ਖੇਤਰੀ ਅਖੰਡਤਾ ਅਤੇ ਸੰਪ੍ਰਭੁਤਾ ਜਾਂ ਰਾਜਨੀਤਕ ਸੁਤੰਤਰਤਾ ਦੇ ਖਿਲਾਫ ਬਲ ਦੇ ਪ੍ਰਯੋਗ ਜਾਂ ਧਮਕੀ ਤੋਂ ਬਚਣਾ ਚਾਹੀਦਾ ਹੈ।

 

ਅਸੀਂ ਉੱਤਰ ਕੋਰੀਆ ਦੁਆਰਾ ਅਸਥਿਰ ਕਰਨ ਵਾਲੇ ਬੈਲਿਸਟਿਕ ਮਿਸਾਲੀ ਲਾਂਚ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਅਨੇਕ ਪ੍ਰਸਤਾਵਾਂ (ਯੂਐੱਨਐੱਸਸੀਆਰ) ਦਾ ਉਲੰਘਨ ਕਰਦੇ ਹੋਏ ਪਰਮਾਣੂ ਹਥਿਆਰਾਂ ਦੀ ਨਿਰੰਤਰ ਖੋਜ ਕਰਨ ਦੀ ਨਿੰਦਾ ਕਰਦੇ ਹਾਂ। ਇਹ ਲਾਂਚ ਅੰਤਰਰਾਸ਼ਟਰੀ ਸ਼ਾਂਤੀ ਅਤੇ ਸਥਿਰਤਾ ਦੇ ਲਈ ਗੰਭੀਰ ਖਤਰਾ ਪੈਦਾ ਕਰਦੇ ਹਨ। ਅਸੀਂ ਉੱਤਰ ਕੋਰੀਆਂ ਤੋਂ ਯੂਐੱਨਐੱਸਸੀਆਰ ਦੇ ਤਹਿਤ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਦਾ ਪਾਲਨ ਕਰਨ, ਅੱਗੇ ਦੀ ਉਕਸਾਵੇਬਾਜੀ ਤੋਂ ਬਚਣ ਅਤੇ ਠੋਸ ਵਾਰਤਾ ਵਿੱਚ ਸ਼ਾਮਲ ਹੋਣ ਦੀ ਤਾਕੀਦ ਕਰਦੇ ਹਾਂ। ਅਸੀਂ ਪ੍ਰਾਸੰਗਿਕ ਯੂਐੱਨਐੱਸਸੀਆਰ ਦੇ ਅਨੁਰੂਪ ਕੋਰੀਆਈ ਪ੍ਰਾਯਦ੍ਵੀਪ ਦੇ ਪੂਰਣ ਪਰਮਾਣੂ ਨਿਰਸਤ੍ਰੀਕਰਣ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ ਅਤੇ ਸਾਰੇ ਦੇਸ਼ਾਂ ਤੋਂ ਇਨ੍ਹਾਂ ਯੂਐੱਨਐੱਸਸੀਆਰ ਨੂੰ ਪੂਰਣ ਤੌਰ ‘ਤੇ ਲਾਗੂ ਕਰਨ ਦੀ ਤਾਕੀਦ ਕਰਦੇ ਹਾਂ। ਅਸੀਂ ਖੇਤਰ ਵਿੱਚ ਅਤੇ ਉਸ ਦੇ ਬਾਹਰ ਉੱਤਰ ਕੋਰੀਆ ਨਾਲ ਸਬੰਧਿਤ ਪਰਮਾਣੂ ਅਤੇ ਮਿਜ਼ਾਈਲ ਟੈਕਨੋਲੋਜੀਆਂ ਦੇ ਕਿਸੇ ਵੀ ਪ੍ਰਸਾਰ ਨੂੰ ਰੋਕਣ ਦੀ ਜ਼ਰੂਰਤ ‘ਤੇ ਬਲ ਦਿੰਦੇ ਹਾਂ।

 

ਅਸੀਂ ਉੱਤਰ ਕੋਰੀਆ ਦੁਆਰਾ ਆਪਣੇ ਸਮੂਹਿਕ ਵਿਨਾਸ਼ ਦੇ ਅਵੈਧ ਹਥਿਆਰਾਂ ਅਤੇ ਬੈਲਿਸਟਿਕ ਮਿਸਾਈਲ ਪ੍ਰੋਗਰਾਮਾਂ ਨੂੰ ਵਿੱਤ ਪੋਸ਼ਿਤ ਕਰਨ ਦੇ ਲਈ ਪ੍ਰਸਾਰ ਨੈੱਟਵਰਕ, ਦੁਰਭਾਵਪੂਰਣ ਸਾਈਬਰ ਗਤੀਵਿਧੀ ਅਤੇ ਵਿਦੇਸ਼ਾਂ ਵਿੱਚ ਕੰਮਗਾਰਾਂ ਦੇ ਉਪਯੋਗ ‘ਤੇ ਆਪਣੀ ਗੰਭੀਰ ਚਿੰਤਾ ਵਿਅਕਤ ਕਰਦੇ ਹਾਂ। ਇਸ ਸੰਦਰਭ ਵਿੱਚ, ਅਸੀਂ ਸਾਰੇ ਸੰਯੁਕਤ ਰਾਸ਼ਟਰ ਮੈਂਬਰ ਦੇਸ਼ਾਂ ਤੋਂ ਪ੍ਰਾਸੰਗਿਕ ਯੂਐੱਨਐੱਸਸੀਆਰ ਦਾ ਪਾਲਨ ਕਰਨ ਦੀ ਤਾਕੀਦ ਕਰਦੇ ਹਾਂ, ਜਿਸ ਵਿੱਚ ਉੱਤਰ ਕੋਰੀਆ ਨੂੰ ਸਾਰੇ ਹਥਿਆਰਾਂ ਅਤੇ ਸਬੰਧਿਤ ਸਮੱਗਰੀਆਂ ਦੇ ਤਬਾਦਲੇ ਜਾਂ ਉੱਤਰ ਕੋਰੀਆ ਤੋਂ ਖਰੀਦ ‘ਤੇ ਪ੍ਰਤੀਬੰਧ ਸ਼ਾਮਲ ਹੈ। ਅਸੀਂ ਉਨ੍ਹਾਂ ਦੇਸ਼ਾਂ ਬਾਰੇ ਗਹਿਰੀ ਚਿੰਤਾ ਵਿਅਕਤ ਕਰਦੇ ਹਾਂ, ਜੋ ਉੱਤਰ ਕੋਰੀਆ ਦੇ ਨਾਲ ਸੈਨਾ ਸਹਿਯੋਗ ਨੂੰ ਮਜ਼ਬੂਤ ਕਰ ਰਹੇ ਹਾਂ, ਜੋ ਸਿੱਧੇ ਆਲਮੀ ਅਪ੍ਰਸਾਰ ਵਿਵਸਥਾ ਨੂੰ ਕਮਜ਼ੋਰ ਕਰਦਾ ਹੈ। ਕਿਉਂਕਿ ਉੱਤਰ ਕੋਰੀਆ ਨਾਲ ਸਬੰਧਿਤ ਯੂਐੱਨਐੱਸਸੀਆਰ ਪ੍ਰਤੀਬੰਧਾਂ ਦੇ ਉਲੰਘਨ ਦੀ ਨਿਗਰਾਨੀ ਕਰਨ ਵਾਲੇ ਯੂਐੱਨ ਪੈਨਲ ਦੇ ਮਾਹਿਰਾਂ ਦੇ ਜਨਾਦੇਸ਼ ਦਾ ਨਵੀਨੀਕਰਣ ਨਹੀਂ ਕੀਤਾ ਗਿਆ ਸੀ, ਇਸ ਲਈ ਅਸੀਂ ਪ੍ਰਾਸੰਗਿਕ ਯੂਐੱਨਐੱਸਸੀਆਰ ਦੇ ਨਿਰੰਤਰ ਲਾਗੂਕਰਨ ਦੇ ਲਈ ਆਪਣੀ ਪ੍ਰਤੀਬੱਧਤਾ ਦੁਹਰਾਉਂਦੇ ਹਾਂ, ਜੋ ਪੂਰੀ ਤਰ੍ਹਾਂ ਨਾਲ ਲਾਗੂ ਹਨ। ਅਸੀਂ ਅਪਹਰਣ ਦੇ ਮੁੱਦੇ ਦੇ ਤਤਕਾਲ ਸਮਾਧਾਨ ਦੀ ਜ਼ਰੂਰਤ ਦੀ ਫਿਰ ਤੋਂ ਪੁਸ਼ਟੀ ਕਰਦੇ ਹਾਂ।

ਅਸੀਂ ਰਾਖੀਨ ਰਾਜ ਸਹਿਤ ਮਯਾਂਮਾਰ ਵਿੱਚ ਵਿਗੜਦੀ ਰਾਜਨੀਤਕ, ਸੁਰੱਖਿਆ ਅਤੇ ਮਨੁੱਖੀ ਸਥਿਤੀ ਤੋਂ ਬਹੁਤ ਚਿੰਤਿਤ ਹਾਂ ਅਤੇ ਫਿਰ ਤੋਂ ਹਿੰਸਾ ਦੀ ਤਤਕਾਲ ਸਮਾਪਤੀ, ਅਨਿਆਂਪੂਰਣ ਅਤੇ ਮਨਮਾਨੇ ਢੰਗ ਨਾਲ ਹਿਰਾਸਤ ਵਿੱਚ ਲਏ ਗਏ ਸਾਰੇ ਲੋਕਾਂ ਦੀ ਰਿਹਾਈ, ਸੁਰੱਖਿਅਤ ਅਤੇ ਨਿਰਵਿਘਨ ਮਨੁੱਖੀ ਪਹੁੰਚ, ਸਾਰੇ ਹਿਤਧਾਰਕਾਂ ਦਰਮਿਆਨ ਰਚਨਾਤਮਕ ਅਤੇ ਸਮਾਵੇਸ਼ੀ ਗੱਲਬਾਤ ਦੇ ਮਾਧਿਅਮ ਨਾਲ ਸੰਕਟ ਦਾ ਸਮਾਧਾਨ ਅਤੇ ਸਮਾਵੇਸ਼ੀ ਲੋਕਤੰਤਰ ਦੇ ਮਾਰਗ ‘ਤੇ ਪਰਤਣ ਦਾ ਸੱਦਾ ਕਰਦੇ ਹਾਂ। ਅਸੀਂ ਆਸੀਆਨ ਦੀ ਅਗਵਾਈ ਵਾਲੇ ਯਤਨਾਂ ਦੇ ਲਈ ਆਪਣੇ ਮਜ਼ਬੂਤ ਸਮਰਥਨ ਦੀ ਪੁਸ਼ਟੀ ਕਰਦੇ ਹਾਂ, ਜਿਸ ਵਿੱਚ ਆਸੀਆਨ ਚੇਅਰ ਅਤੇ ਮਯਾਂਮਾਰ ‘ਤੇ ਆਸੀਆਨ ਚੇਅਰ ਦੇ ਵਿਸ਼ੇਸ਼ ਦੂਤ ਦਾ ਕੰਮ ਸ਼ਾਮਲ ਹੈ।

ਅਸੀਂ ਆਸੀਆਨ ਪੰਜ ਸੂਤਰੀ ਸਹਿਮਤੀ ਦੇ ਤਹਿਤ ਸਾਰੀਆਂ ਪ੍ਰਤੀਬੱਧਤਾਵਾਂ ਦੇ ਪੂਰਣ ਲਾਗੂਕਰਨ ਦਾ ਸੱਦਾ ਦਿੰਦੇ ਹਾਂ। ਵਰਤਮਾਨ ਵਿੱਚ ਚਲ ਰਹੇ ਸੰਘਰਸ਼ ਅਤੇ ਅਸਥਿਰਤਾ ਦੇ ਕਾਰਨ ਖੇਤਰ ‘ਤੇ ਗੰਭੀਰ ਪ੍ਰਭਾਅ ਪੈ ਰਹੇ ਹਨ, ਜਿਸ ਵਿੱਚ ਸਾਈਬਰ ਅਪਰਾਧ, ਅਵੈਧ ਡ੍ਰਗ ਵਪਾਰ ਅਤੇ ਮਾਨਵ ਤਸਕਰੀ ਜਿਹੇ ਅੰਤਰਰਾਸ਼ਟਰੀ ਅਪਰਾਧ ਵਿੱਚ ਵਾਧਾ ਸ਼ਾਮਲ ਹੈ। ਅਸੀਂ ਸਾਰੇ ਦੇਸ਼ਾਂ ਤੋਂ ਹਥਿਆਰਾਂ ਅਤੇ ਜੈੱਟ ਈਂਧਣ ਸਹਿਤ ਦੋਹਰੇ ਉਪਯੋਗ ਵਾਲੀ ਸਮੱਗਰੀ ਦੇ ਪ੍ਰਵਾਹ ਨੂੰ ਰੋਕਣ ਦੀ ਆਪਣੀ ਅਪੀਲ ਨੂੰ ਦੁਹਰਾਉਂਦੇ ਹਾਂ। ਅਸੀਂ ਮਯਾਂਮਾਰ ਦੇ ਲੋਕਾਂ ਦੇ ਪ੍ਰਤੀ ਆਪਣੇ ਸਮਰਥਨ ਵਿੱਚ ਦ੍ਰਿੜ੍ਹ ਹਾਂ ਅਤੇ ਸਾਰੇ ਹਿਤਧਾਰਕਾਂ ਦੇ ਨਾਲ ਵਿਵਹਾਰਿਕ ਅਤੇ ਰਚਨਾਤਮਕ ਤਰੀਕੇ ਨਾਲ ਕੰਮ ਕਰਨਾ ਜਾਰੀ ਰੱਖਣ ਦੇ ਲਈ ਪ੍ਰਤੀਬੱਧ ਹਾਂ, ਤਾਕਿ ਮਯਾਂਮਾਰ ਦੇ ਲੋਕਾਂ ਦੀ ਅਗਵਾਈ ਵਿੱਚ ਇੱਕ ਅਜਿਹੀ ਪ੍ਰਕਿਰਿਆ ਵਿੱਚ ਸੰਕਟ ਦਾ ਸਥਾਈ ਸਮਾਧਾਨ ਖੋਜਿਆ ਜਾ ਸਕੇ ਅਤੇ ਮਯਾਂਮਾਰ ਨੂੰ ਲੋਕਤੰਤਰ ਦੇ ਰਾਹ ‘ਤੇ ਵਾਪਸ ਲਿਆਂਦਾ ਜਾ ਸਕੇ।

ਅਸੀਂ ਸਾਰੇ ਦੇਸ਼ਾਂ ਨੂੰ ਬਾਹਰੀ ਪੁਲਾੜ, ਸ਼ਾਂਤੀਪੂਰਨ, ਜ਼ਿੰਮੇਦਾਰ ਅਤੇ ਸਥਾਈ ਉਪਯੋਗ ਵਿੱਚ ਯੋਗਦਾਨ ਦੇਣ ਦਾ ਸੱਦਾ ਦਿੰਦੇ ਹਾਂ। ਅਸੀਂ ਅੰਤਰਰਾਸ਼ਟਰੀ ਸਹਿਯੋਗ ਅਤੇ ਪਾਰਦਿਸ਼ਤਾ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਸਾਰੇ ਦੇਸ਼ਾਂ ਦੇ ਬਾਹਰੀ ਪੁਲਾੜ ਦੀ ਸੁਰੱਖਿਆ ਵਿੱਚ ਸੁਧਾਰ ਦੇ ਲਕਸ਼ ਦੇ ਨਾਲ ਵਿਸ਼ਵਾਸ-ਨਿਰਮਾਣ ਉਪਾਵਾਂ ਦੇ ਲਈ ਪ੍ਰਤੀਬੱਧ ਲਈ ਪ੍ਰਤੀਬੱਧ ਹਾਂ। ਅਸੀਂ ਬਾਹਰੀ ਪੁਲਾੜ ਸੰਧੀ ਸਹਿਤ ਬਾਹਰੀ ਪੁਲਾੜ ਗਤੀਵਿਧੀਆਂ ਦੇ ਲਈ ਮੌਜੂਦਾ ਅੰਤਰਰਾਸ਼ਟਰੀ ਕਾਨੂੰਨੀ ਦੇ ਲਈ ਮੌਜੂਦ ਅੰਤਰਰਾਸ਼ਟਰੀ ਕਾਨੂੰਨੀ ਰੂਪਰੇਖਾ ਨੂੰ ਕਾਇਮ ਰੱਖਣ ਦੇ ਮਹੱਤਵ ਦੀ ਮੁੜ ਤੋਂ ਪੁਸ਼ਟੀ ਕਰਦੇ ਹਾਂ ਅਤੇ ਸੰਧੀ ਦੇ ਸਾਰੇ ਪੱਖ ਰਾਜਾਂ ਦੀ ਜ਼ਿੰਮੇਦਾਰੀ ਦੀ ਪੁਸ਼ਟੀ ਕਰਦੇ ਹਾਂ ਕਿ ਉਹ ਪ੍ਰਿਥਵੀ ਦੀ ਕਲਾਸ ਵਿੱਚ ਪਰਮਾਣੂ ਹਥਿਆਰ ਜਾਂ ਕਿਸੇ ਹੋਰ ਪ੍ਰਕਾਰ ਦੇ ਸਮੂਹਿਕ ਵਿਨਾਸ਼ ਦੇ ਹਥਿਆਰ ਲੈ ਜਾਣ ਵਾਲੀ ਕਿਸੇ ਵੀ ਵਸਤੂ ਨੂੰ ਸਥਾਪਿਤ ਨਾ ਕਰੋ, ਅਜਿਹੇ ਹਥਿਆਰਾਂ ਨੂੰ ਖਗੋਲੀ ਪਿੰਡ (celestial bodies) ‘ਤੇ ਸਥਾਪਿਤ ਨਾ ਕਰੋ, ਜਾਂ ਅਜਿਹੇ ਹਥਿਆਰਾਂ ਨੂੰ ਕਿਸੇ ਹੋਰ ਤਰੀਕੇ ਨਾਲ ਬਾਹਰੀ ਪੁਲਾੜ ਵਿੱਚ ਤੈਨਾਤ ਨਾ ਕਰੋ।

ਕੁਆਡ ਨੇ ਮੀਡੀਆ ਦੀ ਸੁਤੰਤਰਤਾ ਦਾ ਸਮਰਥਨ ਕਰਕੇ ਅਤੇ ਵਿਦੇਸ਼ੀ ਸੂਚਨਾ ਦੀ ਹੇਰਾਫੇਰੀ ਅਤੇ ਦਖਲਅੰਦਾਜ਼ੀ, ਜਿਸ ਵਿੱਚ ਗਲਤ ਸੂਚਨਾ ਵੀ ਸ਼ਾਮਲ ਹੈ, ਜੋ ਵਿਸ਼ਵਾਸ ਨੂੰ ਘੱਟ ਕਰਦੀ ਹੈ ਅਤੇ ਅੰਤਰਰਾਸ਼ਟਰੀ ਭਾਈਚਾਰੇ ਵਿੱਚ ਵਿਵਾਦ ਪੈਦਾ ਕਰਦਾ ਹੈ, ਦਾ ਸਮਾਧਾਨ ਕਰਕੇ ਆਪਣੇ ਗਲਤ ਸੂਚਨਾ ਰੋਧੀ ਵਰਕਿੰਗ ਗਰੁੱਪ ਦੇ ਜ਼ਰੀਏ ਇੱਕ ਮਜ਼ਬੂਤ ਸੂਚਨਾ ਵਾਤਾਵਰਣ ਨੂੰ ਹੁਲਾਰਾ ਦੇਣ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ। ਅਸੀਂ ਮੰਨਦੇ ਹਾਂ ਕਿ ਇਨ੍ਹਾਂ ਯੁਕਤੀਆਂ ਦਾ ਉਦੇਸ਼ ਘਰੇਲੂ ਅਤੇ ਅੰਤਰਰਾਸ਼ਟਰੀ ਹਿਤਾਂ ਨੂੰ ਅੱਗੇ ਵਧਾਉਣਾ ਹੈ ਅਤੇ ਅਸੀਂ ਆਪਣੇ ਖੇਤਰੀ ਭਾਈਵਾਲਾਂ ਨਾਲ ਮਿਲ ਕੇ ਆਪਣੀ ਸਮੂਹਿਕ ਮੁਹਾਰਤ ਅਤੇ ਪ੍ਰਤੀਕਿਰਿਆ ਦੇਣ ਦੀ ਸਮਰੱਥਾ ਦਾ ਲਾਭ ਉਠਾਉਣ ਲਈ ਵਚਨਬੱਧ ਹਾਂ। ਅਸੀਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨ ਦਾ ਸਨਮਾਨ ਕਰਨ, ਨਾਗਰਿਕ ਸਮਾਜ ਨੂੰ ਮਜ਼ਬੂਤ ਕਰਨ, ਮੀਡੀਆ ਦੀ ਆਜ਼ਾਦੀ ਦਾ ਸਮਰਥਨ ਕਰਨ, ਟੈਕਨੋਲੋਜੀ –ਸੁਵਿਧਾ ਵਾਲੀ ਜੈਂਡਰ ਹਿੰਸਾ ਸਹਿਤ ਔਨਲਾਈਨ ਪਰੇਸ਼ਾਨੀ ਅਤੇ ਦੁਰਵਿਵਹਾਰ ਨੂੰ ਹੱਲ ਕਰਨ ਅਤੇ ਅਨੈਤਿਕ ਪ੍ਰਥਾਵਾਂ ਦਾ ਮੁਕਾਬਲਾ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ।

ਅਸੀਂ ਸੀਮਾ ਪਾਰ ਆਤੰਕਵਾਦ ਸਹਿਤ ਸਾਰੇ ਰੂਪਾਂ ਅਤੇ ਅਭਿਵਿਅਕਤੀਆਂ ਵਿੱਚ ਆਤੰਕਵਾਦ ਅਤੇ ਹਿੰਸਕ ਕੱਟੜਵਾਦ ਦੀ ਸਪਸ਼ਟ ਤੌਰ ‘ਤੇ ਨਿਖੇਧੀ ਕਰਦੇ ਹਾਂ। ਅਸੀਂ ਅੰਤਰਰਾਸ਼ਟਰੀ ਸਹਿਯੋਗ ਲਈ ਪ੍ਰਤੀਬੱਧ ਹਾਂ ਅਤੇ ਆਪਣੇ ਖੇਤਰੀ ਭਾਈਵਾਲਾਂ ਦੇ ਨਾਲ ਆਤੰਕਵਾਦ ਅਤੇ ਹਿੰਸਕ ਕੱਟੜਵਾਦ, ਜਿਸ ਵਿੱਚ ਆਤੰਕਵਾਦੀ ਉਦੇਸ਼ਾਂ ਲਈ ਨਵੀਆਂ ਅਤੇ ਉੱਭਰ ਰਹੀਆਂ ਟੈਕਨੋਲੋਜੀਆਂ ਦੇ ਉਪਯੋਗ ਨਾਲ ਪੈਦਾ ਹੋਏ ਖ਼ਤਰੇ ਵੀ ਸ਼ਾਮਲ ਹਨ, ਦੁਆਰਾ ਪੈਦਾ ਹੋਏ ਖ਼ਤਰਿਆਂ ਨੂੰ ਰੋਕਣ, ਪਤਾ ਲਗਾਉਣ ਅਤੇ ਉਨ੍ਹਾਂ ਦਾ ਜਵਾਬ ਦੇਣ ਦੀ ਉਨ੍ਹਾਂ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਵਿਆਪਕ ਅਤੇ ਨਿਰੰਤਰ ਢੰਗ ਨਾਲ ਕੰਮ ਕਰਨਗੇ, ਜੋ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਰੂਪ ਹਨ। ਅਸੀਂ ਅਜਿਹੇ ਆਤੰਕਵਾਦੀ ਹਮਲਿਆਂ ਦੇ ਅਪਰਾਧੀਆਂ ਲਈ ਜਵਾਬਦੇਹੀ ਤੈਅ ਕਰਨ ਨੂੰ ਹੁਲਾਰਾ ਦੇਣ ਲਈ ਮਿਲ ਕੇ ਕੰਮ ਕਰਨ ਲਈ ਵਚਨਬੱਧ ਹਾਂ।

ਅਸੀਂ ਮੁੰਬਈ ਅਤੇ ਪਠਾਨਕੋਟ ਵਿੱਚ 26/11 ਦੇ ਹਮਲਿਆਂ ਸਹਿਤ ਅੱਤਵਾਦੀ ਹਮਲਿਆਂ ਦੀ ਨਿੰਦਾ ਕਰਦੇ ਹਾਂ, ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ 1267 ਪ੍ਰਤੀਬੰਧ ਕਮੇਟੀ ਦੁਆਰਾ ਉਚਿਤ ਤੌਰ 'ਤੇ ਅਹੁਦਿਆਂ ਨੂੰ ਅੱਗੇ ਵਧਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹਾਂ। ਅਸੀਂ ਪਹਿਲੇ ਸਾਲ ਹੋਨੋਲੁਲੁ ਵਿੱਚ ਅੱਤਵਾਦ-ਰੋਧੀ ਪਹਿਲੇ ਕੁਆਡ ਦੇ ਵਰਕਿੰਗ ਗਰੁੱਪ ਅਤੇ ਚੌਥੇ ਟੇਬਲਟੌਪ ਅਭਿਆਸ ਵਿੱਚ ਆਯੋਜਿਤ ਰਚਨਾਤਮਕ ਚਰਚਾਵਾਂ ਦਾ ਸੁਆਗਤ ਕਰਦੇ ਹਾਂ, ਅਤੇ ਨਵੰਬਰ 2024 ਵਿੱਚ ਜਾਪਾਨ ਦੁਆਰਾ ਅਗਲੀ ਮੀਟਿੰਗ ਅਤੇ ਟੇਬਲਟੌਪ ਅਭਿਆਸ ਦੀ ਮੇਜ਼ਬਾਨੀ ਕਰਨ ਦੀ ਉਮੀਦ ਕਰਦੇ ਹਾਂ।

ਅਸੀਂ ਮੱਧ ਪੂਰਬ ਵਿੱਚ ਸ਼ਾਂਤੀ ਅਤੇ ਸਥਿਰਤਾ ਪ੍ਰਾਪਤ ਕਰਨ ਵਿੱਚ ਬਹੁਤ ਦਿਲਚਸਪੀ ਰੱਖਦੇ ਹਾਂ। ਅਸੀਂ 7 ਅਕਤੂਬਰ, 2023 ਨੂੰ ਹੋਏ ਅੱਤਵਾਦੀ ਹਮਲਿਆਂ ਦੀ ਸਪੱਸ਼ਟ ਤੌਰ 'ਤੇ ਨਿੰਦਾ ਕਰਦੇ ਹਾਂ। ਗਾਜ਼ਾ ਵਿੱਚ ਵੱਡੇ ਪੈਮਾਨੇ ‘ਤੇ ਨਾਗਰਿਕ ਦੀਆਂ ਜਾਨਾਂ ਜਾਣ ਅਤੇ ਮਾਨਵੀ ਸੰਕਟ ਅਸਵੀਕਾਰ ਕਰਨ ਯੋਗ ਹੈ। ਅਸੀਂ ਹਮਾਸ ਦੁਆਰਾ ਬੰਧੀ ਬਣਾਏ ਗਏ ਸਾਰੇ ਬੰਧਕਾਂ ਦੀ ਰਿਹਾਈ ਨੂੰ ਸੁਨਿਸ਼ਚਿਤ ਕਰਨ ਲਈ ਜ਼ਰੂਰਤ ਦੀ ਪੁਸ਼ਟੀ ਕਰਦੇ ਹਾਂ, ਅਤੇ ਇਸ ਗੱਲ 'ਤੇ ਜ਼ੋਰ ਦਿੰਦੇ ਹਾਂ ਕਿ ਬੰਧਕਾਂ ਦੀ ਰਿਹਾਈ ਲਈ ਸੌਦਾ ਗਾਜ਼ਾ ਵਿੱਚ ਤੁਰੰਤ ਅਤੇ ਲੰਬੇ ਸਮੇਂ ਤੱਕ ਯੁੱਧਵਿਰਾਮ ਲਿਆਵੇਗਾ। ਅਸੀਂ ਗਾਜ਼ਾ ਨੂੰ ਜੀਵਨ-ਰੱਖਿਅਕ ਮਾਨਵਤਾਵਾਦੀ ਸਹਾਇਤਾ ਦੀ ਸਪਲਾਈ ਨੂੰ ਜ਼ਿਕਰਯੋਗ ਵਾਧਾ ਕਰਨ ਦੀ ਤਤਕਾਲ ਜ਼ਰੂਰਤ ਨੂੰ ਰੇਖਾਂਕਿਤ ਕਰਦੇ ਹਾਂ, ਨਾਲ ਹੀ ਖੇਤਰੀ ਵਾਧੇ ਨੂੰ ਰੋਕਣ ਲਈ ਮਹੱਤਵਪੂਰਨ ਜ਼ਰੂਰਤ ਨੂੰ ਵੀ ਰੇਖਾਂਕਿਤ ਕਰਦੇ ਹਾਂ।

ਅਸੀਂ ਸਾਰੀਆਂ ਧਿਰਾਂ ਨੂੰ ਅੰਤਰਰਾਸ਼ਟਰੀ ਕਾਨੂੰਨ, ਜਿਸ ਵਿੱਚ ਅੰਤਰਰਾਸ਼ਟਰੀ ਮਾਨਵੀ ਕਾਨੂੰਨ ਵੀ ਸ਼ਾਮਲ ਹੈ, ਦੀ ਪਾਲਣਾ ਕਰਨ ਦੀ ਅਪੀਲ ਕਰਦੇ ਹਾਂ। ਅਸੀਂ ਯੂਐੱਨਐੱਸਸੀਆਰ/ਆਰਈਐੱਸ/2735 (2024) ਦਾ ਸੁਆਗਤ ਕਰਦੇ ਹਾਂ, ਅਤੇ ਸਾਰੀਆਂ ਸਬੰਧਿਤ ਧਿਰਾਂ ਨੂੰ ਸਾਰੇ ਬੰਧਕਾਂ ਦੀ ਰਿਹਾਈ ਅਤੇ ਤੁਰੰਤ ਯੁੱਧਵਿਰਾਮ ਦੀ ਦਿਸ਼ਾ ਵਿੱਚ ਤੁਰੰਤ ਅਤੇ ਲਗਾਤਾਰ ਕੰਮ ਕਰਨ ਦੀ ਅਪੀਲ ਕਰਦੇ ਹਾਂ। ਅਸੀਂ ਸਾਰੀਆਂ ਧਿਰਾਂ ਨੂੰ ਸਹਾਇਤਾ ਕਰਮਚਾਰੀਆਂ ਸਮੇਤ ਨਾਗਰਿਕਾਂ ਦੇ ਜੀਵਨ ਦੀ ਰੱਖਿਆ ਕਰਨ ਅਤੇ ਨਾਗਰਿਕਾਂ ਨੂੰ ਤੇਜ਼, ਸੁਰੱਖਿਅਤ ਅਤੇ ਨਿਰਵਿਘਨ ਮਾਨਵਤਾਵਾਦੀ ਰਾਹਤ ਦੀ ਸੁਵਿਧਾ ਦੇਣ ਲਈ ਹਰ ਸੰਭਵ ਕਦਮ ਚੁੱਕਣ ਲਈ ਕਹਿੰਦੇ ਹਾਂ। ਅਸੀਂ ਇੰਡੋ-ਪੈਸੀਫਿਕ ਖੇਤਰ ਸਮੇਤ ਹੋਰ ਦੇਸ਼ਾਂ ਨੂੰ ਵੀ ਪ੍ਰੋਤਸਾਹਿਤ ਕਰਦੇ ਹਾਂ ਕਿ ਉਹ ਜ਼ਮੀਨ 'ਤੇ ਗੰਭੀਰ ਮਾਨਵਤਾਵਾਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਪਣਾ ਸਮਰਥਨ ਵਧਾਉਣ।

ਅਸੀਂ ਇਸ ਗੱਲ 'ਤੇ ਜ਼ੋਰ ਦਿੰਦੇ ਹਾਂ ਕਿ ਗਾਜ਼ਾ ਦੇ ਭਵਿੱਖ ਦੀ ਰਿਕਵਰੀ ਅਤੇ ਪੁਨਰ ਨਿਰਮਾਣ ਨੂੰ ਅੰਤਰਰਾਸ਼ਟਰੀ ਭਾਈਚਾਰੇ ਦੁਆਰਾ ਸਮਰਥਨ ਦਿੱਤਾ ਜਾਣਾ ਚਾਹੀਦਾ ਹੈ। ਅਸੀਂ ਦੋ-ਦੇਸ਼ ਸਮਾਧਾਨ ਦੇ ਹਿੱਸੇ ਦੇ ਰੂਪ ਵਿੱਚ ਇਜ਼ਰਾਈਲ ਦੀਆਂ ਜਾਇਜ਼ ਸੁਰੱਖਿਆ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇੱਕ ਪ੍ਰਭੂਸੱਤਾ ਸੰਪੰਨ, ਵਿਹਾਰਕ ਅਤੇ ਸੁਤੰਤਰ ਫਿਲੀਸਤਿਨੀ ਦੇਸ਼ ਲਈ ਵਚਨਬੱਧ ਹਾਂ ਜੋ ਇਜ਼ਰਾਇਲੀਆਂ ਅਤੇ ਫਿਲੀਸਤਿਨੀਆਂ ਦੋਵਾਂ ਨੂੰ ਇੱਕ ਨਿਆਂਪੂਰਣ, ਸਥਾਈ ਅਤੇ ਸੁਰੱਖਿਅਤ ਸ਼ਾਂਤੀ ਵਿੱਚ ਰਹਿਣ ਦੇ ਯੋਗ ਬਣਾਉਂਦਾ ਹੈ। ਦੋ ਦੇਸ਼ ਸਮਾਧਾਨ ਦੀ ਸੰਭਾਵਨਾ ਨੂੰ ਕਮਜ਼ੋਰ ਕਰਨ ਵਾਲੀ ਕੋਈ ਵੀ ਇੱਕਤਰਫਾ ਕਾਰਵਾਈ, ਜਿਸ ਵਿੱਚ ਇਜ਼ਰਾਇਲੀ ਬਸਤੀਆਂ ਦੇ ਵਿਸਥਾਰ ਅਤੇ ਸਾਰੀਆਂ ਧਿਰਾਂ ਤੋਂ ਹਿੰਸਕ ਕੱਟੜਵਾਦ ਸ਼ਾਮਲ ਹਨ, ਨੂੰ ਖ਼ਤਮ ਕਰਨਾ ਚਾਹੀਦਾ ਹੈ। ਅਸੀਂ ਇਸ ਗੱਲ 'ਤੇ ਜ਼ੋਰ ਦਿੰਦੇ ਹਾਂ ਕਿ ਸੰਘਰਸ਼ ਨੂੰ ਵਧਣ ਅਤੇ ਖੇਤਰ ਵਿੱਚ ਫੈਲਣ ਤੋਂ ਰੋਕਣ ਦੀ ਜ਼ਰੂਰਤ ਹੈ।

ਅਸੀਂ ਲਾਲ ਸਾਗਰ ਅਤੇ ਅਦਨ ਦੀ ਖਾੜ੍ਹੀ ਵਾਲੇ ਅੰਤਰਰਾਸ਼ਟਰੀ ਅਤੇ ਵਣਜ ਜਹਾਜ਼ਾਂ ‘ਤੇ ਹਾਊਥਿਸ ਅਤੇ ਉਨ੍ਹਾਂ ਦੇ ਸਮਰਥਕਾਂ ਦੁਆਰਾ ਕੀਤੇ ਜਾ ਰਹੇ ਹਮਲਿਆਂ ਦੀ ਨਿੰਦਾ ਕਰਦੇ ਹਾਂ, ਜੋ ਇਸ ਖੇਤਰ ਨੂੰ ਅਸਥਿਰ ਕਰ ਰਹੇ ਹਾਂ ਅਤੇ ਨੈਵੀਗੇਸ਼ਨ ਅਧਿਕਾਰੀਆਂ ਅਤੇ ਸੁਤੰਤਰਤਾਵਾਂ ਅਤੇ ਵਾਪਰ ਪ੍ਰਵਾਹ ਵਿੱਚ ਰੁਕਾਵਟ ਕਰ ਰਹੇ ਹਨ ਅਤੇ ਮਲਾਹਾਂ ਸਮੇਤ ਜਹਾਜ਼ਾਂ ਅਤੇ ਸਵਾਰ ਲੋਕਾਂ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾ ਰਹੇ ਹਾਂ।

ਅਸੀਂ 2030 ਏਜੰਡਾ ਦੇ ਲਾਗੂ ਕਰਨ ਅਤੇ ਇਸ ਦੇ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀਸ) ਦੀ ਪ੍ਰਾਪਤੀ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ। ਅਸੀਂ ਅਜਿਹੇ ਟੀਚਿਆਂ ਦੇ ਇੱਕ ਸੰਖੇਪ ਰੂਪ ਨੂੰ ਪ੍ਰਾਥਮਿਕਤਾ ਦਿੱਤੇ ਬਿਨਾ ਵਿਆਪਕ ਤਰੀਕੇ ਨਾਲ ਐੱਸਡੀਜੀ ਨੂੰ ਪ੍ਰਾਪਤ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹਾਂ ਅਤੇ ਪੁਸ਼ਟੀ ਕਰਦੇ ਹਾਂ ਕਿ ਉਨ੍ਹਾਂ ਦੇ ਲਾਗੂ ਕਰਨ ਵਿੱਚ ਦੇਸ਼ਾਂ ਦਾ ਸਮਰਥਨ ਕਰਨ ਵਿੱਚ ਸੰਯੁਕਤ ਰਾਸ਼ਟਰ ਦੀ ਭੂਮਿਕਾ ਕੇਂਦਰੀ ਹੈ। ਛੇ ਸਾਲ ਬਾਕੀ ਹਨ, ਅਸੀਂ ਟਿਕਾਊ ਵਿਕਾਸ ਦੇ ਲਈ 2030 ਏਜੰਡਾ ਦੇ ਪੂਰਨ ਲਾਗੂਕਰਨ ਅਤੇ ਸਾਰੇ ਐੱਸਡੀਜੀ ਦੀ ਤਰਫ ਪ੍ਰਗਤੀ ਨੂੰ ਇੱਕ ਵਿਆਪਕ ਤਰੀਕੇ ਨਾਲ ਤੇਜ਼ ਕਰਨ ਦੀ ਆਪਣੀ ਪ੍ਰਤੀਬੱਧਤਾ ਵਿੱਚ ਦ੍ਰਿੜ੍ਹ ਹਨ, ਜੋ ਤਿੰਨ ਆਯਾਮਾਂ –ਆਰਥਿਕ, ਸਮਾਜਿਕ ਅਤੇ ਵਾਤਾਵਰਣ ਵਿੱਚ ਸੰਤੁਲਿਤ ਹੈ। ਆਲਮੀ ਸਿਹਤ ਤੋਂ ਲੈ ਕੇ ਟਿਕਾਊ ਵਿਕਾਸ ਅਤੇ ਜਲਵਾਯੂ ਪਰਿਵਰਤਨ ਤੱਕ, ਆਲਮੀ ਭਾਈਚਾਰੇ ਨੂੰ ਲਾਭ ਹੁੰਦਾ ਹੈ, ਜਦੋਂ ਸਾਰੇ ਹਿਤਧਾਰਕਾਂ ਨੂੰ ਇਨ੍ਹਾਂ ਚੁਣੌਤੀਆਂ ਦਾ ਸਮਾਧਾਨ ਕਰਨ ਵਿੱਚ ਯੋਗਦਾਨ ਕਰਨ ਦਾ ਅਵਸਰ ਮਿਲਦਾ ਹੈ। ਅਸੀਂ ਮਹਿਲਾ, ਸ਼ਾਂਤੀ ਅਤੇ ਸੁਰੱਖਿਆ (ਡਨਲਿਯੂਪੀਐੱਸ) ਏਜੰਡਾ ਵਿੱਚ ਯੋਗਦਾਨ ਦੇਣ ਅਤੇ ਉਸ ਨੂੰ ਲਾਗੂ ਕਰਨ ਅਤੇ ਜੈਂਡਰ ਸਮਾਨਤਾ ਅਤੇ ਸਾਰੀਆਂ ਮਹਿਲਾਵਾਂ ਅਤੇ ਲੜਕੀਆਂ ਦੇ ਸਸ਼ਕਤੀਕਰਣ ਨੂੰ ਪ੍ਰਾਪਤ ਕਰਨ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ। ਅਸੀਂ ਭਵਿੱਖ ਦੇ ਸਮਿਟ ਸਹਿਤ ਟਿਕਾਊ ਵਿਕਾਸ ਨੂੰ ਅੱਗੇ ਵਧਾਉਣ ‘ਤੇ ਚਰਚਾ ਵਿੱਚ ਰਚਨਾਤਮਕ ਤੌਰ ‘ਤੇ ਮਜ਼ਬੂਤੀ ਨਾਲ ਸ਼ਾਮਲ ਹੋਣ ਦੀ ਆਪਣੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੇ ਹਾਂ। ਕੁਆਡ ਨੇ ਇੱਕ ਸੁਰੱਖਿਅਤ ਅਤੇ ਸੁਰੱਖਿਅਤ ਦੁਨੀਆ ਦਾ ਨਿਰਮਾਣ ਕਰਨਾ ਜਾਰੀ ਰੱਖਿਆ ਹੈ, ਜਿੱਥੇ ਮਾਨਵ ਅਧਿਕਾਰਾਂ ਅਤੇ ਮਾਨਵੀ ਮਾਣ ਦੀ ਰੱਖਿਆ ਕੀਤੀ ਜਾਂਦੀ ਹੈ, ਜੋ ਐੱਸਡੀਜੀ (ਐੱਸਡੀਜੀਸ) ਦਾ ਕੇਂਦਰੀ ਅਧਾਰ ਹੈ: ‘ਕੋਈ ਵੀ ਪਿੱਛੇ ਨਾ ਛੂਟੇ” ("Leave no one behind”)।

ਅਸੀਂ, ਕੁਆਡ  ਲੀਡਰਸ, ਆਪਣੇ ਭਵਿੱਖ ਨੂੰ ਤੈਅ ਕਰਨ ਅਤੇ ਉਸ ਖੇਤਰ ਨੂੰ ਆਕਾਰ ਦੇਣ ਵਿੱਚ ਇੰਡੋ-ਪੈਸੀਫਿਕ ਦੇਸ਼ਾਂ ਦੇ ਨਾਲ ਸਾਂਝੇਦਾਰੀ ਵਿੱਚ ਕੰਮ ਕਰਨ ਲਈ ਸਮਰਪਿਤ ਹਾਂ, ਜਿਸ ਵਿੱਚ ਅਸੀਂ ਸਾਰੇ ਰਹਿਣਾ ਚਾਹੁੰਦੇ ਹਾਂ।

ਇੰਡੋ-ਪੈਸੀਫਿਕ ਲਈ ਸਥਾਈ ਸਾਂਝੇਦਾਰ

ਪਿਛਲੇ ਚਾਰ ਵਰ੍ਹਿਆਂ ਵਿੱਚ, ਕੁਆਡ ਲੀਡਰਸ ਨੇ ਛੇ ਵਾਰ ਇਕੱਠੇ ਮੁਲਾਕਾਤ ਕੀਤੀ ਹੈ, ਜਿਸ ਵਿੱਚ ਦੋ ਵਾਰ ਵਰਚੁਅਲ ਤੌਰ ‘ਤੇ ਮੁਲਾਕਾਤ ਹੋਈ ਹੈ, ਅਤੇ ਪਿਛਲੇ ਪੰਜ ਵਰ੍ਹਿਆਂ ਵਿੱਚ ਕੁਆਡ ਵਿਦੇਸ਼ ਮੰਤਰੀਆਂ ਨੇ ਅੱਠ ਵਾਰ ਮੁਲਾਕਾਤ ਕੀਤੀ ਹੈ। ਕੁਆਡ ਦੇਸ਼ ਦੇ ਪ੍ਰਤੀਨਿਧੀ ਨਿਯਮਿਤ ਤੌਰ ‘ਤੇ ਸਾਰੇ ਪੱਧਰਾਂ ‘ਤੇ, ਚਾਰ ਦੇਸ਼ਾਂ ਦੇ ਵਿਆਪਕ ਡਿਪਲੋਮੈਟਿਕ ਨੈੱਟਵਰਕ ਵਿੱਚ ਰਾਜਦੂਤਾਂ ਦੇ ਦਰਮਿਆਨ, ਇੱਕ-ਦੂਸਰੇ ਨਾਲ ਮਸ਼ਵਰਾ ਕਰਨ, ਸਾਂਝੀਆਂ ਪ੍ਰਾਥਮਿਕਤਾਵਾਂ ਦੇ ਨਾਲ ਅਤੇ ਉਨ੍ਹਾਂ ਦੇ ਲਈ ਲਾਭ ਪਹੁੰਚਾਉਣ ਲਈ ਮਿਲਦੇ ਹਨ। ਅਸੀਂ ਆਉਣ ਵਾਲੇ ਮਹੀਨਿਆਂ ਵਿੱਚ ਪਹਿਲੀ ਵਾਰ ਮਿਲਣ ਦੀ ਤਿਆਰੀ ਕਰ ਰਹੇ ਸਾਡੇ ਵਣਜ ਅਤੇ ਉਦਯੋਗ ਮੰਤਰੀਆਂ ਦਾ ਸੁਆਗਤ ਕਰਦੇ ਹਾਂ। ਅਸੀਂ ਆਪਣੇ ਵਿਕਾਸ ਵਿੱਤ ਸੰਸਥਾਨਾਂ ਅਤੇ ਏਜੰਸੀਆਂ ਦੇ ਲੀਡਰਸ ਦਾ ਵੀ ਸੁਆਗਤ ਕਰਦੇ ਹਾਂ, ਜਿਨ੍ਹਾਂ ਨੇ ਇੰਡੋ-ਪੈਸੀਫਿਕ ਖੇਤਰ ਵਿੱਚ ਚਾਰ ਦੇਸ਼ਾਂ ਦੁਆਰਾ ਭਵਿੱਖ ਦੇ ਨਿਵੇਸ਼ਾਂ ਦਾ ਪਤਾ ਲਗਾਉਣ ਦੇ ਲਈ ਮਿਲਣ ਦਾ ਫੈਸਲਾ ਕੀਤਾ ਹੈ। ਕੁੱਲ ਮਿਲਾ ਕੇ, ਸਾਡੇ ਚਾਰ ਦੇਸ਼ ਬੇਮਿਸਾਲ ਗਤੀ ਅਤੇ ਪੈਮਾਣੇ ‘ਤੇ ਸਹਿਯੋਗ ਕਰ ਰਹੇ ਹਨ।

ਸਾਡੀ ਹਰੇਕ ਸਰਕਾਰ ਨੇ ਸਥਾਈ ਪ੍ਰਭਾਵ ਸੁਨਿਸ਼ਚਿਤ ਕਰਨ ਲਈ ਇੰਡੋ-ਪੈਸੀਫਿਕ ਖੇਤਰ ਵਿੱਚ ਕੁਆਡ ਪ੍ਰਾਥਮਿਕਤਾਵਾਂ ਲਈ ਮਜ਼ਬੂਤ ਵਿੱਤਪੋਸ਼ਣ ਨੂੰ ਸੁਰੱਖਿਅਤ ਕਰਨ ਲਈ ਆਪਣੀਆਂ ਸਬੰਧਿਤ ਬਜਟੀ ਪ੍ਰਕਿਰਿਆਵਾਂ ਦੇ ਮਾਧਿਅਮ ਨਾਲ ਕੰਮ ਕਰਨ ਲਈ ਪ੍ਰਤੀਬੱਧਤਾ ਜਤਾਈ ਹੈ। ਅਸੀਂ ਆਪਣੇ ਵਿਦਾਨ ਮੰਡਲਾਂ ਦੇ ਨਾਲ ਮਿਲ ਕੇ ਕੰਮ ਕਰਨ ਦਾ ਇਰਾਦਾ ਰੱਖਦੇ ਹਾਂ, ਤਾਕਿ ਅੰਤਰ –ਸੰਸਦੀ ਅਦਾਨ-ਪ੍ਰਦਾਨ ਨੂੰ ਡੂੰਘਾ ਕੀਤਾ ਜਾ ਸਕੇ ਅਤੇ ਹੋਰ ਹਿਤਧਾਰਕਾਂ ਨੂੰ ਕੁਆਡ ਹਮਰੁਤਬਿਆਂ ਦੇ ਨਾਲ ਜੁੜਾਅ ਨੂੰ ਮਜ਼ਬੂਤ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ ਜਾ ਸਕੇ।

ਅਸੀਂ 2025 ਵਿੱਚ ਸੰਯੁਕਤ ਰਾਜ ਅਮਰੀਕਾ ਦੁਆਰਾ ਆਯੋਜਿਤ ਅਗਲੀ ਕੁਆਡ ਵਿਦੇਸ਼ ਮੰਤਰੀਆਂ ਦੀ ਬੈਠਕ ਅਤੇ 2025 ਵਿੱਚ ਭਾਰਤ ਦੁਆਰਾ ਆਯੋਜਿਤ ਅਗਲੇ ਕੁਆਡ ਰਾਜਨੇਤਾ ਸਮਿਟ ਦਾ ਇੰਤਜ਼ਾਰ ਕਰ ਰਹੇ ਹਾਂ। ਕੁਆਡ ਦੀ ਹੋਂਦ ਬਣੀ ਰਹੇਗੀ।

 

*********

ਐੱਮਜੇਪੀਐੱਸ/ਐੱਸਟੀ



(Release ID: 2058429) Visitor Counter : 8